Ang 641
ਤਿਨਾ ਪਿਛੈ ਛੁਟੀਐ ਪਿਆਰੇ; ਜੋ ਸਾਚੀ ਸਰਣਾਇ ॥੨॥
tinaa pichhai chhutteeai piaare; jo saachee saranaae |2|
Punjabi
ਅਸੀਂ ਉਨ੍ਹਾਂ ਦੇ ਮਗਰ ਲੱਗ ਕੇ ਬਚ ਜਾਂਦੇ ਹਾਂ ਜੋ ਸੱਚੇ ਸਾਹਿਬ ਦੀ ਪਨਾਹ ਲੈਂਦੇ ਹਨ।
English
We are saved by following those, O Beloved, who seek the Sanctuary of the True Lord. ||2||
ਮਿਠਾ ਕਰਿ ਕੈ ਖਾਇਆ ਪਿਆਰੇ; ਤਿਨਿ ਤਨਿ ਕੀਤਾ ਰੋਗੁ ॥
mitthaa kar kai khaaeaa piaare; tin tan keetaa rog |
Punjabi
ਮਿੱਠਾ ਸਮਝ ਕੇ, ਜਿਹੜਾ ਕੁਛ, ਇਨਸਾਨ ਖਾਂਦਾ ਹੈ, ਹੇ ਪ੍ਰੀਤਮ! ਉਹ ਸਰੀਰ ਵਿੱਚ ਬੀਮਾਰੀ ਪੈਂਦਾ ਕਰ ਦਿੰਦਾ ਹੈ।
English
He thinks that his food is so sweet, O Beloved, but it makes his body ill.
ਕਉੜਾ ਹੋਇ ਪਤਿਸਟਿਆ ਪਿਆਰੇ; ਤਿਸ ਤੇ ਉਪਜਿਆ ਸੋਗੁ ॥
kaurraa hoe patisattiaa piaare; tis te upajiaa sog |
Punjabi
ਇਹ ਕੌੜਾ ਹੋ ਕੇ ਨਿਕਲਦਾ ਹੈ, ਹੇ ਪ੍ਰੀਤਮਾ ਅਤੇ ਇਸ ਤੋਂ ਗਮ ਰੰਜ ਪੈਂਦਾ ਹੁੰਦਾ ਹੈ।
English
It turns out to be bitter, O Beloved, and it produces only sadness.
ਭੋਗ ਭੁੰਚਾਇ ਭੁਲਾਇਅਨੁ ਪਿਆਰੇ; ਉਤਰੈ ਨਹੀ. ਵਿਜੋਗੁ ॥
bhog bhunchaae bhulaaeian piaare; utarai nahee. vijog |
Punjabi
ਰੰਗ-ਰਲੀਆਂ ਮਾਨਣ ਵਿੱਚ ਲਾ ਕੇ ਸੁਆਮੀ ਨੇ ਬੰਦੇ ਨੂੰ ਗੁੰਮਰਾਹ ਕਰ ਦਿੱਤਾ ਹੈ, ਇਸ ਲਈ ਉਸ ਦਾ ਸੁਆਮੀ ਨਾਲੋਂ ਵਿਛੋੜਾ ਮੁੱਕਦਾ ਨਹੀਂ, ਹੇ ਪਿਆਰਿਆ!
English
The Lord leads him astray in the enjoyment of pleasures, O Beloved, and so his sense of separation does not depart.
ਜੋ ਗੁਰ ਮੇਲਿ ਉਧਾਰਿਆ ਪਿਆਰੇ; ਤਿਨ ਧੁਰੇ ਪਇਆ ਸੰਜੋਗੁ ॥੩॥
jo gur mel udhaariaa piaare; tin dhure peaa sanjog |3|
Punjabi
ਗੁਰਾਂ ਨਾਲ ਮਿਲ ਕੇ ਜਿਨ੍ਹਾਂ ਦਾ ਪਾਰ ਉਤਾਰਾ ਕੀਤਾ ਗਿਆ ਹੈ, ਹੇ ਪ੍ਰੀਤਮ! ਉਨ੍ਹਾਂ ਦੀ ਪ੍ਰਾਲਬਧ ਪ੍ਰਭੂ ਨੇ ਐਸੀ ਲਿਖੀ ਹੋਈ ਹੈ।
English
Those who meet the Guru are saved, O Beloved; this is their pre-ordained destiny. ||3||
ਮਾਇਆ ਲਾਲਚਿ ਅਟਿਆ ਪਿਆਰੇ; ਚਿਤਿ. ਨ ਆਵਹਿ ਮੂਲਿ ॥
maaeaa laalach attiaa piaare; chit. na aaveh mool |
Punjabi
ਆਦਮੀ ਧਨ-ਦੌਲਤ ਦੀ ਚਾਹ ਨਾਲ ਭਰਿਆ ਹੋਇਆ ਹੈ। ਪ੍ਰਭੂ ਕਦੇ ਭੀ ਉਸ ਦੇ ਅੰਤਰ ਆਤਮੇ ਪ੍ਰਵੇਸ਼ ਨਹੀਂ ਕਰਦਾ।
English
He is filled with longing for Maya, O Beloved, and so the Lord does not ever come into his mind.
ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ; ਸੇ ਤਨ ਹੋਏ ਧੂੜਿ ॥
jin too visareh paarabraham suaamee; se tan hoe dhoorr |
Punjabi
ਜੋ ਤੈਨੂੰ ਭੁਲਾ ਦਿੰਦੇ ਹਨ, ਹੇ ਪਰਮ ਪ੍ਰਭੂ ਮਾਲਕ ਉਨ੍ਹਾਂ ਦੇ ਸਰੀਰ ਮਿੱਟੀ ਹੋ ਜਾਂਦੇ ਹਨ।
English
Those who forget You, O Supreme Lord Master, their bodies turn to dust.
ਬਿਲਲਾਟ ਕਰਹਿ ਬਹੁਤੇਰਿਆ ਪਿਆਰੇ; ਉਤਰੈ ਨਾਹੀ. ਸੂਲੁ ॥
bilalaatt kareh bahuteriaa piaare; utarai naahee. sool |
Punjabi
ਉਹ ਘਣੇਰੇ ਚੀਕ ਚਿਹਾੜੇ ਪਾਉਂਦੇ ਹਨ, ਹੇ ਪ੍ਰੀਤਮ! ਪ੍ਰੰਤੂ ਉਨ੍ਹਾਂ ਦੀ ਪੀੜਾ ਨਵਿਰਤ ਨਹੀਂ ਹੁੰਦੀ।
English
They cry out and scream horribly, O Beloved, but their torment does not end.
ਜੋ ਗੁਰ ਮੇਲਿ ਸਵਾਰਿਆ ਪਿਆਰੇ; ਤਿਨ ਕਾ ਰਹਿਆ ਮੂਲੁ ॥੪॥
jo gur mel savaariaa piaare; tin kaa rahiaa mool |4|
Punjabi
ਗੁਰਾਂ ਨਾਲ ਮਿਲਾ ਕੇ ਜਿਨ੍ਹਾਂ ਨੂੰ ਤੂੰ ਈਸ਼ਵਰ ਪਰਾਇਣ ਕਰਦਾ ਹੈ, ਹੇ ਪ੍ਰੀਤਮਾ! ਉਨ੍ਹਾਂ ਦੀ ਅਸਲ ਰਾਸ ਬਰਕਰਾਰ ਰਹਿ ਜਾਂਦੀ ਹੈ।
English
Those who meet the Guru, and reform themselves, O Beloved, their capital remains intact. ||4||
ਸਾਕਤ ਸੰਗੁ. ਨ ਕੀਜਈ ਪਿਆਰੇ; ਜੇ ਕਾ ਪਾਰਿ ਵਸਾਇ ॥
saakat sang. na keejee piaare; je kaa paar vasaae |
Punjabi
ਜਿਥੋਂ ਤੋੜੀ ਤੇਰਾ ਵਸ ਲੱਗੇ, ਹੇ ਪਿਆਰਿਆ! ਤੂੰ ਮਾਇਆ ਦੇ ਉਪਾਸ਼ਕ ਨਾਲ ਮੇਲ ਮਿਲਾਪ ਨਾਂ ਕਰ।
English
As far as possible, do not associate with the faithless cynics, O Beloved.
