Ang 624
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਗੁਰਿ ਪੂਰੈ. ਕੀਤੀ ਪੂਰੀ ॥
gur poorai. keetee pooree |
Punjabi
ਪੂਰਨ ਗੁਰਾਂ ਨੇ ਮੈਨੂੰ ਸੰਪੂਰਨ ਕਰ ਦਿੱਤਾ ਹੈ।
English
The Perfect Guru has made me perfect.
ਪ੍ਰਭੁ ਰਵਿ ਰਹਿਆ ਭਰਪੂਰੀ ॥
prabh rav rahiaa bharapooree |
Punjabi
ਸੁਆਮੀ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।
English
God is totally pervading and permeating everywhere.
ਖੇਮ ਕੁਸਲ ਭਇਆ ਇਸਨਾਨਾ ॥
khem kusal bheaa isanaanaa |
Punjabi
ਆਰਾਮ ਅਤੇ ਅਨੰਦ ਨਾਲ ਹੁਣ, ਮੈਂ ਨਹਾਉਂਦਾ ਹਾਂ।
English
With joy and pleasure, I take my purifying bath.
ਪਾਰਬ੍ਰਹਮ ਵਿਟਹੁ ਕੁਰਬਾਨਾ ॥੧॥
paarabraham vittahu kurabaanaa |1|
Punjabi
ਪਰਮ ਪ੍ਰਭੂ ਉਤੋਂ ਮੈਂ ਘੋਲੀ ਵੰਞਦਾ ਹਾਂ।
English
I am a sacrifice to the Supreme Lord God. ||1||
ਗੁਰ ਕੇ ਚਰਨ ਕਵਲ; ਰਿਦ ਧਾਰੇ ॥
gur ke charan kaval; rid dhaare |
Punjabi
ਗੁਰਾਂ ਦੇ ਕੰਵਲ ਚਰਨ, ਮੈਂ ਆਪਣੇ ਮਨ ਵਿੱਚ ਟਿਕਾਉਂਦਾ ਹਾਂ।
English
I enshrine the lotus feet of the Guru within my heart.
ਬਿਘਨੁ ਨ ਲਾਗੈ. ਤਿਲ ਕਾ ਕੋਈ; ਕਾਰਜ ਸਗਲ ਸਵਾਰੇ ॥੧॥ ਰਹਾਉ ॥
bighan na laagai. til kaa koee; kaaraj sagal savaare |1| rahaau |
Punjabi
ਇਕ ਤਿਲ ਮਾਤ੍ਰ ਰੁਕਾਵਟ ਭੀ ਮੈਨੂੰ ਪੇਸ਼ ਨਹੀਂ ਆਉਂਦੀ ਅਤੇ ਮੇਰੇ ਸਾਰੇ ਕੰਮ ਸੌਰ ਗਏ ਹਨ। ਠਹਿਰਾਉ।
English
Not even the tiniest obstacle blocks my way; all my affairs are resolved. ||1||Pause||
ਮਿਲਿ ਸਾਧੂ. ਦੁਰਮਤਿ ਖੋਏ ॥
mil saadhoo. duramat khoe |
Punjabi
ਸੰਤਾਂ ਨਾਲ ਮਿਲ ਕੇ ਮੇਰੀ ਖੋਟੀ ਬੁੱਧੀ ਨਾਸ ਹੋ ਗਈ ਹੈ।
English
Meeting with the Holy Saints, my evil-mindedness was eradicated.
ਪਤਿਤ. ਪੁਨੀਤ ਸਭ ਹੋਏ ॥
patit. puneet sabh hoe |
Punjabi
ਇਸ ਤਰ੍ਹਾਂ ਸਾਰੇ ਪਾਪੀ ਪਵਿੱਤਰ ਹੋ ਜਾਂਦੇ ਹਨ।
English
All the sinners are purified.
