Ekam
Guru Granth Sahib

Ang 613

Ang 613 · Line 1

ਜਿਹ ਜਨ ਓਟ ਗਹੀ ਪ੍ਰਭ ਤੇਰੀ; ਸੇ ਸੁਖੀਏ ਪ੍ਰਭ ਸਰਣੇ ॥

jih jan ott gahee prabh teree; se sukhee prabh sarane |

Punjabi

ਜਿਹੜੇ ਪੁਰਸ਼ ਤੇਰੀ ਪਨਾਹ ਨੂੰ ਘੁੱਟ ਕੇ ਫੜੀ ਰੱਖਦੇ ਹਨ, ਹੇ ਸੁਆਮੀ ਮਾਲਕ! ਉਹ ਤੇਰੀ ਸ਼ਰਣਾਗਤ ਅੰਦਰ ਖੁਸ਼ ਹਨ।

Bhai Manmohan Singh (Shabad OS, CC BY-SA)

English

Those who hold tightly to Your Support, God, are happy in Your Sanctuary.

Dr. Sant Singh Khalsa (Shabad OS, CC BY-SA)
Ang 613 · Line 2

ਜਿਹ ਨਰ ਬਿਸਰਿਆ ਪੁਰਖੁ ਬਿਧਾਤਾ; ਤੇ ਦੁਖੀਆ ਮਹਿ ਗਨਣੇ ॥੨॥

jih nar bisariaa purakh bidhaataa; te dukheea meh ganane |2|

Punjabi

ਜੋ ਬੰਦੇ ਸਿਰਜਣਹਾਰ ਸੁਆਮੀ ਨੂੰ ਭੁਲਾਉਂਦੇ ਹਨ, ਉਹ ਦੁੱਖੀ ਆਦਮੀਆਂ ਵਿੱਚ ਗਿਣੇ ਜਾਂਦੇ ਹਨ।

Bhai Manmohan Singh (Shabad OS, CC BY-SA)

English

But those humble beings who forget the Primal Lord, the Architect of Destiny, are counted among the most miserable beings. ||2||

Dr. Sant Singh Khalsa (Shabad OS, CC BY-SA)
Ang 613 · Line 3

ਜਿਹ ਗੁਰ ਮਾਨਿ. ਪ੍ਰਭੂ ਲਿਵ ਲਾਈ; ਤਿਹ ਮਹਾ ਅਨੰਦ ਰਸੁ ਕਰਿਆ ॥

jih gur maan. prabhoo liv laaee; tih mahaa anand ras kariaa |

Punjabi

ਜੋ ਗੁਰਾਂ ਉਤੇ ਭਰੋਸਾ ਧਾਰ ਕੇ, ਸਾਈਂ ਨਾਲ ਸਨੇਹ ਲਾਉਂਦੇ ਹਨ, ਉਹ ਪਰਮ ਪ੍ਰਸੰਨਤਾ ਦੇ ਸੁਆਦ ਨੂੰ ਮਾਣਦਾ ਹੈ।

Bhai Manmohan Singh (Shabad OS, CC BY-SA)

English

One who has faith in the Guru, and who is lovingly attached to God, enjoys the delights of supreme ecstasy.

Dr. Sant Singh Khalsa (Shabad OS, CC BY-SA)
Ang 613 · Line 4

ਜਿਹ ਪ੍ਰਭੂ ਬਿਸਾਰਿ. ਗੁਰ ਤੇ ਬੇਮੁਖਾਈ; ਤੇ ਨਰਕ ਘੋਰ ਮਹਿ ਪਰਿਆ ॥੩॥

jih prabhoo bisaar. gur te bemukhaaee; te narak ghor meh pariaa |3|

Punjabi

ਜੋ ਸੁਆਮੀ ਨੂੰ ਵਿਸਾਰ ਕੇ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ, ਉਹ ਭਿਆਨਕ ਦੋਜ਼ਕ ਅੰਦਰ ਪੈਂਦਾ ਹੈ।

Bhai Manmohan Singh (Shabad OS, CC BY-SA)

English

One who forgets God and forsakes the Guru, falls into the most horrible hell. ||3||

