Ang 608
ਰਤਨੁ ਲੁਕਾਇਆ ਲੂਕੈ ਨਾਹੀ; ਜੇ ਕੋ ਰਖੈ ਲੁਕਾਈ ॥੪॥
ratan lukaaeaa lookai naahee; je ko rakhai lukaaee |4|
Punjabi
ਛੁਪਾਉਣ ਨਾਲ, ਮਾਣਕ ਛੁਪਿਆ ਨਹੀਂ ਰਹਿੰਦਾ, ਭਾਵਨੂੰ ਕੋਈ ਛੁਪਾਉਣ ਦੀ (ਹਜ਼ਾਰ) ਕੋਸ਼ਿਸ਼ ਕਰੇ।
English
The jewel is concealed, but it is not concealed, even though one may try to conceal it. ||4||
ਸਭੁ ਕਿਛੁ ਤੇਰਾ. ਤੂ ਅੰਤਰਜਾਮੀ; ਤੂ ਸਭਨਾ ਕਾ ਪ੍ਰਭੁ ਸੋਈ ॥
sabh kichh teraa. too antarajaamee; too sabhanaa kaa prabh soee |
Punjabi
ਹਰ ਵਸਤੂ ਤੈਂਡੀ ਹੈ। ਤੂੰ ਦਿਲਾਂ ਦੀਆਂ ਜਾਨਣ ਵਾਲਾ ਹੈ। ਤੂੰ ਸਾਰਿਆਂ ਦਾ ਸੁਭਾਇਮਾਨ ਸੁਆਮੀ ਹੈ।
English
Everything is Yours, O Inner-knower, Searcher of hearts; You are the Lord God of all.
ਜਿਸ ਨੋ ਦਾਤਿ ਕਰਹਿ ਸੋ ਪਾਏ; ਜਨ ਨਾਨਕ. ਅਵਰੁ ਨ ਕੋਈ ॥੫॥੯॥
jis no daat kareh so paae; jan naanak. avar na koee |5|9|
Punjabi
ਕੇਵਲ ਓਹੀ ਬਖਸ਼ੀਸ਼ ਨੂੰ ਪਾਉਂਦਾ ਹੈ, ਜਿਸ ਨੂੰ ਤੂੰ ਪ੍ਰਦਾਨ ਕਰਦਾ ਹੈ, ਹੇ ਸੁਆਮੀ! ਹੋਰ ਕੋਈ ਹੇ ਦਾਸ ਨਾਨਕ, ਇਸ ਨੂੰ ਨਹੀਂ ਪਾ ਸਕਦਾ।
English
He alone receives the gift, unto whom You give it; O servant Nanak, there is no one else. ||5||9||
ਸੋਰਠਿ ਮਹਲਾ ੫ ਘਰੁ ੧ ਤਿਤੁਕੇ ॥
soratth mahalaa 5 ghar 1 tituke |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ। ਤਿਤੁਕੇ।
English
Sorat'h, Fifth Mehl, First House, Thi-Thukay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਕਿਸੁ ਹਉ ਜਾਚੀ. ਕਿਸੁ ਆਰਾਧੀ; ਜਾ ਸਭੁ ਕੋ ਕੀਤਾ ਹੋਸੀ ॥
kis hau jaachee. kis aaraadhee; jaa sabh ko keetaa hosee |
Punjabi
ਮੈਂ ਕੀਹਦੇ ਕੋਲੋਂ ਮੰਗਾਂ ਅਤੇ ਕਿਸ ਦੀ ਉਪਾਸ਼ਨਾ ਕਰਾਂ, ਜਦ ਸਾਰੇ ਹੀ ਸੁਆਮੀ ਦੇ ਸਾਜੇ ਹੋਏ ਹਨ?
English
Who should I ask? Who should I worship? All were created by Him.
ਜੋ ਜੋ ਦੀਸੈ ਵਡਾ ਵਡੇਰਾ; ਸੋ ਸੋ ਖਾਕੂ ਰਲਸੀ ॥
jo jo deesai vaddaa vadderaa; so so khaakoo ralasee |
Punjabi
ਜਿਹੜੇ ਕੋਈ ਭੀ ਵੱਡਿਆਂ ਤੋਂ ਵੱਡੇ ਦਿਸਦੇ ਹਨ, ਉਹ ਸਾਰੇ ਹੀ ਆਖਰ ਨੂੰ ਮਿੱਟੀ ਵਿੱਚ ਰਲ ਜਾਂਦੇ ਹਨ।
English
Whoever appears to be the greatest of the great, shall ultimately be mixed with the dust.
