Ekam
Guru Granth Sahib

Ang 616

Ang 616 · Line 1

ਕਰਿ ਕਿਰਪਾ. ਅਪੁਨੋ ਕਰਿ ਲੀਨਾ; ਮਨਿ ਵਸਿਆ ਅਬਿਨਾਸੀ ॥੨॥

kar kirapaa. apuno kar leenaa; man vasiaa abinaasee |2|

Punjabi

ਆਪਣੀ ਰਹਿਮਤ ਧਾਰ ਕੇ, ਸੱਚੇ ਗੁਰਾਂ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ ਅਤੇ ਕਾਲ-ਰਹਿਤ ਸੁਆਮੀ ਮੇਰੇ ਰਿਦੇ ਵਿੱਚ ਟਿਕ ਗਿਆ ਹੈ।

Bhai Manmohan Singh (Shabad OS, CC BY-SA)

English

By His Mercy, He has made me His own, and the imperishable Lord has come to dwell within my mind. ||2||

Dr. Sant Singh Khalsa (Shabad OS, CC BY-SA)
Ang 616 · Line 2

ਤਾ ਕਉ ਬਿਘਨੁ. ਨ ਕੋਊ ਲਾਗੈ; ਜੋ ਸਤਿਗੁਰਿ ਅਪੁਨੈ ਰਾਖੇ ॥

taa kau bighan. na koaoo laagai; jo satigur apunai raakhe |

Punjabi

ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜਿਸ ਦੀ ਰੱਖਿਆ ਉਸ ਦਾ ਸੱਚਾ ਗੁਰੂ ਕਰਦਾ ਹੈ।

Bhai Manmohan Singh (Shabad OS, CC BY-SA)

English

No misfortune afflicts one who is protected by the True Guru.

Dr. Sant Singh Khalsa (Shabad OS, CC BY-SA)
Ang 616 · Line 3

ਚਰਨ ਕਮਲ ਬਸੇ ਰਿਦ ਅੰਤਰਿ; ਅੰਮ੍ਰਿਤ ਹਰਿ ਰਸੁ ਚਾਖੇ ॥੩॥

charan kamal base rid antar; amrit har ras chaakhe |3|

Punjabi

ਸੁਆਮੀ ਦੇ ਕੰਵਲ-ਪੈਰ ਉਸ ਦੇ ਹਿਰਦੇ ਅੰਦਰ ਟਿਕ ਜਾਂਦੇ ਹਨ, ਤੇ ਉਹ ਈਸ਼ਵਰੀ ਆਬਿ-ਹਿਯਾਤ ਦੀ ਮਿਠਾਸ ਨੂੰ ਮਾਣਦਾ ਹੈ।

Bhai Manmohan Singh (Shabad OS, CC BY-SA)

English

The Lotus Feet of God come to abide within his heart, and he savors the sublime essence of the Lord's Ambrosial Nectar. ||3||

Dr. Sant Singh Khalsa (Shabad OS, CC BY-SA)
Ang 616 · Line 4

ਕਰਿ ਸੇਵਾ ਸੇਵਕ ਪ੍ਰਭ ਅਪੁਨੇ; ਜਿਨਿ ਮਨ ਕੀ ਇਛ ਪੁਜਾਈ ॥

kar sevaa sevak prabh apune; jin man kee ichh pujaaee |

Punjabi

ਤੂੰ ਗੋਲੇ ਦੀ ਤਰ੍ਹਾਂ ਆਪਣੇ ਮਾਲਕ ਦੀ ਚਾਰਕੀ ਬਜਾ, ਜਿਸ ਨੇ ਤੇਰੇ ਦਿਲ ਦੀ ਖਾਹਿਸ਼ ਨੂੰ ਪੂਰਾ ਕੀਤਾ ਹੈ।

Bhai Manmohan Singh (Shabad OS, CC BY-SA)

English

So, as a servant, serve your God, who fulfills your mind's desires.

