Ekam
Guru Granth Sahib

Ang 614

Ang 614 · Line 1

ਸਾਧਸੰਗਿ. ਜਉ ਤੁਮਹਿ ਮਿਲਾਇਓ; ਤਉ ਸੁਨੀ ਤੁਮਾਰੀ ਬਾਣੀ ॥

saadhasang. jau tumeh milaaeo; tau sunee tumaaree baanee |

Punjabi

ਜਦ ਤੂੰ ਮੈਨੂੰ ਸਤਿਸੰਗਤ ਨਾਲ ਜੁੜਿਆ, ਤਦ ਹੀ ਮੈਂ ਤੇਰੀ ਗੁਰਬਾਣੀ ਸ੍ਰਵਣ ਕੀਤੀ।

Bhai Manmohan Singh (Shabad OS, CC BY-SA)

English

When You brought me to the Saadh Sangat, the Company of the Holy, then I heard the Bani of Your Word.

Dr. Sant Singh Khalsa (Shabad OS, CC BY-SA)
Ang 614 · Line 2

ਅਨਦੁ ਭਇਆ ਪੇਖਤ ਹੀ ਨਾਨਕ; ਪ੍ਰਤਾਪ ਪੁਰਖ ਨਿਰਬਾਣੀ ॥੪॥੭॥੧੮॥

anad bheaa pekhat hee naanak; prataap purakh nirabaanee |4|7|18|

Punjabi

ਨਿਰਲੇਪ ਪ੍ਰਭੂ ਦੀ ਵਡਿਆਈ ਵੇਖ ਕੇ ਨਾਨਕ ਪ੍ਰਸੰਨ ਥੀ ਗਿਆ ਹੈ।

Bhai Manmohan Singh (Shabad OS, CC BY-SA)

English

Nanak is in ecstasy, beholding the Glory of the Primal Lord of Nirvaanaa. ||4||7||18||

Dr. Sant Singh Khalsa (Shabad OS, CC BY-SA)
Ang 614 · Line 3

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 614 · Line 4

ਹਮ. ਸੰਤਨ ਕੀ ਰੇਨੁ ਪਿਆਰੇ; ਹਮ. ਸੰਤਨ ਕੀ ਸਰਣਾ ॥

ham. santan kee ren piaare; ham. santan kee saranaa |

Punjabi

ਮੈਂ ਸਨੇਹੀ ਸਾਧੂਆਂ ਦੇ ਪੈਰਾਂ ਦੀ ਧੂੜ ਹਾਂ ਅਤੇ ਮੈਂ ਉਨ੍ਹਾ ਦੀ ਸ਼ਰਣ ਭਾਲਦਾ ਹਾਂ।

Bhai Manmohan Singh (Shabad OS, CC BY-SA)

English

I am the dust of the feet of the Beloved Saints; I seek the Protection of their Sanctuary.

Dr. Sant Singh Khalsa (Shabad OS, CC BY-SA)
Ang 614 · Line 5

ਸੰਤ ਹਮਾਰੀ ਓਟ ਸਤਾਣੀ; ਸੰਤ ਹਮਾਰਾ ਗਹਣਾ ॥੧॥

sant hamaaree ott sataanee; sant hamaaraa gahanaa |1|

Punjabi

ਸਾਧੂ ਮੇਰਾ ਤਾਕਤਵਰ ਸਹਾਰਾ ਹਨ ਅਤੇ ਸਾਧੂ ਹੀ ਮੇਰਾ ਗਹਿਣਾ-ਗੱਟਾ ਹਨ।

Bhai Manmohan Singh (Shabad OS, CC BY-SA)

English

The Saints are my all-powerful Support; the Saints are my ornament and decoration. ||1||

Dr. Sant Singh Khalsa (Shabad OS, CC BY-SA)
Ang 614 · Line 6

ਹਮ; ਸੰਤਨ ਸਿਉ ਬਣਿ ਆਈ ॥

ham; santan siau ban aaee |

Punjabi

ਸਾਧੂਆਂ ਨਾਲ ਮੈਂ ਘਿਓ ਖਿਚੜੀ ਹੋਇਆ ਹੋਇਆ ਹਾਂ।

Bhai Manmohan Singh (Shabad OS, CC BY-SA)

English

I am hand and glove with the Saints.

