Ekam
Guru Granth Sahib

Ang 634

Ang 634 · Line 1

ਸੋਰਠਿ ਮਹਲਾ ੯ ॥

soratth mahalaa 9 |

Punjabi

ਸੋਰਠਿ ਨੌਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Ninth Mehl:

Dr. Sant Singh Khalsa (Shabad OS, CC BY-SA)
Ang 634 · Line 2

ਪ੍ਰੀਤਮ ਜਾਨਿ ਲੇਹੁ, ਮਨ ਮਾਹੀ ॥

preetam jaan lehu, man maahee |

Punjabi

ਹੇ ਪਿਆਰ ਮਿੱਤ੍ਰਾ! ਆਪਣੇ ਚਿੱਤ ਅੰਦਰ ਇਹ ਸਮਝ ਲੈ,

Bhai Manmohan Singh (Shabad OS, CC BY-SA)

English

O dear friend, know this in your mind.

Dr. Sant Singh Khalsa (Shabad OS, CC BY-SA)
Ang 634 · Line 3

ਅਪਨੇ ਸੁਖ ਸਿਉ ਹੀ ਜਗੁ ਫਾਂਧਿਓ; ਕੋ. ਕਾਹੂ ਕੋ ਨਾਹੀ ॥੧॥ ਰਹਾਉ ॥

apane sukh siau hee jag faandhio; ko. kaahoo ko naahee |1| rahaau |

Punjabi

ਕਿ ਜਹਾਨ ਆਪਣੀ ਖੁਸ਼ੀ ਅੰਦਰ ਫਾਬਾ ਹੋਇਆ ਹੈ ਅਤੇ ਕੋਈ ਜਣਾ ਭੀ ਕਿਸੇ ਹੋਰਸ ਦਾ ਮਿੱਤ੍ਰ ਨਹੀਂ।

Bhai Manmohan Singh (Shabad OS, CC BY-SA)

English

The world is entangled in its own pleasures; no one is for anyone else. ||1||Pause||

Dr. Sant Singh Khalsa (Shabad OS, CC BY-SA)
Ang 634 · Line 4

ਸੁਖ ਮੈ ਆਨਿ ਬਹੁਤੁ ਮਿਲਿ ਬੈਠਤ; ਰਹਤ ਚਹੂ ਦਿਸਿ ਘੇਰੈ ॥

sukh mai aan bahut mil baitthat; rehat chahoo dis gherai |

Punjabi

ਚੜ੍ਹਦੀਆਂ ਕਲਾਂ ਅੰਦਰ ਘਣੇਰੇ ਪੁਰਸ਼ ਆਉਂਦੇ ਹਨ ਅਤੇ ਚਾਰੇ ਪਾਸਿਆਂ ਤੋਂ ਤੈਨੂੰ ਘੇਰ ਕੇ ਇਕੱਠੇ ਹੋ ਬਹਿ ਜਾਂਦੇ ਹਨ।

Bhai Manmohan Singh (Shabad OS, CC BY-SA)

English

In good times, many come and sit together, surrounding you on all four sides.

Dr. Sant Singh Khalsa (Shabad OS, CC BY-SA)
Ang 634 · Line 5

ਬਿਪਤਿ ਪਰੀ. ਸਭ ਹੀ ਸੰਗੁ ਛਾਡਿਤ; ਕੋਊ. ਨ ਆਵਤ ਨੇਰੈ ॥੧॥

bipat paree. sabh hee sang chhaaddit; koaoo. na aavat nerai |1|

Punjabi

ਜਦ ਤੈਨੂੰ ਮੁਸੀਬਤ ਪੈਂ ਜਾਂਦੀ ਹੈ, ਸਾਰੇ ਤੇਰਾ ਸਾਥ ਤਿਆਗ ਜਾਂਦੇ ਹਨ, ਤੇ ਕੋਈ ਭੀ ਤੇਰੇ ਨੇੜੇ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