Dr. Sant Singh Khalsa (Shabad OS, CC BY-SA)
Ang 616 · Line 5

ਨਾਨਕ ਦਾਸ. ਤਾ ਕੈ ਬਲਿਹਾਰੈ; ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥

naanak daas. taa kai balihaarai; jin pooran paij rakhaaee |4|14|25|

Punjabi

ਨੌਕਰ, ਨਾਨਕ, ਉਸ ਮੁਕੰਮਲ ਮਾਲਕ ਉਤੋਂ ਘੋਲੀ ਵੰਞਦਾ ਹੈ ਜਿਸ ਨੇ ਉਸ ਦੀ ਇੱਜ਼ਤ ਆਬਰੂ ਬਰਕਰਾਰ ਰੱਖੀ ਹੈ।

Bhai Manmohan Singh (Shabad OS, CC BY-SA)

English

Slave Nanak is a sacrifice to the Perfect Lord, who has protected and preserved his honor. ||4||14||25||

Dr. Sant Singh Khalsa (Shabad OS, CC BY-SA)
Ang 616 · Line 6

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 616 · Line 7

ਮਾਇਆ ਮੋਹ ਮਗਨੁ ਅੰਧਿਆਰੈ; ਦੇਵਨਹਾਰੁ. ਨ ਜਾਨੈ ॥

maaeaa moh magan andhiaarai; devanahaar. na jaanai |

Punjabi

ਧਨ-ਦੌਲਤ ਦੇ ਅਨ੍ਹੇਰੇ ਦੀ ਪ੍ਰੀਤ ਅੰਦਰ ਗਲਤਾਨ ਹੋਇਆ ਬੰਦਾ ਦੇਣ ਵਾਲੇ ਨੂੰ ਨਹੀਂ ਜਾਣਦਾ।

Bhai Manmohan Singh (Shabad OS, CC BY-SA)

English

Infatuated with the darkness of emotional attachment to Maya, he does not know the Lord, the Great Giver.

Dr. Sant Singh Khalsa (Shabad OS, CC BY-SA)
Ang 616 · Line 8

ਜੀਉ ਪਿੰਡੁ ਸਾਜਿ ਜਿਨਿ ਰਚਿਆ; ਬਲੁ ਅਪੁਨੋ ਕਰਿ ਮਾਨੈ ॥੧॥

jeeo pindd saaj jin rachiaa; bal apuno kar maanai |1|

Punjabi

ਉਹ ਉਸ ਨੂੰ ਨਹੀਂ ਜਾਣਦਾ ਜਿਸ ਨੇ ਉਸ ਦੀ ਆਤਮਾ ਤੇ ਦੇਹ ਬਣਾਈਆਂ ਤੇ ਰਚੀਆਂ ਹਨ, ਅਤੇ ਸਮਝਦਾ ਹੈ ਕਿ ਜੋ ਸੱਤਿਆ ਉਸ ਵਿੱਚ ਹੈ, ਇਹ ਉਸ ਦੀ ਆਪਣੀ ਨਿੱਜ ਦੀ ਹੈ।

Bhai Manmohan Singh (Shabad OS, CC BY-SA)

English

The Lord created his body and fashioned his soul, but he claims that his power is his own. ||1||

Dr. Sant Singh Khalsa (Shabad OS, CC BY-SA)
Ang 616 · Line 9

ਮਨ ਮੂੜੇ; ਦੇਖਿ ਰਹਿਓ ਪ੍ਰਭ ਸੁਆਮੀ ॥

man moorre; dekh rahio prabh suaamee |

Punjabi

ਹੇ ਬੇਵਕੂਫ ਬੰਦੇ! ਸੁਆਮੀ ਮਾਲਕ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ।

Bhai Manmohan Singh (Shabad OS, CC BY-SA)

English

O foolish mind, God, your Lord and Master is watching over you.

Dr. Sant Singh Khalsa (Shabad OS, CC BY-SA)
Ang 616 · Line 10

ਜੋ ਕਿਛੁ ਕਰਹਿ ਸੋਈ ਸੋਈ ਜਾਣੈ; ਰਹੈ ਨ ਕਛੂਐ ਛਾਨੀ ॥ ਰਹਾਉ ॥

jo kichh kareh soee soee jaanai; rahai na kachhooai chhaanee | rahaau |

Punjabi

ਜਿਹੜਾ ਕੁਝ ਤੂੰ ਕਰਦਾ ਹੈ, ਉਹ ਉਸ ਸਾਰੇ ਨੂੰ ਉਹ ਜਾਣਦਾ ਹੈ। ਕੋਈ ਚੀਜ਼ ਭੀ ਉਸ ਪਾਸੋਂ ਲੁਕੀ ਹੋਈ ਨਹੀਂ ਰਹਿੰਦੀ। ਠਹਿਰਾਉ।

Bhai Manmohan Singh (Shabad OS, CC BY-SA)