Dr. Sant Singh Khalsa (Shabad OS, CC BY-SA)
Ang 614 · Line 7

ਪੂਰਬਿ ਲਿਖਿਆ ਪਾਈ ॥

poorab likhiaa paaee |

Punjabi

ਜੋ ਕੁਛ ਧੁਰੋਂ ਮੇਰੇ ਲਈਂ ਲਿਖਿਆ ਹੋਇਆ ਸੀ, ਉਹ ਮੈਨੂੰ ਮਿਲ ਗਿਆ ਹੈ।

Bhai Manmohan Singh (Shabad OS, CC BY-SA)

English

I have realized my pre-ordained destiny.

Dr. Sant Singh Khalsa (Shabad OS, CC BY-SA)
Ang 614 · Line 8

ਇਹੁ ਮਨੁ ਤੇਰਾ ਭਾਈ ॥ ਰਹਾਉ ॥

eihu man teraa bhaaee | rahaau |

Punjabi

ਹੇ ਸੰਤ ਜਨੋ! ਮੇਰੇ ਭਰਾਓ ਇਹ ਆਤਮਾ ਤੁਹਾਡੀ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

This mind is yours, O Siblings of Destiny. ||Pause||

Dr. Sant Singh Khalsa (Shabad OS, CC BY-SA)
Ang 614 · Line 9

ਸੰਤਨ ਸਿਉ ਮੇਰੀ ਲੇਵਾ ਦੇਵੀ; ਸੰਤਨ ਸਿਉ ਬਿਉਹਾਰਾ ॥

santan siau meree levaa devee; santan siau biauhaaraa |

Punjabi

ਸਾਧੂਆਂ ਨਾਲ ਮੇਰੀ ਲੈਣ ਦੇਣ ਹੈ ਅਤੇ ਸਾਧੂਆਂ ਨਾਲ ਹੀ ਮੇਰਾ ਵਣਜ ਵਪਾਰ ਹੈ।

Bhai Manmohan Singh (Shabad OS, CC BY-SA)

English

My dealings are with the Saints, and my business is with the Saints.

Dr. Sant Singh Khalsa (Shabad OS, CC BY-SA)
Ang 614 · Line 10

ਸੰਤਨ ਸਿਉ ਹਮ ਲਾਹਾ ਖਾਟਿਆ; ਹਰਿ ਭਗਤਿ ਭਰੇ ਭੰਡਾਰਾ ॥੨॥

santan siau ham laahaa khaattiaa; har bhagat bhare bhanddaaraa |2|

Punjabi

ਸਾਧੂਆਂ ਪਾਸੋਂ ਮੈਂ ਨਾਮ ਦਾ ਲਾਭ ਉਠਾਇਆ ਹੈ, ਜਿਸ ਨਾਲ ਮੇਰੇ ਮਨ ਦਾ ਖਜਾਨਾ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਨਾਲ ਪਰੀਪੂਰਨ ਹੈ।

Bhai Manmohan Singh (Shabad OS, CC BY-SA)

English

I have earned the profit with the Saints, and the treasure filled to over-flowing with devotion to the Lord. ||2||

Dr. Sant Singh Khalsa (Shabad OS, CC BY-SA)
Ang 614 · Line 11

ਸੰਤਨ ਮੋ ਕਉ ਪੂੰਜੀ ਸਉਪੀ; ਤਉ ਉਤਰਿਆ ਮਨ ਕਾ ਧੋਖਾ ॥

santan mo kau poonjee saupee; tau utariaa man kaa dhokhaa |

Punjabi

(ਜਦ)ਂ ਸਾਧੂਆਂ ਨੇ ਮੈਨੂੰ ਸੁਆਮੀ ਦੇ ਨਾਮ ਦੀ ਰਾਸ ਦੇ ਦਿੱਤੀ, ਤਦ ਮੇਰੇ ਚਿੱਤ ਦਾ ਫਿਕਰ ਅੰਦੇਸ਼ਾ ਦੂਰ ਹੋ ਗਿਆ।

Bhai Manmohan Singh (Shabad OS, CC BY-SA)

English

The Saints entrusted to me the capital, and my mind's delusion was dispelled.