But when hard times come, they all leave, and no one comes near you. ||1||

Dr. Sant Singh Khalsa (Shabad OS, CC BY-SA)
Ang 634 · Line 6

ਘਰ ਕੀ ਨਾਰਿ. ਬਹੁਤੁ ਹਿਤੁ ਜਾ ਸਿਉ; ਸਦਾ ਰਹਤ ਸੰਗ ਲਾਗੀ ॥

ghar kee naar. bahut hit jaa siau; sadaa rehat sang laagee |

Punjabi

ਗ੍ਰਿਹ ਦੀ ਪਤਨੀ ਜਿਸ ਨਾਲ ਤੂੰ ਘਣਾ ਪਿਆਰ ਕਰਦਾ ਹੈ ਤੇ ਜੋ ਹਮੇਸ਼ਾਂ ਤੇਰੇ ਨਾਲ ਜੁੜੀ ਰਹਿੰਦੀ ਹੈ,

Bhai Manmohan Singh (Shabad OS, CC BY-SA)

English

Your wife, whom you love so much, and who has remained ever attached to you,

Dr. Sant Singh Khalsa (Shabad OS, CC BY-SA)
Ang 634 · Line 7

ਜਬ ਹੀ ਹੰਸ ਤਜੀ ਇਹ ਕਾਂਇਆ; ਪ੍ਰੇਤ ਪ੍ਰੇਤ ਕਰਿ ਭਾਗੀ ॥੨॥

jab hee hans tajee ih kaaneaa; pret pret kar bhaagee |2|

Punjabi

ਜਦ ਰਾਜਹੰਸ-ਆਤਮਾ ਇਸ ਦੇਹ ਨੂੰ ਛੱਡ ਜਾਂਦੀ ਹੈ ਤਾਂ ਉਹ ਭੀ "ਭੂਤ! ਭੂਤ!" ਆਖਦੀ ਹੋਈ ਦੌੜ ਜਾਂਦੀ ਹੈ।

Bhai Manmohan Singh (Shabad OS, CC BY-SA)

English

runs away crying, "Ghost! Ghost!", as soon as the swan-soul leaves this body. ||2||

Dr. Sant Singh Khalsa (Shabad OS, CC BY-SA)
Ang 634 · Line 8

ਇਹ ਬਿਧਿ ਕੋ ਬਿਉਹਾਰੁ ਬਨਿਓ ਹੈ; ਜਾ ਸਿਉ. ਨੇਹੁ ਲਗਾਇਓ ॥

eih bidh ko biauhaar banio hai; jaa siau. nehu lagaaeo |

Punjabi

ਇਹ ਹੈ ਤਰੀਕਾ ਉਨ੍ਹਾਂ ਦੇ ਵਰਤ-ਵਰਤਾਵੇ ਦਾ ਜਿਨ੍ਹਾਂ ਨਾਲ ਅਸੀਂ ਪਿਆਰ ਕਰਦੇ ਹਾਂ।

Bhai Manmohan Singh (Shabad OS, CC BY-SA)

English

This is the way they act - those whom we love so much.

Dr. Sant Singh Khalsa (Shabad OS, CC BY-SA)
Ang 634 · Line 9

ਅੰਤ ਬਾਰ ਨਾਨਕ. ਬਿਨੁ ਹਰਿ ਜੀ; ਕੋਊ ਕਾਮਿ. ਨ ਆਇਓ ॥੩॥੧੨॥੧੩੯॥

ant baar naanak. bin har jee; koaoo kaam. na aaeo |3|12|139|

Punjabi

ਅਖੀਰ ਦੇ ਵੇਲੇ, ਹੇ ਨਾਨਕ! ਮਹਾਰਾਜ ਸੁਆਮੀ ਦੇ ਬਗੈਰ, ਕੋਈ ਭੀ ਕੰਮ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

At the very last moment, O Nanak, no one is any use at all, except the Dear Lord. ||3||12||139||

Dr. Sant Singh Khalsa (Shabad OS, CC BY-SA)
Ang 634 · Line 10

ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ॥

soratth mahalaa 1 ghar 1 asattapadeea chautukee |

Punjabi

ਅਸ਼ਟਪਦੀਆਂ ਚੋਤੁਕੇ। ਸੋਰਠਿ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, First Mehl, First House, Ashtpadheeyaa, Chau-Thukay:

Dr. Sant Singh Khalsa (Shabad OS, CC BY-SA)
Ang 634 · Line 11

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 634 · Line 12

ਦੁਬਿਧਾ ਨ ਪੜਉ. ਹਰਿ ਬਿਨੁ, ਹੋਰੁ ਨ ਪੂਜਉ; ਮੜੈ ਮਸਾਣਿ. ਨ ਜਾਈ ॥

dubidhaa na prrau. har bin, hor na poojau; marrai masaan. na jaaee |

Punjabi

ਮੈਂ ਦਵੈਤ-ਭਾਵ ਬਾਰੇ ਨਹੀਂ ਪੜ੍ਹਦਾ ਅਤੇ ਆਪਣੇ ਰੱਬ ਦੇ ਬਾਝੋਂ ਹੋਰ ਕਿਸੇ ਨੂੰ ਨਹੀਂ ਜੱਪਦਾ ਅਤੇ ਮਕਵਰਿਆਂ ਦਾ ਸ਼ਮਸ਼ਾਨ-ਭੂਮੀਆਂ ਵਿੱਚ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

I am not torn by duality, because I do not worship any other than the Lord; I do not visit tombs or crematoriums.

Dr. Sant Singh Khalsa (Shabad OS, CC BY-SA)
Ang 634 · Line 13

ਤ੍ਰਿਸਨਾ ਰਾਚਿ. ਨ ਪਰ ਘਰਿ ਜਾਵਾ; ਤ੍ਰਿਸਨਾ. ਨਾਮਿ ਬੁਝਾਈ ॥

trisanaa raach. na par ghar jaavaa; trisanaa. naam bujhaaee |

Punjabi

ਖਾਹਿਸ਼ ਅੰਦਰ ਖੱਚਤ ਹੋ ਮੈਂ ਪਰਾਏ ਗ੍ਰਿਹ ਵਿੱਚ ਨਹੀਂ ਜਾਂਦਾ। ਨਾਮ ਨੇ ਮੇਰੀ ਖਾਹਿਸ਼ ਬੁਝਾ ਦਿੱਤੀ ਹੈ।

Bhai Manmohan Singh (Shabad OS, CC BY-SA)

English

I do not enter the houses of strangers, engrossed in desire. The Naam, the Name of the Lord, has satisfied my desires.

Dr. Sant Singh Khalsa (Shabad OS, CC BY-SA)
Ang 634 · Line 14

ਘਰ ਭੀਤਰਿ. ਘਰੁ ਗੁਰੂ ਦਿਖਾਇਆ; ਸਹਜਿ ਰਤੇ ਮਨ ਭਾਈ ॥

ghar bheetar. ghar guroo dikhaaeaa; sehaj rate man bhaaee |

Punjabi

ਮੇਰੇ ਹਿਰਦ ਅੰਦਰ ਹੀ ਗੁਰਾਂ ਨੇ ਮੈਨੂੰ ਸਾਹਿਬ ਦਾ ਮੰਦਰ ਵਿਖਾਲ ਦਿੱਤਾ ਹੈ ਅਤੇ ਮੇਰੀ ਆਤਮਾ ਅਡੋਲਤਾ ਨਾਲ ਰੰਗੀ ਗਈ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

Deep within my heart, the Guru has shown me the home of my being, and my mind is imbued with peace and poise, O Siblings of Destiny.