Dr. Sant Singh Khalsa (Shabad OS, CC BY-SA)
Ang 613 · Line 5

ਜਿਤੁ ਕੋ ਲਾਇਆ. ਤਿਤ ਹੀ ਲਾਗਾ; ਤੈਸੋ ਹੀ ਵਰਤਾਰਾ ॥

jit ko laaeaa. tith hee laagaa; taiso hee varataaraa |

Punjabi

ਜਿਸ ਤਰ੍ਹਾਂ ਸੁਆਮੀ ਕਿਸੇ ਬੰਦੇ ਨੂੰ ਜੋੜਦਾ ਹੈ, ਉਸੇ ਤਰ੍ਹਾਂ ਹੀ ਉਹ ਜੁੜ ਜਾਂਦਾ ਹੈ ਤੇ ਉਸੇ ਤਰ੍ਹਾਂ ਹੀ ਉਸ ਦੀ ਜੀਵਨ ਰਹੁ-ਰੀਤੀ ਬਣ ਜਾਂਦੀ ਹੈ।

Bhai Manmohan Singh (Shabad OS, CC BY-SA)

English

As the Lord engages someone, so he is engaged, and so does he perform.

Dr. Sant Singh Khalsa (Shabad OS, CC BY-SA)
Ang 613 · Line 6

ਨਾਨਕ. ਸਹ ਪਕਰੀ ਸੰਤਨ ਕੀ; ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥

naanak. seh pakaree santan kee; ridai bhe magan charanaaraa |4|4|15|

Punjabi

ਨਾਨਕ ਨੇ ਸਾਧੂਆਂ ਦੀ ਪਨਾਹ ਪਕੜੀ ਹੈ ਅਤੇ ਉਸ ਦਾ ਦਿਲ ਪ੍ਰਭੂ ਦੇ ਚਰਨਾਂ ਅੰਦਰ ਲੀਨ ਹੋਇਆ ਹੋਇਆ ਹੈ।

Bhai Manmohan Singh (Shabad OS, CC BY-SA)

English

Nanak has taken to the Shelter of the Saints; his heart is absorbed in the Lord's feet. ||4||4||15||

Dr. Sant Singh Khalsa (Shabad OS, CC BY-SA)
Ang 613 · Line 7

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 613 · Line 8

ਰਾਜਨ ਮਹਿ. ਰਾਜਾ ਉਰਝਾਇਓ; ਮਾਨਨ ਮਹਿ ਅਭਿਮਾਨੀ ॥

raajan meh. raajaa urajhaaeo; maanan meh abhimaanee |

Punjabi

ਜਿਸ ਤਰ੍ਹਾਂ ਪਾਤਿਸ਼ਾਹ, ਪਾਤਿਸ਼ਾਹੀ ਧੰਦਿਆਂ ਵਿੱਚ ਫਾਬਾ ਹੋਇਆ ਹੈ, ਜਿਸ ਤਰ੍ਹਾਂ ਹੰਕਾਰੀ ਪੁਰਸ਼ ਹੰਕਾਰ ਅੰਦਰ,

Bhai Manmohan Singh (Shabad OS, CC BY-SA)

English

As the king is entangled in kingly affairs, and the egotist in his own egotism,

Dr. Sant Singh Khalsa (Shabad OS, CC BY-SA)
Ang 613 · Line 9

ਲੋਭਨ ਮਹਿ ਲੋਭੀ ਲੋਭਾਇਓ; ਤਿਉ ਹਰਿ ਰੰਗਿ ਰਚੇ ਗਿਆਨੀ ॥੧॥

lobhan meh lobhee lobhaaeo; tiau har rang rache giaanee |1|

Punjabi

ਅਤੇ ਜਿਸ ਤਰ੍ਹਾਂ ਇਕ ਲਾਲਚੀ ਬੰਦਾ ਲਾਲਚ ਵਿੱਚ ਮੋਹਿਤ ਹੋਇਆ ਹੋਇਆ ਹੈ, ਏਸ ਤਰ੍ਹਾਂ ਹੀ ਬ੍ਰਹਮਬੇਤਾ (ਗਿਆਨਵਾਨ) ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ।

Bhai Manmohan Singh (Shabad OS, CC BY-SA)

