Ang 637
ਬਿਖੁ ਮਾਇਆ ਚਿਤੁ ਮੋਹਿਆ ਭਾਈ; ਚਤੁਰਾਈ ਪਤਿ ਖੋਇ ॥
bikh maaeaa chit mohiaa bhaaee; chaturaaee pat khoe |
Punjabi
ਜ਼ਹਿਰੀਲੀ ਧਨ-ਦੌਲਤ ਨੇ ਇਨਸਾਨ ਦੇ ਮਨ ਨੂੰ ਮੋਹ ਲਿਆ ਹੈ ਅਤੇ ਚਾਲਾਕੀ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ, ਹੇ ਵੀਰ!
English
The poisonous Maya has enticed the consciousness, O Siblings of Destiny; through clever tricks, one loses his honor.
ਚਿਤ ਮਹਿ ਠਾਕੁਰੁ ਸਚਿ ਵਸੈ ਭਾਈ; ਜੇ ਗੁਰ ਗਿਆਨੁ ਸਮੋਇ ॥੨॥
chit meh tthaakur sach vasai bhaaee; je gur giaan samoe |2|
Punjabi
ਜੇਕਰ ਗੁਰਾਂ ਦੀ ਦਿੱਤੀ ਹੋਈ ਬ੍ਰਹਮ ਵੀਚਾਰ ਬੰਦੇ ਦੇ ਦਿਲ ਅੰਦਰ ਰਮ ਜਾਵੇ ਤਾਂ ਸੱਚਾ ਸੁਆਮੀ ਉਸ ਦੇ ਮਨ ਵਿੱਚ ਟਿਕ ਜਾਂਦਾ ਹੈ, ਹੇ ਵੀਰ!
English
The True Lord and Master abides in the consciousness, O Siblings of Destiny, if the Guru's spiritual wisdom permeates it. ||2||
ਰੂੜੌ ਰੂੜੌ ਆਖੀਐ ਭਾਈ; ਰੂੜੌ ਲਾਲ ਚਲੂਲੁ ॥
roorrau roorrau aakheeai bhaaee; roorrau laal chalool |
Punjabi
ਸੁੰਦਰ, ਸੁੰਦਰ ਕਿਹਾ ਜਾਂਦਾ ਹੈ ਸੁਆਮੀ। ਸੂਹੇ ਪੋਸਤ ਦੇ ਫੁਲ ਵਰਗਾ ਉਹ ਸੁਨੱਖਾ ਹੈ।
English
Beautiful, beautiful, the Lord is called, O Siblings of Destiny; beautiful, like the deep crimson color of the poppy.
ਜੇ ਮਨੁ. ਹਰਿ ਸਿਉ ਬੈਰਾਗੀਐ ਭਾਈ; ਦਰਿ ਘਰਿ ਸਾਚੁ ਅਭੂਲੁ ॥੩॥
je man. har siau bairaageeai bhaaee; dar ghar saach abhool |3|
Punjabi
ਜੇਕਰ ਬੰਦਾ ਰੱਬ ਨਾਲ ਪ੍ਰੇਮ ਪਾ ਲਵੇ, ਹੇ ਵੀਰ! ਤਦ ਉਹ ਉਸ ਦੇ ਦਰਬਾਰ ਅਤੇ ਮੰਦਰ ਵਿੱਚ ਸੱਚਾ ਅਤੇ ਭੁੱਲ-ਰਹਿਤ ਗਿਣਿਆ ਜਾਂਦਾ ਹੈ।
English
If man loves the Lord with detachment, O Siblings of Destiny, he is judged to be true and infallible in the Lord's court and home. ||3||
ਪਾਤਾਲੀ ਆਕਾਸਿ ਤੂ ਭਾਈ; ਘਰਿ ਘਰਿ ਤੂ ਗੁਣ ਗਿਆਨੁ ॥
paataalee aakaas too bhaaee; ghar ghar too gun giaan |
Punjabi
ਤੂੰ ਹੇ ਸੁਆਮੀ! ਪਾਤਾਲ ਤੇ ਆਸਮਾਨ ਵਿੱਚ ਰਮਿਆ ਹੋਇਆ ਹੈ। ਸਾਰਿਆਂ ਦਿਲਾਂ ਅੰਦਰ ਤੇਰੀਆਂ ਖੂਬੀਆਂ ਤੇ ਗਿਆਤ ਹੈ।
English
You are pervading the realms of the underworld and the heavenly skies; Your wisdom and glories are in each and every heart.
