Ang 615
ਪੂਰਨ ਪਾਰਬ੍ਰਹਮ ਪਰਮੇਸੁਰ; ਮੇਰੇ ਮਨ. ਸਦਾ ਧਿਆਈਐ ॥੧॥
pooran paarabraham paramesur; mere man. sadaa dhiaaeeai |1|
Punjabi
ਮੇਰੀ ਜਿੰਦੜੀਏ! ਤੂੰ ਸਦੀਵ ਹੀ ਪੂਰੇ ਪਰਮ ਪ੍ਰਭੂ ਸੁਆਮੀ ਦਾ ਸਿਮਰਨ ਕਰ।
English
O my mind, meditate forever on the Perfect, Supreme Lord God, the Transcendent Lord. ||1||
ਸਿਮਰਹੁ. ਹਰਿ ਹਰਿ ਨਾਮੁ; ਪਰਾਨੀ ॥
simarahu. har har naam; paraanee |
Punjabi
ਹੇ ਫਾਨੀ ਬੰਦੇ! ਤੂੰ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
English
Meditate in remembrance on the Name of the Lord, Har, Har, O mortal.
ਬਿਨਸੈ ਕਾਚੀ ਦੇਹ; ਅਗਿਆਨੀ ॥ ਰਹਾਉ ॥
binasai kaachee deh; agiaanee | rahaau |
Punjabi
ਹੇ ਬੇਸਮਝ ਬੰਦੇ! ਇਹ ਤੇਰਾ ਬੋਦਾ ਜਿਸਮ ਨਾਸ ਹੋ ਜਾਏਗਾ। ਠਹਿਰਾਉ।
English
Your frail body shall perish, you ignorant fool. ||Pause||
ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ; ਤਾ ਕੀ. ਕਛੁ ਨ ਵਡਾਈ ॥
mrig trisanaa ar supan manorath; taa kee. kachh na vaddaaee |
Punjabi
ਦ੍ਰਿਸ਼ਟਮਾਨ ਗਲਤ-ਫਹਿਮੀਆਂ ਅਤੇ ਸੁਫਨੇ ਦੇ ਪਦਾਰਥ ਉਨ੍ਹਾਂ ਨੂੰ ਕੋਈ ਮਹਾਨਤਾ ਨਹੀਂ ਦਿੱਤੀ ਜਾ ਸਕਦੀ।
English
Illusions and dream-objects possess nothing of greatness.
ਰਾਮ ਭਜਨ ਬਿਨੁ. ਕਾਮਿ ਨ ਆਵਸਿ; ਸੰਗਿ. ਨ ਕਾਹੂ ਜਾਈ ॥੨॥
raam bhajan bin. kaam na aavas; sang. na kaahoo jaaee |2|
Punjabi
ਸਾਹਿਬ ਦੇ ਸਿਮਰਨ ਬਾਝੋਂ ਕੁਝ ਭੀ ਪ੍ਰਾਣੀ ਦੇ ਕੰਮ ਨਹੀਂ ਆਉਂਦਾ, ਨਾਂ ਹੀ ਕੁਛ ਉਸ ਦੇ ਨਾਲ ਜਾਂਦਾ ਹੈ।
English
Without meditating on the Lord, nothing succeeds, and nothing will go along with you. ||2||
ਹਉ ਹਉ ਕਰਤ. ਬਿਹਾਇ ਅਵਰਦਾ; ਜੀਅ ਕੋ ਕਾਮੁ. ਨ ਕੀਨਾ ॥
hau hau karat. bihaae avaradaa; jeea ko kaam. na keenaa |
Punjabi
ਮੈਂ ਮੈਂ (ਹੰਕਾਰ) ਕਰਦਿਆਂ ਬੰਦੇ ਦੀ ਉਮਰ ਬੀਤ ਜਾਂਦੀ ਹੈ ਅਤੇ ਉਹ ਆਪਣੀ ਆਤਮਾ ਦੇ ਭਲੇ ਲਈ ਕੋਈ ਕੰਮ ਨਹੀਂ ਕਰਦਾ।
English
Acting in egotism and pride, his life passes away, and he does nothing for his soul.
