Ang 618
ਤਿਨ ਕੀ ਧੂਰਿ. ਨਾਨਕੁ ਦਾਸੁ ਬਾਛੈ; ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥
tin kee dhoor. naanak daas baachhai; jin har naam ridai paroee |2|5|33|
Punjabi
ਗੋਲਾ ਨਾਨਕ, ਉਨ੍ਹਾਂ ਦੇ ਪੈਰਾਂ ਦੀ ਧੂੜ ਦੀ ਚਾਹਨਾ ਕਰਦਾ ਹੈ, ਜਿਨ੍ਹਾਂ ਨੇ ਸੁਆਮੀ ਦਾ ਨਾਮ ਆਪਣੇ ਦਿਲ ਵਿੱਚ ਗੁੰਥਨ ਕੀਤਾ ਹੈ।
English
Slave Nanak yearns for the dust of the feet of those, who have woven the Lord's Name into their hearts. ||2||5||33||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਜਨਮ ਜਨਮ ਕੇ ਦੂਖ ਨਿਵਾਰੈ; ਸੂਕਾ ਮਨੁ. ਸਾਧਾਰੈ ॥
janam janam ke dookh nivaarai; sookaa man. saadhaarai |
Punjabi
ਗੁਰੂ ਜੀ ਜਨਮਾਂ ਜਨਮਾਤ੍ਰਾਂ ਦੇ ਦੁੱਖੜਿਆਂ ਨੂੰ ਦੂਰ ਕਰ ਦਿੰਦੇ ਹਨ ਅਤੇ ਖੁਸ਼ਕ ਹੋਈ ਹੋਈ ਆਤਮਾ ਨੂੰ ਆਸਰੇ ਸਹਿਤ ਕਰ ਦਿੰਦੇ ਹਨ।
English
He dispels the pains of countless incarnations, and lends support to the dry and shrivelled mind.
ਦਰਸਨੁ ਭੇਟਤ ਹੋਤ ਨਿਹਾਲਾ; ਹਰਿ ਕਾ ਨਾਮੁ ਬੀਚਾਰੈ ॥੧॥
darasan bhettat hot nihaalaa; har kaa naam beechaarai |1|
Punjabi
ਉਸ ਦਾ ਦੀਦਾਰ ਕਰਨ ਨਾਲ ਪ੍ਰਾਣੀ ਪਰਮ ਪ੍ਰਸੰਨ ਹੋ ਜਾਂਦਾ ਹੈ ਅਤੇ ਰੱਬ ਦੇ ਨਾਮ ਦਾ ਸਿਮਰਨ ਕਰਦਾ ਹੈ।
English
Beholding the Blessed Vision of His Darshan, one is enraptured, contemplating the Name of the Lord. ||1||
ਮੇਰਾ ਬੈਦੁ; ਗੁਰੂ ਗੋਵਿੰਦਾ ॥
meraa baid; guroo govindaa |
Punjabi
ਸੁਆਮੀ ਸਰੂਪ ਗੁਰੂ ਮੈਂਡਾ ਹਕੀਮ ਹੈ।
English
My physician is the Guru, the Lord of the Universe.
ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ; ਕਾਟੈ ਜਮ ਕੀ ਫੰਧਾ ॥੧॥ ਰਹਾਉ ॥
har har naam aaukhadh mukh devai; kaattai jam kee fandhaa |1| rahaau |
Punjabi
ਸੁਆਮੀ ਮਾਲਕ ਦੇ ਨਾਮ ਦੀ ਦਵਾਈ ਉਹ ਮੇਰੇ ਮੂੰਹ ਵਿੱਚ ਪਾਉਂਦਾ ਅਤੇ ਮੌਤ ਦੀ ਫਾਹੀ ਨੂੰ ਕੱਟ ਦਿੰਦਾ ਹੈ। ਠਹਿਰਾਉ।
English
He places the medicine of the Naam into my mouth, and cuts away the noose of Death. ||1||Pause||
ਸਮਰਥ ਪੁਰਖ ਪੂਰਨ ਬਿਧਾਤੇ; ਆਪੇ ਕਰਣੈਹਾਰਾ ॥
samarath purakh pooran bidhaate; aape karanaihaaraa |
Punjabi
ਸਰਬ-ਸ਼ਕਤੀਵਾਨ ਅਤੇ ਸਰਬ-ਵਿਆਪਕ ਸੁਆਮੀ ਸਿਰਜਣਹਾਰ ਖੁਦ ਹੀ ਕੰਮਾਂ ਦੇ ਕਾਰਣ ਵਾਲਾ ਹੈ।
English
He is the all-powerful, Perfect Lord, the Architect of Destiny; He Himself is the Doer of deeds.