ਰਾਮਦਾਸਿ ਸਰੋਵਰ ਨਾਤੇ ॥
raamadaas sarovar naate |
Punjabi
ਰਾਮ ਦਾਸ ਦੇ ਤਾਲਾਬ ਵਿੱਚ ਇਸ਼ਨਾਨ ਕਰਨ ਦੁਆਰਾ,
English
Bathing in the sacred pool of Guru Ram Das,
ਸਭ ਲਾਥੇ; ਪਾਪ ਕਮਾਤੇ ॥੨॥
sabh laathe; paap kamaate |2|
Punjabi
ਬੰਦੇ ਦੇ ਕੀਤੇ ਹੋਏ ਸਾਰੇ ਗੁਨਾਹ ਧੋਤੇ ਜਾਂਦੇ ਹਨ।
English
all the sins one has committed are washed away. ||2||
ਗੁਨ ਗੋਬਿੰਦ; ਨਿਤ ਗਾਈਐ ॥
gun gobind; nit gaaeeai |
Punjabi
ਤੂੰ ਸਦੀਵ ਹੀ ਸ੍ਰਿਸ਼ਟੀ ਦੇ ਸੁਆਮੀ ਦੀ ਉਸਤਤੀ ਗਾਇਨ ਕਰ,
English
So sing forever the Glorious Praises of the Lord of the Universe;
ਸਾਧਸੰਗਿ; ਮਿਲਿ ਧਿਆਈਐ ॥
saadhasang; mil dhiaaeeai |
Punjabi
ਅਤੇ ਸਤਿਸੰਗਤ ਨਾਲ ਜੁੜ ਕੇ ਮਾਲਕ ਦਾ ਆਰਾਧਨ ਕਰ।
English
joining the Saadh Sangat, the Company of the Holy, meditate on Him.
ਮਨ ਬਾਂਛਤ ਫਲ ਪਾਏ ॥
man baanchhat fal paae |
Punjabi
ਚਿੱਤ-ਚਾਹੁੰਦੇ ਮੇਵੇ ਪ੍ਰਾਪਤ ਹੋ ਜਾਂਦੇ ਹਨ,
English
The fruits of your mind's desires are obtained
ਗੁਰੁ ਪੂਰਾ ਰਿਦੈ ਧਿਆਏ ॥੩॥
gur pooraa ridai dhiaae |3|
Punjabi
ਹਿਰਦੇ ਅੰਦਰ ਪੂਰਨ ਗੁਰਾਂ ਦਾ ਚਿੰਤਨ ਕਰਨ ਦੁਆਰਾ।
English
by meditating on the Perfect Guru within your heart. ||3||
ਗੁਰ ਗੋਪਾਲ ਆਨੰਦਾ ॥
gur gopaal aanandaa |
Punjabi
ਮੇਰੇ ਪ੍ਰਭੂ, ਗੁਰੂ ਜੀ ਪ੍ਰਸੰਨ ਹਨ।
English
The Guru, the Lord of the World, is blissful;
ਜਪਿ ਜਪਿ ਜੀਵੈ ਪਰਮਾਨੰਦਾ ॥
jap jap jeevai paramaanandaa |
Punjabi
ਮਹਾਨ ਪ੍ਰਸੰਨਤਾ ਦੇ ਸੁਆਮੀ ਦਾ ਸਿਮਰਨ ਤੇ ਆਰਾਧਨ ਕਰਨ ਦੁਆਰਾ ਉਹ ਜੀਊਦੇ ਹਨ।
English
chanting, meditating on the Lord of supreme bliss, He lives.
ਜਨ ਨਾਨਕ. ਨਾਮੁ ਧਿਆਇਆ ॥
jan naanak. naam dhiaaeaa |
Punjabi
ਗੋਲੇ ਨਾਨਕ ਨੇ ਨਾਮ ਦਾ ਚਿੰਤਨ ਕੀਤਾ ਹੈ।
English
Servant Nanak meditates on the Naam, the Name of the Lord.
