Ekam
Guru Granth Sahib

Ang 635

Ang 635 · Line 1

ਜਿਨ ਚਾਖਿਆ. ਸੇਈ ਸਾਦੁ ਜਾਣਨਿ; ਜਿਉ ਗੁੰਗੇ ਮਿਠਿਆਈ ॥

jin chaakhiaa. seee saad jaanan; jiau gunge mitthiaaee |

Punjabi

ਗੁੰਗੇ ਬੰਦੇ ਦੇ ਮਿਠਾਈ ਖਾਣ ਦੀ ਤਰ੍ਹਾਂ, ਕੇਵਲ ਓਹੀ ਇਸ ਦੇ ਸੁਆਦ ਨੂੰ ਜਾਣਦੇ ਹਨ, ਜੋ ਇਸ ਨੂੰ ਚੱਖਦੇ ਹਨ।

Bhai Manmohan Singh (Shabad OS, CC BY-SA)

English

Only those who taste it know its sweet taste, like the mute, who eats the candy, and only smiles.

Dr. Sant Singh Khalsa (Shabad OS, CC BY-SA)
Ang 635 · Line 2

ਅਕਥੈ ਕਾ. ਕਿਆ ਕਥੀਐ ਭਾਈ; ਚਾਲਉ ਸਦਾ ਰਜਾਈ ॥

akathai kaa. kiaa katheeai bhaaee; chaalau sadaa rajaaee |

Punjabi

ਨਾਂ-ਬਿਆਨ ਹੋ ਸੱਕਣ ਵਾਲੇ ਨੂੰ ਮੈਂ ਕਿਸ ਤਰ੍ਹਾਂ ਬਿਆਨ ਕਰ ਸਕਦਾ ਹਾਂ, ਹੇ ਵੀਰ! ਸਦੀਵ ਹੀ ਮੈਂ ਉਹਦੇ ਭਾਣੇ ਅਨੁਸਾਰ ਟੁਰਦਾ ਹਾਂ।

Bhai Manmohan Singh (Shabad OS, CC BY-SA)

English

How can I describe the indescribable, O Siblings of Destiny? I shall follow His Will forever.

Dr. Sant Singh Khalsa (Shabad OS, CC BY-SA)
Ang 635 · Line 3

ਗੁਰੁ ਦਾਤਾ ਮੇਲੇ. ਤਾ ਮਤਿ ਹੋਵੈ; ਨਿਗੁਰੇ. ਮਤਿ ਨ ਕਾਈ ॥

gur daataa mele. taa mat hovai; nigure. mat na kaaee |

Punjabi

ਜੇਕਰ ਸੁਆਮੀ ਦਾਤਾਰ ਗੁਰਾਂ ਨਾਲ ਮਿਲਾ ਦੇਵੇ, ਤਦ ਹੀ ਸੋਚ ਸਮਝ ਉਤਪੰਨ ਹੁੰਦੀ ਹੈ। ਗੁਰੂ-ਵਿਹੂਣ ਨੂੰ ਕੋਈ ਸੂਝ ਬੂਝ ਨਹੀਂ ਹੁੰਦੀ।

Bhai Manmohan Singh (Shabad OS, CC BY-SA)

English

If one meets with the Guru, the Generous Giver, then he understands; those who have no Guru cannot understand this.

Dr. Sant Singh Khalsa (Shabad OS, CC BY-SA)
Ang 635 · Line 4

ਜਿਉ ਚਲਾਏ. ਤਿਉ ਚਾਲਹ ਭਾਈ; ਹੋਰ ਕਿਆ ਕੋ ਕਰੇ ਚਤੁਰਾਈ ॥੬॥

jiau chalaae. tiau chaalah bhaaee; hor kiaa ko kare chaturaaee |6|

Punjabi

ਜਿਸ ਤਰ੍ਹਾਂ ਸਾਨੂੰ ਸਾਹਿਬ ਚਲਾਉਂਦਾ ਹੈ, ਉਸੇ ਤਰ੍ਹਾਂ ਹੀ ਅਸੀਂ ਚਲਦੇ ਹਾਂ। ਮਨੁੱਖ ਹੋਰ ਕਿਹੜੀ ਚਾਲਾਕੀ ਕਰ ਸਕਦਾ ਹੈ, ਹੇ ਭਰਾਵਾ?

