Ang 638
ਹਉਮੈ ਮਾਰਿ ਮਨਸਾ ਮਨਹਿ ਸਮਾਣੀ; ਗੁਰ ਕੈ ਸਬਦਿ ਪਛਾਤਾ ॥੪॥
haumai maar manasaa maneh samaanee; gur kai sabad pachhaataa |4|
Punjabi
ਆਪਣੀ ਸਵੈ-ਹੰਗਤਾ ਨੂੰ ਮੇਟ ਤੇ ਖਾਹਿਸ਼ ਨੂੰ ਮਨ ਵਿੱਚ ਹੀ ਮਾਰ ਕੇ ਮੈਂ ਗੁਰਾਂ ਦੇ ਉਪਦੇਸ਼ ਰਾਹੀਂ ਪ੍ਰਭੂ ਨੂੰ ਅਨੁਭਵ ਕਰ ਲਿਆ ਹੈ।
English
Overcoming my egotism and quieting the desires within my mind, I have come to realize the Word of the Guru's Shabad. ||4||
ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ; ਜਿਨ ਹਰਿ ਕਾ ਨਾਮੁ ਪਿਆਰਾ ॥
achint kam kareh prabh tin ke; jin har kaa naam piaaraa |
Punjabi
ਸਾਹਿਬ ਸੁੱਤੇ ਸਿੱਧ ਹੀ ਉਨ੍ਹਾਂ ਦੇ ਕਾਰਜ ਕਰਦਾ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਮਿੱਠੜਾ ਲੱਗਦਾ ਹੈ।
English
God automatically does the work of those who love the Name of the Lord.
ਗੁਰ ਪਰਸਾਦਿ ਸਦਾ ਮਨਿ ਵਸਿਆ; ਸਭਿ ਕਾਜ ਸਵਾਰਣਹਾਰਾ ॥
gur parasaad sadaa man vasiaa; sabh kaaj savaaranahaaraa |
Punjabi
ਗੁਰਾਂ ਦੀ ਦਇਆ ਦੁਆਰਾ ਸਾਰੇ ਕੰਮ ਰਾਸ ਕਰਨ ਵਾਲਾ ਹਮੇਸ਼ਾਂ ਉਨ੍ਹਾਂ ਦੇ ਚਿੱਤ ਵਿੱਚ ਵੱਸਦਾ ਹੈ।
English
By Guru's Grace, he ever dwells in their minds, and He resolves all their affairs.
ਓਨਾ ਕੀ ਰੀਸ ਕਰੇ. ਸੁ ਵਿਗੁਚੈ; ਜਿਨ ਹਰਿ ਪ੍ਰਭੁ ਹੈ ਰਖਵਾਰਾ ॥੫॥
onaa kee rees kare. su viguchai; jin har prabh hai rakhavaaraa |5|
Punjabi
ਜੋ ਕੋਈ ਭੀ ਉਨ੍ਹਾਂ ਦੀ ਬਰਾਬਰੀ ਕਰਦਾ ਹੈ, ਜਿਨ੍ਹਾਂ ਦਾ ਰਾਖਾ ਸੁਆਮੀ ਵਾਹਿਗੁਰੂ ਹੈ, ਉਹ ਤਬਾਹ ਹੋ ਜਾਂਦਾ ਹੈ।
English
Whoever challenges them is destroyed; they have the Lord God as their Savior. ||5||
ਬਿਨੁ ਸਤਿਗੁਰ ਸੇਵੇ. ਕਿਨੈ, ਨ ਪਾਇਆ; ਮਨਮੁਖਿ ਭਉਕਿ ਮੁਏ ਬਿਲਲਾਈ ॥
bin satigur seve. kinai, na paaeaa; manamukh bhauk mue bilalaaee |
Punjabi
ਸੱਚੇ ਗੁਰਾਂ ਦੀ ਘਾਲ ਕਮਾਏ ਬਗੈਰ ਕਦੇ ਕਿਸੇ ਨੂੰ ਪ੍ਰਭੂ ਪ੍ਰਾਪਤ ਨਹੀਂ ਹੋਇਆ। ਆਪ-ਹੁਦਰੇ ਭੌਂਕਦੇ ਤੇ ਵਿਰਲਾਪ ਕਰਦੇ ਮਰ ਗਏ ਹਨ।
English
Without serving the True Guru, no one finds the Lord; the self-willed manmukhs die crying out in pain.
