Ang 609
ਵਡਭਾਗੀ ਗੁਰੁ ਪਾਇਆ ਭਾਈ; ਹਰਿ ਹਰਿ ਨਾਮੁ ਧਿਆਇ ॥੩॥
vaddabhaagee gur paaeaa bhaaee; har har naam dhiaae |3|
Punjabi
ਪਰਮ ਚੰਗੇ ਨਸੀਬਾਂ ਰਾਹੀਂ ਮੈਂਨੂੰ ਗੁਰੂ ਜੀ ਪ੍ਰਾਪਤ ਹੋਏ ਹਨ, ਹੇ ਵੀਰ! ਅਤੇ ਹੁਣ ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
English
By great good fortune, I found the Guru, O Siblings of Destiny, and I meditate on the Name of the Lord, Har, Har. ||3||
ਸਚੁ ਸਦਾ ਹੈ ਨਿਰਮਲਾ ਭਾਈ; ਨਿਰਮਲ ਸਾਚੇ ਸੋਇ ॥
sach sadaa hai niramalaa bhaaee; niramal saache soe |
Punjabi
ਸੱਚ ਹਮੇਸ਼ਾਂ ਹੀ ਪਵਿੱਤਰ ਹੈ, ਹੇ ਵੀਰ, ਅਤੇ ਕੇਵਲ ਉਹ ਹੀ ਪਵਿੱਤ੍ਰ ਹਨ ਜੋ ਸੱਚੇ ਹਨ।
English
The Truth is forever pure, O Siblings of Destiny; those who are true are pure.
ਨਦਰਿ ਕਰੇ ਜਿਸੁ ਆਪਣੀ ਭਾਈ; ਤਿਸੁ ਪਰਾਪਤਿ ਹੋਇ ॥
nadar kare jis aapanee bhaaee; tis paraapat hoe |
Punjabi
ਜਿਸ ਉਤੇ ਪ੍ਰਭੂ ਦੀ ਮਿਹਰ ਹੈ, ਉਸ ਨੂੰ ਹੀ ਪ੍ਰਭੂ ਪ੍ਰਾਪਤ ਹੁੰਦਾ ਹੈ। ਹੇ ਭਾਈ!
English
When the Lord bestows His Glance of Grace, O Siblings of Destiny, then one obtains Him.
ਕੋਟਿ ਮਧੇ ਜਨੁ ਪਾਈਐ ਭਾਈ; ਵਿਰਲਾ ਕੋਈ ਕੋਇ ॥
kott madhe jan paaeeai bhaaee; viralaa koee koe |
Punjabi
ਕ੍ਰੋੜਾਂ ਹੀ ਇਨਸਾਨਾਂ ਵਿਚੋਂ ਕੋਈ ਟਾਂਵਾਂ ਟੱਲਾ ਹੀ ਸੁਆਮੀ ਦਾ ਗੋਲਾ ਮਿਲਦਾ ਹੈ, ਹੇ ਭਰਾਵਾ!
English
Among millions, O Siblings of Destiny, hardly one humble servant of the Lord is found.
ਨਾਨਕ. ਰਤਾ ਸਚਿ ਨਾਮਿ ਭਾਈ; ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥
naanak. rataa sach naam bhaaee; sun man tan niramal hoe |4|2|
Punjabi
ਹੇ ਭਰਾ! ਨਾਨਕ ਸੱਚੇ ਨਾਮ ਨਾਲ ਰੰਗਿਆ ਗਿਆ ਹੈ ਜਿਸ ਨੂੰ ਸੁਣਨ ਦੁਆਰਾ ਆਤਮਾ ਤੇ ਦੇਹ ਪਵਿੱਤਰ ਹੋ ਗਏ ਹਨ।
English
Nanak is imbued with the True Name, O Siblings of Destiny; hearing it, the mind and body become immaculately pure. ||4||2||
ਸੋਰਠਿ ਮਹਲਾ ੫ ਦੁਤੁਕੇ ॥
soratth mahalaa 5 dutuke |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਤੁਕੇ।
English
Sorat'h, Fifth Mehl, Dho-Thukay:
ਜਉ ਲਉ. ਭਾਉ ਅਭਾਉ ਇਹੁ ਮਾਨੈ; ਤਉ ਲਉ ਮਿਲਣੁ ਦੂਰਾਈ ॥
jau lau. bhaau abhaau ihu maanai; tau lau milan dooraaee |
Punjabi
ਜਦ ਤਾਂਈਂ ਇਹ ਬੰਦਾ ਦੋਸਤੀ ਤੇ ਦੁਸ਼ਮਣੀ ਵਿੱਚ ਯਕੀਨ ਰੱਖਦਾ ਹੈ, ਉਦੋਂ ਤਾਂਈਂ ਉਸ ਲਈ ਵਾਹਿਗੁਰੂ ਨੂੰ ਮਿਲਣਾ ਔਖਾ ਹੈ।
English
As long as this person believes in love and hate, it is difficult for him to meet the Lord.