Bhai Manmohan Singh (Shabad OS, CC BY-SA)

English

As the Lord causes us to act, so do we act, O Siblings of Destiny. What other clever tricks can anyone try? ||6||

Dr. Sant Singh Khalsa (Shabad OS, CC BY-SA)
Ang 635 · Line 5

ਇਕਿ ਭਰਮਿ ਭੁਲਾਏ. ਇਕਿ ਭਗਤੀ ਰਾਤੇ; ਤੇਰਾ ਖੇਲੁ ਅਪਾਰਾ ॥

eik bharam bhulaae. ik bhagatee raate; teraa khel apaaraa |

Punjabi

ਕਈ ਸੰਦੇਹ ਵਿੱਚ ਬਹਿਕਾਏ ਹੋਏ ਤੇ ਕਈ ਤੇਰੀ ਬੰਦਗੀ ਨਾਲ ਰੰਗੇ ਹੋਏ। ਤੈਂਡੀ ਲੀਲਾ ਸੋਚ ਵੀਚਾਰ ਤੋਂ ਬਾਹਰ ਹੈ।

Bhai Manmohan Singh (Shabad OS, CC BY-SA)

English

Some are deluded by doubt, while others are imbued with devotional worship; Your play is infinite and endless.

Dr. Sant Singh Khalsa (Shabad OS, CC BY-SA)
Ang 635 · Line 6

ਜਿਤੁ ਤੁਧੁ ਲਾਏ. ਤੇਹਾ ਫਲੁ ਪਾਇਆ; ਤੂ ਹੁਕਮਿ ਚਲਾਵਣਹਾਰਾ ॥

jit tudh laae. tehaa fal paaeaa; too hukam chalaavanahaaraa |

Punjabi

ਜਿਸ ਤਰ੍ਹਾਂ ਤੂੰ ਉਨ੍ਹਾਂ ਨੂੰ ਜੋੜਦਾ ਹੈ, ਹੇ ਸਾਂਈਂ, ਉਹੋ ਜੇਹਾ ਹੀ ਫਲ ਉਹ ਪ੍ਰਾਪਤ ਕਰਦੇ ਹਨ। ਕੇਵਲ ਤੂੰ ਹੀ ਫੁਰਮਾਨ-ਜਾਰੀ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

As You engage them, they receive the fruits of their rewards; You alone are the One who issues Your Commands.

Dr. Sant Singh Khalsa (Shabad OS, CC BY-SA)
Ang 635 · Line 7

ਸੇਵਾ ਕਰੀ. ਜੇ ਕਿਛੁ ਹੋਵੈ ਅਪਣਾ; ਜੀਉ ਪਿੰਡੁ ਤੁਮਾਰਾ ॥

sevaa karee. je kichh hovai apanaa; jeeo pindd tumaaraa |

Punjabi

ਜੇਕਰ ਮੇਰਾ ਕੁਝ ਆਪਣਾ ਨਿੱਜ ਦਾ ਹੋਵੇ, ਤਾਂ ਮੈਂ ਤੇਰੀ ਟਹਿਲ ਕਮਾਵਾਂ। ਮੇਰੀ ਆਤਮਾ ਤੇ ਦੇਹ ਤੇਰੇ ਹੀ ਹਨ, ਹੇ ਸਾਹਿਬ!

Bhai Manmohan Singh (Shabad OS, CC BY-SA)

English

I would serve You, if anything were my own; my soul and body are Yours.

Dr. Sant Singh Khalsa (Shabad OS, CC BY-SA)
Ang 635 · Line 8

ਸਤਿਗੁਰਿ ਮਿਲਿਐ. ਕਿਰਪਾ ਕੀਨੀ; ਅੰਮ੍ਰਿਤ ਨਾਮੁ ਅਧਾਰਾ ॥੭॥

satigur miliai. kirapaa keenee; amrit naam adhaaraa |7|

Punjabi

ਵਾਹਿਗੁਰੂ ਉਸ ਉਤੇ ਰਹਿਮਤ ਧਾਰਦਾ ਹੈ, ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਤੇ ਸੁਧਾਸਰੂਪ-ਨਾਮ ਉਸ ਦਾ ਆਸਰਾ ਥੀ ਵੰਞਦਾ ਹੈ।

Bhai Manmohan Singh (Shabad OS, CC BY-SA)

English

One who meets with the True Guru, by His Grace, takes the Support of the Ambrosial Naam. ||7||