Dr. Sant Singh Khalsa (Shabad OS, CC BY-SA)
Ang 634 · Line 15

ਤੂ ਆਪੇ ਦਾਨਾ. ਆਪੇ ਬੀਨਾ; ਤੂ ਦੇਵਹਿ ਮਤਿ ਸਾਈ ॥੧॥

too aape daanaa. aape beenaa; too deveh mat saaee |1|

Punjabi

ਤੂੰ ਆਪ ਸਿਆਣਾ ਹੈ ਅਤੇ ਆਪ ਹੀ ਸਰਵੱਗ ਕੇਵਲ ਤੂੰ ਹੀ ਹੇ ਪ੍ਰਭੂ! ਸਿਆਣਪ ਪ੍ਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

You Yourself are all-knowing, and You Yourself are all-seeing; You alone bestow intelligence, O Lord. ||1||

Dr. Sant Singh Khalsa (Shabad OS, CC BY-SA)
Ang 634 · Line 16

ਮਨੁ ਬੈਰਾਗਿ ਰਤਉ ਬੈਰਾਗੀ; ਸਬਦਿ ਮਨੁ ਬੇਧਿਆ. ਮੇਰੀ ਮਾਈ ॥

man bairaag rtau bairaagee; sabad man bedhiaa. meree maaee |

Punjabi

ਮੇਰੀ ਨਿਰਲੇਪ ਆਤਮਾ ਉਪਰਾਮਤਾ ਨਾਲ ਰੰਗੀ ਗਈ ਹੈ ਤੇ ਨਾਮ ਨੇ ਮੇਰਾ ਹਿਰਦਾ ਵਿੰਨ੍ਹ ਸੁੱਟਿਆ ਹੈ, ਹੇ ਮੇਰੀ ਮਾਤਾ!

Bhai Manmohan Singh (Shabad OS, CC BY-SA)

English

My mind is detached, imbued with detachment; the Word of the Shabad has pierced my mind, O my mother.

Dr. Sant Singh Khalsa (Shabad OS, CC BY-SA)
Ang 634 · Line 17

ਅੰਤਰਿ ਜੋਤਿ ਨਿਰੰਤਰਿ ਬਾਣੀ; ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥

antar jot nirantar baanee; saache saahib siau liv laaee | rahaau |

Punjabi

ਜੋ ਕੋਈ ਸੱਚੇ ਸਾਹਿਬ ਨਾਲ ਪਿਆਰ ਪਾਉਂਦਾ ਹੈ ਅਤੇ ਇਕਰਸ ਗੁਰਬਾਣੀ ਦਾ ਉਚਾਰਨ ਕਰਦਾ ਹੈ, ਉਹ ਆਪਣੇ ਰਿਦੇ ਅੰਦਰ ਉਸ ਦੇ ਪ੍ਰਕਾਸ਼ ਨੂੰ ਵੇਲ ਲੈਂਦਾ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

God's Light shines continually within the nucleus of my deepest self; I am lovingly attached to the Bani, the Word of the True Lord Master. ||Pause||

Dr. Sant Singh Khalsa (Shabad OS, CC BY-SA)
Ang 634 · Line 18

ਅਸੰਖ ਬੈਰਾਗੀ. ਕਹਹਿ ਬੈਰਾਗ; ਸੋ ਬੈਰਾਗੀ ਜਿ ਖਸਮੈ ਭਾਵੈ ॥

asankh bairaagee. kaheh bairaag; so bairaagee ji khasamai bhaavai |

Punjabi

ਅਣਗਿਣਤ ਜਗਤ-ਤਿਆਗੀ ਉਪਰਾਮਤਾ ਦੀਆਂ ਗੱਲਾਂ ਕਰਦੇ ਹਨ। ਪ੍ਰੰਤੂ ਕੇਵਲ ਓਹੀ ਸੱਚਾ ਤਿਆਗੀ ਹੈ, ਜੋ ਮਾਲਕ ਨੂੰ ਚੰਗਾ ਲੱਗਦਾ ਹੈ।

Bhai Manmohan Singh (Shabad OS, CC BY-SA)

English

Countless detached renunciates talk of detachment and renunciation, but he alone is a true renunciate, who is pleasing to the Lord Master.

