Ang 617
ਸੋਰਠਿ ਮਹਲਾ ੫ ਘਰੁ ੨ ਦੁਪਦੇ ॥
soratth mahalaa 5 ghar 2 dupade |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ।
English
Sorat'h, Fifth Mehl, Second House, Dho-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸਗਲ ਬਨਸਪਤਿ ਮਹਿ ਬੈਸੰਤਰੁ; ਸਗਲ ਦੂਧ ਮਹਿ ਘੀਆ ॥
sagal banasapat meh baisantar; sagal doodh meh gheea |
Punjabi
ਜਿਸ ਤਰ੍ਹਾਂ ਸਾਰੀਆਂ ਲੱਕੜਾਂ ਵਿੱਚ ਅੱਗ ਹੈ ਅਤੇ ਸਾਰਿਆਂ ਦੁੱਧਾਂ ਵਿੱਚ ਘਿਓ।
English
Fire is contained in all firewood, and butter is contained in all milk.
ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ ਮਾਧਉ ਜੀਆ ॥੧॥
aooch neech meh jot samaanee; ghatt ghatt maadhau jeea |1|
Punjabi
ਏਸੇ ਤਰ੍ਹਾਂ ਹੀ ਉਚੇ ਤੇ ਨੀਵੇ ਵਿੱਚ ਰੱਬ ਦਾ ਨੂਰ ਰਮਿਆ ਹੋਇਆ ਹੈ ਅਤੇ ਮਾਇਆ ਦਾ ਸੁਆਮੀ ਸਾਰਿਆਂ ਇਨਸਾਨਾਂ ਦੇ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
English
God's Light is contained in the high and the low; the Lord is in the hearts of all beings. ||1||
ਸੰਤਹੁ; ਘਟਿ ਘਟਿ ਰਹਿਆ ਸਮਾਹਿਓ ॥
santahu; ghatt ghatt rahiaa samaahio |
Punjabi
ਹੇ ਸਾਧੂਓ! ਉਹ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।
English
O Saints, He is pervading and permeating each and every heart.
ਪੂਰਨ ਪੂਰਿ ਰਹਿਓ ਸਰਬ ਮਹਿ; ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥
pooran poor rahio sarab meh; jal thal rameea aahio |1| rahaau |
Punjabi
ਮੁਕੰਮਲ ਮਾਲਕ ਸਾਰਿਆਂ ਅੰਦਰ ਪਰੀਪੂਰਨ ਹੈ। ਵਿਆਪਕ ਸਾਈਂ ਪਾਣੀ ਤੇ ਸੁੱਕੀ ਧਰਤੀ ਅੰਦਰ ਰਮਿਆ ਹੋਇਆ ਹੈ। ਠਹਿਰਾਉ।
English
The Perfect Lord is completely permeating everyone, everywhere; He is diffused in the water and the land. ||1||Pause||
ਗੁਣ ਨਿਧਾਨ ਨਾਨਕੁ ਜਸੁ ਗਾਵੈ; ਸਤਿਗੁਰਿ ਭਰਮੁ ਚੁਕਾਇਓ ॥
gun nidhaan naanak jas gaavai; satigur bharam chukaaeo |
Punjabi
ਨਾਨਕ ਨੇਕੀ ਦੇ ਖਜਾਨੇ ਦੀ ਮਹਿਮਾ ਗਾਇਨ ਕਰਦਾ ਹੈ। ਸੱਚੇ ਗੁਰਾਂ ਨੇ ਉਸ ਦਾ ਸੰਦੇਹ ਦੂਰ ਕਰ ਦਿੱਤਾ ਹੈ।
English
Nanak sings the Praises of the Lord, the treasure of excellence; the True Guru has dispelled his doubt.
ਸਰਬ ਨਿਵਾਸੀ ਸਦਾ ਅਲੇਪਾ; ਸਭ ਮਹਿ ਰਹਿਆ ਸਮਾਇਓ ॥੨॥੧॥੨੯॥
sarab nivaasee sadaa alepaa; sabh meh rahiaa samaaeo |2|1|29|
Punjabi
ਸਰਬ-ਵਿਆਪਕ ਸੁਆਮੀ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਉਨ੍ਹਾਂ ਨਾਲੋਂ ਸਦੀਵ ਹੀ ਨਿਰਲੇਪ ਵੀ ਹੈ।
English
The Lord is pervading everywhere, permeating all, and yet, He is unattached from all. ||2||1||29||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਜਾ ਕੈ ਸਿਮਰਣਿ ਹੋਇ ਅਨੰਦਾ; ਬਿਨਸੈ ਜਨਮ ਮਰਣ ਭੈ ਦੁਖੀ ॥
jaa kai simaran hoe anandaa; binasai janam maran bhai dukhee |
Punjabi
ਤੂੰ ਉਸ ਨੂੰ ਸਿਮਰ, ਜਿਸ ਦੀ ਬੰਦਗੀ ਦੁਆਰਾ ਖੁਸ਼ੀ ਹੁੰਦੀ ਹੈ ਅਤੇ ਜੰਮਣ ਤੇ ਮਰਣ ਦਾ ਡਰ ਤੇ ਦੁੱਖ ਦੂਰ ਹੋ ਜਾਂਦਾ ਹੈ।
English
Meditating on Him, one is in ecstasy; the pains of birth and death and fear are removed.