ਜਿਸੁ ਮਿਲਿਐ ਹਰਿ ਵਿਸਰੈ ਪਿਆਰੇ; ਸੋੁ ਮੁਹਿ ਕਾਲੈ ਉਠਿ ਜਾਇ ॥
jis miliai har visarai piaare; suo muhi kaalai utth jaae |
Punjabi
ਜੀਹਦੇ ਨਾਲ ਮਿਲ ਕੇ ਵਾਹਿਗੁਰੂ ਭੁੱਲ ਜਾਂਦਾ ਹੈ, ਹੇ ਪ੍ਰੀਤਮ! ਉਹ ਕਾਲੇ ਚਿਹਰੇ ਨਾਲ ਖੜਾ ਹੋ ਟੁਰ ਜਾਂਦਾ ਹੈ।
English
Meeting with them, the Lord is forgotten, O Beloved, and you rise and depart with a blackened face.
ਮਨਮੁਖਿ ਢੋਈ. ਨਹ ਮਿਲੈ ਪਿਆਰੇ; ਦਰਗਹ ਮਿਲੈ ਸਜਾਇ ॥
manamukh dtoee. neh milai piaare; daragah milai sajaae |
Punjabi
ਪ੍ਰਤੀਕੂਲਾ ਨੂੰ ਪਨਾਹ ਨਹੀਂ ਮਿਲਦੀ, ਹੇ ਪਿਆਰਿਆ! ਅਤੇ ਸੁਆਮੀ ਦੇ ਦਰਬਾਰ ਵਿੱਚ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ।
English
The self-willed manmukh finds no rest or shelter, O Beloved; in the Court of the Lord, they are punished.
ਜੋ ਗੁਰ ਮੇਲਿ ਸਵਾਰਿਆ ਪਿਆਰੇ; ਤਿਨਾ ਪੂਰੀ ਪਾਇ ॥੫॥
jo gur mel savaariaa piaare; tinaa pooree paae |5|
Punjabi
ਜਿਹੜੇ ਗੁਰਾਂ ਨਾਲ ਮਿਲ ਕੇ ਆਪਣੇ ਆਪ ਨੂੰ ਸੁਧਾਰ ਲੈਂਦੇ ਹਨ, ਉਨ੍ਹਾਂ ਦੇ ਕਾਰਜ ਰਾਸ ਹੋ ਜਾਂਦੇ ਹਨ।
English
Those who meet with the Guru, and reform themselves, O Beloved, their affairs are resolved. ||5||
ਸੰਜਮ ਸਹਸ ਸਿਆਣਪਾ ਪਿਆਰੇ; ਇਕ. ਨ ਚਲੀ ਨਾਲਿ ॥
sanjam sehas siaanapaa piaare; ik. na chalee naal |
Punjabi
ਆਦਮੀ ਹਜ਼ਾਰਾਂ ਹੀ ਅਕਲਮੰਦੀਆਂ ਤੇ ਚਾਲਾਕੀਆਂ ਪਿਆ ਕਰੇ, ਹੇ ਪਿਆਰਿਆ! ਪ੍ਰੰਤੂ ਇਕ ਭੀ ਉਸ ਦੇ ਕੰਮ ਨਹੀਂ ਆਉਂਦੀ।
English
One may have thousands of clever tricks and techniques of austere self-discipline, O Beloved, but not even one of them will go with him.
ਜੋ ਬੇਮੁਖ ਗੋਬਿੰਦ ਤੇ ਪਿਆਰੇ; ਤਿਨ ਕੁਲਿ ਲਾਗੈ ਗਾਲਿ ॥
jo bemukh gobind te piaare; tin kul laagai gaal |
Punjabi
ਜਿਹੜੇ ਦ੍ਰਿਸ਼ਟੀ ਦੇ ਸੁਆਮੀ ਉਤੇ ਭਰੋਸਾ ਧਾਰਨ ਵਾਲੇ ਨਹੀਂ ਹੁੰਦੇ, ਉਨ੍ਹਾਂ ਦੀ ਵੰਸ਼ ਨੂੰ ਕਲੰਕ ਲੱਗਦਾ ਹੈ।
English
Those who turn their backs on the Lord of the Universe, O Beloved, their families are stained with disgrace.
