Ekam
Guru Granth Sahib

Ang 640

Ang 640 · Line 1

ਮੇਰਾ ਤੇਰਾ ਛੋਡੀਐ ਭਾਈ; ਹੋਈਐ ਸਭ ਕੀ ਧੂਰਿ ॥

meraa teraa chhoddeeai bhaaee; hoeeai sabh kee dhoor |

Punjabi

ਤੂੰ ਆਪਣੀ ਮੈਂਡੀ ਤੇ ਤੈਡੀ ਤਿਆਗ ਦੇ ਅਤੇ ਸਾਰਿਆਂ ਦੇ ਪੈਰਾਂ ਦੀ ਧੂੜ ਹੋ ਜਾ, ਹੇ ਵੀਰ!

Bhai Manmohan Singh (Shabad OS, CC BY-SA)

English

Give up your sense of mine and yours, O Siblings of Destiny, and become the dust of the feet of all.

Dr. Sant Singh Khalsa (Shabad OS, CC BY-SA)
Ang 640 · Line 2

ਘਟਿ ਘਟਿ ਬ੍ਰਹਮੁ ਪਸਾਰਿਆ ਭਾਈ; ਪੇਖੈ ਸੁਣੈ ਹਜੂਰਿ ॥

ghatt ghatt braham pasaariaa bhaaee; pekhai sunai hajoor |

Punjabi

ਸਾਰਿਆਂ ਦਿਲਾਂ ਅੰਦਰ ਸੁਆਮੀ ਰਮਿਆ ਹੋਇਆ ਹੈ। ਉਹ ਐਨ ਲਾਗੇ ਹੀ ਵੇਖਦਾ ਤੇ ਸੁਣਦਾ ਹੈ।

Bhai Manmohan Singh (Shabad OS, CC BY-SA)

English

In each and every heart, God is contained, O Siblings of Destiny; He sees, and hears, and is ever-present with us.

Dr. Sant Singh Khalsa (Shabad OS, CC BY-SA)
Ang 640 · Line 3

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਭਾਈ; ਤਿਤੁ ਦਿਨਿ ਮਰੀਐ ਝੂਰਿ ॥

jit din visarai paarabraham bhaaee; tith din mareeai jhoor |

Punjabi

ਜਿਸ ਦਿਨ ਬੰਦਾ ਸ਼੍ਰੋਮਣੀ ਸਾਹਿਬ ਨੂੰ ਭੁੱਲ ਜਾਂਦਾ ਹੈ, ਹੇ ਵੀਰ! ਉਸ ਦਿਨ ਉਸ ਨੂੰ ਅਫਸੋਸ ਨਾਲ ਮਰ ਜਾਣਾ ਚਾਹੀਦਾ ਹੈ।

Bhai Manmohan Singh (Shabad OS, CC BY-SA)

English

On that day when one forgets the Supreme Lord God, O Siblings of Destiny, on that day, one ought to die crying out in pain.

Dr. Sant Singh Khalsa (Shabad OS, CC BY-SA)
Ang 640 · Line 4

ਕਰਨ ਕਰਾਵਨ ਸਮਰਥੋ ਭਾਈ; ਸਰਬ ਕਲਾ ਭਰਪੂਰਿ ॥੪॥

karan karaavan samaratho bhaaee; sarab kalaa bharapoor |4|

Punjabi

ਸੁਆਮੀ ਸਾਰੇ ਕਾਰਜ ਕਰਨ ਦੇ ਕਰਾਉਣ ਨੂੰ ਸਰਬ-ਸ਼ਕਤੀਵਾਨ ਹੈ। ਪਰੀਪੂਰਨ ਹੈ ਉਹ ਸਾਰੀਆਂ ਸ਼ਕਤੀਆਂ ਨਾਲ, ਹੇ ਵੀਰ!

