Ang 610
ਨਾਨਕ ਕਉ. ਗੁਰੁ ਪੂਰਾ ਭੇਟਿਓ; ਸਗਲੇ ਦੂਖ ਬਿਨਾਸੇ ॥੪॥੫॥
naanak kau. gur pooraa bhettio; sagale dookh binaase |4|5|
Punjabi
ਨਾਨਕ ਪੂਰਨ ਗੁਰਾਂ ਨੂੰ ਮਿਲ ਪਿਆ ਹੈ ਅਤੇ ਉਸ ਦੇ ਸਾਰੇ ਦੁੱਖੜੇ ਦੂਰ ਹੋ ਗਏ ਹਨ।
English
Nanak has met with the Perfect Guru; all his sorrows have been dispelled. ||4||5||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਸੁਖੀਏ ਕਉ ਪੇਖੈ ਸਭ ਸੁਖੀਆ; ਰੋਗੀ ਕੈ ਭਾਣੈ ਸਭ ਰੋਗੀ ॥
sukhee kau pekhai sabh sukheea; rogee kai bhaanai sabh rogee |
Punjabi
ਸੁਖੀ ਬੰਦੇ ਦੇ ਖਿਆਲ ਮੁਤਾਬਕ ਸਾਰੇ ਸੁਖੀ ਮਲੂਮ ਹੁੰਦੇ ਹਨ ਅਤੇ ਬੀਮਾਰ ਬੰਦੇ ਦੇ ਖਿਆਲ ਵਿੱਚ ਸਾਰੇ ਬੀਮਾਰ।
English
To the happy person, everyone seems happy; to the sick person, everyone seems sick.
ਕਰਣ ਕਰਾਵਨਹਾਰ ਸੁਆਮੀ; ਆਪਨ ਹਾਥਿ ਸੰਜੋਗੀ ॥੧॥
karan karaavanahaar suaamee; aapan haath sanjogee |1|
Punjabi
ਸਾਹਿਬ (ਸਭ ਕੁਝ) ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਆਤਮਾ ਦਾ ਉਸ ਨਾਲ ਮਿਲਾਪ ਉਸ ਦੇ ਹੱਥ ਵਿੱਚ ਹੈ।
English
The Lord and Master acts, and causes us to act; union is in His Hands. ||1||
ਮਨ ਮੇਰੇ; ਜਿਨਿ ਅਪੁਨਾ ਭਰਮੁ ਗਵਾਤਾ ॥
man mere; jin apunaa bharam gavaataa |
Punjabi
ਹੇ ਮੇਰੇ ਮਨੂਏ ਜਿਸ ਨੇ ਆਪਣਾ ਸ਼ੱਕ ਸੁਭਾ ਦੂਰ ਕਰ ਦਿੱਤਾ ਹੈ,
English
O my mind, no one appears to be mistaken, to one who has dispelled his own doubts;
ਤਿਸ ਕੈ ਭਾਣੈ. ਕੋਇ ਨ ਭੂਲਾ; ਜਿਨਿ ਸਗਲੋ ਬ੍ਰਹਮੁ ਪਛਾਤਾ ॥ ਰਹਾਉ ॥
tis kai bhaanai. koe na bhoolaa; jin sagalo braham pachhaataa | rahaau |
Punjabi
ਅਤੇ ਜੋ ਸਾਰਿਆਂ ਅੰਦਰ ਸਾਹਿਬ ਦੀ ਹੋਂਦ ਨੂੰ ਅਨੁਭਵ ਕਰਦਾ ਹੈ, ਉਸ ਦੇ ਖਿਆਲ ਵਿੱਚ ਕੋਈ ਭੀ ਕੁਰਾਹੇ ਨਹੀਂ ਪਿਆ। ਠਹਿਰਾਉ।
English
He realizes that everyone is God. ||Pause||
ਸੰਤ ਸੰਗਿ ਜਾ ਕਾ ਮਨੁ ਸੀਤਲੁ; ਓਹੁ ਜਾਣੈ ਸਗਲੀ ਠਾਂਢੀ ॥
sant sang jaa kaa man seetal; ohu jaanai sagalee tthaandtee |
Punjabi
ਜਿਸ ਦੀ ਆਤਮਾ ਸਤਿ ਸੰਗਤ ਅੰਦਰ ਸੁਖੀ ਹੋਈ ਹੈ, ਸਾਰਿਆਂ ਨੂੰ ਅਨੰਦ-ਪ੍ਰਸੰਨ ਸਮਝਦਾ ਹੈ।
English
One whose mind is comforted in the Society of the Saints, believes that all are joyful.