ਗੁਰ ਮਿਲਿਐ ਸੁਖੁ ਪਾਇਆ ਭਾਈ; ਚੂਕਾ ਮਨਹੁ ਗੁਮਾਨੁ ॥੪॥
gur miliai sukh paaeaa bhaaee; chookaa manahu gumaan |4|
Punjabi
ਗੁਰਾਂ ਨਾਲ ਮਿਲ ਕੇ ਬੰਦਾ ਆਰਾਮ ਪਾ ਲੈਂਦਾ ਹੈ ਅਤੇ ਉਸ ਦੇ ਚਿੱਤ ਤੋਂ ਹੰਕਾਰ ਦੂਰ ਹੋ ਜਾਂਦਾ ਹੈ।
English
Meeting with the Guru, one finds peace, O Siblings of Destiny, and pride is dispelled from the mind. ||4||
ਜਲਿ ਮਲਿ ਕਾਇਆ ਮਾਜੀਐ ਭਾਈ; ਭੀ ਮੈਲਾ ਤਨੁ ਹੋਇ ॥
jal mal kaaeaa maajeeai bhaaee; bhee mailaa tan hoe |
Punjabi
ਪਾਣੀ ਨਾਲ ਮਲ ਕੇ ਦੇਹ ਸਾਫ ਕੀਤੀ ਜਾਂਦੀ ਹੈ ਪਰੰਤੂ ਦੇਹ ਮੁੜ ਕੇ ਗੰਦੀ ਹੋ ਜਾਂਦੀ ਹੈ।
English
Scrubbing with water, the body can be cleaned, O Siblings of Destiny, but the body becomes dirty again.
ਗਿਆਨਿ ਮਹਾ ਰਸਿ ਨਾਈਐ ਭਾਈ; ਮਨੁ ਤਨੁ ਨਿਰਮਲੁ ਹੋਇ ॥੫॥
giaan mahaa ras naaeeai bhaaee; man tan niramal hoe |5|
Punjabi
ਬ੍ਰਹਮ ਗਿਆਨ ਦੇ ਵਿਸ਼ਾਲ ਅੰਮ੍ਰਿਤ ਨਾਲ ਇਸ਼ਨਾਨ ਕਰਨ ਦੁਆਰਾ ਆਤਮਾ ਤੇ ਦੇਹ ਪਵਿੱਤ੍ਰ ਹੋ ਜਾਂਦੇ ਹਨ।
English
Bathing in the supreme essence of spiritual wisdom, O Siblings of Destiny, the mind and body become pure. ||5||
ਦੇਵੀ ਦੇਵਾ ਪੂਜੀਐ ਭਾਈ; ਕਿਆ ਮਾਗਉ. ਕਿਆ ਦੇਹਿ ॥
devee devaa poojeeai bhaaee; kiaa maagau. kiaa dehi |
Punjabi
ਦੇਵੀਆਂ ਦੇ ਦੇਵਤਿਆਂ ਦੀ ਪੂਜਾ ਕਰ ਕੇ, ਹੇ ਭਰਾਵਾ! ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ?
English
Why worship gods and goddesses, O Siblings of Destiny? What can we ask of them? What can they give us?
