Ang 606
ਆਪੇ ਕਾਸਟ ਆਪਿ ਹਰਿ ਪਿਆਰਾ; ਵਿਚਿ ਕਾਸਟ ਅਗਨਿ ਰਖਾਇਆ ॥
aape kaasatt aap har piaaraa; vich kaasatt agan rakhaaeaa |
Punjabi
ਪ੍ਰੀਤਮ ਪ੍ਰਭੂ ਖੁਦ ਹੀ ਲੱਕੜ ਹੈ ਅਤੇ ਖੁਦ ਹੀ ਅੱਗੇ ਲੱਕੜ ਅੰਦਰ ਉਸ ਨੇ ਅੱਗ ਬੰਨ੍ਹੀ ਹੋਈ ਹੈ।
English
The Beloved Lord Himself is the firewood, and He Himself keeps the fire within the wood.
ਆਪੇ ਹੀ ਆਪਿ ਵਰਤਦਾ ਪਿਆਰਾ; ਭੈ ਅਗਨਿ. ਨ ਸਕੈ ਜਲਾਇਆ ॥
aape hee aap varatadaa piaaraa; bhai agan. na sakai jalaaeaa |
Punjabi
ਪਿਆਰਾ ਪ੍ਰਭੂ ਖੁਦ-ਬ-ਖੁਦ ਹੀ ਦੋਨਾਂ ਵਿੱਚ ਵਿਆਪਕ ਹੋ ਰਿਹਾ ਹੈ। ਉੇਸ ਦੇ ਡਰ ਕਰ ਕੇ ਅੱਗ ਲੱਕੜ ਨੂੰ ਸਾੜ ਨਹੀਂ ਸਕਦੀ।
English
The Beloved Lord Himself, all by Himself, permeates them, and because of the Fear of God, the fire cannot burn the wood.
ਆਪੇ ਮਾਰਿ ਜੀਵਾਇਦਾ ਪਿਆਰਾ; ਸਾਹ ਲੈਦੇ ਸਭਿ ਲਵਾਇਆ ॥੩॥
aape maar jeevaaeidaa piaaraa; saah laide sabh lavaaeaa |3|
Punjabi
ਖੁਦ ਹੀ ਮਿੱਠੜਾ ਮਾਲਕ ਮਾਰਦਾ ਅਤੇ ਖੁਦ ਹੀ ਸੁਰਜੀਤ ਕਰਦਾ ਹੈ। ਸਾਰੇ ਹੀ ਉਸ ਦਾ ਦਿੱਤਾ ਹੋਇਆ ਸੁਆਸ ਲੈਂਦੇ ਹਨ।
English
The Beloved Himself kills and revives; all draw the breath of life, given by Him. ||3||
ਆਪੇ ਤਾਣੁ ਦੀਬਾਣੁ ਹੈ ਪਿਆਰਾ; ਆਪੇ ਕਾਰੈ ਲਾਇਆ ॥
aape taan deebaan hai piaaraa; aape kaarai laaeaa |
Punjabi
ਸਾਰੀ ਸ਼ਕਤੀ ਦੇ ਸਦੀਵੀ ਸਥਿਰ ਦਰਬਾਰ, ਪ੍ਰਭੂ ਆਪ ਹੈ, ਤੇ ਆਪ ਹੀ ਉਹ ਬੰਦਿਆਂ ਨੂੰ ਕੰਮ ਲਾਉਂਦਾ ਹੈ।
English
The Beloved Himself is power and presence; He Himself engages us in our work.
ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ; ਜਿਉ ਹਰਿ ਪ੍ਰਭ ਮੇਰੇ ਭਾਇਆ ॥
jiau aap chalaae tiau chaleeai piaare; jiau har prabh mere bhaaeaa |
Punjabi
ਜਿਸ ਤਰ੍ਹਾਂ ਆਪ ਪ੍ਰੀਤਮ ਪ੍ਰਭੂ ਮੈਨੂੰ ਤੋਰਦਾ ਹੈ ਅਤੇ ਜਿਵਨੂੰ ਮੈਂਡੇ ਵਾਹਿਗੁਰੂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਮੈਂ ਟੁਰਦਾ ਹਾਂ।
English
As the Beloved makes me walk, I walk, as it pleases my Lord God.