ਚਾਰਿ ਪਦਾਰਥ. ਨਵ ਨਿਧਿ ਪਾਵਹਿ; ਬਹੁਰਿ. ਨ ਤ੍ਰਿਸਨਾ ਭੁਖੀ ॥੧॥
chaar padaarath. nav nidh paaveh; bahur. na trisanaa bhukhee |1|
Punjabi
ਤੂੰ ਚਾਰ ਉਤਮ ਦਾਤਾਂ (ਧਰਮ, ਅਰਥ, ਕਾਮ, ਮੋਖ) ਅਤੇ ਨੌ ਖਜਾਨੇ ਪਾ ਲਵੇਂਗਾ ਅਤੇ ਮੁੜ ਕੇ ਮੈਨੂੰ ਤ੍ਰੇਹ ਤੇ ਭੁੱਖ ਨਹੀਂ ਲੱਗੇਗੀ।
English
The four cardinal blessings, and the nine treasures are received; you shall never feel hunger or thirst again. ||1||
ਜਾ ਕੋ ਨਾਮੁ ਲੈਤ; ਤੂ ਸੁਖੀ ॥
jaa ko naam lait; too sukhee |
Punjabi
ਜਿਸ ਦਾ ਨਾਮ ਜੱਪਣ ਦੁਆਰਾ ਤੂੰ ਸੁਖਾਲਾ ਹੋਵੇਗਾ।
English
Chanting His Name, you shall be at peace.
ਸਾਸਿ ਸਾਸਿ ਧਿਆਵਹੁ ਠਾਕੁਰ ਕਉ; ਮਨ ਤਨ ਜੀਅਰੇ ਮੁਖੀ ॥੧॥ ਰਹਾਉ ॥
saas saas dhiaavahu tthaakur kau; man tan jeeare mukhee |1| rahaau |
Punjabi
ਹੇ! ਮੇਰੀ ਜਿੰਦੇ! ਆਪਣੇ ਹਰ ਸੁਆਸ ਨਾਲ ਤੂੰ ਆਪਣੇ ਚਿੱਤ, ਦੇਹ ਦੇ ਮੂੰਹ ਨਾਲ ਸਾਈਂ ਦੇ ਨਾਮ ਦਾ ਉਚਾਰਨ ਕਰ ਠਹਿਰਾਉ।
English
With each and every breath, meditate on the Lord and Master, O my soul, with mind, body and mouth. ||1||Pause||
ਸਾਂਤਿ ਪਾਵਹਿ ਹੋਵਹਿ ਮਨ ਸੀਤਲ; ਅਗਨਿ. ਨ ਅੰਤਰਿ ਧੁਖੀ ॥
saant paaveh hoveh man seetal; agan. na antar dhukhee |
Punjabi
ਤੂੰ ਠੰਢ-ਚੈਨ ਪਾਵਨੂੰਗਾ, ਤੇਰਾ ਚਿੱਤ ਠੰਢਾ ਹੋ ਜਾਊਗਾ ਅਤੇ ਤੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਨਹੀਂ ਸੁਲਘੂਗੀ।
English
You shall find peace, and your mind shall be soothed and cooled; the fire of desire shall not burn within you.