Dr. Sant Singh Khalsa (Shabad OS, CC BY-SA)
Ang 635 · Line 9

ਗਗਨੰਤਰਿ ਵਾਸਿਆ. ਗੁਣ ਪਰਗਾਸਿਆ; ਗੁਣ ਮਹਿ ਗਿਆਨ ਧਿਆਨੰ ॥

gaganantar vaasiaa. gun paragaasiaa; gun meh giaan dhiaanan |

Punjabi

ਉਹ ਬੈਕੁੰਠੀ ਵਿੱਚ ਵਸਦਾ ਹੈ ਤੇ ਨੇਕੀਆਂ ਉਸ ਵਿੱਚ ਪ੍ਰਗਟ ਹੋ ਜਾਂਦੀਆਂ ਹਨ ਅਤੇ ਨੇਕੀਆਂ ਵਿੱਚ ਹੀ ਬ੍ਰਹਿਮਬੋਧ ਤੇ ਸਿਮਰਨ ਨਿਵਾਸ ਰੱਖਦੇ ਹਨ।

Bhai Manmohan Singh (Shabad OS, CC BY-SA)

English

He dwells in the heavenly realms, and his virtues radiantly shine forth; meditation and spiritual wisdom are found in virtue.

Dr. Sant Singh Khalsa (Shabad OS, CC BY-SA)
Ang 635 · Line 10

ਨਾਮੁ ਮਨਿ ਭਾਵੈ. ਕਹੈ ਕਹਾਵੈ; ਤਤੋ ਤਤੁ ਵਖਾਨੰ ॥

naam man bhaavai. kahai kahaavai; tato tat vakhaanan |

Punjabi

ਨਾਮ ਉਸ ਦੇ ਚਿੱਤ ਨੂੰ ਚੰਗਾ ਲੱਗਦਾ ਹੈ, ਉਹ ਇਸ ਨੂੰ ਉਚਾਰਦਾ ਤੇ ਹੋਰਨਾਂ ਪਾਸੋਂ ਉਚਾਰਣ ਕਰਵਾਉਂਦਾ ਹੈ, ਉਹ ਨਿਰੋਲ ਸੱਚ ਹੀ ਬੋਲਦਾ ਹੈ।

Bhai Manmohan Singh (Shabad OS, CC BY-SA)

English

The Naam is pleasing to his mind; he speaks it, and causes others to speak it as well. He speaks the essential essence of wisdom.

Dr. Sant Singh Khalsa (Shabad OS, CC BY-SA)
Ang 635 · Line 11

ਸਬਦੁ ਗੁਰ ਪੀਰਾ. ਗਹਿਰ ਗੰਭੀਰਾ; ਬਿਨੁ ਸਬਦੈ. ਜਗੁ ਬਉਰਾਨੰ ॥

sabad gur peeraa. gahir ganbheeraa; bin sabadai. jag bauraanan |

Punjabi

ਡੂੰਘਾ ਤੇ ਅਥਾਹ ਨਾਮ ਉਸ ਦਾ ਗੁਰੂ ਅਤੇ ਰੂਹਾਨੀ ਰਹਿਬਰ ਹੈ। ਨਾਮ ਦੇ ਬਗੈਰ ਦੁਨੀਆਂ ਸ਼ੁਦਾਈ ਹੋਈ ਹੋਈ ਹੈ।

Bhai Manmohan Singh (Shabad OS, CC BY-SA)

English

The Word of the Shabad is his Guru and spiritual teacher, profound and unfathomable; without the Shabad, the world is insane.

Dr. Sant Singh Khalsa (Shabad OS, CC BY-SA)
Ang 635 · Line 12

ਪੂਰਾ ਬੈਰਾਗੀ. ਸਹਜਿ ਸੁਭਾਗੀ; ਸਚੁ ਨਾਨਕ. ਮਨੁ ਮਾਨੰ ॥੮॥੧॥

pooraa bairaagee. sehaj subhaagee; sach naanak. man maanan |8|1|

Punjabi

ਜਿਸ ਦੀ ਜਿੰਦੜੀ ਸੱਚੇ ਨਾਮ ਨਾਲ ਪ੍ਰਸੰਨ ਹੋਈ ਹੈ, ਹੇ ਨਾਨਕ, ਉਹ ਪੂਰਨ ਬੈਰਾਗੀ ਹੈ ਤੇ ਸੁਭਾਵਕ ਹੀ ਭਾਰੇ ਭਾਗਾਂ ਵਾਲਾ ਹੈ।

Bhai Manmohan Singh (Shabad OS, CC BY-SA)

English

He is a perfect renunciate, naturally at ease, O Nanak, whose mind is pleased with the True Lord. ||8||1||

