Ekam
Guru Granth Sahib

Ang 605

Ang 605 · Line 1

ਆਪੇ ਹੀ ਸੂਤਧਾਰੁ ਹੈ ਪਿਆਰਾ; ਸੂਤੁ ਖਿੰਚੇ. ਢਹਿ ਢੇਰੀ ਹੋਇ ॥੧॥

aape hee sootadhaar hai piaaraa; soot khinche. dteh dteree hoe |1|

Punjabi

ਪ੍ਰੀਤਮ ਆਪ ਹੀ ਡੋਰ-ਖਿੱਚਣ ਵਾਲਾ ਹੈ। ਜਦ ਉਹ ਡੋਰ ਵਿੱਚ ਲੈਂਦਾ ਹੈ, ਜੀਵ ਡਿੱਗ ਪੈਂਦੇ ਹਨ ਅਤੇ ਸੁਆਹ ਦੀਆਂ ਢੇਰੀਆਂ ਬਣ ਜਾਂਦੇ ਹਨ।

Bhai Manmohan Singh (Shabad OS, CC BY-SA)

English

He holds the thread, and when He withdraws the thread, the beads scatter into heaps. ||1||

Dr. Sant Singh Khalsa (Shabad OS, CC BY-SA)
Ang 605 · Line 2

ਮੇਰੇ ਮਨ; ਮੈ. ਹਰਿ ਬਿਨੁ ਅਵਰੁ ਨ ਕੋਇ ॥

mere man; mai. har bin avar na koe |

Punjabi

ਹੇ ਮੇਰੀ ਜਿੰਦੜੀਏ! ਰੱਬ ਦੇ ਬਗੈਰ ਮੇਰਾ ਹੋਰ ਕੋਈ ਨਹੀਂ ਹੈ।

Bhai Manmohan Singh (Shabad OS, CC BY-SA)

English

O my mind, there is no other than the Lord for me.

Dr. Sant Singh Khalsa (Shabad OS, CC BY-SA)
Ang 605 · Line 3

ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ; ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥ ਰਹਾਉ ॥

satigur vich naam nidhaan hai piaaraa; kar deaa amrit mukh choe | rahaau |

Punjabi

ਸੱਚੇ ਗੁਰਾਂ ਦੇ ਅੰਦਰ ਮਿੱਠੜੇ ਨਾਮ ਦਾ ਖਜਾਨਾ ਹੈ ਅਤੇ ਆਪਣੀ ਮਿਹਰ ਧਾਰ ਕੇ ਉਹ ਨਾਮ-ਸੁਧਾਰਸ ਨੂੰ ਮੇਰੇ ਮੂੰਹ ਵਿੱਚ ਚੋਂਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

The treasure of the Beloved Naam is within the True Guru; in His Mercy, he pours the Ambrosial Nectar into my mouth. ||Pause||

Dr. Sant Singh Khalsa (Shabad OS, CC BY-SA)
Ang 605 · Line 4

ਆਪੇ ਜਲ ਥਲਿ ਸਭਤੁ ਹੈ ਪਿਆਰਾ; ਪ੍ਰਭੁ ਆਪੇ ਕਰੇ. ਸੁ ਹੋਇ ॥

aape jal thal sabhat hai piaaraa; prabh aape kare. su hoe |

Punjabi

ਪ੍ਰੀਤਮ ਆਪ ਸਾਰੇ ਸਮੁੰਦਰਾਂ ਤੇ ਧਰਤੀਆਂ ਵਿੱਚ ਹੈ। ਜਿਹੜਾ ਕੁਛ ਸਾਈਂ ਆਪ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

The Beloved Himself is in all the oceans and lands; whatever God does, comes to pass.