ਹਉਮੈ ਰੋਗਿ ਜਾ ਕਾ ਮਨੁ ਬਿਆਪਿਤ; ਓਹੁ ਜਨਮਿ ਮਰੈ ਬਿਲਲਾਤੀ ॥੨॥
haumai rog jaa kaa man biaapit; ohu janam marai bilalaatee |2|
Punjabi
ਜਿਸ ਦਾ ਦਿਲ ਹੰਕਾਰ ਦੀ ਬੀਮਾਰੀ ਅੰਦਰ ਖੱਚਤ ਹੋਇਆ ਹੋਇਆ ਹੈ, ਉਹ ਜੰਮਣ ਤੇ ਮਰਣ ਅੰਦਰ ਵਿਰਲਾਪ ਕਰਦਾ ਹੈ।
English
One whose mind is afflicted by the disease of egotism, cries out in birth and death. ||2||
ਗਿਆਨ ਅੰਜਨੁ. ਜਾ ਕੀ ਨੇਤ੍ਰੀ ਪੜਿਆ; ਤਾ ਕਉ ਸਰਬ ਪ੍ਰਗਾਸਾ ॥
giaan anjan. jaa kee netree parriaa; taa kau sarab pragaasaa |
Punjabi
ਹਰ ਸ਼ੈ ਉਸ ਨੂੰ ਸਪੱਸ਼ਟ ਜਾਪਦੀ ਹੈ, ਜਿਸ ਦੀਆਂ ਅੱਖਾਂ ਵਿੱਚ ਬ੍ਰਹਮ-ਬੋਧ ਦਾ ਸੁਰਮਾ ਪਿਆ ਹੋਇਆ ਹੈ।
English
Everything is clear to one whose eyes are blessed with the ointment of spiritual wisdom.
ਅਗਿਆਨਿ ਅੰਧੇਰੈ ਸੂਝਸਿ ਨਾਹੀ; ਬਹੁੜਿ ਬਹੁੜਿ ਭਰਮਾਤਾ ॥੩॥
agiaan andherai soojhas naahee; bahurr bahurr bharamaataa |3|
Punjabi
ਆਤਮਿਕ ਬੇਸਮਝੀ ਦੇ ਅਨ੍ਹੇਰੇ ਵਿੱਚ ਇਨਸਾਨ ਨੂੰ ਕੁਝ ਦਿਸਦਾ ਨਹੀਂ ਅਤੇ ਉਹ ਮੁੜ ਮੁੜ ਕੇ ਆਵਾਗਉਣ ਅੰਦਰ ਭਟਕਦਾ ਹੈ।
English
In the darkness of spiritual ignorance, he sees nothing at all; he wanders around in reincarnation, over and over again. ||3||
ਸੁਣਿ ਬੇਨੰਤੀ ਸੁਆਮੀ ਅਪੁਨੇ; ਨਾਨਕੁ. ਇਹੁ ਸੁਖੁ ਮਾਗੈ ॥
sun benantee suaamee apune; naanak. ihu sukh maagai |
Punjabi
ਹੇ ਮੇਰੇ ਸਾਹਿਬ! ਤੂੰ ਮੇਰੀ ਪ੍ਰਾਰਥਨਾ ਸ੍ਰਵਣ ਕਰ। ਨਾਨਕ ਐਸੇ ਸੁੱਖ ਦੀ ਯਾਚਨਾ ਕਰਦਾ ਹੈ,
English
Hear my prayer, O Lord and Master; Nanak begs for this happiness:
ਜਹ ਕੀਰਤਨੁ ਤੇਰਾ ਸਾਧੂ ਗਾਵਹਿ; ਤਹ ਮੇਰਾ ਮਨੁ ਲਾਗੈ ॥੪॥੬॥
jeh keeratan teraa saadhoo gaaveh; teh meraa man laagai |4|6|
Punjabi
ਜਿਥੇ ਸੰਤ ਤੇਰਾ ਜੱਸ ਗਾਇਨ ਕਰਦੇ ਹਨ, ਉਸ ਥਾਂ ਨਾਲ ਮੇਰਾ ਚਿੱਤ ਜੁੜ ਜਾਵੇ।
English
whereever Your Holy Saints sing the Kirtan of Your Praises, let my mind be attached to that place. ||4||6||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਤਨੁ ਸੰਤਨ ਕਾ. ਧਨੁ ਸੰਤਨ ਕਾ; ਮਨੁ ਸੰਤਨ ਕਾ ਕੀਆ ॥
tan santan kaa. dhan santan kaa; man santan kaa keea |
Punjabi
ਮੇਰੀ ਦੇਹ ਸਾਧੂਆਂ ਦੀ ਹੈ, ਮੇਰੀ ਦੌਲਤ ਸਾਧੂਆਂ ਦੀ, ਤੇ ਸਾਧੂਆਂ ਦੇ ਸਪੁਰਦ ਹੀ ਮੈਂ ਆਪਣੀ ਆਤਮਾ ਕਰ ਦਿੱਤੀ ਹੈ।
English
My body belongs to the Saints, my wealth belongs to the Saints, and my mind belongs to the Saints.