Dr. Sant Singh Khalsa (Shabad OS, CC BY-SA)
Ang 634 · Line 19

ਹਿਰਦੈ ਸਬਦਿ. ਸਦਾ ਭੈ ਰਚਿਆ; ਗੁਰ ਕੀ ਕਾਰ ਕਮਾਵੈ ॥

hiradai sabad. sadaa bhai rachiaa; gur kee kaar kamaavai |

Punjabi

ਉਹ ਨਾਮ ਨੂੰ ਆਪਣੇ ਰਿਦੇ ਵਿੱਚ ਟਿਕਾਉਂਦਾ ਹੈ, ਹਮੇਸ਼ਾਂ ਸੁਆਮੀ ਦੇ ਡਰ ਅੰਦਰ ਲੀਨ ਰਹਿੰਦਾ ਹੈ ਅਤੇ ਗੁਰਾਂ ਦੀ ਟਹਿਲ ਕਰਦਾ ਹੈ।

Bhai Manmohan Singh (Shabad OS, CC BY-SA)

English

The Word of the Shabad is ever in his heart; he is absorbed in the Fear of God, and he works to serve the Guru.

Dr. Sant Singh Khalsa (Shabad OS, CC BY-SA)
Ang 634 · Line 20

ਏਕੋ ਚੇਤੈ. ਮਨੂਆ ਨ ਡੋਲੈ; ਧਾਵਤੁ ਵਰਜਿ ਰਹਾਵੈ ॥

eko chetai. manooaa na ddolai; dhaavat varaj rahaavai |

Punjabi

ਇਕ ਸਾਈਂ ਨੂੰ ਹੀ ਉਹ ਯਾਦ ਕਰਦਾ ਹੈ, ਉਸ ਦਾ ਮਨ ਡਿੱਕ-ਡੋਲੇ ਨਹੀਂ ਖਾਂਦਾ ਤੇ ਉਹ ਮਨ ਦੀਆਂ ਆਵਾਰਾਗਰਦੀਆਂ ਨੂੰ ਹੋੜਦਾ ਤੇ ਰੋਕਦਾ ਹੈ।

Bhai Manmohan Singh (Shabad OS, CC BY-SA)

English

He remembers the One Lord, his mind does not waver, and he restrains its wanderings.

Dr. Sant Singh Khalsa (Shabad OS, CC BY-SA)
Ang 634 · Line 21

ਸਹਜੇ ਮਾਤਾ. ਸਦਾ ਰੰਗਿ ਰਾਤਾ; ਸਾਚੇ ਕੇ ਗੁਣ ਗਾਵੈ ॥੨॥

sahaje maataa. sadaa rang raataa; saache ke gun gaavai |2|

Punjabi

ਉਹ ਈਸ਼ਵਰੀ ਅਨੰਦ ਨਾਲ ਮਤਵਾਲਾ ਤੇ ਪ੍ਰਭੂ ਦੀ ਪ੍ਰੀਤ ਨਾਲ ਸਦੀਵ ਹੀ ਰੰਗਿਆ ਰਹਿੰਦਾ ਅਤੇ ਸਤਿਪੁਰਖ ਦਾ ਜੱਸ ਗਾਇਨ ਕਰਦਾ ਹੈ।

Bhai Manmohan Singh (Shabad OS, CC BY-SA)

English

He is intoxicated with celestial bliss, and is ever imbued with the Lord's Love; he sings the Glorious Praises of the True Lord. ||2||

Dr. Sant Singh Khalsa (Shabad OS, CC BY-SA)
Ang 634 · Line 22

ਮਨੂਆ ਪਉਣੁ ਬਿੰਦੁ ਸੁਖਵਾਸੀ; ਨਾਮਿ ਵਸੈ ਸੁਖ ਭਾਈ ॥

manooaa paun bind sukhavaasee; naam vasai sukh bhaaee |

Punjabi

ਜੇਕਰ ਬੰਦੇ ਦਾ ਹਵਾ-ਵਰਗਾ ਮਨ ਇਕ ਮੁਹਤ ਭਰ ਲਈ ਭੀ ਆਰਾਮ ਅੰਦਰ ਟਿਕ ਜਾਵੇ ਤਾਂ ਉਹ ਨਾਮ ਦੀ ਖੁਸ਼ੀ ਅੰਦਰ ਵੱਸੇਗਾ, ਹੇ ਵੀਰ!