Dr. Sant Singh Khalsa (Shabad OS, CC BY-SA)
Ang 635 · Line 13

ਸੋਰਠਿ ਮਹਲਾ ੧ ਤਿਤੁਕੀ ॥

soratth mahalaa 1 titukee |

Punjabi

ਸੋਰਿਠ ਪਹਿਲੀ ਪਾਤਿਸ਼ਾਹੀ। ਤਿਤੁਕੀ।

Bhai Manmohan Singh (Shabad OS, CC BY-SA)

English

Sorat'h, First Mehl, Thi-Thukay:

Dr. Sant Singh Khalsa (Shabad OS, CC BY-SA)
Ang 635 · Line 14

ਆਸਾ ਮਨਸਾ ਬੰਧਨੀ ਭਾਈ; ਕਰਮ ਧਰਮ ਬੰਧਕਾਰੀ ॥

aasaa manasaa bandhanee bhaaee; karam dharam bandhakaaree |

Punjabi

ਉਮੈਦ ਅਤੇ ਇੱਛਿਆ ਫਾਹੇ ਹਨ, ਹੇ ਵੀਰ! ਅਤੇ ਕਰਮ ਕਾਂਡ ਅਤੇ (ਰਹੱਸ-ਹੀਨ) ਮਜ਼ਹਬੀ ਸੰਸਕਾਰ ਫਾਹੇ ਪਾਉਨਹਾਰ।

Bhai Manmohan Singh (Shabad OS, CC BY-SA)

English

Hope and desire are entrapments, O Siblings of Destiny. Religious rituals and ceremonies are traps.

Dr. Sant Singh Khalsa (Shabad OS, CC BY-SA)
Ang 635 · Line 15

ਪਾਪਿ ਪੁੰਨਿ. ਜਗੁ ਜਾਇਆ ਭਾਈ; ਬਿਨਸੈ. ਨਾਮੁ ਵਿਸਾਰੀ ॥

paap pun. jag jaaeaa bhaaee; binasai. naam visaaree |

Punjabi

ਮਾੜੇ ਕਰਮਾਂ ਅਤੇ ਚੰਗੇ ਅਮਲਾਂ ਦੇ ਕਾਰਣ ਪ੍ਰਾਣੀ ਸੰਸਾਰ ਅੰਦਰ ਜਨਮ ਧਾਰਦਾ ਹੈ। ਨਾਮ ਨੂੰ ਭੁਲਾ ਕੇ ਉਹ ਤਬਾਹ ਹੋ ਜਾਂਦਾ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

Because of good and bad deeds, one is born into the world, O Siblings of Destiny; forgetting the Naam, the Name of the Lord, he is ruined.

Dr. Sant Singh Khalsa (Shabad OS, CC BY-SA)
Ang 635 · Line 16

ਇਹ ਮਾਇਆ. ਜਗਿ ਮੋਹਣੀ ਭਾਈ; ਕਰਮ ਸਭੇ ਵੇਕਾਰੀ ॥੧॥

eih maaeaa. jag mohanee bhaaee; karam sabhe vekaaree |1|

Punjabi

ਇਹ ਮਾਲ-ਦੌਲਤ ਜਗਤ ਨੂੰ ਠੱਗਣਹਾਰ ਹੈ, ਹੇ ਵੀਰ! ਇਸ ਦੇ ਮਗਰ ਲੱਗ ਦੇ ਕੀਤੇ ਹੋਏ ਸਾਰੇ ਕੰਮ ਪਾਪਾਂ ਪੂਰਤ ਹਨ।

Bhai Manmohan Singh (Shabad OS, CC BY-SA)

English

This Maya is the enticer of the world, O Siblings of Destiny; all such actions are corrupt. ||1||

Dr. Sant Singh Khalsa (Shabad OS, CC BY-SA)
Ang 635 · Line 17

ਸੁਣਿ ਪੰਡਿਤ; ਕਰਮਾ ਕਾਰੀ ॥

sun panddit; karamaa kaaree |

Punjabi

ਮੇਰੀ ਗੱਲ ਸ੍ਰਵਣ ਕਰ, ਹੇ ਕਰਮ ਕਾਂਡੀ ਬ੍ਰਹਮਣ।

Bhai Manmohan Singh (Shabad OS, CC BY-SA)

English

Listen, O ritualistic Pandit:

Dr. Sant Singh Khalsa (Shabad OS, CC BY-SA)
Ang 635 · Line 18

ਜਿਤੁ ਕਰਮਿ. ਸੁਖੁ ਊਪਜੈ ਭਾਈ; ਸੁ ਆਤਮ ਤਤੁ ਬੀਚਾਰੀ ॥ ਰਹਾਉ ॥

jit karam. sukh aoopajai bhaaee; su aatam tat beechaaree | rahaau |

Punjabi

ਜਿਸ ਧਾਰਮਕ ਸੰਸਕਾਰ ਨਾਲ ਖੁਸ਼ੀ ਉਤਪੰਨ ਹੁੰਦੀ ਹੈ, ਹੇ ਵੀਰ! ਉਹ ਸਿਮਰਨ ਹੈ ਆਤਮਾ ਦੇ ਨਿਚੋੜ ਦਾ (ਪ੍ਰਭੂ ਦੇ ਨਾਮ ਦਾ)। ਠਹਿਰਾਉ।

Bhai Manmohan Singh (Shabad OS, CC BY-SA)

English

that religious ritual which produces happiness, O Siblings of Destiny, is contemplation of the essence of the soul. ||Pause||

Dr. Sant Singh Khalsa (Shabad OS, CC BY-SA)
Ang 635 · Line 19

ਸਾਸਤੁ ਬੇਦੁ. ਬਕੈ ਖੜੋ ਭਾਈ; ਕਰਮ ਕਰਹੁ ਸੰਸਾਰੀ ॥

saasat bed. bakai kharro bhaaee; karam karahu sansaaree |

Punjabi

ਤੂੰ ਖਲੋ ਕੇ ਸ਼ਾਸਤਰ੍ਰਾਂ ਤੇ ਵੇਦਾਂ ਦਾ ਪਾਠ ਕਰਦਾ ਹੈ, ਪ੍ਰੰਤੂ ਆਪ ਦੁਨੀਆਂਦਾਰਾਂ ਵਾਲੇ ਕੰਮ ਕਰਦਾ ਹੈ। ਹੋ ਭਰਾਵਾ!

Bhai Manmohan Singh (Shabad OS, CC BY-SA)

English

You may stand and recite the Shaastras and the Vedas, O Siblings of Destiny, but these are just worldly actions.

Dr. Sant Singh Khalsa (Shabad OS, CC BY-SA)
Ang 635 · Line 20

ਪਾਖੰਡਿ ਮੈਲੁ. ਨ ਚੂਕਈ ਭਾਈ; ਅੰਤਰਿ ਮੈਲੁ ਵਿਕਾਰੀ ॥

paakhandd mail. na chookee bhaaee; antar mail vikaaree |

Punjabi

ਤੇਰੇ ਅੰਦਰ ਪਾਪਾਂ ਦੀ ਮੈਲ ਹੈ। ਇਹ ਮੈਲ ਦੰਭ ਦੇ ਰਾਹੀਂ ਧੋਤੀ ਨਹੀਂ ਜਾ ਸਕਦੀ, ਹੇ ਵੀਰ!

Bhai Manmohan Singh (Shabad OS, CC BY-SA)

English

Filth cannot be washed away by hypocrisy, O Siblings of Destiny; the filth of corruption and sin is within you.

Dr. Sant Singh Khalsa (Shabad OS, CC BY-SA)
Ang 635 · Line 21

ਇਨ ਬਿਧਿ. ਡੂਬੀ ਮਾਕੁਰੀ ਭਾਈ; ਊਂਡੀ ਸਿਰ ਕੈ ਭਾਰੀ ॥੨॥

ein bidh. ddoobee maakuree bhaaee; aoonddee sir kai bhaaree |2|

Punjabi

ਏਸੇ ਤਰ੍ਹਾਂ ਹੀ ਮਕੜੀ ਭੀ ਸਿਰ ਪਰਨੇ ਉਲਟੀ ਹੋ ਤਬਾਹ ਹੋ ਜਾਂਦੀ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

This is how the spider is destroyed, O Siblings of Destiny, by falling head-long in its own web. ||2||

Dr. Sant Singh Khalsa (Shabad OS, CC BY-SA)
Ang 635 · Line 22

ਦੁਰਮਤਿ ਘਣੀ ਵਿਗੂਤੀ ਭਾਈ; ਦੂਜੈ ਭਾਇ ਖੁਆਈ ॥

duramat ghanee vigootee bhaaee; doojai bhaae khuaaee |

Punjabi

ਮੰਦੀਆਂ ਰੁਚੀਆਂ ਦੁਆਰਾ, ਬਹੁਤੇ ਬਰਬਾਦ ਹੋ ਗਏ ਹਨ, ਹੇ ਵੀਰ! ਤੇ ਹੋਰਸ ਦੀ ਪ੍ਰੀਤ ਦੁਆਰਾ ਉਹ ਕੁਰਾਹੇ ਪੈ ਗਏ ਹਨ।

Bhai Manmohan Singh (Shabad OS, CC BY-SA)

English

So many are destroyed by their own evil-mindedness, O Siblings of Destiny; in the love of duality, they are ruined.