Dr. Sant Singh Khalsa (Shabad OS, CC BY-SA)
Ang 605 · Line 5

ਸਭਨਾ ਰਿਜਕੁ ਸਮਾਹਦਾ ਪਿਆਰਾ; ਦੂਜਾ ਅਵਰੁ. ਨ ਕੋਇ ॥

sabhanaa rijak samaahadaa piaaraa; doojaa avar. na koe |

Punjabi

ਪ੍ਰੀਤਮ ਸਾਰਿਆਂ ਨੂੰ ਰੋਜ਼ੀ ਪਚਾਉਂਦਾ ਹੈ। ਇਸ ਦੇ ਬਗੈਰ ਹੋਰ ਕੋਈ ਦੂਸਾਰਾ ਨਹੀਂ।

Bhai Manmohan Singh (Shabad OS, CC BY-SA)

English

The Beloved brings nourishment to all; there is no other than Him.

Dr. Sant Singh Khalsa (Shabad OS, CC BY-SA)
Ang 605 · Line 6

ਆਪੇ ਖੇਲ ਖੇਲਾਇਦਾ ਪਿਆਰਾ; ਆਪੇ ਕਰੇ. ਸੁ ਹੋਇ ॥੨॥

aape khel khelaaeidaa piaaraa; aape kare. su hoe |2|

Punjabi

ਪ੍ਰੀਤਮ ਖੁਦ ਖੇਡਦਾ ਹੈ ਅਤੇ ਹੋਰਨਾਂ ਨੂੰ ਖਿਡਾਉਂਦਾ ਹੈ। ਜੋ ਕੁਛ ਉਹ ਕਰਦਾ ਹੈ ਉਹੀ ਕੁਛ ਹੁੰਦਾ ਹੈ।

Bhai Manmohan Singh (Shabad OS, CC BY-SA)

English

The Beloved Himself plays, and whatever He Himself does, comes to pass. ||2||

Dr. Sant Singh Khalsa (Shabad OS, CC BY-SA)
Ang 605 · Line 7

ਆਪੇ ਹੀ ਆਪਿ ਨਿਰਮਲਾ ਪਿਆਰਾ; ਆਪੇ ਨਿਰਮਲ ਸੋਇ ॥

aape hee aap niramalaa piaaraa; aape niramal soe |

Punjabi

ਖੁਦ-ਬ-ਖੁਦ ਹੀ ਪ੍ਰੀਤਮ ਪਵਿੱਤ੍ਰ ਹੈ ਅਤੇ ਪਵਿੱਤ੍ਰ ਹੈ ਉਸ ਦੀ ਸ਼ੁਹਰਤ।

Bhai Manmohan Singh (Shabad OS, CC BY-SA)

English

The Beloved Himself, all by Himself, is immaculate and pure; He Himself is immaculate and pure.

Dr. Sant Singh Khalsa (Shabad OS, CC BY-SA)
Ang 605 · Line 8

ਆਪੇ ਕੀਮਤਿ ਪਾਇਦਾ ਪਿਆਰਾ; ਆਪੇ ਕਰੇ. ਸੁ ਹੋਇ ॥

aape keemat paaeidaa piaaraa; aape kare. su hoe |

Punjabi

ਆਪ ਹੀ ਪ੍ਰੀਤਮ ਸਾਰਿਆਂ ਦਾ ਮੁੱਲ ਪਾਉਂਦਾ ਹੈ ਅਤੇ ਜੋ ਆਪ ਹੀ ਜੋ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

The Beloved Himself determines the value of all; whatever He does comes to pass.

Dr. Sant Singh Khalsa (Shabad OS, CC BY-SA)
Ang 605 · Line 9

ਆਪੇ ਅਲਖੁ. ਨ ਲਖੀਐ ਪਿਆਰਾ; ਆਪਿ ਲਖਾਵੈ ਸੋਇ ॥੩॥

aape alakh. na lakheeai piaaraa; aap lakhaavai soe |3|

Punjabi

ਆਪ ਪ੍ਰੀਤਮ ਅਦ੍ਰਿਸ਼ਟ ਹੈ ਅਤੇ ਦੇਖਿਆ ਨਹੀਂ ਜਾ ਸਕਦਾ। ਉਹ ਆਪ ਹੀ ਬੰਦੇ ਨੂੰ ਆਪਣੇ ਆਪ ਨੂੰ ਵਿਖਾਲਦਾ ਹੈ।

Bhai Manmohan Singh (Shabad OS, CC BY-SA)