Bhai Manmohan Singh (Shabad OS, CC BY-SA)

English

The mind is like the wind, but if it comes to rest in peace, even for an instant, then he shall abide in the peace of the Name, O Siblings of Destiny.

Dr. Sant Singh Khalsa (Shabad OS, CC BY-SA)
Ang 634 · Line 23

ਜਿਹਬਾ ਨੇਤ੍ਰ ਸੋਤ੍ਰ. ਸਚਿ ਰਾਤੇ; ਜਲਿ ਬੂਝੀ. ਤੁਝਹਿ ਬੁਝਾਈ ॥

jihabaa netr sotr. sach raate; jal boojhee. tujheh bujhaaee |

Punjabi

ਉਸ ਦੀ ਜੀਭ੍ਹ, ਅੱਖਾਂ ਅਤੇ ਕੰਨ ਸੱਚ ਨਾਲ ਰੰਗੇ ਜਾਂਦੇ ਹਨ। ਉਸ ਦੀ ਤ੍ਰਿਸ਼ਨਾ ਬੁਝ ਗਈ ਹੈ। ਤੂੰ ਹੀ, ਹੇ ਸੁਆਮੀ! ਇਸ ਨੂੰ ਬੁਝਾਇਆ ਹੈ।

Bhai Manmohan Singh (Shabad OS, CC BY-SA)

English

His tongue, eyes and ears are imbued with Truth; O Lord, You quench the fires of desire.

Dr. Sant Singh Khalsa (Shabad OS, CC BY-SA)
Ang 634 · Line 24

ਆਸ ਨਿਰਾਸ ਰਹੈ ਬੈਰਾਗੀ; ਨਿਜ ਘਰਿ ਤਾੜੀ ਲਾਈ ॥

aas niraas rahai bairaagee; nij ghar taarree laaee |

Punjabi

ਉਮੈਦ ਅੰਦਰ ਸੰਸਾਰ-ਤਿਆਗੀ ਇੱਛਾ-ਰਹਿਤ ਰਹਿੰਦਾ ਹੈ ਤੇ ਆਪਣੇ ਧਾਮ ਵਿੱਚ ਹੀ ਉਹ ਅਫੁਰ ਸਮਾਧੀ ਲਾਉਂਦਾ ਹੈ।

Bhai Manmohan Singh (Shabad OS, CC BY-SA)

English

In hope, the renunciate remains free of hopes; in the home of his own inner self, he is absorbed in the trance of deep meditation.

Dr. Sant Singh Khalsa (Shabad OS, CC BY-SA)
Ang 634 · Line 25

ਭਿਖਿਆ ਨਾਮਿ ਰਜੇ ਸੰਤੋਖੀ; ਅੰਮ੍ਰਿਤੁ ਸਹਜਿ ਪੀਆਈ ॥੩॥

bhikhiaa naam raje santokhee; amrit sehaj peeaee |3|

Punjabi

ਸੰਤੁਸ਼ਟ ਪੁਰਸ਼ ਨਾਮ ਦੀ ਖੈਰ ਨਾਲ ਧ੍ਰਾਪਿਆ ਰਹਿੰਦਾ ਹੈ ਅਤੇ ਸੁਖੈਨ ਹੀ ਸੁਆਮੀ ਦੇ ਸੁਧਾਰਸ ਨੂੰ ਪਾਨ ਕਰਦਾ ਹੈ।

Bhai Manmohan Singh (Shabad OS, CC BY-SA)

English

He remains content, satisfied with the charity of the Naam; he drinks in the Ambrosial Amrit with ease. ||3||

Dr. Sant Singh Khalsa (Shabad OS, CC BY-SA)
Ang 634 · Line 26

ਦੁਬਿਧਾ ਵਿਚਿ. ਬੈਰਾਗੁ ਨ ਹੋਵੀ; ਜਬ ਲਗੁ ਦੂਜੀ ਰਾਈ ॥

dubidhaa vich. bairaag na hovee; jab lag doojee raaee |

Punjabi

ਦੁਚਿਤੇ-ਪਨ ਅੰਦਰ ਅਤੇ ਜਦ ਤਾਂਈਂ ਦਵੈਤ-ਭਾਵ ਇਕ ਭੋਰਾ ਭਰ ਭੀ ਹੈ, ਕੋਈ ਸੰਸਾਰ ਤਿਆਗੀ ਨਹੀਂ ਹੋ ਸਕਦਾ।

Bhai Manmohan Singh (Shabad OS, CC BY-SA)

English

There is no renunciation in duality, as long as there is even a particle of duality.