ਆਨ ਆਪਨਾ ਕਰਤ ਬੀਚਾਰਾ; ਤਉ ਲਉ ਬੀਚੁ ਬਿਖਾਈ ॥੧॥
aan aapanaa karat beechaaraa; tau lau beech bikhaaee |1|
Punjabi
ਜਦ ਤੋੜੀ ਆਦਮੀ ਆਪਣੇ ਤੇ ਪਰਾਏ ਦਾ ਖਿਆਲ ਕਰਦਾ ਹੈ, ਤਦ ਤੋੜੀ ਉਸ ਦੇ ਤੇ ਸੁਆਮੀ ਦੇ ਵਿਚਕਾਰ ਵਿੱਥ ਰਹਿੰਦੀ ਹੈ।
English
As long as he discriminates between himself and others, he will distance himself from the Lord. ||1||
ਮਾਧਵੇ; ਐਸੀ ਦੇਹੁ ਬੁਝਾਈ ॥
maadhave; aisee dehu bujhaaee |
Punjabi
ਹੇ ਮਾਇਆ ਦੇ ਸੁਆਮੀ! ਮੈਨੂੰ ਏਹੋ ਜਿਹੀ ਸਮਝ ਦੇ,
English
O Lord, grant me such understanding,
ਸੇਵਉ ਸਾਧ ਗਹਉ ਓਟ ਚਰਨਾ; ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥
sevau saadh ghau ott charanaa; neh bisarai muhat chasaaee | rahaau |
Punjabi
ਕਿ ਮੈਂ ਸੰਤਾਂ ਦੀ ਸੇਵਾ ਕਰਾਂ, ਉਨ੍ਹਾਂ ਦੇ ਪੈਰਾਂ ਦੀ ਪਨਾਹ ਪਕਵਾਂ, ਤੇ ਸੁਆਮੀ ਨੂੰ ਇਕ ਲੰਮ੍ਹੇ ਤੇ ਛਿਨ ਭਰ ਲਈ ਭੀ ਨਾਂ ਭੂੱਲਾਂ। ਠਹਿਰਾਉ।
English
that I might serve the Holy Saints, and seek the protection of their feet, and not forget them, for a moment, even an instant. ||Pause||
ਰੇ ਮਨ ਮੁਗਧ. ਅਚੇਤ ਚੰਚਲ ਚਿਤ; ਤੁਮ ਐਸੀ ਰਿਦੈ. ਨ ਆਈ ॥
re man mugadh. achet chanchal chit; tum aisee ridai. na aaee |
Punjabi
ਹੇ ਮੇਰੀ ਮੂਰਖ, ਬੇਖਬਰ ਅਤੇ ਚੁਲਬਲੀ ਤਬੀਅਤ ਵਾਲੀ ਜਿੰਦੜੀਏ! ਤੇਰੇ ਚਿੱਤ ਨੂੰ ਇਹੋ ਜਿਹੀ ਗੱਲ ਨਾਂ ਸੁੱਝੀ,
English
O foolish, thoughtless and fickle mind, such understanding did not come into your heart.