ਅਪੁਨਾ ਦਾਸੁ ਹਰਿ ਆਪਿ ਉਬਾਰਿਆ; ਨਾਨਕ ਨਾਮ ਅਧਾਰਾ ॥੨॥੬॥੩੪॥
apunaa daas har aap ubaariaa; naanak naam adhaaraa |2|6|34|
Punjabi
ਆਪਣੇ ਸੇਵਕ ਦੀ ਸਾਹਿਬ ਆਪੇ ਹੀ ਰੱਖਿਆ ਕਰਦਾ ਹੈ। ਨਾਨਕ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ।
English
The Lord Himself saves His slave; Nanak takes the Support of the Naam. ||2||6||34||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਅੰਤਰ ਕੀ ਗਤਿ. ਤੁਮ ਹੀ ਜਾਨੀ; ਤੁਝ ਹੀ ਪਾਹਿ ਨਿਬੇਰੋ ॥
antar kee gat. tum hee jaanee; tujh hee paeh nibero |
Punjabi
ਮੇਰੇ ਮਨ ਦੀ ਅਵਸਥਾ ਨੂੰ ਕੇਵਲ ਤੂੰ ਹੀ ਜਾਣਦਾ ਹੈ ਅਤੇ ਤੇਰੇ ਪਾਸ ਹੀ ਅਖੀਰੀ ਫੈਸਲਾ ਹੈ।
English
Only You know the state of my innermost self; You alone can judge me.
ਬਖਸਿ ਲੈਹੁ. ਸਾਹਿਬ ਪ੍ਰਭ ਅਪਨੇ; ਲਾਖ ਖਤੇ ਕਰਿ ਫੇਰੋ ॥੧॥
bakhas laihu. saahib prabh apane; laakh khate kar fero |1|
Punjabi
ਮੈਨੂੰ ਮਾਫ ਕਰ ਦੇ, ਹੇ ਮੇਰੇ ਸੁਆਮੀ ਮਾਲਕ, ਭਾਵਨੂੰ ਮੈਂ ਲੱਖਾਂ ਹੀ ਗਲਤੀਆਂ ਤੇ ਗੁਨਾਹ ਕੀਤੇ ਹਨ।
English
Please forgive me, O Lord God Master; I have committed thousands of sins and mistakes. ||1||
ਪ੍ਰਭ ਜੀ; ਤੂ ਮੇਰੋ ਠਾਕੁਰੁ ਨੇਰੋ ॥
prabh jee; too mero tthaakur nero |
Punjabi
ਮੇਰਾ ਮਹਾਰਾਜ ਸੁਆਮੀ, ਤੂੰ ਸਦਾ ਮੇਰੇ ਨੇੜੇ ਵਸਦਾ ਹੈਂ ਹੇ ਮੇਰੇ ਮਾਲਕ!
English
O my Dear Lord God Master, You are always near me.
ਹਰਿ ਚਰਣ ਸਰਣ; ਮੋਹਿ ਚੇਰੋ ॥੧॥ ਰਹਾਉ ॥
har charan saran; mohi chero |1| rahaau |
Punjabi
ਮੇਰੇ ਵਾਹਿਗੁਰੂ ਆਪਣੇ ਇਸ ਟਹਿਲੂਏ ਨੂੰ ਆਪਣੇ ਪੈਰਾਂ ਦੀ ਪਨਾਹ ਪ੍ਰਦਾਨ ਕਰ। ਠਹਿਰਾਉ।
English
O Lord, please bless Your disciple with the shelter of Your feet. ||1||Pause||
ਬੇਸੁਮਾਰ ਬੇਅੰਤ ਸੁਆਮੀ; ਊਚੋ ਗੁਨੀ ਗਹੇਰੋ ॥
besumaar beant suaamee; aoocho gunee gahero |
Punjabi
ਅਣਗਿਣਤ, ਅਨੰਤ, ਬੁਲੰਦ, ਨੇਕੀ-ਸਯੁੱਕਤ ਅਤੇ ਡੂੰਘਾ ਹੈ ਮੇਰਾ ਪ੍ਰਭੂ।
English
Infinite and endless is my Lord and Master; He is lofty, virtuous and profoundly deep.