Dr. Sant Singh Khalsa (Shabad OS, CC BY-SA)
Ang 634 · Line 27

ਸਭੁ ਜਗੁ ਤੇਰਾ, ਤੂ ਏਕੋ ਦਾਤਾ; ਅਵਰੁ. ਨ ਦੂਜਾ ਭਾਈ ॥

sabh jag teraa, too eko daataa; avar. na doojaa bhaaee |

Punjabi

ਸਾਰਾ ਸੰਸਾਰ ਤੈਂਡਾ ਹੈ, ਹੇ ਪ੍ਰਭੂ! ਕੇਵਲ ਤੂੰ ਹੀ ਦਾਤਾਰ ਹੈ। ਕੋਈ ਹੋਰ ਦੂਸਰਾ ਹੈ ਹੀ ਨਹੀਂ, ਹੇ ਭਰਾਵਾਂ!

Bhai Manmohan Singh (Shabad OS, CC BY-SA)

English

The whole world is Yours, Lord; You alone are the Giver. There is not any other, O Siblings of Destiny.

Dr. Sant Singh Khalsa (Shabad OS, CC BY-SA)
Ang 634 · Line 28

ਮਨਮੁਖਿ ਜੰਤ ਦੁਖਿ ਸਦਾ ਨਿਵਾਸੀ; ਗੁਰਮੁਖਿ ਦੇ ਵਡਿਆਈ ॥

manamukh jant dukh sadaa nivaasee; guramukh de vaddiaaee |

Punjabi

ਮਨਮੁੱਖ ਪੁਰਸ਼ ਹਮੇਸ਼ਾਂ ਮੁਸੀਬਤ ਵਿੱਚ ਵਸਦਾ ਹੈ। ਗੁਰੂ-ਅਨੁਸਾਰੀ ਨੂੰ ਸੁਆਮੀ ਬਜ਼ੁਰਗੀ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

The self-willed manmukh dwells in misery forever, while the Lord bestows greatness upon the Gurmukh.

Dr. Sant Singh Khalsa (Shabad OS, CC BY-SA)
Ang 634 · Line 29

ਅਪਰ ਅਪਾਰ ਅਗੰਮ ਅਗੋਚਰ; ਕਹਣੈ. ਕੀਮ ਨ ਪਾਈ ॥੪॥

apar apaar agam agochar; kahanai. keem na paaee |4|

Punjabi

ਬੇਅੰਤ, ਬੇਹੱਦ, ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰਾ ਹੈ ਸੁਆਮੀ। ਆਖਣ ਦੁਆਰਾ ਉਸ ਦਾ ਮੁਲ ਪਾਇਆ ਨਹੀਂ ਜਾ ਸਕਦਾ।

Bhai Manmohan Singh (Shabad OS, CC BY-SA)

English

God is infinite, endless, inaccessible and unfathomable; His worth cannot be described. ||4||

Dr. Sant Singh Khalsa (Shabad OS, CC BY-SA)
Ang 634 · Line 30

ਸੁੰਨ ਸਮਾਧਿ ਮਹਾ ਪਰਮਾਰਥੁ; ਤੀਨਿ ਭਵਣ ਪਤਿ ਨਾਮੰ ॥

sun samaadh mahaa paramaarath; teen bhavan pat naaman |

Punjabi

ਅਫੁਰ ਤਾੜੀ ਧਾਰਨ ਕਰਨ ਵਾਲਾ, ਪਰਮ ਸ੍ਰੇਸ਼ਟ ਵਸਤੂ ਅਤੇ ਤਿੰਨਾਂ ਜਹਾਨਾਂ ਦਾ ਸੁਆਮੀ ਤੇਰੇ ਨਾਮ ਹਨ, ਹੇ ਮਾਲਕ!

