Ang 636
ਗੁਰੁ ਅੰਕਸੁ. ਜਿਨਿ ਨਾਮੁ ਦ੍ਰਿੜਾਇਆ ਭਾਈ; ਮਨਿ ਵਸਿਆ ਚੂਕਾ ਭੇਖੁ ॥੭॥
gur ankas. jin naam drirraaeaa bhaaee; man vasiaa chookaa bhekh |7|
Punjabi
ਜੋ ਗੁਰਾਂ ਨੇ ਕੁੰਡੇ ਦੁਆਰਾ ਨਾਮ ਨੂੰ ਆਪਣੇ ਅੰਦਰ ਪੱਕਾ ਕਰਦਾ ਹੈ, ਉਸ ਦਾ ਪਾਖੰਡ ਦੂਰ ਹੋ ਜਾਂਦਾ ਹੈ। ਅਤੇ ਵਾਹਿਗੁਰੂ ਉਸ ਦੇ ਰਿਦੇ ਵਿੱਚ ਟਿਕ ਜਾਂਦਾ ਹੈ, ਹੇ ਵੀਰ!
English
One who implants the Naam within himself, through the Guru's halter - O Siblings of Destiny, the Lord dwells in his mind, and he is free of hypocrisy. ||7||
ਇਹੁ ਤਨੁ ਹਾਟੁ ਸਰਾਫ ਕੋ ਭਾਈ; ਵਖਰੁ ਨਾਮੁ ਅਪਾਰੁ ॥
eihu tan haatt saraaf ko bhaaee; vakhar naam apaar |
Punjabi
ਇਹ ਦੇਹ ਜਵਾਹਰੀ ਦੀ ਹੱਟੀ ਹੈ, ਅਤੇ ਲਾਸਾਨੀ ਨਾਮ ਦੀ ਪੂੰਜੀ ਉਸ ਦੇ ਵਿੱਚ ਹੈ, ਹੇ ਭਰਾਵਾ!
English
This body is the jeweller's shop, O Siblings of Destiny; the incomparable Naam is the merchandise.
ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ; ਗੁਰ ਸਬਦਿ ਕਰੇ ਵੀਚਾਰੁ ॥
eihu vakhar vaapaaree so drirrai bhaaee; gur sabad kare veechaar |
Punjabi
ਜਿਹੜਾ ਵਣਜਾਰਾ ਗੁਰਾਂ ਦੇ ਉਪਦੇਸ਼ ਨੂੰ ਸੋਚਦਾ ਵਿਚਰਦਾ ਹੈ, ਹੇ ਭਾਰਾਵ! ਉਹ ਇਸ ਸੌਦੇ ਸੂਤ ਨੂੰ ਪੱਕੀ ਤਰ੍ਹਾਂ ਪਾ ਲੈਂਦਾ ਹੈ।
English
The merchant secures this merchandise, O Siblings of Destiny, by contemplating the Word of the Guru's Shabad.
ਧਨੁ ਵਾਪਾਰੀ ਨਾਨਕਾ ਭਾਈ; ਮੇਲਿ ਕਰੇ ਵਾਪਾਰੁ ॥੮॥੨॥
dhan vaapaaree naanakaa bhaaee; mel kare vaapaar |8|2|
Punjabi
ਨਾਨਕ, ਮੁਬਾਰਕ ਹੈ ਉਹ ਵਣਜਾਰਾ, ਜੋ ਗੁਰਾਂ ਨੂੰ ਮਿਲ ਕੇ ਇਹ ਵਣਜ ਕਰਦਾ ਹੈ।
English
Blessed is the merchant, O Nanak, who meets the Guru, and engages in this trade. ||8||2||
ਸੋਰਠਿ ਮਹਲਾ ੧ ॥
soratth mahalaa 1 |
Punjabi
ਸੋਰਿਠ ਪਹਿਲੀ ਪਾਤਿਸ਼ਾਹੀ।
English
Sorat'h, First Mehl:
ਜਿਨੑੀ ਸਤਿਗੁਰੁ ਸੇਵਿਆ ਪਿਆਰੇ; ਤਿਨੑ ਕੇ ਸਾਥ ਤਰੇ ॥
jinaee satigur seviaa piaare; tina ke saath tare |
Punjabi
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਹੇ ਮੇਰੇ ਪ੍ਰੀਤਮ! ਉਨ੍ਹਾਂ ਦੇ ਸੰਗੀ ਭੀ ਪਾਰ ਉਤਰ ਜਾਂਦੇ ਹਨ।
English
Those who serve the True Guru, O Beloved, their companions are saved as well.
