Ekam
Guru Granth Sahib

Ang 642

Ang 642 · Line 1

ਮਨ ਕਾਮਨਾ. ਤੀਰਥ ਜਾਇ ਬਸਿਓ; ਸਿਰਿ ਕਰਵਤ ਧਰਾਏ ॥

man kaamanaa. teerath jaae basio; sir karavat dharaae |

Punjabi

ਆਪਣੇ ਚਿੱਤ ਦੀ ਚਾਹਨਾ ਨਾਲ ਉਹ ਯਾਤ੍ਰਾ ਅਸਥਾਨ ਤੇ ਜਾ ਵਸੇ ਅਤੇ ਆਪਣੇ ਸਿਰ ਨੂੰ ਆਰੇ ਹੇਠਾਂ ਦੇਵੇ,

Bhai Manmohan Singh (Shabad OS, CC BY-SA)

English

His mind's desires may lead him to go and dwell at sacred places of pilgrimage, and offer his head to be sawn off;

Dr. Sant Singh Khalsa (Shabad OS, CC BY-SA)
Ang 642 · Line 2

ਮਨ ਕੀ ਮੈਲੁ. ਨ ਉਤਰੈ ਇਹ ਬਿਧਿ; ਜੇ ਲਖ ਜਤਨ ਕਰਾਏ ॥੩॥

man kee mail. na utarai ih bidh; je lakh jatan karaae |3|

Punjabi

ਪ੍ਰੰਤੂ ਇਸ ਤਰ੍ਹਾਂ ਉਸ ਦੀ ਆਤਮਾ ਦੀ ਮਲੀਣਤਾ ਦੂਰ ਨਹੀਂ ਹੁੰਦੀ, ਭਾਵਨੂੰ ਉਹ ਲੱਖੂਖਾਂ ਹੀ ਉਪਰਾਲੇ ਪਿਆ ਕਰੇ।

Bhai Manmohan Singh (Shabad OS, CC BY-SA)

English

but this will not cause the filth of his mind to depart, even though he may make thousands of efforts. ||3||

Dr. Sant Singh Khalsa (Shabad OS, CC BY-SA)
Ang 642 · Line 3

ਕਨਿਕ ਕਾਮਿਨੀ ਹੈਵਰ ਗੈਵਰ; ਬਹੁ ਬਿਧਿ ਦਾਨੁ ਦਾਤਾਰਾ ॥

kanik kaaminee haivar gaivar; bahu bidh daan daataaraa |

Punjabi

ਉਹ ਦਾਨੀ ਜਨ ਹੋ ਅਨੇਕਾਂ ਕਿਸਮਾਂ ਦੀਆਂ ਦਾਤਾਂ ਦੇਵੇ, ਜਿਸ ਤਰ੍ਹਾਂ ਸੋਨਾ, ਇਸਤਰੀਆਂ, ਘੋੜੇ ਅਤੇ ਹਾਥੀ।

Bhai Manmohan Singh (Shabad OS, CC BY-SA)

English

He may give gifts of all sorts - gold, women, horses and elephants.

Dr. Sant Singh Khalsa (Shabad OS, CC BY-SA)
Ang 642 · Line 4

ਅੰਨ ਬਸਤ੍ਰ ਭੂਮਿ ਬਹੁ ਅਰਪੇ; ਨਹ ਮਿਲੀਐ ਹਰਿ ਦੁਆਰਾ ॥੪॥

an basatr bhoom bahu arape; neh mileeai har duaaraa |4|

Punjabi

ਉਹ ਅਨਾਜ, ਕੱਪੜੇ ਅਤੇ ਘਣੇਰੀ ਜ਼ਮੀਨ ਖੈਰਾਤ ਕਰੇ, ਪ੍ਰੰਤੂ ਉਹ ਪ੍ਰਭੂ ਦੇ ਬੂਹੇ ਉਤੇ ਨਹੀਂ ਪੁੱਜਦਾ।

Bhai Manmohan Singh (Shabad OS, CC BY-SA)

English

He may make offerings of corn, clothes and land in abundance, but this will not lead him to the Lord's Door. ||4||

