Ang 620
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਦੁਰਤੁ ਗਵਾਇਆ. ਹਰਿ ਪ੍ਰਭਿ ਆਪੇ; ਸਭੁ ਸੰਸਾਰੁ ਉਬਾਰਿਆ ॥
durat gavaaeaa. har prabh aape; sabh sansaar ubaariaa |
Punjabi
ਸੁਆਮੀ ਵਾਹਿਗੁਰੂ ਨੇ ਆਪ ਹੀ ਸਾਰੇ ਜਹਾਨ ਦੇ ਪਾਪ ਨਵਿਰਤ ਕਰ ਕੇ ਇਸ ਨੂੰ ਬਚਾ ਲਿਆ ਹੈ।
English
The Lord God Himself has rid the whole world of its sins, and saved it.
ਪਾਰਬ੍ਰਹਮਿ ਪ੍ਰਭਿ ਕਿਰਪਾ ਧਾਰੀ; ਅਪਣਾ ਬਿਰਦੁ ਸਮਾਰਿਆ ॥੧॥
paarabraham prabh kirapaa dhaaree; apanaa birad samaariaa |1|
Punjabi
ਪਰਮ ਪ੍ਰਭੂ ਸੁਆਮੀ ਨੇ ਆਪਣੀ ਮਿਹਰ ਕੀਤੀ ਹੈ ਅਤੇ ਆਪਣਾ ਧਰਮ ਨਿਭਾਇਆ ਹੈ।
English
The Supreme Lord God extended His mercy, and confirmed His innate nature. ||1||
ਹੋਈ ਰਾਜੇ ਰਾਮ ਕੀ; ਰਖਵਾਲੀ ॥
hoee raaje raam kee; rakhavaalee |
Punjabi
ਮੈਂ ਪ੍ਰਭੂ ਪਾਤਿਸ਼ਾਹ ਦੀ ਪਨਾਹ ਲਈ ਹੈ।
English
I have attained the Protective Sanctuary of the Lord, my King.
ਸੂਖ ਸਹਜ ਆਨਦ ਗੁਣ ਗਾਵਹੁ; ਮਨੁ ਤਨੁ ਦੇਹ ਸੁਖਾਲੀ ॥ ਰਹਾਉ ॥
sookh sehaj aanad gun gaavahu; man tan deh sukhaalee | rahaau |
Punjabi
ਆਰਾਮ, ਅਡੋਲਤਾ ਅਤੇ ਖੁਸ਼ੀ ਨਾਲ ਮੈਂ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹਾਂ ਅਤੇ ਮੇਰਾ ਚਿੱਤ, ਸਰੀਰ ਤੇ ਮਨੁੱਖੀ-ਢਾਂਚਾ ਸੁਖੀ ਹਨ। ਠਹਿਰਾਉ।
English
In celestial peace and ecstasy, I sing the Glorious Praises of the Lord, and my mind, body and being are at peace. ||Pause||
ਪਤਿਤ. ਉਧਾਰਣੁ ਸਤਿਗੁਰੁ ਮੇਰਾ; ਮੋਹਿ ਤਿਸ ਕਾ ਭਰਵਾਸਾ ॥
patit. udhaaran satigur meraa; mohi tis kaa bharavaasaa |
Punjabi
ਪਾਪੀਆਂ ਨੂੰ ਪਾਰ ਕਰਨ ਵਾਲਾ ਹੈ, ਮੈਂਡਾ ਸੱਚਾ ਗੁਰੂ। ਉਸ ਅੰਦਰ ਮੈਂ ਆਪਣਾ ਯਕੀਨ ਧਾਰ ਲਿਆ ਹੈ।
English
My True Guru is the Savior of sinners; I have placed my trust and faith in Him.
