Ekam
Guru Granth Sahib

Ang 612

Ang 612 · Line 1

ਸੁਣਿ ਮੀਤਾ. ਧੂਰੀ ਕਉ ਬਲਿ ਜਾਈ ॥

sun meetaa. dhooree kau bal jaaee |

Punjabi

ਤੂੰ ਸ੍ਰਵਣ ਕਰ, ਹੇ ਮਿੱਤ੍ਰ! ਮੈਂ ਤੇਰੇ ਪੈਰਾਂ ਦੀ ਖਾਕ ਉਤੋਂ ਖੰਨੀਐ ਵੰਞਦਾ ਹਾਂ।

Bhai Manmohan Singh (Shabad OS, CC BY-SA)

English

Listen, friends: I am a sacrifice to the dust of Your feet.

Dr. Sant Singh Khalsa (Shabad OS, CC BY-SA)
Ang 612 · Line 2

ਇਹੁ ਮਨੁ ਤੇਰਾ; ਭਾਈ ॥ ਰਹਾਉ ॥

eihu man teraa; bhaaee | rahaau |

Punjabi

ਇਹ ਮੇਰੀ ਆਤਮਾ ਤੈਂਡੀ ਹੈ, ਹੇ ਵੀਰ! ਠਹਿਰਾਉ।

Bhai Manmohan Singh (Shabad OS, CC BY-SA)

English

This mind is yours, O Siblings of Destiny. ||Pause||

Dr. Sant Singh Khalsa (Shabad OS, CC BY-SA)
Ang 612 · Line 3

ਪਾਵ ਮਲੋਵਾ ਮਲਿ ਮਲਿ ਧੋਵਾ; ਇਹੁ ਮਨੁ ਤੈ ਕੂ ਦੇਸਾ ॥

paav malovaa mal mal dhovaa; ihu man tai koo desaa |

Punjabi

ਮੈਂ ਤੇਰੇ ਪੈਰਾਂ ਦੀ ਮੁੱਠੀ ਚਾਪੀ ਕਰਦਾ ਅਤੇ ਚੰਗੀ ਤਰ੍ਹਾਂ ਮਲ ਕੇ ਉਨ੍ਹਾਂ ਨੂੰ ਧੋਂਦਾ ਹਾਂ। ਮੈਂ ਇਹ ਆਪਣਾ ਦਿਲ ਤੈਨੂੰ ਦਿੰਦਾ ਹਾਂ।

Bhai Manmohan Singh (Shabad OS, CC BY-SA)

English

I wash your feet, I massage and clean them; I give this mind to you.

Dr. Sant Singh Khalsa (Shabad OS, CC BY-SA)
Ang 612 · Line 4

ਸੁਣਿ ਮੀਤਾ. ਹਉ ਤੇਰੀ ਸਰਣਾਈ ਆਇਆ; ਪ੍ਰਭ ਮਿਲਉ ਦੇਹੁ ਉਪਦੇਸਾ ॥੨॥

sun meetaa. hau teree saranaaee aaeaa; prabh milau dehu upadesaa |2|

Punjabi

ਸ੍ਰਵਣ ਕਰ, ਹੇ ਪ੍ਰਭੂ! ਮੇਰੇ ਮਿੱਤ੍ਰ, ਮੈਂ ਤੇਰੀ ਪਨਾਹ ਲਈ ਹੈ। ਮੈਨੂੰ ਸਿਖਮਤ ਦੇ ਤਾਂ ਜੋ ਮੈਂ ਤੇਰੇ ਨਾਲ ਮਿਲ ਜਾਵਾਂ।

Bhai Manmohan Singh (Shabad OS, CC BY-SA)

English

Listen, friends: I have come to Your Sanctuary; teach me, that I might unite with God. ||2||