Dr. Sant Singh Khalsa (Shabad OS, CC BY-SA)
Ang 614 · Line 12

ਧਰਮ ਰਾਇ ਅਬ ਕਹਾ ਕਰੈਗੋ; ਜਉ ਫਾਟਿਓ ਸਗਲੋ ਲੇਖਾ ॥੩॥

dharam raae ab kahaa karaigo; jau faattio sagalo lekhaa |3|

Punjabi

ਧਰਮ ਰਾਜ ਹੁਣ ਕੀ ਕਰ ਸਕਦਾ ਹੈ, ਜਦ ਉਸ ਦੇ ਲੇਖੇ ਪੱਤੇ ਦੀਆਂ ਸਾਰੀਆਂ ਬਹੀਆਂ ਪਾਟ ਗਈਆਂ ਹਨ।

Bhai Manmohan Singh (Shabad OS, CC BY-SA)

English

What can the Righteous Judge of Dharma do now? All my accounts have been torn up. ||3||

Dr. Sant Singh Khalsa (Shabad OS, CC BY-SA)
Ang 614 · Line 13

ਮਹਾ ਅਨੰਦ ਭਏ ਸੁਖੁ ਪਾਇਆ; ਸੰਤਨ ਕੈ ਪਰਸਾਦੇ ॥

mahaa anand bhe sukh paaeaa; santan kai parasaade |

Punjabi

ਸਾਧੂਆਂ ਦੀ ਦਇਆ ਦੁਆਰਾ ਮੈਂ ਪਰਮ ਪ੍ਰਸੰਨ ਥੀ ਗਿਆ ਹਾਂ ਅਤੇ ਮੈਨੂੰ ਅਨੰਦ ਪ੍ਰਾਪਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

I have found the greatest bliss, and I am at peace, by the Grace of the Saints.

Dr. Sant Singh Khalsa (Shabad OS, CC BY-SA)
Ang 614 · Line 14

ਕਹੁ ਨਾਨਕ. ਹਰਿ ਸਿਉ ਮਨੁ ਮਾਨਿਆ; ਰੰਗਿ ਰਤੇ ਬਿਸਮਾਦੇ ॥੪॥੮॥੧੯॥

kahu naanak. har siau man maaniaa; rang rate bisamaade |4|8|19|

Punjabi

ਗੁਰੂ ਜੀ ਆਖਦੇ ਹਨ, ਮੇਰੀ ਆਤਮਾ ਵਾਹਿਗੁਰੂ ਦੇ ਨਾਲ ਹਿਲ ਗਈ ਹੈ ਅਤੇ ਪ੍ਰਭੂ ਦੇ ਅਸਚਰਜ ਪ੍ਰੇਮ ਨਾਲ ਰੰਗੀ ਗਈ ਹੈ।

Bhai Manmohan Singh (Shabad OS, CC BY-SA)

English

Says Nanak, my mind is reconciled with the Lord; it is imbued with the wondrous Love of the Lord. ||4||8||19||

Dr. Sant Singh Khalsa (Shabad OS, CC BY-SA)
Ang 614 · Line 15

ਸੋਰਠਿ ਮਃ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 614 · Line 16

ਜੇਤੀ ਸਮਗ੍ਰੀ. ਦੇਖਹੁ ਰੇ ਨਰ; ਤੇਤੀ ਹੀ ਛਡਿ ਜਾਨੀ ॥

jetee samagree. dekhahu re nar; tetee hee chhadd jaanee |

Punjabi

ਜਿੰਨੀਆਂ ਭੀ ਵਸਤੂਆਂ ਤੂੰ ਵੇਖਦਾ ਹੈ, ਹੇ ਬੰਦੇ! ਓਨੀਆਂ ਹੀ ਤੂੰ ਛੱਡ ਜਾਣੀਆਂ ਹਨ।

Bhai Manmohan Singh (Shabad OS, CC BY-SA)

English

All the things that you see, O man, you shall have to leave behind.