ਆਵਹਿ ਜਾਵਹਿ ਠਉਰ. ਨ ਪਾਵਹਿ; ਦੁਖ ਮਹਿ ਦੁਖਿ ਸਮਾਈ ॥
aaveh jaaveh tthaur. na paaveh; dukh meh dukh samaaee |
Punjabi
ਉਹ ਆਉਂਦੇ ਤੇ ਜਾਂਦੇ ਹਨ ਅਤੇ ਕੋਈ ਸੁੱਖ ਦੀ ਥਾਂ ਨਹੀਂ ਪਾਉਂਦੇ। ਉਹ ਮਹਾਨ ਕਸ਼ਟ ਵਿੱਚ ਗਰਕ ਹੋ ਜਾਂਦੇ ਹਨ।
English
They come and go, and find no place of rest; in pain and suffering, they perish.
ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ; ਸਹਜੇ ਸਾਚਿ ਸਮਾਈ ॥੬॥
guramukh hovai su amrit peevai; sahaje saach samaaee |6|
Punjabi
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ ਉਹ ਅਮ੍ਰਿਤਪਾਨ ਕਰਦਾ ਹੈ ਅਤੇ ਸੁਖੈਨ ਹੀ ਸੱਚੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
English
But one who becomes Gurmukh drinks in the Ambrosial Nectar, and is easily absorbed in the True Name. ||6||
ਬਿਨੁ ਸਤਿਗੁਰ ਸੇਵੇ. ਜਨਮੁ ਨ ਛੋਡੈ; ਜੇ ਅਨੇਕ ਕਰਮ ਕਰੈ ਅਧਿਕਾਈ ॥
bin satigur seve. janam na chhoddai; je anek karam karai adhikaaee |
Punjabi
ਸੱਚੇ ਗੁਰਾਂ ਦੀ ਸੇਵਾ ਟਹਿਲ ਦੇ ਬਾਝੋਂ ਬੰਦੇ ਨੂੰ ਜੰਮਣ ਤੇ ਮਰਨ ਛੱਡਦੇ ਨਹੀਂ ਭਾਵਨੂੰ ਉਹ ਕਿਤਨੇ ਪ੍ਰਕਾਰ ਦੇ ਵੱਧ ਤੋਂ ਵੱਧ ਕਰਮ-ਕਾਂਡ ਪਿਆ ਕਰੇ।
English
Without serving the True Guru, one cannot escape reincarnation, even by performing numerous rituals.
ਵੇਦ ਪੜਹਿ ਤੈ ਵਾਦ ਵਖਾਣਹਿ; ਬਿਨੁ ਹਰਿ. ਪਤਿ ਗਵਾਈ ॥
ved parreh tai vaad vakhaaneh; bin har. pat gavaaee |
Punjabi
ਜੋ ਵੇਦਾਂ ਨੂੰ ਵਾਚਦਾ ਹੈ ਅਤੇ ਬਹਿਸ-ਮੁਬਾਹਸੇ ਕਰਦਾ ਹੈ ਉਹ ਰੱਬ ਤੋਂ ਬਗੈਰ ਆਪਣੀ ਇੱਜ਼ਤ-ਆਬਰੂ ਗੁਆ ਲੈਂਦਾ ਹੈ।
English
Those who read the Vedas, and argue and debate without the Lord, lose their honor.
ਸਚਾ ਸਤਿਗੁਰੁ ਸਾਚੀ ਜਿਸੁ ਬਾਣੀ; ਭਜਿ ਛੂਟਹਿ ਗੁਰ ਸਰਣਾਈ ॥੭॥
sachaa satigur saachee jis baanee; bhaj chhootteh gur saranaaee |7|
Punjabi
ਸੱਚੇ ਹਨ ਸਤਿਗੁਰੂ, ਜਿਨ੍ਹਾਂ ਦੀ ਕਲਾਮ ਸੱਚੀ ਹੈ। ਗੁਰਾਂ ਦੀ ਸ਼ਰਣਾਗਤ ਸੰਭਾਲਣ ਦੁਆਰਾ ਬੰਦਾ ਬੰਦ-ਖਲਾਸ ਹੋ ਜਾਂਦਾ ਹੈ।
English
True is the True Guru, and True is the Word of His Bani; in the Guru's Sanctuary, one is saved. ||7||
ਜਿਨ ਹਰਿ ਮਨਿ ਵਸਿਆ. ਸੇ ਦਰਿ ਸਾਚੇ; ਦਰਿ ਸਾਚੈ ਸਚਿਆਰਾ ॥
jin har man vasiaa. se dar saache; dar saachai sachiaaraa |
Punjabi
ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਵਸਦਾ ਹੈ, ਉਹ ਸਾਹਿਬ ਦੇ ਦਰਬਾਰ ਵਿੱਚ ਸੁਰਖਰੂ ਹਨ। ਸੱਚੇ ਦਰਬਾਰ ਅੰਦਰ ਉਹ ਸੱਚੇ ਕਰਾਰ ਦਿੱਤੇ ਜਾਂਦੇ ਹਨ।
English
Those whose minds are filled with the Lord are judged as true in the Court of the Lord; they are hailed as true in the True Court.
