Ang 625
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ; ਆਪੇ ਸੁਣੈ ਬੇਨੰਤੀ ॥
hoe deaal kirapaal prabh tthaakur; aape sunai benantee |
Punjabi
ਮਿਹਰਬਾਨ ਅਤੇ ਦਿਯਾਵਾਨ ਹੋ ਕੇ, ਸੁਆਮੀ ਮਾਲਕ ਖੁਦ ਮੇਰੀ ਪ੍ਰਾਰਥਨਾ ਸੁਣਦਾ ਹੈ।
English
Becoming kind and compassionate, God the Lord and Master Himself listens to my prayer.
ਪੂਰਾ ਸਤਗੁਰੁ ਮੇਲਿ ਮਿਲਾਵੈ; ਸਭ ਚੂਕੈ ਮਨ ਕੀ ਚਿੰਤੀ ॥
pooraa satagur mel milaavai; sabh chookai man kee chintee |
Punjabi
ਉਹ ਮੈਨੂੰ ਪੂਰਨ ਸੱਚੇ ਗੁਰਾਂ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ ਅਤੇ ਮੇਰੇ ਚਿੱਤ ਦੇ ਸਾਰੇ ਫਿਕਰ ਦੂਰ ਹੋ ਗਏ ਹਨ।
English
He unites me in Union with the Perfect True Guru, and all the cares and anxieties of my mind are dispelled.
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ; ਜਨ ਨਾਨਕ. ਸੁਖਿ ਵਸੰਤੀ ॥੪॥੧੨॥੬੨॥
har har naam avakhad mukh paaeaa; jan naanak. sukh vasantee |4|12|62|
Punjabi
ਸੁਆਮੀ ਵਾਹਿਗੁਰੂ ਨੇ ਆਪਣੇ ਨਾਮ ਦੀ ਦਵਾਈ ਮੇਰੇ ਮੂਹ ਵਿੱਚ ਪਾਈ ਹੈ ਅਤੇ ਗੋਲਾਂ ਨਾਨਕ, ਹੁਣ, ਅਨੰਦ ਅੰਦਰ ਵਸਦਾ ਹੈ।
English
The Lord, Har, Har, has placed the medicine of the Naam into my mouth; servant Nanak abides in peace. ||4||12||62||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਸਿਮਰਿ ਸਿਮਰਿ ਪ੍ਰਭ ਭਏ ਅਨੰਦਾ; ਦੁਖ ਕਲੇਸ ਸਭਿ ਨਾਠੇ ॥
simar simar prabh bhe anandaa; dukh kales sabh naatthe |
Punjabi
ਸੁਆਮੀ ਦਾ ਆਰਾਧਨ ਤੇ ਚਿੰਤਨ ਕਰਨ ਦੁਆਰਾ ਬੰਦਾ ਖੁਸ਼ੀ ਵਿੱਚ ਵਸਦਾ ਹੈ ਤੇ ਸਾਰੇ ਦੁੱਖੜਿਆਂ ਤੇ ਬਖੇੜਿਆਂ ਤੋਂ ਖਲਾਸੀ ਪਾ ਜਾਂਦਾ ਹੈ।
English
Remembering, remembering God in meditation, bliss ensues, and one is rid of all suffering and pain.
ਗੁਨ ਗਾਵਤ ਧਿਆਵਤ ਪ੍ਰਭੁ ਅਪਨਾ; ਕਾਰਜ ਸਗਲੇ ਸਾਂਠੇ ॥੧॥
gun gaavat dhiaavat prabh apanaa; kaaraj sagale saantthe |1|
Punjabi
ਆਪਣੇ ਸੁਆਮੀ ਦਾ ਜੱਸ ਗਾਇਨ ਅਤੇ ਧਿਆਨ ਧਾਰਨ ਦੁਆਰਾ, ਮੇਰੇ ਸਾਰੇ ਕੰਮ-ਕਾਜ ਰਾਸ ਹੋ ਗਏ ਹਨ।
English
Singing the Glorious Praises of God, and meditating on Him, all my affairs are brought into harmony. ||1||
ਜਗਜੀਵਨ ਨਾਮੁ ਤੁਮਾਰਾ ॥
jagajeevan naam tumaaraa |
Punjabi
ਮੇਰੇ ਮਾਲਕ, ਤੇਰਾ ਨਾਮ ਜਗਤ ਦੀ ਜਿੰਦ-ਜਾਨ ਹੈ।
English
Your Name is the Life of the world.