ਧਾਵਤ ਧਾਵਤ. ਨਹ ਤ੍ਰਿਪਤਾਸਿਆ; ਰਾਮ ਨਾਮੁ. ਨਹੀ ਚੀਨਾ ॥੩॥
dhaavat dhaavat. neh tripataasiaa; raam naam. nahee cheenaa |3|
Punjabi
ਟੱਕਰਾਂ ਤੇ ਟੱਕਰਾਂ ਮਾਰਦਾ ਹੋਇਆ ਉਹ ਸੰਤੁਸ਼ਟ ਨਹੀਂ ਹੁੰਦਾ ਅਤੇ ਉਹ ਪ੍ਰਭੂ ਦੇ ਨਾਮ ਨੂੰ ਨਹੀਂ ਸਿਮਰਦਾ।
English
Wandering and wandering all around, he is never satisfied; he does not remember the Name of the Lord. ||3||
ਸਾਦ ਬਿਕਾਰ ਬਿਖੈ ਰਸ ਮਾਤੋ; ਅਸੰਖ ਖਤੇ ਕਰਿ ਫੇਰੇ ॥
saad bikaar bikhai ras maato; asankh khate kar fere |
Punjabi
ਕੁਕਰਮਾਂ ਦੇ ਸੁਆਦ, ਮੰਦੇ ਰਸਾਂ ਅਤੇ ਅਣਗਿਣਤ ਪਾਪਾਂ ਦੀ ਖੁਸ਼ੀ ਵਿੱਚ ਮਤਵਾਲਾ ਹੋਇਆ ਹੋਇਆ ਉਹ ਜੂਨੀਆਂ ਅੰਦਰ ਚੱਕਰ ਕੱਟਦਾ ਹੈ।
English
Intoxicated with the taste of corruption, cruel pleasures and countless sins, he is consigned to the cycle of reincarnation.
ਨਾਨਕ ਕੀ ਪ੍ਰਭ ਪਾਹਿ ਬਿਨੰਤੀ; ਕਾਟਹੁ ਅਵਗੁਣ ਮੇਰੇ ॥੪॥੧੧॥੨੨॥
naanak kee prabh paeh binantee; kaattahu avagun mere |4|11|22|
Punjabi
ਆਪਣੇ ਦੂਸ਼ਣ ਦੂਰ ਕਰਨ ਲਈ, ਨਾਨਕ ਆਪਣੇ ਸੁਆਮੀ ਕੋਲ ਅਰਦਾਸ ਕਰਦਾ ਹੈ।
English
Nanak offers his prayer to God, to eradicate his demerits. ||4||11||22||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਗੁਣ ਗਾਵਹੁ ਪੂਰਨ ਅਬਿਨਾਸੀ; ਕਾਮ ਕ੍ਰੋਧ ਬਿਖੁ ਜਾਰੇ ॥
gun gaavahu pooran abinaasee; kaam krodh bikh jaare |
Punjabi
ਤੂੰ ਆਪਣੇ ਸਰਬ-ਵਿਆਪਕ ਅਤੇ ਅਮਰ ਸੁਆਮੀ ਦੀ ਮਹਿਮਾ ਗਾਇਨ ਕਰ, ਤਾਂ ਜੋ ਵਿਸ਼ੇ-ਭੋਗ ਅਤੇ ਗੁੱਸੇ ਦੀ ਜ਼ਹਿਰ ਸੜ ਜਾਵੇ।
English
Sing the Glorious Praises of the Perfect, Imperishable Lord, and the poison of sexual desire and anger shall be burnt away.
ਮਹਾ ਬਿਖਮੁ ਅਗਨਿ ਕੋ ਸਾਗਰੁ; ਸਾਧੂ ਸੰਗਿ ਉਧਾਰੇ ॥੧॥
mahaa bikham agan ko saagar; saadhoo sang udhaare |1|
Punjabi
ਸਤਿਸੰਗਤ ਦੇ ਰਾਹੀਂ ਅੱਗ ਦਾ ਪਰਮ ਕਠਨ ਸਮੁੰਦਰ ਪਾਰ ਕੀਤਾ ਜਾਂਦਾ ਹੈ।
English
You shall cross over the awesome, arduous ocean of fire, in the Saadh Sangat, the Company of the Holy. ||1||
ਪੂਰੈ ਗੁਰਿ; ਮੇਟਿਓ ਭਰਮੁ ਅੰਧੇਰਾ ॥
poorai gur; mettio bharam andheraa |
Punjabi
ਪੂਰਨ ਗੁਰਾਂ ਨੇ ਵਹਿਮ ਦਾ ਅਨ੍ਹੇਰਾ ਦੂਰ ਕਰ ਦਿੱਤਾ ਹੈ।
English
The Perfect Guru has dispelled the darkness of doubt.