Dr. Sant Singh Khalsa (Shabad OS, CC BY-SA)
Ang 614 · Line 17

ਰਾਮ ਨਾਮ ਸੰਗਿ ਕਰਿ ਬਿਉਹਾਰਾ; ਪਾਵਹਿ ਪਦੁ ਨਿਰਬਾਨੀ ॥੧॥

raam naam sang kar biauhaaraa; paaveh pad nirabaanee |1|

Punjabi

ਤੂੰ ਸੁਆਮੀ ਦੇ ਨਾਮ ਨਾਲ ਵਰਤ ਵਰਤਾਰਾ ਰੱਖ ਤਾਂ ਜੋ ਤੂੰ ਅਬਿਨਾਸੀ ਦਰਜੇ ਨੂੰ ਪ੍ਰਾਪਤ ਹੋ ਜਾਵੇ।

Bhai Manmohan Singh (Shabad OS, CC BY-SA)

English

Let your dealings be with the Lord's Name, and you shall attain the state of Nirvaanaa. ||1||

Dr. Sant Singh Khalsa (Shabad OS, CC BY-SA)
Ang 614 · Line 18

ਪਿਆਰੇ; ਤੂ ਮੇਰੋ ਸੁਖਦਾਤਾ ॥

piaare; too mero sukhadaataa |

Punjabi

ਮੇਰੇ ਪ੍ਰੀਤਮ, ਕੇਵਲ ਤੂੰ ਹੀ ਮੈਨੂੰ ਸੁੱਖ ਦੇਣ ਵਾਲਾ ਹੈ।

Bhai Manmohan Singh (Shabad OS, CC BY-SA)

English

O my Beloved, You are the Giver of peace.

Dr. Sant Singh Khalsa (Shabad OS, CC BY-SA)
Ang 614 · Line 19

ਗੁਰਿ ਪੂਰੈ ਦੀਆ ਉਪਦੇਸਾ; ਤੁਮ ਹੀ ਸੰਗਿ ਪਰਾਤਾ ॥ ਰਹਾਉ ॥

gur poorai deea upadesaa; tum hee sang paraataa | rahaau |

Punjabi

ਪੂਰਨ ਗੁਰਾਂ ਨੇ ਮੈਨੂੰ ਸਿਖਮਤ ਦਿੱਤੀ ਹੈ ਅਤੇ ਤੇਰੇ ਨਾਲ ਹੇ ਸੁਆਮੀ! ਮੇਰੀ ਸੁਰ ਮਿਲ ਗਈ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Perfect Guru has given me these Teachings, and I am attuned to You. ||Pause||

Dr. Sant Singh Khalsa (Shabad OS, CC BY-SA)
Ang 614 · Line 20

ਕਾਮ ਕ੍ਰੋਧ ਲੋਭ ਮੋਹ ਅਭਿਮਾਨਾ; ਤਾ ਮਹਿ ਸੁਖੁ. ਨਹੀ ਪਾਈਐ ॥

kaam krodh lobh moh abhimaanaa; taa meh sukh. nahee paaeeai |

Punjabi

ਵਿਸ਼ੇ ਭੋਗ, ਗੁੱਸਾ, ਲਾਲਚ, ਸੰਸਾਰੀ ਲਗਨ ਅਤੇ ਹੰਕਾਰ, ਇਨ੍ਹਾਂ ਵਿੱਚ ਸੁੱਖ ਪ੍ਰਾਪਤ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

In sexual desire, anger, greed, emotional attachment and self-conceit, peace is not to be found.