ਓਨਾ ਦੀ ਸੋਭਾ. ਜੁਗਿ ਜੁਗਿ ਹੋਈ; ਕੋਇ. ਨ ਮੇਟਣਹਾਰਾ ॥
onaa dee sobhaa. jug jug hoee; koe. na mettanahaaraa |
Punjabi
ਉਨ੍ਹਾਂ ਦੀ ਮਹਿਮਾ ਸਾਰਿਆਂ ਯੁੱਗਾਂ ਅੰਦਰ ਗੂੰਜਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।
English
Their praises echo throughout the ages, and no one can erase them.
ਨਾਨਕ. ਤਿਨ ਕੈ ਸਦ ਬਲਿਹਾਰੈ; ਜਿਨ ਹਰਿ ਰਾਖਿਆ ਉਰਿ ਧਾਰਾ ॥੮॥੧॥
naanak. tin kai sad balihaarai; jin har raakhiaa ur dhaaraa |8|1|
Punjabi
ਨਾਨਕ ਹਮੇਸ਼ਾਂ ਹੀ ਉਨ੍ਹਾਂ ਤੋਂ ਕੁਰਬਾਨ ਜਾਂਦਾ ਹੈ, ਜੋ ਪ੍ਰਭੂ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰੱਖਦੇ ਹਨ।
English
Nanak is forever a sacrifice to those who enshrine the Lord within their hearts. ||8||1||
ਸੋਰਠਿ ਮਹਲਾ ੩ ਦੁਤੁਕੀ ॥
soratth mahalaa 3 dutukee |
Punjabi
ਸੋਰਠਿ ਤੀਜੀ ਪਾਤਿਸ਼ਾਹੀ। ਦੁਤੁਕੀ।
English
Sorat'h, Third Mehl, Dho-Thukay:
ਨਿਗੁਣਿਆ ਨੋ. ਆਪੇ ਬਖਸਿ ਲਏ ਭਾਈ; ਸਤਿਗੁਰ ਕੀ ਸੇਵਾ ਲਾਇ ॥
niguniaa no. aape bakhas le bhaaee; satigur kee sevaa laae |
Punjabi
ਉਨ੍ਹਾਂ ਨੂੰ ਸੱਚੇ ਗੁਰਾਂ ਦੀ ਚਾਕਰੀ ਵਿੱਚ ਲਾ ਕੇ ਸੁਆਮੀ ਆਪ ਹੀ ਗੁਣ-ਵਿਹੂਣਾ ਨੂੰ ਮਾਫ ਕਰ ਦਿੰਦਾ ਹੈ।
English
He Himself forgives the worthless, O Siblings of Destiny; He commits them to the service of the True Guru.
ਸਤਿਗੁਰ ਕੀ ਸੇਵਾ ਊਤਮ ਹੈ ਭਾਈ; ਰਾਮ ਨਾਮਿ ਚਿਤੁ ਲਾਇ ॥੧॥
satigur kee sevaa aootam hai bhaaee; raam naam chit laae |1|
Punjabi
ਸ੍ਰੇਸ਼ਟ ਹੈ ਸੱਚੇ ਗੁਰਾਂ ਦੀ ਟਹਿਲ-ਸੇਵਾ, ਕਿਉਂ ਜੋ ਇਹ ਬੰਦੇ ਦੇ ਮਨ ਨੂੰ ਪ੍ਰਭੂ ਦੇ ਨਾਮ ਨਾਲ ਜੋੜ ਦਿੰਦੀ ਹੈ।
English
Service to the True Guru is sublime, O Siblings of Destiny; through it, one's consciousness is attached to the Lord's Name. ||1||
ਹਰਿ ਜੀਉ; ਆਪੇ ਬਖਸਿ ਮਿਲਾਇ ॥
har jeeo; aape bakhas milaae |
Punjabi
ਮਹਾਰਾਜ ਸੁਆਮੀ ਖੁਦ ਬੰਦੇ ਨੂੰ ਮਾਫ ਕਰਕੇ ਆਪਣੇ ਨਾਲ ਮਿਲਾ ਲੈਂਦਾ ਹੈ।
English
The Dear Lord forgives, and unites with Himself.