English

Whatever you do, He knows; nothing can remain concealed from Him. ||Pause||

Dr. Sant Singh Khalsa (Shabad OS, CC BY-SA)
Ang 616 · Line 11

ਜਿਹਵਾ ਸੁਆਦ ਲੋਭ ਮਦਿ ਮਾਤੋ; ਉਪਜੇ ਅਨਿਕ ਬਿਕਾਰਾ ॥

jihavaa suaad lobh mad maato; upaje anik bikaaraa |

Punjabi

ਤੂੰ ਜੀਭ੍ਹ, ਲਾਲਚ ਅਤੇ ਹੰਕਾਰ ਦੇ ਰਸਾਂ ਨਾਲ ਮਤਵਾਲਾ ਹੋਇਆ ਹੋਇਆ ਹੈ। ਉਨ੍ਹਾਂ ਤੋਂ ਅਨੇਕਾਂ ਹੀ ਪਾਪ ਉਤਪੰਨ ਹੁੰਦੇ ਹਨ।

Bhai Manmohan Singh (Shabad OS, CC BY-SA)

English

You are intoxicated with the tastes of the tongue, with greed and pride; countless sins spring from these.

Dr. Sant Singh Khalsa (Shabad OS, CC BY-SA)
Ang 616 · Line 12

ਬਹੁਤੁ ਜੋਨਿ ਭਰਮਤ ਦੁਖੁ ਪਾਇਆ; ਹਉਮੈ ਬੰਧਨ ਕੇ ਭਾਰਾ ॥੨॥

bahut jon bharamat dukh paaeaa; haumai bandhan ke bhaaraa |2|

Punjabi

ਹੰਕਾਰ ਦੀਆਂ ਜੰਜੀਰਾਂ ਨਾਲ ਬੋਝਲ ਹੋਇਆ, ਤੂੰ ਕਸ਼ਟ ਅੰਦਰ ਘਣੇਰੀਆਂ ਜੂਨੀਆਂ ਵਿੱਚ ਭਟਕਿਆ ਹੈ।

Bhai Manmohan Singh (Shabad OS, CC BY-SA)

English

You wandered in pain through countless incarnations, weighed down by the chains of egotism. ||2||

Dr. Sant Singh Khalsa (Shabad OS, CC BY-SA)
Ang 616 · Line 13

ਦੇਇ ਕਿਵਾੜ ਅਨਿਕ ਪੜਦੇ ਮਹਿ; ਪਰ ਦਾਰਾ ਸੰਗਿ ਫਾਕੈ ॥

dee kivaarr anik parrade meh; par daaraa sang faakai |

Punjabi

ਦਰਵਾਜੇ ਬੰਦ ਕਰ ਕੇ ਅਤੇ ਬਹੁਤ ਪੜਦਿਆਂ ਦੇ ਅੰਦਰ ਆਦਮੀ ਪਰਾਈ ਇਸਤਰੀ ਨਾਲ ਭੋਗ ਕਰਦਾ ਹੈ।

Bhai Manmohan Singh (Shabad OS, CC BY-SA)

English

Behind closed doors, hidden by many screens, the man takes his pleasure with another man's wife.

Dr. Sant Singh Khalsa (Shabad OS, CC BY-SA)
Ang 616 · Line 14

ਚਿਤ੍ਰ ਗੁਪਤੁ ਜਬ ਲੇਖਾ ਮਾਗਹਿ; ਤਬ ਕਉਣੁ. ਪੜਦਾ ਤੇਰਾ ਢਾਕੈ ॥੩॥

chitr gupat jab lekhaa maageh; tab kaun. parradaa teraa dtaakai |3|

Punjabi

ਜਦ ਚਿੱਤ੍ਰਗੁਪਤ ਤੇਰੇ ਕੋਲੋਂ ਹਿਸਾਬ ਕਿਤਾਬ ਪੁਛਣਗੇ ਉਦੋਂ ਤੇਰਾ ਪਰਦਾ ਕੌਣ ਕਜੂਗਾ?