ਗੁਰ ਨਾਨਕ ਕਉ. ਪ੍ਰਭੂ ਦਿਖਾਇਆ; ਜਲਿ ਥਲਿ ਤ੍ਰਿਭਵਣਿ ਰੁਖੀ ॥੨॥੨॥੩੦॥
gur naanak kau. prabhoo dikhaaeaa; jal thal tribhavan rukhee |2|2|30|
Punjabi
ਗੁਰਾਂ ਨੇ ਨਾਨਕ ਨੂੰ ਸਾਹਿਬ ਦੀ ਮੌਜੂਦਗੀ ਸਮੁੰਦਰ ਧਰਤੀ ਅਤੇ ਬਿਰਛਾਂ ਦੇ ਤਿੰਨਾਂ ਜਹਾਨਾਂ ਅੰਦਰ ਵਿਖਾਲ ਦਿੱਤੀ ਹੈ।
English
The Guru has revealed God to Nanak, in the three worlds, in the water, the earth and the woods. ||2||2||30||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਕਾਮ ਕ੍ਰੋਧ ਲੋਭ ਝੂਠ ਨਿੰਦਾ; ਇਨ ਤੇ ਆਪਿ ਛਡਾਵਹੁ ॥
kaam krodh lobh jhootth nindaa; in te aap chhaddaavahu |
Punjabi
ਵਿਸ਼ੇ-ਭੋਗ, ਗੁੱਸੇ, ਲਾਲਚ, ਕੂੜ ਅਤੇ ਬਦਖੋਈ ਇਨ੍ਹਾਂ ਪਾਸੋਂ ਤੂੰ ਆਪ ਹੀ ਮੇਰੀ ਖਲਾਸੀ ਕਰਾ, ਹੇ ਸਾਹਿਬ!
English
Sexual desire, anger, greed, falsehood and slander - please, save me from these, O Lord.
ਇਹ ਭੀਤਰ ਤੇ ਇਨ ਕਉ ਡਾਰਹੁ; ਆਪਨ ਨਿਕਟਿ ਬੁਲਾਵਹੁ ॥੧॥
eih bheetar te in kau ddaarahu; aapan nikatt bulaavahu |1|
Punjabi
ਇਸ ਮਨ ਦੇ ਅੰਦਰੋਂ ਇਨ੍ਹਾਂ ਵਿਕਾਰਾਂ ਨੂੰ ਬਾਹਰ ਕੱਢ ਦੇ ਅਤੇ ਮੈਨੂੰ ਆਪਣੇ ਨੇੜੇ ਸੱਦ ਲੈ।
English
Please eradicate these from within me, and call me to come close to You. ||1||
ਅਪੁਨੀ ਬਿਧਿ; ਆਪਿ ਜਨਾਵਹੁ ॥
apunee bidh; aap janaavahu |
Punjabi
ਆਪਣਾ ਮਾਰਗ ਤੂੰ ਖੁਦ ਹੀ ਮੈਨੂੰ ਦਰਸਾ।
English
You alone teach me Your Ways.
ਹਰਿ ਜਨ ਮੰਗਲ ਗਾਵਹੁ ॥੧॥ ਰਹਾਉ ॥
har jan mangal gaavahu |1| rahaau |
Punjabi
ਰੱਬ ਦੇ ਗੋਲਿਆਂ ਨੂੰ ਮਿਲ ਕੇ ਮੈਂ ਸੁਆਮੀ ਦੀ ਉਸਤਤੀ ਗਾਇਨ ਕਰਦਾ ਹਾਂ। ਠਹਿਰਾਉ।
English
With the Lord's humble servants, I sing His Praises. ||1||Pause||
ਬਿਸਰੁ ਨਾਹੀ. ਕਬਹੂ ਹੀਏ ਤੇ; ਇਹ ਬਿਧਿ ਮਨ ਮਹਿ ਪਾਵਹੁ ॥
bisar naahee. kabahoo hee te; ih bidh man meh paavahu |
Punjabi
ਸੁਆਮੀ ਨੂੰ, ਮੈਂ ਕਦਾਚਿਤ ਆਪਣੇ ਮਨ ਤੋਂ ਨਾਂ ਭੁਲਾਵਾਂ। ਇਸ ਤਰੀਕੇ ਦੀ, ਹੇ ਵਾਹਿਗੁਰੂ ਮੇਰੇ ਮਨ ਵਿੱਚ ਸਮਝ ਪਾ।
English
May I never forget the Lord within my heart; please, instill such understanding within my mind.