English

The Beloved Himself is unseen - He cannot be seen; He Himself causes us to see. ||3||

Dr. Sant Singh Khalsa (Shabad OS, CC BY-SA)
Ang 605 · Line 10

ਆਪੇ ਗਹਿਰ ਗੰਭੀਰੁ ਹੈ ਪਿਆਰਾ; ਤਿਸੁ ਜੇਵਡੁ. ਅਵਰੁ ਨ ਕੋਇ ॥

aape gahir ganbheer hai piaaraa; tis jevadd. avar na koe |

Punjabi

ਪ੍ਰੀਤਮ ਖੁਦ ਡੂੰਘਾ ਅਤੇ ਅਥਾਹ ਹੈ। ਉਸ ਜਿੱਡਾ ਵੱਡਾ ਹੋਰ ਕੋਈ ਨਹੀਂ।

Bhai Manmohan Singh (Shabad OS, CC BY-SA)

English

The Beloved Himself is deep and profound and unfathomable; there is no other as great as He.

Dr. Sant Singh Khalsa (Shabad OS, CC BY-SA)
Ang 605 · Line 11

ਸਭਿ ਘਟ ਆਪੇ ਭੋਗਵੈ ਪਿਆਰਾ; ਵਿਚਿ ਨਾਰੀ ਪੁਰਖ ਸਭੁ ਸੋਇ ॥

sabh ghatt aape bhogavai piaaraa; vich naaree purakh sabh soe |

Punjabi

ਸਾਰਿਆਂ ਦਿਲਾਂ ਅੰਦਰ ਪ੍ਰੀਤਮ ਆਪ ਅਨੰਦ ਮਾਣਦਾ ਹੈ। ਉਹ ਸੁਆਮੀ ਸਮੂਹ ਮਰਦਾਂ ਅਤੇ ਤੀਮੀਆਂ ਵਿੱਚ ਵਿਆਪਕ ਹੈ।

Bhai Manmohan Singh (Shabad OS, CC BY-SA)

English

The Beloved Himself enjoys every heart; He is contained within every woman and man.

Dr. Sant Singh Khalsa (Shabad OS, CC BY-SA)
Ang 605 · Line 12

ਨਾਨਕ. ਗੁਪਤੁ ਵਰਤਦਾ ਪਿਆਰਾ; ਗੁਰਮੁਖਿ ਪਰਗਟੁ ਹੋਇ ॥੪॥੨॥

naanak. gupat varatadaa piaaraa; guramukh paragatt hoe |4|2|

Punjabi

ਨਾਨਕ, ਪ੍ਰੀਤਮ ਅਲੋਪ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਗੁਰਾਂ ਦੇ ਰਾਹੀਂ ਉਹ ਪ੍ਰਤੱਖ ਹੁੰਦਾ ਹੈ।

Bhai Manmohan Singh (Shabad OS, CC BY-SA)

English

O Nanak, the Beloved is pervading everywhere, but He is hidden; through the Guru, He is revealed. ||4||2||

Dr. Sant Singh Khalsa (Shabad OS, CC BY-SA)
Ang 605 · Line 13

ਸੋਰਠਿ ਮਹਲਾ ੪ ॥

soratth mahalaa 4 |

Punjabi

ਸੋਰਠਿ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fourth Mehl:

Dr. Sant Singh Khalsa (Shabad OS, CC BY-SA)
Ang 605 · Line 14

ਆਪੇ ਹੀ ਸਭੁ ਆਪਿ ਹੈ ਪਿਆਰਾ; ਆਪੇ ਥਾਪਿ ਉਥਾਪੈ ॥

aape hee sabh aap hai piaaraa; aape thaap uthaapai |

Punjabi

ਦਿਲਬਰ ਹਰੀ ਖੁਦ ਹੀ ਸਾਰ ਕੁਛ ਹੈ। ਉਹ ਖੁਦ ਹੀ ਸਥਿਰ ਕਰਦਾ ਹੈ ਅਤੇ ਉਖੇੜਦਾ ਹੈ।

Bhai Manmohan Singh (Shabad OS, CC BY-SA)

English

He Himself, the Beloved, is Himself all-in-all; He Himself establishes and disestablishes.