ਆਪੇ ਜੰਤੀ ਜੰਤੁ ਹੈ ਪਿਆਰਾ; ਜਨ ਨਾਨਕ. ਵਜਹਿ ਵਜਾਇਆ ॥੪॥੪॥
aape jantee jant hai piaaraa; jan naanak. vajeh vajaaeaa |4|4|
Punjabi
ਪ੍ਰੀਤਮ ਪ੍ਰਭੂ ਆਪ ਹੀ ਰਾਗੀ ਅਤੇ ਸੰਗੀਤਕ ਸਾਜ ਹੈ, ਹੇ ਗੋਲੇ ਨਾਨਕ! ਬੰਦਾ ਉਸੇ ਤਰ੍ਹਾਂ ਹੀ ਵੱਜਦਾ ਹੈ, ਜਿਸ ਤਰ੍ਹਾਂ ਪ੍ਰਭੂ ਉਸ ਨੂੰ ਵਜਾਉਂਦਾ ਹੈ।
English
The Beloved Himself is the musician, and the musical instrument; servant Nanak vibrates His vibration. ||4||4||
ਸੋਰਠਿ ਮਹਲਾ ੪ ॥
soratth mahalaa 4 |
Punjabi
ਸੋਰਠਿ ਚੌਥੀ ਪਾਤਿਸ਼ਾਹੀ।
English
Sorat'h, Fourth Mehl:
ਆਪੇ ਸ੍ਰਿਸਟਿ ਉਪਾਇਦਾ ਪਿਆਰਾ; ਕਰਿ ਸੂਰਜੁ ਚੰਦੁ ਚਾਨਾਣੁ ॥
aape srisatt upaaeidaa piaaraa; kar sooraj chand chaanaan |
Punjabi
ਵਾਹਿਗੁਰੂ ਆਪ ਹੀ ਸੰਸਾਰ ਨੂੰ ਰਚਦਾ ਹੈ ਅਤੇ ਸੂਰਜ ਤੇ ਚੰਦ ਦਾ ਚਾਨਣਾ ਕਰਦਾ ਹੈ।
English
The Beloved Himself created the Universe; He made the light of the sun and the moon.
ਆਪਿ ਨਿਤਾਣਿਆ ਤਾਣੁ ਹੈ ਪਿਆਰਾ; ਆਪਿ ਨਿਮਾਣਿਆ ਮਾਣੁ ॥
aap nitaaniaa taan hai piaaraa; aap nimaaniaa maan |
Punjabi
ਪ੍ਰੀਤਮ ਪੁਰਖ ਆਪ ਹੀ ਨਿਜ਼ੋਰਿਆਂ ਦਾ ਜੋਰ ਹੈ ਅਤੇ ਖੁਦ ਹੀ ਨਿਮਾਣਿਆਂ ਦਾ ਮਾਣ ਹੈ।
English
The Beloved Himself is the power of the powerless; He Himself is the honor of the dishonored.
ਆਪਿ ਦਇਆ ਕਰਿ ਰਖਦਾ ਪਿਆਰਾ; ਆਪੇ ਸੁਘੜੁ ਸੁਜਾਣੁ ॥੧॥
aap deaa kar rakhadaa piaaraa; aape sugharr sujaan |1|
Punjabi
ਮਿਹਰ ਧਾਰ ਕੇ, ਆਪੇ ਹੀ ਪ੍ਰੀਤਮ ਪੁਰਖ ਰੱਖਿਆ ਕਰਦਾ ਹੈ। ਅਤੇ ਆਪ ਹੀ ਸਿਆਣਾ ਅਤੇ ਸਰਬੱਗ ਹੈ।
English
The Beloved Himself grants His Grace and protects us; He Himself is wise and all-knowing. ||1||
ਮੇਰੇ ਮਨ ਜਪਿ; ਰਾਮ ਨਾਮੁ ਨੀਸਾਣੁ ॥
mere man jap; raam naam neesaan |
Punjabi
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਪ੍ਰਤਾਵਪਾਨ ਨਾਮ ਦਾ ਆਰਾਧਨ ਕਰ।
English
O my mind, chant the Name of the Lord, and receive His Insignia.