ਹੋਦੀ ਵਸਤੁ. ਨ ਜਾਤੀਆ ਪਿਆਰੇ; ਕੂੜੁ. ਨ ਚਲੀ ਨਾਲਿ ॥
hodee vasat. na jaateea piaare; koorr. na chalee naal |
Punjabi
ਜਿਹੜੀ ਸਦੀਵੀ ਅਸਲ ਜੀਜ਼ ਹੈ ਉਸ ਨੂੰ ਬੰਦਾ ਜਾਣਦਾ ਨਹੀਂ ਹੇ ਪ੍ਰੀਤਮਾ! ਝੂਠ ਉਸ ਦੇ ਕਿਸੇ ਕੰਮ ਨਹੀਂ ਆਉਣਾ।
English
They do not realize that they do have Him , O Beloved; falsehood will not go with them.
ਸਤਿਗੁਰੁ ਜਿਨਾ ਮਿਲਾਇਓਨੁ ਪਿਆਰੇ; ਸਾਚਾ ਨਾਮੁ ਸਮਾਲਿ ॥੬॥
satigur jinaa milaaeon piaare; saachaa naam samaal |6|
Punjabi
ਜਿਨ੍ਹਾਂ ਨੂੰ ਪ੍ਰੀਤਮ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਦੇ ਹਨ।
English
Those who meet with the True Guru, O Beloved, dwell upon the True Name. ||6||
ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ; ਜਿਸ ਨੋ ਨਦਰਿ ਕਰੇ ॥
sat santokh giaan dhiaan piaare; jis no nadar kare |
Punjabi
ਜਿਸ ਉਤੇ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਸੱਚ, ਸੰਤੁਸ਼ਟਤਾ, ਬ੍ਰਹਿਮ-ਵੀਚਾਰ ਅਤੇ ਬੰਦਗੀ ਦੀ ਦਾਤ ਪ੍ਰਾਪਤ ਹੁੰਦੀ ਹੈ।
English
When the Lord casts His Glance of Grace, O Beloved, one is blessed with Truth, contentment, wisdom and meditation.
ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ; ਅੰਮ੍ਰਿਤਿ ਪੂਰ ਭਰੇ ॥
anadin keeratan gun ravai piaare; amrit poor bhare |
Punjabi
ਰਾਤ ਦਿਨ ਉਹ ਪ੍ਰੀਤਮ ਪ੍ਰਭੂ ਦੀ ਪ੍ਰਭਤਾ (ਵਡਿਆਈ) ਗਾਉਂਦਾ ਤੇ ਉਚਾਰਦਾ ਹੈ ਅਤੇ ਉਸ ਦਾ ਹਿਰਦਾ ਅੰਮ੍ਰਿਤ ਸਰੂਪ ਨਾਲ ਲਬਾਲਬ ਭਰ ਜਾਂਦਾ ਹੈ।
English
Night and day, he sings the Kirtan of the Lord's Praises, O Beloved, totally filled with Ambrosial Nectar.
ਦੁਖ ਸਾਗਰੁ ਤਿਨ ਲੰਘਿਆ ਪਿਆਰੇ; ਭਵਜਲੁ ਪਾਰਿ ਪਰੇ ॥
dukh saagar tin langhiaa piaare; bhavajal paar pare |
Punjabi
ਉਹ ਗਮ ਰੰਜ ਦੇ ਸਿੰਧ ਤੋਂ ਪਾਰ ਹੋ ਜਾਂਦਾ ਹੈ ਅਤੇ ਭਿਆਨਕ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
English
He crosses over the sea of pain, O Beloved, and swims across the terrifying world-ocean.
ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ; ਸੇਈ ਸਦਾ ਖਰੇ ॥੭॥
jis bhaavai tis mel laihi piaare; seee sadaa khare |7|
Punjabi
ਜੋ ਤੈਨੂੰ ਚੰਗਾ ਲੱਗਦਾ ਹੈ, ਹੇ ਪ੍ਰੀਤਮ! ਉਸ ਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ। ਕੇਵਲ ਓਹੀ ਸਦੀਵ ਲਈ ਸੱਚਾ ਹੈ।
English
One who is pleasing to His Will, He unites with Himself, O Beloved; he is forever true. ||7||
ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ; ਭਗਤਾ ਤਿਸ ਕਾ ਤਾਣੁ ॥
samrath purakh deaal deo piaare; bhagataa tis kaa taan |
Punjabi
ਪ੍ਰਕਾਸ਼ਵਾਨ ਪ੍ਰਭੂ ਸਰਬ-ਸ਼ਕਤੀਵਾਨ ਅਤੇ ਕ੍ਰਿਪਾਲੂ ਹੈ। ਉਸ ਦੇ ਸ਼ਰਧਾਵਾਨਾਂ ਨੂੰ ਕੇਵਲ ਓਸੇ ਦਾ ਹੀ ਆਸਰਾ ਹੈ।
English
The all-powerful Divine Lord is compassionate, O Beloved; He is the Support of His devotees.