English

and the greedy man is enticed by greed, so is the spiritually enlightened being absorbed in the Love of the Lord. ||1||

Dr. Sant Singh Khalsa (Shabad OS, CC BY-SA)
Ang 613 · Line 10

ਹਰਿ ਜਨ ਕਉ; ਇਹੀ ਸੁਹਾਵੈ ॥

har jan kau; ihee suhaavai |

Punjabi

ਇਹੋ ਕੁੱਛ ਹੀ ਪ੍ਰਭੂ ਦੇ ਗੋਲੇ ਨੂੰ ਫਬਦਾ ਹੈ।

Bhai Manmohan Singh (Shabad OS, CC BY-SA)

English

This is what befits the Lord's servant.

Dr. Sant Singh Khalsa (Shabad OS, CC BY-SA)
Ang 613 · Line 11

ਪੇਖਿ ਨਿਕਟਿ ਕਰਿ ਸੇਵਾ ਸਤਿਗੁਰ; ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥

pekh nikatt kar sevaa satigur; har keeratan hee tripataavai | rahaau |

Punjabi

ਸਾਈਂ ਨੂੰ ਨੇੜੇ ਵੇਖ ਕੇ ਉਹ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ ਅਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਨਾਲ ਅਨੰਦ-ਪ੍ਰਸੰਨ ਹੁੰਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Beholding the Lord near at hand, he serves the True Guru, and he is satisfied through the Kirtan of the Lord's Praises. ||Pause||

Dr. Sant Singh Khalsa (Shabad OS, CC BY-SA)
Ang 613 · Line 12

ਅਮਲਨ ਸਿਉ ਅਮਲੀ ਲਪਟਾਇਓ; ਭੂਮਨ ਭੂਮਿ ਪਿਆਰੀ ॥

amalan siau amalee lapattaaeo; bhooman bhoom piaaree |

Punjabi

ਇਕ ਨਸ਼ਈ, ਨਸ਼ੀਲੀਆਂ ਵਾਸਤੂਆਂ ਨਾਲ ਜੁੜਿਆ ਹੋਇਆ ਹੈ ਅਤੇ ਜ਼ਿਮੀਦਾਰ ਨੂੰ ਜ਼ਮੀਨ ਨਾਲ ਪ੍ਰੇਮ ਹੈ।

Bhai Manmohan Singh (Shabad OS, CC BY-SA)

English

The addict is addicted to his drug, and the landlord is in love with his land.

Dr. Sant Singh Khalsa (Shabad OS, CC BY-SA)
Ang 613 · Line 13

ਖੀਰ ਸੰਗਿ. ਬਾਰਿਕੁ ਹੈ ਲੀਨਾ; ਪ੍ਰਭ ਸੰਤ ਐਸੇ ਹਿਤਕਾਰੀ ॥੨॥

kheer sang. baarik hai leenaa; prabh sant aise hitakaaree |2|

Punjabi

ਦੁੱਧ ਨਾਲ ਬਾਲਕ ਜੁੜਿਆ ਹੋਇਆ ਹੈ। ਏਸੇ ਤਰ੍ਹਾਂ ਹੀ ਹੈ ਸਾਧੂ, ਪ੍ਰਭੂ ਦਾ ਆਸ਼ਕ।

Bhai Manmohan Singh (Shabad OS, CC BY-SA)

English

As the baby is attached to his milk, so the Saint is in love with God. ||2||

Dr. Sant Singh Khalsa (Shabad OS, CC BY-SA)
Ang 613 · Line 14

ਬਿਦਿਆ ਮਹਿ. ਬਿਦੁਅੰਸੀ ਰਚਿਆ; ਨੈਨ ਦੇਖਿ. ਸੁਖੁ ਪਾਵਹਿ ॥

bidiaa meh. biduansee rachiaa; nain dekh. sukh paaveh |

Punjabi

ਇਲਮ ਅੰਦਰ ਵਿਦਵਾਨ ਸਮਾਇਆ ਹੋਇਆ ਹੈ ਅਤੇ ਅੱਖੀਆਂ ਵੇਖ ਕੇ ਖੁਸ਼ ਹੁੰਦੀਆਂ ਹਨ।

Bhai Manmohan Singh (Shabad OS, CC BY-SA)

English

The scholar is absorbed in scholarship, and the eyes are happy to see.