ਬਖਸਿ ਲਏ ਸਭਿ ਸਚੈ ਸਾਹਿਬਿ; ਸੁਣਿ ਨਾਨਕ ਕੀ ਅਰਦਾਸਾ ॥੨॥੧੭॥੪੫॥
bakhas le sabh sachai saahib; sun naanak kee aradaasaa |2|17|45|
Punjabi
ਨਾਨਕ ਦੇ ਬੇਨਤੀ ਸ੍ਰਵਣ ਕਰ ਕੇ, ਸੱਚੇ ਸੁਆਮੀ ਨੇ ਉਸ ਦੇ ਸਾਰੇ ਗੁਨਾਹ ਮਾਫ ਕਰ ਦਿੱਤੇ ਹਨ।
English
The True Lord has heard Nanak's prayer, and He has forgiven everything. ||2||17||45||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਬਖਸਿਆ ਪਾਰਬ੍ਰਹਮ ਪਰਮੇਸਰਿ; ਸਗਲੇ ਰੋਗ ਬਿਦਾਰੇ ॥
bakhasiaa paarabraham paramesar; sagale rog bidaare |
Punjabi
ਸ਼੍ਰੋਮਣੀ ਸਾਹਿਬ, ਆਦਿ ਪੁਰਖ ਨੇ ਮਾਫੀ ਦੇ ਦਿੱਤੀ ਹੈ ਅਤੇ ਸਾਰੀਆਂ ਬੀਮਾਰੀਆਂ ਦੂਰ ਹੋ ਗਈਆਂ ਹਨ।
English
The Supreme Lord God, the Transcendent Lord, has forgiven me, and all diseases have been cured.
ਗੁਰ ਪੂਰੇ ਕੀ ਸਰਣੀ ਉਬਰੇ; ਕਾਰਜ ਸਗਲ ਸਵਾਰੇ ॥੧॥
gur poore kee saranee ubare; kaaraj sagal savaare |1|
Punjabi
ਜੋ ਪੂਰਨ ਗੁਰਾਂ ਦੀ ਪਨਾਹ ਲੈਂਦੇ ਹਨ, ਉਹ ਤਰ ਜਾਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
English
Those who come to the Sanctuary of the True Guru are saved, and all their affairs are resolved. ||1||
ਹਰਿ ਜਨਿ ਸਿਮਰਿਆ ਨਾਮ ਅਧਾਰਿ ॥
har jan simariaa naam adhaar |
Punjabi
ਵਾਹਿਗੁਰੂ ਦਾ ਬੰਦਾ ਨਾਮ ਦਾ ਆਰਾਧਨ ਕਰਦਾ ਹੈ, ਜੋ ਉਸ ਦਾ ਆਸਰਾ ਹੈ।
English
The Lord's humble servant meditates in remembrance on the Naam, the Name of the Lord; this is his only support.
ਤਾਪੁ ਉਤਾਰਿਆ ਸਤਿਗੁਰਿ ਪੂਰੈ; ਅਪਣੀ ਕਿਰਪਾ ਧਾਰਿ ॥ ਰਹਾਉ ॥
taap utaariaa satigur poorai; apanee kirapaa dhaar | rahaau |
Punjabi
ਆਪਣੀ ਮਿਹਰ ਕਰਕੇ, ਪੂਰਨ ਗੁਰਾਂ ਨੇ ਤਾਪ ਲਾ ਦਿੱਤਾ ਹੈ। ਠਹਿਰਾਉ।
English
The Perfect True Guru extended His Mercy, and the fever has been dispelled. ||Pause||
ਸਦਾ ਅਨੰਦ ਕਰਹ ਮੇਰੇ ਪਿਆਰੇ; ਹਰਿ ਗੋਵਿਦੁ ਗੁਰਿ ਰਾਖਿਆ ॥
sadaa anand karah mere piaare; har govid gur raakhiaa |
Punjabi
ਮੈਂਡੇ ਪਿਆਰੇ ਸਦੀਵ ਹੀ ਖੁਸ਼ੀਆਂ ਮਨਾਉਂਦੇ ਹਨ ਕਿਉਂਕਿ ਮੇਰੇ ਗੁਰਾਂ ਨੇ ਹਰਿਗੋਬਿੰਦ ਨੂੰ ਬਚਾ ਲਿਆ ਹੈ।
English
So celebrate and be happy, my beloveds - the Guru has saved Hargobind.