ਤਿਸੁ ਸਰਣਾਈ ਢਹਿ ਪਏ ਪਿਆਰੇ; ਜਿ ਅੰਤਰਜਾਮੀ ਜਾਣੁ ॥
tis saranaaee dteh pe piaare; ji antarajaamee jaan |
Punjabi
ਮੈਂ ਉਸ ਦੀ ਪਨਾਹ ਹੇਠਾਂ ਡਿੱਗ ਪਿਆ ਹਾਂ, ਹੇ ਪਿਆਰਿਆ! ਜੋ ਸਿਆਣਾ ਅਤੇ ਦਿਲਾਂ ਦੀਆਂ ਜਾਣਨਹਾਰ ਹੈ।
English
I seek His Sanctuary, O Beloved; He is the Inner-knower, the Searcher of hearts.
ਹਲਤੁ ਪਲਤੁ ਸਵਾਰਿਆ ਪਿਆਰੇ; ਮਸਤਕਿ ਸਚੁ ਨੀਸਾਣੁ ॥
halat palat savaariaa piaare; masatak sach neesaan |
Punjabi
ਮੇਰੇ ਪ੍ਰੀਤਮ ਨੇ ਮੇਰਾ ਇਹ ਲੋਕ ਤੇ ਪ੍ਰਲੋਕ ਸੁਧਾਰ ਦਿੱਤਾ ਹੈ ਅਤੇ ਮੇਰੇ ਮੱਥੇ ਉਤੇ ਆਪਣੀ ਸੱਚੀ ਮੋਹਰ ਲਾ ਦਿੱਤੀ ਹੈ।
English
He has adorned me in this world and the next, O Beloved; He has placed the Emblem of Truth upon my forehead.
ਸੋ ਪ੍ਰਭੁ. ਕਦੇ ਨ ਵੀਸਰੈ ਪਿਆਰੇ; ਨਾਨਕ ਸਦ ਕੁਰਬਾਣੁ ॥੮॥੨॥
so prabh. kade na veesarai piaare; naanak sad kurabaan |8|2|
Punjabi
ਉਸ ਸਾਹਿਬ ਨੂੰ ਮੈਂ ਕਦਾਚਿਤ ਨਹੀਂ ਭੁਲਾਉਂਦਾ ਉਸ ਉਤੋਂ ਨਾਨਕ ਸਦੀਵ ਹੀ ਘੋਲੀ ਵੰਞਦਾ ਹੈ।
English
I shall never forget that God, O Beloved; Nanak is forever a sacrifice to Him. ||8||2||
ਸੋਰਠਿ ਮਹਲਾ ੫ ਘਰੁ ੨ ਅਸਟਪਦੀਆ ॥
soratth mahalaa 5 ghar 2 asattapadeea |
Punjabi
ਸੋਰਠਿ ਪੰਜਵੀਂ ਪਾਤਿਸ਼ਾਹੀ। ਅਸ਼ਟਪਦੀਆਂ।
English
Sorat'h, Fifth Mehl, Second House, Ashtpadheeyaa:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ; ਨਿਵਲਿ ਭੁਅੰਗਮ ਸਾਧੇ ॥
paatth parrio ar bed beechaario; nival bhuangam saadhe |
Punjabi
ਇਨਸਾਨ ਧਾਰਮਕ ਪੁਸਤਕਾਂ ਵਾਚਦਾ ਹੈ ਤੇ ਵੇਦਾਂ ਨੂੰ ਘੋਖਦਾ ਹੈ। ਉਹ ਅੰਦਰ ਧੋਣ ਅਤੇ ਸੁਆਸ ਰੋਕਣ ਦਾ ਅਭਿਆਸ ਕਰਦਾ ਹੈ।
English
They read scriptures, and contemplate the Vedas; they practice the inner cleansing techniques of Yoga, and control of the breath.