Dr. Sant Singh Khalsa (Shabad OS, CC BY-SA)
Ang 614 · Line 21

ਹੋਹੁ ਰੇਨ ਤੂ ਸਗਲ ਕੀ. ਮੇਰੇ ਮਨ; ਤਉ ਅਨਦ ਮੰਗਲ ਸੁਖੁ ਪਾਈਐ ॥੨॥

hohu ren too sagal kee. mere man; tau anad mangal sukh paaeeai |2|

Punjabi

ਤੂੰ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਹੇ ਮੇਰੀ ਜਿੰਦੜੀਏ! ਤਦ ਹੀ ਤੈਨੂੰ ਖੁਸ਼ੀ ਪ੍ਰਸੰਨਤਾ ਅਤੇ ਆਰਾਮ ਪ੍ਰਾਪਤ ਹੋਵੇਗਾ।

Bhai Manmohan Singh (Shabad OS, CC BY-SA)

English

So be the dust of the feet of all, O my mind, and then you shall find bliss, joy and peace. ||2||

Dr. Sant Singh Khalsa (Shabad OS, CC BY-SA)
Ang 614 · Line 22

ਘਾਲ ਨ ਭਾਨੈ. ਅੰਤਰ ਬਿਧਿ ਜਾਨੈ; ਤਾ ਕੀ ਕਰਿ ਮਨ ਸੇਵਾ ॥

ghaal na bhaanai. antar bidh jaanai; taa kee kar man sevaa |

Punjabi

ਮੇਰੇ ਮਨ! ਤੂੰ ਉਸ ਦੀ ਚਾਰਕੀ ਕਰ, ਜੋ ਤੇਰੇ ਦਿਲ ਦੀ ਅਵਸਥਾ ਨੂੰ ਜਾਣਦਾ ਹੈ ਅਤੇ ਜੋ ਤੇਰੀ ਸੇਵਾ ਨੂੰ ਨਿਸਫਲ ਨਹੀਂ ਜਾਣ ਦਿੰਦਾ।

Bhai Manmohan Singh (Shabad OS, CC BY-SA)

English

He knows the condition of your inner self, and He will not let your work go in vain - serve Him, O mind.

Dr. Sant Singh Khalsa (Shabad OS, CC BY-SA)
Ang 614 · Line 23

ਕਰਿ ਪੂਜਾ ਹੋਮਿ ਇਹੁ ਮਨੂਆ; ਅਕਾਲ ਮੂਰਤਿ ਗੁਰਦੇਵਾ ॥੩॥

kar poojaa hom ihu manooaa; akaal moorat guradevaa |3|

Punjabi

ਤੂੰ ਗੁਰੂ-ਗੋਬਿੰਦ ਦੀ ਉਪਾਸ਼ਨਾ ਕਰ ਅਤੇ ਆਪਣੀ ਇਹ ਜਿੰਦੜੀ ਉਨ੍ਹਾਂ ਦੇ ਸਮਰਪਨ ਕਰ ਦੇ। ਉਹ ਅਬਿਨਾਸੀ ਪੁਰਖ ਦਾ ਸਰੂਪ ਹਨ।

Bhai Manmohan Singh (Shabad OS, CC BY-SA)

English

Worship Him, and dedicate this mind unto Him, the Image of the Undying Lord, the Divine Guru. ||3||

Dr. Sant Singh Khalsa (Shabad OS, CC BY-SA)
Ang 614 · Line 24

ਗੋਬਿਦ ਦਾਮੋਦਰ ਦਇਆਲ ਮਾਧਵੇ; ਪਾਰਬ੍ਰਹਮ ਨਿਰੰਕਾਰਾ ॥

gobid daamodar deaal maadhave; paarabraham nirankaaraa |

Punjabi

ਉਹ ਵਾਹਿਗੁਰੂ ਆਲਮ ਦਾ ਮਾਲਕ, ਮਿਹਰਬਾਨ ਮਾਇਆ ਦਾ ਸੁਆਮੀ, ਪਰਮ ਪੁਰਖ ਅਤੇ ਸਰੂਪ ਰਹਿਤ ਹੈ।

Bhai Manmohan Singh (Shabad OS, CC BY-SA)

English

He is the Lord of the Universe, the Compassionate Lord, the Supreme Lord God, the Formless Lord.