ਪ੍ਰਭ ਅਪਨਾ ਬਿਰਦੁ ਰਖਾਇਆ ॥੪॥੧੦॥੬੦॥
prabh apanaa birad rakhaaeaa |4|10|60|
Punjabi
ਸੋ ਸਾਹਿਬ ਨੇ ਆਪਣਾ ਧਰਮ (ਸੁਭਾਵ) ਪਾਲ ਕੇ ਉਸ ਨੂੰ ਸਸ਼ੋਭਤ ਕੀਤਾ ਹੈ।
English
God has confirmed His innate nature. ||4||10||60||
ਰਾਗੁ ਸੋਰਠਿ ਮਹਲਾ ੫ ॥
raag soratth mahalaa 5 |
Punjabi
ਰਾਗ ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਦਹ ਦਿਸ ਛਤ੍ਰ. ਮੇਘ ਘਟਾ ਘਟ; ਦਾਮਨਿ ਚਮਕਿ ਡਰਾਇਓ ॥
deh dis chhatr. megh ghattaa ghatt; daaman chamak ddaraaeo |
Punjabi
ਦਸੀਂ ਪਾਸੀਂ ਹੀ ਆਸਮਾਨ ਵਿੱਚ ਬੱਦਲ ਸ਼ਾਮਿਆਨੇ ਦੀ ਤਰ੍ਹਾਂ ਛਾਏ ਹੋਏ ਹਨ ਅਤੇ ਸੰਘਣੀ ਕਾਲੀ ਘਟਾ ਦੀ ਬਿਜਲੀ ਦੀ ਲਸ਼ਕਾਰ ਮੇਨੂੰ ਭੈ-ਭੀਤ ਕਰਦੀ ਹੈ।
English
In the ten directions, the clouds cover the sky like a canopy; through the dark clouds, lightning flashes, and I am terrified.
ਸੇਜ ਇਕੇਲੀ. ਨੀਦ ਨਹੁ ਨੈਨਹ; ਪਿਰੁ ਪਰਦੇਸਿ ਸਿਧਾਇਓ ॥੧॥
sej ikelee. need nahu nainah; pir parades sidhaaeo |1|
Punjabi
ਮੈਂ ਪਤਨੀ ਦਾ (ਹਿਰਦੇ ਰੂਪੀ) ਪਲੰਘ, ਸੁੰਨਮਸੁੰਨਾ ਹੈ, ਮੇਰੀਆਂ ਅੱਖਾਂ ਵਿੱਚ ਨੀਂਦਰ ਨਹੀਂ ਤੇ ਮੇਰਾ ਪਿਆਰਾ ਪਤੀ ਬਦੇਸ਼ ਚਲਿਆ ਗਿਆ ਹੈ।
English
By bed is empty, and my eyes are sleepless; my Husband Lord has gone far away. ||1||
ਹੁਣਿ. ਨਹੀ ਸੰਦੇਸਰੋ ਮਾਇਓ ॥
hun. nahee sandesaro maaeo |
Punjabi
ਐਨੀ ਦਿਨੀ ਮੈਨੂੰ ਉਸ ਦਾ ਕੋਈ ਸੁਨੇਹਾ ਨਹੀਂ ਆਉਂਦਾ, ਹੇ ਮਾਤਾ!
English
Now, I receive no messages from Him, O mother!