ਪ੍ਰਾਨਪਤਿ ਤਿਆਗਿ. ਆਨ ਤੂ ਰਚਿਆ; ਉਰਝਿਓ ਸੰਗਿ ਬੈਰਾਈ ॥੨॥
praanapat tiaag. aan too rachiaa; urajhio sang bairaaee |2|
Punjabi
ਕਿ ਜਿੰਦ-ਜਾਨ ਦੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਹੋਰਸ ਵਿੱਚ ਖੱਚਤ ਹੋਈ ਹੋਈ, ਆਪਣੇ ਵੈਰੀਆਂ ਨਾਲ ਜੁੜੀ ਬੈਠੀ ਹੈਂ।
English
Renouncing the Lord of Life, you have become engrossed in other things, and you are involved with your enemies. ||2||
ਸੋਗੁ ਨ ਬਿਆਪੈ. ਆਪੁ ਨ ਥਾਪੈ; ਸਾਧਸੰਗਤਿ ਬੁਧਿ ਪਾਈ ॥
sog na biaapai. aap na thaapai; saadhasangat budh paaee |
Punjabi
ਜੇਕਰ ਪ੍ਰਾਣੀ ਅਪੱਣਤ ਧਾਰਨ ਨਾਂ ਕਰੇ, ਤਦ ਉਸ ਨੂੰ ਅਫਸੋਸ ਨਹੀਂ ਪੋਂਹਦਾ। ਸਤਿ ਸੰਗਤ ਵਿਚੋਂ ਮੈਨੂੰ ਇਹ ਸਮਝ ਪ੍ਰਾਪਤ ਹੋਈ ਹੈ।
English
Sorrow does not afflict one who does not harbor self-conceit; in the Saadh Sangat, the Company of the Holy, I have attained this understanding.
ਸਾਕਤ ਕਾ ਬਕਨਾ ਇਉ ਜਾਨਉ; ਜੈਸੇ ਪਵਨੁ ਝੁਲਾਈ ॥੩॥
saakat kaa bakanaa iau jaanau; jaise pavan jhulaaee |3|
Punjabi
ਮਾਇਆ ਦੇ ਉਪਾਸ਼ਕ, ਦੀ ਬਕਵਾਸ ਨੂੰ ਐਸ ਤਰ੍ਹਾਂ ਜਾਣ, ਜਿਸ ਤਰ੍ਹਾਂ ਦਾ ਹਵਾ ਦਾ ਬੁੱਲਾ।
English
Know that the babbling of the faithless cynic is like wind passing by. ||3||
ਕੋਟਿ ਪਰਾਧ ਅਛਾਦਿਓ ਇਹੁ ਮਨੁ; ਕਹਣਾ ਕਛੂ ਨ ਜਾਈ ॥
kott paraadh achhaadio ihu man; kahanaa kachhoo na jaaee |
Punjabi
ਕ੍ਰੋੜਾਂ ਹੀ ਪਾਪਾਂ ਨਾਲ ਇਹ ਜਿੰਦੜੀ ਲਪੇਟੀ ਹੋਈ ਹੈ। ਫੇਰ ਆਦਮੀ ਦੇ ਕੀ ਵੱਸ ਹੋਇਆ?
English
This mind is inundated by millions of sins - what can I say?
ਜਨ ਨਾਨਕ ਦੀਨ. ਸਰਨਿ ਆਇਓ ਪ੍ਰਭ; ਸਭੁ ਲੇਖਾ ਰਖਹੁ ਉਠਾਈ ॥੪॥੩॥
jan naanak deen. saran aaeo prabh; sabh lekhaa rakhahu utthaaee |4|3|
Punjabi
ਹੇ ਸੁਆਮੀ! ਨਾਨਕ, ਤੇਰੇ ਮਸਕੀਨ ਗੋਲੇ ਨੇ ਤੇਰੀ ਪਨਾਹ ਲਈ ਹੈ। ਉਸ ਦੇ ਸਾਰੇ ਲੇਖੇ-ਪੱਤੇ ਤੇ ਤੂੰ ਕਲਮ ਫੇਰ ਦੇ।
English
Nanak, Your humble servant has come to Your Sanctuary, God; please, erase all his accounts. ||4||3||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ; ਮਾਇਆ ਸਨਬੰਧੇਹੀ ॥
putr kalatr lok grih banitaa; maaeaa sanabandhehee |
Punjabi
ਪੁੱਤਰ ਪਤਨੀ, ਘਰ ਦੇ ਲੋਕੀਂ ਤੇ ਇਸਤਰੀਆਂ ਸਭ ਧਨ-ਦੌਲਤ ਦੇ ਅੰਗ ਸਾਕ ਹਨ।
English
Children, spouses, men and women in one's household, are all bound by Maya.