ਸਤਸੰਗਤਿ ਮਿਲਿ. ਧਿਆਇ ਤੂ ਹਰਿ ਹਰਿ; ਬਹੁੜਿ. ਨ ਆਵਣ ਜਾਣੁ ॥ ਰਹਾਉ ॥
satasangat mil. dhiaae too har har; bahurr. na aavan jaan | rahaau |
Punjabi
ਸਾਧ ਸੰਗਤ ਨਾਲ ਜੁੜ ਕੇ, ਤੂੰ ਪ੍ਰਭੂ ਪ੍ਰਮੇਸ਼ਰ ਦਾ ਸਿਮਰਨ ਕਰ ਅਤੇ ਫੇਰ ਤੇਰਾ ਆਉਣਾ ਤੇ ਜਾਣਾ ਨਹੀਂ ਹੋਵੇਗਾ। ਠਹਿਰਾਉ।
English
Join the Sat Sangat, the True Congregation, and meditate on the Lord, Har, Har; you shall not have to come and go in reincarnation again. ||Pause||
ਆਪੇ ਹੀ ਗੁਣ ਵਰਤਦਾ ਪਿਆਰਾ; ਆਪੇ ਹੀ ਪਰਵਾਣੁ ॥
aape hee gun varatadaa piaaraa; aape hee paravaan |
Punjabi
ਆਪ ਪ੍ਰੀਤਮ ਪੁਰਖ ਨੇਕੀ ਰਾਹੀਂ ਕੰਮ ਕਰਦਾ ਹੈ ਅਤੇ ਆਪ ਹੀ ਇਸ ਨੂੰ ਕਬੂਲ ਕਰਦਾ ਹੈ।
English
The Beloved Himself pervades His Glorious Praises, and He Himself approves them.
ਆਪੇ ਬਖਸ ਕਰਾਇਦਾ ਪਿਆਰਾ; ਆਪੇ ਸਚੁ ਨੀਸਾਣੁ ॥
aape bakhas karaaeidaa piaaraa; aape sach neesaan |
Punjabi
ਪਿਆਰਾ ਪ੍ਰਭੂ ਆਪ ਰਜਾ ਦੀ ਪਾਲਣਾ ਕਰਦਾ ਹੈ ਅਤੇ ਆਪ ਹੀ ਹੁਕਮ ਦਿੰਦਾ ਹੈ।
English
The Beloved Himself grants His forgiveness, and He Himself bestows the Insignia of Truth.
ਆਪੇ ਹੁਕਮਿ ਵਰਤਦਾ ਪਿਆਰਾ; ਆਪੇ ਹੀ ਫੁਰਮਾਣੁ ॥੨॥
aape hukam varatadaa piaaraa; aape hee furamaan |2|
Punjabi
ਆਪ ਪਿਆਰਾ ਪ੍ਰਭੂ ਖ਼ੁਦ ਸਿਮਰਨ ਦਾ ਖ਼ਜ਼ਾਨਾ ਹੈ ਅਤੇ ਖ਼ੁਦ ਹੀ ਇਸ ਦੀਆਂ ਦਾਤਾਂ ਬਖ਼ਸ਼ਦਾ ਹੈ।
English
The Beloved Himself obeys His Will, and He Himself issues His Command. ||2||
ਆਪੇ ਭਗਤਿ ਭੰਡਾਰ ਹੈ ਪਿਆਰਾ; ਆਪੇ ਦੇਵੈ ਦਾਣੁ ॥
aape bhagat bhanddaar hai piaaraa; aape devai daan |
Punjabi
ਪਿਆਰਾ ਪ੍ਰਭੂ ਖੁਦ ਸਿਮਰਨ ਦਾ ਖਜਾਨਾ ਹੈ ਅਤੇ ਖੁਦ ਹੀ ਇਸ ਦੀਆਂ ਦਾਤਾਂ ਬਖਸ਼ਦਾ ਹੈ।
English
The Beloved Himself is the treasure of devotion; He Himself gives His gifts.
ਆਪੇ ਸੇਵ ਕਰਾਇਦਾ ਪਿਆਰਾ; ਆਪਿ ਦਿਵਾਵੈ ਮਾਣੁ ॥
aape sev karaaeidaa piaaraa; aap divaavai maan |
Punjabi
ਪਿਆਰਾ ਪ੍ਰਭੂ ਖੁਦ ਬੰਦੇ ਨੂੰ ਆਪਣੀ ਸੇਵਾ ਵਿੱਚ ਜੋੜਦਾ ਹੈ ਅਤੇ ਖੁਦ ਹੀ ਉਸ ਨੂੰ ਇੱਜ਼ਤ-ਆਬਰੂ ਦੀ ਦਾਤ ਦਿੰਦਾ ਹੈ।
English
The Beloved Himself commits some to His service, and He Himself blesses them with honor.