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ; ਸਰਬ ਕੁਸਲ ਤਬ ਥੀਆ ॥੧॥
sant prasaad har naam dhiaaeaa; sarab kusal tab theea |1|
Punjabi
ਸੰਤ ਦੀ ਦਇਆ ਦੁਆਰਾ ਮੈਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ ਹਾਂ, ਤਦ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ।
English
By the Grace of the Saints, I meditate on the Lord's Name, and then, all comforts come to me. ||1||
ਸੰਤਨ ਬਿਨੁ ਅਵਰੁ; ਨ ਦਾਤਾ ਬੀਆ ॥
santan bin avar; na daataa beea |
Punjabi
ਸਾਧੂਆਂ ਦੇ ਬਗੈਰ ਹੋਰ ਕੋਈ ਦਾਤਾਰ ਨਹੀਂ।
English
Without the Saints, there are no other givers.
ਜੋ ਜੋ ਸਰਣਿ ਪਰੈ ਸਾਧੂ ਕੀ; ਸੋ ਪਾਰਗਰਾਮੀ ਕੀਆ ॥ ਰਹਾਉ ॥
jo jo saran parai saadhoo kee; so paaragaraamee keea | rahaau |
Punjabi
ਜਿਹੜਾ ਕੋਈ ਸੰਤਾਂ ਦੀ ਪਨਾਹ ਲੈਂਦਾ ਹੈ, ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਜਾਂਦਾ ਹੈ। ਠਹਿਰਾਉ।
English
Whoever takes to the Sanctuary of the Holy Saints, is carried across. ||Pause||
ਕੋਟਿ ਪਰਾਧ ਮਿਟਹਿ ਜਨ ਸੇਵਾ; ਹਰਿ ਕੀਰਤਨੁ ਰਸਿ ਗਾਈਐ ॥
kott paraadh mitteh jan sevaa; har keeratan ras gaaeeai |
Punjabi
ਸਾਧੂਆਂ ਦੀ ਟਹਿਲ ਕਮਾਉਣ ਅਤੇ ਵਾਹਿਗੁਰੂ ਦੀ ਕੀਰਤੀ ਪ੍ਰੇਮ ਨਾਲ ਗਾਇਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।
English
Millions of sins are erased by serving the humble Saints, and singing the Glorious Praises of the Lord with love.
ਈਹਾ ਸੁਖੁ. ਆਗੈ ਮੁਖ ਊਜਲ; ਜਨ ਕਾ ਸੰਗੁ ਵਡਭਾਗੀ ਪਾਈਐ ॥੨॥
eehaa sukh. aagai mukh aoojal; jan kaa sang vaddabhaagee paaeeai |2|
Punjabi
ਸੰਤਾਂ ਦੀ ਸੰਗਤ ਕਰਨ ਨਾਲ, ਜੋ ਵੱਡੇ ਭਾਗਾਂ ਦੁਆਰਾ ਪ੍ਰਾਪਤ ਹੁੰਦੀ ਹੈ, ਇਨਸਾਨ ਏਥੇ ਆਰਾਮ-ਚੈਨ ਪਾ ਲੈਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ।
English
One finds peace in this world, and one's face is radiant in the next world, by associating with the humble Saints, through great good fortune. ||2||
ਰਸਨਾ ਏਕ. ਅਨੇਕ ਗੁਣ ਪੂਰਨ; ਜਨ ਕੀ ਕੇਤਕ ਉਪਮਾ ਕਹੀਐ ॥
rasanaa ek. anek gun pooran; jan kee ketak upamaa kaheeai |
Punjabi
ਮੇਰੀ ਕੇਵਲ ਇਕ ਜੀਭ੍ਹ ਹੈ। ਪ੍ਰਭੂ ਦਾ ਗੋਲਾ ਘਣੇਰੀਆਂ ਚੰਗਿਆਈਆਂ ਨਾਂ ਪਰੀਪੂਰਨ ਹੈ। ਉਸ ਦੀ ਉਸਤਤੀ ਮੈਂ ਕਿਥੋਂ ਤੋੜੀ ਵਰਣਨ ਕਰ ਸਕਦਾ ਹਾਂ।
English
I have only one tongue, and the Lord's humble servant is filled with countless virtues; how can I sing his praises?
