Ang 633
ਕਹੁ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ
Kaho Nanak leen bhaio gobind siau, jiau paanee sang paanee
English
Says Nanak: I have merged into God, as water blends with water.
Punjabi meaning coming soon
📖 Story
When Guru Nanak passed, Hindus and Muslims quarrelled over whether to cremate or bury him. They lifted his sheet and found only flowers, which they lovingly shared. The drop had merged, in silence, back into the ocean.
ਜਬ ਹੀ ਸਰਨਿ. ਸਾਧ ਕੀ ਆਇਓ; ਦੁਰਮਤਿ ਸਗਲ ਬਿਨਾਸੀ ॥
jab hee saran. saadh kee aaeo; duramat sagal binaasee |
Punjabi
ਜਦ ਮੈਂ ਸੰਤਾਂ ਦੀ ਸ਼ਰਣੀ ਆ ਗਿਆ, ਤਾਂ ਮੇਰੀ ਸਾਰੀ ਖੋਟੀ ਬੁੱਧੀ ਨਾਸ ਹੋ ਗਈ।
English
When I came to the Sanctuary of the Holy Saints, all my evil-mindedness was dispelled.
ਤਬ ਨਾਨਕ. ਚੇਤਿਓ ਚਿੰਤਾਮਨਿ; ਕਾਟੀ ਜਮ ਕੀ ਫਾਸੀ ॥੩॥੭॥
tab naanak. chetio chintaaman; kaattee jam kee faasee |3|7|
Punjabi
ਹੇ ਨਾਨਕ! ਤਦ ਮੈਂ ਕਾਮਨਾ ਪੂਰਨ ਕਰਨਹਾਰ ਸੁਆਮੀ ਦਾ ਸਿਮਰਨ ਕੀਤਾ ਅਤੇ ਮੇਰੀ ਮੌਤ ਦੀ ਫਾਹੀ ਕੱਟੀ ਗਈ।
English
Then, O Nanak, I remembered the Chintaamani, the jewel which fulfills all desires, and the noose of Death was snapped. ||3||7||
ਸੋਰਠਿ ਮਹਲਾ ੯ ॥
soratth mahalaa 9 |
Punjabi
ਸੋਰਠਿ ਨੌਵੀਂ ਪਾਤਿਸ਼ਾਹੀ।
English
Sorat'h, Ninth Mehl:
ਰੇ ਨਰ; ਇਹ ਸਾਚੀ ਜੀਅ ਧਾਰਿ ॥
re nar; ih saachee jeea dhaar |
Punjabi
ਹੇ ਬੰਦੇ! ਆਪਣੇ ਮਨ ਅੰਦਰ ਇਸ ਨੂੰ ਸੱਚ ਜਾਣ ਕੇ ਟਿਕਾ ਲੈ।
English
O man, grasp this Truth firmly in your soul.
ਸਗਲ ਜਗਤੁ ਹੈ ਜੈਸੇ ਸੁਪਨਾ; ਬਿਨਸਤ. ਲਗਤ ਨ ਬਾਰ ॥੧॥ ਰਹਾਉ ॥
sagal jagat hai jaise supanaa; binasat. lagat na baar |1| rahaau |
Punjabi
ਸਾਰਾ ਸੰਸਾਰ ਸੁਫਨੇ ਦੀ ਮਾਨਿੰਦ ਹੈ ਅਤੇ ਇਸ ਦੇ ਨਾਸ ਹੋਣ ਨੂੰ ਚਿਰ ਨਹੀਂ ਲੱਗਣਾ। ਠਹਿਰਾਉ।
English
The whole world is just like a dream; it will pass away in an instant. ||1||Pause||
ਬਾਰੂ ਭੀਤਿ ਬਨਾਈ ਰਚਿ ਪਚਿ; ਰਹਤ ਨਹੀ ਦਿਨ ਚਾਰਿ ॥
baaroo bheet banaaee rach pach; rehat nahee din chaar |
Punjabi
ਜਿਸ ਤਰ੍ਹਾਂ ਬਣਾਈ ਅਤੇ ਖਿਆਲ ਕਰ ਕੇ ਲਿੱਪੀ-ਪੋਚੀ ਹੋਈ ਰੇਤੇ ਦੀ ਕੰਧ ਚਾਰ ਦਿਹਾੜੇ ਭੀ ਨਹੀਂ ਕੱਟਦੀ, ਉਸੇ ਤਰ੍ਹਾਂ ਦੀਆਂ ਹਨ।
English
Like a wall of sand, built up and plastered with great care, which does not last even a few days,
ਤੈਸੇ ਹੀ ਇਹ ਸੁਖ ਮਾਇਆ ਕੇ; ਉਰਝਿਓ ਕਹਾ ਗਵਾਰ ॥੧॥
taise hee ih sukh maaeaa ke; urajhio kahaa gavaar |1|
Punjabi
ਰੰਗ-ਰਲੀਆਂ, ਧਨ-ਦੌਲਤ ਦੀਆਂ। ਤੂੰ ਉਨ੍ਹਾਂ ਵਿੱਚ ਕਿਉਂ ਫਸਿਆ ਹੋਇਆ ਹੈ, ਹੇ ਬੇਸਮਝ ਬੰਦੇ!