ਆਪੇ ਤਾੜੀ ਲਾਇਦਾ ਪਿਆਰਾ; ਆਪੇ ਗੁਣੀ ਨਿਧਾਨੁ ॥੩॥
aape taarree laaeidaa piaaraa; aape gunee nidhaan |3|
Punjabi
ਪਿਆਰਾ ਪ੍ਰਭੂ ਆਪ ਹੀ ਅਫੁਰ ਸਮਾਧੀ ਧਾਰਨ ਕਰਦਾ ਹੈ ਅਤੇ ਆਪ ਹੀ ਗੁਣਾਂ ਦਾ ਖਜਾਨਾ ਹੈ।
English
The Beloved Himself is absorbed in Samaadhi; He Himself is the treasure of excellence. ||3||
ਆਪੇ ਵਡਾ ਆਪਿ ਹੈ ਪਿਆਰਾ; ਆਪੇ ਹੀ ਪਰਧਾਣੁ ॥
aape vaddaa aap hai piaaraa; aape hee paradhaan |
Punjabi
ਪ੍ਰੀਤਮ ਪ੍ਰਭੂ ਆਪ ਪਰਮ ਵਿਸ਼ਾਲ ਹੈ ਅਤੇ ਆਪ ਹੀ ਸ਼੍ਰੋਮਣੀ ਸਾਹਿਬ ਹੈ।
English
The Beloved Himself is the greatest; He Himself is supreme.
ਆਪੇ ਕੀਮਤਿ ਪਾਇਦਾ ਪਿਆਰਾ; ਆਪੇ ਤੁਲੁ ਪਰਵਾਣੁ ॥
aape keemat paaeidaa piaaraa; aape tul paravaan |
Punjabi
ਆਪ ਪ੍ਰੀਤਮ ਪ੍ਰਭੂ ਮੁੱਲ ਪਾਉਂਦਾ ਹੈ ਅਤੇ ਆਪ ਹੀ ਤੱਕੜੀ ਤੇ ਵੱਟੇ ਹੈ।
English
The Beloved Himself appraises the value; He Himself is the scale, and the weights.
ਆਪੇ ਅਤੁਲੁ. ਤੁਲਾਇਦਾ ਪਿਆਰਾ; ਜਨ ਨਾਨਕ. ਸਦ ਕੁਰਬਾਣੁ ॥੪॥੫॥
aape atul. tulaaeidaa piaaraa; jan naanak. sad kurabaan |4|5|
Punjabi
ਪ੍ਰੀਤਮ ਪ੍ਰਭੂ ਅਜੋਖ ਹੈ ਅਤੇ ਖੁਦ ਆਪਣੇ ਆਪ ਨੂੰ ਜੋਖਦਾ ਹੈ। ਗੋਲਾ ਨਾਨਕ ਸਦੀਵ ਹੀ ਉਸ ਤੋਂ ਘੋਲੀ ਵੰਞਦਾ ਹੈ।
English
The Beloved Himself is unweighable - He weighs Himself; servant Nanak is forever a sacrifice to Him. ||4||5||
ਸੋਰਠਿ ਮਹਲਾ ੪ ॥
soratth mahalaa 4 |
Punjabi
ਸੋਰਠਿ ਚੌਥੀ ਪਾਤਿਸ਼ਾਹੀ।
English
Sorat'h, Fourth Mehl:
ਆਪੇ ਸੇਵਾ ਲਾਇਦਾ ਪਿਆਰਾ; ਆਪੇ ਭਗਤਿ ਉਮਾਹਾ ॥
aape sevaa laaeidaa piaaraa; aape bhagat umaahaa |
Punjabi
ਪ੍ਰੀਤਮ ਆਪ ਆਪਣੀ ਚਾਕਰੀ ਅੰਦਰ ਜੋੜਦਾ ਹੈ ਅਤੇ ਆਪ ਹੀ ਆਦਮੀ ਨੂੰ ਆਪਣੀ ਪ੍ਰੇਮ-ਈ ਸੇਵਾ ਦੀ ਖੁਸ਼ੀ ਬਖਸ਼ਦਾ ਹੈ।
English
The Beloved Himself commits some to His service; He Himself blesses them with the joy of devotional worship.