ਤਿਨੑਾ. ਠਾਕ ਨ ਪਾਈਐ ਪਿਆਰੇ; ਅੰਮ੍ਰਿਤ ਰਸਨ ਹਰੇ ॥
tinaa. tthaak na paaeeai piaare; amrit rasan hare |
Punjabi
ਕੋਈ ਜਣਾ ਉਨ੍ਹਾਂ ਨੂੰ ਸੁਆਮੀ ਦੇ ਦਰਬਾਰ ਵਿੱਚ ਦਾਖਲ ਹੋਣੋਂ ਨਹੀਂ ਰੋਕਦਾ, ਕਿਉਂ ਜੋ ਰੱਬ ਦਾ ਅੰਮ੍ਰਿਤਮਈ ਨਾਮ ਉਨ੍ਹਾਂ ਦੀ ਜੀਭ੍ਹਾ ਉਤੇ ਹੈ।
English
No one blocks their way, O Beloved, and the Lord's Ambrosial Nectar is on their tongue.
ਬੂਡੇ ਭਾਰੇ. ਭੈ ਬਿਨਾ ਪਿਆਰੇ; ਤਾਰੇ ਨਦਰਿ ਕਰੇ ॥੧॥
boodde bhaare. bhai binaa piaare; taare nadar kare |1|
Punjabi
ਜੋ ਸਾਈਂ ਦੇ ਡਰ ਬਗੈਰ ਬੋਝਲ ਹਨ, ਉਹ ਡੁਬ ਜਾਂਦੇ ਹਨ। ਆਪਣੀ ਦਇਆ ਦੁਆਰਾ ਉਹ ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ, ਹੇ ਪ੍ਰੀਤਮਾ!
English
Without the Fear of God, they are so heavy that they sink and drown, O Beloved; but the Lord, casting His Glance of Grace, carries them across. ||1||
ਭੀ ਤੂਹੈ ਸਾਲਾਹਣਾ ਪਿਆਰੇ; ਭੀ ਤੇਰੀ ਸਾਲਾਹ ॥
bhee toohai saalaahanaa piaare; bhee teree saalaah |
Punjabi
ਮੇਰੇ ਪ੍ਰੀਤਮਾ! ਮੈਂ ਸਦਾ ਹੀ ਤੇਰੀ ਉਸਤਤੀ ਕਰਦਾ ਹਾਂ ਤੇ ਹਰ ਹਾਲਤ ਵਿੱਚ ਮੈਂ ਤੇਰੀ ਸਿਫ਼ਤ-ਸ਼ਲਾਘਾ ਗਾਉਂਦਾ ਹਾਂ।
English
I ever praise You, O Beloved, I ever sing Your Praises.
ਵਿਣੁ ਬੋਹਿਥ. ਭੈ ਡੁਬੀਐ ਪਿਆਰੇ; ਕੰਧੀ ਪਾਇ ਕਹਾਹ ॥੧॥ ਰਹਾਉ ॥
vin bohith. bhai ddubeeai piaare; kandhee paae kahaah |1| rahaau |
Punjabi
ਜਹਾਜ਼ ਦੇ ਬਾਝੋਂ ਬੰਦਾ ਡਰ ਦੇ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਹੇ ਪ੍ਰੀਤਮ! ਉਹ ਕਿਸ ਤਰ੍ਹਾਂ ਪਾਰਲੇ ਕੰਢੇ ਨੂੰ ਪਾ ਸਕਦਾ ਹੈ? ਠਹਿਰਾਉ।
English
Without the boat, one is drowned in the sea of fear, O Beloved; how can I reach the distant shore? ||1||Pause||
ਸਾਲਾਹੀ ਸਾਲਾਹਣਾ ਪਿਆਰੇ; ਦੂਜਾ ਅਵਰੁ. ਨ ਕੋਇ ॥
saalaahee saalaahanaa piaare; doojaa avar. na koe |
Punjabi
ਮੈਂ ਉਪਮਾ-ਯੋਗ ਸੁਆਮੀ ਦੀ ਉਪਮਾ ਕਰਦਾ ਹਾਂ, ਹੇ ਪਿਆਰਿਆ। ਕੋਈ ਹੋਰ (ਐਸੀ) ਉਪਮਾ ਦੇ ਲਾਇਕ ਨਹੀਂ।
English
I praise the Praiseworthy Lord, O Beloved; there is no other one to praise.