Dr. Sant Singh Khalsa (Shabad OS, CC BY-SA)
Ang 635 · Line 23

ਬਿਨੁ ਸਤਿਗੁਰ. ਨਾਮੁ, ਨ ਪਾਈਐ ਭਾਈ; ਬਿਨੁ ਨਾਮੈ. ਭਰਮੁ ਨ ਜਾਈ ॥

bin satigur. naam, na paaeeai bhaaee; bin naamai. bharam na jaaee |

Punjabi

ਸੱਚੇ ਗੁਰਾਂ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ, ਹੇ ਭਰਾਵਾ ਅਤੇ ਨਾਮ ਦੇ ਬਗੈਰ ਸੰਦੇਹ ਦੂਰ ਨਹੀਂ ਹੁੰਦ।

Bhai Manmohan Singh (Shabad OS, CC BY-SA)

English

Without the True Guru, the Name is not obtained, O Siblings of Destiny; without the Name, doubt does not depart.

Dr. Sant Singh Khalsa (Shabad OS, CC BY-SA)
Ang 635 · Line 24

ਸਤਿਗੁਰੁ ਸੇਵੇ. ਤਾ ਸੁਖੁ ਪਾਏ ਭਾਈ; ਆਵਣੁ ਜਾਣੁ ਰਹਾਈ ॥੩॥

satigur seve. taa sukh paae bhaaee; aavan jaan rahaaee |3|

Punjabi

ਜੇਕਰ ਬੰਦਾ ਸੱਚੇ ਗੁਰਾਂ ਦੀ ਘਾਲ ਸੇਵਾ ਕਮਾਵੇ, ਤਦ ਉਹ ਆਰਾਮ ਪਾ ਲੈਂਦਾ ਹੈ ਤੇ ਉਸ ਦੇ ਆਉਣੇ ਤੇ ਜਾਣ ਮੁੱਕ ਜਾਂਦੇ ਹਨ, ਹੇ ਵੀਰ!

Bhai Manmohan Singh (Shabad OS, CC BY-SA)

English

If one serves the True Guru, then he obtains peace, O Siblings of Destiny; his comings and goings are ended. ||3||

Dr. Sant Singh Khalsa (Shabad OS, CC BY-SA)
Ang 635 · Line 25

ਸਾਚੁ ਸਹਜੁ. ਗੁਰ ਤੇ ਊਪਜੈ ਭਾਈ; ਮਨੁ ਨਿਰਮਲੁ ਸਾਚਿ ਸਮਾਈ ॥

saach sehaj. gur te aoopajai bhaaee; man niramal saach samaaee |

Punjabi

ਸੱਚੀ ਠੰਢੀ ਚੈਨ ਗੁਰਾਂ ਪਾਸੋਂ ਪ੍ਰਾਪਤ ਹੁੰਦੀ ਹੈ, ਹੇ ਭਰਾਵਾ! ਪਵਿੱਤਰ ਆਤਮਾ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

True celestial peace comes from the Guru, O Siblings of Destiny; the immaculate mind is absorbed into the True Lord.

Dr. Sant Singh Khalsa (Shabad OS, CC BY-SA)
Ang 635 · Line 26

ਗੁਰੁ ਸੇਵੇ ਸੋ ਬੂਝੈ ਭਾਈ; ਗੁਰ ਬਿਨੁ. ਮਗੁ ਨ ਪਾਈ ॥

gur seve so boojhai bhaaee; gur bin. mag na paaee |

Punjabi

ਜੋ ਗੁਰਾਂ ਦੀ ਸੇਵਾ ਕਰਦਾ ਹੈ, ਉਹ (ਸਹੀ) ਰਸਤੇ ਨੂੰ ਜਾਣ ਲੈਂਦਾ ਹੈ। ਹੇ ਵੀਰ! ਗੁਰਾਂ ਦੇ ਬਾਝੋਂ ਰਸਤਾ ਨਹੀਂ ਲੱਭਦਾ।

Bhai Manmohan Singh (Shabad OS, CC BY-SA)

English

One who serves the Guru, understands, O Siblings of Destiny; without the Guru, the way is not found.