ਕਾਟਿ ਸਿਲਕ. ਕੀਨੋ ਅਪੁਨੋ ਦਾਸਰੋ; ਤਉ ਨਾਨਕ. ਕਹਾ ਨਿਹੋਰੋ ॥੨॥੭॥੩੫॥
kaatt silak. keeno apuno daasaro; tau naanak. kahaa nihoro |2|7|35|
Punjabi
ਫਾਹੀ ਕਟ ਕੇ, ਪ੍ਰਭੂ ਨੇ ਨਾਨਕ ਨੂੰ ਆਪਣਾ ਨਿੱਜ ਦਾ ਗੋਲਾ ਬਣਾ ਲਿਆ ਹੈ, ਤਦ ਉਹ ਕਿਸੇ ਦੀ ਕੀ ਮੁਛੰਦਗੀ ਧਰਾਉਂਦਾ ਹੈ?
English
Cutting away the noose of death, the Lord has made Nanak His slave, and now, what does he owe to anyone else? ||2||7||35||
ਸੋਰਠਿ ਮਃ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਭਏ ਕ੍ਰਿਪਾਲ ਗੁਰੂ ਗੋਵਿੰਦਾ; ਸਗਲ ਮਨੋਰਥ ਪਾਏ ॥
bhe kripaal guroo govindaa; sagal manorath paae |
Punjabi
ਜਦ ਦ੍ਰਿਸ਼ਟੀ ਦਾ ਸ਼ਰੋਮਣੀ ਸਾਹਿਬ ਮਿਹਰਬਾਨ ਥੀ ਗਿਆ ਤਾਂ ਮੇਰੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਗਈਆਂ।
English
The Guru, the Lord of the Universe, became merciful to me, and I obtained all of my mind's desires.
ਅਸਥਿਰ ਭਏ. ਲਾਗਿ ਹਰਿ ਚਰਣੀ; ਗੋਵਿੰਦ ਕੇ ਗੁਣ ਗਾਏ ॥੧॥
asathir bhe. laag har charanee; govind ke gun gaae |1|
Punjabi
ਪ੍ਰਭੁ ਦੇ ਪੈਰਾਂ ਨੂੰ ਪਰਸ ਅਤੇ ਮਾਲਕ ਦੀ ਕੀਰਤੀ ਗਾਇਨ ਕਰ ਕੇ ਮੈਂ ਅਮਰ ਹੋ ਗਿਆ ਹੈ।
English
I have become stable and steady, touching the Lord's Feet, and singing the Glorious Praises of the Lord of the Universe. ||1||
ਭਲੋ ਸਮੂਰਤੁ; ਪੂਰਾ ॥
bhalo samoorat; pooraa |
Punjabi
ਇਹ ਚੰਗਾ ਅਤੇ ਪੂਰਨ ਸੁਲੱਖਣਾ ਸਮਾਂ ਹੈ।
English
It is a good time, a perfectly auspicious time.
ਸਾਂਤਿ ਸਹਜ ਆਨੰਦ. ਨਾਮੁ ਜਪਿ; ਵਾਜੇ ਅਨਹਦ ਤੂਰਾ ॥੧॥ ਰਹਾਉ ॥
saant sehaj aanand. naam jap; vaaje anahad tooraa |1| rahaau |
Punjabi
ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਆਰਾਮ, ਧੀਰਜ ਅਤੇ ਖੁਸ਼ੀ ਪ੍ਰਾਪਤ ਹੋ ਗਏ ਹਨ ਅਤੇ ਮੇਰੇ ਮੰਦਰ ਅੰਦਰ (ਆਤਮਕ ਅਨੰਦ ਦੇ) ਬਿਨਾ ਬਜਾਏ ਵਾਜੇ ਵੱਜਦੇ ਹਨ। ਠਹਿਰਾਉ।
English
I am in celestial peace, tranquility and ecstasy, chanting the Naam, the Name of the Lord; the unstruck melody of the sound current vibrates and resounds. ||1||Pause||
ਮਿਲੇ ਸੁਆਮੀ ਪ੍ਰੀਤਮ ਅਪੁਨੇ; ਘਰ ਮੰਦਰ ਸੁਖਦਾਈ ॥
mile suaamee preetam apune; ghar mandar sukhadaaee |
Punjabi
ਆਪਣੇ ਪਿਆਰੇ ਪ੍ਰਭੂ ਨੂੰ ਭੇਟ ਕੇ, ਮੇਰਾ ਘਰ ਤੇ ਮਹਿਲ ਆਰਾਮ ਦੇਣਹਾਰ ਹੋ ਗਏ ਹਨ।
English
Meeting with my Beloved Lord and Master, my home has become a mansion filled with happiness.