ਪਾਹਣੁ ਨੀਰਿ ਪਖਾਲੀਐ ਭਾਈ; ਜਲ ਮਹਿ ਬੂਡਹਿ ਤੇਹਿ ॥੬॥
paahan neer pakhaaleeai bhaaee; jal meh booddeh tehi |6|
Punjabi
ਪੱਥਰ ਦੇ ਦੇਵਦਿਆਂ ਦਾ ਪਾਣੀ ਨਾਲ ਇਸ਼ਨਾਨ ਕਰਾਇਆ ਜਾਂਦਾ ਹੈ, ਹੇ ਵੀਰ! ਪਰ ਉਹ ਖੁਦ ਪਾਣੀ ਵਿੱਚ ਡੁੱਬ ਜਾਂਦੇ ਹਨ।
English
The stone gods are washed with water, O Siblings of Destiny, but they just sink in the water. ||6||
ਗੁਰ ਬਿਨੁ. ਅਲਖੁ ਨ ਲਖੀਐ ਭਾਈ; ਜਗੁ ਬੂਡੈ ਪਤਿ ਖੋਇ ॥
gur bin. alakh na lakheeai bhaaee; jag booddai pat khoe |
Punjabi
ਗੁਰਾਂ ਦੇ ਬਾਝੋਂ ਅਦ੍ਰਿਸ਼ਟ ਸੁਆਮੀ ਦੇਖਿਆ ਨਹੀਂ ਜਾ ਸਕਦਾ ਅਤੇ ਆਪਣੀ ਇੱਜ਼ਤ ਗੁਆ ਕੇ ਸੰਸਾਰ ਉਸ ਨੂੰ ਹੀ ਉਹ ਦਿੰਦਾ ਹੈ।
English
Without the Guru, the unseen Lord cannot be seen, O Siblings of Destiny; the world is drowning, having lost its honor.
ਮੇਰੇ ਠਾਕੁਰ ਹਾਥਿ ਵਡਾਈਆ ਭਾਈ; ਜੈ ਭਾਵੈ ਤੈ ਦੇਇ ॥੭॥
mere tthaakur haath vaddaaeea bhaaee; jai bhaavai tai dee |7|
Punjabi
ਇੱਜ਼ਤ ਆਬਰੂ ਮੇਰੇ ਸਾਹਿਬ ਦੇ ਹੱਥ ਵਿੱਚ ਹਨ, ਹੇ ਵੀਰ! ਜਿਸ ਨੂੰ ਉਹ ਚਾਹੁੰਦਾ ਹੈ, ਕੇਵਲ ਉਸ ਨੂੰ ਹੀ ਉਹ ਦਿੰਦਾ ਹੈ।
English
Greatness is in the hands of my Lord and Master, O Siblings of Destiny; as He is pleased, He gives. ||7||
ਬਈਅਰਿ ਬੋਲੈ. ਮੀਠੁਲੀ ਭਾਈ; ਸਾਚੁ ਕਹੈ. ਪਿਰ ਭਾਇ ॥
beear bolai. meetthulee bhaaee; saach kahai. pir bhaae |
Punjabi
ਜੋ ਪਤਨੀ ਮਿੱਠਾ ਬੋਲਦੀ ਹੈ ਅਤੇ ਸੱਚ ਆਖਦੀ ਹੈ, ਉਹ ਆਪਣੇ ਪਤੀ ਨੂੰ ਚੰਗੀ ਲੱਗਣ ਲੱਗ ਜਾਂਦੀ ਹੈ, ਹੇ ਭਰਾਵਾ!
English
That soul-bride, who talks sweetly and speaks the Truth, O Siblings of Destiny, becomes pleasing to her Husband Lord.