Dr. Sant Singh Khalsa (Shabad OS, CC BY-SA)
Ang 642 · Line 5

ਪੂਜਾ ਅਰਚਾ ਬੰਦਨ ਡੰਡਉਤ; ਖਟੁ ਕਰਮਾ ਰਤੁ ਰਹਤਾ ॥

poojaa arachaa bandan ddanddaut; khatt karamaa rat rahataa |

Punjabi

ਬੇਸ਼ਕ ਉਹ ਉਪਾਸ਼ਨਾ, ਆਰਾਧਨ, ਲੰਮੇ ਪੈ ਨਿਮਸ਼ਕਾਰ ਤੇ ਛਿਆਂ ਸੰਸਕਾਰਾਂ ਵਿੱਚ ਪ੍ਰੇਮ ਨਾਲ ਜੁੜਿਆ ਰਹੇ।

Bhai Manmohan Singh (Shabad OS, CC BY-SA)

English

He may remain devoted to worship and adoration, bowing his forehead to the floor, practicing the six religious rituals.

Dr. Sant Singh Khalsa (Shabad OS, CC BY-SA)
Ang 642 · Line 6

ਹਉ ਹਉ ਕਰਤ ਬੰਧਨ ਮਹਿ ਪਰਿਆ; ਨਹ ਮਿਲੀਐ. ਇਹ ਜੁਗਤਾ ॥੫॥

hau hau karat bandhan meh pariaa; neh mileeai. ih jugataa |5|

Punjabi

ਪ੍ਰੰਤੂ, ਉਹ ਘਣਾ ਹੰਕਾਰ ਕਰਦਾ ਹੈ, ਅਤੇ ਫਾਹੀਆਂ ਵਿੱਚ ਫਸਦਾ ਹੈ। ਇਨ੍ਹਾਂ ਤਰੀਕਿਆਂ ਨਾਲ ਉਹ ਵਾਹਿਗੁਰੂ ਨੂੰ ਮਿਲ ਨਹੀਂ ਸਕਦਾ।

Bhai Manmohan Singh (Shabad OS, CC BY-SA)

English

He indulges in egotism and pride, and falls into entanglements, but he does not meet the Lord by these devices. ||5||

Dr. Sant Singh Khalsa (Shabad OS, CC BY-SA)
Ang 642 · Line 7

ਜੋਗ ਸਿਧ ਆਸਣ ਚਉਰਾਸੀਹ; ਏ ਭੀ ਕਰਿ ਕਰਿ ਰਹਿਆ ॥

jog sidh aasan chauraaseeh; e bhee kar kar rahiaa |

Punjabi

ਸਾਈਂ ਦੇ ਮਿਲਾਪ ਦੀ ਵਿਦਿਆ ਅਤੇ ਕਰਾਮਾਤੀ ਬੰਦਿਆਂ ਦੇ ਚੁਰਾਸੀ ਬੈਠਣ ਦੇ ਢੰਗ, ਇਨ੍ਹਾਂ ਨੂੰ ਕਰਦਾ ਹੋਇਆ ਭੀ ਉਹ ਹਾਰ ਹੁੱਟ ਜਾਂਦਾ ਹੈ।

Bhai Manmohan Singh (Shabad OS, CC BY-SA)

English

He practices the eighty-four postures of Yoga, and acquires the supernatural powers of the Siddhas, but he gets tired of practicing these.

Dr. Sant Singh Khalsa (Shabad OS, CC BY-SA)
Ang 642 · Line 8

ਵਡੀ ਆਰਜਾ ਫਿਰਿ ਫਿਰਿ ਜਨਮੈ; ਹਰਿ ਸਿਉ ਸੰਗੁ. ਨ ਗਹਿਆ ॥੬॥

vaddee aarajaa fir fir janamai; har siau sang. na gahiaa |6|

Punjabi

ਉਹ ਲੰਮੀ ਉਮਰ ਪਾ ਲਵੇ, ਪ੍ਰੰਤੂ ਹਰੀ ਨਾਲ ਸੰਗਤ ਪ੍ਰਾਪਤ ਕੀਤੇ ਬਗੈਰ ਉਹ ਮੁੜ ਮੁੜ ਕੇ ਜਨਮ ਧਾਰਦਾ ਹੈ।