Dr. Sant Singh Khalsa (Shabad OS, CC BY-SA)
Ang 613 · Line 15

ਜੈਸੇ ਰਸਨਾ ਸਾਦਿ ਲੁਭਾਨੀ; ਤਿਉ ਹਰਿ ਜਨ. ਹਰਿ ਗੁਣ ਗਾਵਹਿ ॥੩॥

jaise rasanaa saad lubhaanee; tiau har jan. har gun gaaveh |3|

Punjabi

ਜਿਸ ਤਰ੍ਹਾਂ ਜੀਭ੍ਹ ਸੁਆਦਾਂ ਵਿੱਚ ਲੁਭਾਇਮਾਨ ਹੈ, ਉਸੇ ਤਰ੍ਹਾਂ ਹੀ ਰੱਬ ਦਾ ਬੰਦਾ ਰੱਬ ਦੀ ਮਹਿਮਾ ਗਾਇਨ ਕਰਨ ਵਿੱਚ ਤੀਬਰ ਰੁਚੀ ਰੱਖਦਾ ਹੈ।

Bhai Manmohan Singh (Shabad OS, CC BY-SA)

English

As the tongue savors the tastes, so does the humble servant of the Lord sing the Glorious Praises of the Lord. ||3||

Dr. Sant Singh Khalsa (Shabad OS, CC BY-SA)
Ang 613 · Line 16

ਜੈਸੀ ਭੂਖ. ਤੈਸੀ ਕਾ ਪੂਰਕੁ; ਸਗਲ ਘਟਾ ਕਾ ਸੁਆਮੀ ॥

jaisee bhookh. taisee kaa poorak; sagal ghattaa kaa suaamee |

Punjabi

ਜੇਹੋ ਜੇਹੀ ਖੁਦਿਆ (ਖਾਹਿਸ਼) ਹੈ, ਉਹੋ ਜੇਹੀ ਹੀ ਉਹ ਪੂਰੀ ਕਰਨ ਵਾਲਾ ਹੈ। ਉਹ ਸਾਰਿਆਂ ਦਿਲਾਂ ਦਾ ਮਾਲਕ ਹੈ।

Bhai Manmohan Singh (Shabad OS, CC BY-SA)

English

As is the hunger, so is the fulfiller; He is the Lord and Master of all hearts.

Dr. Sant Singh Khalsa (Shabad OS, CC BY-SA)
Ang 613 · Line 17

ਨਾਨਕ. ਪਿਆਸ ਲਗੀ ਦਰਸਨ ਕੀ; ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥

naanak. piaas lagee darasan kee; prabh miliaa antarajaamee |4|5|16|

Punjabi

ਨਾਨਕ ਨੂੰ ਸਾਹਿਬ ਦੇ ਦੀਦਾਰ ਦੀ ਤ੍ਰੇਹ (ਖਿੱਚ) ਹੈ, ਅਤੇ ਦਿਲਾਂ ਦੀਆਂ ਜਾਨਣਹਾਰ ਮਾਲਕ ਉਸ ਨੂੰ ਮਿਲ ਪਿਆ ਹੈ।

Bhai Manmohan Singh (Shabad OS, CC BY-SA)

English

Nanak thirsts for the Blessed Vision of the Lord's Darshan; he has met God, the Inner-knower, the Searcher of hearts. ||4||5||16||

Dr. Sant Singh Khalsa (Shabad OS, CC BY-SA)
Ang 613 · Line 18

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 613 · Line 19

ਹਮ ਮੈਲੇ. ਤੁਮ ਊਜਲ ਕਰਤੇ; ਹਮ ਨਿਰਗੁਨ. ਤੂ ਦਾਤਾ ॥

ham maile. tum aoojal karate; ham niragun. too daataa |

Punjabi

ਅਸੀਂ ਮਲੀਣ ਹਾਂ, ਤੂੰ ਹੇ ਸਿਰਜਣਹਾਰ ਪਵਿੱਤਰ ਹੈ! ਅਸੀਂ ਨੇਕੀ ਵਿਹੂਣ ਹਾਂ ਤੇ ਤੂੰ ਉਨ੍ਹਾਂ ਦਾ ਦਾਤਾਰ ਹੈ।

Bhai Manmohan Singh (Shabad OS, CC BY-SA)

English

We are filthy, and You are immaculate, O Creator Lord; we are worthless, and You are the Great Giver.