ਬਿਰਹੈ ਬੇਧੀ. ਸਚਿ ਵਸੀ ਭਾਈ; ਅਧਿਕ ਰਹੀ ਹਰਿ ਨਾਇ ॥੮॥
birahai bedhee. sach vasee bhaaee; adhik rahee har naae |8|
Punjabi
ਆਪਣੇ ਸੁਆਮੀ ਦੇ ਸਨੇਹ ਨਾਲ ਵਿੰਨ੍ਹੀ ਹੋਈ ਉਹ ਸੱਚ ਅੰਦਰ ਵੱਸਦੀ ਹੈ ਤੇ ਰੱਬ ਦੇ ਨਾਮ ਨਾਲ ਗੂਹੜੀ ਰੰਗੀ ਰਹਿੰਦੀ ਹੈ।
English
Pierced by His Love, she abides in Truth, O Siblings of Destiny, deeply imbued with the Lord's Name. ||8||
ਸਭੁ ਕੋ ਆਖੈ ਆਪਣਾ ਭਾਈ; ਗੁਰ ਤੇ. ਬੁਝੈ ਸੁਜਾਨੁ ॥
sabh ko aakhai aapanaa bhaaee; gur te. bujhai sujaan |
Punjabi
ਹਰ ਜਣਾ ਵਾਹਿਗੁਰੂ ਨੂੰ ਆਪਣਾ ਨਿੱਜ ਕਹਿੰਦਾ ਹੈ, ਹੇ ਵੀਰ! ਪ੍ਰੰਤੂ ਗੁਰਾਂ ਦੇ ਰਾਹੀਂ ਹੀ ਸਰਬੱਗ ਸੁਆਮੀ ਜਾਣਿਆ ਜਾਂਦਾ ਹੈ।
English
Everyone calls God his own, O Siblings of Destiny, but the all-knowing Lord is known only through the Guru.
ਜੋ ਬੀਧੇ ਸੇ ਊਬਰੇ ਭਾਈ; ਸਬਦੁ ਸਚਾ ਨੀਸਾਨੁ ॥੯॥
jo beedhe se aoobare bhaaee; sabad sachaa neesaan |9|
Punjabi
ਜਿਹੜੇ ਆਪਣੇ ਪ੍ਰਭੂ ਦੀ ਪ੍ਰੀਤ ਨਾਲ ਵਿੰਨ੍ਹੇ ਗਏ ਹਨ, ਉਹ ਤਰ ਜਾਂਦੇ ਹਨ, ਅਤੇ ਉਨ੍ਹਾਂ ਉਤੇ ਸੱਚੇ ਨਾਮ ਦੀ ਮੋਹਰ ਲੱਗ ਜਾਂਦੀ ਹੈ।
English
Those who are pierced by His Love are saved, O Siblings of Destiny; they bear the Insignia of the True Word of the Shabad. ||9||
ਈਧਨੁ. ਅਧਿਕ ਸਕੇਲੀਐ ਭਾਈ; ਪਾਵਕੁ ਰੰਚਕ ਪਾਇ ॥
eedhan. adhik sakeleeai bhaaee; paavak ranchak paae |
Punjabi
ਜਿਸ ਤਰ੍ਹਾਂ ਬਾਲਣ ਦਾ ਇਕੱਤਰ ਕੀਤਾ ਢੇਰ, ਭੋਰਾ ਭਰ ਅੱਗ ਲਾਉਣ ਨਾਲ ਸੜ ਜਾਂਦਾ ਹੈ,
English
A large pile of firewood, O Siblings of Destiny, will burn if a small fire is applied.