Bhai Manmohan Singh (Shabad OS, CC BY-SA)

English

He lives a long life, but is reincarnated again and again; he has not met with the Lord. ||6||

Dr. Sant Singh Khalsa (Shabad OS, CC BY-SA)
Ang 642 · Line 9

ਰਾਜ ਲੀਲਾ ਰਾਜਨ ਕੀ ਰਚਨਾ; ਕਰਿਆ ਹੁਕਮੁ ਅਫਾਰਾ ॥

raaj leelaa raajan kee rachanaa; kariaa hukam afaaraa |

Punjabi

ਉਹ ਸ਼ਾਹਾਨਾ ਚੋਜ ਕਰੇ, ਰਾਜਿਆਂ ਵਾਲੇ ਅਡੰਬਰਾਂ ਰਚੇ ਤੇ ਨਾਂ ਬਦਲਣ ਵਾਲੇ ਹਉਮੈ-ਭਰਪੂਰ ਫੁਰਮਾਨ ਜਾਰੀ ਕਰੇ।

Bhai Manmohan Singh (Shabad OS, CC BY-SA)

English

He may enjoy princely pleasures, and regal pomp and ceremony, and issue unchallenged commands.

Dr. Sant Singh Khalsa (Shabad OS, CC BY-SA)
Ang 642 · Line 10

ਸੇਜ ਸੋਹਨੀ ਚੰਦਨੁ ਚੋਆ; ਨਰਕ ਘੋਰ ਕਾ ਦੁਆਰਾ ॥੭॥

sej sohanee chandan choaa; narak ghor kaa duaaraa |7|

Punjabi

ਉਸ ਦੇ ਕੋਲ ਚੰਨਣ ਅਗਰ ਦੀ ਲੱਕੜ ਦੇ ਅੱਤਰ ਨਾਲ ਸੁਗੰਧਤ ਕੀਤੇ ਹੋਏ ਸੁੰਦਰ ਪਲੰਘ ਹੋਣ। ਐਹੋ ਜੇਹੀਆਂ ਚੀਜ਼ਾਂ ਉਸ ਨੂੰ ਭਿਆਨਕ ਦੋਜਕ ਦੇ ਬੂਹੇ ਤੇ ਲੈ ਜਾਂਦੀਆਂ ਹਨ।

Bhai Manmohan Singh (Shabad OS, CC BY-SA)

English

He may lie on beautiful beds, perfumed with sandalwood oil, but this will led him only to the gates of the most horrible hell. ||7||

Dr. Sant Singh Khalsa (Shabad OS, CC BY-SA)
Ang 642 · Line 11

ਹਰਿ ਕੀਰਤਿ ਸਾਧਸੰਗਤਿ ਹੈ; ਸਿਰਿ ਕਰਮਨ ਕੈ ਕਰਮਾ ॥

har keerat saadhasangat hai; sir karaman kai karamaa |

Punjabi

ਸਤਿਸੰਗਤ ਅੰਦਰ ਵਾਹਿਗੁਰੂ ਦੀ ਮਹਿਮਾ ਗਾਇਨ ਕਰਨੀ ਸਾਰਿਆਂ ਕੰਮਾਂ ਦਾ ਸ਼੍ਰੋਮਣੀ ਕੰਮ ਹੈ।

Bhai Manmohan Singh (Shabad OS, CC BY-SA)

English

Singing the Kirtan of the Lord's Praises in the Saadh Sangat, the Company of the Holy, is the highest of all actions.

Dr. Sant Singh Khalsa (Shabad OS, CC BY-SA)
Ang 642 · Line 12

ਕਹੁ ਨਾਨਕ. ਤਿਸੁ ਭਇਓ ਪਰਾਪਤਿ; ਜਿਸੁ ਪੁਰਬ ਲਿਖੇ ਕਾ ਲਹਨਾ ॥੮॥

kahu naanak. tis bheo paraapat; jis purab likhe kaa lahanaa |8|

Punjabi

ਗੁਰੂ ਜੀ ਫੁਰਮਾਉਂਦੇ ਹਨ, ਕੇਵਲ ਓਹੀ ਇਸ ਨੂੰ ਪਾਉਂਦਾ ਹੈ ਜਿਸ ਦੇ ਲਈ ਇਸ ਦਾ ਮਿਲਣਾ ਮੁੱਢ ਤੋਂ ਲਿਖਿਆ ਹੋਇਆ ਹੈ।