English
just so are the pleasures of Maya. Why are you entangled in them, you ignorant fool? ||1||
ਅਜਹੂ ਸਮਝਿ. ਕਛੁ ਬਿਗਰਿਓ ਨਾਹਿਨਿ; ਭਜਿ ਲੇ ਨਾਮੁ ਮੁਰਾਰਿ ॥
ajahoo samajh. kachh bigario naahin; bhaj le naam muraar |
Punjabi
ਐਨ ਅੱਜ ਹੀ ਹੋਸ਼ ਕਰ ਲੈ, ਅਜੇ ਤਾਂਈਂ ਕੋਈ ਨੁਕਸਾਨ ਨਹੀਂ ਹੋਇਆ, ਇਸ ਲਈ ਤੂੰ ਹੰਕਾਰ ਦੇ ਵੈਰੀ ਸੁਆਮੀ ਦੇ ਨਾਮ ਦਾ ਉਚਾਰਨ ਕਰ।
English
Understand this today - it is not yet too late! Chant and vibrate the Name of the Lord.
ਕਹੁ ਨਾਨਕ. ਨਿਜ ਮਤੁ ਸਾਧਨ ਕਉ; ਭਾਖਿਓ ਤੋਹਿ ਪੁਕਾਰਿ ॥੨॥੮॥
kahu naanak. nij mat saadhan kau; bhaakhio tohi pukaar |2|8|
Punjabi
ਗੁਰੂ ਜੀ ਫੁਰਮਾਉਂਦੇ ਹਨ, ਤੇਰੀ ਆਤਮਾ ਨੂੰ ਸੁਧਾਰਨ ਦੇ ਲਈ ਤੈਨੂੰ ਇਹ ਉਚੀ ਬੋਲ ਕੇ ਆਖ ਦਿੱਤਾ ਹੈ, ਹੇ ਬੰਦੇ!
English
Says Nanak, this is the subtle wisdom of the Holy Saints, which I proclaim out loud to you. ||2||8||
ਸੋਰਠਿ ਮਹਲਾ ੯ ॥
soratth mahalaa 9 |
Punjabi
ਸੋਰਠਿ ਨੌਵੀਂ ਪਾਤਿਸ਼ਾਹੀ।
English
Sorat'h, Ninth Mehl:
ਇਹ ਜਗਿ ਮੀਤੁ; ਨ ਦੇਖਿਓ ਕੋਈ ॥
eih jag meet; na dekhio koee |
Punjabi
ਮੈਂ ਇਸ ਸੰਸਾਰ ਵਿੱਚ ਕੋਈ ਮਿੱਤ੍ਰ ਨਹੀਂ ਵੇਖਿਆ।
English
In this world, I have not found any true friend.
ਸਗਲ ਜਗਤੁ ਅਪਨੈ ਸੁਖਿ ਲਾਗਿਓ; ਦੁਖ ਮੈ ਸੰਗਿ. ਨ ਹੋਈ ॥੧॥ ਰਹਾਉ ॥
sagal jagat apanai sukh laagio; dukh mai sang. na hoee |1| rahaau |
Punjabi
ਸਾਰਾ ਜਹਾਨ ਆਪਣੇ ਨਿੱਜ ਦੀ ਖੁਸ਼ੀ ਨਾਲ ਚਿਮੜਿਆ ਹੋਇਆ ਹੈ। ਤਕਲੀਫ ਵਿੱਚ ਕਿਸੇ ਦਾ ਕੋਈ ਸਾਥੀ ਨਹੀਂ ਹੁੰਦਾ। ਠਹਿਰਾਉ।
English
The whole world is attached to its own pleasures, and when trouble comes, no one is with you. ||1||Pause||
ਦਾਰਾ ਮੀਤ ਪੂਤ ਸਨਬੰਧੀ; ਸਗਰੇ ਧਨ ਸਿਉ ਲਾਗੇ ॥
daaraa meet poot sanabandhee; sagare dhan siau laage |
Punjabi
ਤੇਰੀ ਪਤਨੀ, ਦੋਸਤ, ਪੁੱਤ੍ਰ, ਅਤੇ ਰਿਸ਼ਤੇਦਾਰ, ਸਾਰੇ ਧਨ-ਦੌਲਤ ਨਾਲ ਜੁੜੇ ਹੋਏ ਹਨ।
English
Wives, friends, children and relatives - all are attached to wealth.