ਵਡੀ ਵਡਿਆਈ. ਨਾਨਕ. ਕਰਤੇ ਕੀ; ਸਾਚੁ ਸਬਦੁ ਸਤਿ ਭਾਖਿਆ ॥੨॥੧੮॥੪੬॥
vaddee vaddiaaee. naanak. karate kee; saach sabad sat bhaakhiaa |2|18|46|
Punjabi
ਮਹਾਨ ਹੈ ਮਹਾਨਤਾ ਸਿਰਜਣਹਾਰ ਦੀ। ਸੱਚੇ ਹਨ ਉਸ ਦੇ ਬਚਨ-ਬਿਲਾਸ ਅਤੇ ਸੱਚੀ ਉਸ ਦੀ ਬਾਣੀ, ਹੇ ਨਾਨਕ!
English
Great is the glorious greatness of the Creator, O Nanak; True is the Word of His Shabad, and True is the sermon of His Teachings. ||2||18||46||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਭਏ ਕ੍ਰਿਪਾਲ ਸੁਆਮੀ ਮੇਰੇ; ਤਿਤੁ ਸਾਚੈ ਦਰਬਾਰਿ ॥
bhe kripaal suaamee mere; tith saachai darabaar |
Punjabi
ਮੈਂਡਾ ਮਾਲਕ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੈਂ ਉਸ ਦੀ ਸੱਚੀ ਦਰਗਾਹ ਵਿੱਚ ਸੁਰਖਰੂ ਹੋ ਗਿਆ ਹਾਂ।
English
My Lord and Master has become Merciful, in His True Court.
ਸਤਿਗੁਰਿ. ਤਾਪੁ ਗਵਾਇਆ ਭਾਈ; ਠਾਂਢਿ ਪਈ ਸੰਸਾਰਿ ॥
satigur. taap gavaaeaa bhaaee; tthaandt pee sansaar |
Punjabi
ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ ਅਤੇ ਸਾਰੇ ਜਹਾਨ ਵਿੱਚ ਠੰਢ-ਚੈਨ ਵਰਤ ਗਈ ਹੈ, ਹੇ ਵੀਰ!
English
The True Guru has taken away the fever, and the whole world is at peace, O Siblings of Destiny.
ਅਪਣੇ ਜੀਅ ਜੰਤ. ਆਪੇ ਰਾਖੇ; ਜਮਹਿ ਕੀਓ ਹਟਤਾਰਿ ॥੧॥
apane jeea jant. aape raakhe; jameh keeo hattataar |1|
Punjabi
ਆਪਣੇ ਜੀਵ-ਜੰਤੂ ਸੁਆਮੀ ਨੇ ਆਪ ਹੀ ਬਚਾ ਲਏ ਹਨ ਅਤੇ ਮੌਤ ਦਾ ਦੂਤ ਬੇਕਾਰ (ਬੇਅਸਰ) ਹੋ ਗਿਆ ਹੈ।
English
The Lord Himself protects His beings and creatures, and the Messenger of Death is out of work. ||1||
ਹਰਿ ਕੇ ਚਰਣ; ਰਿਦੈ ਉਰਿ ਧਾਰਿ ॥
har ke charan; ridai ur dhaar |
Punjabi
ਵਾਹਿਗੁਰੂ ਦੇ ਪੈਰ ਨੂੰ ਤੂੰ ਆਪਣੇ ਹਿਰਦੇ ਤੇ ਦਿਲ ਨਾਲ ਲਾਈ ਰੱਖ।
English
Enshrine the Lord's feet within your heart.