Bhai Manmohan Singh (Shabad OS, CC BY-SA)

English

When Chitr and Gupt, the celestial accountants of the conscious and subconscious, call for your account, who will screen you then? ||3||

Dr. Sant Singh Khalsa (Shabad OS, CC BY-SA)
Ang 616 · Line 15

ਦੀਨ ਦਇਆਲ ਪੂਰਨ ਦੁਖ ਭੰਜਨ; ਤੁਮ ਬਿਨੁ. ਓਟ ਨ ਕਾਈ ॥

deen deaal pooran dukh bhanjan; tum bin. ott na kaaee |

Punjabi

ਹੇ ਮਸਕੀਨਾਂ ਤੇ ਮਿਹਰਬਾਨ ਤੇ ਕਲੇਸ਼ ਹਰਨਹਾਰ ਸਰਬ-ਵਿਆਪਕ ਸੁਆਮੀ, ਤੇਰੇ ਬਾਝੋਂ ਮੇਰੀ ਕੋਈ ਹੋਰ ਪਨਾਹ ਦੀ ਥਾਂ ਨਹੀਂ।

Bhai Manmohan Singh (Shabad OS, CC BY-SA)

English

O Perfect Lord, Merciful to the meek, Destroyer of pain, without You, I have no shelter at all.

Dr. Sant Singh Khalsa (Shabad OS, CC BY-SA)
Ang 616 · Line 16

ਕਾਢਿ ਲੇਹੁ ਸੰਸਾਰ ਸਾਗਰ ਮਹਿ; ਨਾਨਕ ਪ੍ਰਭ ਸਰਣਾਈ ॥੪॥੧੫॥੨੬॥

kaadt lehu sansaar saagar meh; naanak prabh saranaaee |4|15|26|

Punjabi

ਮੈਨੂੰ ਜਗਤ-ਸਮੁੰਦਰ ਵਿਚੋਂ ਬਾਹਰ ਕੱਢ ਲੈ। ਨਾਨਕ ਤੇਰੀ ਓਟ ਲਈ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

Please, lift me up out of the world-ocean; O God, I have come to Your Sanctuary. ||4||15||26||

Dr. Sant Singh Khalsa (Shabad OS, CC BY-SA)
Ang 616 · Line 17

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 616 · Line 18

ਪਾਰਬ੍ਰਹਮੁ ਹੋਆ ਸਹਾਈ; ਕਥਾ ਕੀਰਤਨੁ ਸੁਖਦਾਈ ॥

paarabraham hoaa sahaaee; kathaa keeratan sukhadaaee |

Punjabi

ਸ਼੍ਰੋਮਣੀ ਸਾਹਿਬ ਮੇਰਾ ਸਹਾਇਕ ਹੋ ਗਿਆ ਹੈ, ਅਤੇ ਉਸ ਦੀ ਕਥਾ-ਵਾਰਤਾ ਤੇ ਕੀਰਤੀ ਮੈਨੂੰ ਸੁੱਖ ਸ਼ਾਂਤੀ ਦੇਣ ਵਾਲੇ ਹਨ।

Bhai Manmohan Singh (Shabad OS, CC BY-SA)

English

The Supreme Lord God has become my helper and friend; His sermon and the Kirtan of His Praises have brought me peace.

Dr. Sant Singh Khalsa (Shabad OS, CC BY-SA)
Ang 616 · Line 19

ਗੁਰ ਪੂਰੇ ਕੀ ਬਾਣੀ; ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥

gur poore kee baanee; jap anad karahu nit praanee |1|

Punjabi

ਪੂਰਨ ਗੁਰਾਂ ਦੀ ਬਾਣੀ ਦਾ ਸਦੀਵ ਹੀ ਉਚਾਰਨ ਕਰ ਕੇ, ਤੂੰ ਹੇ ਫਾਨੀ ਬੰਦੇ! ਮੌਜਾਂ ਮਾਣ।

Bhai Manmohan Singh (Shabad OS, CC BY-SA)

English

Chant the Word of the Perfect Guru's Bani, and be ever in bliss, O mortal. ||1||

Dr. Sant Singh Khalsa (Shabad OS, CC BY-SA)
Ang 616 · Line 20

ਹਰਿ ਸਾਚਾ ਸਿਮਰਹੁ ਭਾਈ ॥

har saachaa simarahu bhaaee |

Punjabi

ਤੂੰ ਸੱਚੇ ਸਾਹਿਬ ਦਾ ਆਰਾਧਨ ਕਰ, ਹੇ ਵੀਰ।

Bhai Manmohan Singh (Shabad OS, CC BY-SA)

English

Remember the True Lord in meditation, O Siblings of Destiny.