Bhai Manmohan Singh (Shabad OS, CC BY-SA)

English

He is the all-powerful Cause of Causes, O Siblings of Destiny; he is totally filled with all powers. ||4||

Dr. Sant Singh Khalsa (Shabad OS, CC BY-SA)
Ang 640 · Line 5

ਪ੍ਰੇਮ ਪਦਾਰਥੁ. ਨਾਮੁ ਹੈ ਭਾਈ; ਮਾਇਆ ਮੋਹ ਬਿਨਾਸੁ ॥

prem padaarath. naam hai bhaaee; maaeaa moh binaas |

Punjabi

ਪ੍ਰਭੂ ਦਾ ਪਿਆਰ ਅਤੇ ਨਾਮ ਉਹ ਦੌਲਤ ਹੈ, ਜਿਸ ਦੇ ਰਾਹੀਂ ਮੋਹਣੀ ਦੀ ਲਗਨ ਦੂਰ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

The Love of the Name is the greatest treasure, O Siblings of Destiny; through it, emotional attachment to Maya is dispelled.

Dr. Sant Singh Khalsa (Shabad OS, CC BY-SA)
Ang 640 · Line 6

ਤਿਸੁ ਭਾਵੈ ਤਾ ਮੇਲਿ ਲਏ ਭਾਈ; ਹਿਰਦੈ ਨਾਮ ਨਿਵਾਸੁ ॥

tis bhaavai taa mel le bhaaee; hiradai naam nivaas |

Punjabi

ਜੇਕਰ ਉਹ ਐਕੁਰ ਚਾਹੇ, ਤਦ ਉਹ ਬੰਦੇ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਨਾਮ ਉਸ ਦੇ ਮਨ ਵਿੱਚ ਟਿਕ ਜਾਂਦਾ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

If it is pleasing to His Will, then He unites us in His Union, O Siblings of Destiny; the Naam, the Name of the Lord, comes to abide in the mind.

Dr. Sant Singh Khalsa (Shabad OS, CC BY-SA)
Ang 640 · Line 7

ਗੁਰਮੁਖਿ ਕਮਲੁ ਪ੍ਰਗਾਸੀਐ ਭਾਈ; ਰਿਦੈ ਹੋਵੈ ਪਰਗਾਸੁ ॥

guramukh kamal pragaaseeai bhaaee; ridai hovai paragaas |

Punjabi

ਗੁਰਾਂ ਦੇ ਰਾਹੀਂ ਦਿਲ-ਕੰਵਲ ਪ੍ਰਫੁੱਲਤ ਹੋ ਜਾਂਦਾ ਹੈ ਅਤੇ ਪ੍ਰਭੂ ਦਾ ਪ੍ਰਕਾਸ਼ ਮਨ ਨੂੰ ਰੋਸ਼ਨ ਕਰ ਦਿੰਦਾ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

The heart-lotus of the Gurmukh blossoms forth, O Siblings of Destiny, and the heart is illumined.

Dr. Sant Singh Khalsa (Shabad OS, CC BY-SA)
Ang 640 · Line 8

ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ; ਮਉਲਿਆ ਧਰਤਿ ਅਕਾਸੁ ॥੫॥

pragatt bheaa parataap prabh bhaaee; mauliaa dharat akaas |5|

Punjabi

ਸੁਆਮੀ ਦਾ ਤੇਜ ਪ੍ਰਤਾਪ ਪ੍ਰਤੱਖ ਹੋ ਗਿਆ ਹੈ ਅਤੇ ਜ਼ਮੀਨ ਤੇ ਅਸਮਾਨ ਪ੍ਰਫੁੱਲਤ ਹੋ ਗਏ ਹਨ, ਹੇ ਵੀਰ!