ਗੁਰੁ ਪੂਰਾ ਭੇਟਿਓ ਵਡਭਾਗੀ; ਜਨ ਨਾਨਕ. ਕਤਹਿ ਨ ਧਾਵਹੁ ॥੨॥੩॥੩੧॥
gur pooraa bhettio vaddabhaagee; jan naanak. kateh na dhaavahu |2|3|31|
Punjabi
ਪਰਮ ਚੰਗੇ ਨਸੀਬਾਂ ਦੁਆਰਾ, ਗੋਲਾ ਨਾਨਕ, ਪੂਰਨ ਗੁਰਾਂ ਨਾਲ ਮਿਲ ਪਿਆ ਹੈ ਅਤੇ ਹੁਣ ਉਹ ਹੋਰ ਕਿਧਰੇ ਨਹੀਂ ਜਾਂਦਾ।
English
By great good fortune, servant Nanak has met with the Perfect Guru, and now, he will not go anywhere else. ||2||3||31||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਜਾ ਕੈ ਸਿਮਰਣਿ ਸਭੁ ਕਛੁ ਪਾਈਐ; ਬਿਰਥੀ ਘਾਲ. ਨ ਜਾਈ ॥
jaa kai simaran sabh kachh paaeeai; birathee ghaal. na jaaee |
Punjabi
ਜਿਸ ਦੀ ਬੰਦਗੀ ਦੁਆਰਾ ਸਾਰੀਆਂ ਵਸਤਾਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਬੰਦੇ ਦੀ ਸੇਵਾ ਵਿਅਰਥ ਨਹੀਂ ਜਾਂਦੀ।
English
Meditating in remembrance on Him, all things are obtained, and one's efforts shall not be in vain.
ਤਿਸੁ ਪ੍ਰਭ ਤਿਆਗਿ. ਅਵਰ ਕਤ ਰਾਚਹੁ; ਜੋ ਸਭ ਮਹਿ ਰਹਿਆ ਸਮਾਈ ॥੧॥
tis prabh tiaag. avar kat raachahu; jo sabh meh rahiaa samaaee |1|
Punjabi
ਉਸ ਸਾਹਿਬ ਨੂੰ, ਜੋ ਸਾਰਿਆਂ ਅੰਦਰ ਰਮਿਆ ਹੋਇਆ ਹੈ, ਛੱਡ ਕੇ, ਤੂੰ ਹੋਰਸ ਨਾਲ ਕਿਉਂ ਜੁੜਦਾ ਹੈ?
English
Forsaking God, why do you attach yourself to another? He is contained in everything. ||1||
ਹਰਿ ਹਰਿ ਸਿਮਰਹੁ; ਸੰਤ ਗੋਪਾਲਾ ॥
har har simarahu; sant gopaalaa |
Punjabi
ਹੇ ਸਾਧੂਓ ਜਨੋ! ਸ੍ਰਿਸ਼ਟੀ ਦੇ ਪਾਲਣਹਾਰ ਸੁਆਮੀ ਵਾਹਿਗਰੂ ਦਾ ਸਿਮਰਨ ਕਰੋ।
English
O Saints, meditate in remembrance on the World-Lord, Har, Har.
ਸਾਧਸੰਗਿ ਮਿਲਿ ਨਾਮੁ ਧਿਆਵਹੁ; ਪੂਰਨ ਹੋਵੈ ਘਾਲਾ ॥੧॥ ਰਹਾਉ ॥
saadhasang mil naam dhiaavahu; pooran hovai ghaalaa |1| rahaau |
Punjabi
ਸਤਿ ਸੰਗਤ ਨਾਲ ਜੁੜ ਕੇ ਤੁਸੀਂ ਸਾਈਂ ਦੇ ਨਾਮ ਦਾ ਸਿਮਰਨ ਕਰੋ, ਤਾਂ ਜੋ ਤੁਹਾਡੀ ਸੇਵਾ ਸਫਲੀ ਹੋ ਜਾਵੇ। ਠਹਿਰਾਉ।
English
Joining the Saadh Sangat, the Company of the Holy, meditate on the Naam, the Name of the Lord; your efforts shall be rewarded. ||1||Pause||
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ; ਪ੍ਰੇਮ ਸਹਿਤ ਗਲਿ ਲਾਵੈ ॥
saar samaalai nit pratipaalai; prem sahit gal laavai |
Punjabi
ਆਪਣੇ ਗੋਲੇ ਨੂੰ ਉਹ ਸਦਾ ਸੰਭਾਲਦਾ ਅਤੇ ਪਾਲਦਾ ਹੈ ਅਤੇ ਪਿਆਰ ਨਾਲ ਉਸ ਨੂੰ ਆਪਣੀ ਛਾਤੀ ਨਾਲ ਲਾਉਂਦਾ ਹੈ।
English
He ever preserves and cherishes His servant; with Love, He hugs him close.