ਅਗਮ ਅਗੋਚਰ ਸਦ ਅਬਿਨਾਸੀ; ਸਰਣਿ ਸੰਤਨ ਕੀ ਲਹੀਐ ॥੩॥
agam agochar sad abinaasee; saran santan kee laheeai |3|
Punjabi
ਪਹੁੰਚ ਤੋਂ ਪਰੇ, ਸੋਚ-ਵੀਚਾਰ ਤੋਂ ਉਚੇਰਾ ਅਤੇ ਸਦੀਵੀ ਕਾਲ-ਰਹਿਤ ਸੁਆਮੀ, ਸਾਧੂਆਂ ਦੀ ਸ਼ਰਣ ਦੁਆਰਾ ਪ੍ਰਾਪਤ ਹੁੰਦਾ ਹੈ।
English
The inaccessible, unapproachable and eternally unchanging Lord is obtained in the Sanctuary of the Saints. ||3||
ਨਿਰਗੁਨ ਨੀਚ ਅਨਾਥ ਅਪਰਾਧੀ; ਓਟ ਸੰਤਨ ਕੀ ਆਹੀ ॥
niragun neech anaath aparaadhee; ott santan kee aahee |
Punjabi
ਮੈਂ ਗੁਣ-ਵਿਹੂਣੇ, ਕਮੀਣ, ਨਿਖਸਮਾ ਤੇ ਪਾਪੀ ਹਾਂ। ਮੈਂ ਸਾਧੂਆਂ ਦੀ ਸ਼ਰਣਾਗਤ ਲੋੜਦਾ ਹਾਂ।
English
I am worthless, lowly, without friends or support, and full of sins; I long for the Shelter of the Saints.
ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ; ਨਾਨਕ. ਲੇਹੁ ਨਿਬਾਹੀ ॥੪॥੭॥
booddat moh grih andh koop meh; naanak. lehu nibaahee |4|7|
Punjabi
ਮੈਂ ਘਰੇਲੂ ਮਮਤਾ ਦੇ ਅੰਨ੍ਹੇ ਖੂਹ ਵਿੱਚ ਡੁੱਬ ਰਿਹਾ ਹਾਂ, ਹੇ ਸੁਆਮੀ! ਨਾਨਕ ਦਾ ਪੱਖ ਪੂਰ ਤੇ ਉਸ ਨੂੰ ਬਚਾ ਲੈ।
English
I am drowning in the deep, dark pit of household attachments - please save me, Lord! ||4||7||
ਸੋਰਠਿ ਮਹਲਾ ੫ ਘਰੁ ੧ ॥
soratth mahalaa 5 ghar 1 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl, First House:
ਜਾ ਕੈ ਹਿਰਦੈ. ਵਸਿਆ ਤੂ ਕਰਤੇ; ਤਾ ਕੀ ਤੈਂ. ਆਸ ਪੁਜਾਈ ॥
jaa kai hiradai. vasiaa too karate; taa kee tain. aas pujaaee |
Punjabi
ਜਿਸ ਦੇ ਮਨ ਅੰਦਰ ਤੂੰ ਨਿਵਾਸ ਰੱਖਦਾ ਹੈ, ਹੇ ਕਰਤਾਰ! ਉਸ ਦੀ ਤੂੰ ਲੋਚਾ ਪੂਰੀ ਕਰ ਦਿੰਦਾ ਹੈ।
English
O Creator Lord, You fulfill the desires of those, within whose heart You abide.