Bhai Manmohan Singh (Shabad OS, CC BY-SA)

English

The Glory of God has been revealed, O Siblings of Destiny, and the earth and sky have blossomed forth. ||5||

Dr. Sant Singh Khalsa (Shabad OS, CC BY-SA)
Ang 640 · Line 9

ਗੁਰਿ ਪੂਰੈ. ਸੰਤੋਖਿਆ ਭਾਈ; ਅਹਿਨਿਸਿ ਲਾਗਾ ਭਾਉ ॥

gur poorai. santokhiaa bhaaee; ahinis laagaa bhaau |

Punjabi

ਪੂਰਨ ਗੁਰਾਂ ਨੇ ਮੈਨੂੰ ਸਰਬ-ਸੰਤੋਖ ਬਖਸ਼ਿਆ ਹੈ ਅਤੇ ਹੁਣ ਦਿਨ ਰਾਤ ਮੈਂ ਪ੍ਰਭੂ ਦੀ ਪ੍ਰੀਤ ਨਾਲ ਜੁੜਿਆ ਰਹਿੰਦਾ ਹਾਂ।

Bhai Manmohan Singh (Shabad OS, CC BY-SA)

English

The Perfect Guru has blessed me with contentment, O Siblings of Destiny; day and night, I remain attached to the Lord's Love.

Dr. Sant Singh Khalsa (Shabad OS, CC BY-SA)
Ang 640 · Line 10

ਰਸਨਾ ਰਾਮੁ ਰਵੈ ਸਦਾ ਭਾਈ; ਸਾਚਾ ਸਾਦੁ ਸੁਆਉ ॥

rasanaa raam ravai sadaa bhaaee; saachaa saad suaau |

Punjabi

ਮੇਰੀ ਜੀਭ੍ਹ ਸਦੀਵ ਹੀ ਸੁਆਮੀ ਦੇ ਨਾਮ ਨੂੰ ਉਚਾਰਦੀ ਹੈ। ਕੇਵਲ ਇਹ ਹੀ ਮਨੁੱਖੀ-ਜੀਵਨ ਦਾ ਸੱਚਾ ਸੁਆਦ ਤੇ ਮਨੋਰਥ ਹੈ।

Bhai Manmohan Singh (Shabad OS, CC BY-SA)

English

My tongue continually chants the Lord's Name, O Siblings of Destiny; this is the true taste, and the object of human life.

Dr. Sant Singh Khalsa (Shabad OS, CC BY-SA)
Ang 640 · Line 11

ਕਰਨੀ ਸੁਣਿ ਸੁਣਿ ਜੀਵਿਆ ਭਾਈ; ਨਿਹਚਲੁ ਪਾਇਆ ਥਾਉ ॥

karanee sun sun jeeviaa bhaaee; nihachal paaeaa thaau |

Punjabi

ਆਪਣੇ ਕੰਨਾ ਨਾਲ ਮੈਂ ਸੁਆਮੀ ਦਾ ਨਾਮ ਇਕ ਰਸ ਸੁਣ ਕੇ ਜੀਊਦਾਂ ਹਾਂ ਅਤੇ ਮੈਂ ਅਟੱਲ ਆਸਣ ਪ੍ਰਾਪਤ ਕਰ ਲਿਆ ਹੈ।

Bhai Manmohan Singh (Shabad OS, CC BY-SA)

English

Listening with my ears, I hear and so I live, O Siblings of Destiny; I have obtained the unchanging, unmoving state.

Dr. Sant Singh Khalsa (Shabad OS, CC BY-SA)
Ang 640 · Line 12

ਜਿਸੁ ਪਰਤੀਤਿ. ਨ ਆਵਈ ਭਾਈ; ਸੋ ਜੀਅੜਾ ਜਲਿ ਜਾਉ ॥੬॥

jis parateet. na aavee bhaaee; so jeearraa jal jaau |6|

Punjabi

ਜਿਹੜੀ ਆਤਮਾ ਪ੍ਰਭੂ ਵਿੱਚ ਭਰੋਸਾ ਨਹੀਂ ਧਾਰਦੀ, ਰੱਬ ਕਰੇ, ਉਹ ਸੜ ਬਲ ਜਾਵੇ।

Bhai Manmohan Singh (Shabad OS, CC BY-SA)

English

That soul,which does not place its faith in the Lord shall burn, O Siblings of Destiny. ||6||