ਆਪੇ ਗੁਣ ਗਾਵਾਇਦਾ ਪਿਆਰਾ; ਆਪੇ ਸਬਦਿ ਸਮਾਹਾ ॥
aape gun gaavaaeidaa piaaraa; aape sabad samaahaa |
Punjabi
ਆਪ ਪਿਆਰਾ ਪ੍ਰਭੂ ਬੰਦੇ ਪਾਸੋਂ ਆਪਣਾ ਜੱਸ ਗਾਇਨ ਕਰਵਾਉਂਦਾ ਹੈ ਅਤੇ ਆਪ ਹੀ ਆਪਣੇ ਨਾਮ ਅੰਦਰ ਲੀਨ ਹੈ।
English
The Beloved Himself causes us to sing His Glorious Praises; He Himself is absorbed in the Word of His Shabad.
ਆਪੇ ਲੇਖਣਿ ਆਪਿ ਲਿਖਾਰੀ; ਆਪੇ ਲੇਖੁ ਲਿਖਾਹਾ ॥੧॥
aape lekhan aap likhaaree; aape lekh likhaahaa |1|
Punjabi
ਪ੍ਰਭੁ ਖੁਦ ਕਲਮ ਹੈ ਤੇ ਖੁਦ ਹੀ ਲਿਖਣ ਵਾਲਾ ਹੈ ਅਤੇ ਖੁਦ ਹੀ ਉਹ ਲਿਖਤ ਲਿਖਦਾ ਹੈ।
English
He Himself is the pen, and He Himself is the scribe; He Himself inscribes His inscription. ||1||
ਮੇਰੇ ਮਨ; ਜਪਿ ਰਾਮ ਨਾਮੁ ਓਮਾਹਾ ॥
mere man; jap raam naam omaahaa |
Punjabi
ਮੇਰੀ ਜਿੰਦੇ! ਤੂੰ ਖੁਸ਼ੀ ਸਹਿਤ ਸਾਈਂ ਦੇ ਨਾਮ ਦਾ ਸਿਮਰਨ ਕਰ।
English
O my mind, joyfully chant the Name of the Lord.
ਅਨਦਿਨੁ ਅਨਦੁ ਹੋਵੈ ਵਡਭਾਗੀ; ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥
anadin anad hovai vaddabhaagee; lai gur poorai har laahaa | rahaau |
Punjabi
ਭਾਰੇ ਨਸੀਬਾਂ ਵਾਲੇ ਪੂਰਨ ਗੁਰਾਂ ਦੇ ਰਾਹੀਂ ਹਰੀ ਦੇ ਨਾਮ ਦਾ ਮੁਨਾਫਾ ਪ੍ਰਾਪਤ ਕਰਦੇ ਹਨ ਅਤੇ ਰਾਤ ਦਿਨ ਮੌਜਾਂ ਮਾਣਦੇ ਹਨ। ਠਹਿਰਾਉ।
English
Those very fortunate ones are in ecstasy night and day; through the Perfect Guru, they obtain the profit of the Lord's Name. ||Pause||
ਆਪੇ ਗੋਪੀ ਕਾਨੁ ਹੈ ਪਿਆਰਾ; ਬਨਿ ਆਪੇ ਗਊ ਚਰਾਹਾ ॥
aape gopee kaan hai piaaraa; ban aape gaoo charaahaa |
Punjabi
ਆਪ ਪ੍ਰੀਤਮ ਗੁਆਲਣ ਅਤੇ ਕ੍ਰਿਸ਼ਨ ਹੈ ਅਤੇ ਆਪੇ ਹੀ ਜੰਗਲ ਵਿੱਚ ਗਾਈਆਂ ਚਾਰਦਾ ਹੈ।
English
The Beloved Himself is the milk-maid and Krishna; He Himself herds the cows in the woods.
ਆਪੇ ਸਾਵਲ ਸੁੰਦਰਾ ਪਿਆਰਾ; ਆਪੇ ਵੰਸੁ ਵਜਾਹਾ ॥
aape saaval sundaraa piaaraa; aape vans vajaahaa |
Punjabi
ਆਪ ਪ੍ਰੀਤਮ ਕਾਲਾ ਅਤੇ ਸੁਹਣਾ ਹੈ ਅਤੇ ਆਪ ਹੀ ਬੰਸਰੀ ਵਜਾਉਂਦਾ ਹੈ।
English
The Beloved Himself is the blue-skinned, handsome one; He Himself plays on His flute.