ਮੇਰੇ ਪ੍ਰਭ ਸਾਲਾਹਨਿ. ਸੇ ਭਲੇ ਪਿਆਰੇ; ਸਬਦਿ ਰਤੇ ਰੰਗੁ ਹੋਇ ॥
mere prabh saalaahan. se bhale piaare; sabad rate rang hoe |
Punjabi
ਸ੍ਰੇਸ਼ਟ ਹਨ, ਉਹ ਜਿਹੜੇ ਸੁਆਮੀ ਦੀ ਸਿਫ਼ਤ ਕਰਦੇ ਹਨ, ਹੇ ਪਿਆਰੇ! ਉਹ ਨਾਮ ਨਾਲ ਰੰਗੇ ਜਾਂਦੇ ਹਨ, ਅਤੇ ਉਨ੍ਹਾਂ ਨੂੰ ਪ੍ਰਭੂ ਦੀ ਪ੍ਰੀਤ ਦੀ ਦਾਤ ਮਿਲਦੀ ਹੈ।
English
Those who praise my God are good, O Beloved; they are imbued with the Word of the Shabad, and His Love.
ਤਿਸ ਕੀ ਸੰਗਤਿ. ਜੇ ਮਿਲੈ ਪਿਆਰੇ; ਰਸੁ ਲੈ ਤਤੁ ਵਿਲੋਇ ॥੨॥
tis kee sangat. je milai piaare; ras lai tat viloe |2|
Punjabi
ਜੇਕਰ ਮੈਂ ਉਨ੍ਹਾਂ ਦੇ ਮੇਲ-ਮਿਲਾਪ ਨਾਲ ਮਿਲ ਜਾਵਾਂ, ਹੇ ਪਿਆਰਿਆ! ਤਾਂ ਮੈਂ ਅਸਲੀਅਤ ਨੂੰ ਵਿਚਾਰ ਜਾਂ ਰਿੜਕ ਕੇ ਖੁਸ਼ੀ ਨੂੰ ਪ੍ਰਾਪਤ ਹੋ ਜਾਵਾਂਗਾ।
English
If I join them, O Beloved, I can churn the essence and so find joy. ||2||
ਪਤਿ ਪਰਵਾਨਾ ਸਾਚ ਕਾ ਪਿਆਰੇ; ਨਾਮੁ ਸਚਾ ਨੀਸਾਣੁ ॥
pat paravaanaa saach kaa piaare; naam sachaa neesaan |
Punjabi
ਇੱਜ਼ਤ-ਆਬਰੂ ਦੀ ਰਾਹਦਾਰੀ ਸੱਚ ਦੀ ਹੈ। ਇਸ ਉਤੇ ਸੱਚੇ ਨਾਮ ਦੀ ਮੋਹਰ ਹੈ, ਹੇ ਪਿਆਰਿਆ!
English
The gateway to honor is Truth, O Beloved; it bears the Insignia of the True Name of the Lord.
ਆਇਆ ਲਿਖਿ ਲੈ ਜਾਵਣਾ ਪਿਆਰੇ; ਹੁਕਮੀ ਹੁਕਮੁ ਪਛਾਣੁ ॥
aaeaa likh lai jaavanaa piaare; hukamee hukam pachhaan |
Punjabi
ਇਸ ਸੰਸਾਰ ਵਿੱਚ ਆ ਕੇ, ਆਦਮੀ ਨੂੰ ਐਹੇ ਜੇਹੀ ਲਿਖਤੀ ਰਾਹਦਾਰੀ ਨਾਲ ਜਾਣਾ ਚਾਹੀਦਾ ਹੈ। ਤੂੰ ਆਦੇਸ਼ ਦੇਣ ਵਾਲੇ ਸਾਈਂ ਦੇ ਆਦੇਸ਼ ਨੂੰ ਅਨੁਭਵ ਕਰ।
English
We come into the world, and we depart, with our destiny written and pre-ordained, O Beloved; realize the Command of the Commander.