Dr. Sant Singh Khalsa (Shabad OS, CC BY-SA)
Ang 613 · Line 20

ਹਮ ਮੂਰਖ. ਤੁਮ ਚਤੁਰ ਸਿਆਣੇ; ਤੂ ਸਰਬ ਕਲਾ ਕਾ ਗਿਆਤਾ ॥੧॥

ham moorakh. tum chatur siaane; too sarab kalaa kaa giaataa |1|

Punjabi

ਅਸੀਂ ਬੇਸਮਝ ਹਾਂ ਅਤੇ ਤੂੰ ਅਕਲਮੰਦ ਤੇ ਦਾਨਾ ਹੈ, ਤੂੰ ਸਾਰਿਆਂ ਹੁਨਰਾਂ ਦਾ ਜਾਨਣ ਵਾਲਾ ਹੈ।

Bhai Manmohan Singh (Shabad OS, CC BY-SA)

English

We are fools, and You are wise and all-knowing. You are the knower of all things. ||1||

Dr. Sant Singh Khalsa (Shabad OS, CC BY-SA)
Ang 613 · Line 21

ਮਾਧੋ; ਹਮ ਐਸੇ. ਤੂ ਐਸਾ ॥

maadho; ham aise. too aisaa |

Punjabi

ਹੇ ਮਾਇਆ ਦੇ ਪਤੀ ਪ੍ਰਭੂ! ਐਹੋ ਜੇਹੇ ਹਾਂ ਅਸੀਂ ਤੇ ਐਹੋ ਜੇਹਾ ਹੈ ਤੂੰ।

Bhai Manmohan Singh (Shabad OS, CC BY-SA)

English

O Lord, this is what we are, and this is what You are.

Dr. Sant Singh Khalsa (Shabad OS, CC BY-SA)
Ang 613 · Line 22

ਹਮ ਪਾਪੀ. ਤੁਮ ਪਾਪ ਖੰਡਨ; ਨੀਕੋ ਠਾਕੁਰ ਦੇਸਾ ॥ ਰਹਾਉ ॥

ham paapee. tum paap khanddan; neeko tthaakur desaa | rahaau |

Punjabi

ਅਸੀਂ ਅਪਰਾਧੀ ਹਾਂ ਤੇ ਤੂੰ ਅਪਰਾਧ ਨਾਸ ਕਰਨ ਵਾਲਾ, ਸੁੰਦਰ ਹੈ ਤੇਰਾ ਨਿਵਾਸ ਅਸਥਾਨ, ਹੇ ਸੁਆਮੀ। ਠਹਿਰਾਉ।

Bhai Manmohan Singh (Shabad OS, CC BY-SA)

English

We are sinners, and You are the Destroyer of sins. Your abode is so beautiful, O Lord and Master. ||Pause||

Dr. Sant Singh Khalsa (Shabad OS, CC BY-SA)
Ang 613 · Line 23

ਤੁਮ ਸਭ ਸਾਜੇ. ਸਾਜਿ ਨਿਵਾਜੇ; ਜੀਉ ਪਿੰਡੁ ਦੇ ਪ੍ਰਾਨਾ ॥

tum sabh saaje. saaj nivaaje; jeeo pindd de praanaa |

Punjabi

ਤੂੰ ਸਮੂਹ ਨੂੰ ਰਚਦਾ ਹੈ ਅਤੇ ਰਚ ਕੇ ਉਨ੍ਹਾਂ ਨੂੰ ਵਰੋਸਾਉਂਦਾ ਹੈ। ਤੂੰ ਹੀ ਆਤਮਾ, ਦੇਹ ਅਤੇ ਜਿੰਦ-ਜਾਨ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

You fashion all, and having fashioned them, You bless them. You bestow upon them soul, body and the breath of life.