ਸਦਾ ਸਦਾ ਪ੍ਰਭੁ ਸਿਮਰੀਐ ਭਾਈ; ਦੁਖ ਕਿਲਬਿਖ ਕਾਟਣਹਾਰੁ ॥੧॥ ਰਹਾਉ ॥
sadaa sadaa prabh simareeai bhaaee; dukh kilabikh kaattanahaar |1| rahaau |
Punjabi
ਹਮੇਸ਼ਾ, ਹਮੇਸ਼ਾਂ ਸੁਆਮੀ ਦਾ ਭਜਨ ਕਰੀਏ, ਹੇ ਵੀਰ! ਉਹ ਦੁੱਖੜਿਆਂ ਤੇ ਪਾਪਾਂ ਨੂੰ ਨਸ਼ਟ ਕਰਨ ਵਾਲਾ ਹੈ। ਠਹਿਰਾਉ।
English
Forever and ever, meditate in remembrance on God, O Siblings of Destiny. He is the Eradicator of suffering and sins. ||1||Pause||
ਤਿਸ ਕੀ ਸਰਣੀ ਊਬਰੈ ਭਾਈ; ਜਿਨਿ ਰਚਿਆ ਸਭੁ ਕੋਇ ॥
tis kee saranee aoobarai bhaaee; jin rachiaa sabh koe |
Punjabi
ਉਸ ਦੀ ਸ਼ਰਣਾਗਤ, ਜਿਸ ਨੇ ਸਾਰਿਆਂ ਨੂੰ ਸਾਜਿਆ ਹੈ, ਪ੍ਰਾਣੀਆਂ ਦਾ ਪਾਰ ਉਤਾਰਾ ਕਰ ਦਿੰਦੀ ਹੈ, ਹੇ ਭਰਾ!
English
He fashioned all beings, O Siblings of Destiny, and His Sanctuary saves them.
ਕਰਣ ਕਾਰਣ ਸਮਰਥੁ ਸੋ ਭਾਈ; ਸਚੈ ਸਚੀ ਸੋਇ ॥
karan kaaran samarath so bhaaee; sachai sachee soe |
Punjabi
ਉਹ ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈ, ਹੇ ਭਰਾ! ਸੱਚੀ ਹੈ ਸ਼ੋਭਾ ਸੱਚੇ ਸੁਆਮੀ ਦੀ।
English
He is the Almighty Creator, the Cause of causes, O Siblings of Destiny; He, the True Lord, is True.
ਨਾਨਕ ਪ੍ਰਭੂ ਧਿਆਈਐ ਭਾਈ; ਮਨੁ ਤਨੁ ਸੀਤਲੁ ਹੋਇ ॥੨॥੧੯॥੪੭॥
naanak prabhoo dhiaaeeai bhaaee; man tan seetal hoe |2|19|47|
Punjabi
ਗੁਰੂ ਜੀ ਆਖਦੇ ਹਨ, ਹੇ ਭਰਾ! ਤੂੰ ਸਾਹਿਬ ਦਾ ਸਿਮਰਨ ਕਰ ਅਤੇ ਤੇਰੀ ਆਤਮਾ ਤੇ ਦੇਹ ਸ਼ਾਤ ਹੋ ਜਾਣਗੇ।
English
Nanak: meditate on God, O Siblings of Destiny, and your mind and body shall be cool and calm. ||2||19||47||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਸੰਤਹੁ; ਹਰਿ ਹਰਿ ਨਾਮੁ ਧਿਆਈ ॥
santahu; har har naam dhiaaee |
Punjabi
ਹੇ ਸਾਧੂਓ! ਮੈਂ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
English
O Saints, meditate on the Name of the Lord, Har, Har.