Dr. Sant Singh Khalsa (Shabad OS, CC BY-SA)
Ang 612 · Line 5

ਮਾਨੁ ਨ ਕੀਜੈ. ਸਰਣਿ ਪਰੀਜੈ; ਕਰੈ. ਸੁ ਭਲਾ ਮਨਾਈਐ ॥

maan na keejai. saran pareejai; karai. su bhalaa manaaeeai |

Punjabi

ਐ ਇਨਸਾਨ ਹੰਕਾਰ ਨਾਂ ਕਰ, ਉਸ ਦੀ ਸ਼ਰਣ ਲੈ, ਅਤੇ ਸਾਰਾ ਕੁਛ ਜੋ ਉਹ ਕਰਦਾ ਹੈ, ਉਸ ਨੂੰ ਚੰਗਾ ਜਾਣ ਕੇ ਕਬੂਲ ਕਰ।

Bhai Manmohan Singh (Shabad OS, CC BY-SA)

English

Do not be proud; seek His Sanctuary, and accept as good all that He does.

Dr. Sant Singh Khalsa (Shabad OS, CC BY-SA)
Ang 612 · Line 6

ਸੁਣਿ ਮੀਤਾ. ਜੀਉ ਪਿੰਡੁ ਸਭੁ ਤਨੁ ਅਰਪੀਜੈ; ਇਉ ਦਰਸਨੁ ਹਰਿ ਜੀਉ ਪਾਈਐ ॥੩॥

sun meetaa. jeeo pindd sabh tan arapeejai; iau darasan har jeeo paaeeai |3|

Punjabi

ਸੁਣ ਹੇ ਮੇਰੇ ਮਿੱਤ੍ਰ! ਆਪਣੀ ਜਿੰਦੜੀ, ਦੇਹ ਅਤੇ ਆਪਣਾ ਸਾਰਾ ਆਪਣਾ ਆਪ ਸਮਰਪਣ ਕਰ ਦੇ, ਇਸ ਤਰ੍ਹਾਂ ਤੂੰ ਸੁਆਮੀ ਮਹਾਰਾਜ ਦਾ ਦੀਦਾਰ ਪਾ ਲਵੇਂਗਾ।

Bhai Manmohan Singh (Shabad OS, CC BY-SA)

English

Listen, friends: dedicate your soul, body and your whole being to Him; thus you shall receive the Blessed Vision of His Darshan. ||3||

Dr. Sant Singh Khalsa (Shabad OS, CC BY-SA)
Ang 612 · Line 7

ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ; ਹਰਿ ਨਾਮਾ ਹੈ ਮੀਠਾ ॥

bheo anugrahu prasaad santan kai; har naamaa hai meetthaa |

Punjabi

ਸਾਧੂਆਂ ਦੀ ਦਇਆ ਦੁਆਰਾ, ਸਾਹਿਬ ਨੇ ਮੇਰੇ ਉਤੇ ਮਿਹਰ ਧਾਰੀ ਹੈ ਅਤੇ ਵਾਹਿਗੁਰੂ ਦਾ ਨਾਮ ਮੈਨੂੰ ਮਿੱਠੜਾ ਲੱਗਦਾ ਹੈ।

Bhai Manmohan Singh (Shabad OS, CC BY-SA)

English

He has shown mercy to me, by the Grace of the Saints; the Lord's Name is sweet to me.

Dr. Sant Singh Khalsa (Shabad OS, CC BY-SA)
Ang 612 · Line 8

ਜਨ ਨਾਨਕ ਕਉ. ਗੁਰਿ ਕਿਰਪਾ ਧਾਰੀ; ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥

jan naanak kau. gur kirapaa dhaaree; sabh akul niranjan ddeetthaa |4|1|12|

Punjabi

ਗੁਰਾਂ ਨੇ ਗੋਲੇ ਨਾਨਕ ਉਤੇ ਰਹਿਮਤ ਕੀਤੀ ਹੈ ਅਤੇ ਉਸ ਨੇ ਕੁਲ-ਰਹਿਤ ਅਤੇ ਪਵਿੱਤ੍ਰ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ।

Bhai Manmohan Singh (Shabad OS, CC BY-SA)