Bhai Manmohan Singh (Shabad OS, CC BY-SA)

English

Says Nanak, he alone obtains it, who is pre-destined to receive it. ||8||

Dr. Sant Singh Khalsa (Shabad OS, CC BY-SA)
Ang 642 · Line 13

ਤੇਰੋ ਸੇਵਕੁ; ਇਹ ਰੰਗਿ ਮਾਤਾ ॥

tero sevak; ih rang maataa |

Punjabi

ਤੇਰਾ ਗੋਲਾ, ਹੇ ਸਾਈਂ ਤੇਰੀ ਇਸ ਪ੍ਰੀਤ ਵਿੱਚ ਮਤਵਾਲਾ ਹੋਇਆ ਹੈ।

Bhai Manmohan Singh (Shabad OS, CC BY-SA)

English

Your slave is intoxicated with this Love of Yours.

Dr. Sant Singh Khalsa (Shabad OS, CC BY-SA)
Ang 642 · Line 14

ਭਇਓ ਕ੍ਰਿਪਾਲੁ. ਦੀਨ ਦੁਖ ਭੰਜਨੁ; ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥ ਰਹਾਉ ਦੂਜਾ ॥੧॥੩॥

bheo kripaal. deen dukh bhanjan; har har keeratan ihu man raataa | rahaau doojaa |1|3|

Punjabi

ਮਸਕੀਨਾਂ ਦੇ ਕਸ਼ਟ ਨਾਸ ਕਰਨ ਵਾਲਾ ਮੇਰੇ ਉਤੇ ਮਿਹਰਬਾਨ ਹੋ ਗਿਆ ਹੈ ਅਤੇ ਮੇਰੀ ਇਹ ਆਤਮਾ ਸੁਆਮੀ ਵਾਹਿਗੁਰੂ ਦੀ ਕੀਰਤੀ ਨਾਲ ਰੰਗੀ ਗਈ ਹੈ। ਠਹਿਰਾਉ ਦੂਜਾ।

Bhai Manmohan Singh (Shabad OS, CC BY-SA)

English

The Destroyer of the pains of the poor has become merciful to me, and this mind is imbued with the Praises of the Lord, Har, Har. ||Second Pause||1||3||

Dr. Sant Singh Khalsa (Shabad OS, CC BY-SA)
Ang 642 · Line 15

ਰਾਗੁ ਸੋਰਠਿ ਵਾਰ ਮਹਲੇ ੪ ਕੀ ॥

raag soratth vaar mahale 4 kee |

Punjabi

ਰਾਗੁ ਸੋਰਠਿ ਜੱਸਮਈ ਕਾਵਯ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Vaar Of Raag Sorat'h, Fourth Mehl:

Dr. Sant Singh Khalsa (Shabad OS, CC BY-SA)
Ang 642 · Line 16

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 642 · Line 17

ਸਲੋਕੁ ਮਃ ੧ ॥

salok mahalaa 1 |

Punjabi

ਸਲੋਕ ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, First Mehl:

Dr. Sant Singh Khalsa (Shabad OS, CC BY-SA)
Ang 642 · Line 18

ਸੋਰਠਿ ਸਦਾ ਸੁਹਾਵਣੀ; ਜੇ ਸਚਾ ਮਨਿ ਹੋਇ ॥

soratth sadaa suhaavanee; je sachaa man hoe |

Punjabi

ਸਦੀਵੀ ਸੁੰਦਰ ਹੈ। ਸੋਰਠਿ ਰਾਗਣੀ, ਜੇਕਰ ਇਸ ਦੇ ਰਾਹੀਂ ਸੱਚਾ ਸੁਆਮੀ ਪਤਨੀ ਦੇ ਚਿੱਤ ਵਿੱਚ ਟਿਕ ਜਾਵੇ।

Bhai Manmohan Singh (Shabad OS, CC BY-SA)

English

Sorat'h is always beautiful, if it brings the True Lord to dwell in the mind of the soul-bride.