ਗੁਰ ਬਿਨੁ. ਹੁਕਮੁ, ਨ ਬੂਝੀਐ ਪਿਆਰੇ; ਸਾਚੇ ਸਾਚਾ ਤਾਣੁ ॥੩॥
gur bin. hukam, na boojheeai piaare; saache saachaa taan |3|
Punjabi
ਗੁਰਾਂ ਦੇ ਬਾਝੋਂ ਸੁਆਮੀ ਦਾ ਹੁਕਮ ਸਮਝ ਨਹੀਂ ਆਉਂਦਾ, ਹੇ ਪ੍ਰੀਤਮਾ! ਸੱਚੀ ਹੈ ਤਾਕਤ ਸੱਚੇ ਸੁਆਮੀ ਦੀ।
English
Without the Guru, this Command is not understood, O Beloved; True is the Power of the True Lord. ||3||
ਹੁਕਮੈ ਅੰਦਰਿ ਨਿੰਮਿਆ ਪਿਆਰੇ; ਹੁਕਮੈ ਉਦਰ ਮਝਾਰਿ ॥
hukamai andar ninmiaa piaare; hukamai udar majhaar |
Punjabi
ਸਾਈਂ ਦੀ ਰਜ਼ਾ ਦੁਆਰਾ ਪ੍ਰਾਣੀ ਨਿਪਜਦਾ ਹੈ, ਹੇ ਪਿਆਰਿਆ ਅਤੇ ਸਾਈਂ ਦੀ ਰਜ਼ਾ ਦੁਆਰਾ, ਉਹ ਗਰਭ ਵਿੱਚ ਫਲਦਾ ਫੁਲਦਾ ਹੈ।
English
By His Command, we are conceived, O Beloved, and by His Command, we grow in the womb.
ਹੁਕਮੈ ਅੰਦਰਿ ਜੰਮਿਆ ਪਿਆਰੇ; ਊਧਉ ਸਿਰ ਕੈ ਭਾਰਿ ॥
hukamai andar jamiaa piaare; aoodhau sir kai bhaar |
Punjabi
ਸਾਹਿਬ ਦੀ ਰਜ਼ਾ ਵਿੱਚ, ਉਹ ਸਿਰ ਪਰਨੇ ਮੂਧੇ ਮੂੰਹ ਪੈਦਾ ਹੁੰਦਾ ਹੈ, ਹੇ ਪਿਆਰਿਆ!
English
By His Command, we are born, O Beloved, head-first, and upside-down.
ਗੁਰਮੁਖਿ ਦਰਗਹ ਜਾਣੀਐ ਪਿਆਰੇ; ਚਲੈ ਕਾਰਜ ਸਾਰਿ ॥੪॥
guramukh daragah jaaneeai piaare; chalai kaaraj saar |4|
Punjabi
ਗੁਰੂ-ਅਨੁਸਾਰੀ ਸੁਆਮੀ ਦੇ ਦਰਬਾਰ ਅੰਦਰ ਸਨਮਾਨਿਆ ਜਾਂਦਾ ਹੈ। ਉਹ ਆਪਣਾ ਕੰਮ ਰਾਸ ਕਰ ਕੇ ਚਾਲੇ ਪਾਉਂਦਾ ਹੈ।
English
The Gurmukh is honored in the Court of the Lord, O Beloved; he departs after resolving his affairs. ||4||
ਹੁਕਮੈ ਅੰਦਰਿ. ਆਇਆ ਪਿਆਰੇ; ਹੁਕਮੇ ਜਾਦੋ ਜਾਇ ॥
hukamai andar. aaeaa piaare; hukame jaado jaae |
Punjabi
ਸੁਆਮੀ ਦੇ ਹੁਕਮ ਵਿੱਚ, ਬੰਦਾ ਜਗ ਵਿੱਚ ਆਉਂਦਾ ਹੈ ਅਤੇ ਉਸ ਦੇ ਅਮਰ ਤਾਬੇ ਹੀ ਉਹ ਅਗਲੀ ਥਾਵਨੂੰ ਚਲਿਆ ਜਾਂਦਾ ਹੈ।
English
By His Command, one comes into the world, O Beloved, and by His Will, he goes.