English

The Guru has shown mercy to servant Nanak; I see the casteless, immaculate Lord everywhere. ||4||1||12||

Dr. Sant Singh Khalsa (Shabad OS, CC BY-SA)
Ang 612 · Line 9

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 612 · Line 10

ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ ॥

kott brahamandd ko tthaakur suaamee; sarab jeea kaa daataa re |

Punjabi

ਪ੍ਰਭੂ ਕ੍ਰੋੜਾਂ ਹੀ ਆਲਮਾਂ ਦਾ ਮਾਲਕ ਹੈ। ਉਹ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ।

Bhai Manmohan Singh (Shabad OS, CC BY-SA)

English

God is the Lord and Master of millions of universes; He is the Giver of all beings.

Dr. Sant Singh Khalsa (Shabad OS, CC BY-SA)
Ang 612 · Line 11

ਪ੍ਰਤਿਪਾਲੈ ਨਿਤ ਸਾਰਿ ਸਮਾਲੈ; ਇਕੁ ਗੁਨੁ. ਨਹੀ ਮੂਰਖਿ ਜਾਤਾ ਰੇ ॥੧॥

pratipaalai nit saar samaalai; ik gun. nahee moorakh jaataa re |1|

Punjabi

ਉਹ ਸਦਾ ਹੀ ਸਾਰਿਆਂ ਨੂੰ ਪਾਲਦਾ ਅਤੇ ਸੰਭਾਲਦਾ ਹੈ। ਮੂਰਖ ਬੰਦਾ ਉਸ ਦੀ ਇਕ ਭਲਾਈ ਦੀ ਕਦਰ ਭੀ ਨਹੀਂ ਕਰਦਾ।

Bhai Manmohan Singh (Shabad OS, CC BY-SA)

English

He ever cherishes and cares for all beings, but the fool does not appreciate any of His virtues. ||1||

Dr. Sant Singh Khalsa (Shabad OS, CC BY-SA)
Ang 612 · Line 12

ਹਰਿ ਆਰਾਧਿ; ਨ ਜਾਨਾ ਰੇ ॥

har aaraadh; na jaanaa re |

Punjabi

ਮੈਂ ਵਾਹਿਗੁਰੂ ਦਾ ਸਿਮਰਨ ਕਰਨਾ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

I do not know how to worship the Lord in adoration.

Dr. Sant Singh Khalsa (Shabad OS, CC BY-SA)
Ang 612 · Line 13

ਹਰਿ ਹਰਿ ਗੁਰੁ ਗੁਰੁ; ਕਰਤਾ ਰੇ ॥

har har gur gur; karataa re |

Punjabi

ਮੈਂ ਕੇਵਲ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਕਹੀ ਜਾਂਦਾ ਹਾਂ।

Bhai Manmohan Singh (Shabad OS, CC BY-SA)

English

I can only repeat, "Lord, Lord, Guru, Guru."

Dr. Sant Singh Khalsa (Shabad OS, CC BY-SA)
Ang 612 · Line 14

ਹਰਿ ਜੀਉ; ਨਾਮੁ ਪਰਿਓ ਰਾਮਦਾਸੁ ॥ ਰਹਾਉ ॥

har jeeo; naam pario raamadaas | rahaau |

Punjabi

ਹੇ ਮਹਾਰਾਜ ਵਾਹਿਗੁਰੂ, ਮੇਰਾ ਨਾਉ ਪ੍ਰਭੂ ਦਾ ਗੋਲਾ ਪੈਂ ਗਿਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