ਗੁਰ ਪੂਰੇ ਦੀਓ ਉਪਦੇਸਾ; ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥
gur poore deeo upadesaa; jap bhaujal paar utaaraa | rahaau |
Punjabi
ਪੂਰਨ ਗੁਰਾਂ ਨੇ ਮੈਨੂੰ ਸਿੱਖਮਤ ਦਿੱਤੀ ਹੈ ਅਤੇ ਸਾਹਿਬ ਨੂੰ ਸਿਮਰ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹਾਂ। ਠਹਿਰਾਉ।
English
The Perfect Guru has taught me, that by meditating, I cross over the terrifying world-ocean. ||Pause||
ਤੂਹੈ ਮੰਤ੍ਰੀ. ਸੁਨਹਿ ਪ੍ਰਭ ਤੂਹੈ; ਸਭੁ ਕਿਛੁ ਕਰਣੈਹਾਰਾ ॥
toohai mantree. suneh prabh toohai; sabh kichh karanaihaaraa |
Punjabi
ਹੇ ਸਾਹਿਬ! ਤੂੰ ਹੀ ਆਪਣੇ ਆਪ ਦਾ ਸਲਾਹਕਾਰ ਹੈ, ਤੂੰ ਖੁਦ ਹੀ ਸਾਰਿਆਂ ਨੂੰ ਸੁਣਦਾ ਵੀ ਹੈ ਅਤੇ ਤੂੰ ਸਾਰੇ ਕੰਮ ਕਰਨ ਵਾਲਾ ਹੈ।
English
You are Your own advisor; You hear everything, God, and You do everything.
ਤੂ ਆਪੇ ਦਾਤਾ. ਆਪੇ ਭੁਗਤਾ; ਕਿਆ ਇਹੁ ਜੰਤੁ ਵਿਚਾਰਾ ॥੨॥
too aape daataa. aape bhugataa; kiaa ihu jant vichaaraa |2|
Punjabi
ਤੂੰ ਖੁਦ ਦਾਤਾਰ ਹੈ ਅਤੇ ਖੁਦ ਹੀ ਭੋਗਣ ਵਾਲਾ ਇਸ ਗਰੀਬ ਜੀਵ ਦੇ ਵਿੱਚ ਕਿਹੜੀ ਤਾਕਤ ਹੈ?
English
You Yourself are the Giver, and You Yourself are the Enjoyer. What can this poor creature do? ||2||
ਕਿਆ ਗੁਣ ਤੇਰੇ ਆਖਿ ਵਖਾਣੀ; ਕੀਮਤਿ ਕਹਣੁ. ਨ ਜਾਈ ॥
kiaa gun tere aakh vakhaanee; keemat kehan. na jaaee |
Punjabi
ਤੇਰੀਆਂ ਕਿਹੜੀਆਂ ਕਿਹੜੀਆਂ ਨੇਕੀਆਂ ਦਾ ਮੈਂ ਵਰਣਨ ਤੇ ਬਿਆਨ ਕਰਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ।
English
Which of Your Glorious Virtues should I describe and speak of? Your value cannot be described.
