Ang 626
ਸੁਖ ਸਾਗਰੁ ਗੁਰੁ ਪਾਇਆ ॥
sukh saagar gur paaeaa |
Punjabi
ਜਦ ਮੈਂ ਆਰਾਮ ਦੇ ਸਮੁੰਦਰ ਗੁਰਦੇਵ ਜੀ ਨੂੰ ਪਾ ਲਿਆ,
English
I found the Guru, the ocean of peace,
ਤਾ ਸਹਸਾ ਸਗਲ ਮਿਟਾਇਆ ॥੧॥
taa sahasaa sagal mittaaeaa |1|
Punjabi
ਤਦ ਮੇਰੇ ਸਾਰੇ ਸੰਦੇਹ ਦੂਰ ਹੋ ਗਏ।
English
And all my doubts were dispelled. ||1||
ਹਰਿ ਕੇ ਨਾਮ ਕੀ ਵਡਿਆਈ ॥
har ke naam kee vaddiaaee |
Punjabi
ਬਜ਼ੁਰਗੀ ਵਾਹਿਗੁਰੂ ਦੇ ਨਾਮ ਵਿੱਚ ਹੈ।
English
This is the glorious greatness of the Naam.
ਆਠ ਪਹਰ ਗੁਣ ਗਾਈ ॥
aatth pehar gun gaaee |
Punjabi
ਦਿਨ ਰਾਤ ਮੈਂ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ।
English
Twenty-four hours a day, I sing His Glorious Praises.
ਗੁਰ ਪੂਰੇ ਤੇ ਪਾਈ ॥ ਰਹਾਉ ॥
gur poore te paaee | rahaau |
Punjabi
ਇਹ ਦਾਤ ਮੈਨੂੰ ਪੂਰਨ ਗੁਰਾਂ ਪਾਸੋਂ ਪ੍ਰਾਪਤ ਹੋਈ ਹੈ।
English
I obtained this from the Perfect Guru. ||Pause||
ਪ੍ਰਭ ਕੀ ਅਕਥ ਕਹਾਣੀ ॥
prabh kee akath kahaanee |
Punjabi
ਅਕਹਿ ਹੈ ਸੁਆਮੀ ਦੀ ਕਥਾ-ਵਾਰਤਾ।
English
God's sermon is inexpressible.
ਜਨ ਬੋਲਹਿ ਅੰਮ੍ਰਿਤ ਬਾਣੀ ॥
jan boleh amrit baanee |
Punjabi
ਸਾਈਂ ਦੇ ਸੇਵਕ ਅੰਮ੍ਰਿਤਮਈ ਗੁਰਬਾਣੀ ਦਾ ਉਚਾਰਨ ਕਰਦੇ ਹਨ।
English
His humble servants speak words of Ambrosial Nectar.
ਨਾਨਕ ਦਾਸ ਵਖਾਣੀ ॥
naanak daas vakhaanee |
Punjabi
ਸਾਹਿਬ ਦੇ ਗੋਲੇ ਨਾਨਕ ਨੇ ਇਸ ਨੂੰ ਉਚਾਰਨ ਕੀਤਾ ਹੈ।
English
Slave Nanak has spoken.
ਗੁਰ ਪੂਰੇ ਤੇ ਜਾਣੀ ॥੨॥੨॥੬੬॥
gur poore te jaanee |2|2|66|
Punjabi
ਪੂਰਨ ਗੁਰਾਂ ਦੇ ਰਾਹੀਂ ਇਹ ਅਨੁਭਵ ਕੀਤੀ ਜਾਂਦੀ ਹੈ।
English
Through the Perfect Guru, it is known. ||2||2||66||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਆਗੈ ਸੁਖੁ. ਗੁਰਿ ਦੀਆ ॥
aagai sukh. gur deea |
Punjabi
ਇਥੇ ਪਹਿਲਾ ਗੁਰਾਂ ਨੇ ਮੈਨੂੰ ਖੁਸ਼ੀ ਬਖਸ਼ੀ ਹੈ,
English
The Guru has blessed me with peace here,
ਪਾਛੈ ਕੁਸਲ ਖੇਮ. ਗੁਰਿ ਕੀਆ ॥
paachhai kusal khem. gur keea |
Punjabi
ਅਤੇ ਏਦੂੰ ਮਗਰੋਂ, ਗੁਰਾਂ ਨੇ ਮੇਰੇ ਲਈ ਆਰਾਮ ਤੇ ਅਨੰਦ ਦਾ ਪ੍ਰਬੰਧ ਕੀਤਾ ਹੈ।
English
and the Guru has arranged peace and pleasure for me hereafter.