ਹਰਿ ਨਾਮੁ ਨਿਧਾਨੁ. ਨਾਨਕ ਜਨ ਪਾਇਆ; ਸਗਲੀ ਇਛ ਪੁਜਾਈ ॥੨॥੮॥੩੬॥
har naam nidhaan. naanak jan paaeaa; sagalee ichh pujaaee |2|8|36|
Punjabi
ਨਫਰ ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਖਜਾਨਾ ਪ੍ਰਾਪਤ ਹੋਇਆ ਅਤੇ ਉਸ ਦੇ ਦਿਲ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਗਈਆਂ ਹਨ।
English
Servant Nanak has attained the treasure of the Lord's Name; all his desires have been fulfilled. ||2||8||36||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਗੁਰ ਕੇ ਚਰਨ ਬਸੇ ਰਿਦ ਭੀਤਰਿ; ਸੁਭ ਲਖਣ ਪ੍ਰਭਿ ਕੀਨੇ ॥
gur ke charan base rid bheetar; subh lakhan prabh keene |
Punjabi
ਗੁਰਾਂ ਦੇ ਪੈਰ ਮੇਰੇ ਹਿਰਦੇ ਅੰਦਰ ਵੱਸਦੇ ਹਨ ਅਤੇ ਸੁਆਮੀ ਨੇ ਮੇਨੂੰ ਸ੍ਰੇਸ਼ਟ ਗੁਣ ਪ੍ਰਦਾਨ ਕਰ ਦਿੱਤੇ ਹਨ।
English
The Guru's feet abide within my heart; God has blessed me with good fortune.
ਭਏ ਕ੍ਰਿਪਾਲ ਪੂਰਨ ਪਰਮੇਸਰ; ਨਾਮ ਨਿਧਾਨ ਮਨਿ ਚੀਨੇ ॥੧॥
bhe kripaal pooran paramesar; naam nidhaan man cheene |1|
Punjabi
ਸਰਬ-ਵਿਆਪਕ ਸ਼੍ਰੋਮਣੀ ਸਾਹਿਬ ਦਇਆਲੂ ਹੋ ਗਿਆ ਹੈ ਅਤੇ ਨਾਮ ਦੇ ਖਜਾਨੇ ਨੂੰ ਰਿਦੇ ਵਿੱਚ ਹੀ ਵੇਖ ਲਿਆ ਹੈ।
English
The Perfect Transcendent Lord became merciful to me, and I found the treasure of the Naam within my mind. ||1||
ਮੇਰੋ ਗੁਰੁ; ਰਖਵਾਰੋ ਮੀਤ ॥
mero gur; rakhavaaro meet |
Punjabi
ਗੁਰੂ ਜੀ ਮੇਰੇ ਰੱਖਿਅਕ ਅਤੇ ਮਿੱਤ੍ਰ ਹਨ।
English
My Guru is my Saving Grace, my only best friend.
ਦੂਣ ਚਊਣੀ ਦੇ ਵਡਿਆਈ; ਸੋਭਾ ਨੀਤਾ ਨੀਤ ॥੧॥ ਰਹਾਉ ॥
doon chaoonee de vaddiaaee; sobhaa neetaa neet |1| rahaau |
Punjabi
ਉਹ ਸਦਾ ਮੈਨੂੰ ਮਹਿਮਾ ਅਤੇ ਕੀਰਤੀ ਦੀ ਦੁਗਣੀ ਤੇ ਚੌਗੁਣੀ ਦਾਤ ਦਿੰਦਾ ਹੈ। ਠਹਿਰਾਉ।
English
Over and over again, He blesses me with double, even four-fold, greatness. ||1||Pause||
ਜੀਅ ਜੰਤ ਪ੍ਰਭਿ ਸਗਲ ਉਧਾਰੇ; ਦਰਸਨੁ ਦੇਖਣਹਾਰੇ ॥
jeea jant prabh sagal udhaare; darasan dekhanahaare |
Punjabi
ਸਾਰਿਆਂ ਇਨਸਾਨਾਂ ਤੇ ਹੋਰ ਜੀਵਾਂ ਦਾ, ਜੋ ਉਸ ਦਾ ਦੀਦਾਰ ਵੇਖਦੇ ਹਨ, ਸੁਆਮੀ ਪਾਰ ਉਤਾਰਾ ਕਰ ਦਿੰਦੇ ਹਨ।
English
God saves all beings and creatures, giving them the Blessed Vision of His Darshan.