ਪੇਖਿ ਪੇਖਿ ਜੀਵੈ ਪ੍ਰਭੁ ਅਪਨਾ; ਅਚਰਜੁ ਤੁਮਹਿ ਵਡਾਈ ॥੩॥
pekh pekh jeevai prabh apanaa; acharaj tumeh vaddaaee |3|
Punjabi
ਮੇਰੇ ਮਾਲਕ! ਮੈਂ ਤੈਨੂੰ ਤੱਕ ਕੇ ਤੇ ਵੇਖ ਕੇ ਜੀਉਂਦਾ ਹਾਂ। ਅਦਭੁੱਤ ਹੈ ਤੇਰੀ ਵਿਸ਼ਾਲਤਾ।
English
I live by beholding, beholding You, O God. Your glorious greatness is wonderful and amazing! ||3||
ਧਾਰਿ ਅਨੁਗ੍ਰਹੁ. ਆਪਿ ਪ੍ਰਭ ਸ੍ਵਾਮੀ; ਪਤਿ ਮਤਿ ਕੀਨੀ ਪੂਰੀ ॥
dhaar anugrahu. aap prabh svaamee; pat mat keenee pooree |
Punjabi
ਆਪਣੀ ਮਿਹਰ ਕਰ ਕੇ, ਪ੍ਰਭੂ ਪ੍ਰਮੇਸ਼ਰ ਨੇ ਖੁਦ ਮੇਰੀ ਇੱਜ਼ਤ ਤੇ ਅਕਲ ਸਸ਼ੋਭਤ ਕਰ ਦਿੱਤੀਆਂ ਹਨ।
English
Granting His Grace, God my Lord and Master Himself saved my honor, and my intellect has been made perfect.
ਸਦਾ ਸਦਾ ਨਾਨਕ ਬਲਿਹਾਰੀ; ਬਾਛਉ ਸੰਤਾ ਧੂਰੀ ॥੪॥੧੩॥੬੩॥
sadaa sadaa naanak balihaaree; baachhau santaa dhooree |4|13|63|
Punjabi
ਹਮੇਸ਼ਾਂ! ਹਮੇਸ਼ਾਂ ਹੀ ਨਾਨਕ ਸਾਹਿਬ ਤੋਂ ਸਦਕੇ ਜਾਂਦਾ ਹੈ ਅਤੇ ਸਾਧੂਆਂ ਦੇ ਚਰਨਾਂ ਦੀ ਧੂੜ ਨੂੰ ਲੋਚਦਾ ਹੈ।
English
Forever and ever, Nanak is a sacrifice, longing for the dust of the feet of the Saints. ||4||13||63||
ਸੋਰਠਿ ਮਃ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਗੁਰੁ ਪੂਰਾ ਨਮਸਕਾਰੇ ॥
gur pooraa namasakaare |
Punjabi
ਮੈਂ ਆਪਣੇ ਪੂਰਨ ਗੁਰਾਂ ਨੂੰ ਬੰਦਨਾ ਕਰਦਾ ਹਾਂ।
English
I bow in reverence to the Perfect Guru.
ਪ੍ਰਭਿ. ਸਭੇ ਕਾਜ ਸਵਾਰੇ ॥
prabh. sabhe kaaj savaare |
Punjabi
ਸੁਆਮੀ ਨੇ ਮੇਰੇ ਸਾਰੇ ਕਾਰਜ ਰਾਸ ਕਰ ਦਿੱਤੇ ਹਨ।
English
God has resolved all my affairs.
ਹਰਿ. ਅਪਣੀ ਕਿਰਪਾ ਧਾਰੀ ॥
har. apanee kirapaa dhaaree |
Punjabi
ਪ੍ਰਭੂ ਨੇ ਮੇਰੇ ਉਤੇ ਆਪਣੀ ਮਿਹਰ ਕੀਤੀ ਹੈ।
English
The Lord has showered me with His Mercy.