O Dear Lord, I go by the name of the Lord's slave. ||Pause||

Dr. Sant Singh Khalsa (Shabad OS, CC BY-SA)
Ang 612 · Line 15

ਦੀਨ ਦਇਆਲ ਕ੍ਰਿਪਾਲ ਸੁਖ ਸਾਗਰ; ਸਰਬ ਘਟਾ ਭਰਪੂਰੀ ਰੇ ॥

deen deaal kripaal sukh saagar; sarab ghattaa bharapooree re |

Punjabi

ਮਿਹਰਬਾਨ ਮਾਲਕ ਮਸਕੀਨਾਂ ਉਤੇ ਦਇਆਵਾਨ, ਆਰਾਮ ਦਾ ਸਮੁੰਦਰ ਅਤੇ ਸਾਰਿਆਂ ਦਿਲਾਂ ਵਿੱਚ ਪਰੀਪੂਰਨ ਹੈ।

Bhai Manmohan Singh (Shabad OS, CC BY-SA)

English

The Compassionate Lord is Merciful to the meek, the ocean of peace; He fills all hearts.

Dr. Sant Singh Khalsa (Shabad OS, CC BY-SA)
Ang 612 · Line 16

ਪੇਖਤ ਸੁਨਤ ਸਦਾ ਹੈ ਸੰਗੇ; ਮੈ ਮੂਰਖ. ਜਾਨਿਆ ਦੂਰੀ ਰੇ ॥੨॥

pekhat sunat sadaa hai sange; mai moorakh. jaaniaa dooree re |2|

Punjabi

ਉਹ ਵੇਖਦਾ, ਸੁਣਦਾ ਅਤੇ ਹਮੇਸ਼ਾਂ ਮੇਰੇ ਨਾਲ ਹੈ। ਮੈਂ ਬੇਵਕੂਫ, ਉਸ ਨੂੰ ਦੁਰੇਡੇ ਖਿਆਲ ਕਰਦਾਂ ਹਾਂ।

Bhai Manmohan Singh (Shabad OS, CC BY-SA)

English

He sees, hears, and is always with me; but I am a fool, and I think that He is far away. ||2||

Dr. Sant Singh Khalsa (Shabad OS, CC BY-SA)
Ang 612 · Line 17

ਹਰਿ ਬਿਅੰਤੁ. ਹਉ ਮਿਤਿ ਕਰਿ ਵਰਨਉ; ਕਿਆ ਜਾਨਾ ਹੋਇ ਕੈਸੋ ਰੇ ॥

har biant. hau mit kar varnau; kiaa jaanaa hoe kaiso re |

Punjabi

ਸੁਆਮੀ ਹੱਦ-ਬੰਨਾ-ਰਹਿਤ ਹੈ। ਮੈਂ ਉਸ ਨੂੰ ਕੇਵਲ ਹੱਦ ਅੰਦਰ ਹੀ ਬਿਆਨ ਕਰ ਸਕਦਾ ਹਾਂ। ਮੈਂ ਕੀ ਜਾਣਦਾ ਹਾਂ ਕਿ ਉਹ ਕਿਹੋ ਜਿਹਾ ਹੈ?

Bhai Manmohan Singh (Shabad OS, CC BY-SA)

English

The Lord is limitless, but I can only describe Him within my limitations; what do I know, about what He is like?

Dr. Sant Singh Khalsa (Shabad OS, CC BY-SA)
Ang 612 · Line 18

ਕਰਉ ਬੇਨਤੀ ਸਤਿਗੁਰ ਅਪੁਨੇ; ਮੈ ਮੂਰਖ. ਦੇਹੁ ਉਪਦੇਸੋ ਰੇ ॥੩॥

krau benatee satigur apune; mai moorakh. dehu upadeso re |3|

Punjabi

ਮੈਨੂੰ ਮੂੜ੍ਹ ਨੂੰ ਸਿਖਮਤ ਦੇਣ ਲਈ, ਮੈਂ ਆਪਣੇ ਸੱਚੇ ਗੁਰਾਂ ਮੂਹਰੇ ਪ੍ਰਾਰਥਨਾ ਕਰਦਾ ਹਾਂ।

Bhai Manmohan Singh (Shabad OS, CC BY-SA)