ਨਿਰਭਉ ਨਿਰੰਕਾਰੁ. ਭਵ ਖੰਡਨੁ; ਸਭਿ ਸੁਖ ਨਵ ਨਿਧਿ ਦੇਸੀ ॥੧॥
nirbhau nirankaar. bhav khanddan; sabh sukh nav nidh desee |1|
Punjabi
ਡਰ ਦੇ ਨਾਸ ਕਰਨ ਵਾਲਾ, ਡਰ-ਰਹਿਤ, ਸਰੂਪ-ਰਹਿਤ ਸੁਆਮੀ, ਸਾਰੇ ਸੁੱਖ ਅਤੇ ਨੌ ਖਜਾਨੇ ਦਿੰਦਾ ਹੈ।
English
The Fearless, Formless Lord, the Destroyer of Fear bestows all comforts, and the nine treasures. ||1||
ਹਰਿ ਜੀਉ; ਤੇਰੀ ਦਾਤੀ ਰਾਜਾ ॥
har jeeo; teree daatee raajaa |
Punjabi
ਹੇ ਮਹਾਰਾਜ ਸੁਆਮੀ! ਤੇਰੀਆਂ ਬਖਸ਼ਿਸ਼ਾਂ ਨਾਲ ਮੈਂ ਰੱਜ ਜਾਂਦਾ ਹਾਂ।
English
O Dear Lord, Your gifts alone satisfy me.
ਮਾਣਸੁ ਬਪੁੜਾ ਕਿਆ ਸਾਲਾਹੀ; ਕਿਆ ਤਿਸ ਕਾ ਮੁਹਤਾਜਾ ॥ ਰਹਾਉ ॥
maanas bapurraa kiaa saalaahee; kiaa tis kaa muhataajaa | rahaau |
Punjabi
ਮੈਂ ਨਿਗੂਣੇ ਇਨਸਾਨ ਦੀ ਕਿਉਂ ਤਾਰੀਫ ਕਰਾਂ? ਉਸ ਦੀ ਮੁਛੰਦਗੀ ਮੈਂ ਕਿਉਂ ਲਵਾਂ? ਠਹਿਰਾਉ।
English
Why should I praise the poor helpless man? Why should I feel subservient to him? ||Pause||
ਜਿਨਿ ਹਰਿ ਧਿਆਇਆ. ਸਭੁ ਕਿਛੁ ਤਿਸ ਕਾ; ਤਿਸ ਕੀ ਭੂਖ ਗਵਾਈ ॥
jin har dhiaaeaa. sabh kichh tis kaa; tis kee bhookh gavaaee |
Punjabi
ਸਾਰੀਆਂ ਵਸਤੂਆਂ ਉਸ ਦੀਆਂ ਹਨ, ਜੋ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਸਾਈਂ ਉਸ ਦੀ ਭੁੱਖ ਦੂਰ ਕਰ ਦਿੰਦਾ ਹੈ।
English
All things come to one who meditates on the Lord; the Lord satisfies his hunger.
ਐਸਾ ਧਨੁ ਦੀਆ ਸੁਖਦਾਤੈ; ਨਿਖੁਟਿ. ਨ ਕਬ ਹੀ ਜਾਈ ॥
aisaa dhan deea sukhadaatai; nikhutt. na kab hee jaaee |
Punjabi
ਖੁਸ਼ੀ ਬਖਸ਼ਣਹਾਰ ਐਹੋ ਜੇਹੀ ਦੌਲਤ ਦਿੰਦਾ ਹੈ, ਜੋ ਕਦੇ ਭੀ ਮੁੱਕਦੀ ਨਹੀਂ।
English
The Lord, the Giver of peace, bestows such wealth, that it can never be exhausted.
