Ang 643
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਹਉਮੈ ਜਲਤੇ ਜਲਿ ਮੁਏ; ਭ੍ਰਮਿ ਆਏ ਦੂਜੈ ਭਾਇ ॥
haumai jalate jal mue; bhram aae doojai bhaae |
Punjabi
ਹੰਕਾਰ ਅੰਦਰ ਬਲਦਾ ਹੋਇਆ ਪ੍ਰਾਣੀ ਸੜ ਕੇ ਮਰ ਜਾਂਦਾ ਹੈ ਅਤੇ ਦਵੈਤ-ਭਾਵ ਅੰਦਰ ਭਟਕਦਾ ਅਖੀਰ ਨੂੰ ਉਹ ਗੁਰਾਂ ਕੋਲ ਆਉਂਦਾ ਹੈ।
English
In the flames of egotism, he is burnt to death; he wanders in doubt and the love of duality.
ਪੂਰੈ ਸਤਿਗੁਰਿ. ਰਾਖਿ ਲੀਏ; ਆਪਣੈ ਪੰਨੈ ਪਾਇ ॥
poorai satigur. raakh lee; aapanai panai paae |
Punjabi
ਪੂਰਨ ਗੁਰੂ ਜੀ ਉਸ ਦੇ ਕਰਜੇ ਨੂੰ ਆਪਣੇ ਲੇਖੇ ਵਿੱਚ ਮੁਜਰਾ ਦੇ ਕੇ, ਉਸ ਦਾ ਪਾਰ ਉਤਾਰਾ ਕਰ ਦਿੰਦੇ ਹਨ।
English
The Perfect True Guru saves him, making him His own.
ਇਹੁ ਜਗੁ ਜਲਤਾ ਨਦਰੀ ਆਇਆ; ਗੁਰ ਕੈ ਸਬਦਿ ਸੁਭਾਇ ॥
eihu jag jalataa nadaree aaeaa; gur kai sabad subhaae |
Punjabi
ਸ੍ਰੇਸ਼ਟ ਗੁਰਬਾਣੀ ਰਾਹੀਂ ਇਹ ਸੰਸਾਰ ਸੜਦਾ ਹੋਇਆ ਦਿੱਸ ਆਉਂਦਾ ਹੈ।
English
This world is burning; through the Sublime Word of the Guru's Shabad, this comes to be seen.
ਸਬਦਿ ਰਤੇ ਸੇ ਸੀਤਲ ਭਏ; ਨਾਨਕ ਸਚੁ ਕਮਾਇ ॥੧॥
sabad rate se seetal bhe; naanak sach kamaae |1|
Punjabi
ਜੋ ਗੁਰਾਂ ਦੀ ਬਾਣੀ ਨਾਲ ਰੰਗੀਜੇ ਹਨ, ਉਹ ਠੰਢੇ ਸ਼ਾਤ ਹੋ ਜਾਂਦੇ ਹਨ, ਹੇ ਨਾਨਕ! ਤੇ ਸਦਾ ਸੱਚ ਦੀ ਕਮਾਈ ਕਰਦੇ ਹਨ।
English
Those who are attuned to the Shabad are cooled and soothed; O Nanak, they practice Truth. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਸਫਲਿਓ ਸਤਿਗੁਰੁ ਸੇਵਿਆ; ਧੰਨੁ ਜਨਮੁ ਪਰਵਾਣੁ ॥
safalio satigur seviaa; dhan janam paravaan |
Punjabi
ਫਲਦਾਇਕ ਹੈ ਸੱਚੇ ਗੁਰਾਂ ਦੀ ਸੇਵਾ। ਮੁਬਾਰਕ ਤੇ ਪ੍ਰਮਾਣੀਕ ਥੀ ਵੰਞਦਾ ਹੈ ਉਨ੍ਹਾਂ ਦੇ ਸੇਵਕ ਦਾ ਜੀਵਨ।
English
Service to the True Guru is fruitful and rewarding; blessed and acceptable is such a life.
ਜਿਨਾ. ਸਤਿਗੁਰੁ ਜੀਵਦਿਆ ਮੁਇਆ. ਨ ਵਿਸਰੈ; ਸੇਈ ਪੁਰਖ ਸੁਜਾਣ ॥
jinaa. satigur jeevadiaa mueaa. na visarai; seee purakh sujaan |
Punjabi
ਸਿਆਣੇ ਹਨ ਉਹ ਪੁਰਸ਼ ਜੋ ਜੀਉਂਦੇ ਅਤੇ ਮੋਏ ਦੋਹਾਂ ਵਿੱਚ ਸੱਚੇ ਗੁਰਾਂ ਨੂੰ ਨਹੀਂ ਭੁਲਾਉਂਦਾ।
English
Those who do not forget the True Guru, in life and in death, are truly wise people.