ਪ੍ਰਭ ਪੂਰਨ ਪੈਜ ਸਵਾਰੀ ॥੧॥
prabh pooran paij savaaree |1|
Punjabi
ਸੁਆਮੀ ਨੇ ਮੇਰੀ ਪਤਿ-ਆਬਰੂ ਪੂਰੀ ਤਰ੍ਹਾਂ ਸਸ਼ੋਭਤ ਕੀਤੀ ਹੈ।
English
God has perfectly preserved my honor. ||1||
ਅਪਨੇ ਦਾਸ ਕੋ; ਭਇਓ ਸਹਾਈ ॥
apane daas ko; bheo sahaaee |
Punjabi
ਆਪਣੇ ਗੋਲੇ ਦਾ ਮਾਲਕ ਪਨਾਹ ਗੁਝੀਰ ਹੋ ਗਿਆ ਹੈ।
English
He has become the help and support of His slave.
ਸਗਲ ਮਨੋਰਥ ਕੀਨੇ ਕਰਤੈ; ਊਣੀ ਬਾਤ. ਨ ਕਾਈ ॥ ਰਹਾਉ ॥
sagal manorath keene karatai; aoonee baat. na kaaee | rahaau |
Punjabi
ਸਿਰਜਣਹਾਰ ਨੇ ਮੇਰੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਕੋਈ ਚੀਜ਼ ਭੀ ਅਧੂਰੀ ਨਹੀਂ ਰਹੀ। ਠਹਿਰਾਉ।
English
The Creator has achieved all my goals, and now, nothing is lacking. ||Pause||
ਕਰਤੈ ਪੁਰਖਿ; ਤਾਲੁ ਦਿਵਾਇਆ ॥
karatai purakh; taal divaaeaa |
Punjabi
ਸਿਰਜਣਹਾਰ ਸੁਆਮੀ ਨੇ ਅੰਮ੍ਰਿਤ ਸਰੋਵਰ ਬਣਵਾਇਆ ਹੈ।
English
The Creator Lord has caused the pool of nectar to be constructed.
ਪਿਛੈ ਲਗਿ ਚਲੀ ਮਾਇਆ ॥
pichhai lag chalee maaeaa |
Punjabi
ਦੌਲਤ, ਮੇਰੇ ਮਗਰ ਟੁਰੀ ਆਉਂਦੀ ਹੈ,
English
The wealth of Maya follows in my footsteps,
ਤੋਟਿ; ਨ ਕਤਹੂ ਆਵੈ ॥
tott; na katahoo aavai |
Punjabi
ਅਤੇ ਮੈਨੂੰ ਹੁਣ ਕਿਸੇ ਚੀਜ਼ ਦਾ ਘਾਟਾ ਨਹੀਂ।
English
and now, nothing is lacking at all.
ਮੇਰੇ ਪੂਰੇ ਸਤਗੁਰ ਭਾਵੈ ॥੨॥
mere poore satagur bhaavai |2|
Punjabi
ਮੈਂਡੇ ਪੂਰਨ ਸੱਚੇ ਗੁਰਾਂ ਨੂੰ ਐਕੁਰ ਹੀ ਚੰਗਾ ਲੱਗਦਾ ਹੈ।
English
This is pleasing to my Perfect True Guru. ||2||
ਸਿਮਰਿ ਸਿਮਰਿ ਦਇਆਲਾ ॥
simar simar deaalaa |
Punjabi
ਮਿਹਰਬਾਨ ਮਾਲਕ ਦਾ ਭਜਨ ਤੇ ਆਰਾਧਨ ਕਰਨ ਦੁਆਰਾ,
English
Remembering, remembering the Merciful Lord in meditation,
ਸਭਿ ਜੀਅ ਭਏ ਕਿਰਪਾਲਾ ॥
sabh jeea bhe kirapaalaa |
Punjabi
ਸਾਰੇ ਜੀਵ ਮੇਰੇ ਉਤੇ ਦਇਆਵਾਨ ਹੋ ਗਏ ਹਨ।
English
all beings have become kind and compassionate to me.