ਸਰਬ ਨਿਧਾਨ ਸੁਖ ਪਾਇਆ ॥
sarab nidhaan sukh paaeaa |
Punjabi
ਮੈਂ ਸਾਰੇ ਖਜਾਨੇ ਅਤੇ ਸੁੱਖ ਆਰਾਮ ਪਾ ਲਏ ਹਨ,
English
I have all treasures and comforts,
ਗੁਰੁ ਅਪੁਨਾ. ਰਿਦੈ ਧਿਆਇਆ ॥੧॥
gur apunaa. ridai dhiaaeaa |1|
Punjabi
ਆਪਣੇ ਗੁਰਾਂ ਦਾ ਆਪਣੇ ਮਨ ਅੰਦਰ ਸਿਮਰਨ ਕਰਨ ਦੁਆਰਾ।
English
meditating on the Guru in my heart. ||1||
ਅਪਨੇ ਸਤਿਗੁਰ ਕੀ ਵਡਿਆਈ ॥
apane satigur kee vaddiaaee |
Punjabi
ਆਪਣੇ ਸੱਚੇ ਗੁਰਾਂ ਦੀ ਮਹਿਮਾ ਗਾਇਨ ਕਰਕੇ,
English
This is the glorious greatness of my True Guru;
ਮਨ ਇਛੇ ਫਲ ਪਾਈ ॥
man ichhe fal paaee |
Punjabi
ਮੈਂ ਆਪਣੇ ਚਿੱਤ ਚਾਹੁੰਦੇ ਫਲ ਪ੍ਰਾਪਤ ਕਰ ਲਏ ਹਨ।
English
I have obtained the fruits of my mind's desires.
ਸੰਤਹੁ; ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
santahu; din din charrai savaaee | rahaau |
Punjabi
ਹੇ ਸਾਧੂਓ! ਗੁਰਾਂ ਦੀ ਮਹਿਮਾ, ਰੋਜ਼-ਬ-ਰੋਜ਼ ਵਧਦੀ ਜਾਂਦੀ ਹੈ। ਠਹਿਰਾਉ।
English
O Saints, His Glory increases day by day. ||Pause||
ਜੀਅ ਜੰਤ ਸਭਿ ਭਏ ਦਇਆਲਾ; ਪ੍ਰਭਿ ਅਪਨੇ ਕਰਿ ਦੀਨੇ ॥
jeea jant sabh bhe deaalaa; prabh apane kar deene |
Punjabi
ਸਾਰੇ ਪ੍ਰਾਣਧਾਰੀ ਮੇਰੇ ਉਤੇ ਮਿਹਰਬਾਨ ਹੋ ਗਏ ਹਨ ਅਤੇ ਮੇਰੇ ਸੁਆਮੀ ਨੇ ਆਪ ਹੀ ਉਨ੍ਹਾਂ ਨੂੰ ਐਸਾ ਕੀਤਾ ਹੈ।
English
All beings and creatures have become kind and compassionate to me; my God has made them so.
ਸਹਜ ਸੁਭਾਇ ਮਿਲੇ ਗੋਪਾਲਾ; ਨਾਨਕ ਸਾਚਿ ਪਤੀਨੇ ॥੨॥੩॥੬੭॥
sehaj subhaae mile gopaalaa; naanak saach pateene |2|3|67|
Punjabi
ਨਾਨਕ ਸੁਖੈਨ ਹੀ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਮਿਲ ਪਿਆ ਹੈ ਤੇ ਉਹ ਸਾਈਂ ਦੇ ਸੱਚ ਨਾਲ ਪ੍ਰਸੰਨ ਥੀ ਗਿਆ ਹੈ।
English
Nanak has met with the Lord of the world with intuitive ease, and with Truth, he is pleased. ||2||3||67||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਸ਼ਾਹੀ।
English
Sorat'h, Fifth Mehl:
ਗੁਰ ਕਾ ਸਬਦੁ ਰਖਵਾਰੇ ॥
gur kaa sabad rakhavaare |
Punjabi
ਗੁਰਾਂ ਦਾ ਬਚਨ ਮੇਰਾ ਰਖਵਾਲਾ ਹੈ।
English
The Word of the Guru's Shabad is my Saving Grace.