Dr. Sant Singh Khalsa (Shabad OS, CC BY-SA)
Ang 605 · Line 15

ਆਪੇ ਵੇਖਿ ਵਿਗਸਦਾ ਪਿਆਰਾ; ਕਰਿ ਚੋਜ ਵੇਖੈ ਪ੍ਰਭੁ ਆਪੈ ॥

aape vekh vigasadaa piaaraa; kar choj vekhai prabh aapai |

Punjabi

ਪਿਆਰਾ-ਪ੍ਰਭੂ ਆਪ ਦੇਖਦਾ ਹੈ ਤੇ ਪ੍ਰਸੰਨ ਹੁੰਦਾ ਹੈ। ਉਹ ਸਾਈਂ ਆਪ ਹੀ ਕਰਾਂਮਾਤਾਂ ਕਰਦਾ ਹੈ ਤੇ ਉਨ੍ਹਾਂ ਤੂੰ ਤੱਕਦਾ ਹੈ।

Bhai Manmohan Singh (Shabad OS, CC BY-SA)

English

The Beloved Himself beholds, and rejoices; God Himself works wonders, and beholds them.

Dr. Sant Singh Khalsa (Shabad OS, CC BY-SA)
Ang 605 · Line 16

ਆਪੇ ਵਣਿ ਤਿਣਿ ਸਭਤੁ ਹੈ ਪਿਆਰਾ; ਆਪੇ ਗੁਰਮੁਖਿ ਜਾਪੈ ॥੧॥

aape van tin sabhat hai piaaraa; aape guramukh jaapai |1|

Punjabi

ਸਮੂਹ ਬਣਾ ਤੇ ਘਾਅ ਦੀਆਂ ਤਿੜਾਂ ਵਿੱਚ ਦਿਲਬਰ ਖੁਦ ਰਮਿਆ ਹੋਇਆ ਹੈ। ਉਹ ਗੁਰਾਂ ਦੇ ਰਾਹੀਂ ਪ੍ਰਗਟ ਹੁੰਦਾ ਹੈ।

Bhai Manmohan Singh (Shabad OS, CC BY-SA)

English

The Beloved Himself is contained in all the woods and meadows; as Gurmukh, He reveals Himself. ||1||

Dr. Sant Singh Khalsa (Shabad OS, CC BY-SA)
Ang 605 · Line 17

ਜਪਿ ਮਨ; ਹਰਿ ਹਰਿ ਨਾਮ ਰਸਿ ਧ੍ਰਾਪੈ ॥

jap man; har har naam ras dhraapai |

Punjabi

ਹੇ ਬੰਦੇ! ਤੂੰ ਸੁਆਮੀ ਮਾਲਕ ਦਾ ਸਿਮਰਨ ਕਰ। ਸਾਈਂ ਦੇ ਨਾਮ-ਅੰਮ੍ਰਿਤ ਨਾਲ ਤੂੰ ਰੱਜ ਜਾਵੇਗਾ।

Bhai Manmohan Singh (Shabad OS, CC BY-SA)

English

Meditate, O mind, on the Lord, Har, Har; through the sublime essence of Lord's Name, you shall be satisfied.

Dr. Sant Singh Khalsa (Shabad OS, CC BY-SA)
Ang 605 · Line 18

ਅੰਮ੍ਰਿਤ ਨਾਮੁ ਮਹਾ ਰਸੁ ਮੀਠਾ; ਗੁਰਸਬਦੀ ਚਖਿ ਜਾਪੈ ॥ ਰਹਾਉ ॥

amrit naam mahaa ras meetthaa; gurasabadee chakh jaapai | rahaau |

Punjabi

ਨਿਹਾਇਤ ਹੀ ਮਿੱਠਾ ਹੈ। ਸੁਆਦ ਨਾਮ ਦੇ ਅੰਮ੍ਰਿਤ-ਹਿਯਾਤ ਦਾ। ਗੁਰਾਂ ਦੇ ਉਪਦੇਸ਼ ਦੁਆਰਾ ਇਯ ਦਾ ਸੁਆਦ ਮਾਲੂਮ ਹੁੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Ambrosial Nectar of the Naam, is the sweetest juice; through the Word of the Guru's Shabad, its taste is revealed. ||Pause||