ਭਜੁ ਪ੍ਰੇਮ ਭਗਤਿ; ਪ੍ਰਭੁ ਨੇਰਾ ॥ ਰਹਾਉ ॥
bhaj prem bhagat; prabh neraa | rahaau |
Punjabi
ਪਿਆਰ ਤੇ ਸ਼ਰਧਾ ਨਾਲ ਤੂੰ ਆਪਣੇ ਸਾਹਿਬ ਦਾ ਸਿਮਰਨ ਕਰ, ਜੋ ਸਦਾ ਹੀ ਤੇਰੇ ਨੇੜੇ ਹੈ। ਠਹਿਰਾਉ।
English
Remember God with love and devotion; He is near at hand. ||Pause||
ਹਰਿ ਹਰਿ ਨਾਮੁ ਨਿਧਾਨ ਰਸੁ ਪੀਆ; ਮਨ ਤਨ ਰਹੇ ਅਘਾਈ ॥
har har naam nidhaan ras peea; man tan rahe aghaaee |
Punjabi
ਸੁਆਮੀ ਮਾਲਕ ਦੇ ਖਜਾਨੇ ਵਿਚੋਂ ਨਾਮ-ਅੰਮ੍ਰਿਤ ਪਾਨ ਕਰਨ ਦੁਆਰਾ, ਆਤਮਾ ਤੇ ਦੇਹ ਰੱਜੇ ਰਹਿੰਦੇ ਹਨ।
English
Drink in the sublime essence, the treasure of the Name of the Lord, Har, Har, and your mind and body shall remain satisfied.
ਜਤ ਕਤ ਪੂਰਿ ਰਹਿਓ ਪਰਮੇਸਰੁ; ਕਤ ਆਵੈ ਕਤ ਜਾਈ ॥੨॥
jat kat poor rahio paramesar; kat aavai kat jaaee |2|
Punjabi
ਹਰ ਥਾਂ ਸ਼ਰੋਮਣੀ ਸਾਹਿਬ ਪਰੀਪੂਰਨ ਹੋ ਰਿਹਾ ਹੈ। ਉਹ ਨਾਂ ਕਿਤੇ ਜਾਂਦਾ ਹੈ ਅਤੇ ਨਾਂ ਹੀ ਕਿਤੋਂ ਆਉਂਦਾ ਹੈ?
English
The Transcendent Lord is totally permeating and pervading everywhere; where would He come from, and where would He go? ||2||
ਜਪ ਤਪ ਸੰਜਮ ਗਿਆਨ ਤਤ ਬੇਤਾ; ਜਿਸੁ ਮਨਿ ਵਸੈ ਗੋੁਪਾਲਾ ॥
jap tap sanjam giaan tat betaa; jis man vasai guopaalaa |
Punjabi
ਜਿਸ ਦੇ ਰਿਦੇ ਵਿੱਚ ਪ੍ਰਭੂ ਵਸਦਾ ਹੈ, ਉਹ ਸਿਮਰਨ, ਤਪੱਸਿਆ, ਸਵੈ-ਜਬਤ ਅਤੇ ਬ੍ਰਹਮ-ਬੇਧ ਵਾਲਾ ਬੰਦਾ ਹੈ ਅਤੇ ਉਹ ਅਸਲੀਅਤ ਨੂੰ ਸਮਝਣ ਵਾਲਾ ਹੈ।
English
One whose mind is filled with the Lord, is a person of meditation, penance, self-restraint and spiritual wisdom, and a knower of reality.
ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ; ਤਾ ਕੀ ਪੂਰਨ ਘਾਲਾ ॥੩॥
naam ratan jin guramukh paaeaa; taa kee pooran ghaalaa |3|
Punjabi
ਸਫਲ ਹੋ ਜਾਂਦੀ ਹੈ ਉਸ ਦੀ ਸੇਵਾ ਜੋ ਗੁਰਾਂ ਦੇ ਰਾਹੀਂ ਨਾਮ ਦੇ ਹੀਰੇ ਨੂੰ ਪ੍ਰਾਪਤ ਕਰ ਲੈਂਦਾ ਹੈ।
English
The Gurmukh obtains the jewel of the Naam; his efforts come to perfect fruition. ||3||
ਕਲਿ ਕਲੇਸ ਮਿਟੇ ਦੁਖ ਸਗਲੇ; ਕਾਟੀ ਜਮ ਕੀ ਫਾਸਾ ॥
kal kales mitte dukh sagale; kaattee jam kee faasaa |
Punjabi
ਉਸ ਦੇ ਸਾਰੇ ਝਗੜੇ, ਤਕਲੀਫਾਂ ਤੇ ਦਰਦਾਂ ਦੂਰ ਹੋ ਜਾਂਦੀਆਂ ਹਨ ਅਤੇ ਉਸ ਦੀ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
English
All his struggles, sufferings and pains are dispelled, and the noose of death is cut away from him.