Dr. Sant Singh Khalsa (Shabad OS, CC BY-SA)
Ang 640 · Line 13

ਬਹੁ ਗੁਣ ਮੇਰੇ ਸਾਹਿਬੈ ਭਾਈ; ਹਉ ਤਿਸ ਕੈ ਬਲਿ ਜਾਉ ॥

bahu gun mere saahibai bhaaee; hau tis kai bal jaau |

Punjabi

ਘਣੇਰੀਆਂ ਹੀ ਨੇਕੀਆਂ ਹਨ, ਮੈਂਡੇ ਸੁਆਮੀ ਅੰਦਰ, ਹੇ ਵੀਰ! ਉਸ ਉਤੋਂ ਕੁਰਬਾਨ ਵੰਞਦਾ ਹਾਂ।

Bhai Manmohan Singh (Shabad OS, CC BY-SA)

English

My Lord and Master has so many virtues, O Siblings of Destiny; I am a sacrifice to Him.

Dr. Sant Singh Khalsa (Shabad OS, CC BY-SA)
Ang 640 · Line 14

ਓਹੁ ਨਿਰਗੁਣੀਆਰੇ ਪਾਲਦਾ ਭਾਈ; ਦੇਇ ਨਿਥਾਵੇ ਥਾਉ ॥

ohu niraguneeaare paaladaa bhaaee; dee nithaave thaau |

Punjabi

ਉਹ ਗੁਣ-ਵਿਹੂਣਾਂ ਦੀ ਭੀ ਪਾਲਣਾ-ਪੋਸਣਾ ਕਰਦਾ ਹੈ, ਹੇ ਵੀਰ! ਅਤੇ ਬੇਪਨਾਹਾਂ ਨੂੰ ਪਨਾਹ ਦਿੰਦਾ ਹੈ।

Bhai Manmohan Singh (Shabad OS, CC BY-SA)

English

He nurtures even the most worthless, O Siblings of Destiny, and gives home to the homeless.

Dr. Sant Singh Khalsa (Shabad OS, CC BY-SA)
Ang 640 · Line 15

ਰਿਜਕੁ ਸੰਬਾਹੇ ਸਾਸਿ ਸਾਸਿ ਭਾਈ; ਗੂੜਾ ਜਾ ਕਾ ਨਾਉ ॥

rijak sanbaahe saas saas bhaaee; goorraa jaa kaa naau |

Punjabi

ਜਿਸ ਦਾ ਨਾਮ ਅਗਾਧ ਹੈ, ਉਹ ਸਾਨੂੰ ਹਰ ਸੁਆਸ ਨਾਲ ਰੋਜ਼ੀ ਪੁਚਾਉਂਦਾ ਹੈ।

Bhai Manmohan Singh (Shabad OS, CC BY-SA)

English

He gives us nourishment with each and every breath, O Siblings of Destiny; His Name is everlasting.

Dr. Sant Singh Khalsa (Shabad OS, CC BY-SA)
Ang 640 · Line 16

ਜਿਸੁ ਗੁਰੁ ਸਾਚਾ ਭੇਟੀਐ ਭਾਈ; ਪੂਰਾ ਤਿਸੁ ਕਰਮਾਉ ॥੭॥

jis gur saachaa bhetteeai bhaaee; pooraa tis karamaau |7|

Punjabi

ਜੋ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ, ਹੇ ਵੀਰ! ਪੂਰਨ ਹੈ ਉਸ ਦੀ ਪ੍ਰਾਲਭਧਾ।

Bhai Manmohan Singh (Shabad OS, CC BY-SA)

English

One who meets with the True Guru, O Siblings of Destiny, does so only by perfect destiny. ||7||

Dr. Sant Singh Khalsa (Shabad OS, CC BY-SA)
Ang 640 · Line 17

ਤਿਸੁ ਬਿਨੁ ਘੜੀ. ਨ ਜੀਵੀਐ ਭਾਈ; ਸਰਬ ਕਲਾ ਭਰਪੂਰਿ ॥

tis bin gharree. na jeeveeai bhaaee; sarab kalaa bharapoor |

Punjabi

ਮੈਂ ਇਕ ਮੁਹਤ ਭਰ ਭੀ ਉਸ ਦੇ ਬਗੈਰ ਨਹੀਂ ਜੀਉਂਦਾ ਜੋ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

Without Him, I cannot live, even for an instant, O Siblings of Destiny; He is totally filled with all powers.