ਸੁਖ ਸਾਗਰ ਪ੍ਰਭੁ. ਵਿਸਰਉ ਨਾਹੀ; ਮਨ ਚਿੰਦਿਅੜਾ ਫਲੁ ਪਾਈ ॥੧॥ ਰਹਾਉ ॥
sukh saagar prabh. visrau naahee; man chindiarraa fal paaee |1| rahaau |
Punjabi
ਮੈਂ ਖੁਸ਼ੀ ਦੇ ਸਮੁੰਦਰ, ਸੁਆਮੀ ਨੂੰ ਨਹੀਂ ਭੁਲਾਉਂਦਾ ਅਤੇ ਆਪਣੇ ਚਿੱਤ-ਚਾਹੁੰਦੇ ਫਲ ਹਾਸਲ ਕਰਦਾ ਹਾਂ। ਠਹਿਰਾਉ।
English
Never forget God, the ocean of peace; thus you shall obtain the fruits of your mind's desires. ||1||Pause||
ਸਤਿਗੁਰਿ ਪੂਰੈ. ਤਾਪੁ ਗਵਾਇਆ; ਅਪਣੀ ਕਿਰਪਾ ਧਾਰੀ ॥
satigur poorai. taap gavaaeaa; apanee kirapaa dhaaree |
Punjabi
ਆਪਣੀ ਮਿਹਰ ਕਰ ਕੇ, ਪੂਰਨ ਸੱਚੇ ਗੁਰਾਂ ਨੇ ਬੁਖਾਰ ਉਤਾਰ ਦਿੱਤਾ ਹੈ।
English
Extending His Mercy, the Perfect True Guru has dispelled the fever.
ਪਾਰਬ੍ਰਹਮ ਪ੍ਰਭ ਭਏ ਦਇਆਲਾ; ਦੁਖੁ ਮਿਟਿਆ ਸਭ ਪਰਵਾਰੀ ॥੧॥
paarabraham prabh bhe deaalaa; dukh mittiaa sabh paravaaree |1|
Punjabi
ਪਰਮ ਪ੍ਰਭੂ ਸੁਆਮੀ ਮਿਹਰਬਾਨ ਹੋ ਗਿਆ ਹੈ, ਅਤੇ ਮੇਰੇ ਸਾਰੇ ਟੱਬਰ-ਕਬੀਲੇ ਦਾ ਦੁੱਖੜਾ ਦੂਰ ਹੋ ਗਿਆ ਹੈ।
English
The Supreme Lord God has become kind and compassionate, and my whole family is now free of pain and suffering. ||1||
ਸਰਬ ਨਿਧਾਨ ਮੰਗਲ ਰਸ ਰੂਪਾ; ਹਰਿ ਕਾ ਨਾਮੁ ਅਧਾਰੋ ॥
sarab nidhaan mangal ras roopaa; har kaa naam adhaaro |
Punjabi
ਮੈਨੂੰ ਵਾਹਿਗੁਰੂ ਦੇ ਨਾਮ ਦਾ ਆਸਰਾ ਹੈ, ਜੋ ਸਮੂਹ ਖੁਸ਼ੀ, ਅੰਮ੍ਰਿਤ ਅਤੇ ਸੁੰਦਰਤਾ ਦਾ ਖਜਾਨਾ ਹੈ।
English
The Treasure of absolute joy, sublime elixir and beauty, the Name of the Lord is my only Support.
ਨਾਨਕ. ਪਤਿ ਰਾਖੀ ਪਰਮੇਸਰਿ; ਉਧਰਿਆ ਸਭੁ ਸੰਸਾਰੋ ॥੨॥੨੦॥੪੮॥
naanak. pat raakhee paramesar; udhariaa sabh sansaaro |2|20|48|
Punjabi
ਨਾਨਕ, ਸ਼੍ਰੋਮਣੀ ਸਾਹਿਬ ਨੇ ਮੇਰੀ ਇੱਜ਼ਤ-ਆਬਰੂ ਰੱਖ ਲਈ ਹੈ ਅਤੇ ਸਾਰੇ ਜਹਾਨ ਦਾ ਪਾਰ ਉਤਾਰਾ ਹੋ ਗਿਆ ਹੈ।
English
O Nanak, the Transcendent Lord has preserved my honor, and saved the whole world. ||2||20||48||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਮੇਰਾ. ਸਤਿਗੁਰੁ ਰਖਵਾਲਾ ਹੋਆ ॥
meraa. satigur rakhavaalaa hoaa |
Punjabi
ਮੈਂਡਾ ਸੱਚਾ ਗੁਰੂ ਹੁਣ ਮੇਰਾ ਰੱਖਿਅਕ ਹੈ।
English
My True Guru is my Savior and Protector.