ਹੁਕਮੇ ਬੰਨਿੑ ਚਲਾਈਐ ਪਿਆਰੇ; ਮਨਮੁਖਿ ਲਹੈ ਸਜਾਇ ॥
hukame bana chalaaeeai piaare; manamukh lahai sajaae |
Punjabi
ਸਾਹਿਬ ਦੀ ਰਜ਼ਾ ਦੁਆਰਾ, ਉਹ ਨਰੜਿਆ ਹੋਇਆ ਤੌਰ ਦਿੱਤਾ ਜਾਂਦਾ ਹੈ। ਪ੍ਰਤੀਕੂਲ ਪੁਰਸ਼ ਸਜ਼ਾ ਪਾਉਂਦਾ ਹੈ।
English
By His Will, some are bound and gagged and driven away, O Beloved; the self-willed manmukhs suffer their punishment.
ਹੁਕਮੇ ਸਬਦਿ ਪਛਾਣੀਐ ਪਿਆਰੇ; ਦਰਗਹ ਪੈਧਾ ਜਾਇ ॥੫॥
hukame sabad pachhaaneeai piaare; daragah paidhaa jaae |5|
Punjabi
ਸਾਈਂ ਦੀ ਰਜ਼ਾ ਰਾਹੀਂ ਨਾਮ ਅਨੁਭਵ ਕੀਤਾ ਜਾਂਦਾ ਹੈ, ਹੇ ਪਿਆਰਿਆ! ਅਤੇ ਬੰਦਾ ਇੱਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ।
English
By His Command, the Word of the Shabad, is realized, O Beloved, and one goes to the Court of the Lord robed in honor. ||5||
ਹੁਕਮੇ ਗਣਤ ਗਣਾਈਐ ਪਿਆਰੇ; ਹੁਕਮੇ ਹਉਮੈ ਦੋਇ ॥
hukame ganat ganaaeeai piaare; hukame haumai doe |
Punjabi
ਉਸ ਦੀ ਰਜ਼ਾ ਅੰਦਰ ਬੰਦਾ ਲੇਖਾ-ਪੱਤਾ ਕਰਦਾ ਹੈ, ਹੇ ਪ੍ਰੀਤਮਾ! ਅਤੇ ਉਸ ਦੀ ਰਜ਼ਾ ਅੰਦਰ ਹੰਕਾਰ ਤੇ ਦਵੈਤ-ਭਾਵ ਨਾਲ ਦੁਖੀ ਹੁੰਦਾ ਹੈ।
English
By His Command, some accounts are accounted for, O Beloved; by His Command, some suffer in egotism and duality.
ਹੁਕਮੇ ਭਵੈ ਭਵਾਈਐ ਪਿਆਰੇ; ਅਵਗਣਿ ਮੁਠੀ ਰੋਇ ॥
hukame bhavai bhavaaeeai piaare; avagan mutthee roe |
Punjabi
ਰੱਬ ਦੀ ਰਜ਼ਾ ਦਾ ਧੱਕਿਆ ਹੋਇਆ ਪ੍ਰਾਣੀ ਭਟਕਦਾ ਫਿਰਦਾ ਅਤੇ ਬਦੀਆਂ ਦਾ ਠੱਗਿਆ ਹੋਇਆ ਉਹ ਵਿਰਲਾਪ ਕਰਦਾ ਹੈ, ਹੇ ਪਿਆਰੇ!
English
By His Command, one wanders in reincarnation, O Beloved; deceived by sins and demerits, he cries out in his suffering.
ਹੁਕਮੁ ਸਿਞਾਪੈ ਸਾਹ ਕਾ ਪਿਆਰੇ; ਸਚੁ ਮਿਲੈ ਵਡਿਆਈ ਹੋਇ ॥੬॥
hukam siyaapai saah kaa piaare; sach milai vaddiaaee hoe |6|
Punjabi
ਜੇਕਰ ਇਨਸਾਨ ਸ਼ਾਹੂਕਾਰ ਸੁਆਮੀ ਦੀ ਰਜ਼ਾ ਨੂੰ ਅਨੁਭਵ ਕਰ ਲਵੇ ਤਾਂ ਉਸ ਨੂੰ ਸੱਚ ਦੀ ਦਾਤ ਮਿਲਦੀ ਹੈ ਅਤੇ ਉਹ ਇੱਜ਼ਤ ਆਬਰੂ ਪਾਉਂਦਾ ਹੈ, ਹੇ ਪ੍ਰੀਤਮਾ!