Bhai Manmohan Singh (Shabad OS, CC BY-SA)

English

The consciousness in deep Samaadhi, the Supreme Being, the Lord of the three worlds - these are Your Names, Lord.

Dr. Sant Singh Khalsa (Shabad OS, CC BY-SA)
Ang 634 · Line 31

ਮਸਤਕਿ ਲੇਖੁ ਜੀਆ ਜਗਿ ਜੋਨੀ; ਸਿਰਿ ਸਿਰਿ ਲੇਖੁ ਸਹਾਮੰ ॥

masatak lekh jeea jag jonee; sir sir lekh sahaaman |

Punjabi

ਇਸ ਜਹਾਨ ਵਿੱਚ ਪੈਦਾ ਹੋਏ ਹੋਏ ਜੀਵਾਂ ਦੇ ਮੱਥਿਆਂ ਉਤੇ ਉਨ੍ਹਾਂ ਦੀ ਪ੍ਰਾਲਭਧ ਲਿਖੀ ਹੋਈ ਹੈ ਅਤੇ ਹਰ ਜਣਾ ਉਹ ਕੁੱਛ ਸਹਾਰਦਾ ਹੈ ਜੋ ਉਸ ਲਈ ਲਿਖਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The creatures born into this world have their destiny inscribed upon their foreheads; they experience according to their destinies.

Dr. Sant Singh Khalsa (Shabad OS, CC BY-SA)
Ang 634 · Line 32

ਕਰਮ ਸੁਕਰਮ ਕਰਾਏ ਆਪੇ; ਆਪੇ ਭਗਤਿ ਦ੍ਰਿੜਾਮੰ ॥

karam sukaram karaae aape; aape bhagat drirraaman |

Punjabi

ਸੁਆਮੀ ਆਪੇ ਇਨਸਾਨ ਕੋਲੋਂ ਮੰਦੇ-ਅਮਲ ਅਤੇ ਚੰਗੇ ਅਮਲ ਕਰਵਾਉਂਦਾ ਹੈ ਅਤੇ ਆਪ ਹੀ ਉਸ ਨੂੰ ਆਪਣੀ ਉਪਾਸ਼ਨਾ ਅੰਦਰ ਪੱਕਾ ਕਰਦਾ ਹੈ।

Bhai Manmohan Singh (Shabad OS, CC BY-SA)

English

The Lord Himself causes them to do good and bad deeds; He Himself makes them steadfast in devotional worship.

Dr. Sant Singh Khalsa (Shabad OS, CC BY-SA)
Ang 634 · Line 33

ਮਨਿ ਮੁਖਿ ਜੂਠਿ ਲਹੈ. ਭੈ ਮਾਨੰ; ਆਪੇ ਗਿਆਨੁ ਅਗਾਮੰ ॥੫॥

man mukh jootth lahai. bhai maanan; aape giaan agaaman |5|

Punjabi

ਸਾਈਂ ਦੇ ਡਰ ਅੰਦਰ ਵੱਸਣ ਨਾਲ ਮਨੁੱਖ ਦੇ ਮਨ ਅਤੇ ਮੂੰਹ ਦੀ ਮੈਲ ਧੋਤੀ ਜਾਂਦੀ ਹੈ ਅਤੇ ਪਹੁੰਚ ਤੋਂ ਪਰੇ ਪ੍ਰਭੂ ਖੁਦ ਉਸ ਨੂੰ ਬ੍ਰਹਿਮ ਵੀਚਾਰ ਪ੍ਰਦਾਨ ਕਰਦਾ ਹੈ।

Bhai Manmohan Singh (Shabad OS, CC BY-SA)

English

The filth of their mind and mouth is washed off when they live in the Fear of God; the inaccessible Lord Himself blesses them with spiritual wisdom. ||5||

Dr. Sant Singh Khalsa (Shabad OS, CC BY-SA)