ਅਨਦੁ ਭਇਆ ਸੁਖ ਸਹਜਿ ਸਮਾਣੇ; ਸਤਿਗੁਰਿ ਮੇਲਿ ਮਿਲਾਈ ॥੨॥
anad bheaa sukh sehaj samaane; satigur mel milaaee |2|
Punjabi
ਸੱਚੇ ਗੁਰਾਂ ਨੇ ਮੈਨੂੰ ਮਾਲਕ ਦੇ ਮਿਲਾਪ ਵਿੱਚ ਮਿਲਾ ਦਿੱਤਾ ਹੈ। ਮੈਂ ਹੁਣ ਖੁਸ਼ ਹਾਂ ਤੇ ਪਰਮ ਆਨੰਦ ਅੰਦਰ ਲੀਨ ਹਾਂ।
English
I am in ecstasy, absorbed in celestial peace; the True Guru has united me in His Union. ||2||
ਮਨ ਨਾਮੁ ਜਪਿ. ਨਾਮੁ ਆਰਾਧਿ; ਅਨਦਿਨੁ ਨਾਮੁ ਵਖਾਣੀ ॥
man naam jap. naam aaraadh; anadin naam vakhaanee |
Punjabi
ਹੇ ਮੇਰੀ ਜਿੰਦੇ! ਤੂੰ ਨਾਮ ਨੂੰ ਸਿਮਰ, ਨਾਮ ਦਾ ਚਿੰਤਨ ਕਰ ਅਤੇ ਤੂੰ ਨਾਮ ਦਾ ਹੀ ਰਾਤ ਦਿਨ ਉਚਾਰਨ ਕਰ।
English
O mind, chant the Naam, the Name of the Lord; worship the Naam, night and day, and recite the Naam.
ਉਪਦੇਸੁ ਸੁਣਿ ਸਾਧ ਸੰਤਨ ਕਾ; ਸਭ ਚੂਕੀ ਕਾਣਿ ਜਮਾਣੀ ॥
aupades sun saadh santan kaa; sabh chookee kaan jamaanee |
Punjabi
ਤੂੰ ਜਗਿਆਸੂਆਂ ਤੇ ਪਵਿੱਤਰ ਪੁਰਸ਼ਾਂ ਦੀ ਸਿੱਖਮੱਤ ਸ੍ਰਵਣ ਕਰ ਅਤੇ ਤੇਰਾ ਮੌਤ ਦਾ ਸਾਰਾ ਡਰ ਦੂਰ ਹੋ ਜਾਵੇਗਾ।
English
Listen to the Teachings of the Holy Saints, and all fear of death will be dispelled.
ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ; ਸੇ ਲਾਗੇ ਗੁਰ ਕੀ ਬਾਣੀ ॥੩॥
jin kau kripaal hoaa prabh meraa; se laage gur kee baanee |3|
Punjabi
ਜਿੰਨ੍ਹਾ ਉਤੇ ਮੈਂਡਾ ਮਾਲਕ ਮਿਹਰਬਾਨ ਹੋ ਜਾਂਦਾ ਹੈ, ਉਹ ਗੁਰਾਂ ਦੀ ਬਾਣੀ ਨਾਲ ਜੁੜ ਜਾਂਦੇ ਹਨ।
English
Those blessed by God's Grace are attached to the Word of the Guru's Bani. ||3||
ਕੀਮਤਿ ਕਉਣੁ ਕਰੈ ਪ੍ਰਭ ਤੇਰੀ; ਤੂ ਸਰਬ ਜੀਆ ਦਇਆਲਾ ॥
keemat kaun karai prabh teree; too sarab jeea deaalaa |
Punjabi
ਤੇਰਾ ਮੁੱਲ ਕੌਣ ਪਾ ਸਕਦਾ ਹੈ, ਹੇ ਸੁਆਮੀ? ਤੂੰ ਸਾਰੇ ਜੀਵ ਜੰਤੂਆਂ ਉਤੇ ਮਿਹਰਬਾਨ ਹੈ।
English
Who can estimate Your worth, God? You are kind and compassionate to all beings.