ਏਕ ਕੋਸਰੋ. ਸਿਧਿ ਕਰਤ ਲਾਲੁ; ਤਬ ਚਤੁਰ ਪਾਤਰੋ ਆਇਓ ॥ ਰਹਾਉ ॥
ek kosaro. sidh karat laal; tab chatur paataro aaeo | rahaau |
Punjabi
ਅੱਗੇ ਜਦ ਮੇਰਾ ਪ੍ਰੀਤਮ ਇਕ ਮੀਲ ਭੀ ਪਰੇ ਜਾਂਦਾ ਸੀ ਤਾਂ ਮੈਨੂੰ ਉਸ ਦੀਆਂ ਚਾਰ ਚਿੱਠੀਆਂ ਆ ਜਾਂਦੀਆਂ ਸਨ। ਠਹਿਰਾਉ।
English
When my Beloved used to go even a mile away, He would send me four letters. ||Pause||
ਕਿਉ ਬਿਸਰੈ. ਇਹੁ ਲਾਲੁ ਪਿਆਰੋ; ਸਰਬ ਗੁਣਾ ਸੁਖਦਾਇਓ ॥
kiau bisarai. ihu laal piaaro; sarab gunaa sukhadaaeo |
Punjabi
ਮੈਂ ਇਸ ਆਪਣੇ ਲਾਡਲੇ ਪ੍ਰੀਤਮ ਨੂੰ ਕਿਸ ਤਰ੍ਹਾਂ ਭੁਲਾ ਸਕਦਾ ਹਾਂ ਜੋ ਸਾਰੀਆਂ ਨੇਕੀਆਂ ਤੇ ਆਰਾਮ ਦੇਣ ਵਾਲਾ ਹੈ।
English
How could I forget this Dear Beloved of mine? He is the Giver of peace, and all virtues.
ਮੰਦਰਿ ਚਰਿ ਕੈ. ਪੰਥੁ ਨਿਹਾਰਉ; ਨੈਨ. ਨੀਰਿ ਭਰਿ ਆਇਓ ॥੨॥
mandar char kai. panth nihaarau; nain. neer bhar aaeo |2|
Punjabi
ਮਹਿਲ ਤੇ ਚੜ੍ਹ ਕੇ ਮੈਂ ਆਪਣੇ ਪ੍ਰੀਤਮ ਦਾ ਰਾਹ ਵੇਖਦੀ ਹਾਂ ਅਤੇ ਮੇਰੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਹਨ।
English
Ascending to His Mansion, I gaze upon His path, and my eyes are filled with tears. ||2||
ਹਉ ਹਉ ਭੀਤਿ ਭਇਓ ਹੈ ਬੀਚੋ; ਸੁਨਤ ਦੇਸਿ ਨਿਕਟਾਇਓ ॥
hau hau bheet bheo hai beecho; sunat des nikattaaeo |
Punjabi
ਹੰਕਾਰ ਤੇ ਹਉਮੈ ਦੀ ਕੰਧ ਮੇਰੇ ਤੇ ਉਸ ਦੇ ਵਿਚਕਾਰ ਪਈ ਹੋਈ ਹੈ। ਉਹ ਐਨ ਨੇੜੇ ਹੀ ਦੇਸ਼ ਵਿੱਚ ਸੁਣਿਆ ਜਾਂਦਾ ਹੈ।
English
The wall of egotism and pride separates us, but I can hear Him nearby.
ਭਾਂਭੀਰੀ ਕੇ ਪਾਤ ਪਰਦੋ; ਬਿਨੁ ਪੇਖੇ. ਦੂਰਾਇਓ ॥੩॥
bhaanbheeree ke paat parado; bin pekhe. dooraaeo |3|
Punjabi
ਮੇਰੇ ਅਤੇ ਸਾਹਿਬ ਦੇ ਵਿਚਾਲੇ ਤਿਤਲੀ ਦੇ ਖੰਭਾਂ ਵਰਗਾ ਬਰੀਕ ਪੜਦਾ ਹੈ। ਉਸ ਨੂੰ ਨਾਂ ਵੇਖਦੀ ਹੋਈ, ਮੈਂ ਉਸ ਨੂੰ ਦੁਰੇਡੇ ਖਿਆਲ ਕਰਦੀ ਹਾਂ।
English
There is a veil between us, like the wings of a butterfly; without being able to see Him, He seems so far away. ||3||
ਭਇਓ ਕਿਰਪਾਲੁ ਸਰਬ ਕੋ ਠਾਕੁਰੁ; ਸਗਰੋ ਦੂਖੁ ਮਿਟਾਇਓ ॥
bheo kirapaal sarab ko tthaakur; sagaro dookh mittaaeo |
Punjabi
ਸਾਰਿਆਂ ਦਾ ਸੁਆਮੀ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਤੇ ਉਸ ਨੇ ਮੇਰੇ ਸਾਰੇ ਦੁੱਖੜੇ ਦੂਰ ਕਰ ਦਿੱਤੇ ਹਨ।
English
The Lord and Master of all has become merciful; He has dispelled all my sufferings.