ਚਉਕੀ; ਚਉਗਿਰਦ ਹਮਾਰੇ ॥
chaukee; chaugirad hamaare |
Punjabi
ਇਹ ਮੇਰੇ ਸਾਰੀ ਪਾਸੀਂ ਇਕ ਪਹਿਰਾ ਹੈ।
English
It is a guardian posted on all four sides around me.
ਰਾਮ ਨਾਮਿ ਮਨੁ ਲਾਗਾ ॥
raam naam man laagaa |
Punjabi
ਮੇਰੀ ਜਿੰਦੜੀ ਪ੍ਰਭੂ ਦੇ ਨਾਮ ਨਾਲ ਜੁੜੀ ਹੋਈ ਹੈ,
English
My mind is attached to the Lord's Name.
ਜਮੁ ਲਜਾਇ ਕਰਿ; ਭਾਗਾ ॥੧॥
jam lajaae kar; bhaagaa |1|
Punjabi
ਤੇ ਇਸ ਲਈ ਮੌਤ ਦਾ ਦੂਤ ਸ਼ਰਮ ਦਾ ਮਾਰਿਆ ਦੌੜ ਗਿਆ ਹੈ।
English
The Messenger of Death has run away in shame. ||1||
ਪ੍ਰਭ ਜੀ; ਤੂ ਮੇਰੋ ਸੁਖਦਾਤਾ ॥
prabh jee; too mero sukhadaataa |
Punjabi
ਹੇ ਮਹਾਰਾਜ ਮਾਲਕ! ਤੂੰ ਤੇਰਾ ਸੁਖ-ਆਰਾਮ-ਬਖਸ਼ਣਹਾਰ ਹੈ।
English
O Dear Lord, You are my Giver of peace.
ਬੰਧਨ ਕਾਟਿ. ਕਰੇ ਮਨੁ ਨਿਰਮਲੁ; ਪੂਰਨ ਪੁਰਖੁ ਬਿਧਾਤਾ ॥ ਰਹਾਉ ॥
bandhan kaatt. kare man niramal; pooran purakh bidhaataa | rahaau |
Punjabi
ਪੂਰਾ ਸਿਰਜਣਹਾਰ ਸੁਆਮੀ, ਮੇਰੀਆਂ ਬੇੜੀਆਂ ਕੱਟਦਾ ਅਤੇ ਮੇਰੀ ਆਤਮਾ ਨੂੰ ਪਵਿੱਤ੍ਰ ਕਰਦਾ ਹੈ। ਠਹਿਰਾਓ।
English
The Perfect Lord, the Architect of Destiny, has shattered my bonds, and made my mind immaculately pure. ||Pause||
ਨਾਨਕ ਪ੍ਰਭੁ ਅਬਿਨਾਸੀ ॥
naanak prabh abinaasee |
Punjabi
ਨਾਨਕ, ਮੇਰਾ ਸੁਆਮੀ ਅਮਰ ਹੈ,
English
O Nanak, God is eternal and imperishable.
ਤਾ ਕੀ ਸੇਵ; ਨ ਬਿਰਥੀ ਜਾਸੀ ॥
taa kee sev; na birathee jaasee |
Punjabi
ਅਤੇ ਉਸ ਦੀ ਟਹਿਲ ਨਿਸਫਲ ਨਹੀਂ ਜਾਂਦੀ।
English
Service to Him shall never go unrewarded.
ਅਨਦ ਕਰਹਿ; ਤੇਰੇ ਦਾਸਾ ॥
anad kareh; tere daasaa |
Punjabi
ਤੇਰੇ ਗੋਲੇ ਹਮੇਸ਼ਾਂ ਅਨੰਦ ਮਾਣਦੇ ਹਨ,
English
Your slaves are in bliss;
ਜਪਿ; ਪੂਰਨ ਹੋਈ ਆਸਾ ॥੨॥੪॥੬੮॥
jap; pooran hoee aasaa |2|4|68|
Punjabi
ਕਿਉਂਕਿ ਤੇਰਾ ਸਿਮਰਨ ਕਰ ਕੇ ਉਨ੍ਹਾਂ ਦੀਆਂ ਕਾਮਨਾ ਪੂਰਨ ਹੋ ਜਾਂਦੀਆਂ ਹਨ।
English
chanting and meditating, their desires are fulfilled. ||2||4||68||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਗੁਰ ਅਪੁਨੇ ਬਲਿਹਾਰੀ ॥
gur apune balihaaree |
Punjabi
ਮੈਂ ਆਪਣੇ ਗੁਰਾਂ ਉਤੋਂ ਵਾਰਨੇ ਜਾਂਦਾ ਹਾਂ,
English
I am a sacrifice to my Guru.