Dr. Sant Singh Khalsa (Shabad OS, CC BY-SA)
Ang 642 · Line 19

ਦੰਦੀ ਮੈਲੁ ਨ. ਕਤੁ ਮਨਿ; ਜੀਭੈ ਸਚਾ ਸੋਇ ॥

dandee mail na. kat man; jeebhai sachaa soe |

Punjabi

ਉਸ ਦੇ ਦੰਦ ਗੰਦਗੀ ਦੇ ਬਿਨਾ ਹਨ ਅਤੇ ਉਸ ਦਾ ਚਿੱਤ ਵੰਡਿਆ ਹੋਇਆ ਨਹੀਂ, ਅਤੇ ਉਸ ਦੀ ਜੀਭ੍ਹ ਉਤੇ ਉਸ (ਪ੍ਰਭੂ-ਪਤੀ) ਦਾ ਸੱਚਾ ਨਾਮ ਹੈ।

Bhai Manmohan Singh (Shabad OS, CC BY-SA)

English

Her teeth are clean and her mind is not split by duality; the Name of the True Lord is on her tongue.

Dr. Sant Singh Khalsa (Shabad OS, CC BY-SA)
Ang 642 · Line 20

ਸਸੁਰੈ ਪੇਈਐ ਭੈ ਵਸੀ; ਸਤਿਗੁਰੁ ਸੇਵਿ ਨਿਸੰਗ ॥

sasurai peeeai bhai vasee; satigur sev nisang |

Punjabi

ਲੋਕ ਤੇ ਪ੍ਰਲੋਕ ਦੋਨਾਂ ਵਿੱਚ ਉਹ ਪ੍ਰਭੂ ਦੇ ਡਰ ਵਿੱਚ ਵੱਸਦੀ ਹੈ ਅਤੇ ਨਿੱਡਰ ਹੋ ਸੱਚੇ ਗੁਰਾਂ ਦੀ ਘਾਲ ਕਮਾਉਂਦੀ ਹੈ।

Bhai Manmohan Singh (Shabad OS, CC BY-SA)

English

Here and hereafter, she abides in the Fear of God, and serves the True Guru without hesitation.

Dr. Sant Singh Khalsa (Shabad OS, CC BY-SA)
Ang 642 · Line 21

ਪਰਹਰਿ ਕਪੜੁ. ਜੇ ਪਿਰ ਮਿਲੈ; ਖੁਸੀ ਰਾਵੈ ਪਿਰੁ ਸੰਗਿ ॥

parahar kaparr. je pir milai; khusee raavai pir sang |

Punjabi

ਸੰਸਾਰੀ ਸ਼ਿੰਗਾਰ ਤਿਆਗ ਕੇ ਜਦ ਉਹ ਆਪਣੇ ਪਤੀ ਨੂੰ ਮਿਲ ਪੈਂਦੀ ਹੈ, ਤਾਂ ਆਪਣੇ ਪਤੀ ਨਾਲ ਅਨੰਦ ਮਾਣਦੀ ਹੈ।

Bhai Manmohan Singh (Shabad OS, CC BY-SA)

English

Discarding worldly adornments, she meets her Husband Lord, and she celebrates joyfully with Him.

Dr. Sant Singh Khalsa (Shabad OS, CC BY-SA)
Ang 642 · Line 22

ਸਦਾ ਸੀਗਾਰੀ. ਨਾਉ ਮਨਿ; ਕਦੇ. ਨ ਮੈਲੁ ਪਤੰਗੁ ॥

sadaa seegaaree. naau man; kade. na mail patang |

Punjabi

ਆਪਣੇ ਹਿਰਦੇ ਅੰਦਰ ਨਾਮ ਨਾਲ ਉਹ ਹਮੇਸ਼ਾਂ ਸਜੀ-ਧਜੀ ਰਹਿੰਦੀ ਹੈ ਅਤੇ ਉਸ ਵਿੱਚ ਕਦਾਚਿੱਤ ਭੋਰਾ ਭਰ ਭੀ ਗੰਦ ਨਹੀਂ ਹੁੰਦਾ।

Bhai Manmohan Singh (Shabad OS, CC BY-SA)

English

She is adorned forever with the Name in her mind, and she does not have even an iota of filth.