Dr. Sant Singh Khalsa (Shabad OS, CC BY-SA)
Ang 613 · Line 24

ਨਿਰਗੁਨੀਆਰੇ. ਗੁਨੁ ਨਹੀ ਕੋਈ; ਤੁਮ ਦਾਨੁ ਦੇਹੁ ਮਿਹਰਵਾਨਾ ॥੨॥

niraguneeaare. gun nahee koee; tum daan dehu miharavaanaa |2|

Punjabi

ਅਸੀਂ ਗੁਣ ਵਿਹੂਣ ਹਾਂ, ਸਾਡੇ ਵਿੱਚ ਕੋਈ ਨੇਕ ਨਹੀਂ। ਸਾਨੂੰ ਨੇਕੀਆਂ ਦੀ ਦਾਤ ਬਖਸ਼, ਹੇ ਮਿਹਰਬਾਨ ਮਾਲਕ!

Bhai Manmohan Singh (Shabad OS, CC BY-SA)

English

We are worthless - we have no virtue at all; please, bless us with Your gift, O Merciful Lordand Master. ||2||

Dr. Sant Singh Khalsa (Shabad OS, CC BY-SA)
Ang 613 · Line 25

ਤੁਮ ਕਰਹੁ ਭਲਾ. ਹਮ ਭਲੋ, ਨ ਜਾਨਹ; ਤੁਮ ਸਦਾ ਸਦਾ ਦਇਆਲਾ ॥

tum karahu bhalaa. ham bhalo, na jaanah; tum sadaa sadaa deaalaa |

Punjabi

ਤੂੰ ਸਾਡੇ ਲਈ ਚੰਗਾ ਕਰਦਾ ਹੈ, ਪਰ ਅਸੀਂ ਇਸ ਨੂੰ ਚੰਗਾ ਨਹੀਂ ਜਾਣਦੇ। ਹਮੇਸ਼ਾ, ਹਮੇਸ਼ਾਂ ਤੂੰ ਕ੍ਰਿਪਾਲੂ ਹੈ।

Bhai Manmohan Singh (Shabad OS, CC BY-SA)

English

You do good for us, but we do not see it as good; You are kind and compassionate, forever and ever.

Dr. Sant Singh Khalsa (Shabad OS, CC BY-SA)
Ang 613 · Line 26

ਤੁਮ ਸੁਖਦਾਈ ਪੁਰਖ ਬਿਧਾਤੇ; ਤੁਮ ਰਾਖਹੁ ਅਪੁਨੇ ਬਾਲਾ ॥੩॥

tum sukhadaaee purakh bidhaate; tum raakhahu apune baalaa |3|

Punjabi

ਤੂੰ ਹੇ ਸਿਰਜਣਹਾਰ ਸੁਆਮੀ! ਸੁੱਖ ਆਰਾਮ ਬਖਸ਼ਣਹਾਰ ਹੈ। ਤੂੰ ਸਾਡਾ, ਆਪਣੇ ਬੱਚਿਆਂ ਦਾ ਪਾਰ ਉਤਾਰਾ ਕਰ।

Bhai Manmohan Singh (Shabad OS, CC BY-SA)

English

You are the Giver of peace, the Primal Lord, the Architect of Destiny; please, save us, Your children! ||3||

Dr. Sant Singh Khalsa (Shabad OS, CC BY-SA)
Ang 613 · Line 27

ਤੁਮ ਨਿਧਾਨ ਅਟਲ ਸੁਲਿਤਾਨ; ਜੀਅ ਜੰਤ ਸਭਿ ਜਾਚੈ ॥

tum nidhaan attal sulitaan; jeea jant sabh jaachai |

Punjabi

ਤੂੰ ਹੇ ਸਦੀਵ ਸ਼ਹਿਨਸ਼ਾਹ, ਸਾਡਾ ਖਜਾਨਾ ਹੈ। ਸਾਰੇ ਜੀਵ ਜੰਤ ਜੀਵ ਤੇਰੇ ਪਾਸੋਂ ਖੈਰ ਮੰਗਦੇ ਹਨ।

Bhai Manmohan Singh (Shabad OS, CC BY-SA)

English

You are the treasure, eternal Lord King; all beings and creatures beg of You.