English

I offer my prayer to my True Guru; I am so foolish - please, teach me! ||3||

Dr. Sant Singh Khalsa (Shabad OS, CC BY-SA)
Ang 612 · Line 19

ਮੈ ਮੂਰਖ ਕੀ. ਕੇਤਕ ਬਾਤ ਹੈ; ਕੋਟਿ ਪਰਾਧੀ ਤਰਿਆ ਰੇ ॥

mai moorakh kee. ketak baat hai; kott paraadhee tariaa re |

Punjabi

ਮੈਂ ਬੇਵਕੂਫ ਦਾ ਕੀ ਕਹਿਣਾ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਕ੍ਰੋੜਾਂ ਹੀ ਪਾਪੀ ਪਾਰ ਉਤਰ ਗਏ ਹਨ।

Bhai Manmohan Singh (Shabad OS, CC BY-SA)

English

I am just a fool, but millions of sinners just like me have been saved.

Dr. Sant Singh Khalsa (Shabad OS, CC BY-SA)
Ang 612 · Line 20

ਗੁਰੁ ਨਾਨਕੁ. ਜਿਨ ਸੁਣਿਆ ਪੇਖਿਆ; ਸੇ ਫਿਰਿ. ਗਰਭਾਸਿ, ਨ ਪਰਿਆ ਰੇ ॥੪॥੨॥੧੩॥

gur naanak. jin suniaa pekhiaa; se fir. garabhaas, na pariaa re |4|2|13|

Punjabi

ਜਿਨ੍ਹਾਂ ਨੇ ਗੁਰੂ ਨਾਨਕ ਨੂੰ ਸ੍ਰਵਣ ਕੀਤਾ ਅਤੇ ਵੇਖਿਆ ਹੈ, ਉਹ ਮੁੜ ਕੇ ਗਰਭ ਵਿੱਚ ਨਹੀਂ ਪੈਂਦੇ।

Bhai Manmohan Singh (Shabad OS, CC BY-SA)

English

Those who have heard, and seen Guru Nanak, do not descend into the womb of reincarnation again. ||4||2||13||

Dr. Sant Singh Khalsa (Shabad OS, CC BY-SA)
Ang 612 · Line 21

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 612 · Line 22

ਜਿਨਾ ਬਾਤ ਕੋ ਬਹੁਤੁ ਅੰਦੇਸਰੋ; ਤੇ ਮਿਟੇ ਸਭਿ ਗਇਆ ॥

jinaa baat ko bahut andesaro; te mitte sabh geaa |

Punjabi

ਜਿਨ੍ਹਾਂ ਗੱਲਾਂ ਦੀ ਮੈਨੂੰ ਹਮੇਸ਼ਾਂ ਬਹੁਤ ਫਿਕਰ ਚਿੰਤਾ ਲੱਗੀ ਰਹਿੰਦੀ ਸੀ, ਉਹ ਸਾਰੀਆਂ ਹੁਣ ਅਲੋਪ ਹੋ ਗਈਆਂ ਹਨ।

Bhai Manmohan Singh (Shabad OS, CC BY-SA)

English

Those things, which caused me such anxiety, have all vanished.

Dr. Sant Singh Khalsa (Shabad OS, CC BY-SA)
Ang 612 · Line 23

ਸਹਜ ਸੈਨ ਅਰੁ ਸੁਖਮਨ ਨਾਰੀ; ਊਧ ਕਮਲ ਬਿਗਸਇਆ ॥੧॥

sehaj sain ar sukhaman naaree; aoodh kamal bigaseaa |1|

Punjabi

ਹੁਣ ਮੈਂ ਆਰਾਮ ਅੰਦਰ ਸੋਂਦਾ ਹਾਂ, ਪਰਮ ਰੂਹਾਨੀ ਅਨੰਦ ਵਿੱਚ ਵਸਦਾ ਹਾਂ ਅਤੇ ਮੇਰਾ ਮੂਧਾ ਪਿਆ ਹੋਇਆ ਦਿਲ-ਕੰਵਲ ਖਿੜ ਗਿਆ ਹੈ।

Bhai Manmohan Singh (Shabad OS, CC BY-SA)