ਕਹੁ ਨਾਨਕ. ਹਉਮੈ ਭੀਤਿ, ਗੁਰਿ ਖੋਈ; ਤਉ ਦਇਆਰੁ ਬੀਠਲੋ ਪਾਇਓ ॥੪॥
kahu naanak. haumai bheet, gur khoee; tau deaar beetthalo paaeo |4|
Punjabi
ਗੁਰੂ ਜੀ ਆਖਦੇ ਹਨ, ਜਦ ਗੁਰਾਂ ਨੇ ਹੰਕਾਰ ਦੀ ਕੰਧ ਢਾਹ ਦਿੱਤੀ, ਤਦ ਮੈਂ ਮਿਹਰਬਾਨ ਮਾਲਕ ਨੂੰ ਪਾ ਲਿਆ।
English
Says Nanak, when the Guru tore down the wall of egotism, then, I found my Merciful Lord and Master. ||4||
ਸਭੁ ਰਹਿਓ ਅੰਦੇਸਰੋ; ਮਾਇਓ ॥
sabh rahio andesaro; maaeo |
Punjabi
ਮੇਰੇ ਸਾਰੇ ਡਰ, ਹੁਣ ਦੂਰ ਹੋ ਗਏ ਹਨ, ਹੇ ਮਾਤਾ!
English
All my fears have been dispelled, O mother!
ਜੋ ਚਾਹਤ; ਸੋ ਗੁਰੂ ਮਿਲਾਇਓ ॥
jo chaahat; so guroo milaaeo |
Punjabi
ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਜਿਸ ਨੂੰ ਮੈਂ ਲੋੜਦਾ ਸਾਂ।
English
Whoever I seek, the Guru leads me to find.
ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥੬੧॥
sarab gunaa nidh raaeo | rahaau doojaa |11|61|
Punjabi
ਵਾਹਿਗੁਰੂ ਪਾਤਿਸ਼ਾਹ ਸਾਰੀਆਂ ਨੇਕੀਆਂ ਦਾ ਖਜਾਨਾ ਹੈ। ਠਹਿਰਾਉ ਦੂਜਾ।
English
The Lord, our King, is the treasure of all virtue. ||Second Pause||11||61||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਗਈ ਬਹੋੜੁ. ਬੰਦੀ ਛੋੜੁ; ਨਿਰੰਕਾਰੁ ਦੁਖਦਾਰੀ ॥
gee bahorr. bandee chhorr; nirankaar dukhadaaree |
Punjabi
ਰੂਪ-ਰਹਿਤ ਸੁਆਮੀ, ਗਈ ਹੋਈ ਨੂੰ ਮੋੜ ਲਿਆਉਣ ਵਾਲਾ, ਕੈਦ ਤੋਂ ਛੁਡਾਉਣਹਾਰ ਤੇ ਦੁਖੜਾ ਦੂਰ ਕਰਨ ਵਾਲਾ ਹੈ।
English
The Restorer of what was taken away, the Liberator from captivity; the Formless Lord, the Destroyer of pain.
ਕਰਮੁ ਨ ਜਾਣਾ. ਧਰਮੁ ਨ ਜਾਣਾ; ਲੋਭੀ ਮਾਇਆਧਾਰੀ ॥
karam na jaanaa. dharam na jaanaa; lobhee maaeaadhaaree |
Punjabi
ਮੈਂ ਸ਼ੁੱਭ ਕਰਮ ਨਹੀਂ ਜਾਣਦਾ, ਮੈਂ ਸਾਹਿਬ ਦੀ ਭਗਤੀ ਨੂੰ ਨਹੀਂ ਸਮਝਦਾ ਅਤੇ ਮੈਂ ਲਾਲਚੀ ਤੇ ਦੌਲਤ ਦਾ ਪਿਆਰਾ ਹਾਂ।
English
I do not know about karma and good deeds; I do not know about Dharma and righteous living. I am so greedy, chasing after Maya.