Dr. Sant Singh Khalsa (Shabad OS, CC BY-SA)
Ang 616 · Line 21

ਸਾਧਸੰਗਿ ਸਦਾ ਸੁਖੁ ਪਾਈਐ; ਹਰਿ ਬਿਸਰਿ. ਨ ਕਬਹੂ ਜਾਈ ॥ ਰਹਾਉ ॥

saadhasang sadaa sukh paaeeai; har bisar. na kabahoo jaaee | rahaau |

Punjabi

ਸਤਿ ਸੰਗਤ ਅੰਦਰ ਬੰਦਾ ਸਦੀਵੀ ਸੁੱਖ ਨੂੰ ਪਾ ਲੈਂਦਾ ਹੈ ਅਤੇ ਕਦਾਚਿਤ ਭੀ ਸੁਆਮੀ ਨੂੰ ਨਹੀਂ ਭੁੱਲਦਾ। ਠਹਿਰਾਉ।

Bhai Manmohan Singh (Shabad OS, CC BY-SA)

English

In the Saadh Sangat, the Company of the Holy, eternal peace is obtained, and the Lord is never forgotten. ||Pause||

Dr. Sant Singh Khalsa (Shabad OS, CC BY-SA)
Ang 616 · Line 22

ਅੰਮ੍ਰਿਤ ਨਾਮੁ ਪਰਮੇਸਰੁ ਤੇਰਾ; ਜੋ ਸਿਮਰੈ ਸੋ ਜੀਵੈ ॥

amrit naam paramesar teraa; jo simarai so jeevai |

Punjabi

ਹੇ ਸ਼੍ਰੋਮਣੀ ਸਾਹਿਬ! ਅੰਮ੍ਰਿਤ ਹੈ ਤੇਰਾ ਨਾਮ। ਕੇਵਲ ਓਹੀ ਜੀਉਂਦਾ ਹੈ ਜੋ ਇਸ ਨੂੰ ਆਰਾਧਦਾ ਹੈ।

Bhai Manmohan Singh (Shabad OS, CC BY-SA)

English

Your Name, O Transcendent Lord, is Ambrosial Nectar; whoever meditates on it, lives.

Dr. Sant Singh Khalsa (Shabad OS, CC BY-SA)
Ang 616 · Line 23

ਜਿਸ ਨੋ ਕਰਮਿ ਪਰਾਪਤਿ ਹੋਵੈ; ਸੋ ਜਨੁ ਨਿਰਮਲੁ ਥੀਵੈ ॥੨॥

jis no karam paraapat hovai; so jan niramal theevai |2|

Punjabi

ਜੋ ਵਾਹਿਗੁਰੂ ਦੀ ਦਇਆ ਦਾ ਪਾਤ੍ਰ ਹੁੰਦਾ ਹੈ, ਉਹ ਇਨਸਾਨ ਪਵਿੱਤਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

One who is blessed with God's Grace - that humble servant becomes immaculate and pure. ||2||

Dr. Sant Singh Khalsa (Shabad OS, CC BY-SA)
Ang 616 · Line 24

ਬਿਘਨ ਬਿਨਾਸਨ ਸਭਿ ਦੁਖ ਨਾਸਨ; ਗੁਰ ਚਰਣੀ ਮਨੁ ਲਾਗਾ ॥

bighan binaasan sabh dukh naasan; gur charanee man laagaa |

Punjabi

ਮੇਰਾ ਚਿੱਤ ਗੁਰਾਂ ਦੇ ਪੈਰਾਂ ਨਾਲ ਜੁੜ ਗਿਆ ਹੈ ਸੋ ਮੇਰੀਆਂ ਔਕੜਾਂ ਦੂਰ ਹੋ ਗਈਆਂ ਹਨ ਤੇ ਸਾਰੇ ਗਮ ਕੱਟੇ ਗਏ ਹਨ।

Bhai Manmohan Singh (Shabad OS, CC BY-SA)

English

Obstacles are removed, and all pains are eliminated; my mind is attached to the Guru's feet.