English

Now, I sleep in peace and tranquility, and my mind is in a state of deep and profound peace; the inverted lotus of my heart has blossomed forth. ||1||

Dr. Sant Singh Khalsa (Shabad OS, CC BY-SA)
Ang 612 · Line 24

ਦੇਖਹੁ ਅਚਰਜੁ ਭਇਆ ॥

dekhahu acharaj bheaa |

Punjabi

ਵੇਖੋ! ਇਕ ਅਸਚਰਜ ਗੱਲ ਹੋ ਗਈ ਹੈ।

Bhai Manmohan Singh (Shabad OS, CC BY-SA)

English

Behold, a wondrous miracle has happened!

Dr. Sant Singh Khalsa (Shabad OS, CC BY-SA)
Ang 612 · Line 25

ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ; ਸੋ ਰਿਦੈ. ਗੁਰਿ ਦਇਆ ॥ ਰਹਾਉ ॥

jih tthaakur kau sunat agaadh bodh; so ridai. gur deaa | rahaau |

Punjabi

ਜਿਸ ਪ੍ਰਭੂ ਦੀ ਗਿਆਤ ਨੂੰ ਅਥਾਹ ਸੁਣਿਆ ਜਾਂਦਾ ਹੈ, ਉਸ ਨੂੰ ਗੁਰਦੇਵ ਜੀ ਨੇ ਮੇਰੇ ਮਨ ਅੰਦਰ ਟਿਕਾ ਦਿੱਤਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

That Lord and Master, whose wisdom is said to be unfathomable, has been enshrined within my heart, by the Guru. ||Pause||

Dr. Sant Singh Khalsa (Shabad OS, CC BY-SA)
Ang 612 · Line 26

ਜੋਇ ਦੂਤ. ਮੋਹਿ ਬਹੁਤੁ ਸੰਤਾਵਤ; ਤੇ ਭਇਆਨਕ ਭਇਆ ॥

joe doot. mohi bahut santaavat; te bheaanak bheaa |

Punjabi

ਜਿਹੜੇ ਭੂਤ ਨੇ ਮੈਨੂੰ ਘਣਾ ਦੁੱਖ ਦਿੰਦੇ ਸਨ, ਉਹ ਖੁਦ ਭੈ-ਭੀਤ ਹੋ ਗਏ ਹਨ।

Bhai Manmohan Singh (Shabad OS, CC BY-SA)

English

The demons which tormented me so much, have themselves become terrified.

Dr. Sant Singh Khalsa (Shabad OS, CC BY-SA)
Ang 612 · Line 27

ਕਰਹਿ ਬੇਨਤੀ. ਰਾਖੁ ਠਾਕੁਰ ਤੇ; ਹਮ ਤੇਰੀ ਸਰਨਇਆ ॥੨॥

kareh benatee. raakh tthaakur te; ham teree saraneaa |2|

Punjabi

ਉਹ ਆਖਦੇ ਹਨ, "ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਨੂੰ ਆਪਣੇ ਸੁਆਮੀ ਤੋਂ ਬਚਾ ਲੈ। ਅਸੀਂ ਤੇਰੀ ਪਨਾਹ ਲਈ ਹੈ।"

Bhai Manmohan Singh (Shabad OS, CC BY-SA)

English

They pray: please, save us from your Lord Master; we seek your protection. ||2||

Dr. Sant Singh Khalsa (Shabad OS, CC BY-SA)
Ang 612 · Line 28

ਜਹ ਭੰਡਾਰੁ. ਗੋਬਿੰਦ ਕਾ ਖੁਲਿਆ; ਜਿਹ ਪ੍ਰਾਪਤਿ ਤਿਹ ਲਇਆ ॥

jeh bhanddaar. gobind kaa khuliaa; jih praapat tih leaa |

Punjabi

ਓਥੇ ਸ੍ਰਿਸ਼ਟੀ ਦੇ ਸੁਆਮੀ ਦਾ ਖਜਾਨਾ ਖੁੱਲ੍ਹਾ ਹੋਇਆ ਹੈ, ਜਿਸ ਦੇ ਭਾਗਾਂ ਵਿੱਚ ਲੈਣਾ ਲਿਖਿਆ ਹੋਇਆ ਹੈ, ਉਹ ਹੀ ਉਥੋਂ ਲੈਂਦਾ ਹੈ।

Bhai Manmohan Singh (Shabad OS, CC BY-SA)

English

When the treasure of the Lord of the Universe is opened, those who are pre-destined, receive it.