ਨਾਮੁ ਪਰਿਓ ਭਗਤੁ ਗੋਵਿੰਦ ਕਾ; ਇਹ ਰਾਖਹੁ ਪੈਜ ਤੁਮਾਰੀ ॥੧॥
naam pario bhagat govind kaa; ih raakhahu paij tumaaree |1|
Punjabi
ਮੇਰਾ ਨਾਉ ਸੁਆਮੀ ਦਾ ਸਾਧੂ ਪੈ ਗਿਆ ਹੈ। ਇਸ ਲਈ ਮੇਰੇ ਮਾਲਕ ਇਸ ਆਪਣੀ ਪਤਿ-ਆਬਰੂ ਦੀ ਰੱਖਿਆ ਕਰ।
English
I go by the name of God's devotee; please, save this honor of Yours. ||1||
ਹਰਿ ਜੀਉ; ਨਿਮਾਣਿਆ ਤੂ ਮਾਣੁ ॥
har jeeo; nimaaniaa too maan |
Punjabi
ਹੇ ਮਹਾਰਾਜ ਸੁਆਮੀ! ਤੂੰ ਨਿਪੱਤਿਆਂ ਦੀ ਪੱਤ ਹੈ।
English
O Dear Lord, You are the honor of the dishonored.
ਨਿਚੀਜਿਆ. ਚੀਜ ਕਰੇ ਮੇਰਾ ਗੋਵਿੰਦੁ; ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥
nicheejiaa. cheej kare meraa govind; teree kudarat kau kurabaan | rahaau |
Punjabi
ਨਿਕੰਮਿਆਂ ਨੂੰ, ਮੈਂਡਾ ਸ੍ਰਿਸ਼ਟੀ ਦਾ ਸੁਆਮੀ ਗੁਣਵਾਨ ਬਣਾ ਦਿੰਦਾ ਹੈ। ਮੈਂ ਤੈਂਡੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ। ਠਹਿਰਾਉ।
English
You make the unworthy ones worthy, O my Lord of the Universe; I am a sacrifice to Your almighty creative power. ||Pause||
ਜੈਸਾ ਬਾਲਕੁ. ਭਾਇ ਸੁਭਾਈ; ਲਖ ਅਪਰਾਧ ਕਮਾਵੈ ॥
jaisaa baalak. bhaae subhaaee; lakh aparaadh kamaavai |
Punjabi
ਜਿਸ ਤਰ੍ਹਾਂ ਇਕ ਬੱਚਾ ਪ੍ਰੇਮ ਸੁਭਾਅ ਦੇ ਅਧੀਨ ਲੱਖੂਖਾਂ ਹੀ ਕਸੂਰ ਕਰਦਾ ਹੈ,
English
Like the child, innocently making thousands of mistakes
ਕਰਿ ਉਪਦੇਸੁ ਝਿੜਕੇ ਬਹੁ ਭਾਤੀ; ਬਹੁੜਿ. ਪਿਤਾ ਗਲਿ ਲਾਵੈ ॥
kar upades jhirrake bahu bhaatee; bahurr. pitaa gal laavai |
Punjabi
ਅਤੇ ਭਾਵਨੂੰ ਉਸ ਦਾ ਪਿਓ ਉਸ ਨੂੰ ਘਣੇਰਿਆਂ ਤਰੀਕਿਆਂ ਨਾਲ ਸਮਝਾਉਂਦਾ ਅਤੇ ਤਾੜਦਾ ਹੈ, ਪਰ ਓੜਕ ਨੂੰ ਉਹ ਉਸ ਨੂੰ ਆਪਣੀ ਛਾਤੀ ਨਾਲ ਲਾ ਲੈਂਦਾ ਹੈ।
English
his father teaches him, and scolds him so many times, but still, he hugs him close in his embrace.