Dr. Sant Singh Khalsa (Shabad OS, CC BY-SA)
Ang 614 · Line 25

ਨਾਮੁ ਵਰਤਣਿ. ਨਾਮੋ ਵਾਲੇਵਾ; ਨਾਮੁ ਨਾਨਕ. ਪ੍ਰਾਨ ਅਧਾਰਾ ॥੪॥੯॥੨੦॥

naam varatan. naamo vaalevaa; naam naanak. praan adhaaraa |4|9|20|

Punjabi

ਨਾਮ ਮੇਰਾ ਸੋਦਾ-ਸੂਤ ਹੈ ਅਤੇ ਨਾਮ ਹੀ ਵਸਤ ਵਲੇਵਾ। ਕੇਵਲ ਨਾਮ ਹੀ ਨਾਨਕ ਦੀ ਜਿੰਦ-ਜਾਨ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

The Naam is my merchandise, the Naam is my nourishment; the Naam, O Nanak, is the Support of my breath of life. ||4||9||20||

Dr. Sant Singh Khalsa (Shabad OS, CC BY-SA)
Ang 614 · Line 26

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 614 · Line 27

ਮਿਰਤਕ ਕਉ ਪਾਇਓ ਤਨਿ ਸਾਸਾ; ਬਿਛੁਰਤ ਆਨਿ ਮਿਲਾਇਆ ॥

miratak kau paaeo tan saasaa; bichhurat aan milaaeaa |

Punjabi

ਮੁਰਦੇ ਸਰੀਰ ਵਿੱਚ ਗੁਰੂ ਸੁਆਸ ਪਾ ਦਿੰਦਾ ਹੈ ਅਤੇ ਵਿਛੜਿਆਂ ਹੋਇਆ ਨੂੰ ਉਹ ਮਿਲਾ ਦਿੰਦਾ ਹੈ।

Bhai Manmohan Singh (Shabad OS, CC BY-SA)

English

He infuses the breath into the dead bodies, and he reunited the separated ones.

Dr. Sant Singh Khalsa (Shabad OS, CC BY-SA)
Ang 614 · Line 28

ਪਸੂ ਪਰੇਤ ਮੁਗਧ ਭਏ ਸ੍ਰੋਤੇ; ਹਰਿ ਨਾਮਾ ਮੁਖਿ ਗਾਇਆ ॥੧॥

pasoo paret mugadh bhe srote; har naamaa mukh gaaeaa |1|

Punjabi

ਜਦ ਗੁਰੂ ਆਪਣੇ ਮੂੰਹ ਨਾਲ ਸਾਈਂ ਦੇ ਨਾਮ ਦਾ ਜੱਸ ਗਾਇਨ ਕਰਦਾ ਹੈ, ਤਾਂ ਪਸ਼ੂ, ਜਿੰਨ ਅਤੇ ਮੂਰਖ ਭੀ ਧਿਆਨ ਨਾਲ ਸੁਣਨ ਵਾਲੇ ਥੀ ਵੰਞਦੇ ਹਨ।

Bhai Manmohan Singh (Shabad OS, CC BY-SA)

English

Even beasts, demons and fools become attentive listeners, when He sings the Praises of the Lord's Name. ||1||

Dr. Sant Singh Khalsa (Shabad OS, CC BY-SA)
Ang 614 · Line 29

ਪੂਰੇ ਗੁਰ ਕੀ; ਦੇਖੁ ਵਡਾਈ ॥

poore gur kee; dekh vaddaaee |

Punjabi

ਤੂੰ ਪੂਰਨ ਗੁਰੂ ਦੀ ਬਜ਼ੁਰਗੀ ਵੇਖ।

Bhai Manmohan Singh (Shabad OS, CC BY-SA)

English

Behold the glorious greatness of the Perfect Guru.