ਜਬ ਹੀ ਨਿਰਧਨ ਦੇਖਿਓ ਨਰ ਕਉ; ਸੰਗੁ ਛਾਡਿ ਸਭ ਭਾਗੇ ॥੧॥
jab hee niradhan dekhio nar kau; sang chhaadd sabh bhaage |1|
Punjabi
ਜਦ ਉਹ ਇਨਸਾਨ ਨੂੰ ਗਰੀਬ ਦੇਖਦੇ ਹਨ, ਉਹ ਸਾਰੇ ਉਸ ਦਾ ਸਾਥ ਛੱਡ ਕੇ ਭੱਜ ਜਾਂਦੇ ਹਨ।
English
When they see a poor man, they all forsake his company and run away. ||1||
ਕਹਂਉ ਕਹਾ. ਯਿਆ ਮਨ ਬਉਰੇ ਕਉ; ਇਨ ਸਿਉ ਨੇਹੁ ਲਗਾਇਓ ॥
kahnau kahaa. yiaa man baure kau; in siau nehu lagaaeo |
Punjabi
ਮੈਂ ਇਸ ਪਗਲੇ ਮਨ ਨੂੰ ਕੀ ਆਖਾਂ, ਜਿਸ ਨੇ ਇਨ੍ਹਾਂ ਨਾਲ ਪਿਆਰ ਪਾਇਆ ਹੋਇਆ ਹੈ।
English
So what should I say to this crazy mind, which is affectionately attached to them?
ਦੀਨਾ ਨਾਥ ਸਕਲ ਭੈ ਭੰਜਨ; ਜਸੁ ਤਾ ਕੋ ਬਿਸਰਾਇਓ ॥੨॥
deenaa naath sakal bhai bhanjan; jas taa ko bisaraaeo |2|
Punjabi
ਇਸ ਨੇ ਉਸ ਵਾਹਿਗੁਰੂ ਦੀ ਸਿਫ਼ਤ-ਸਨਾ ਭੁਲਾ ਛੱਡੀ ਹੈ, ਜੋ ਮਸਕੀਨਾਂ ਦਾ ਮਾਲਕ ਤੇ ਸਾਰੇ ਡਰਾਂ ਨੂੰ ਨਾਸ ਕਰਨ ਵਾਲਾ ਹੈ।
English
The Lord is the Master of the meek, the Destroyer of all fears, and I have forgotten to praise Him. ||2||
ਸੁਆਨ ਪੂਛ ਜਿਉ. ਭਇਓ ਨ ਸੂਧਉ; ਬਹੁਤੁ ਜਤਨੁ. ਮੈ ਕੀਨਉ ॥
suaan poochh jiau. bheo na soodhau; bahut jatan. mai keenau |
Punjabi
ਮੈਂ ਘਣੇਰੇ ਉਪਾਉ ਕੀਤੇ ਹਨ, ਪ੍ਰੰਤੂ ਮੇਰਾ ਮਨ ਕੁੱਤੇ ਦੀ ਪੂਛ ਵਾਂਗੂੰ ਵਿੰਗਾ ਹੀ ਰਹਿੰਦਾ ਹੈ ਅਤੇ ਸਿੱਧਾ (ਸਾਫ) ਨਹੀਂ ਹੁੰਦਾ।
English
Like a dog's tail, which will never straighten out, the mind will not change, no matter how many things are tried.