Dr. Sant Singh Khalsa (Shabad OS, CC BY-SA)
Ang 640 · Line 18

ਸਾਸਿ ਗਿਰਾਸਿ. ਨ ਵਿਸਰੈ ਭਾਈ; ਪੇਖਉ ਸਦਾ ਹਜੂਰਿ ॥

saas giraas. na visarai bhaaee; pekhau sadaa hajoor |

Punjabi

ਮੈਂ ਆਪਣੇ ਸੁਆਸ ਤੇ ਬੁਰਕੀ ਨਾਲ ਉਸ ਨੂੰ ਨਹੀਂ ਭੁਲਦਾ, ਹੇ ਭਰਾਵਾ! ਮੈਂ ਹਮੇਸ਼ਾਂ ਹੀ ਸੁਆਮੀ ਨੂੰ ਐਨ ਪ੍ਰਤੱਖ ਵੇਖਦਾ ਹਾਂ।

Bhai Manmohan Singh (Shabad OS, CC BY-SA)

English

With every breath and morsel of food, I will not forget Him, O Siblings of Destiny; I behold Him ever-present.

Dr. Sant Singh Khalsa (Shabad OS, CC BY-SA)
Ang 640 · Line 19

ਸਾਧੂ ਸੰਗਿ ਮਿਲਾਇਆ ਭਾਈ; ਸਰਬ ਰਹਿਆ ਭਰਪੂਰਿ ॥

saadhoo sang milaaeaa bhaaee; sarab rahiaa bharapoor |

Punjabi

ਸਤਿਸੰਗਤ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ ਜੋ ਹਰ ਥਾਂ ਪੂਰੀ ਤਰ੍ਹਾਂ ਵਿਆਪਕ ਹੋ ਰਿਹਾ ਹੈ, ਹੇ ਵੀਰ!

Bhai Manmohan Singh (Shabad OS, CC BY-SA)

English

In the Saadh Sangat, the Company of the Holy, I meet Him, O Siblings of Destiny; He is totally pervading and permeating everywhere.

Dr. Sant Singh Khalsa (Shabad OS, CC BY-SA)
Ang 640 · Line 20

ਜਿਨਾ ਪ੍ਰੀਤਿ. ਨ ਲਗੀਆ ਭਾਈ; ਸੇ ਨਿਤ ਨਿਤ ਮਰਦੇ ਝੂਰਿ ॥੮॥

jinaa preet. na lageea bhaaee; se nit nit marade jhoor |8|

Punjabi

ਜੋ ਆਪਣੇ ਪ੍ਰਭੂ ਨਾਲ ਪਿਹਰੜੀ ਨਹੀਂ ਪਾਉਂਦੇ ਉਹ ਸਦੀਵ, ਸਦੀਵ ਹੀ ਝੂਰਦੇ ਰਹਿੰਦੇ ਹਨ, ਹੇ ਵੀਰ!

Bhai Manmohan Singh (Shabad OS, CC BY-SA)

English

Those who do not embrace love for the Lord, O Siblings of Destiny, always die crying out in pain. ||8||

Dr. Sant Singh Khalsa (Shabad OS, CC BY-SA)
Ang 640 · Line 21

ਅੰਚਲਿ ਲਾਇ ਤਰਾਇਆ ਭਾਈ; ਭਉਜਲੁ ਦੁਖੁ ਸੰਸਾਰੁ ॥

anchal laae taraaeaa bhaaee; bhaujal dukh sansaar |

Punjabi

ਆਪਣੇ ਪੱਲੇ ਨਾਲ ਜੋੜ ਕੇ ਸੁਆਮੀ ਨੇ ਮੈਨੂੰ ਡਰ ਤੇ ਪੀੜ ਦੇ ਜਗਤ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।

Bhai Manmohan Singh (Shabad OS, CC BY-SA)

English

Grasping hold of the hem of His robe, O Siblings of Destiny, we are carried across the world-ocean of fear and pain.