Dr. Sant Singh Khalsa (Shabad OS, CC BY-SA)
Ang 605 · Line 19

ਆਪੇ ਤੀਰਥੁ ਤੁਲਹੜਾ ਪਿਆਰਾ; ਆਪਿ ਤਰੈ ਪ੍ਰਭੁ ਆਪੈ ॥

aape teerath tulaharraa piaaraa; aap tarai prabh aapai |

Punjabi

ਮੇਰਾ ਦਿਲਬਰ ਖੁਦ ਯਾਤਰਾ ਅਸਥਾਨ ਤੇ ਤੁਲ੍ਹਾ ਹੈ ਅਤੇ ਖੁਦ ਹੀ ਸੁਆਮੀ ਪਾਰ ਲੰਘਾਂਦਾ ਹੈ।

Bhai Manmohan Singh (Shabad OS, CC BY-SA)

English

The Beloved is Himself the place of pilgrimage and the raft; God Himself ferries Himself across.

Dr. Sant Singh Khalsa (Shabad OS, CC BY-SA)
Ang 605 · Line 20

ਆਪੇ ਜਾਲੁ ਵਤਾਇਦਾ ਪਿਆਰਾ; ਸਭੁ ਜਗੁ ਮਛੁਲੀ ਹਰਿ ਆਪੈ ॥

aape jaal vataaeidaa piaaraa; sabh jag machhulee har aapai |

Punjabi

ਪਿਆਰਾ-ਪ੍ਰਭੂ ਖੁਦ ਸਾਰੇ ਜਹਾਨਾਂ ਉਤੇ ਜਾਲ ਸੁੱਟਦਾ ਹੈ ਅਤੇ ਵਾਹਿਗੁਰੂ ਖੁਦ ਹੀ ਮੱਛੀ ਹੈ।

Bhai Manmohan Singh (Shabad OS, CC BY-SA)

English

The Beloved Himself casts the net over all the world; the Lord Himself is the fish.

Dr. Sant Singh Khalsa (Shabad OS, CC BY-SA)
Ang 605 · Line 21

ਆਪਿ ਅਭੁਲੁ. ਨ ਭੁਲਈ ਪਿਆਰਾ; ਅਵਰੁ ਨ ਦੂਜਾ ਜਾਪੈ ॥੨॥

aap abhul. na bhulee piaaraa; avar na doojaa jaapai |2|

Punjabi

ਆਪੇ ਪਿਆਰਾ-ਪ੍ਰੀਤਮ ਅਚੂਕ ਹੈ ਅਤੇ ਉਹ ਭੁੱਲਦਾ ਨਹੀਂ। ਉਸ ਵਰਗਾ, ਹੋਰ ਦੂਸਰਾ ਕੋਈ ਮੈਨੂੰ ਦਿਸ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

The Beloved Himself is infallible; He makes no mistakes. There is no other like Him to be seen. ||2||

Dr. Sant Singh Khalsa (Shabad OS, CC BY-SA)
Ang 605 · Line 22

ਆਪੇ ਸਿੰਙੀ ਨਾਦੁ ਹੈ ਪਿਆਰਾ; ਧੁਨਿ ਆਪਿ ਵਜਾਏ ਆਪੈ ॥

aape singee naad hai piaaraa; dhun aap vajaae aapai |

Punjabi

ਆਪ ਦਿਲਬਰ ਯੋਗੀ ਦੀ ਵੀਣਾ ਅਤੇ ਵੀਣਾ ਦੀ ਆਵਾਜ ਹੈ ਅਤੇ ਆਪਣੇ ਆਪ ਹੀ ਸੁਰ ਅਲਾਪਦਾ ਹੈ।

Bhai Manmohan Singh (Shabad OS, CC BY-SA)

English

The Beloved Himself is the Yogi's horn, and the sound current of the Naad; He Himself plays the tune.