ਕਹੁ ਨਾਨਕ. ਪ੍ਰਭਿ ਕਿਰਪਾ ਧਾਰੀ; ਮਨ ਤਨ ਭਏ ਬਿਗਾਸਾ ॥੪॥੧੨॥੨੩॥
kahu naanak. prabh kirapaa dhaaree; man tan bhe bigaasaa |4|12|23|
Punjabi
ਗੁਰੂ ਜੀ ਆਖਦੇ ਹਨ, ਸਾਹਿਬ ਉਸ ਉਤੇ ਆਪਣੀ ਰਹਿਮਤ ਕਰਦਾ ਹੈ ਅਤੇ ਉਸ ਦੀ ਆਤਮਾ ਤੇ ਦੇਹ ਪ੍ਰਫੁਲਤ ਹੋ ਵੰਞਦੇ ਹਨ।
English
Says Nanak, God has extended His Mercy, and so his mind and body blossom forth. ||4||12||23||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਕਰਣ ਕਰਾਵਣਹਾਰ ਪ੍ਰਭੁ ਦਾਤਾ; ਪਾਰਬ੍ਰਹਮ ਪ੍ਰਭੁ ਸੁਆਮੀ ॥
karan karaavanahaar prabh daataa; paarabraham prabh suaamee |
Punjabi
ਦਾਤਾਰ ਸ਼੍ਰੋਮਣੀ ਪੁਰਖ, ਪ੍ਰਾਣੀਆਂ ਦਾ ਮਾਲਕ ਸਾਹਿਬ ਵਾਹਿਗੁਰੂ, ਕੰਮਾਂ ਦੇ ਕਰਨੇ ਤੇ ਕਰਾਉਣ ਵਾਲਾ ਹੈ।
English
God is the Doer, the Cause of causes, the Great Giver; God is the Supreme Lord and Master.
ਸਗਲੇ ਜੀਅ ਕੀਏ ਦਇਆਲਾ; ਸੋ ਪ੍ਰਭੁ ਅੰਤਰਜਾਮੀ ॥੧॥
sagale jeea kee deaalaa; so prabh antarajaamee |1|
Punjabi
ਉਹ ਮਿਹਰਬਾਨ ਮਾਲਕ, ਜਿਸ ਨੇ ਸਾਰੇ ਜੀਵ ਰਚੇ ਹਨ, ਦਿਲਾਂ ਦੀਆਂ ਜਾਨਣਹਾਰ ਹੈ।
English
The Merciful Lord created all beings; God is the Inner-knower, the Searcher of hearts. ||1||
ਮੇਰਾ ਗੁਰੁ; ਹੋਆ ਆਪਿ ਸਹਾਈ ॥
meraa gur; hoaa aap sahaaee |
Punjabi
ਗੁਰੂ ਜੀ ਖੁਦ ਮੇਰੇ ਮਦਦਗਾਰ ਹਨ।
English
My Guru is Himself my friend and support.
ਸੂਖ ਸਹਜ ਆਨੰਦ ਮੰਗਲ ਰਸ; ਅਚਰਜ ਭਈ ਬਡਾਈ ॥ ਰਹਾਉ ॥
sookh sehaj aanand mangal ras; acharaj bhee baddaaee | rahaau |
Punjabi
ਮੈਂ ਹੁਣ ਬੈਕੁੰਠੀ ਆਰਾਮ, ਪ੍ਰਸੰਨਤਾ ਅਤੇ ਅਨੰਦਤ ਖੁਸ਼ੀ ਵਿੱਚ ਹਾਂ ਅਤੇ ਅਦਭੁਤ ਹੈ ਮੇਰੀ ਕੀਰਤੀ। ਠਹਿਰਾਉ।
English
I am in celestial peace, bliss, joy, pleasure and wondrous glory. ||Pause||
ਗੁਰ ਕੀ ਸਰਣਿ ਪਏ. ਭੈ ਨਾਸੇ; ਸਾਚੀ ਦਰਗਹ ਮਾਨੇ ॥
gur kee saran pe. bhai naase; saachee daragah maane |
Punjabi
ਗੁਰਾਂ ਦੀ ਪਨਾਹ ਲੈਣ ਦੁਆਰਾ ਮੇਰੇ ਡਰ ਨਾਸ ਹੋ ਗਏ ਹਨ ਅਤੇ ਮੈਂ ਸੱਚੇ ਦਰਬਾਰ ਅੰਦਰ ਕਬੂਲ ਪੈ ਗਿਆ ਹਾਂ।
English
Seeking the Sanctuary of the Guru, my fears have been dispelled, and I am accepted in the Court of the True Lord.