Dr. Sant Singh Khalsa (Shabad OS, CC BY-SA)
Ang 616 · Line 25

ਗੁਣ ਗਾਵਤ. ਅਚੁਤ ਅਬਿਨਾਸੀ; ਅਨਦਿਨੁ ਹਰਿ ਰੰਗਿ ਜਾਗਾ ॥੩॥

gun gaavat. achut abinaasee; anadin har rang jaagaa |3|

Punjabi

ਅਹਿੱਲ ਅਤੇ ਅਮਰ ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ, ਬੰਦਾ ਵਾਹਿਗੁਰੂ ਦੀ ਪ੍ਰੀਤ ਅੰਦਰ ਰਾਤ ਦਿਨ ਜਾਗਦਾ ਰਹਿੰਦਾ ਹੈ।

Bhai Manmohan Singh (Shabad OS, CC BY-SA)

English

Singing the Glorious Praises of the immovable and imperishable Lord, one remains awake to the Lord's Love, day and night. ||3||

Dr. Sant Singh Khalsa (Shabad OS, CC BY-SA)
Ang 616 · Line 26

ਮਨ ਇਛੇ ਸੇਈ ਫਲ ਪਾਏ; ਹਰਿ ਕੀ ਕਥਾ ਸੁਹੇਲੀ ॥

man ichhe seee fal paae; har kee kathaa suhelee |

Punjabi

ਆਰਾਮ ਬਖਸ਼ਣਹਾਰ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਕੇ ਬੰਦਾ ਉਹ ਮੇਵੇ ਹਾਸਲ ਕਰ ਲੈਂਦਾ ਹੈ, ਜਿਨ੍ਹਾਂ ਨੂੰ ਉਸ ਦਾ ਦਿਲ ਲੋੜਦਾ ਹੈ।

Bhai Manmohan Singh (Shabad OS, CC BY-SA)

English

He obtains the fruits of his mind's desires, listening to the comforting sermon of the Lord.

Dr. Sant Singh Khalsa (Shabad OS, CC BY-SA)
Ang 616 · Line 27

ਆਦਿ ਅੰਤਿ ਮਧਿ ਨਾਨਕ ਕਉ; ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥

aad ant madh naanak kau; so prabh hoaa belee |4|16|27|

Punjabi

ਆਰੰਭ, ਵਿਚਕਾਰ ਅਤੇ ਅਖੀਰ ਵਿੱਚ ਉਹ ਸੁਆਮੀ ਨਾਨਕ ਦਾ ਮਿੱਤਰ ਹੈ।

Bhai Manmohan Singh (Shabad OS, CC BY-SA)

English

In the beginning, in the middle, and in the end, God is Nanak's best friend. ||4||16||27||

Dr. Sant Singh Khalsa (Shabad OS, CC BY-SA)
Ang 616 · Line 28

ਸੋਰਠਿ ਮਹਲਾ ੫ ਪੰਚਪਦਾ ॥

soratth mahalaa 5 panchapadaa |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ। ਪੰਚਪਦਾ।

Bhai Manmohan Singh (Shabad OS, CC BY-SA)

English

Sorat'h, Fifth Mehl, Panch-Padhay:

Dr. Sant Singh Khalsa (Shabad OS, CC BY-SA)
Ang 616 · Line 29

ਬਿਨਸੈ ਮੋਹੁ ਮੇਰਾ ਅਰੁ ਤੇਰਾ; ਬਿਨਸੈ ਅਪਨੀ ਧਾਰੀ ॥੧॥

binasai mohu meraa ar teraa; binasai apanee dhaaree |1|

Punjabi

ਰੱਬ ਕਰੇ ਮੇਰੀ ਸੰਸਾਰੀ ਮਮਤਾ ਤੇ ਮੇਰੇ ਅਤੇ ਤੇਰੇ ਦੀ ਵੀਚਾਰ ਮਿੱਟ ਜਾਵੇ ਅਤੇ ਮੇਰਾ ਆਪ--ਹੁਦਰਾਪਨ ਦੂਰ ਹੋ ਵੰਞੇ।

Bhai Manmohan Singh (Shabad OS, CC BY-SA)

English

May my emotional attachment, my sense of mine and yours, and my self-conceit be dispelled. ||1||

Dr. Sant Singh Khalsa (Shabad OS, CC BY-SA)
Ang 616 · Line 30

ਸੰਤਹੁ; ਇਹਾ ਬਤਾਵਹੁ ਕਾਰੀ ॥

santahu; ihaa bataavahu kaaree |

Punjabi

ਹੇ ਸਾਧੂਓ! ਮੈਨੂੰ ਕੋਈ ਐਹੋ ਜਿਹੀ ਜੁਗਤੀ ਦੱਸੋ,

Bhai Manmohan Singh (Shabad OS, CC BY-SA)