ਜਿਨਿ. ਪੂਰਨ ਪੈਜ ਸਵਾਰੀ ॥
jin. pooran paij savaaree |
Punjabi
ਜਿਨ੍ਹਾਂ ਨੇ ਮੇਰੀ ਇੱਜ਼ਤ ਪੂਰੀ ਤਰ੍ਹਾਂ ਰੱਖ ਲਈ ਹੈ।
English
He has totally preserved my honor.
ਮਨ ਚਿੰਦਿਆ ਫਲੁ ਪਾਇਆ ॥
man chindiaa fal paaeaa |
Punjabi
ਮੈਨੂੰ ਆਪਣਾ ਚਿੱਤ-ਚਾਹੁੰਦਾ ਫਲ (ਨਾਮ) ਪ੍ਰਾਪਤ ਹੋ ਗਿਆ ਹੈ,
English
I have obtained the fruits of my mind's desires.
ਪ੍ਰਭੁ ਅਪੁਨਾ ਸਦਾ ਧਿਆਇਆ ॥੧॥
prabh apunaa sadaa dhiaaeaa |1|
Punjabi
ਅਤੇ ਮੈਂ ਸਦੀਵ ਹੀ ਆਪਣੇ ਸਾਹਿਬ ਦਾ ਸਿਮਰਨ ਕਰਦਾ ਹਾਂ।
English
I meditate forever on my God. ||1||
ਸੰਤਹੁ. ਤਿਸੁ ਬਿਨੁ; ਅਵਰੁ ਨ ਕੋਈ ॥
santahu. tis bin; avar na koee |
Punjabi
ਹੇ ਸਾਧੂਓ! ਉਸ ਦੇ ਬਗੈਰ ਹੋਰ ਕੋਈ ਨਹੀਂ।
English
O Saints, without Him, there is no other at all.
ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥
karan kaaran prabh soee | rahaau |
Punjabi
ਉਹ ਸਾਹਿਬ ਹੇਤੂਆਂ ਦਾ ਹੇਤੂ ਹੈ। ਠਹਿਰਾਉ।
English
He is God, the Cause of causes. ||Pause||
ਪ੍ਰਭਿ ਅਪਨੈ ਵਰ ਦੀਨੇ ॥
prabh apanai var deene |
Punjabi
ਮੇਰੇ ਸੁਆਮੀ ਨੇ ਮੈਨੂੰ ਆਪਣੀ ਅਸੀਸ ਦਿੱਤੀ ਹੈ,
English
My God has given me His Blessing.
ਸਗਲ ਜੀਅ ਵਸਿ ਕੀਨੇ ॥
sagal jeea vas keene |
Punjabi
ਅਤੇ ਸਾਰੇ ਜੀਵ ਇਖਤਿਆਰ ਵਿੱਚ ਕਰ ਦਿੱਤੇ ਹਨ।
English
He has made all creatures subject to me.
ਜਨ ਨਾਨਕ. ਨਾਮੁ ਧਿਆਇਆ ॥
jan naanak. naam dhiaaeaa |
Punjabi
ਜਦ ਗੋਲੇ ਨਾਨਕ ਨੇ ਨਾਮ ਦਾ ਸਿਮਰਨ ਕੀਤਾ,
English
Servant Nanak meditates on the Naam, the Name of the Lord,
ਤਾ. ਸਗਲੇ ਦੂਖ ਮਿਟਾਇਆ ॥੨॥੫॥੬੯॥
taa. sagale dookh mittaaeaa |2|5|69|
Punjabi
ਤਦ ਉਸ ਦੇ ਸਾਰੇ ਦੁਖੜੇ ਦੂਰ ਹੋ ਗਏ।
English
and all his sorrows depart. ||2||5||69||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਤਾਪੁ ਗਵਾਇਆ; ਗੁਰਿ ਪੂਰੇ ॥
taap gavaaeaa; gur poore |
Punjabi
ਪੂਰਨ ਗੁਰਾਂ ਨੇ ਤਾਪ ਲਾ ਦਿੱਤਾ ਹੈ।
English
The Perfect Guru has dispelled the fever.