Dr. Sant Singh Khalsa (Shabad OS, CC BY-SA)
Ang 640 · Line 22

ਕਰਿ ਕਿਰਪਾ ਨਦਰਿ ਨਿਹਾਲਿਆ ਭਾਈ; ਕੀਤੋਨੁ ਅੰਗੁ ਅਪਾਰੁ ॥

kar kirapaa nadar nihaaliaa bhaaee; keeton ang apaar |

Punjabi

ਆਪਣੀ ਦਇਆ ਦ੍ਰਿਸ਼ਟੀ ਦੁਆਰਾ ਉਸ ਨੇ ਮੈਨੂੰ ਅਨੰਦ ਕਰ ਦਿੱਤਾ ਹੈ ਅਤੇ ਅਤਿਅੰਤ ਅਖੀਰ ਤਾਈਂ ਉਹ ਮੇਰਾ ਪੱਖ ਪੂਰੇਗਾ।

Bhai Manmohan Singh (Shabad OS, CC BY-SA)

English

By His Glance of Grace, He has blessed us, O Siblings of Destiny; He shall be with us until the very end.

Dr. Sant Singh Khalsa (Shabad OS, CC BY-SA)
Ang 640 · Line 23

ਮਨੁ ਤਨੁ ਸੀਤਲੁ ਹੋਇਆ ਭਾਈ; ਭੋਜਨੁ ਨਾਮ ਅਧਾਰੁ ॥

man tan seetal hoeaa bhaaee; bhojan naam adhaar |

Punjabi

ਮੇਰੀ ਆਤਮਾ ਤੇ ਦੇਹ ਸ਼ਾਤ ਹੋ ਗਏ ਹਨ ਅਤੇ ਉਨ੍ਹਾਂ ਨੂੰ ਨਾਮ ਦੀ ਖੁਰਾਕ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

My mind and body are soothed and calmed, O Siblings of Destiny, nourished by the food of the Naam.

Dr. Sant Singh Khalsa (Shabad OS, CC BY-SA)
Ang 640 · Line 24

ਨਾਨਕ. ਤਿਸੁ ਸਰਣਾਗਤੀ ਭਾਈ; ਜਿ ਕਿਲਬਿਖ ਕਾਟਣਹਾਰੁ ॥੯॥੧॥

naanak. tis saranaagatee bhaaee; ji kilabikh kaattanahaar |9|1|

Punjabi

ਨਾਨਕ ਨੇ ਉਸ ਦੀ ਪਨਾਹ ਲਈ ਹੈ, ਹੇ ਵੀਰ! ਜੋ ਪਾਪਾਂ ਦਾ ਨਾਸ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

Nanak has entered His Sanctuary, O Siblings of Destiny; the Lord is the Destroyer of sins. ||9||1||

Dr. Sant Singh Khalsa (Shabad OS, CC BY-SA)
Ang 640 · Line 25

ਸੋਰਠਿ ਮਹਲਾ ੫ ॥

soratth mahalaa 5 |

Punjabi

ਸੋਰਠਿ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Sorat'h, Fifth Mehl:

Dr. Sant Singh Khalsa (Shabad OS, CC BY-SA)
Ang 640 · Line 26

ਮਾਤ ਗਰਭ ਦੁਖ ਸਾਗਰੋ ਪਿਆਰੇ; ਤਹ ਅਪਣਾ ਨਾਮੁ ਜਪਾਇਆ ॥

maat garabh dukh saagaro piaare; teh apanaa naam japaaeaa |

Punjabi

ਮਾਂ ਦਾ ਪੇਟ ਜੋ ਰੰਜ-ਗਮ ਦਾ ਸਮੁੰਦਰ ਹੈ, ਹੇ ਪਿਆਰਿਆ! ਉਥੇ ਵੀ ਸੁਆਮੀ ਆਪਣੇ ਨਾਮ ਦਾ ਸਿਮਰਨ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

The womb of the mother is an ocean of pain, O Beloved; even there, the Lord causes His Name to be chanted.