English
If he comes to realize the Command of the Lord's Will, O Beloved, then he is blessed with Truth and Honor. ||6||
ਆਖਣਿ ਅਉਖਾ ਆਖੀਐ ਪਿਆਰੇ; ਕਿਉ ਸੁਣੀਐ ਸਚੁ ਨਾਉ ॥
aakhan aaukhaa aakheeai piaare; kiau suneeai sach naau |
Punjabi
ਕਠਨ ਹੈ ਨਾਮ ਦਾ ਉਚਾਰਨ ਕਰਨਾ, ਫਿਰ ਆਪਾਂ ਕਿਸ ਤਰ੍ਹਾਂ ਸੱਚੇ ਨਾਮ ਨੂੰ ਉਚਾਰਨ ਤੇ ਸ੍ਰਵਣ ਕਰ ਸਕਦੇ ਹਾਂ?
English
It is so difficult to speak it, O Beloved; how can we speak, and hear, the True Name?
ਜਿਨੑੀ ਸੋ ਸਾਲਾਹਿਆ ਪਿਆਰੇ; ਹਉ ਤਿਨੑ ਬਲਿਹਾਰੈ ਜਾਉ ॥
jinaee so saalaahiaa piaare; hau tina balihaarai jaau |
Punjabi
ਜੋ ਉਸ ਪ੍ਰਭੂ ਦੀ ਪ੍ਰਭਤਾ ਕਰਦੇ ਹਨ, ਹੇ ਪ੍ਰੀਤਮਾ! ਉਨ੍ਹਾਂ ਉਤੋਂ ਮੈਂ ਘੋਲੀ ਵੰਞਦਾ ਹਾਂ।
English
I am a sacrifice to those who praise the Lord, O Beloved.
ਨਾਉ ਮਿਲੈ ਸੰਤੋਖੀਆਂ ਪਿਆਰੇ; ਨਦਰੀ ਮੇਲਿ ਮਿਲਾਉ ॥੭॥
naau milai santokheean piaare; nadaree mel milaau |7|
Punjabi
ਸੁਆਮੀ ਦੇ ਨਾਮ ਨੂੰ ਪ੍ਰਾਪਤ ਕਰ ਕੇ ਮੈਂ ਤ੍ਰਿਪਤ ਹੋ ਗਿਆ ਹਾਂ, ਹੇ ਪ੍ਰੀਤਮਾ! ਅਤੇ ਹਰੀ ਦੀ ਦਇਆ ਦੁਆਰਾ ਮੈਂ ਉਸ ਦੇ ਮਿਲਾਪ ਅੰਦਰ ਮਿਲ ਗਿਆ ਹਾਂ।
English
I have obtained the Name, and I am satisfied, O Beloved; by His Grace, I am united in His Union. ||7||
ਕਾਇਆ ਕਾਗਦੁ. ਜੇ ਥੀਐ ਪਿਆਰੇ; ਮਨੁ ਮਸਵਾਣੀ ਧਾਰਿ ॥
kaaeaa kaagad. je theeai piaare; man masavaanee dhaar |
Punjabi
ਮੇਰੇ ਪਿਆਰੇ! ਜੇਕਰ ਮੇਰੀ ਦੇਹ ਕਾਗਜ਼ ਬਣ ਜਾਵੇ ਅਤੇ ਮੈਂ ਆਪਣੇ ਮਨੂਏ ਨੂੰ ਦਵਾਤ ਮਨ ਲਵਾਂ,
English
If my body were to become the paper, O Beloved, and my mind the inkpot;
ਲਲਤਾ ਲੇਖਣਿ ਸਚ ਕੀ ਪਿਆਰੇ; ਹਰਿ ਗੁਣ ਲਿਖਹੁ ਵੀਚਾਰਿ ॥
lalataa lekhan sach kee piaare; har gun likhahu veechaar |
Punjabi
ਅਤੇ ਜੇਕਰ ਮੇਰੀ ਜੀਭ੍ਹਾ ਕਲਮ ਹੋ ਜਾਵੇ, ਤਦ ਮੈਂ ਸੋਚ ਵਿਚਾਰ ਕੇ ਸੱਚੇ ਵਾਹਿਗੁਰੂ ਦੀਆਂ ਸਿਫਤਾਂ ਲਿਖਾਂਗਾ।
English
and if my tongue became the pen, O Beloved, I would write, and contemplate, the Glorious Praises of the True Lord.