Dr. Sant Singh Khalsa (Shabad OS, CC BY-SA)
Ang 605 · Line 23

ਆਪੇ ਜੋਗੀ ਪੁਰਖੁ ਹੈ ਪਿਆਰਾ; ਆਪੇ ਹੀ ਤਪੁ ਤਾਪੈ ॥

aape jogee purakh hai piaaraa; aape hee tap taapai |

Punjabi

ਮੇਰਾ ਦਿਲਬਰ ਆਪ ਹੀ ਯੋਗੀ ਹੈ ਅਤੇ ਆਪ ਹੀ ਤਪੱਸਿਆ ਕਰਦਾ ਹੈ।

Bhai Manmohan Singh (Shabad OS, CC BY-SA)

English

The Beloved Himself is the Yogi, the Primal Being; He Himself practices intense meditation.

Dr. Sant Singh Khalsa (Shabad OS, CC BY-SA)
Ang 605 · Line 24

ਆਪੇ ਸਤਿਗੁਰੁ ਆਪਿ ਹੈ ਚੇਲਾ; ਉਪਦੇਸੁ ਕਰੈ ਪ੍ਰਭੁ ਆਪੈ ॥੩॥

aape satigur aap hai chelaa; upades karai prabh aapai |3|

Punjabi

ਉਹ ਖੁਦ ਸੱਚਾ ਗੁਰੂ ਹੈ ਅਤੇ ਖੁਦ ਹੀ ਮੁਰੀਦ। ਸਾਹਿਬ ਖੁਦ ਹੀ ਸਿੱਖਮਤ ਦਿੰਦਾ ਹੈ।

Bhai Manmohan Singh (Shabad OS, CC BY-SA)

English

He Himself is the True Guru, and He Himself is the disciple; God Himself imparts the Teachings. ||3||

Dr. Sant Singh Khalsa (Shabad OS, CC BY-SA)
Ang 605 · Line 25

ਆਪੇ ਨਾਉ ਜਪਾਇਦਾ ਪਿਆਰਾ; ਆਪੇ ਹੀ ਜਪੁ ਜਾਪੈ ॥

aape naau japaaeidaa piaaraa; aape hee jap jaapai |

Punjabi

ਦਿਲਬਰ ਖੁਦ ਬੰਦੇ ਪਾਸੋਂ ਨਾਮ ਦਾ ਉਚਾਰਨ ਕਰਵਾਉਂਦਾ ਹੈ ਅਤੇ ਖੁਦ ਹੀ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

The Beloved Himself inspires us to chant His Name, and He Himself practices meditation.

Dr. Sant Singh Khalsa (Shabad OS, CC BY-SA)
Ang 605 · Line 26

ਆਪੇ ਅੰਮ੍ਰਿਤੁ ਆਪਿ ਹੈ ਪਿਆਰਾ; ਆਪੇ ਹੀ ਰਸੁ ਆਪੈ ॥

aape amrit aap hai piaaraa; aape hee ras aapai |

Punjabi

ਆਪ ਹੀ ਪਿਆਰਾ ਅੰਮ੍ਰਿਤ ਹੈ ਅਤੇ ਆਪ ਹੀ ਆਬਿ-ਹਿਯਾਤ ਨੂੰ ਪਾਨ ਕਰਦਾ ਹੈ।

Bhai Manmohan Singh (Shabad OS, CC BY-SA)

English

The Beloved Himself is the Ambrosial Nectar; He Himself is the juice of it.

Dr. Sant Singh Khalsa (Shabad OS, CC BY-SA)
Ang 605 · Line 27

ਆਪੇ ਆਪਿ ਸਲਾਹਦਾ ਪਿਆਰਾ; ਜਨ ਨਾਨਕ. ਹਰਿ ਰਸਿ ਧ੍ਰਾਪੈ ॥੪॥੩॥

aape aap salaahadaa piaaraa; jan naanak. har ras dhraapai |4|3|

Punjabi

ਪ੍ਰੀਤਮ ਆਪ ਹੀ ਆਪਣੇ ਆਪ ਦੀ ਕੀਰਤੀ ਕਰਦਾ ਹੈ। ਗੋਲਾ ਨਾਨਕ ਪ੍ਰਭੂ ਦੇ ਅੰਮ੍ਰਿਤ ਨਾਲ ਰੱਜ ਗਿਆ ਹੈ।