ਜੈ ਜੈ ਕਾਰੁ ਗੁਸਾਈ ॥
jai jai kaar gusaaee |
Punjabi
ਵਾਹਿ! ਵਾਹਿ! ਹੈ ਸ੍ਰਿਸ਼ਟੀ ਦੇ ਸੁਆਮੀ ਨੂੰ,
English
Hail! Hail to the Lord of the world,
ਜਿਨਿ; ਪੂਰੀ ਬਣਤ ਬਣਾਈ ॥੩॥
jin; pooree banat banaaee |3|
Punjabi
ਜਿਸ ਨੇ ਪੂਰਨ ਘਾੜਤ ਘੜੀ ਹੈ।
English
who created the perfect creation. ||3||
ਤੂ ਭਾਰੋ ਸੁਆਮੀ ਮੋਰਾ ॥
too bhaaro suaamee moraa |
Punjabi
ਤੂੰ ਮੇਰਾ ਵੱਡਾ ਮਾਲਕ ਹੈ।
English
You are my Great Lord and Master.
ਇਹੁ ਪੁੰਨੁ ਪਦਾਰਥੁ ਤੇਰਾ ॥
eihu pun padaarath teraa |
Punjabi
ਇਹ ਦਾਤਾਂ ਅਤੇ ਦੌਲਤ ਸਮੂਹ ਤੇਰੀਆਂ ਹੀ ਹਨ।
English
These blessings and wealth are Yours.
ਜਨ ਨਾਨਕ. ਏਕੁ ਧਿਆਇਆ ॥
jan naanak. ek dhiaaeaa |
Punjabi
ਗੋਲੇ ਨਾਨਕ ਨੇ ਇਕ ਸਾਹਿਬ ਦਾ ਹੀ ਸਿਮਰਨ ਕੀਤਾ ਹੈ,
English
Servant Nanak has meditated on the One Lord;
ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥
sarab falaa pun paaeaa |4|14|64|
Punjabi
ਅਤੇ ਉਸ ਨੇ ਸਾਰੇ ਸ੍ਰੇਸ਼ਟ ਕਰਮਾਂ ਦਾ ਮੇਵਾ ਪ੍ਰਾਪਤ ਕਰ ਲਿਆ ਹੈ।
English
he has obtained the fruitful rewards for all good deeds. ||4||14||64||
ਸੋਰਠਿ ਮਹਲਾ ੫ ਘਰੁ ੩ ਦੁਪਦੇ ॥
soratth mahalaa 5 ghar 3 dupade |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ। ਦੁਪਦੇ।
English
Sorat'h, Fifth Mehl, Third House, Dho-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਰਾਮਦਾਸ ਸਰੋਵਰਿ ਨਾਤੇ ॥
raamadaas sarovar naate |
Punjabi
ਰਾਮ ਦਾਸ ਦੇ ਤਾਲਾਬ ਅੰਦਰ ਇਸ਼ਨਾਨ ਕਰਨ ਦੁਆਰਾ,
English
Bathing in the nectar tank of Ram Das,
ਸਭਿ ਉਤਰੇ. ਪਾਪ ਕਮਾਤੇ ॥
sabh utare. paap kamaate |
Punjabi
ਪਿਛਲੇ ਕੀਤੇ ਹੋਏ ਸਾਰੇ ਪਾਪ ਧੋਤੇ ਜਾਂਦੇ ਹਨ।
English
all sins are erased.
ਨਿਰਮਲ ਹੋਏ. ਕਰਿ ਇਸਨਾਨਾ ॥
niramal hoe. kar isanaanaa |
Punjabi
ਨਹਾ ਧੋ ਕੇ ਇਨਸਾਨ ਪਵਿੱਤਰ ਹੋ ਜਾਂਦਾ ਹੈ।
English
One becomes immaculately pure, taking this cleansing bath.