Dr. Sant Singh Khalsa (Shabad OS, CC BY-SA)
Ang 635 · Line 27

ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ; ਕੂੜੁ ਬੋਲਿ ਬਿਖੁ ਖਾਈ ॥੪॥

jis antar lobh ki karam kamaavai bhaaee; koorr bol bikh khaaee |4|

Punjabi

ਜਿਸ ਦੇ ਮਨ ਵਿੱਚ ਲਾਲਚ ਹੈ, ਉਹ ਕਿਹੜੇ ਸ਼ੁਭ ਕੰਮ ਕਰ ਸਕਦਾ ਹੈ? ਝੂਠ ਬੋਲ ਕੇ ਉਹ ਜ਼ਹਿਰ ਖਾਂਦਾ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

What can anyone do, with greed within? O Siblings of Destiny, by telling lies, they eat poison. ||4||

Dr. Sant Singh Khalsa (Shabad OS, CC BY-SA)
Ang 635 · Line 28

ਪੰਡਿਤ ਦਹੀ ਵਿਲੋਈਐ ਭਾਈ; ਵਿਚਹੁ ਨਿਕਲੈ ਤਥੁ ॥

panddit dahee viloeeai bhaaee; vichahu nikalai tath |

Punjabi

ਹੇ ਪੰਡਤ ਜੇਕਰ ਤੂੰ ਦਹੀ ਨੂੰ ਰਿੜਕੇ, ਤਾਂ ਇਸ ਵਿਚੋਂ ਮੱਖਣ ਨਿਕਲ ਆਉਂਦਾ ਹੈ।

Bhai Manmohan Singh (Shabad OS, CC BY-SA)

English

O Pandit, by churning cream, butter is produced.

Dr. Sant Singh Khalsa (Shabad OS, CC BY-SA)
Ang 635 · Line 29

ਜਲੁ ਮਥੀਐ. ਜਲੁ ਦੇਖੀਐ ਭਾਈ; ਇਹੁ ਜਗੁ ਏਹਾ ਵਥੁ ॥

jal matheeai. jal dekheeai bhaaee; ihu jag ehaa vath |

Punjabi

ਪਾਣੀ ਰਿੜਕਣ ਦੁਆਰਾ ਤੂੰ ਕੇਵਲ ਪਾਣੀ ਹੀ ਵੇਖਨੂੰਗਾ, ਹੇ ਵੀਰ! ਇਹ ਸੰਸਾਰ ਪਾਣੀ ਦੀ ਤਰ੍ਹਾਂ ਦੀ ਵਸਤੂ ਹੈ।

Bhai Manmohan Singh (Shabad OS, CC BY-SA)

English

By churning water, you shall only see water, O Siblings of Destiny; this world is like that.

Dr. Sant Singh Khalsa (Shabad OS, CC BY-SA)
Ang 635 · Line 30

ਗੁਰ ਬਿਨੁ. ਭਰਮਿ ਵਿਗੂਚੀਐ ਭਾਈ; ਘਟਿ ਘਟਿ ਦੇਉ ਅਲਖੁ ॥੫॥

gur bin. bharam vigoocheeai bhaaee; ghatt ghatt deo alakh |5|

Punjabi

ਗੁਰਾਂ ਦੇ ਬਾਝੋਂ ਪ੍ਰਾਣੀ ਵਹਿਮ ਨਾਲ ਤਬਾਹ ਹੋ ਜਾਂਦਾ ਹੈ, ਹੇ ਵੀਰ! ਅਦ੍ਰਿਸ਼ਟ ਸਾਈਂ ਹਰ ਦਿਲ ਅੰਦਰ ਵਸਦਾ ਹੈ।

Bhai Manmohan Singh (Shabad OS, CC BY-SA)

English

Without the Guru, he is ruined by doubt, O Siblings of Destiny; the unseen Divine Lord is in each and every heart. ||5||

Dr. Sant Singh Khalsa (Shabad OS, CC BY-SA)
Ang 635 · Line 31

ਇਹੁ ਜਗੁ. ਤਾਗੋ ਸੂਤ ਕੋ ਭਾਈ; ਦਹ ਦਿਸ ਬਾਧੋ ਮਾਇ ॥

eihu jag. taago soot ko bhaaee; deh dis baadho maae |

Punjabi

ਇਹ ਸੰਸਾਰ ਸੂਤ੍ਰ ਦੀ ਡੋਰ ਦੀ ਮਾਨੰਦ ਹੈ, ਜਿਸ ਨੂੰ ਮਾਇਆ ਨੇ ਦਸਾ ਹੀ ਪਾਸਿਆਂ ਤੋਂ ਬੰਨ੍ਹਿਆ ਹੋਇਆ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

This world is like a thread of cotton, O Siblings of Destiny, which Maya has tied on all ten sides.