Dr. Sant Singh Khalsa (Shabad OS, CC BY-SA)
Ang 642 · Line 23

ਦੇਵਰ ਜੇਠ ਮੁਏ ਦੁਖਿ; ਸਸੂ ਕਾ ਡਰੁ. ਕਿਸੁ ॥

devar jetth mue dukh; sasoo kaa ddar. kis |

Punjabi

ਉਸ ਦੇ ਖਾਵੰਦ ਦੇ ਛੋਟੇ ਤੇ ਵੱਡੇ ਭਰਾ ਦੁੱਖੀ ਹੋ ਮਰ ਮੁੱਕ ਗਏ ਹਨ। ਹੁਣ ਸੱਸ (ਮਾਇਆ) ਤੋਂ ਕੌਣ ਡਰਦਾ ਹੈ।

Bhai Manmohan Singh (Shabad OS, CC BY-SA)

English

Her husband's younger and elder brothers, the corrupt desires, have died, suffering in pain; and now, who fears Maya, the mother-in-law?

Dr. Sant Singh Khalsa (Shabad OS, CC BY-SA)
Ang 642 · Line 24

ਜੇ ਪਿਰ ਭਾਵੈ ਨਾਨਕਾ; ਕਰਮ ਮਣੀ ਸਭੁ ਸਚੁ ॥੧॥

je pir bhaavai naanakaa; karam manee sabh sach |1|

Punjabi

ਜੇਕਰ ਉਹ ਆਪਣੇ ਪਿਆਰੇ ਪਤੀ ਦੇ ਮਨ ਪੁੜ ਜਾਵੇ ਤਦ ਉਹ ਜਵੇਹਰ ਵਰਗੀ ਪ੍ਰਾਲਭਧ, ਅਤੇ ਸਮੂਹ ਸੱਚ ਨਾਲ ਸਸ਼ੋਭਤ ਹੋ ਜਾਂਦੀ ਹੈ, ਹੇ ਮਾਲਕ!

Bhai Manmohan Singh (Shabad OS, CC BY-SA)

English

If she becomes pleasing to her Husband Lord, O Nanak, she bears the jewel of good karma upon her forehead, and everything is Truth to her. ||1||

Dr. Sant Singh Khalsa (Shabad OS, CC BY-SA)
Ang 642 · Line 25

ਮਃ ੪ ॥

mahalaa 4 |

Punjabi

ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fourth Mehl:

Dr. Sant Singh Khalsa (Shabad OS, CC BY-SA)
Ang 642 · Line 26

ਸੋਰਠਿ ਤਾਮਿ ਸੁਹਾਵਣੀ; ਜਾ ਹਰਿ ਨਾਮੁ ਢੰਢੋਲੇ ॥

soratth taam suhaavanee; jaa har naam dtandtole |

Punjabi

ਕੇਵਲ ਤਦ ਹੀ ਸੋਰਠਿ ਰਾਗਣੀ ਸੁੰਦਰ ਹੈ, ਜਦ ਇਸ ਦੇ ਰਾਹੀਂ ਪਤਨੀ ਪ੍ਰਭੂ ਦੇ ਨਾਮ ਨੂੰ ਢੂੰਡਦੀ ਹੈ।

Bhai Manmohan Singh (Shabad OS, CC BY-SA)

English

Sorat'h is beautiful only when it leads the soul-bride to seek the Lord's Name.

Dr. Sant Singh Khalsa (Shabad OS, CC BY-SA)
Ang 642 · Line 27

ਗੁਰ ਪੁਰਖੁ ਮਨਾਵੈ ਆਪਣਾ; ਗੁਰਮਤੀ ਹਰਿ ਹਰਿ ਬੋਲੇ ॥

gur purakh manaavai aapanaa; guramatee har har bole |

Punjabi

ਉਹ ਆਪਣੇ ਗੁਰੂ-ਪ੍ਰਮੇਸ਼ਰ ਨੂੰ ਪ੍ਰਸੰਨ ਕਰਦੀ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਨੂੰ ਉਚਾਰਦੀ ਹੈ।

Bhai Manmohan Singh (Shabad OS, CC BY-SA)

English

She pleases her Guru and God; under Guru's Instruction, she speaks the Name of the Lord, Har, Har.