Dr. Sant Singh Khalsa (Shabad OS, CC BY-SA)
Ang 640 · Line 27

ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ; ਮਾਇਆ ਮੋਹੁ ਵਧਾਇਆ ॥

baahar kaadt bikh pasareea piaare; maaeaa mohu vadhaaeaa |

Punjabi

ਬਾਹਰ ਨਿਕਲ ਕੇ ਉਸ ਦੇ ਮੰਦੇ ਵੇਖ ਪ੍ਰਫੁੱਲਤ ਹੋ ਜਾਂਦੇ ਹਨ, ਹੇ ਪ੍ਰੀਤਮ! ਅਤੇ ਉਸ ਦੀ ਸੰਸਾਰੀ ਪਦਾਰਥਾਂ ਦੀ ਮਮਤਾ ਵਧੇਰੀ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

When he emerges, he finds corruption pervading everywhere, O Beloved, and he becomes increasingly attached to Maya.

Dr. Sant Singh Khalsa (Shabad OS, CC BY-SA)
Ang 640 · Line 28

ਜਿਸ ਨੋ ਕੀਤੋ ਕਰਮੁ ਆਪਿ ਪਿਆਰੇ; ਤਿਸੁ ਪੂਰਾ ਗੁਰੂ ਮਿਲਾਇਆ ॥

jis no keeto karam aap piaare; tis pooraa guroo milaaeaa |

Punjabi

ਜਿਸ ਉਤੇ ਤੂੰ ਖੁਦ ਮਿਹਰ ਕੀਤੀ ਹੈ, ਉਸ ਨੂੰ ਤੂੰ ਪੂਰਨ ਗੁਰਾਂ ਨਾਲ ਮਿਲਾ ਦਿੱਤਾ ਹੈ, ਹੇ ਮੇਰੇ ਪ੍ਰੀਤਮ।

Bhai Manmohan Singh (Shabad OS, CC BY-SA)

English

One whom the Lord blesses with His kind favor, O Beloved, meets the Perfect Guru.

Dr. Sant Singh Khalsa (Shabad OS, CC BY-SA)
Ang 640 · Line 29

ਸੋ ਆਰਾਧੇ ਸਾਸਿ ਸਾਸਿ ਪਿਆਰੇ; ਰਾਮ ਨਾਮ ਲਿਵ ਲਾਇਆ ॥੧॥

so aaraadhe saas saas piaare; raam naam liv laaeaa |1|

Punjabi

ਉਹ, ਤਦ ਹਰ ਸੁਆਸ ਨਾਲ ਆਪਣੈ ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਪ੍ਰਭੂ ਦੇ ਨਾਮ ਨਾਲ ਉਸ ਦਾ ਪ੍ਰੇਮ ਪੈਂ ਜਾਂਦਾ ਹੈ।

Bhai Manmohan Singh (Shabad OS, CC BY-SA)

English

He worships the Lord in adoration with each and every breath, O Beloved; he is lovingly attached to the Lord's Name. ||1||

Dr. Sant Singh Khalsa (Shabad OS, CC BY-SA)
Ang 640 · Line 30

ਮਨਿ ਤਨਿ ਤੇਰੀ ਟੇਕ ਹੈ ਪਿਆਰੇ; ਮਨਿ ਤਨਿ ਤੇਰੀ ਟੇਕ ॥

man tan teree ttek hai piaare; man tan teree ttek |

Punjabi

ਹੇ ਪ੍ਰੀਤਮ! ਤੂੰ ਮੇਰੀ ਜਿੰਦੜੀ ਅਤੇ ਦੇਹ ਦਾ ਆਸਰਾ ਹੈ, ਤੂੰ ਮੇਰੀ ਜਿੰਦੜੀ ਅਤੇ ਦੇਹ ਦਾ ਆਸਰਾ ਹੈ।

Bhai Manmohan Singh (Shabad OS, CC BY-SA)

English

You are the support of my mind and body, O Beloved; You are the support of my mind and body.