ਵਾਜੇ ਅਨਹਦ ਤੂਰੇ ॥
vaaje anahad toore |
Punjabi
ਆਤਮਕ ਅਨੰਦ ਦੇ ਵਾਜੇ ਵੱਜਦੇ ਹਨ।
English
The unstruck melody of the sound current resounds.
ਸਰਬ ਕਲਿਆਣ ਪ੍ਰਭਿ ਕੀਨੇ ॥
sarab kaliaan prabh keene |
Punjabi
ਸਾਰੇ ਆਰਾਮ ਸੁਆਮੀ ਨੇ ਮੈਨੂੰ ਬਖਸ਼ਿਸ਼ ਕਰ ਦਿੱਤੇ ਹਨ।
English
God has bestowed all comforts.
ਕਰਿ ਕਿਰਪਾ ਆਪਿ ਦੀਨੇ ॥੧॥
kar kirapaa aap deene |1|
Punjabi
ਆਪਣੀ ਮਿਹਰ ਧਾਰ ਕੇ ਪ੍ਰਭੂ ਨੇ ਖੁਦ ਉਹ ਮੈਨੂੰ ਦਿੱਤੇ ਹਨ।
English
In His Mercy, He Himself has given them. ||1||
ਬੇਦਨ; ਸਤਿਗੁਰਿ ਆਪਿ ਗਵਾਈ ॥
bedan; satigur aap gavaaee |
Punjabi
ਸੱਚੇ ਗੁਰਾਂ ਨੇ ਆਪੇ ਹੀ ਮੇਰੀ ਆਪਦਾ ਨਵਿਰਤ ਕੀਤੀ ਹੈ।
English
The True Guru Himself has eradicated the disease.
ਸਿਖ ਸੰਤ ਸਭਿ ਸਰਸੇ ਹੋਏ; ਹਰਿ ਹਰਿ ਨਾਮੁ ਧਿਆਈ ॥ ਰਹਾਉ ॥
sikh sant sabh sarase hoe; har har naam dhiaaee | rahaau |
Punjabi
ਪ੍ਰਭੂ ਪ੍ਰਮੇਸ਼ਰ ਦੇ ਨਾਮ ਦਾ ਆਰਾਧਨ ਕਰਦੇ ਹੋਏ ਸਾਰੇ ਮੁਰੀਦ ਤੇ ਸਾਧੂ ਪ੍ਰਫੁਲਤ ਹੋ ਗਏ ਹਨ। ਠਹਿਰਾਉ।
English
All the Sikhs and Saints are filled with joy, meditating on the Name of the Lord, Har, Har. ||Pause||
ਜੋ ਮੰਗਹਿ; ਸੋ ਲੇਵਹਿ ॥
jo mangeh; so leveh |
Punjabi
ਜਿਹੜਾ ਕੁਝ ਉਹ ਮੰਗਦੇ ਹਨ, ਉਸ ਸਾਰੇ ਨੂੰ ਉਹ ਪਾ ਲੈਂਦੇ ਹਨ।
English
They obtain that which they ask for.
ਪ੍ਰਭ; ਅਪਣਿਆ ਸੰਤਾ ਦੇਵਹਿ ॥
prabh; apaniaa santaa deveh |
Punjabi
ਆਪਣੇ ਸਾਧੂਆਂ ਨੂੰ ਸਾਹਿਬ ਹਰ ਵਸਤੂ ਦਿੰਦਾ ਹੈ।
English
God gives to His Saints.
ਹਰਿ ਗੋਵਿਦੁ ਪ੍ਰਭਿ ਰਾਖਿਆ ॥
har govid prabh raakhiaa |
Punjabi
ਸਾਹਿਬ ਨੇ ਹਰਿਗੋਬਿੰਦ ਦੀ ਰੱਖਿਆ ਕੀਤੀ ਹੈ।
English
God saved Hargobind.