ਖਿਨੁ ਪਲੁ. ਨਾਮੁ ਰਿਦੈ ਵਸੈ ਭਾਈ; ਨਾਨਕ. ਮਿਲਣੁ ਸੁਭਾਇ ॥੧੦॥੪॥
khin pal. naam ridai vasai bhaaee; naanak. milan subhaae |10|4|
Punjabi
ਹੇ ਵੀਰ! ਏਸੇ ਤਰ੍ਹਾਂ ਹੀ ਨਾਮ ਪਾਪਾਂ ਨੂੰ ਸਾੜ ਸੁੱਟਦਾ ਹੈ, ਭਾਵਨੂੰ ਇਹ ਇਕ ਮੁਹਤ ਅਤੇ ਛਿਨ ਲਈ ਹੀ ਮਨ ਵਿੱਚ ਟਿਕ ਜਾਵੇ, (ਫੇਰ) ਪ੍ਰਾਣੀ ਸੁਖੈਨ ਹੀ ਸਾਹਿਬ ਨਾਲ ਮਿਲ ਜਾਂਦਾ ਹੈ।
English
In the same way, if the Naam, the Name of the Lord, dwells in the heart for a moment, even for an instant, O Siblings of Destiny, then one meets the Lord with ease, O Nanak. ||10||4||
ਸੋਰਠਿ ਮਹਲਾ ੩ ਘਰੁ ੧ ਤਿਤੁਕੀ ॥
soratth mahalaa 3 ghar 1 titukee |
Punjabi
ਸੋਰਿਠ ਤੀਜੀ ਪਾਤਿਸ਼ਾਹੀ। ਤਿਤੁਕੀ।
English
Sorat'h, Third Mehl, First House, Thi-Thukay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ; ਧੁਰਿ. ਤੂ ਰਖਦਾ ਆਇਆ ॥
bhagataa dee sadaa too rakhadaa har jeeo; dhur. too rakhadaa aaeaa |
Punjabi
ਤੂੰ ਹੇ ਮਹਾਰਾਜ ਸੁਆਮੀ! ਹਮੇਸ਼ਾਂ ਹੀ ਆਪਣੇ ਸੰਤਾਂ ਦੀ ਮਾਨਮਹੱਤਾ ਕਾਇਮ ਰੱਖੀ ਹੈ ਅਤੇ ਐਨ ਆਰੰਭ ਤੋਂ ਉਨ੍ਹਾਂ ਦੀ ਇੱਜ਼ਤ ਬਰਕਰਾਰ ਰੱਖਦਾ ਆਇਆ ਹੈ।
English
You always preserve the honor of Your devotees, O Dear Lord; You have protected them from the very beginning of time.
ਪ੍ਰਹਿਲਾਦ ਜਨ. ਤੁਧੁ ਰਾਖਿ ਲਏ ਹਰਿ ਜੀਉ; ਹਰਣਾਖਸੁ ਮਾਰਿ ਪਚਾਇਆ ॥
prahilaad jan. tudh raakh le har jeeo; haranaakhas maar pachaaeaa |
Punjabi
ਤੂੰ ਹੇ ਪੂਜਨੀਯ ਵਾਹਿਗੁਰੂ! ਆਪਣੇ ਗੋਲੇ ਪ੍ਰਹਿਲਾਦ ਨੂੰ ਬਚਾ ਲਿਆ ਅਤੇ ਹਰਨਾਖਸ਼ ਨੂੰ ਬਿਲਕੁਲ ਮਲੀਆਮੇਟ ਕਰ ਦਿੱਤਾ।
English
You protected Your servant Prahlaad, O Dear Lord, and annihilated Harnaakhash.
ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ; ਮਨਮੁਖ ਭਰਮਿ ਭੁਲਾਇਆ ॥੧॥
guramukhaa no parateet hai har jeeo; manamukh bharam bhulaaeaa |1|
Punjabi
ਗੁਰੂ-ਅਨੁਸਾਰੀਆਂ ਦਾ ਤੇਰੇ ਵਿੱਚ ਭਰੋਸਾ ਹੈ, ਪ੍ਰੰਤੂ ਅਧਰਮੀ ਸੰਦੇਹ ਅੰਦਰ ਗੁੰਮਰਾਹ ਹਨ।
English
The Gurmukhs place their faith in the Dear Lord, but the self-willed manmukhs are deluded by doubt. ||1||
ਹਰਿ ਜੀ; ਏਹ ਤੇਰੀ ਵਡਿਆਈ ॥
har jee; eeh teree vaddiaaee |
Punjabi
ਹੇ ਮਾਣਨਯ ਵਾਹਿਗੁਰੂ! ਇਹ ਤੇਰੀ ਬਜ਼ੁਰਗੀ ਹੈ।
English
O Dear Lord, this is Your Glory.