ਅੰਤ ਕੀ ਬਾਰ. ਕੋ ਖਰਾ. ਨ ਹੋਸੀ; ਸਭ ਮਿਥਿਆ ਅਸਨੇਹੀ ॥੧॥
ant kee baar. ko kharaa. na hosee; sabh mithiaa asanehee |1|
Punjabi
ਅਖੀਰ ਦੇ ਵੇਲੇ, ਇਨ੍ਹਾਂ ਵਿਚੋਂ ਕਿਸੇ ਨੇ ਭੀ ਤੇਰਾ ਸਾਥ ਨਹੀਂ ਦੇਣਾ ਕਿਉਂਕਿ ਉਨ੍ਹਾਂ ਦਾ ਸਾਰਾ ਪਿਆਰ ਝੂਠਾ ਹੈ।
English
At the very last moment, none of them shall stand by you; their love is totally false. ||1||
ਰੇ ਨਰ; ਕਾਹੇ ਪਪੋਰਹੁ ਦੇਹੀ ॥
re nar; kaahe paporahu dehee |
Punjabi
ਹੇ ਬੰਦੇ! ਤੂੰ ਕਿਉਂ ਆਪਣੇ ਤਨ ਨੂੰ ਪਿਆਰ ਨਾਲ ਪਾਲਦਾ ਹੈ?
English
O man, why do you pamper your body so?
ਊਡਿ ਜਾਇਗੋ ਧੂਮੁ ਬਾਦਰੋ; ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥
aoodd jaaeigo dhoom baadaro; ik bhaajahu raam sanehee | rahaau |
Punjabi
ਇਹ ਧੂੰਏ ਦੇ ਬੱਦਲ ਦੀ ਤਰ੍ਹਾਂ ਉੱਡ ਜਾਵੇਗਾ। ਤੂੰ ਇਕ ਪ੍ਰਭੂ ਪ੍ਰੀਤਮ ਦਾ ਸਿਮਰਨ ਕਰ। ਠਹਿਰਾਉ।
English
It shall disperse like a cloud of smoke; vibrate upon the One, the Beloved Lord. ||Pause||
ਤੀਨਿ ਸੰਙਿਆ ਕਰਿ. ਦੇਹੀ ਕੀਨੀ; ਜਲ ਕੂਕਰ ਭਸਮੇਹੀ ॥
teen sangiaa kar. dehee keenee; jal kookar bhasamehee |
Punjabi
ਤਿੰਨਾਂ ਦੀ ਗਿਣਤੀ, ਇਸ ਦੀ ਖਪਤ ਲਈ ਮੁਕੱਰਰ ਕਰ ਕੇ, ਸਰੀਰ ਰੱਚਿਆ ਗਿਆ ਸੀ, ਇਸ ਨੂੰ ਪਾਣੀ ਵਿੱਚ ਸੁੱਟਿਆ, ਕੁੱਤਿਆਂ ਨੂੰ ਪਾਇਆ ਜਾਂ ਸਾੜ ਕੇ ਸੁਆਹ ਕੀਤਾ ਜਾਂਦਾ ਹੈ।
English
There are three ways in which the body can be consumed - it can be thrown into water, given to the dogs, or cremated to ashes.
ਹੋਇ ਆਮਰੋ ਗ੍ਰਿਹ ਮਹਿ ਬੈਠਾ; ਕਰਣ ਕਾਰਣ ਬਿਸਰੋਹੀ ॥੨॥
hoe aamaro grih meh baitthaa; karan kaaran bisarohee |2|
Punjabi
ਆਪਣੇ ਆਪ ਨੂੰ ਅਬਿਨਾਸ਼ੀ ਜਾਣ ਕੇ ਬੰਦਾ ਆਪਣੇ ਘਰ ਵਿੱਚ ਬੈਠਾ ਹੈ ਅਤੇ ਹੇਤੂਆਂ ਦੇ ਹੇਤੂ ਨੂੰ ਭੁਲਾ ਦਿੰਦਾ ਹੈ।
English
He considers himself to be immortal; he sits in his home, and forgets the Lord, the Cause of causes. ||2||
ਅਨਿਕ ਭਾਤਿ ਕਰਿ ਮਣੀਏ ਸਾਜੇ; ਕਾਚੈ ਤਾਗਿ ਪਰੋਹੀ ॥
anik bhaat kar manee saaje; kaachai taag parohee |
Punjabi
ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ (ਜੀਵ ਰੂਪੀ) ਮਣਕੇ ਬਣਾਏ ਹਨ ਅਤੇ ਉਨ੍ਹਾਂ ਨੂੰ ਕਮਜ਼ੋਰ ਧਾਗੇ ਵਿੱਚ ਗੁੰਦ ਦਿੱਤਾ ਹੈ।
English
In various ways, the Lord has fashioned the beads, and strung them on a slender thread.