ਨਾਨਕ. ਲਾਜ ਬਿਰਦ ਕੀ ਰਾਖਹੁ; ਨਾਮੁ ਤੁਹਾਰਉ ਲੀਨਉ ॥੩॥੯॥
naanak. laaj birad kee raakhahu; naam tuhaarau leenau |3|9|
Punjabi
ਗੁਰੂ ਜੀ ਆਖਦੇ ਹਨ, ਤੂੰ ਆਪਣੇ ਮੁੱਢਲੇ ਦਿਆਲੂ ਸੁਭਾ ਦੀ ਲੱਜਿਆ ਰੱਖ ਲੈ, ਹੇ ਸੁਆਮੀ, ਮੈਂ ਤੇਰੇ ਨਾਮ ਦਾ ਉਚਾਰਨ ਕੀਤਾ ਹੈ।
English
Says Nanak, please, Lord, uphold the honor of Your innate nature; I chant Your Name. ||3||9||
ਸੋਰਠਿ ਮਹਲਾ ੯ ॥
soratth mahalaa 9 |
Punjabi
ਸੋਰਠਿ ਨੌਵੀਂ ਪਾਤਿਸ਼ਾਹੀ।
English
Sorat'h, Ninth Mehl:
ਮਨ ਰੇ; ਗਹਿਓ ਨ. ਗੁਰ ਉਪਦੇਸੁ ॥
man re; gahio na. gur upades |
Punjabi
ਹੇ ਬੰਦੇ! ਤੈਂ ਗੁਰਾਂ ਦੀ ਸਿੱਖਿਆ ਨੂੰ ਗ੍ਰਹਿਣ ਨਹੀਂ ਕੀਤਾ।
English
O mind, you have not accepted the Guru's Teachings.
ਕਹਾ ਭਇਓ. ਜਉ ਮੂਡੁ ਮੁਡਾਇਓ; ਭਗਵਉ ਕੀਨੋ ਭੇਸੁ ॥੧॥ ਰਹਾਉ ॥
kahaa bheo. jau moodd muddaaeo; bhagvau keeno bhes |1| rahaau |
Punjabi
ਤੈਨੂੰ ਸਿਰ ਮੁੰਨਾਉਣ ਅਤੇ ਗੇਰੂ-ਰੰਗ ਦੇ ਬਸਤ੍ਰ ਪਾਉਣ ਦਾ ਕੀ ਲਾਭ? ਠਹਿਰਾਉ।
English
What is the use of shaving your head, and wearing saffron robes? ||1||Pause||
ਸਾਚ ਛਾਡਿ ਕੈ. ਝੂਠਹ ਲਾਗਿਓ; ਜਨਮੁ ਅਕਾਰਥੁ ਖੋਇਓ ॥
saach chhaadd kai. jhootthah laagio; janam akaarath khoeo |
Punjabi
ਸੱਚ ਨੂੰ ਤਿਆਗ ਕੇ, ਤੂੰ ਕੂੜ ਨਾਲ ਚਿਮੜਿਆ ਹੋਇਆ ਹੈ ਅਤੇ ਆਪਣਾ ਜੀਵਨ ਵਿਅਰਥ ਗੁਆ ਰਿਹਾ ਹੈ।
English
Abandoning Truth, you cling to falsehood; your life is uselessly wasting away.
ਕਰਿ ਪਰਪੰਚ ਉਦਰ ਨਿਜ ਪੋਖਿਓ; ਪਸੁ ਕੀ ਨਿਆਈ ਸੋਇਓ ॥੧॥
kar parapanch udar nij pokhio; pas kee niaaee soeo |1|
Punjabi
ਪਖੰਡ ਰੱਚ ਕੇ ਤੂੰ ਆਪਣੇ ਢਿੱਡ ਨੂੰ ਭਰਦਾ ਹੈ ਅਤੇ ਡੰਗਰ ਦੀ ਮਾਨੰਦ ਸੋਂਦਾ ਹੈ।
English
Practicing hypocrisy, you fill your belly, and then sleep like an animal. ||1||
ਰਾਮ ਭਜਨ ਕੀ ਗਤਿ ਨਹੀ ਜਾਨੀ; ਮਾਇਆ ਹਾਥਿ ਬਿਕਾਨਾ ॥
raam bhajan kee gat nahee jaanee; maaeaa haath bikaanaa |
Punjabi
ਤੂੰ ਸਾਹਿਬ ਦੇ ਸਿਮਰਨ ਦੇ ਮਾਰਗ ਨੂੰ ਨਹੀਂ ਜਾਣਦਾ ਅਤੇ ਤੂੰ ਆਪਣੇ ਆਪ ਨੂੰ ਧਨ-ਦੌਲਤ ਦੇ ਹੱਥ ਵੇਚ ਦਿੱਤਾ ਹੈ।
English
You do not know the Way of the Lord's meditation; you have sold yourself into Maya's hands.