Dr. Sant Singh Khalsa (Shabad OS, CC BY-SA)
Ang 642 · Line 28

ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ; ਹਰਿ ਰਤੀ ਹਰਿ ਰੰਗਿ ਚੋਲੇ ॥

har prem kasaaee dinas raat; har ratee har rang chole |

Punjabi

ਦਿਨ ਰਾਤ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਖਿੱਚੀ ਰਹਿੰਦੀ ਹੈ ਅਤੇ ਉਸ ਦੀ ਦੇਹ ਦਾ ਚੋਗਾ ਸੁਆਮੀ ਵਾਹਿਗੁਰੂ ਦੇ ਪ੍ਰੇਮ ਨਾਲ ਰੰਗਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

She is attracted to the Lord's Name, day and night, and her body is drenched in the color of the Love of the Lord, Har, Har.

Dr. Sant Singh Khalsa (Shabad OS, CC BY-SA)
Ang 642 · Line 29

ਹਰਿ ਜੈਸਾ ਪੁਰਖੁ. ਨ ਲਭਈ; ਸਭੁ ਦੇਖਿਆ ਜਗਤੁ ਮੈ ਟੋਲੇ ॥

har jaisaa purakh. na labhee; sabh dekhiaa jagat mai ttole |

Punjabi

ਵਾਹਿਗੁਰੂ ਵਰਗਾ, ਸੁਆਮੀ ਨਹੀਂ ਮਿਲਦਾ। ਮੈਂ ਸਾਰਾ ਸੰਸਾਰ ਦੇਖ ਭਾਲ ਲਿਆ ਹੈ।

Bhai Manmohan Singh (Shabad OS, CC BY-SA)

English

No other being like the Lord God can be found; I have looked and searched over the whole world.

Dr. Sant Singh Khalsa (Shabad OS, CC BY-SA)
Ang 642 · Line 30

ਗੁਰਿ ਸਤਿਗੁਰਿ. ਨਾਮੁ ਦ੍ਰਿੜਾਇਆ; ਮਨੁ. ਅਨਤ ਨ ਕਾਹੂ ਡੋਲੇ ॥

gur satigur. naam drirraaeaa; man. anat na kaahoo ddole |

Punjabi

ਵੱਡੇ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਪੱਕਾ ਕਰ ਦਿੱਤਾ ਹੈ ਅਤੇ ਮੇਰੀ ਜਿੰਦੜੀ ਹੋਰਸ ਕਿਧਰੇ ਡਿੱਕੋ-ਡੋਲੇ ਨਹੀਂ ਖਾਂਦੀ।

Bhai Manmohan Singh (Shabad OS, CC BY-SA)

English

The Guru, the True Guru, has implanted the Naam within me; my mind does not waver any more.

Dr. Sant Singh Khalsa (Shabad OS, CC BY-SA)
Ang 642 · Line 31

ਜਨੁ ਨਾਨਕੁ. ਹਰਿ ਕਾ ਦਾਸੁ ਹੈ; ਗੁਰ ਸਤਿਗੁਰ ਕੇ ਗੋਲ ਗੋਲੇ ॥੨॥

jan naanak. har kaa daas hai; gur satigur ke gol gole |2|

Punjabi

ਨਫਰ ਨਾਨਕ ਵਾਹਿਗੁਰੂ ਦਾ ਸੇਵਕ ਅਤੇ ਵਿਸ਼ਾਲ ਸੱਚੇ ਗੁਰਾਂ ਦੇ ਗੁਮਾਸ਼ਤਿਆਂ ਦਾ ਗੁਮਾਸ਼ਤਾ ਹੈ।

Bhai Manmohan Singh (Shabad OS, CC BY-SA)

English

Servant Nanak is the Lord's slave, the slave of the slaves of the Guru, the True Guru. ||2||