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ; ਹਰਿ ਗੋਵਿਦੁ ਨਵਾ ਨਿਰੋਆ ॥੧॥ ਰਹਾਉ ॥
dhaar kripaa prabh haath de raakhiaa; har govid navaa niroaa |1| rahaau |
Punjabi
ਆਪਣੀ ਮਿਹਰ ਕਰ ਅਤੇ ਹੱਥ ਦੇ ਕੇ, ਸਾਹਿਬ ਨੇ ਹਰਿਗੋਬਿੰਦ ਨੂੰ ਰੱਖ ਲਿਆ ਹੈ। ਉਹ ਹੁਣ ਨੌ-ਬਰ-ਨੌ ਹੈ। ਠਹਿਰਾਉ।
English
Showering us with His Mercy and Grace, God extended His Hand, and saved Hargobind, who is now safe and secure. ||1||Pause||
ਤਾਪੁ ਗਇਆ. ਪ੍ਰਭਿ ਆਪਿ ਮਿਟਾਇਆ; ਜਨ ਕੀ ਲਾਜ ਰਖਾਈ ॥
taap geaa. prabh aap mittaaeaa; jan kee laaj rakhaaee |
Punjabi
ਬੁਖਾਰ ਹੱਟ ਗਿਆ ਹੈ, ਸਾਈਂ ਨੇ ਖੁਦ ਇਸ ਨੂੰ ਦੂਰ ਕੀਤਾ ਹੈ ਅਤੇ ਆਪਣੇ ਦਾਸ ਦੀ ਇੱਜ਼ਤ-ਆਬਰੂ ਰੱਖੀ ਹੈ।
English
The fever is gone - God Himself eradicated it, and preserved the honor of His servant.
ਸਾਧਸੰਗਤਿ ਤੇ ਸਭ ਫਲ ਪਾਏ; ਸਤਿਗੁਰ ਕੈ ਬਲਿ ਜਾਂਈ ॥੧॥
saadhasangat te sabh fal paae; satigur kai bal jaanee |1|
Punjabi
ਸਤਿ ਸੰਗਤ ਪਾਸੋਂ ਮੈਂ ਸਾਰੀਆਂ ਦਾਤਾਂ ਪ੍ਰਾਪਤ ਕੀਤੀਆਂ ਹਨ। ਸੱਚੇ ਗੁਰਾਂ ਦੇ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
English
I have obtained all blessings from the Saadh Sangat, the Company of the Holy; I am a sacrifice to the True Guru. ||1||
ਹਲਤੁ ਪਲਤੁ ਪ੍ਰਭ ਦੋਵੈ ਸਵਾਰੇ; ਹਮਰਾ ਗੁਣੁ ਅਵਗੁਣੁ. ਨ ਬੀਚਾਰਿਆ ॥
halat palat prabh dovai savaare; hamaraa gun avagun. na beechaariaa |
Punjabi
ਸੁਆਮੀ ਨੇ ਮੈਨੂੰ ਲੋਕ ਅਤੇ ਪ੍ਰਲੋਕ ਦੋਹਾਂ ਵਿੱਚ ਸੁਰਖਰੂ ਕਰ ਦਿੱਤਾ ਹੈ। ਉਸ ਨੇ ਮੇਰੀਆਂ ਨੇਕੀਆਂ ਤੇ ਬਦੀਆਂ ਦਾ ਖਿਆਲ ਨਹੀਂ ਕੀਤਾ।
English
God has saved me, both here and hereafter. He has not taken my merits and demerits into account.