Bhai Manmohan Singh (Shabad OS, CC BY-SA)

English

The Beloved Himself praises Himself; servant Nanak is satisfied, with the sublime essence of the Lord. ||4||3||

Dr. Sant Singh Khalsa (Shabad OS, CC BY-SA)
Ang 605 · Line 28

ਸੋਰਠਿ ਮਹਲਾ ੪ ॥

soratth mahalaa 4 |

Punjabi

ਸੋਰਠਿ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fourth Mehl:

Dr. Sant Singh Khalsa (Shabad OS, CC BY-SA)
Ang 605 · Line 29

ਆਪੇ ਕੰਡਾ. ਆਪਿ ਤਰਾਜੀ; ਪ੍ਰਭਿ ਆਪੇ ਤੋਲਿ ਤੋਲਾਇਆ ॥

aape kanddaa. aap taraajee; prabh aape tol tolaaeaa |

Punjabi

ਸੁਆਮੀ ਆਪ ਤੱਕੜੀ ਹੈ, ਆਪ ਹੀ ਤੋਲਾ ਅਤੇ ਆਪ ਹੀ ਵੱਟਿਆਂ ਨਾਲ ਤੋਲਦਾ ਹੈ।

Bhai Manmohan Singh (Shabad OS, CC BY-SA)

English

God Himself is the balance scale, He Himself is the weigher, and He Himself weighs with the weights.

Dr. Sant Singh Khalsa (Shabad OS, CC BY-SA)
Ang 605 · Line 30

ਆਪੇ ਸਾਹੁ ਆਪੇ ਵਣਜਾਰਾ; ਆਪੇ ਵਣਜੁ ਕਰਾਇਆ ॥

aape saahu aape vanajaaraa; aape vanaj karaaeaa |

Punjabi

ਉਹ ਆਪ ਸ਼ਾਹੂਕਾਰ ਅਤੇ ਆਪ ਹੀ ਨਿੱਕਾ ਵਪਾਰੀ ਹੈ, ਅਤੇ ਆਪ ਹੀ ਸੌਦਾ ਕਰਦਾ ਹੈ।

Bhai Manmohan Singh (Shabad OS, CC BY-SA)

English

He Himself is the banker, He Himself is the trader, and He Himself makes the trades.

Dr. Sant Singh Khalsa (Shabad OS, CC BY-SA)
Ang 605 · Line 31

ਆਪੇ ਧਰਤੀ ਸਾਜੀਅਨੁ ਪਿਆਰੈ; ਪਿਛੈ ਟੰਕੁ ਚੜਾਇਆ ॥੧॥

aape dharatee saajeean piaarai; pichhai ttank charraaeaa |1|

Punjabi

ਪਿਆਰੇ ਪ੍ਰਭੂ ਨੇ ਖੁਦ ਹੀ ਜਮੀਨ ਰਚੀ ਹੈ ਅਤੇ ਇਕ ਚਾਰ ਪਾਸੇ ਦੇ ਵੱਟੇ ਨਾਲ ਇਸ ਦਾ ਧੜਾ ਕੀਤਾ ਹੈ।

Bhai Manmohan Singh (Shabad OS, CC BY-SA)

English

The Beloved Himself fashioned the world, and He Himself counter-balances it with a gram. ||1||

Dr. Sant Singh Khalsa (Shabad OS, CC BY-SA)
Ang 605 · Line 32

ਮੇਰੇ ਮਨ; ਹਰਿ ਹਰਿ ਧਿਆਇ ਸੁਖੁ ਪਾਇਆ ॥

mere man; har har dhiaae sukh paaeaa |

Punjabi

ਸੁਆਮੀ ਮਾਲਕ ਦਾ ਸਿਮਰਨ ਕਰਨ ਦੁਆਰਾ ਮੇਰੀ ਆਤਮਾ ਨੇ ਅਨੰਦ ਪ੍ਰਾਪਤ ਕੀਤਾ ਹੈ।

Bhai Manmohan Singh (Shabad OS, CC BY-SA)

English

My mind meditates on the Lord, Har, Har, and finds peace.