ਗੁਣਹੀਣ ਹਮ ਅਪਰਾਧੀ ਭਾਈ; ਪੂਰੈ ਸਤਿਗੁਰਿ ਲਏ ਰਲਾਇ ॥ ਰਹਾਉ ॥
gunaheen ham aparaadhee bhaaee; poorai satigur le ralaae | rahaau |
Punjabi
ਮੈਂ ਨੇਕੀ-ਵਿਹੂਣ ਪਾਪੀ ਹਾਂ। ਪੂਰਨ ਸੱਚੇ ਗੁਰਾਂ ਨੇ ਮੈਨੂੰ ਆਪਣੀ ਸੰਗਤ ਨਾਲ ਮਿਲਾ ਲਿਆ ਹੈ, ਹੇ ਵੀਰ! ਠਹਿਰਾਉ।
English
I am a sinner, totally without virtue, O Siblings of Destiny; the Perfect True Guru has blended me. ||Pause||
ਕਉਣ ਕਉਣ ਅਪਰਾਧੀ ਬਖਸਿਅਨੁ ਪਿਆਰੇ; ਸਾਚੈ ਸਬਦਿ ਵੀਚਾਰਿ ॥
kaun kaun aparaadhee bakhasian piaare; saachai sabad veechaar |
Punjabi
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਅਨੇਕਾਂ ਹੀ ਪਾਪੀ ਮਾਫ ਕਰ ਦਿੱਤੇ ਗਏ ਹਨ, ਹੇ ਪ੍ਰੀਤਮ!
English
So many, so many sinners have been forgiven, O beloved one, by contemplating the True Word of the Shabad.
ਭਉਜਲੁ ਪਾਰਿ ਉਤਾਰਿਅਨੁ ਭਾਈ; ਸਤਿਗੁਰ ਬੇੜੈ ਚਾੜਿ ॥੨॥
bhaujal paar utaarian bhaaee; satigur berrai chaarr |2|
Punjabi
ਸੱਚੇ ਗੁਰਾਂ ਦੇ ਜਹਾਜ਼ ਤੇ ਚਾੜ੍ਹ ਕੇ ਸੁਆਮੀ ਨੇ ਉਨ੍ਹਾਂ ਨੂੰ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
English
They got on board the boat of the True Guru, who carried them across the terrifying world-ocean, O Siblings of Destiny. ||2||
ਮਨੂਰੈ ਤੇ ਕੰਚਨ ਭਏ ਭਾਈ; ਗੁਰੁ ਪਾਰਸੁ ਮੇਲਿ ਮਿਲਾਇ ॥
manoorai te kanchan bhe bhaaee; gur paaras mel milaae |
Punjabi
ਗੁਰੂ ਰੂਪ ਅਮੋਲਕ ਕਸਵੱਟੀ ਦੇ ਮਿਲਾਪ ਅੰਦਰ ਮਿਲਣ ਦੁਆਰਾ ਮੈਂ ਜੰਗਾਲੇ ਹੋਏ ਲੋਹੇ ਤੋਂ ਸੋਨਾ ਬਣ ਗਿਆ ਹਾਂ, ਹੇ ਵੀਰ!
English
I have been transformed from rusty iron into gold, O Siblings of Destiny, united in Union with the Guru, the Philosopher's Stone.