Dr. Sant Singh Khalsa (Shabad OS, CC BY-SA)
Ang 640 · Line 31

ਤੁਧੁ ਬਿਨੁ. ਅਵਰੁ ਨ ਕਰਨਹਾਰੁ ਪਿਆਰੇ; ਅੰਤਰਜਾਮੀ ਏਕ ॥ ਰਹਾਉ ॥

tudh bin. avar na karanahaar piaare; antarajaamee ek | rahaau |

Punjabi

ਤੇਰੇ ਬਗੈਰ ਹੋਰ ਕੋਈ ਸਿਰਜਣਹਾਰ ਨਹੀਂ। ਕੇਵਲ ਤੂੰ ਹੀ ਦਿਲਾਂ ਦੀਆਂ ਜਾਨਣਹਾਰ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

There is no other Creator except for You, O Beloved; You alone are the Inner-knower, the Searcher of hearts. ||Pause||

Dr. Sant Singh Khalsa (Shabad OS, CC BY-SA)
Ang 640 · Line 32

ਕੋਟਿ ਜਨਮ ਭ੍ਰਮਿ ਆਇਆ ਪਿਆਰੇ; ਅਨਿਕ ਜੋਨਿ ਦੁਖੁ ਪਾਇ ॥

kott janam bhram aaeaa piaare; anik jon dukh paae |

Punjabi

ਕ੍ਰੋੜਾਂ ਹੀ ਜਨਮਾਂ ਅੰਦਰ ਭਟਕ ਅਤੇ ਅਨੇਕਾਂ ਜੂਨੀਆਂ ਵਿੱਚ ਕਸ਼ਟ ਉਠਾ ਕੇ, ਹੇ ਪ੍ਰੀਤਮਾ! ਪ੍ਰਾਣੀ ਸੰਸਾਰ ਅੰਦਰ ਆਉਂਦਾ ਹੈ।

Bhai Manmohan Singh (Shabad OS, CC BY-SA)

English

After wandering in doubt for millions of incarnations, he comes into the world, O Beloved; for uncounted lifetimes, he has suffered in pain.

Dr. Sant Singh Khalsa (Shabad OS, CC BY-SA)
Ang 640 · Line 33

ਸਾਚਾ ਸਾਹਿਬੁ ਵਿਸਰਿਆ ਪਿਆਰੇ; ਬਹੁਤੀ ਮਿਲੈ ਸਜਾਇ ॥

saachaa saahib visariaa piaare; bahutee milai sajaae |

Punjabi

ਉਹ ਸੱਚੇ ਸੁਆਮੀ ਨੂੰ ਭੁਲਾ ਦਿੰਦਾ ਹੈ, ਹੇ ਪਿਆਰਿਆ! ਅਤੇ ਇਸ ਲਈ ਘਣੇਰੀ ਸਜ਼ਾ ਭੁਗਤਦਾ ਹੈ।

Bhai Manmohan Singh (Shabad OS, CC BY-SA)

English

He has forgotten his True Lord and Master, O Beloved, and so he suffers terrible punishment.

Dr. Sant Singh Khalsa (Shabad OS, CC BY-SA)
Ang 640 · Line 34

ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ; ਸੇ ਲਾਗੇ ਸਾਚੈ ਨਾਇ ॥

jin bhettai pooraa satiguroo piaare; se laage saachai naae |

Punjabi

ਜੋ ਪੂਰਨ ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ, ਹੇ ਪ੍ਰੀਤਮ! ਉਹ ਸੱਚੇ ਨਾਮ ਨਾਲ ਜੁੜ ਜਾਂਦੇ ਹਨ।

Bhai Manmohan Singh (Shabad OS, CC BY-SA)

English

Those who meet with the Perfect True Guru, O Beloved, are attached to the True Name.

Dr. Sant Singh Khalsa (Shabad OS, CC BY-SA)