ਸਭੁ ਕਿਛੁ ਕੀਤਾ ਤੇਰਾ ਵਰਤੈ; ਕਿਆ ਹਮ ਬਾਲ ਗੁਪਾਲਾ ॥
sabh kichh keetaa teraa varatai; kiaa ham baal gupaalaa |
Punjabi
ਸਾਰਾ ਕੁਝ ਜੋ ਤੂੰ ਕਰਦਾ ਹੈ, ਹੁੰਦਾ ਹੈ। ਮੈਂ ਗਰੀਬ ਬੱਚਾ ਕੀ ਕਰ ਸਕਦਾ ਹਾਂ, ਹੇ ਸੁਆਮੀ?
English
Everything which You do, prevails; I am just a poor child - what can I do?
ਰਾਖਿ ਲੇਹੁ ਨਾਨਕੁ ਜਨੁ ਤੁਮਰਾ; ਜਿਉ ਪਿਤਾ ਪੂਤ ਕਿਰਪਾਲਾ ॥੪॥੧॥
raakh lehu naanak jan tumaraa; jiau pitaa poot kirapaalaa |4|1|
Punjabi
ਤੂੰ ਆਪਣੇ ਨਫਰ ਨਾਨਕ ਦੀ ਰੱਖਿਆ ਕਰ, ਅਤੇ ਉਸ ਉਤੇ ਇਸ ਤਰ੍ਹਾਂ ਦਇਆਵਾਨ ਹੋ, ਜਿਸ ਤਰ੍ਹਾਂ ਪਿਉ ਆਪਣੇ ਪੁੱਤ੍ਰ ਉਤੇ ਹੁੰਦਾ ਹੈ।
English
Protect and preserve Your servant Nanak; be kind to him, like a father to his son. ||4||1||
ਸੋਰਠਿ ਮਹਲਾ ੫ ਘਰੁ ੧ ਚੌਤੁਕੇ ॥
soratth mahalaa 5 ghar 1 chauatuke |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ। ਚੋਤੁਕੇ।
English
Sorat'h, Fifth Mehl, First House, Chau-Thukay:
ਗੁਰੁ ਗੋਵਿੰਦੁ ਸਲਾਹੀਐ ਭਾਈ; ਮਨਿ ਤਨਿ ਹਿਰਦੈ ਧਾਰ ॥
gur govind salaaheeai bhaaee; man tan hiradai dhaar |
Punjabi
ਹੇ ਵੀਰ! ਤੂੰ ਸੰਸਾਰ ਦੇ ਵੱਡੇ ਸੁਆਮੀ ਦਾ ਜੱਸ ਗਾਇਨ ਕਰ ਅਤੇ ਉਸ ਨੂੰ ਆਪਣੇ ਚਿੱਤ, ਦੇਹ ਤੇ ਆਤਮਾ ਅੰਦਰ ਟਿਕਾ।
English
Praise the Guru, and the Lord of the Universe, O Siblings of Destiny; enshrine Him in your mind, body and heart.
ਸਾਚਾ ਸਾਹਿਬੁ ਮਨਿ ਵਸੈ ਭਾਈ; ਏਹਾ ਕਰਣੀ ਸਾਰ ॥
saachaa saahib man vasai bhaaee; ehaa karanee saar |
Punjabi
ਤੂੰ ਸੱਚੇ ਸੁਆਮੀ ਨੂੰ ਆਪਣੇ ਦਿਲ ਅੰਦਰ ਵਸਾ ਹੇ ਵੀਰ! ਏਹੋ ਹੀ ਸ੍ਰੇਸ਼ਟ ਜੀਵਨ ਰਹੁ-ਰੀਤੀ ਹੈ।
English
Let the True Lord and Master abide in your mind, O Siblings of Destiny; this is the most excellent way of life.
ਜਿਤੁ ਤਨਿ ਨਾਮੁ. ਨ ਊਪਜੈ ਭਾਈ; ਸੇ ਤਨ ਹੋਏ ਛਾਰ ॥
jit tan naam. na aoopajai bhaaee; se tan hoe chhaar |
Punjabi
ਜਿਹੜੀਆਂ ਦੇਹਾਂ ਅੰਦਰ ਨਾਮ ਉਤਪੰਨ ਨਹੀਂ ਹੁੰਦਾ, ਹੇ ਵੀਰ! ਉਹ ਦੇਹਾਂ ਸੁਆਹ ਹੋ ਜਾਂਦੀਆਂ ਹਨ।
English
Those bodies, in which the Name of the Lord does not well up, O Siblings of Destiny - those bodies are reduced to ashes.