ਭਗਤਾ ਕੀ ਪੈਜ. ਰਖੁ ਤੂ ਸੁਆਮੀ; ਭਗਤ ਤੇਰੀ ਸਰਣਾਈ ॥ ਰਹਾਉ ॥
bhagataa kee paij. rakh too suaamee; bhagat teree saranaaee | rahaau |
Punjabi
ਤੂੰ ਆਪਣੇ ਸ਼ਰਧਾਲੂਆਂ ਦੀ ਇੱਜ਼ਤ-ਆਬਰੂ ਰੱਖਦਾ ਹੈ, ਤੇਰੇ ਸ਼ਰਧਾਲੂ ਤੇਰੀ ਓਟ ਦੀ ਯਾਚਨਾ ਕਰਦੇ ਹਨ, ਹੇ ਪ੍ਰਭੂ! ਠਹਿਰਾਉ।
English
You preserve the honor of Your devotees, O Lord Master; Your devotees seek Your Sanctuary. ||Pause||
ਭਗਤਾ ਨੋ. ਜਮੁ ਜੋਹਿ. ਨ ਸਾਕੈ; ਕਾਲੁ. ਨ ਨੇੜੈ ਜਾਈ ॥
bhagataa no. jam johi. na saakai; kaal. na nerrai jaaee |
Punjabi
ਰੱਬ ਦੇ ਗੋਲਿਆਂ ਨੂੰ ਮੌਤ ਦਾ ਦੂਤ ਛੂਹ ਨਹੀਂ ਸਕਦਾ, ਅਤੇ ਨਾਂ ਹੀ ਮੌਤ ਉਨ੍ਹਾਂ ਦੇ ਲਾਗੇ ਲੱਗਦੀ ਹੈ।
English
The Messenger of Death cannot touch Your devotees; death cannot even approach them.
ਕੇਵਲ ਰਾਮ ਨਾਮੁ ਮਨਿ ਵਸਿਆ; ਨਾਮੇ ਹੀ ਮੁਕਤਿ ਪਾਈ ॥
keval raam naam man vasiaa; naame hee mukat paaee |
Punjabi
ਸਿਰਫ ਸੁਆਮੀ ਦਾ ਨਾਮ ਉਨ੍ਹਾਂ ਦੇ ਹਿਰਦੇ ਅੰਦਰ ਨਿਵਾਸ ਰੱਖਦਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ।
English
The Name of the Lord alone abides in their minds; through the Naam, the Name of the Lord, they find liberation.
ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ; ਗੁਰ ਕੈ ਸਹਜਿ ਸੁਭਾਈ ॥੨॥
ridh sidh sabh bhagataa charanee laagee; gur kai sehaj subhaaee |2|
Punjabi
ਧਨ-ਸੰਪਤਾ ਅਤੇ ਕਰਾਮਾਤੀ ਸ਼ਕਤੀਆਂ ਸਮੂਹ ਸੰਤਾਂ ਦੇ ਪੈਰੀ ਪੈਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਗੁਰਾਂ ਨੇ ਅਡੋਲਤਾ ਤੇ ਸ੍ਰੇਸ਼ਟ ਸ਼ਰਧਾ ਪ੍ਰਾਦਨ ਕੀਤੀ ਹੋਈ ਹੈ।
English
Wealth and all the spiritual powers of the Siddhis fall at the feet of the Lord's devotees; they obtain peace and poise from the Guru. ||2||
ਮਨਮੁਖਾ ਨੋ ਪਰਤੀਤਿ. ਨ ਆਵੀ; ਅੰਤਰਿ ਲੋਭ ਸੁਆਉ ॥
manamukhaa no parateet. na aavee; antar lobh suaau |
Punjabi
ਪ੍ਰਤੀਕੂਲਾਂ ਦਾ ਗੁਰਾਂ ਵਿੱਚ ਭਰੋਸਾ ਨਹੀਂ। ਉਨ੍ਹਾਂ ਦੇ ਅੰਦਰ ਲਾਲਚ ਤੇ ਸਵੈ-ਮਨੋਰਥ ਹੈ।
English
The self-willed manmukhs have no faith; they are filled with greed and self-interest.