ਆਪੁ ਛੋਡਿ. ਨਾਉ ਮਨਿ ਵਸਿਆ ਭਾਈ; ਜੋਤੀ ਜੋਤਿ ਮਿਲਾਇ ॥੩॥
aap chhodd. naau man vasiaa bhaaee; jotee jot milaae |3|
Punjabi
ਸਵੈ-ਹੰਗਤਾ ਛੱਡਣ ਦੁਆਰਾ ਨਾਮ ਮੇਰੇ ਰਿਦੇ ਵਿੱਚ ਟਿਕ ਗਿਆ ਹੈ ਅਤੇ ਮੇਰਾ ਨੂਰ ਪਰਮ ਨੂਰ ਵਿੱਚ ਮਿਲ ਗਿਆ ਹੈ।
English
Eliminating my self-conceit, the Name has come to dwell within my mind, O Siblings of Destiny; my light has merged in the Light. ||3||
ਹਉ ਵਾਰੀ. ਹਉ ਵਾਰਣੈ ਭਾਈ; ਸਤਿਗੁਰ ਕਉ ਸਦ ਬਲਿਹਾਰੈ ਜਾਉ ॥
hau vaaree. hau vaaranai bhaaee; satigur kau sad balihaarai jaau |
Punjabi
ਮੈਂ ਬਲਿਹਾਰਨੇ ਹਾਂ, ਮੈਂ ਬਲਿਹਾਰਨੇ ਹਾਂ, ਮੈਂ ਸਦੀਵ ਹੀ ਬਲਿਹਾਰਨੇ ਹਾਂ, ਆਪਣੇ ਸੱਚੇ ਗੁਰਾਂ ਦੇ ਉਤੋਂ, ਹੇ ਵੀਰ!
English
I am a sacrifice, I am a sacrifice, O Siblings of Destiny, I am forever a sacrifice to my True Guru.
ਨਾਮੁ ਨਿਧਾਨੁ ਜਿਨਿ ਦਿਤਾ ਭਾਈ; ਗੁਰਮਤਿ ਸਹਜਿ ਸਮਾਉ ॥੪॥
naam nidhaan jin ditaa bhaaee; guramat sehaj samaau |4|
Punjabi
ਗੁਰਾਂ ਦੇ ਉਪਦੇਸ਼ ਰਾਹੀਂ, ਜਿਨ੍ਹਾਂ ਨੇ ਮੈਨੂੰ ਨਾਮ ਦਾ ਖਜਾਨਾ ਦਿੱਤਾ ਹੈ, ਮੈਂ ਬੈਕੁੰਠੀ ਆਨੰਦ ਅੰਦਰ ਲੀਨ ਹੋ ਗਿਆ ਹਾਂ।
English
He has given me the treasure of the Naam; O Siblings of Destiny, through the Guru's Teachings, I am absorbed in celestial bliss. ||4||
ਗੁਰ ਬਿਨੁ. ਸਹਜੁ ਨ ਊਪਜੈ ਭਾਈ; ਪੂਛਹੁ ਗਿਆਨੀਆ ਜਾਇ ॥
gur bin. sehaj na aoopajai bhaaee; poochhahu giaaneea jaae |
Punjabi
ਗੁਰਾਂ ਦੇ ਬਾਝੋਂ ਬ੍ਰਹਿਮ ਵੀਚਾਰ ਉਤਪੰਨ ਨਹੀਂ ਹੁੰਦੀ। ਜੇ ਕੇ ਬ੍ਰਹਿਮ ਬੇਤਿਆ ਪਾਸੋਂ ਪਤਾ ਕਰ ਲੈ।
English
Without the Guru, celestial peace is not produced, O Siblings of Destiny; go and ask the spiritual teachers about this.
ਸਤਿਗੁਰ ਕੀ ਸੇਵਾ ਸਦਾ ਕਰਿ ਭਾਈ; ਵਿਚਹੁ ਆਪੁ ਗਵਾਇ ॥੫॥
satigur kee sevaa sadaa kar bhaaee; vichahu aap gavaae |5|
Punjabi
ਆਪਣੇ ਆਪ ਨੂੰ ਅੰਦਰੋਂ ਨਵਿਰਤ ਕਰ ਕੇ, ਹੇ ਵੀਰ! ਤੂੰ ਹਮੇਸ਼ਾਂ ਹੀ ਸੱਚੇ ਗੁਰਾਂ ਦੀ ਚਾਕਰੀ ਕਮਾ।
English
Serve the True Guru forever, O Siblings of Destiny, and eradicate self-conceit from within. ||5||
ਗੁਰਮਤੀ ਭਉ ਊਪਜੈ ਭਾਈ; ਭਉ ਕਰਣੀ ਸਚੁ ਸਾਰੁ ॥
guramatee bhau aoopajai bhaaee; bhau karanee sach saar |
Punjabi
ਗੁਰਾਂ ਦੇ ਉਪਦੇਸ਼ ਦੁਆਰਾ ਰੱਬ ਦਾ ਡਰ ਪੈਦਾ ਹੁੰਦਾ ਹੈ। ਸੱਚੇ ਤੇ ਸ੍ਰੇਸ਼ਟ ਹਨ ਉਹ ਕਰਮ ਜੋ ਰੱਬ ਦੇ ਡਰ ਹੇਠਾਂ ਕੀਤੇ ਜਾਂਦੇ ਹਨ।
English
Under Guru's Instruction, the Fear of God is produced, O Siblings of Destiny; true and excellent are the deeds done in the Fear of God.