ਦਾਸ ਅਪੁਨੇ ਕਉ. ਤੂ ਵਿਸਰਹਿ ਨਾਹੀ; ਚਰਣ ਧੂਰਿ ਮਨਿ ਭਾਈ ॥੧॥
daas apune kau. too visareh naahee; charan dhoor man bhaaee |1|
Punjabi
ਤੇਰਾ ਗੋਲਾ ਤੈਨੂੰ ਭੁਲਾਉਂਦਾ ਨਹੀਂ। ਤੇਰੇ ਪੈਰਾਂ ਦੀ ਖਾਕ ਉਸ ਦੇ ਚਿੱਤ ਨੂੰ ਚੰਗੀ ਲੱਗਦੀ ਹੈ, ਹੇ ਸੁਆਮੀ!
English
Your slaves do not forget You; the dust of Your feet is pleasing to their minds. ||1||
ਤੇਰੀ ਅਕਥ ਕਥਾ; ਕਥਨੁ. ਨ ਜਾਈ ॥
teree akath kathaa; kathan. na jaaee |
Punjabi
ਤੈਂਡੀ ਕਥਾ ਵਾਰਤਾ ਨਾਂ-ਬਿਆਨ ਹੋਣ ਵਾਲੀ ਹੈ। ਮੈਂ ਇਸ ਨੂੰ ਵਰਣਨ ਨਹੀਂ ਕਰ ਸਕਦਾ।
English
Your Unspoken Speech cannot be spoken.
ਗੁਣ ਨਿਧਾਨ ਸੁਖਦਾਤੇ ਸੁਆਮੀ; ਸਭ ਤੇ ਊਚ ਬਡਾਈ ॥ ਰਹਾਉ ॥
gun nidhaan sukhadaate suaamee; sabh te aooch baddaaee | rahaau |
Punjabi
ਹੇ ਗੁਣਾਂ ਦੇ ਖਜਾਨੇ! ਤੇ ਸੁੱਖ ਦੇਣਹਾਰ ਸਾਹਿਬ! ਉਚੀ ਤੋਂ ਉਚੀ ਹੈ ਤੇਰੀ ਵਿਸ਼ਾਲਤਾ! ਠਹਿਰਾਉ।
English
O treasure of excellence, Giver of peace, Lord and Master, Your greatness is the highest of all. ||Pause||
ਸੋ ਸੋ ਕਰਮ ਕਰਤ ਹੈ ਪ੍ਰਾਣੀ; ਜੈਸੀ ਤੁਮ ਲਿਖਿ ਪਾਈ ॥
so so karam karat hai praanee; jaisee tum likh paaee |
Punjabi
ਓਹੀ, ਕੇਵਲ ਓਹੀ ਕੰਮ-ਕਾਜ ਜੀਵ ਕਰਦਾ ਹੈ, ਜਿਹੜੇ ਤੂੰ ਉਸ ਲਈ ਲਿਖੇ ਹੋਏ ਹਨ।
English
The mortal does those deeds, and those alone, which You ordained by destiny.
ਸੇਵਕ ਕਉ ਤੁਮ ਸੇਵਾ ਦੀਨੀ; ਦਰਸਨੁ ਦੇਖਿ ਅਘਾਈ ॥੨॥
sevak kau tum sevaa deenee; darasan dekh aghaaee |2|
Punjabi
ਆਪਣੇ ਨਫਰ ਨੂੰ ਤੂੰ ਆਪਣੀ ਚਾਕਰੀ ਬਖਸ਼ੀ ਹੈ। ਤੈਂਡਾ ਦੀਦਾਰ ਕਰ ਕੇ ਉਹ ਤ੍ਰਿਪਤ (ਰੱਜ) ਹੋ ਜਾਂਦਾ ਹੈ।
English
Your servant, whom You bless with Your service, is satisfied and fulfilled, beholding the Blessed Vision of Your Darshan. ||2||
ਸਰਬ ਨਿਰੰਤਰਿ ਤੁਮਹਿ ਸਮਾਨੇ; ਜਾ ਕਉ ਤੁਧੁ ਆਪਿ ਬੁਝਾਈ ॥
sarab nirantar tumeh samaane; jaa kau tudh aap bujhaaee |
Punjabi
ਸਾਰਿਆਂ ਦੇ ਅੰਦਰ ਤੂੰ ਰਮਿਆ ਹੋਇਆ ਹੈ। ਜਿਸ ਨੂੰ ਤੂੰ ਦਰਸਾਉਂਦਾ ਹੈ, ਕੇਵਲ ਉਹੀ ਇਸ ਨੂੰ ਅਨੁਭਵ ਕਰਦਾ ਹੈ।
English
You are contained in all, but he alone realizes this, whom You bless with understanding.