Dr. Sant Singh Khalsa (Shabad OS, CC BY-SA)
Ang 613 · Line 28

ਕਹੁ ਨਾਨਕ. ਹਮ ਇਹੈ ਹਵਾਲਾ; ਰਾਖੁ ਸੰਤਨ ਕੈ ਪਾਛੈ ॥੪॥੬॥੧੭॥

kahu naanak. ham ihai havaalaa; raakh santan kai paachhai |4|6|17|

Punjabi

ਗੁਰੂ ਜੀ ਆਖਦੇ ਹਨ, "ਇਹੋ ਜਿਹੀ ਉਪਰੋਕਤ ਦੱਸੀ ਹੋਈ ਸਾਡੀ ਦਸ਼ਾ ਹੈ, ਹੇ ਵਾਹਿਗੁਰੂ ਆਪਣੀ ਅਪਾਰ ਕ੍ਰਿਪਾ ਦੁਆਰਾ ਸਾਨੂੰ ਸਾਧੂਆਂ ਦੇ ਰਸਤੇ ਤੇ ਤੋਰ।"

Bhai Manmohan Singh (Shabad OS, CC BY-SA)

English

Says Nanak, such is our condition; please, Lord, keep us on the Path of the Saints. ||4||6||17||

Dr. Sant Singh Khalsa (Shabad OS, CC BY-SA)
Ang 613 · Line 29

ਸੋਰਠਿ ਮਹਲਾ ੫ ਘਰੁ ੨ ॥

soratth mahalaa 5 ghar 2 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl, Second House:

Dr. Sant Singh Khalsa (Shabad OS, CC BY-SA)
Ang 613 · Line 30

ਮਾਤ ਗਰਭ ਮਹਿ. ਆਪਨ ਸਿਮਰਨੁ ਦੇ; ਤਹ ਤੁਮ ਰਾਖਨਹਾਰੇ ॥

maat garabh meh. aapan simaran de; teh tum raakhanahaare |

Punjabi

ਮਾਂ ਦੇ ਪੇਟ ਵਿੱਚ ਆਪਣੀ ਬੰਦਗੀ ਦੀ ਦਾਤ ਦੇ ਕੇ, ਹੇ ਬਚਾਉਣਹਾਰ, ਤੂੰ ਮੇਰੀ ਓਥੇ ਵੀ ਰੱਖਿਆ ਕੀਤੀ।

Bhai Manmohan Singh (Shabad OS, CC BY-SA)

English

In our mother's womb, You blessed us with Your meditative remembrance, and You preserved us there.

Dr. Sant Singh Khalsa (Shabad OS, CC BY-SA)
Ang 613 · Line 31

ਪਾਵਕ ਸਾਗਰ ਅਥਾਹ ਲਹਰਿ ਮਹਿ; ਤਾਰਹੁ ਤਾਰਨਹਾਰੇ ॥੧॥

paavak saagar athaah lehar meh; taarahu taaranahaare |1|

Punjabi

ਤੂੰ ਹੇ ਤਾਰਣਹਾਰ ਵਾਹਿਗੁਰੂ! ਅਣਗਿਣਤ ਛੱਲਾਂ ਵਾਲੇ ਅੱਗ ਦੇ ਸਮੁੰਦਰ ਤੋਂ ਪਾਰ ਕਰ ਦੇ।

Bhai Manmohan Singh (Shabad OS, CC BY-SA)

English

Through the countless waves of the ocean of fire, please, carry us across and save us, O Savior Lord! ||1||

Dr. Sant Singh Khalsa (Shabad OS, CC BY-SA)
Ang 613 · Line 32

ਮਾਧੌ; ਤੂ ਠਾਕੁਰੁ ਸਿਰਿ ਮੋਰਾ ॥

maadhau; too tthaakur sir moraa |

Punjabi

ਹੇ ਸੁਆਮੀ! ਤੂੰ ਮੇਰੇ ਸੀਮ ਉਪਰਲਾ ਮਾਲਕ ਹੈ।

Bhai Manmohan Singh (Shabad OS, CC BY-SA)

English

O Lord, You are the Master above my head.