Dr. Sant Singh Khalsa (Shabad OS, CC BY-SA)
Ang 612 · Line 29

ਏਕੁ ਰਤਨੁ ਮੋ ਕਉ ਗੁਰਿ ਦੀਨਾ; ਮੇਰਾ ਮਨੁ ਤਨੁ ਸੀਤਲੁ ਥਿਆ ॥੩॥

ek ratan mo kau gur deenaa; meraa man tan seetal thiaa |3|

Punjabi

ਇਕ ਹੀਰਾ ਗੁਰਾਂ ਨੇ ਮੈਨੂੰ ਦਿੱਤਾ ਹੈ ਅਤੇ ਮੇਰੀ ਜਿੰਦੜੀ ਤੇ ਦੇਹ ਸ਼ਾਂਤ ਹੋ ਗਏ ਹਨ।

Bhai Manmohan Singh (Shabad OS, CC BY-SA)

English

The Guru has given me the one jewel, and my mind and body have become peaceful and tranquil. ||3||

Dr. Sant Singh Khalsa (Shabad OS, CC BY-SA)
Ang 612 · Line 30

ਏਕ ਬੂੰਦ. ਗੁਰਿ ਅੰਮ੍ਰਿਤੁ ਦੀਨੋ; ਤਾ ਅਟਲੁ ਅਮਰੁ. ਨ ਮੁਆ ॥

ek boond. gur amrit deeno; taa attal amar. na muaa |

Punjabi

ਗੁਰਾਂ ਨੇ ਮੈਨੂੰ ਸੁਧਾਰਸ (ਅੰਮ੍ਰਿਤ) ਦਾ ਇਕ ਤੁਬਕਾ ਬਖਸ਼ਿਅ ਹੈ, ਜਿਸ ਦੁਆਰਾ ਅਹਿੱਲ ਅਤੇ ਅਬਿਨਾਸ਼ੀ ਹੋ ਜਾਣ ਕਰ ਕੇ ਮੈਂ ਮਰਾਂਗਾ ਨਹੀਂ।

Bhai Manmohan Singh (Shabad OS, CC BY-SA)

English

The Guru has blessed me with the one drop of Ambrosial Nectar, and so I have become stable, unmoving and immortal - I shall not die.

Dr. Sant Singh Khalsa (Shabad OS, CC BY-SA)
Ang 612 · Line 31

ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ; ਫਿਰਿ ਲੇਖਾ. ਮੂਲਿ ਨ ਲਇਆ ॥੪॥੩॥੧੪॥

bhagat bhanddaar gur naanak kau saupe; fir lekhaa. mool na leaa |4|3|14|

Punjabi

ਪ੍ਰਭੂ ਨੇ ਆਪਣੀ ਪ੍ਰੇਮ ਮਈ ਸੇਵਾ ਦੇ ਖਜਾਨੇ ਗੁਰੂ ਨਾਨਕ ਦੇ ਹਵਾਲੇ ਕਰ ਦਿੱਤੇ ਹਨ, ਅਤੇ ਮੁੜ ਕਦੇ ਭੀ ਉਸ ਪਾਸੋਂ ਹਿਸਾਬ ਕਿਤਾਬ ਪੁੱਛਿਆ ਨਹੀਂ।

Bhai Manmohan Singh (Shabad OS, CC BY-SA)

English

The Lord blessed Guru Nanak with the treasure of devotional worship, and did not call him to account again. ||4||3||14||