ਗੁਣ ਗਾਵਤ. ਆਰਾਧਿ ਨਾਮੁ ਹਰਿ; ਆਏ ਅਪੁਨੈ ਥਾਨੇ ॥੨॥
gun gaavat. aaraadh naam har; aae apunai thaane |2|
Punjabi
ਉਸ ਦਾ ਜੱਸ ਗਾਇਨ ਕਰ ਅਤੇ ਸਾਈਂ ਦਾ ਨਾਮ ਉਚਾਰਕੇ, ਮੈਂ ਆਪਣੇ ਟਿਕਾਣੇ ਤੇ ਪੁੱਜ ਗਿਆ ਹਾਂ।
English
Singing His Glorious Praises, and worshipping in adoration the Name of the Lord, I have reached my destination. ||2||
ਜੈ ਜੈ ਕਾਰੁ ਕਰੈ ਸਭ ਉਸਤਤਿ; ਸੰਗਤਿ ਸਾਧ ਪਿਆਰੀ ॥
jai jai kaar karai sabh usatat; sangat saadh piaaree |
Punjabi
ਹਰ ਕੋਈ ਮੇਰੀ ਪ੍ਰੰਸਸਾ ਤੇ ਉਪਮਾ ਕਰਦਾ ਹੈ ਅਤੇ ਸਤਿ ਸੰਗਤ ਮੈਨੂੰ ਮਿਠੜੀ ਲੱਗਦੀ ਹੈ।
English
Everyone applauds and congratulates me; the Saadh Sangat, the Company of the Holy, is dear to me.
ਸਦ ਬਲਿਹਾਰਿ ਜਾਉ ਪ੍ਰਭ ਅਪੁਨੇ; ਜਿਨਿ ਪੂਰਨ ਪੈਜ ਸਵਾਰੀ ॥੩॥
sad balihaar jaau prabh apune; jin pooran paij savaaree |3|
Punjabi
ਮੈਂ ਹਮੇਸ਼ਾਂ ਆਪਣੇ ਸੁਆਮੀ ਉਤੋਂ ਘੋਲੀ ਵੰਞਦਾ ਹਾਂ, ਜਿਸ ਨੇ ਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ।
English
I am forever a sacrifice to my God, who has totally protected and preserved my honor. ||3||
ਗੋਸਟਿ ਗਿਆਨੁ. ਨਾਮੁ ਸੁਣਿ ਉਧਰੇ; ਜਿਨਿ ਜਿਨਿ ਦਰਸਨੁ ਪਾਇਆ ॥
gosatt giaan. naam sun udhare; jin jin darasan paaeaa |
Punjabi
ਜੋ ਕੋਈ, ਜੋ ਕੋਈ ਭੀ ਗੁਰਾਂ ਦਾ ਦੀਦਾਰ ਦੇਖਦਾ ਹੈ, ਉਹ ਈਸ਼ਵਰੀ ਚਰਚਾ ਦੁਆਰਾ ਅਤੇ ਨਾਮ ਸ੍ਰਵਣ ਕਰ ਕੇ ਪਾਰ ਉਤਰ ਜਾਂਦਾ ਹੈ।
English
They are saved, who receive the Blessed Vision of His Darshan; they listen to the spiritual dialogue of the Naam.