Dr. Sant Singh Khalsa (Shabad OS, CC BY-SA)
Ang 614 · Line 30

ਤਾ ਕੀ ਕੀਮਤਿ; ਕਹਣੁ. ਨ ਜਾਈ ॥ ਰਹਾਉ ॥

taa kee keemat; kehan. na jaaee | rahaau |

Punjabi

ਉਸ ਦਾ ਮੁੱਲ ਬਿਆਨ ਨਹੀਂ ਕੀਤਾ ਜਾ ਸਕਦਾ। ਠਹਿਰਾਉ।

Bhai Manmohan Singh (Shabad OS, CC BY-SA)

English

His worth cannot be described. ||Pause||

Dr. Sant Singh Khalsa (Shabad OS, CC BY-SA)
Ang 614 · Line 31

ਦੂਖ ਸੋਗ ਕਾ ਢਾਹਿਓ ਡੇਰਾ; ਅਨਦ ਮੰਗਲ ਬਿਸਰਾਮਾ ॥

dookh sog kaa dtaahio dderaa; anad mangal bisaraamaa |

Punjabi

ਉਸ ਨੇ ਪੀੜ ਅਤੇ ਅਫਸੋਸ ਦੇ ਟਿਕਾਣੇ ਨੂੰ ਢਾਹ ਦਿੱਤਾ ਹੈ ਅਤੇ ਪ੍ਰਾਣੀ ਨੂੰ ਪ੍ਰਸੰਨਤਾ, ਖੁਸ਼ੀ ਅਤੇ ਆਰਾਮ ਬਖਸ਼ਿਆ ਹੈ।

Bhai Manmohan Singh (Shabad OS, CC BY-SA)

English

He has demolished the abode of sorrow and disease, and brought bliss, joy and happiness.

Dr. Sant Singh Khalsa (Shabad OS, CC BY-SA)
Ang 614 · Line 32

ਮਨ ਬਾਂਛਤ ਫਲ ਮਿਲੇ ਅਚਿੰਤਾ; ਪੂਰਨ ਹੋਏ ਕਾਮਾ ॥੨॥

man baanchhat fal mile achintaa; pooran hoe kaamaa |2|

Punjabi

ਉਹ ਆਪਣੇ ਚਿੱਤ-ਚਾਹੁੰਦੇ ਮੇਵੇ ਸਹਿਜੇ ਹੀ ਹਾਸਲ ਕਰ ਲੈਂਦਾ ਹੈ ਅਤੇ ਉੇਸ ਦੇ ਕਾਰਜ ਰਾਸ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

He effortlessly awards the fruits of the mind's desire, and all works are brought to perfection. ||2||

Dr. Sant Singh Khalsa (Shabad OS, CC BY-SA)
Ang 614 · Line 33

ਈਹਾ ਸੁਖੁ. ਆਗੈ ਮੁਖ ਊਜਲ; ਮਿਟਿ ਗਏ ਆਵਣ ਜਾਣੇ ॥

eehaa sukh. aagai mukh aoojal; mitt ge aavan jaane |

Punjabi

ਉਹ ਏਥੇ ਆਰਾਮ ਪਾਉਂਦਾ ਹੈ, ਏਦੂ ਮਗਰੋਂ ਉਸ ਦਾ ਚਿਹਰਾ ਸੁਰਖਰੂ ਹੋ ਜਾਂਦਾ ਹੈ ਅਤੇ ਮੁਕ ਜਾਂਦੇ ਹਨ ਉਸ ਦੇ ਆਉਣੇ ਤੇ ਜਾਣੇ (ਜਨਮ ਮਰਣ)।

Bhai Manmohan Singh (Shabad OS, CC BY-SA)

English

He finds peace in this world, and his face is radiant in the world hereafter; his comings and goings are finished.