ਗੁਰਿ ਪੂਰੈ. ਕੀਨੇ ਦਾਨਾ ॥੧॥
gur poorai. keene daanaa |1|
Punjabi
ਪੂਰਨ ਗੁਰਾਂ ਨੇ ਇਹ ਦਾਤ ਬਖਸ਼ੀ ਹੈ।
English
The Perfect Guru has bestowed this gift. ||1||
ਸਭਿ ਕੁਸਲ ਖੇਮ; ਪ੍ਰਭਿ ਧਾਰੇ ॥
sabh kusal khem; prabh dhaare |
Punjabi
ਸੁਆਮੀ ਨੇ ਸਾਰਿਆ ਨੂੰ ਖੁਸ਼ੀ ਅਤੇ ਆਰਾਮ ਦੀ ਦਾਤ ਦਿੱਤੀ ਹੈ।
English
God has blessed all with peace and pleasure.
ਸਹੀ ਸਲਾਮਤਿ. ਸਭਿ ਥੋਕ ਉਬਾਰੇ; ਗੁਰ ਕਾ ਸਬਦੁ. ਵੀਚਾਰੇ ॥ ਰਹਾਉ ॥
sahee salaamat. sabh thok ubaare; gur kaa sabad. veechaare | rahaau |
Punjabi
ਗੁਰਾਂ ਦੀ ਬਾਣੀ ਦਾ ਧਿਆਨ ਧਾਰਨ ਦੁਆਰਾ ਸਾਰੀਆਂ ਵਸਤੂਆਂ ਜਿਉਂ ਦੀਆਂ ਤਿਉਂ ਬੱਚ ਗਈਆਂ ਹਨ। ਠਹਿਰਾਉ।
English
Everything is safe and sound, as we contemplate the Word of the Guru's Shabad. ||Pause||
ਸਾਧਸੰਗਿ; ਮਲੁ ਲਾਥੀ ॥
saadhasang; mal laathee |
Punjabi
ਸਤਿ ਸੰਗਤ ਅੰਦਰ ਇਨਸਾਨ ਦੀ ਮੈਲ ਧੋਤੀ ਜਾਂਦੀ ਹੈ,
English
In the Saadh Sangat, the Company of the Holy, filth is washed off.
ਪਾਰਬ੍ਰਹਮੁ ਭਇਓ ਸਾਥੀ ॥
paarabraham bheo saathee |
Punjabi
ਅਤੇ ਸ਼੍ਰੋਮਣੀ ਸਾਹਿਬ ਉਸ ਦਾ ਮਿੱਤ੍ਰ ਬਣ ਜਾਂਦਾ ਹੈ।
English
The Supreme Lord God has become our friend and helper.
ਨਾਨਕ ਨਾਮੁ ਧਿਆਇਆ ॥
naanak naam dhiaaeaa |
Punjabi
ਨਾਨਕ ਨੇ ਨਾਮ ਦਾ ਸਿਮਰਨ ਕੀਤਾ ਹੈ,
English
Nanak meditates on the Naam, the Name of the Lord.
ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥
aad purakh prabh paaeaa |2|1|65|
Punjabi
ਅਤੇ ਆਪਣੇ ਸਾਹਿਬ, ਆਦੀ ਨਿਰੰਕਾਰ ਨੂੰ ਪਾ ਲਿਆ ਹੈ।
English
He has found God, the Primal Being. ||2||1||65||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਜਿਤੁ; ਪਾਰਬ੍ਰਹਮੁ ਚਿਤਿ ਆਇਆ ॥
jit; paarabraham chit aaeaa |
Punjabi
ਜਿਥੇ ਪਰਮ ਪ੍ਰਭੂ ਦਾ ਆਰਾਧਨ ਕੀਤਾ ਜਾਂਦਾ ਹੈ,
English
The Supreme Lord God has established that home,
ਸੋ ਘਰੁ; ਦਯਿ ਵਸਾਇਆ ॥
so ghar; day vasaaeaa |
Punjabi
ਉਸ ਧਾਮ (ਘਰ) ਨੂੰ ਪ੍ਰਭੂ ਪ੍ਰਫੁਲੱਤ ਕਰ ਦਿੰਦਾ ਹੈ।
English
In which He comes to mind.