ਸਾਧਸੰਗਤਿ ਕਉ ਵਾਰਿਆ ਭਾਈ; ਜਿਨ ਏਕੰਕਾਰ ਅਧਾਰ ॥੧॥
saadhasangat kau vaariaa bhaaee; jin ekankaar adhaar |1|
Punjabi
ਹੇ ਵੀਰ! ਮੈਂ ਸਤਿਸੰਗਤ ਉਤੋਂ ਕੁਰਬਾਨ ਹਾਂ, ਜਿਸ ਨੂੰ ਕੇਵਲ ਇਕ ਪ੍ਰਭੂ ਦਾ ਹੀ ਆਸਰਾ ਹੈ।
English
I am a sacrifice to the Saadh Sangat, the Company of the Holy, O Siblings of Destiny; they take the Support of the One and Only Lord. ||1||
ਸੋਈ ਸਚੁ ਅਰਾਧਣਾ ਭਾਈ; ਜਿਸ ਤੇ ਸਭੁ ਕਿਛੁ ਹੋਇ ॥
soee sach araadhanaa bhaaee; jis te sabh kichh hoe |
Punjabi
ਤੂੰ ਉਸ ਸੱਚੇ ਸੁਆਮੀ ਦਾ ਸਿਮਰਨ ਕਰ, ਜਿਸ ਵਿੱਚ ਸਾਰਾ ਕੁਝ ਕਰਨ ਦੀ ਸੱਤਿਆ ਹੈ, ਹੇ ਵੀਰ!
English
So worship and adore that True Lord, O Siblings of Destiny; He alone does everything.
ਗੁਰਿ ਪੂਰੈ ਜਾਣਾਇਆ ਭਾਈ; ਤਿਸੁ ਬਿਨੁ. ਅਵਰੁ ਨ ਕੋਇ ॥ ਰਹਾਉ ॥
gur poorai jaanaaeaa bhaaee; tis bin. avar na koe | rahaau |
Punjabi
ਪੂਰਨ ਗੁਰਾਂ ਨੇ ਮੈਨੂੰ ਦਰਸਾ ਦਿੱਤਾ ਹੈ, ਹੇ ਵੀਰ! ਕਿ ਉਸ ਦੇ ਬਗੈਰ ਹੋਰ ਕੋਈ ਨਹੀਂ। ਠਹਿਰਾਉ।
English
The Perfect Guru has taught me, O Siblings of Destiny, that without Him, there is no other at all. ||Pause||
ਨਾਮ ਵਿਹੂਣੇ ਪਚਿ ਮੁਏ ਭਾਈ; ਗਣਤ. ਨ ਜਾਇ ਗਣੀ ॥
naam vihoone pach mue bhaaee; ganat. na jaae ganee |
Punjabi
ਨਾਮ ਦੇ ਬਾਝੋਂ ਹੇ ਭਰਾ! ਪ੍ਰਾਣੀ ਗਲ ਸੜ ਕੇ ਮਰ ਜਾਂਦੇ ਹਨ। ਉਨ੍ਹਾਂ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ।
English
Without the Naam, the Name of the Lord, they putrefy and die, O Siblings of Destiny; their numbers cannot be counted.
ਵਿਣੁ ਸਚ. ਸੋਚ ਨ ਪਾਈਐ ਭਾਈ; ਸਾਚਾ ਅਗਮ ਧਣੀ ॥
vin sach. soch na paaeeai bhaaee; saachaa agam dhanee |
Punjabi
ਸੱਚ ਦੇ ਬਗੈਰ ਪਵਿੱਤਰਤਾ ਪ੍ਰਾਪਤ ਨਹੀਂ ਹੁੰਦੀ, ਹੇ ਵੀਰ! ਸੱਚਾ ਅਤੇ ਥਾਹ-ਰਹਿਤ ਹੈ, ਮੇਰਾ ਮਾਲਕ!
English
Without Truth, purity cannot be achieved, O Siblings of Destiny; the Lord is true and unfathomable.