Dr. Sant Singh Khalsa (Shabad OS, CC BY-SA)
Ang 614 · Line 34

ਨਿਰਭਉ ਭਏ. ਹਿਰਦੈ ਨਾਮੁ ਵਸਿਆ; ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥

nirbhau bhe. hiradai naam vasiaa; apune satigur kai man bhaane |3|

Punjabi

ਜੋ ਆਪਣੇ ਸੱਚੇ ਗੁਰਾਂ ਦੇ ਚਿੱਤ ਨੂੰ ਚੰਗੇ ਲੱਗਦੇ ਹਨ, ਉਹ ਭੈਅ-ਰਹਿਤ ਹੋ ਜਾਂਦੇ ਹਨ ਅਤੇ ਨਾਮ ਉਨ੍ਹਾਂ ਦੇ ਦਿਲ ਵਿੱਚ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

He becomes fearless, and his heart is filled with the Naam, the Name of the Lord; his mind is pleasing to the True Guru. ||3||

Dr. Sant Singh Khalsa (Shabad OS, CC BY-SA)
Ang 614 · Line 35

ਊਠਤ ਬੈਠਤ ਹਰਿ ਗੁਣ ਗਾਵੈ; ਦੂਖੁ ਦਰਦੁ ਭ੍ਰਮੁ ਭਾਗਾ ॥

aootthat baitthat har gun gaavai; dookh darad bhram bhaagaa |

Punjabi

ਦੁੱਖ, ਤਕਲੀਫ ਅਤੇ ਸੰਦੇਹ ਉਸ ਪਾਸੋਂ ਨਸ ਜਾਂਦੇ ਹਨ, ਜੋ ਉਠਦਿਆਂ ਤੇ ਬਹਿੰਦਿਆਂ ਵਾਹਿਗੁਰੂ ਦਾ ਜੱਸ ਗਾਉਂਦਾ ਹੈ।

Bhai Manmohan Singh (Shabad OS, CC BY-SA)

English

Standing up and sitting down, he sings the Glorious Praises of the Lord; his pain, sorrow and doubt are dispelled.

Dr. Sant Singh Khalsa (Shabad OS, CC BY-SA)
Ang 614 · Line 36

ਕਹੁ ਨਾਨਕ. ਤਾ ਕੇ ਪੂਰ ਕਰੰਮਾ; ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥

kahu naanak. taa ke poor karamaa; jaa kaa gur charanee man laagaa |4|10|21|

Punjabi

ਗੁਰੂ ਜੀ ਆਖਦੇ ਹਨ, ਜਿਸ ਦਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜਿਆ ਹੋਇਆ ਹੈ, ਉੇਸ ਦੇ ਕਾਰਜ ਰਾਸ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Says Nanak, his karma is perfect; his mind is attached to the Guru's feet. ||4||10||21||

Dr. Sant Singh Khalsa (Shabad OS, CC BY-SA)
Ang 614 · Line 37

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 614 · Line 38

ਰਤਨੁ ਛਾਡਿ. ਕਉਡੀ ਸੰਗਿ ਲਾਗੇ; ਜਾ ਤੇ. ਕਛੂ ਨ ਪਾਈਐ ॥

ratan chhaadd. kauddee sang laage; jaa te. kachhoo na paaeeai |

Punjabi

ਮਾਣਕ ਨੂੰ ਤਿਆਗ, ਇਨਸਾਨ ਕੌਡੀ ਨਾਲ ਚਿਮੜਿਆ ਹੋਇਆ ਹੈ ਜਿਸ ਤੋਂ ਕੁਝ ਭੀ ਪ੍ਰਾਪਤ ਨਹੀਂ ਹੋ ਸਕਦਾ।

Bhai Manmohan Singh (Shabad OS, CC BY-SA)

English

Forsaking the jewel, he is attached to the shell; nothing will come of it.

Dr. Sant Singh Khalsa (Shabad OS, CC BY-SA)