ਕੁਲੁ ਉਧਾਰੇ ਆਪਣਾ; ਸੋ ਜਨੁ ਹੋਵੈ ਪਰਵਾਣੁ ॥
kul udhaare aapanaa; so jan hovai paravaan |
Punjabi
ਉਹ ਪੁਰਸ਼ ਆਪਣੀ ਵੰਸ਼ ਨੂੰ ਤਾਰ ਲੈਂਦੇ ਹਨ ਅਤੇ ਪ੍ਰਭੂ ਉਨ੍ਹਾਂ ਨੂੰ ਕਬੂਲ ਕਰ ਲੈਂਦੇ ਹਨ।
English
Their families are saved, and they are approved by the Lord.
ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ; ਮਨਮੁਖ ਜਨਮਿ ਮਰਾਹਿ ॥
guramukh mue jeevade paravaan heh; manamukh janam maraeh |
Punjabi
ਗੁਰੂ-ਸਮਰਪਣ ਜਿੰਦਗੀ ਤੇ ਮੌਤ ਵਿੱਚ ਪ੍ਰਮਾਣੀਕ ਹਨ। ਆਪ-ਹੁਦਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
English
The Gurmukhs are approved in death as in life, while the self-willed manmukhs continue the cycle of birth and death.
ਨਾਨਕ. ਮੁਏ ਨ ਆਖੀਅਹਿ; ਜਿ. ਗੁਰ ਕੈ ਸਬਦਿ ਸਮਾਹਿ ॥੨॥
naanak. mue na aakheeeh; ji. gur kai sabad samaeh |2|
Punjabi
ਨਾਨਕ ਉਹ ਮਰੇ ਹੋਏ ਨਹੀਂ ਆਖੇ ਜਾਂਦੇ ਜੋ ਗੁਰਾਂ ਦੀ ਬਾਣੀ ਅੰਦਰ ਲੀਨ ਹੁੰਦੇ ਹਨ।
English
O Nanak, they are not described as dead, who are absorbed in the Word of the Guru's Shabad. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਪੁਰਖੁ ਨਿਰੰਜਨੁ ਸੇਵਿ; ਹਰਿ ਨਾਮੁ ਧਿਆਈਐ ॥
har purakh niranjan sev; har naam dhiaaeeai |
Punjabi
ਤੂੰ ਆਪਣੇ ਬਲਵਾਨ ਪਵਿੱਤ੍ਰ ਵਾਹਿਗੁਰੂ ਦੀ ਸੇਵਾ ਕਰ ਅਤੇ ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ।
English
Serve the Immaculate Lord God, and meditate on the Lord's Name.
ਸਤਸੰਗਤਿ ਸਾਧੂ ਲਗਿ; ਹਰਿ ਨਾਮਿ ਸਮਾਈਐ ॥
satasangat saadhoo lag; har naam samaaeeai |
Punjabi
ਸੰਤ-ਸਮਾਗਮ ਨਾਲ ਜੁੜ ਕੇ, ਤੂੰ ਮਾਲਕ ਦੇ ਨਾਮ ਦਾ ਆਰਾਧਨ ਕਰ।
English
Join the Society of the Holy Saints, and be absorbed in the Lord's Name.
ਹਰਿ ਤੇਰੀ ਵਡੀ ਕਾਰ; ਮੈ ਮੂਰਖ ਲਾਈਐ ॥
har teree vaddee kaar; mai moorakh laaeeai |
Punjabi
ਹੇ ਸੁਆਮੀ! ਵਿਸ਼ਾਲ ਹੈ ਤੇਰੀ ਸੇਵਾ, ਮੈਂ ਬੇਵਕੂਫ ਨੂੰ ਇਸ ਨਾਲ ਜੋੜ।
English
O Lord, glorious and great is service to You; I am so foolish
ਹਉ ਗੋਲਾ ਲਾਲਾ ਤੁਧੁ; ਮੈ. ਹੁਕਮੁ ਫੁਰਮਾਈਐ ॥
hau golaa laalaa tudh; mai. hukam furamaaeeai |
Punjabi
ਮੈਂ ਤੇਰਾ ਗੁਲਾਮ ਤੇ ਸੇਵਕ ਹਾਂ। ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਮੈਨੂੰ ਆਗਿਆ ਕਰ।
English
- please, commit me to it. I am Your servant and slave; command me, according to Your Will.
ਹਉ. ਗੁਰਮੁਖਿ ਕਾਰ ਕਮਾਵਾ; ਜਿ ਗੁਰਿ ਸਮਝਾਈਐ ॥੨॥
hau. guramukh kaar kamaavaa; ji gur samajhaaeeai |2|
Punjabi
ਗੁਰਾਂ ਦੀ ਦਇਆ ਦੁਆਰਾ, ਜਿਸ ਤਰ੍ਹਾਂ ਗੁਰੂ ਜੀ ਮੈਨੂੰ ਸਿੱਖਮਤ ਦਿੰਦੇ ਹਨ, ਮੈਂ ਤੇਰੀ ਨੌਕਰੀ ਬਜਾਵਾਂਗਾ।
English
As Gurmukh, I shall serve You, as Guru has instructed me. ||2||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਪੂਰਬਿ ਲਿਖਿਆ ਕਮਾਵਣਾ; ਜਿ ਕਰਤੈ ਆਪਿ ਲਿਖਿਆਸੁ ॥
poorab likhiaa kamaavanaa; ji karatai aap likhiaas |
Punjabi
ਪਿਛਲੀ ਲਿਖਤਾਕਾਰ ਅਨੁਸਾਰ, ਜਿਹੜੀ ਕਰਤਾਰ ਨੇ ਖੁਦ ਲਿਖੀ ਹੈ, ਬੰਦੇ ਨੂੰ ਕੰਮ ਕਰਨਾ ਪੈਂਦਾ ਹੈ।
English
He acts according to pre-ordained destiny, written by the Creator Himself.