ਕਹੁ ਨਾਨਕ. ਪ੍ਰਭ ਤੁਮਰੇ ਬਿਸਰਤ; ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥
kahu naanak. prabh tumare bisarat; jagat jeevan kaise paavai |2|4|32|
Punjabi
ਗੁਰੂ ਜੀ ਫੁਰਮਾਉਂਦੇ ਹਨ, ਤੈਨੂੰ ਭੁਲਾ ਕੇ, ਹੇ ਸੁਆਮੀ! ਸੰਸਾਰ ਜਿੰਦਗੀ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ?
English
Says Nanak, forgetting You, O God, how can the world find life? ||2||4||32||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਅਬਿਨਾਸੀ. ਜੀਅਨ ਕੋ ਦਾਤਾ; ਸਿਮਰਤ ਸਭ ਮਲੁ ਖੋਈ ॥
abinaasee. jeean ko daataa; simarat sabh mal khoee |
Punjabi
ਸੁਆਮੀ ਕਾਲ-ਰਹਿਤ ਅਤੇ ਜੀਵਾਂ ਦਾ ਦਾਤਾਰ ਹੈ। ਉਸ ਦਾ ਆਰਾਧਨ ਕਰਨ ਦੁਆਰਾ, ਸਾਰੀ ਮੈਲ ਉਤਰ ਜਾਂਦੀ ਹੈ।
English
He is imperishable, the Giver of all beings; meditating on Him, all filth is removed.
ਗੁਣ ਨਿਧਾਨ. ਭਗਤਨ ਕਉ ਬਰਤਨਿ; ਬਿਰਲਾ ਪਾਵੈ ਕੋਈ ॥੧॥
gun nidhaan. bhagatan kau baratan; biralaa paavai koee |1|
Punjabi
ਨੇਕੀ ਦਾ ਖਜਾਨਾ ਸੁਆਮੀ ਸਾਧੂਆਂ ਦੀ ਪੂੰਜੀ ਹੈ, ਪ੍ਰੰਤੂ ਕੋਈ ਟਾਵਾਂ ਟੱਲਾ ਹੀ ਉਸ ਨੂੰ ਪ੍ਰਾਪਤ ਕਰਦਾ ਹੈ।
English
He is the treasure of excellence, the object of His devotees, but rare are those who find Him. ||1||
ਮੇਰੇ ਮਨ ਜਪਿ; ਗੁਰ ਗੋਪਾਲ ਪ੍ਰਭੁ ਸੋਈ ॥
mere man jap; gur gopaal prabh soee |
Punjabi
ਹੇ ਮੇਰੀ ਜਿੰਦੜੀਏ! ਤੂੰ ਉਸ ਵੱਡੇ ਸ੍ਰਿਸ਼ਟੀ ਦੇ ਪਾਲਣ-ਪੋਸਣਹਾਰ ਸੁਆਮੀ ਦਾ ਸਿਮਰਨ ਕਰ।
English
O my mind, meditate on the Guru, and God, the Cherisher of the world.
ਜਾ ਕੀ ਸਰਣਿ ਪਇਆਂ ਸੁਖੁ ਪਾਈਐ; ਬਾਹੁੜਿ ਦੂਖੁ. ਨ ਹੋਈ ॥੧॥ ਰਹਾਉ ॥
jaa kee saran peaan sukh paaeeai; baahurr dookh. na hoee |1| rahaau |
Punjabi
ਜਿਸ ਦੀ ਪਨਾਹ ਲੈਣ ਨਾਲ ਆਦਮੀ ਆਰਾਮ ਪਾਉਂਦਾ ਹੈ ਅਤੇ ਮੁੜ ਕੇ ਉਸ ਨੂੰ ਕੋਈ ਤਕਲੀਫ ਨਹੀਂ ਹੁੰਦੀ। ਠਹਿਰਾਉ।
English
Seeking His Sanctuary, one finds peace, and he shall not suffer in pain again. ||1||Pause||
ਵਡਭਾਗੀ ਸਾਧਸੰਗੁ ਪਰਾਪਤਿ; ਤਿਨ ਭੇਟਤ ਦੁਰਮਤਿ ਖੋਈ ॥
vaddabhaagee saadhasang paraapat; tin bhettat duramat khoee |
Punjabi
ਚੰਗੇ ਨਸੀਬਾਂ ਰਾਹੀਂ ਸਤਿਸੰਗਤ ਹਾਸਲ ਹੁੰਦੀ ਹੈ, ਜਿਸ ਨਾਲ ਮਿਲ ਕੇ ਖੋਟੀ ਅਕਲ ਦੂਰ ਹੋ ਜਾਂਦੀ ਹੈ।
English
By great good fortune, one obtains the Saadh Sangat, the Company of the Holy. Meeting them, evil-mindedness is eliminated.