ਗੁਰ ਪੂਰੇ ਕੀ. ਅਚਰਜ ਵਡਿਆਈ; ਨਾਨਕ. ਸਦ ਬਲਿਹਾਰੇ ॥੨॥੯॥੩੭॥
gur poore kee. acharaj vaddiaaee; naanak. sad balihaare |2|9|37|
Punjabi
ਅਦਭੁੱਤ ਹੈ ਪੂਰਨ ਗੁਰਦੇਵ ਦੀ ਪ੍ਰਭਤਾ। ਨਾਨਕ, ਹਮੇਸ਼ਾਂ ਹੀ ਉਸ ਉਤੋਂ ਕੁਰਬਾਨ ਜਾਂਦਾ ਹੈ।
English
Wondrous is the glorious greatness of the Perfect Guru; Nanak is forever a sacrifice to Him. ||2||9||37||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਸੰਚਨਿ ਕਰਉ ਨਾਮ ਧਨੁ ਨਿਰਮਲ; ਥਾਤੀ ਅਗਮ ਅਪਾਰ ॥
sanchan krau naam dhan niramal; thaatee agam apaar |
Punjabi
ਮੈਂ ਨਾਮ ਦੀ ਪਵਿੱਤ੍ਰ ਦੌਲਤ ਨੂੰ ਇਕੱਤਰ ਕਰਦਾ ਹਾਂ। ਨਾਮ ਦੀ ਵਸਤੂ ਬੇਅੰਤ ਤੇ ਲਾਸਾਨੀ ਹੈ।
English
I gather in and collect the immaculate wealth of the Naam; this commodity is inaccessible and incomparable.
ਬਿਲਛਿ ਬਿਨੋਦ. ਆਨੰਦ ਸੁਖ ਮਾਣਹੁ; ਖਾਇ ਜੀਵਹੁ. ਸਿਖ ਪਰਵਾਰ ॥੧॥
bilachh binod. aanand sukh maanahu; khaae jeevahu. sikh paravaar |1|
Punjabi
ਹੇ ਮੇਰੇ ਸਿੱਖੋ ਅਤੇ ਸਨਬੰਧੀਓ! ਇਸੇ ਨੂੰ ਛੱਕੋ ਤੇ ਜੀਉਂਦੇ ਰਹੋ। ਤੁਸੀਂ ਰੰਗ ਰਲੀਆਂ ਕਰੋ, ਖੇਲੋ, ਕੁੱਦੋ ਮੌਜਾਂ ਲੁੱਟੋ ਅਤੇ ਆਰਾਮ ਭੋਗੋ।
English
Revel in it, delight in it, be happy and enjoy peace, and live long, O Sikhs and brethren. ||1||
ਹਰਿ ਕੇ ਚਰਨ ਕਮਲ; ਆਧਾਰ ॥
har ke charan kamal; aadhaar |
Punjabi
ਮੈਨੂੰ ਵਾਹਿਗੁਰੂ ਦੇ ਕੰਵਲ ਚਰਣਾਂ ਦਾ ਆਸਰਾ ਹੈ।
English
I have the support of the Lotus Feet of the Lord.
ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ; ਚੜਿ ਲੰਘਉ. ਬਿਖੁ ਸੰਸਾਰ ॥੧॥ ਰਹਾਉ ॥
sant prasaad paaeo sach bohith; charr langhau. bikh sansaar |1| rahaau |
Punjabi
ਸਾਧੂਆਂ ਦੀ ਦਇਆ ਦੁਆਰਾ ਮੈਨੂੰ ਸੱਚ ਦਾ ਜਹਾਜ਼ ਪ੍ਰਾਪਤ ਹੋਇਆ ਹੈ, ਜਿਸ ਤੇ ਸਵਾਰ ਹੋ ਮੈਂ ਜਗਤ ਦੇ ਜ਼ਹਿਰ ਦੇ ਸਮੁੰਦਰ ਤੋਂ ਪਾਰ ਹੁੰਦਾ ਹਾਂ। ਠਹਿਰਾਉ।
English
By the Grace of the Saints, I have found the boat of Truth; embarking on it, I sail across the ocean of poison. ||1||Pause||
ਭਏ ਕ੍ਰਿਪਾਲ ਪੂਰਨ ਅਬਿਨਾਸੀ; ਆਪਹਿ ਕੀਨੀ ਸਾਰ ॥
bhe kripaal pooran abinaasee; aapeh keenee saar |
Punjabi
ਵਿਆਪਕ, ਅਮਰ, ਮਾਲਕ, ਮਿਹਰਬਾਨ ਹੋ ਗਿਆ ਹੈ ਅਤੇ ਉਸ ਨੇ ਖੁਦ ਹੀ ਮੇਰੀ ਸੰਭਾਲ ਕੀਤੀ ਹੈ।
English
The perfect, imperishable Lord has become merciful; He Himself has taken care of me.
ਪੇਖਿ ਪੇਖਿ ਨਾਨਕ ਬਿਗਸਾਨੋ; ਨਾਨਕ. ਨਾਹੀ ਸੁਮਾਰ ॥੨॥੧੦॥੩੮॥
pekh pekh naanak bigasaano; naanak. naahee sumaar |2|10|38|
Punjabi
ਸੁਆਮੀ ਦਾ ਦਰਸ਼ਨ ਦੇਖ ਕੇ ਨਾਨਕ ਪ੍ਰਫੁੱਲਤ ਹੋ ਗਿਆ ਹੈ। ਹੇ ਨਾਨਕ! ਉਹ ਸਾਰੀਆਂ ਗਿਣਤੀਆਂ ਤੋਂ ਪਰੇ ਹੈ।
English
Beholding, beholding His Vision, Nanak has blossomed forth in ecstasy. O Nanak, He is beyond estimation. ||2||10||38||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਗੁਰਿ ਪੂਰੈ ਅਪਨੀ ਕਲ ਧਾਰੀ; ਸਭ ਘਟ ਉਪਜੀ ਦਇਆ ॥
gur poorai apanee kal dhaaree; sabh ghatt upajee deaa |
Punjabi
ਪੂਰਨ ਗੁਰਾਂ ਨੇ ਆਪਣੀ ਸ਼ਕਤੀ ਪ੍ਰਗਟ ਕੀਤੀ ਹੈ ਅਤੇ ਸਾਰਿਆਂ ਦਿਲਾਂ ਅੰਦਰ ਮੇਰੇ ਲਈ ਰਹਿਮਤ ਉਤਪੰਨ ਹੋ ਗਈ ਹੈ।
English
The Perfect Guru has revealed His power, and compassion has welled up in every heart.
ਆਪੇ ਮੇਲਿ ਵਡਾਈ ਕੀਨੀ; ਕੁਸਲ ਖੇਮ ਸਭ ਭਇਆ ॥੧॥
aape mel vaddaaee keenee; kusal khem sabh bheaa |1|
Punjabi
ਮੈਨੂੰ ਆਪਣੇ ਨਾਲ ਅਭੇਦ ਕਰ ਕੇ, ਪ੍ਰਭੂ ਨੇ ਮੈਨੂੰ ਪ੍ਰਭਤਾ ਬਖਸ਼ੀ ਹੈ ਅਤੇ ਮੈਨੂੰ ਕਲਿਆਣ ਅਤੇ ਸਮੂਹ ਪ੍ਰਸੰਨਤਾ ਪ੍ਰਾਪਤ ਹੋ ਗਈਆਂ ਹਨ।
English
Blending me with Himself, He has blessed me with glorious greatness, and I have found pleasure and happiness. ||1||
ਸਤਿਗੁਰੁ ਪੂਰਾ; ਮੇਰੈ ਨਾਲਿ ॥
satigur pooraa; merai naal |
Punjabi
ਪੂਰਨ ਸੱਚੇ ਗੁਰਾਂ ਜੀ ਹਮੇਸ਼ਾਂ ਮੈਂਡੇ ਅੰਗ ਸੰਗ ਹਨ।
English
The Perfect True Guru is always with me.