ਤੂਟਿ ਜਾਇਗੋ ਸੂਤੁ ਬਾਪੁਰੇ; ਫਿਰਿ ਪਾਛੈ ਪਛੁਤੋਹੀ ॥੩॥
toott jaaeigo soot baapure; fir paachhai pachhutohee |3|
Punjabi
ਧਾਗਾ ਟੁੱਟ ਜਾਊਗਾ, ਹੇ ਨਿਕਰਮਣ ਬੰਦੇ! ਅਤੇ ਤਦ ਤੂੰ ਮਗਰੋਂ ਪਸਚਾਤਾਪ ਕਰਨੂੰਗਾ।
English
The thread shall break, O wretched man, and then, you shall repent and regret. ||3||
ਜਿਨਿ ਤੁਮ ਸਿਰਜੇ ਸਿਰਜਿ ਸਵਾਰੇ; ਤਿਸੁ ਧਿਆਵਹੁ ਦਿਨੁ ਰੈਨੇਹੀ ॥
jin tum siraje siraj savaare; tis dhiaavahu din rainehee |
Punjabi
ਦਿਨ ਰਾਤ ਤੂੰ ਉਸ ਦਾ ਸਿਮਰਨ ਕਰ, ਜਿਸ ਨੇ ਤੈਨੂੰ ਰਚਿਆ ਹੈ ਅਤੇ ਰੱਚ ਕੇ ਤੈਨੂੰ ਸਸ਼ੋਭਤ ਕੀਤਾ ਹੈ।
English
He created you, and after creating you, He adorned you - meditate on Him day and night.
ਜਨ ਨਾਨਕ. ਪ੍ਰਭ ਕਿਰਪਾ ਧਾਰੀ; ਮੈ ਸਤਿਗੁਰ ਓਟ ਗਹੇਹੀ ॥੪॥੪॥
jan naanak. prabh kirapaa dhaaree; mai satigur ott gahehee |4|4|
Punjabi
ਸੁਆਮੀ ਨੇ ਗੋਲੇ ਨਾਨਕ ਉਤੇ ਆਪਣੀ ਰਹਿਮਤ ਕੀਤੀ ਹੈ ਅਤੇ ਉਸ ਨੇ ਸੱਚੇ ਗੁਰਾਂ ਦੀ ਪਨਾਹ ਘੁੱਟ ਕੇ ਪਕੜ ਲਈ ਹੈ।
English
God has showered His Mercy upon servant Nanak; I hold tight to the Support of the True Guru. ||4||4||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥
gur pooraa bhettio vaddabhaagee; maneh bheaa paragaasaa |
Punjabi
ਆਪਣੇ ਪੂਰਨ ਗੁਰਾਂ ਨੂੰ ਮੈਂ ਪਰਮ ਸ੍ਰੇਸ਼ਟ ਨਸੀਬਾਂ ਰਾਹੀਂ ਮਿਲ ਪਿਆ ਹਾਂ ਤੇ ਮੇਰਾ ਹਿਰਦਾ ਰੋਸ਼ਨ ਹੋ ਗਿਆ ਹੈ।
English
I met the True Guru, by great good fortune, and my mind has been enlightened.
ਕੋਇ. ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥੧॥
koe. na pahuchanahaaraa doojaa; apune saahib kaa bharavaasaa |1|
Punjabi
ਕੋਈ ਹੋਰ ਮੇਰੀ ਬਰਾਬਰੀ ਨਹੀਂ ਕਰ ਸਕਦਾ ਕਿਉਂ ਜੋ ਮੈਨੂੰ ਆਪਣੇ ਸੁਆਮੀ ਦਾ ਆਸਰਾ ਹੈ।
English
No one else can equal me, because I have the loving support of my Lord and Master. ||1||
ਅਪੁਨੇ ਸਤਿਗੁਰ ਕੈ ਬਲਿਹਾਰੈ ॥
apune satigur kai balihaarai |
Punjabi
ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਹਾਂ।
English
I am a sacrifice to my True Guru.