ਪੰਚ ਜਨਾ ਸਿਉ ਸੰਗੁ. ਨ ਛੁਟਕਿਓ; ਅਧਿਕ ਅਹੰਬੁਧਿ ਬਾਧੇ ॥੧॥
panch janaa siau sang. na chhuttakio; adhik ahanbudh baadhe |1|
Punjabi
ਪ੍ਰੰਤੂ ਉਹ ਪੰਜਾਂ ਮੰਦੇ ਵਿਸ਼ੇ-ਵੇਗਾਂ ਦੀ ਸੰਗਤ ਤੋਂ ਖਲਾਸੀ ਨਹੀਂ ਪਾਉਂਦਾ ਅਤੇ ਹੰਕਾਰੀ ਮਤ ਨਾਲ ਸਗੋਂ ਵਧੇਰੇ ਬੱਝ ਜਾਂਦਾ ਹੈ।
English
But they cannot escape from the company of the five passions; they are increasingly bound to egotism. ||1||
ਪਿਆਰੇ. ਇਨ ਬਿਧਿ ਮਿਲਣੁ. ਨ ਜਾਈ; ਮੈ ਕੀਏ ਕਰਮ ਅਨੇਕਾ ॥
piaare. in bidh milan. na jaaee; mai kee karam anekaa |
Punjabi
ਮੇਰੇ ਪ੍ਰੀਤਮਾ! ਇਨ੍ਹਾਂ ਤਰੀਕਿਆਂ ਦੁਆਰਾ ਸੁਆਮੀ ਨਹੀਂ ਮਿਲਦਾ, ਕਿਉਂਕਿ ਮੈਂ ਐਹੋ ਜਿਹੇ ਘਣੇਰੇ ਕਰਮ-ਕਾਂਡ ਕੀਤੇ ਹਨ।
English
O Beloved, this is not the way to meet the Lord; I have performed these rituals so many times.
ਹਾਰਿ ਪਰਿਓ ਸੁਆਮੀ ਕੈ ਦੁਆਰੈ; ਦੀਜੈ ਬੁਧਿ ਬਿਬੇਕਾ ॥ ਰਹਾਉ ॥
haar pario suaamee kai duaarai; deejai budh bibekaa | rahaau |
Punjabi
ਮੈਂ ਥੱਕ ਟੁੱਟ ਕੇ ਪ੍ਰਭੂ ਦੇ ਦਰ ਤੇ ਢਹਿ ਪਿਆ ਹਾਂ ਅਤੇ ਵਿਚਾਰ ਵਾਲੀ ਅਕਲ ਦੀ ਦਾਤ ਲਈ ਬੇਨਤੀ ਕਰਦਾ ਹਾਂ। ਠਹਿਰਾਉ।
English
I have collapsed, exhausted, at the Door of my Lord Master; I pray that He may grant me a discerning intellect. ||Pause||
ਮੋਨਿ ਭਇਓ. ਕਰਪਾਤੀ ਰਹਿਓ; ਨਗਨ ਫਿਰਿਓ ਬਨ ਮਾਹੀ ॥
mon bheo. karapaatee rahio; nagan firio ban maahee |
Punjabi
ਇਨਸਾਨ ਚੁੱਪ ਰਹੇ, ਆਪਣੇ ਹੱਥਾਂ ਦੀ ਪੱਤਲ ਬਣਾਵੇ ਅਤੇ ਨੰਗ-ਧੜੰਗ ਜੰਗਲ ਵਿੱਚ ਭਟਕਦਾ ਰਹੇ,
English
One may remain silent and use his hands as begging bowls, and wander naked in the forest.
ਤਟ ਤੀਰਥ ਸਭ ਧਰਤੀ ਭ੍ਰਮਿਓ; ਦੁਬਿਧਾ ਛੁਟਕੈ ਨਾਹੀ ॥੨॥
tatt teerath sabh dharatee bhramio; dubidhaa chhuttakai naahee |2|
Punjabi
ਅਤੇ ਉਹ ਦਰਿਆਵਾਂ ਦੇ ਕਿਨਾਰਿਆਂ, ਧਰਮ ਅਸਥਾਨਾਂ ਦੇ ਸਾਰੀ ਜਮੀਨ ਤੇ ਰਟਣ ਕਰਦਾ ਫਿਰੇ, ਪਰ ਦਵੈਤ-ਭਾਵ ਉਸ ਦਾ ਖਹਿੜਾ ਨਹੀਂ ਛੱਡਦੀ।
English
He may make pilgrimages to river banks and sacred shrines all over the world, but his sense of duality will not leave him. ||2||