Dr. Sant Singh Khalsa (Shabad OS, CC BY-SA)
Ang 612 · Line 32

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 612 · Line 33

ਚਰਨ ਕਮਲ ਸਿਉ ਜਾ ਕਾ ਮਨੁ ਲੀਨਾ; ਸੇ ਜਨ ਤ੍ਰਿਪਤਿ ਅਘਾਈ ॥

charan kamal siau jaa kaa man leenaa; se jan tripat aghaaee |

Punjabi

ਜਿਨ੍ਹਾਂ ਦਾ ਚਿੱਤ ਸੁਆਮੀ ਦੇ ਕੰਵਲ ਪੈਰਾਂ ਵਿੱਚ ਸਮਾਇਆ ਹੋਇਆ ਹੈ, ਉਹ ਪੁਰਸ਼ ਰੱਜੇ ਪੁੱਜੇ ਤੇ ਸੰਤੁਸ਼ਟ ਰਹਿੰਦੇ ਹਨ।

Bhai Manmohan Singh (Shabad OS, CC BY-SA)

English

Those whose minds are attached to the lotus feet of the Lord - those humble beings are satisfied and fulfilled.

Dr. Sant Singh Khalsa (Shabad OS, CC BY-SA)
Ang 612 · Line 34

ਗੁਣ ਅਮੋਲ ਜਿਸੁ ਰਿਦੈ, ਨ ਵਸਿਆ; ਤੇ ਨਰ ਤ੍ਰਿਸਨ ਤ੍ਰਿਖਾਈ ॥੧॥

gun amol jis ridai, na vasiaa; te nar trisan trikhaaee |1|

Punjabi

ਜਿਨ੍ਹਾਂ ਦੇ ਚਿੱਤ ਵਿੱਚ ਅਣਮੁਲੀਆਂ ਨੇਕੀਆਂ ਨਹੀਂ ਵਸੀਆਂ, ਉਹ ਬੰਦੇ ਸੰਸਾਰੀ ਖ਼ਾਹਿਸ਼ਾਂ ਦੇ ਤਿਹਾਏ ਰਹਿੰਦੇ ਹਨ।

Bhai Manmohan Singh (Shabad OS, CC BY-SA)

English

But those, within whose hearts the priceless virtue does not abide - those men remain thirsty and unsatisfied. ||1||

Dr. Sant Singh Khalsa (Shabad OS, CC BY-SA)
Ang 612 · Line 35

ਹਰਿ ਆਰਾਧੇ; ਅਰੋਗ ਅਨਦਾਈ ॥

har aaraadhe; arog anadaaee |

Punjabi

ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਇਨਸਾਨ ਰੋਗ-ਰਹਿਤ ਅਤੇ ਅਨੰਦਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Worshipping the Lord in adoration, one becomes happy, and free of disease.

Dr. Sant Singh Khalsa (Shabad OS, CC BY-SA)
Ang 612 · Line 36

ਜਿਸ ਨੋ ਵਿਸਰੈ. ਮੇਰਾ ਰਾਮ ਸਨੇਹੀ; ਤਿਸੁ. ਲਾਖ ਬੇਦਨ ਜਣੁ ਆਈ ॥ ਰਹਾਉ ॥

jis no visarai. meraa raam sanehee; tis. laakh bedan jan aaee | rahaau |

Punjabi

ਜੋ ਮੇਰੇ ਪਿਆਰੇ, ਪ੍ਰਭੂ ਨੂੰ ਭੁਲਾਉਂਦੇ ਹਨ, ਜਾਣ ਲੈ ਕੇ ਉਸ ਨੂੰ ਲੱਖੂਖਾਂ ਹੀ ਬੀਮਾਰੀਆਂ ਆ ਲੱਗਦੀਆਂ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

But one who forgets my Dear Lord - know him to be afflicted with tens of thousands of illnesses. ||Pause||

Dr. Sant Singh Khalsa (Shabad OS, CC BY-SA)