ਆਗੈ ਸੁਖੁ. ਪਾਛੈ ਸੁਖ ਸਹਜਾ; ਘਰਿ ਆਨੰਦੁ ਹਮਾਰੈ ॥ ਰਹਾਉ ॥
aagai sukh. paachhai sukh sahajaa; ghar aanand hamaarai | rahaau |
Punjabi
ਮੇਰੇ ਮੂਹਰੇ, ਹੁਣ ਆਰਾਮ ਹੈ। ਏਦੂੰ ਮਗਰੋਂ ਮੈਨੂੰ ਬੈਕੁੰਠੀ ਆਨੰਦ ਮਿਲੇਗਾ। ਮੇਰੇ ਗ੍ਰਿਹ ਵਿੱਚ ਸਮੂਹ-ਖੁਸ਼ੀ ਹੈ। ਠਹਿਰਾਉ।
English
I am at peace in this world, and I shall be in celestial peace in the next; my home is filled with bliss. ||Pause||
ਅੰਤਰਜਾਮੀ ਕਰਣੈਹਾਰਾ; ਸੋਈ ਖਸਮੁ ਹਮਾਰਾ ॥
antarajaamee karanaihaaraa; soee khasam hamaaraa |
Punjabi
ਅੰਦਰਲੀਆਂ ਜਾਣਨ ਵਾਲਾ ਉਹ ਸਿਰਜਣਹਾਰ ਹੀ ਮੇਰਾ ਮਾਲਕ ਹੈ।
English
He is the Inner-knower, the Searcher of hearts, the Creator, my Lord and Master.
ਨਿਰਭਉ ਭਏ ਗੁਰ ਚਰਣੀ ਲਾਗੇ; ਇਕ ਰਾਮ ਨਾਮ ਆਧਾਰਾ ॥੨॥
nirbhau bhe gur charanee laage; ik raam naam aadhaaraa |2|
Punjabi
ਅਦੁੱਤੀ ਸਾਈਂ ਦੇ ਨਾਮ ਦਾ ਆਸਰਾ ਲੈ ਅਤੇ ਗੁਰਾਂ ਦੇ ਪੈਰੀ ਪੈਂ, ਮੈਂ ਡਰ-ਹਿੱਤ ਹੋ ਗਿਆ ਹੈ।
English
I have become fearless, attached to the Guru's feet; I take the Support of the Name of the One Lord. ||2||
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ; ਹੈ ਭੀ ਹੋਵਨਹਾਰਾ ॥
safal darasan akaal moorat prabh; hai bhee hovanahaaraa |
Punjabi
ਫਲਦਾਇਕ ਹੈ ਦੀਦਾਰ ਅਮਰ ਸਰੂਪ ਮੇਰੇ ਮਾਲਕ ਦਾ। ਉਹ ਹੈ ਅਤੇ ਅੱਗੇ ਨੂੰ ਭੀ ਹੋਵੇਗਾ।
English
Fruitful is the Blessed Vision of His Darshan; the Form of God is deathless; He is and shall always be.
ਕੰਠਿ ਲਗਾਇ ਅਪੁਨੇ ਜਨ ਰਾਖੇ; ਅਪੁਨੀ ਪ੍ਰੀਤਿ ਪਿਆਰਾ ॥੩॥
kantth lagaae apune jan raakhe; apunee preet piaaraa |3|
Punjabi
ਆਪਣੀ ਛਾਤੀ ਨਾਲ ਲਾ ਕੇ ਸੁਆਮੀ ਆਪਣੇ ਸੇਵਕਾਂ ਦੀ ਰੱਖਿਆ ਕਰਦਾ ਹੈ। ਉਨ੍ਹਾਂ ਦੀ ਉਸ ਵਾਸਤੇ ਮੁਹੱਬਤ ਸੁਆਮੀ ਨੂੰ ਮਿੱਠੜੀ ਲੱਗਦੀ ਹੈ।
English
He hugs His humble servants close, and protects and preserves them; their love for Him is sweet to Him. ||3||
ਵਡੀ ਵਡਿਆਈ ਅਚਰਜ ਸੋਭਾ; ਕਾਰਜੁ ਆਇਆ ਰਾਸੇ ॥
vaddee vaddiaaee acharaj sobhaa; kaaraj aaeaa raase |
Punjabi
ਵਿਸ਼ਾਲ ਹੈ ਵਿਸ਼ਾਲਤਾ ਅਤੇ ਅਦਭੁਤ ਤੇਜ ਪ੍ਰਤਾਪ ਪ੍ਰਭੂ ਦਾ। ਉਸ ਦੇ ਰਾਹੀਂ ਕੰਮ-ਕਾਜ ਦਰੁਸਤ ਹੋ ਜਾਂਦੇ ਹਨ।
English
Great is His glorious greatness, and wondrous is His magnificence; through Him, all affairs are resolved.