Dr. Sant Singh Khalsa (Shabad OS, CC BY-SA)
Ang 635 · Line 32

ਬਿਨੁ ਗੁਰ. ਗਾਠਿ ਨ ਛੂਟਈ, ਭਾਈ; ਥਾਕੇ ਕਰਮ ਕਮਾਇ ॥

bin gur. gaatth na chhoottee, bhaaee; thaake karam kamaae |

Punjabi

ਗੁਰਾਂ ਦੇ ਬਗੈਰ ਗੰਢ ਖੁੱਲ੍ਹਦੀ ਨਹੀਂ, ਹੇ ਵੀਰ! ਲੋਕੀਂ ਕਰਮ ਕਾਂਡ ਕਰਦੇ ਕਰਦੇ ਹਾਰ ਟੁੱਟ ਗਏ ਹਨ।

Bhai Manmohan Singh (Shabad OS, CC BY-SA)

English

Without the Guru, the knots cannot be untied, O Siblings of Destiny; I am so tired of religious rituals.

Dr. Sant Singh Khalsa (Shabad OS, CC BY-SA)
Ang 635 · Line 33

ਇਹੁ ਜਗੁ ਭਰਮਿ ਭੁਲਾਇਆ ਭਾਈ; ਕਹਣਾ ਕਿਛੂ. ਨ ਜਾਇ ॥੬॥

eihu jag bharam bhulaaeaa bhaaee; kahanaa kichhoo. na jaae |6|

Punjabi

ਇਸ ਸੰਸਾਰ ਨੂੰ ਸੰਸੇ ਨੇ ਕੁਰਾਹੇ ਪਾਇਆ ਹੋਇਆ ਹੈ, ਹੇ ਭਰਾਵਾ! ਇਸ ਬਾਰੇ ਇਨਸਾਨ ਕੁਝ ਭੀ ਆਖ ਨਹੀਂ ਸਕਦਾ।

Bhai Manmohan Singh (Shabad OS, CC BY-SA)

English

This world is deluded by doubt, O Siblings of Destiny; no one can say anything about it. ||6||

Dr. Sant Singh Khalsa (Shabad OS, CC BY-SA)
Ang 635 · Line 34

ਗੁਰ ਮਿਲਿਐ ਭਉ ਮਨਿ ਵਸੈ ਭਾਈ; ਭੈ ਮਰਣਾ ਸਚੁ ਲੇਖੁ ॥

gur miliai bhau man vasai bhaaee; bhai maranaa sach lekh |

Punjabi

ਗੁਰਾਂ ਦੇ ਨਾਲ ਮਿਲਣ ਦੁਆਰਾ, ਹੇ ਵੀਰ! ਪ੍ਰਭੂ ਦਾ ਡਰ ਹਿਰਦੇ ਵਿੱਚ ਵਸ ਜਾਂਦਾ ਹੈ। ਪ੍ਰਭੂ ਦੇ ਡਰ ਅੰਦਰ ਮਰ ਵੰਝਣਾ ਸੱਚੀ ਪ੍ਰਾਲਭਧ ਹੈ।

Bhai Manmohan Singh (Shabad OS, CC BY-SA)

English

Meeting with the Guru, the Fear of God comes to abide in the mind; to die in the Fear of God is one's true destiny.

Dr. Sant Singh Khalsa (Shabad OS, CC BY-SA)
Ang 635 · Line 35

ਮਜਨੁ ਦਾਨੁ ਚੰਗਿਆਈਆ ਭਾਈ; ਦਰਗਹ ਨਾਮੁ ਵਿਸੇਖੁ ॥

majan daan changiaaeea bhaaee; daragah naam visekh |

Punjabi

ਵਾਹਿਗੁਰੂ ਦੇ ਦਰਬਾਰ ਅੰਦਰ ਇਸ਼ਨਾਨ, ਦਾਨ ਪੁੰਨ ਤੇ ਹੋਰ ਨੇਕ ਕੰਮਾਂ ਨਾਲੋਂ ਨਾਮ ਵਧੇਰੇ ਵਧੀਆ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

In the Court of the Lord, the Naam is far superior to ritualistic cleansing baths, charity and good deeds, O Siblings of Destiny.

Dr. Sant Singh Khalsa (Shabad OS, CC BY-SA)