Dr. Sant Singh Khalsa (Shabad OS, CC BY-SA)
Ang 605 · Line 33

ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ; ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥

har har naam nidhaan hai piaaraa; gur poorai meetthaa laaeaa | rahaau |

Punjabi

ਪ੍ਰੀਤਮ ਸੁਆਮੀ ਵਾਹਿਗੁਰੂ ਦਾ ਇਕ ਨਾਮ ਖਜਾਨਾ ਹੈ। ਪੂਰਨ ਗੁਰਾਂ ਨੇ ਮੈਨੂੰ ਇਹ ਮਿੱਠੜਾ ਲਾ ਦਿੱਤਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Name of the Beloved Lord, Har, Har, is a treasure; the Perfect Guru has made it seem sweet to me. ||Pause||

Dr. Sant Singh Khalsa (Shabad OS, CC BY-SA)
Ang 605 · Line 34

ਆਪੇ ਧਰਤੀ ਆਪਿ ਜਲੁ ਪਿਆਰਾ; ਆਪੇ ਕਰੇ ਕਰਾਇਆ ॥

aape dharatee aap jal piaaraa; aape kare karaaeaa |

Punjabi

ਪ੍ਰੀਤਮ ਪ੍ਰਭੂ ਆਪ ਜਮੀਨ ਤੇ ਆਪੇ ਹੀ ਪਾਣੀ ਹੈ ਅਤੇ ਆਪ ਹੀ ਕਰਦਾ ਤੇ ਹੋਰਨਾਂ ਤੋਂ ਕਰਾਉਂਦਾ ਹੈ।

Bhai Manmohan Singh (Shabad OS, CC BY-SA)

English

The Beloved Himself is the earth, and He Himself is the water; He Himself acts, and causes others to act.

Dr. Sant Singh Khalsa (Shabad OS, CC BY-SA)
Ang 605 · Line 35

ਆਪੇ ਹੁਕਮਿ ਵਰਤਦਾ ਪਿਆਰਾ; ਜਲੁ ਮਾਟੀ ਬੰਧਿ ਰਖਾਇਆ ॥

aape hukam varatadaa piaaraa; jal maattee bandh rakhaaeaa |

Punjabi

ਮੇਰਾ ਪ੍ਰੀਤਮ ਪ੍ਰਭੂ ਖੁਦ ਹੀ ਫੁਰਮਾਨ ਜਾਰੀ ਕਰਦਾ ਹੈ ਅਤੇ ਪਾਣੀ ਤੇ ਧਰਤੀ ਨੂੰ ਨਰੜ ਕੇ ਰੱਖਦਾ ਹੈ।

Bhai Manmohan Singh (Shabad OS, CC BY-SA)

English

The Beloved Himself issues His Commands, and keeps the water and the land bound down.

Dr. Sant Singh Khalsa (Shabad OS, CC BY-SA)
Ang 605 · Line 36

ਆਪੇ ਹੀ ਭਉ ਪਾਇਦਾ ਪਿਆਰਾ; ਬੰਨਿ ਬਕਰੀ ਸੀਹੁ ਹਢਾਇਆ ॥੨॥

aape hee bhau paaeidaa piaaraa; ban bakaree seehu hadtaaeaa |2|

Punjabi

ਮੇਰਾ ਪ੍ਰੀਤਮ ਪ੍ਰਭੂ ਖੁਦ ਹੀ ਡਰ ਪਾਉਂਦਾ ਹੈ ਅਤੇ ਬੱਕਰੀ ਤੇ ਸ਼ੇਰ ਨੂੰ ਇਕੱਠੇ ਨਰੜ ਕੇ ਚਲਾਉਂਦਾ ਹੈ।

Bhai Manmohan Singh (Shabad OS, CC BY-SA)

English

The Beloved Himself instills the Fear of God; He binds the tiger and the goat together. ||2||

Dr. Sant Singh Khalsa (Shabad OS, CC BY-SA)