ਆਵਣ ਜਾਣੁ. ਨ ਚੁਕਈ ਭਾਈ; ਝੂਠੀ ਦੁਨੀ ਮਣੀ ॥
aavan jaan. na chukee bhaaee; jhootthee dunee manee |
Punjabi
ਕੂੜ ਹੈ ਹੰਕਾਰ ਸੰਸਾਰੀ ਪਦਾਰਥਾਂ ਦਾ। ਉਨ੍ਹਾਂ ਨਾਲ ਜੁੜੇ ਹੋਏ ਇਨਸਾਨ ਦਾ ਆਉਣ ਤੇ ਜਾਣਾ ਮੁਕਦਾ ਨਹੀਂ, ਹੇ ਭਾਈ!
English
Coming and going do not end, O Siblings of Destiny; pride in worldly valuables is false.
ਗੁਰਮੁਖਿ ਕੋਟਿ ਉਧਾਰਦਾ ਭਾਈ; ਦੇ ਨਾਵੈ ਏਕ ਕਣੀ ॥੨॥
guramukh kott udhaaradaa bhaaee; de naavai ek kanee |2|
Punjabi
ਭੋਰਾ ਕੁ ਨਾਮ ਦੀ ਦਾਤ ਦੇ ਕੇ ਮੁਖੀ ਗੁਰਦੇਵ ਜੀ, ਕ੍ਰੋੜਾਂ ਹੀ ਇਨਸਾਨਾਂ ਦਾ ਪਾਰ ਉਤਾਰਾ ਕਰ ਦਿੰਦੇ ਹਨ, ਹੇ ਵੀਰ!
English
The Gurmukh saves millions of people, O Siblings of Destiny, blessing them with even a particle of the Name. ||2||
ਸਿੰਮ੍ਰਿਤਿ ਸਾਸਤ ਸੋਧਿਆ ਭਾਈ; ਵਿਣੁ ਸਤਿਗੁਰ. ਭਰਮੁ ਨ ਜਾਇ ॥
sinmrit saasat sodhiaa bhaaee; vin satigur. bharam na jaae |
Punjabi
ਮ੍ਰਿੰਮਤੀਆਂ ਤੇ ਸ਼ਾਸਤਰ ਮੈਂ ਖੋਜੇ ਹਨ, ਹੇ ਭਰਾਵਾਂ! ਸੱਚੇ ਗੁਰਾਂ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦਾ।
English
I have searched through the Simritees and the Shaastras, O Siblings of Destiny - without the True Guru, doubt does not depart.
ਅਨਿਕ ਕਰਮ ਕਰਿ ਥਾਕਿਆ ਭਾਈ; ਫਿਰਿ ਫਿਰਿ ਬੰਧਨ ਪਾਇ ॥
anik karam kar thaakiaa bhaaee; fir fir bandhan paae |
Punjabi
ਹੇ ਭਰਾ, ਪ੍ਰਾਣੀ ਅਨੇਕ ਸੰਸਕਾਰ ਕਰਦਾ ਕਰਦਾ ਹਾਰ ਹੁੱਟ ਜਾਂਦਾ ਹੈ ਅਤੇ ਮੁੜ ਮੁੜ ਕੇ, ਉਹ ਮਾਇਆ ਦੇ ਜਾਲ ਵਿੱਚ ਫਸਦਾ ਹੈ।
English
They are so tired of performing their many deeds, O Siblings of Destiny, but they fall into bondage again and again.
ਚਾਰੇ ਕੁੰਡਾ ਸੋਧੀਆ ਭਾਈ; ਵਿਣੁ ਸਤਿਗੁਰ ਨਾਹੀ ਜਾਇ ॥
chaare kunddaa sodheea bhaaee; vin satigur naahee jaae |
Punjabi
ਮੈਂ ਚਾਰੇ ਪਾਸੇ ਖੋਜ ਲਏ ਹਨ, ਹੇ ਭਰਾਵਾਂ! ਸੱਚੇ ਗੁਰਾਂ ਦੇ ਬਾਝੋਂ ਹੋਰ ਕੋਈ ਟਿਕਾਣਾ ਨਹੀਂ।
English
I have searched in the four directions, O Siblings of Destiny, but without the True Guru, there is no place at all.