ਕੁਵਲੀਆਪੀੜੁ. ਆਪਿ ਮਰਾਇਦਾ ਪਿਆਰਾ; ਕਰਿ ਬਾਲਕ ਰੂਪਿ ਪਚਾਹਾ ॥੨॥
kuvaleeaapeerr. aap maraaeidaa piaaraa; kar baalak roop pachaahaa |2|
Punjabi
ਬੱਚੇ ਦਾ ਸਰੂਪ ਧਾਰਨ ਕਰ ਕੇ ਮੇਰੇ ਪ੍ਰੀਤਮ ਨੇ ਖੁਦ ਹੀ ਕੁਵੱਲੀਆਂ ਪੀੜ ਹਾਥੀ ਨੂੰ ਮਾਰ ਸੁੱਟਿਆ ਅਤੇ ਤਬਾਹ ਕਰ ਦਿੱਤਾ ਸੀ।
English
The Beloved Himself took the form of a child, and destroyed Kuwalia-peer, the mad elephant. ||2||
ਆਪਿ ਅਖਾੜਾ ਪਾਇਦਾ ਪਿਆਰਾ; ਕਰਿ ਵੇਖੈ ਆਪਿ ਚੋਜਾਹਾ ॥
aap akhaarraa paaeidaa piaaraa; kar vekhai aap chojaahaa |
Punjabi
ਆਪੇ ਹੀ ਪਿਆਰਾ-ਪ੍ਰਭੂ ਪਿੜ ਬੰਨ੍ਹਦਾ ਹੈ ਅਤੇ ਤਮਾਸ਼ੇ ਰੱਚ ਕੇ ਆਪੇ ਹੀ ਉਨ੍ਹਾਂ ਨੂੰ ਦੇਖਦਾ ਹੈ।
English
The Beloved Himself sets the stage; He performs the plays, and He Himself watches them.
ਕਰਿ ਬਾਲਕ ਰੂਪ ਉਪਾਇਦਾ ਪਿਆਰਾ; ਚੰਡੂਰੁ ਕੰਸੁ ਕੇਸੁ ਮਾਰਾਹਾ ॥
kar baalak roop upaaeidaa piaaraa; chanddoor kans kes maaraahaa |
Punjabi
ਮੇਰੇ ਪਿਆਰੇ-ਪ੍ਰਭੂ ਨੇ ਕ੍ਰਿਸ਼ਨ ਨੂੰ ਬੱਚੇ ਦੇ ਸਰੂਪ ਵਿੱਚ ਪੈਂਦਾ ਕੀਤਾ ਕੀਤਾ ਅਤੇ ਉਸ ਦੇ ਰਾਹੀਂ ਚੰਡੂਰ, ਕੰਸ ਤੇ ਕੇਸੀ ਨੂੰ ਮਾਰਿਆ।
English
The Beloved Himself assumed the form of the child, and killed the demons Chandoor, Kansa and Kaysee.
ਆਪੇ ਹੀ ਬਲੁ ਆਪਿ ਹੈ ਪਿਆਰਾ; ਬਲੁ ਭੰਨੈ ਮੂਰਖ ਮੁਗਧਾਹਾ ॥੩॥
aape hee bal aap hai piaaraa; bal bhanai moorakh mugadhaahaa |3|
Punjabi
ਮੇਰਾ ਪਿਆਰਾ, ਖੁਦ-ਬ-ਖੁਦ ਹੀ ਤਾਕਤ ਦਾ ਸਰੂਪ ਹੈ ਅਤੇ ਮੂੜ੍ਹਾ ਤੇ ਬੁੱਧੂਆਂ ਤੀ ਤਾਕਤ ਨੂੰ ਤੋੜਦਾ ਹੈ।
English
The Beloved Himself, by Himself, is the embodiment of power; He shatters the power of the fools and idiots. ||3||
ਸਭੁ ਆਪੇ ਜਗਤੁ ਉਪਾਇਦਾ ਪਿਆਰਾ; ਵਸਿ ਆਪੇ ਜੁਗਤਿ ਹਥਾਹਾ ॥
sabh aape jagat upaaeidaa piaaraa; vas aape jugat hathaahaa |
Punjabi
ਪਿਆਰਾ ਆਪ ਸਾਰਿਆਂ ਜੀਵਾਂ ਨੂੰ ਰਚਦਾ ਹੈ ਤੇ ਉਨ੍ਹਾਂ ਦੀ ਜੀਵਨ ਰਹੁ-ਰੀਤੀ ਆਪਣੇ ਹੱਥਾਂ ਦੇ ਹੇਠ ਵਿੱਚ ਰੱਖਦਾ ਹੈ।
English
The Beloved Himself created the whole world. In His hands He holds the power of the ages.