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ; ਨਾਮੁ ਰਤਨੁ ਬਿਸਰਾਨਾ ॥੨॥
aurajh rahio bikhian sang bauraa; naam ratan bisaraanaa |2|
Punjabi
ਪਾਗਲ ਪੁਰਸ਼, ਪ੍ਰਾਣਨਾਸਕ ਪਾਪਾਂ ਨਾਲ ਫੱਸਿਆ ਰਹਿੰਦਾ ਹੈ ਤੇ ਨਾਮ ਦੇ ਜਵੇਹਰ ਨੂੰ ਭੁਲਾ ਦਿੰਦਾ ਹੈ।
English
The madman remains entangled in vice and corruption; he has forgotten the jewel of the Naam. ||2||
ਰਹਿਓ ਅਚੇਤੁ. ਨ ਚੇਤਿਓ ਗੋਬਿੰਦ; ਬਿਰਥਾ ਅਉਧ ਸਿਰਾਨੀ ॥
rahio achet. na chetio gobind; birathaa aaudh siraanee |
Punjabi
ਉਹ ਗਾਫਲ ਹੋਇਆ ਰਹਿੰਦਾ ਹੈ ਅਤੇ ਸ੍ਰਿਸ਼ਟੀ ਦੇ ਸੁਆਮੀ ਨੂੰ ਯਾਦ ਨਹੀਂ ਕਰਦਾ ਅਤੇ ਆਪਣਾ ਜੀਵਨ ਵਿਅਰਥ ਹੀ ਗੁਜਾਰ ਲੈਂਦਾ ਹੈ।
English
He remains thoughtless, not thinking of the Lord of the Universe; his life is uselessly passing away.
ਕਹੁ ਨਾਨਕ. ਹਰਿ ਬਿਰਦੁ ਪਛਾਨਉ; ਭੂਲੇ ਸਦਾ ਪਰਾਨੀ ॥੩॥੧੦॥
kahu naanak. har birad pachhaanau; bhoole sadaa paraanee |3|10|
Punjabi
ਗੁਰੂ ਜੀ ਆਖਦੇ ਹਨ, ਹੇ ਵਾਹਿਗੁਰੂ ਤੂੰ ਆਪਣੇ ਮਾਫੀ ਦੇਣ ਵਾਲੇ ਕੁਦਰਤੀ ਸੁਭਾਵ ਦਾ ਖਿਆਲ ਕਰ। ਸਦੀਵ ਹੀ ਭੁੱਲਣ ਵਾਲਾ ਹੈ ਇਹ ਫਾਨੀ ਬੰਦਾ।
English
Says Nanak, O Lord, please, confirm your innate nature; this mortal is continually making mistakes. ||3||10||
ਸੋਰਠਿ ਮਹਲਾ ੯ ॥
soratth mahalaa 9 |
Punjabi
ਸੋਰਠਿ ਨੌਵੀਂ ਪਾਤਿਸ਼ਾਹੀ।
English
Sorat'h, Ninth Mehl:
ਜੋ ਨਰੁ ਦੁਖ ਮੈ; ਦੁਖੁ ਨਹੀ ਮਾਨੈ ॥
jo nar dukh mai; dukh nahee maanai |
Punjabi
ਜਿਹੜਾ ਪੁਰਸ਼ ਤਕਲੀਫ ਵਿੱਚ ਤਕਲੀਫ ਨਹੀਂ ਮੰਨਦਾ,
English
That man, who in the midst of pain, does not feel pain,
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ; ਕੰਚਨ ਮਾਟੀ ਮਾਨੈ ॥੧॥ ਰਹਾਉ ॥
sukh sanehu ar bhai nahee jaa kai; kanchan maattee maanai |1| rahaau |
Punjabi
ਜਿਸ ਦੇ ਖੁਸ਼ੀ, ਪਿਆਰ ਤੇ ਡਰ ਅਸਰ ਨਹੀਂ ਕਰਦੇ, ਜੋ ਸੋਨੇ ਨੂੰ ਮਿੱਟੀ ਮਾਫਕ ਜਾਣਦਾ ਹੈ। ਠਹਿਰਾਉ।
English
who is not affected by pleasure, affection or fear, and who looks alike upon gold and dust;||1||Pause||
ਨਹ ਨਿੰਦਿਆ ਨਹ ਉਸਤਤਿ ਜਾ ਕੈ; ਲੋਭੁ ਮੋਹੁ ਅਭਿਮਾਨਾ ॥