English

O Saints, show me such a way,

Dr. Sant Singh Khalsa (Shabad OS, CC BY-SA)
Ang 616 · Line 31

ਜਿਤੁ; ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥

jit; haumai garab nivaaree |1| rahaau |

Punjabi

ਜਿਸ ਦੁਆਰਾ ਮੇਰੀ ਹੰਗਤਾ ਤੇ ਹੰਕਾਰ ਨਾਸ ਹੋ ਜਾਣ। ਠਹਿਰਾਉ।

Bhai Manmohan Singh (Shabad OS, CC BY-SA)

English

by which my egotism and pride might be eliminated. ||1||Pause||

Dr. Sant Singh Khalsa (Shabad OS, CC BY-SA)
Ang 616 · Line 32

ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ; ਹੋਵਾਂ ਸਗਲ ਰੇਨਾਰੀ ॥੨॥

sarab bhoot paarabraham kar maaniaa; hovaan sagal renaaree |2|

Punjabi

ਸਾਰਿਆਂ ਜੀਵਾਂ ਨੂੰ ਮੈਂ ਸ਼੍ਰੋਮਣੀ ਸਾਹਿਬ ਦੇ ਸਮਾਨ ਸਮਝਦਾ ਹਾਂ ਅਤੇ ਮੈਂ ਸਾਰਿਆਂ ਦੇ ਪੈਰਾਂ ਦੀ ਧੂੜ ਹੁੰਦਾ ਹਾਂ।

Bhai Manmohan Singh (Shabad OS, CC BY-SA)

English

I see the Supreme Lord God in all beings, and I am the dust of all. ||2||

Dr. Sant Singh Khalsa (Shabad OS, CC BY-SA)
Ang 616 · Line 33

ਪੇਖਿਓ ਪ੍ਰਭ ਜੀਉ ਅਪੁਨੈ ਸੰਗੇ; ਚੂਕੈ ਭੀਤਿ ਭ੍ਰਮਾਰੀ ॥੩॥

pekhio prabh jeeo apunai sange; chookai bheet bhramaaree |3|

Punjabi

ਮੈਂ ਮਹਾਰਾਜ ਸੁਆਮੀ ਨੂੰ ਹਮੇਸ਼ਾਂ ਆਪਣੇ ਨਾਲ ਵੇਖਦਾ ਹਾਂ ਅਤੇ ਮੇਰੀ ਸੰਦੇਹ ਦੀ ਕੰਧ ਢਹਿ ਗਈ ਹੈ।

Bhai Manmohan Singh (Shabad OS, CC BY-SA)

English

I see God always with me, and the wall of doubt has been shattered. ||3||

Dr. Sant Singh Khalsa (Shabad OS, CC BY-SA)
Ang 616 · Line 34

ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ; ਪਾਈਐ ਗੁਰੂ ਦੁਆਰੀ ॥੪॥

aaukhadh naam niramal jal amrit; paaeeai guroo duaaree |4|

Punjabi

ਨਾਮ ਦੀ ਦੁਵਾਈ ਅਤੇ ਪਵਿੱਤ੍ਰ ਅੰਮ੍ਰਿਤਮਈ ਜਲ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦੇ ਹਨ।

Bhai Manmohan Singh (Shabad OS, CC BY-SA)

English

The medicine of the Naam, and the Immaculate Water of Ambrosial Nectar, are obtained through the Guru's Gate. ||4||

Dr. Sant Singh Khalsa (Shabad OS, CC BY-SA)
Ang 616 · Line 35

ਕਹੁ ਨਾਨਕ. ਜਿਸੁ ਮਸਤਕਿ ਲਿਖਿਆ; ਤਿਸੁ. ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥

kahu naanak. jis masatak likhiaa; tis. gur mil rog bidaaree |5|17|28|

Punjabi

ਗੁਰੂ ਜੀ ਆਖਦੇ ਹਨ, ਜਿਸ ਦੇ ਮੱਥੇ ਉਤੇ ਐਸ ਤਰ੍ਹਾਂ ਦੀ ਲਿਖਤਾਕਾਰ ਹੈ, ਉਸ ਦੀ ਬੀਮਾਰੀ ਗੁਰਾਂ ਨੂੰ ਮਿਲਣ ਨਾਲ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

Says Nanak, one who has such pre-ordained destiny inscribed upon his forehead, meets with the Guru, and his diseases are cured. ||5||17||28||

Dr. Sant Singh Khalsa (Shabad OS, CC BY-SA)