ਪ੍ਰੇਮ ਪਦਾਰਥੁ ਪਾਈਐ ਭਾਈ; ਸਚੁ ਨਾਮੁ ਆਧਾਰੁ ॥੬॥
prem padaarath paaeeai bhaaee; sach naam aadhaar |6|
Punjabi
ਤਦ ਬੰਦੇ ਨੂੰ ਪ੍ਰਭੂ ਦੀ ਦੌਲਤ ਅਤੇ ਸੱਚੇ ਨਾਮ ਦਾ ਆਸਰਾ ਪ੍ਰਾਪਤ ਹੋ ਜਾਂਦੇ ਹਨ।
English
Then, one is blessed with the treasure of the Lord's Love, O Siblings of Destiny, and the Support of the True Name. ||6||
ਜੋ ਸਤਿਗੁਰੁ ਸੇਵਹਿ ਆਪਣਾ ਭਾਈ; ਤਿਨ ਕੈ ਹਉ ਲਾਗਉ ਪਾਇ ॥
jo satigur seveh aapanaa bhaaee; tin kai hau laagau paae |
Punjabi
ਜਿਹੜੇ ਆਪਣੇ ਸੱਚੇ ਗੁਰੂ ਦੀ ਘਾਲ ਕਮਾਉਂਦੇ ਹਨ ਮੈਂ ਉਨ੍ਹਾਂ ਦੀ ਪੈਰੀ ਪੈਂਦਾ ਹਾਂ, ਹੇ ਭਰਾਵਾਂ!
English
I fall at the feet of those who serve their True Guru, O Siblings of Destiny.
ਜਨਮੁ ਸਵਾਰੀ ਆਪਣਾ ਭਾਈ; ਕੁਲੁ ਭੀ ਲਈ ਬਖਸਾਇ ॥੭॥
janam savaaree aapanaa bhaaee; kul bhee lee bakhasaae |7|
Punjabi
ਮੈਂ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰ ਲਿਆ ਹੈ ਅਤੇ ਆਪਣੇ ਵੰਸ ਲਈ ਭੀ ਮਾਫੀ ਪ੍ਰਾਪਤ ਕਰ ਲਈ ਹੈ।
English
I have fulfilled my life, O Siblings of Destiny, and my family has been saved as well. ||7||
ਸਚੁ ਬਾਣੀ ਸਚੁ ਸਬਦੁ ਹੈ ਭਾਈ; ਗੁਰ ਕਿਰਪਾ ਤੇ ਹੋਇ ॥
sach baanee sach sabad hai bhaaee; gur kirapaa te hoe |
Punjabi
ਸੱਚੀ ਗੁਰਬਾਣੀ ਅਤੇ ਸੱਚਾ ਨਾਮ, ਹੇ ਭਰਾਵਾ! ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦੇ ਹਨ।
English
The True Word of the Guru's Bani, and the True Word of the Shabad, O Siblings of Destiny, are obtained only by Guru's Grace.
ਨਾਨਕ ਨਾਮੁ ਹਰਿ ਮਨਿ ਵਸੈ ਭਾਈ; ਤਿਸੁ ਬਿਘਨੁ. ਨ ਲਾਗੈ ਕੋਇ ॥੮॥੨॥
naanak naam har man vasai bhaaee; tis bighan. na laagai koe |8|2|
Punjabi
ਹੇ ਨਾਨਕ, ਉਸ ਨੂੰ ਕੋਈ ਔਕੜ ਪੇਸ਼ ਨਹੀਂ ਆਉਂਦੀ, ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵੱਸਦਾ ਹੈ।
English
O Nanak, with the Name of the Lord abiding in one's mind, no obstacles stand in one's way, O Siblings of Destiny. ||8||2||