Dr. Sant Singh Khalsa (Shabad OS, CC BY-SA)
Ang 613 · Line 33

ਈਹਾ ਊਹਾ; ਤੁਹਾਰੋ ਧੋਰਾ ॥ ਰਹਾਉ ॥

eehaa aoohaa; tuhaaro dhoraa | rahaau |

Punjabi

ਏਥੇ ਅਤੇ ਉਥੇ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

Here and hereafter, You alone are my Support. ||Pause||

Dr. Sant Singh Khalsa (Shabad OS, CC BY-SA)
Ang 613 · Line 34

ਕੀਤੇ ਕਉ ਮੇਰੈ ਸੰਮਾਨੈ; ਕਰਣਹਾਰੁ ਤ੍ਰਿਣੁ ਜਾਨੈ ॥

keete kau merai samaanai; karanahaar trin jaanai |

Punjabi

(ਪ੍ਰਭੂ ਦੀਆਂ) ਬਣਾਈਆਂ ਹੋਈਆਂ ਚੀਜ਼ਾਂ ਨੂੰ ਤਾਂ ਬੰਦਾ ਪਹਾੜ ਮਾਨੰਦ ਜਾਣਦਾ ਹੈ ਅਤੇ ਬਣਾਉਣ ਵਾਲੇ ਨੂੰ ਘਾਹ ਦੀ ਤਿੜ ਦੇ ਤੁੱਲ।

Bhai Manmohan Singh (Shabad OS, CC BY-SA)

English

He looks upon the creation like a mountain of gold, and sees the Creator as a blade of grass.

Dr. Sant Singh Khalsa (Shabad OS, CC BY-SA)
Ang 613 · Line 35

ਤੂ ਦਾਤਾ. ਮਾਗਨ ਕਉ ਸਗਲੀ; ਦਾਨੁ ਦੇਹਿ ਪ੍ਰਭ ਭਾਨੈ ॥੨॥

too daataa. maagan kau sagalee; daan dehi prabh bhaanai |2|

Punjabi

ਤੂੰ ਦਾਤਾਰ ਮਾਲਕ ਹੈ ਤੇ ਸਾਰੇ ਤੇਰੇ ਬੂਹੇ ਦੇ ਮੰਗਤੇ ਨਹੀਂ। ਤੂੰ ਆਪਣੇ ਭਾਣੇ ਅੰਦਰ ਬਖਸ਼ੀਸ਼ਾਂ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

You are the Great Giver, and we are all mere beggars; O God, You give gifts according to Your Will. ||2||

Dr. Sant Singh Khalsa (Shabad OS, CC BY-SA)
Ang 613 · Line 36

ਖਿਨ ਮਹਿ ਅਵਰੁ. ਖਿਨੈ ਮਹਿ ਅਵਰਾ; ਅਚਰਜ ਚਲਤ ਤੁਮਾਰੇ ॥

khin meh avar. khinai meh avaraa; acharaj chalat tumaare |

Punjabi

ਇਕ ਮੁਹਤ ਵਿੱਚ ਤੂੰ ਕੁਝ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਕੁਝ ਹੋਰ ਹੀ ਅਸਚਰਜ ਹਨ ਤੇਰੇ ਕੌਤਕ, (ਹੇ ਕਰਤਾਰ)।

Bhai Manmohan Singh (Shabad OS, CC BY-SA)

English

In an instant, You are one thing, and in another instant, You are another. Wondrous are Your ways!

Dr. Sant Singh Khalsa (Shabad OS, CC BY-SA)
Ang 613 · Line 37

ਰੂੜੋ ਗੂੜੋ ਗਹਿਰ ਗੰਭੀਰੋ; ਊਚੌ ਅਗਮ ਅਪਾਰੇ ॥੩॥

roorro goorro gahir ganbheero; aoochau agam apaare |3|

Punjabi

ਸੁੰਦਰ, ਗੈਬੀ, ਡੂੰਘਾ, ਥਾਹ-ਰਹਿਤ, ਬੁਲੰਦ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਤੂੰ, ਹੇ ਸਾਹਿਬ!

Bhai Manmohan Singh (Shabad OS, CC BY-SA)

English

You are beautiful, mysterious, profound, unfathomable, lofty, inaccessible and infinite. ||3||

Dr. Sant Singh Khalsa (Shabad OS, CC BY-SA)