ਜਨ ਨਾਨਕ; ਸਾਚੁ ਸੁਭਾਖਿਆ ॥੨॥੬॥੭੦॥
jan naanak; saach subhaakhiaa |2|6|70|
Punjabi
ਦਾਸ ਨਾਨਕ ਨਿਰੋਲ ਸੱਚ ਆਖਦਾ ਹੈ।
English
Servant Nanak speaks the Truth. ||2||6||70||
ਸੋਰਠਿ ਮਹਲਾ ੫ ॥
soratth mahalaa 5 |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ।
English
Sorat'h, Fifth Mehl:
ਸੋਈ ਕਰਾਇ; ਜੋ ਤੁਧੁ ਭਾਵੈ ॥
soee karaae; jo tudh bhaavai |
Punjabi
ਮੇਰੇ ਪਾਸੋਂ ਉਸ ਕੁਛ ਕਰਵਾ ਜਿਹੜਾ ਤੈਨੂੰ ਚੰਗਾ ਲੱਗਦਾ ਹੈ, ਹੇ ਸਾਈਂ!
English
You make me do what pleases You.
ਮੋਹਿ ਸਿਆਣਪ; ਕਛੂ. ਨ ਆਵੈ ॥
mohi siaanap; kachhoo. na aavai |
Punjabi
ਮੈਨੂੰ ਕੁਝ ਵੀ ਚਤੁਰਾਈ ਨਹੀਂ ਆਉਂਦੀ।
English
I have no cleverness at all.
ਹਮ ਬਾਰਿਕ; ਤਉ ਸਰਣਾਈ ॥
ham baarik; tau saranaaee |
Punjabi
ਮੈਂ ਤੇਰਾ ਬੱਚਾ ਤੇਰੀ ਪਨਾਹ ਲੋੜਦਾ ਹਾਂ।
English
I am just a child - I seek Your Protection.
ਪ੍ਰਭਿ ਆਪੇ ਪੈਜ ਰਖਾਈ ॥੧॥
prabh aape paij rakhaaee |1|
Punjabi
ਸਾਹਿਬ ਆਪੇ ਹੀ ਮੇਰੀ ਇੱਜ਼ਤ ਰੱਖਦਾ ਹੈ।
English
God Himself preserves my honor. ||1||
ਮੇਰਾ ਮਾਤ ਪਿਤਾ ਹਰਿ ਰਾਇਆ ॥
meraa maat pitaa har raaeaa |
Punjabi
ਹੇ ਵਾਹਿਗੁਰੂ ਪਾਤਿਸ਼ਾਹ ਤੂੰ ਹੀ ਮੇਰੀ ਅੰਮੜੀ ਤੇ ਬਾਬਲ ਹੈਂ।
English
The Lord is my King; He is my mother and father.
ਕਰਿ ਕਿਰਪਾ ਪ੍ਰਤਿਪਾਲਣ ਲਾਗਾ; ਕਰਂੀ ਤੇਰਾ ਕਰਾਇਆ ॥ ਰਹਾਉ ॥
kar kirapaa pratipaalan laagaa; karanee teraa karaaeaa | rahaau |
Punjabi
ਤੈਂ ਦਇਆ ਧਾਰ ਕੇ ਮੈਨੂੰ ਪਾਲਦਾ-ਪੋਸਦਾ ਹੈ। ਮੈਂ ਉਹੀ ਕੁੱਛ ਕਰਦਾ ਹਾਂ ਜਿਹੜਾ ਕੁੱਛ ਤੂੰ ਮੇਰੇ ਕੋਲੋਂ ਕਰਾਉਂਦਾ ਹੈ।
English
In Your Mercy, You cherish me; I do whatever You make me do. ||Pause||
ਜੀਅ ਜੰਤ. ਤੇਰੇ ਧਾਰੇ ॥
jeea jant. tere dhaare |
Punjabi
ਪ੍ਰਾਣੀ ਤੇ ਹੋਰ ਜੀਵ ਮੇਰੇ ਅਸਥਾਪਨ ਕੀਤੇ ਹੋਏ ਹਨ,
English
The beings and creatures are Your creation.
ਪ੍ਰਭ ਡੋਰੀ ਹਾਥਿ ਤੁਮਾਰੇ ॥
prabh ddoree haath tumaare |
Punjabi
ਹੇ ਸੁਆਮੀ! ਤੇ ਉਨ੍ਹਾਂ ਦੀ ਨਕੇਲ ਤੇਰੇ ਹੱਥ ਵਿੱਚ ਹੈ।
English
O God, their reins are in Your hands.