ਗੁਰ ਪਰਸਾਦਿ ਮਿਟਿਓ ਅਗਿਆਨਾ; ਪ੍ਰਗਟ ਭਏ ਸਭ ਠਾਈ ॥੩॥
gur parasaad mittio agiaanaa; pragatt bhe sabh tthaaee |3|
Punjabi
ਗੁਰਾਂ ਦੀ ਦਇਆ ਦੁਆਰਾ ਉਸ ਦੀ ਅਗਿਆਨਤਾ ਦੂਰ ਹੋ ਜਾਂਦੀ ਹੈ ਅਤੇ ਉਹ ਸਾਰੀਆਂ ਥਾਵਾਂ ਵਿੱਚ ਉਘਾ ਹੋ ਜਾਂਦਾ ਹੈ।
English
By Guru's Grace, his spiritual ignorance is dispelled, and he is respected everywhere. ||3||
ਸੋਈ ਗਿਆਨੀ. ਸੋਈ ਧਿਆਨੀ; ਸੋਈ ਪੁਰਖੁ ਸੁਭਾਈ ॥
soee giaanee. soee dhiaanee; soee purakh subhaaee |
Punjabi
ਕੇਵਲ ਓਹੀ ਬ੍ਰਹਮਬੇਤਾ ਹੈ, ਓਹੀ ਵਿਚਾਰਵਾਨ ਅਤੇ ਓਹੀ ਚੰਗੇ ਸੁਭਾ ਵਾਲਾ ਇਨਸਾਨ।
English
He alone is spiritually enlightened, he alone is a meditator, and he alone is a man of good nature.
ਕਹੁ ਨਾਨਕ. ਜਿਸੁ ਭਏ ਦਇਆਲਾ; ਤਾ ਕਉ ਮਨ ਤੇ. ਬਿਸਰਿ ਨ ਜਾਈ ॥੪॥੮॥
kahu naanak. jis bhe deaalaa; taa kau man te. bisar na jaaee |4|8|
Punjabi
ਗੁਰੂ ਜੀ ਆਖਦੇ ਹਨ, ਜਿਸ ਉਤੇ ਮਾਲਕ ਮਿਹਰਬਾਨ ਹੈ ਉਹ ਉਸ ਨੂੰ ਆਪਣੇ ਚਿਤੋਂ ਨਹੀਂ ਭੁਲਾਉਂਦਾ।
English
Says Nanak, one unto whom the Lord becomes Merciful, does not forget the Lord from his mind. ||4||8||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਸਗਲ ਸਮਗ੍ਰੀ. ਮੋਹਿ ਵਿਆਪੀ; ਕਬ ਊਚੇ. ਕਬ ਨੀਚੇ ॥
sagal samagree. mohi viaapee; kab aooche. kab neeche |
Punjabi
ਸਾਰੀ ਰਚਨਾ ਸੰਸਾਰੀ ਮਮਤਾ ਅੰਦਰ ਗ੍ਰਸੀ ਹੋਈ ਹੈ। ਇਨਸਾਨ ਕਦੇ ਉਚਾਂ ਹੁੰਦਾ, ਕਦੇ ਨੀਵਾਂ।
English
The whole creation is engrossed in emotional attachment; sometimes, one is high, and at other times, low.
ਸੁਧੁ. ਨ ਹੋਈਐ ਕਾਹੂ ਜਤਨਾ; ਓੜਕਿ. ਕੋ ਨ ਪਹੂਚੇ ॥੧॥
sudh. na hoeeai kaahoo jatanaa; orrak. ko na pahooche |1|
Punjabi
ਕਿਸੇ ਭੀ ਢੰਗ ਨਾਲ ਉਹ ਪਵਿੱਤਰ ਨਹੀਂ ਹੁੰਦਾ, ਅਤੇ ਕੋਈ ਭੀ ਲੋੜੀਂਦੇ ਟਿਕਾਣੇ ਨੂੰ ਨਹੀਂ ਅੱਪੜਦਾ।
English
No one can be purified by any rituals or devices; they cannot reach their goal. ||1||