ਪਿਛਲੇ ਅਉਗੁਣ. ਬਖਸਿ ਲਏ ਪ੍ਰਭੁ; ਆਗੈ ਮਾਰਗਿ ਪਾਵੈ ॥੨॥
pichhale aaugun. bakhas le prabh; aagai maarag paavai |2|
Punjabi
ਏਸੇ ਤਰ੍ਹਾਂ, ਹੇ ਸੁਆਮੀ! ਤੂੰ ਮੇਰੇ ਪਿਛਲੇ ਅਪਰਾਧਾਂ ਦੀ ਮੈਨੂੰ ਮਾਫੀ ਦੇ ਦੇਹ ਅਤੇ ਅਗਾਹਾਂ ਨੂੰ ਮੈਨੂੰ ਆਪਣੇ ਰਾਹੇ ਪਾ ਦੇ।
English
Please forgive my past actions, God, and place me on Your path for the future. ||2||
ਹਰਿ ਅੰਤਰਜਾਮੀ ਸਭ ਬਿਧਿ ਜਾਣੈ; ਤਾ ਕਿਸੁ ਪਹਿ ਆਖਿ ਸੁਣਾਈਐ ॥
har antarajaamee sabh bidh jaanai; taa kis peh aakh sunaaeeai |
Punjabi
ਦਿਲਾਂ ਦੀਆਂ ਜਾਨਣਹਾਰ ਵਾਹਿਗੁਰੂ ਮੇਰੇ ਮਨ ਦੀ ਸਾਰੀ ਅਸਵਥਾ ਨੂੰ ਜਾਣਦਾ ਹੈ। ਤਦ ਮੈਂ ਹੋਰ ਕੀਹਦੇ ਕੋਲ ਜਾ ਕੇ ਦੱਸਾਂ?
English
The Lord, the Inner-knower, the Searcher of hearts, knows all about my state of mind; so who else should I go to and speak to?
ਕਹਣੈ ਕਥਨਿ. ਨ ਭੀਜੈ ਗੋਬਿੰਦੁ; ਹਰਿ ਭਾਵੈ ਪੈਜ ਰਖਾਈਐ ॥
kahanai kathan. na bheejai gobind; har bhaavai paij rakhaaeeai |
Punjabi
ਪ੍ਰਭੂ ਪ੍ਰਮੇਸ਼ਰ ਗੱਲਾਂ ਬਾਤਾਂ ਕਰਨ ਨਾਲ ਪ੍ਰਸੰਨ ਨਹੀਂ ਹੁੰਦਾ, ਜੇਕਰ ਉਸ ਨੂੰ ਚੰਗਾ ਲੱਗੇ, ਤਾਂ ਉਹ ਬੰਦੇ ਦੀ ਪਤਿ ਰੱਖਦਾ ਹੈ।
English
The Lord, the Lord of the Universe, is not pleased by mere recitation of words; if it is pleasing to His Will, He preserves our honor.
ਅਵਰ ਓਟ ਮੈ ਸਗਲੀ ਦੇਖੀ; ਇਕ ਤੇਰੀ ਓਟ ਰਹਾਈਐ ॥੩॥
avar ott mai sagalee dekhee; ik teree ott rahaaeeai |3|
Punjabi
ਹੋਰ ਸਾਰੀਆਂ ਪਨਾਹਾਂ ਮੈਂ ਵੇਖ ਲਈਆਂ ਹਨ। ਮੇਰੇ ਲਈ ਕੇਵਲ ਤੇਰੀ ਓਟ ਹੀ ਰਹਿ ਗਈ ਹੈ।
English
I have seen all other shelters, but Yours alone remains for me. ||3||