ਭਇਓ ਕ੍ਰਿਪਾਲੁ ਨਾਨਕ. ਪ੍ਰਭੁ ਅਪੁਨਾ; ਅਨਦ ਸੇਤੀ ਘਰਿ ਆਇਆ ॥੪॥੧੩॥੨੪॥
bheo kripaal naanak. prabh apunaa; anad setee ghar aaeaa |4|13|24|
Punjabi
ਨਾਨਕ ਦਾ ਸੁਆਮੀ ਉਸ ਉਤੇ ਮਿਹਰਬਾਨ ਥੀ ਹੁੰਦਾ ਹੈ ਤੇ ਉਹ ਖੁਸ਼ੀ ਨਾਲ ਆਪਣੇ ਗ੍ਰਿਹ ਅਪੜ ਜਾਂਦਾ ਹੈ।
English
Nanak's God has become Merciful to him; he has arrived home in ecstasy. ||4||13||24||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਪ੍ਰਭ ਕੀ ਸਰਣਿ. ਸਗਲ ਭੈ ਲਾਥੇ; ਦੁਖ ਬਿਨਸੇ ਸੁਖੁ ਪਾਇਆ ॥
prabh kee saran. sagal bhai laathe; dukh binase sukh paaeaa |
Punjabi
ਸੁਆਮੀ ਦੀ ਸ਼ਰਣਾਗਤ ਅੰਦਰ ਸਾਰੇ ਡਰ ਦੂਰ ਹੋ ਜਾਂਦੇ ਹਨ, ਪੀੜਾਂ ਮਿੱਟ ਜਾਂਦੀਆਂ ਹਨ ਤੇ ਬੰਦਾ ਆਰਾਮ ਪਾਉਂਦਾ ਹੈ।
English
In God's Sanctuary, all fears depart, suffering disappears, and peace is obtained.
ਦਇਆਲੁ ਹੋਆ ਪਾਰਬ੍ਰਹਮੁ ਸੁਆਮੀ; ਪੂਰਾ ਸਤਿਗੁਰੁ ਧਿਆਇਆ ॥੧॥
deaal hoaa paarabraham suaamee; pooraa satigur dhiaaeaa |1|
Punjabi
ਜਦ ਸ਼੍ਰੋਮਣੀ ਸਾਹਿਬ ਮਾਲਕ ਮਿਹਰਬਾਨ ਹੋਂ ਜਾਂਦਾ ਹੈ, ਤਾਂ ਪ੍ਰਾਣੀ ਪੂਰਨ ਸੱਚੇ ਗੁਰਾਂ ਦਾ ਆਰਾਧਨ ਕਰਦਾ ਹੈ।
English
When the Supreme Lord God and Master becomes merciful, we meditate on the Perfect True Guru. ||1||
ਪ੍ਰਭ ਜੀਉ; ਤੂ ਮੇਰੋ ਸਾਹਿਬੁ ਦਾਤਾ ॥
prabh jeeo; too mero saahib daataa |
Punjabi
ਹੇ ਮਹਾਰਾਜ ਸੁਆਮੀ! ਤੂੰ ਮੇਰਾ ਦਾਤਾਰ ਮਾਲਕ ਹੈ।
English
O Dear God, You are my Lord Master and Great Giver.
ਕਰਿ ਕਿਰਪਾ ਪ੍ਰਭ ਦੀਨ ਦਇਆਲਾ; ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥
kar kirapaa prabh deen deaalaa; gun gaavau rang raataa | rahaau |
Punjabi
ਹੇ ਗਰੀਬਾਂ ਤੇ ਦਇਆਵਾਨ ਸੁਆਮੀ! ਮੇਰੇ ਤੇ ਮਿਹਰ ਧਾਰ, ਤਾਂ ਜੋ ਪ੍ਰੇਮ ਨਾਲ ਰੰਗਿਆ ਹੋਇਆ ਮੈਂ ਤੇਰਾ ਜੱਸ ਗਾਇਨ ਕਰਾਂ। ਠਹਿਰਾਉ।
English
By Your Mercy, O God, Merciful to the meek, imbue me with Your Love, that I might sing Your Glorious Praises. ||Pause||
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ; ਚਿੰਤਾ ਸਗਲ ਬਿਨਾਸੀ ॥
satigur naam nidhaan drirraaeaa; chintaa sagal binaasee |
Punjabi
ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦੀ ਦੌਲਤ ਪੱਕੀ ਕਰ ਦਿੱਤੀ ਹੈ ਅਤੇ ਮੇਰਾ ਸਭ ਫਿਕਰ ਦੂਰ ਹੋ ਗਿਆ ਹੈ।
English
The True Guru has implanted the treasure of the Naam within me, and all my anxieties have been dispelled.