ਗੁਰਮੁਖਿ ਹਿਰਦੈ ਸਬਦੁ. ਨ ਭੇਦਿਓ; ਹਰਿ ਨਾਮਿ. ਨ ਲਾਗਾ ਭਾਉ ॥
guramukh hiradai sabad. na bhedio; har naam. na laagaa bhaau |
Punjabi
ਗੁਰਾਂ ਦੇ ਰਾਹੀਂ ਉਹ ਨਾਮ ਨੂੰ ਆਪਣੇ ਚਿੱਤ ਵਿੱਚ ਅਨੁਭਵ ਨਹੀਂ ਕਰਦੇ, ਨਾਂ ਹੀ ਉਹ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾਉਂਦੇ ਹਨ।
English
They are not Gurmukh - they do not understand the Word of the Shabad in their hearts; they do not love the Naam, the Name of the Lord.
ਕੂੜ ਕਪਟ ਪਾਜੁ ਲਹਿ ਜਾਸੀ; ਮਨਮੁਖ ਫੀਕਾ ਅਲਾਉ ॥੩॥
koorr kapatt paaj leh jaasee; manamukh feekaa alaau |3|
Punjabi
ਝੂਠ ਅਤੇ ਪਾਖੰਡ ਦਾ ਮੁਲੰਮਾ ਉਤਰ ਜਾਊਗਾ। ਅਧਰਮੀ ਸਦਾ ਹੀ ਰੁੱਖਾ ਬੋਲਦਾ ਹੈ।
English
Their masks of falsehood and hypocrisy shall fall off; the self-willed manmukhs speak with insipid words. ||3||
ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ; ਭਗਤੀ ਹੂ ਤੂ ਜਾਤਾ ॥
bhagataa vich aap varatadaa prabh jee; bhagatee hoo too jaataa |
Punjabi
ਤੂੰ ਆਪੇ ਹੀ ਆਪਣੇ ਸਾਧੂਆਂ ਰਾਹੀਂ ਕੰਮ ਕਰਦਾ ਹੈ। ਹੇ ਮਹਾਰਾਜ ਸੁਆਮੀ! ਤੇ ਆਪਣੇ ਸ਼ਰਧਾਵਾਨਾਂ ਰਾਹੀਂ ਤੂੰ ਜਾਣਿਆ ਜਾਂਦਾ ਹੈ।
English
You are pervading through Your devotees, O Dear God; through Your devotees, You are known.
ਮਾਇਆ ਮੋਹ ਸਭ ਲੋਕ ਹੈ ਤੇਰੀ; ਤੂ ਏਕੋ ਪੁਰਖੁ ਬਿਧਾਤਾ ॥
maaeaa moh sabh lok hai teree; too eko purakh bidhaataa |
Punjabi
ਮਾਲ ਧਨ ਦੀ ਪ੍ਰੀਤ ਵਿੱਚ ਖੱਚਤ ਹੋਏ ਹੋਏ ਪ੍ਰਾਣੀ ਸਾਰੇ ਤੈਂਡੇ ਹੀ ਹਨ ਕੇਵਲ ਤੂੰ ਹੀ ਉਨ੍ਹਾਂ ਦਾ ਸਿਰਜਣਹਾਰ ਸੁਆਮੀ ਹੈ।
English
All the people are enticed by Maya; they are Yours, Lord - You alone are the Architect of Destiny.