neh nindiaa neh usatat jaa kai; lobh mohu abhimaanaa |
Punjabi
ਜੋ ਕਿਸੇ ਦੀ ਨਾਂ ਬਦਖੋਈ ਕਰਦਾ ਹੈ, ਨਾਂ ਹੀ ਮਹਿਮਾ ਅਤੇ ਜਿਸ ਨੂੰ ਲਾਲਚ, ਸੰਸਾਰੀ ਮਮਤਾ ਤੇ ਹੰਕਾਰ ਨਹੀਂ ਪੋਹਦੇ,
English
Who is not swayed by either slander or praise, nor affected by greed, attachment or pride;
ਹਰਖ ਸੋਗ ਤੇ. ਰਹੈ ਨਿਆਰਉ; ਨਾਹਿ ਮਾਨ ਅਪਮਾਨਾ ॥੧॥
harakh sog te. rahai niaarau; naeh maan apamaanaa |1|
Punjabi
ਜੋ ਖੁਸ਼ੀ ਜਾਂ ਗਮੀ ਤੋਂ ਨਿਰਲੇਪ ਰਹਿੰਦਾ ਹੈ ਅਤੇ ਜੋ ਨਾਂ ਇੱਜ਼ਤ ਤੇ ਹੀ ਬੇਇੱਜ਼ਤੀ ਵੱਲ ਧਿਆਨ ਦਿੰਦਾ ਹੈ;
English
who remains unaffected by joy and sorrow, honor and dishonor;||1||
ਆਸਾ ਮਨਸਾ ਸਗਲ ਤਿਆਗੈ; ਜਗ ਤੇ ਰਹੈ ਨਿਰਾਸਾ ॥
aasaa manasaa sagal tiaagai; jag te rahai niraasaa |
Punjabi
ਅਤੇ ਜੋ ਆਸ਼ਾ ਤੇ ਅਭਿਲਾਸ਼ਾ, ਸਮੂਹ, ਨੂੰ ਛੱਡ ਦਿੰਦਾ ਹੈ, ਜੋ ਸੰਸਾਰ ਅੰਦਰ ਖਾਹਿਸ਼-ਰਹਿਤ ਹੋ ਵਿਚਰਦਾ ਹੈ,
English
who renounces all hopes and desires and remains desireless in the world;
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ; ਤਿਹ ਘਟਿ ਬ੍ਰਹਮੁ ਨਿਵਾਸਾ ॥੨॥
kaam krodh jih parasai naahan; tih ghatt braham nivaasaa |2|
Punjabi
ਅਤੇ ਜਿਸ ਨੂੰ ਭੋਗ-ਬਿਲਾਸ ਅਤੇ ਗੁੱਸਾ ਪੋਹਦਾ ਨਹੀਂ, ਉਸ ਦੇ ਹਿਰਦੇ ਅੰਦਰ ਪ੍ਰਭੂ ਵਸਦਾ ਹੈ।
English
who is not touched by sexual desire or anger - within his heart, God dwells. ||2||
ਗੁਰ ਕਿਰਪਾ ਜਿਹ ਨਰ ਕਉ ਕੀਨੀ; ਤਿਹ ਇਹ ਜੁਗਤਿ ਪਛਾਨੀ ॥
gur kirapaa jih nar kau keenee; tih ih jugat pachhaanee |
Punjabi
ਜਿਸ ਇਨਸਾਨ ਉਤੇ ਗੁਰੂ ਜੀ ਰਹਿਮਤ ਕਰਦੇ ਹਨ, ਉਹੀ ਇਸ ਰਸਤੇ ਨੂੰ ਸਮਝਦਾ ਹੈ।
English
That man, blessed by Guru's Grace, understands this way.
ਨਾਨਕ ਲੀਨ ਭਇਓ ਗੋਬਿੰਦ ਸਿਉ; ਜਿਉ ਪਾਨੀ ਸੰਗਿ ਪਾਨੀ ॥੩॥੧੧॥
naanak leen bheo gobind siau; jiau paanee sang paanee |3|11|
Punjabi
ਨਾਨਕ, ਐਸਾ ਇਨਸਾਨ ਸ੍ਰਿਸ਼ਟੀ ਦੇ ਸੁਆਮੀ ਨਾਲ ਐਉ ਅਭੇਦ ਹੋ ਜਾਂਦਾ ਹੈ, ਜਿਸ ਤਰ੍ਹਾਂ ਪਾਣੀ, ਪਾਣੀ ਨਾਲ ਮਿਲ ਜਾਂਦਾ ਹੈ।
English
O Nanak, he merges with the Lord of the Universe, like water with water. ||3||11||