Dr. Sant Singh Khalsa (Shabad OS, CC BY-SA)
Ang 642 · Line 32

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 642 · Line 33

ਤੂ ਆਪੇ ਸਿਸਟਿ ਕਰਤਾ; ਸਿਰਜਣਹਾਰਿਆ ॥

too aape sisatt karataa; sirajanahaariaa |

Punjabi

ਤੂੰ ਖੁਦ ਹੀ, ਹੇ ਸਾਹਿਬ! ਸੰਸਾਰ ਦਾ ਘੜਣਹਾਰ ਅਤੇ ਰਚਣ ਵਾਲਾ ਹੈ।

Bhai Manmohan Singh (Shabad OS, CC BY-SA)

English

You Yourself are the Creator, the Fashioner of the world.

Dr. Sant Singh Khalsa (Shabad OS, CC BY-SA)
Ang 642 · Line 34

ਤੁਧੁ ਆਪੇ ਖੇਲੁ ਰਚਾਇ; ਤੁਧੁ ਆਪਿ ਸਵਾਰਿਆ ॥

tudh aape khel rachaae; tudh aap savaariaa |

Punjabi

ਤੂੰ ਖੁਦ ਹੀ ਤਮਾਸ਼ਾ ਬਣਾਇਆ ਹੈ ਅਤੇ ਤੂੰ ਖੁਦ ਹੀ ਇਸ ਨੂੰ ਸੁਰ ਤਾਲ ਵਿੱਚ ਬੰਨ੍ਹਿਆ ਹੈ।

Bhai Manmohan Singh (Shabad OS, CC BY-SA)

English

You Yourself have arranged the play, and You Yourself arrange it.

Dr. Sant Singh Khalsa (Shabad OS, CC BY-SA)
Ang 642 · Line 35

ਦਾਤਾ ਕਰਤਾ ਆਪਿ; ਆਪਿ ਭੋਗਣਹਾਰਿਆ ॥

daataa karataa aap; aap bhoganahaariaa |

Punjabi

ਆਪੇ ਹੀ ਤੂੰ ਦਾਤਾਰ ਸਿਰਜਣਹਾਰ ਹੈਂ ਅਤੇ ਆਪੇ ਹੀ ਅਨੰਦ ਮਾਨਣ ਵਾਲਾ।

Bhai Manmohan Singh (Shabad OS, CC BY-SA)

English

You Yourself are the Giver and the Creator; You Yourself are the Enjoyer.

Dr. Sant Singh Khalsa (Shabad OS, CC BY-SA)
Ang 642 · Line 36

ਸਭੁ ਤੇਰਾ ਸਬਦੁ ਵਰਤੈ; ਉਪਾਵਣਹਾਰਿਆ ॥

sabh teraa sabad varatai; upaavanahaariaa |

Punjabi

ਤੇਰਾ ਹੁਕਮ ਹਰ ਥਾਂ ਚੱਲਦਾ ਹੈ, ਹੇ ਮੇਰੇ ਸਿਰਣਹਾਰ!

Bhai Manmohan Singh (Shabad OS, CC BY-SA)

English

The Word of Your Shabad is pervading everywhere, O Creator Lord.

Dr. Sant Singh Khalsa (Shabad OS, CC BY-SA)
Ang 642 · Line 37

ਹਉ. ਗੁਰਮੁਖਿ ਸਦਾ ਸਲਾਹੀ; ਗੁਰ ਕਉ ਵਾਰਿਆ ॥੧॥

hau. guramukh sadaa salaahee; gur kau vaariaa |1|

Punjabi

ਗੁਰਾਂ ਦੀ ਦਇਆ ਦੁਆਰਾ ਮੈਂ ਸਦੀਵ ਹੀ ਸੁਆਮੀ ਦੀ ਸਿਫ਼ਤ ਕਰਦਾ ਹਾਂ। ਗੁਰਾਂ ਉਤੋਂ ਮੈਂ ਕੁਰਬਾਨ ਵੰਞਦਾ ਹਾਂ।

Bhai Manmohan Singh (Shabad OS, CC BY-SA)

English

As Gurmukh, I ever praise the Lord; I am a sacrifice to the Guru. ||1||

Dr. Sant Singh Khalsa (Shabad OS, CC BY-SA)