ਧਨੁ ਲੇਖਾਰੀ ਨਾਨਕਾ ਪਿਆਰੇ; ਸਾਚੁ ਲਿਖੈ ਉਰਿ ਧਾਰਿ ॥੮॥੩॥
dhan lekhaaree naanakaa piaare; saach likhai ur dhaar |8|3|
Punjabi
ਮੁਬਾਰਕ ਹੈ ਉਹ ਲਿਖਣ ਵਾਲਾ, ਹੇ ਨਾਨਕ! ਜੋ ਸੱਚੇ ਨਾਮ ਨੂੰ ਆਪਣੇ ਰਿਦੇ ਵਿੱਚ ਉਕਰਦਾ ਤੇ ਟਿਕਾਉਂਦਾ ਹੈ।
English
Blessed is that scribe, O Nanak, who writes the True Name, and enshrines it within his heart. ||8||3||
ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥
soratth mahalaa 1 pahilaa dutukee |
Punjabi
ਸੋਰਿਠ ਪਹਿਲੀ ਪਾਤਿਸ਼ਾਹੀ। ਦੁਤੁਕੀ।
English
Sorat'h, First Mehl, Dho-Thukay:
ਤੂ ਗੁਣਦਾਤੌ ਨਿਰਮਲੋ ਭਾਈ; ਨਿਰਮਲੁ ਨਾ ਮਨੁ ਹੋਇ ॥
too gunadaatau niramalo bhaaee; niramal naa man hoe |
Punjabi
ਮੇਰੇ ਪਵਿੱਤ੍ਰ ਪ੍ਰਭੂ, ਤੂੰ ਨੇਕੀਆਂ ਦੇਣ ਵਾਲਾ ਹੈ। ਪਰ ਮੇਰੀ ਆਤਮਾ ਪਵਿੱਤ੍ਰ ਨਹੀਂ ਹੁੰਦੀ, ਹੇ ਵੀਰ!
English
You are the Giver of virtue, O Immaculate Lord, but my mind is not immaculate, O Siblings of Destiny.
ਹਮ ਅਪਰਾਧੀ ਨਿਰਗੁਣੇ ਭਾਈ; ਤੁਝ ਹੀ ਤੇ ਗੁਣੁ ਸੋਇ ॥੧॥
ham aparaadhee niragune bhaaee; tujh hee te gun soe |1|
Punjabi
ਮੈਂ ਗੁਣ-ਵਿਹੂਣ ਪਾਪੀ ਹਾਂ, ਕੇਵਲ ਤੇਰੇ ਪਾਸੋਂ ਹੀ ਉਹ ਨੇਕੀਆਂ ਪ੍ਰਾਪਤ ਹੋ ਸਕਦੀਆਂ ਹਨ, ਹੇ ਪ੍ਰਭੂ!
English
I am a worthless sinner, O Siblings of Destiny; virtue is obtained from You alone, Lord. ||1||
ਮੇਰੇ ਪ੍ਰੀਤਮਾ; ਤੂ ਕਰਤਾ ਕਰਿ ਵੇਖੁ ॥
mere preetamaa; too karataa kar vekh |
Punjabi
ਮੈਂਡੇ ਪਿਆਰੇ ਸਿਰਜਣਹਾਰ ਆਪਣੀ ਰਚਨਾ ਨੂੰ ਰਚ ਕੇ ਤੂੰ ਇਸ ਨੂੰ ਵੇਖਦਾ ਹੈ।
English
O my Beloved Creator Lord, You create, and You behold.
ਹਉ ਪਾਪੀ ਪਾਖੰਡੀਆ. ਭਾਈ; ਮਨਿ ਤਨਿ ਨਾਮ ਵਿਸੇਖੁ ॥ ਰਹਾਉ ॥
hau paapee paakhanddeea. bhaaee; man tan naam visekh | rahaau |
Punjabi
ਮੈਂ ਅਪਰਾਧੀ ਤੇ ਦੰਭੀ ਹਾਂ। ਮੇਰੀ ਆਤਮਾ ਤੇ ਦੇਹ ਅੰਦਰ ਤੂੰ ਆਪਣਾ ਸ੍ਰੇਸ਼ਟ ਨਾਮ ਅਸਥਾਪਨ ਕਰ ਦੇ। ਠਹਿਰਾਉ।
English
I am a hypocritical sinner, O Siblings of Destiny. Bless my mind and body with Your Name, O Lord. ||Pause||