ਮੋਹ ਠਗਉਲੀ ਪਾਈਅਨੁ; ਵਿਸਰਿਆ ਗੁਣਤਾਸੁ ॥
moh tthgaulee paaeean; visariaa gunataas |
Punjabi
ਸੰਸਾਰੀ ਮਮਤਾ ਨੇ ਉਸ ਉਤੇ ਆਪਣਾ ਠੱਗੀ ਦਾ ਜਾਲ ਪਾਇਆ ਹੋਇਆ ਹੈ ਤੇ ਉਸ ਨੇ ਗੁਣਾਂ ਦੇ ਖਜਾਨੇ ਹਰੀ ਨੂੰ ਭੁਲਾ ਦਿੱਤਾ ਹੈ।
English
Emotional attachment has drugged him, and he has forgotten the Lord, the treasure of virtue.
ਮਤੁ ਜਾਣਹੁ. ਜਗੁ ਜੀਵਦਾ; ਦੂਜੈ ਭਾਇ ਮੁਇਆਸੁ ॥
mat jaanahu. jag jeevadaa; doojai bhaae mueaas |
Punjabi
ਉਸ ਨੂੰ ਇਸ ਜਗਤ ਅੰਦਰ ਜੀਉਂਦਾ ਖਿਆਲ ਨਾਂ ਕਰ, ਦਵੈਤ-ਭਾਵ ਦੇ ਰਾਹੀਂ ਉਹ ਮਰ ਮੁੱਕ ਚੁੱਕਾ ਹੈ।
English
Don't think that he is alive in the world - he is dead, through the love of duality.
ਜਿਨੀ ਗੁਰਮੁਖਿ ਨਾਮੁ. ਨ ਚੇਤਿਓ; ਸੇ ਬਹਣਿ ਨ ਮਿਲਨੀ ਪਾਸਿ ॥
jinee guramukh naam. na chetio; se behan na milanee paas |
Punjabi
ਜੋ ਗੁਰਾਂ ਦੀ ਦਇਆ ਦੁਆਰਾ ਨਾਮ ਦਾ ਆਰਾਧਨ ਨਹੀਂ ਕਰਦੇ, ਉਨ੍ਹਾਂ ਨੂੰ ਪ੍ਰਭੂ ਕੋਲ ਬੈਠਣਾ ਨਹੀਂ ਮਿਲਦਾ।
English
Those who do not meditate on the Lord, as Gurmukh, are not permitted to sit near the Lord.
ਦੁਖੁ ਲਾਗਾ ਬਹੁ ਅਤਿ ਘਣਾ; ਪੁਤੁ ਕਲਤੁ. ਨ ਸਾਥਿ ਕੋਈ ਜਾਸਿ ॥
dukh laagaa bahu at ghanaa; put kalat. na saath koee jaas |
Punjabi
ਉਹ ਅਤਿਅੰਤ ਹੀ ਘਣੇਰੀ ਤਕਲੀਫ ਉਠਾਉਂਦੇ ਹਨ ਅਤੇ ਉਨ੍ਹਾਂ ਦੇ ਪੁੱਤ੍ਰਾਂ ਤੇ ਪਤਨੀਆਂ ਵਿਚੋਂ ਕੋਈ ਭੀ ਉਨ੍ਹਾਂ ਦਾ ਸਾਥ ਨਹੀਂ ਦਿੰਦਾ।
English
They suffer the most horrible pain and suffering, and neither their sons nor their wives go along with them.
ਲੋਕਾ ਵਿਚਿ ਮੁਹੁ ਕਾਲਾ ਹੋਆ; ਅੰਦਰਿ ਉਭੇ ਸਾਸ ॥
lokaa vich muhu kaalaa hoaa; andar ubhe saas |
Punjabi
ਲੋਗਾਂ ਅੰਦਰ ਉਨ੍ਹਾਂ ਦਾ ਚਿਹਰਾ ਕਾਲਾ ਕੀਤਾ ਜਾਂਦਾ ਹੈ ਅਤੇ ਉਹ ਔਖੇ ਸਾਹ ਅੰਦਰ ਖਿੱਚਦੇ ਹਨ।
English
Their faces are blackened among men, and they sigh in deep regret.
ਮਨਮੁਖਾ ਨੋ ਕੋ, ਨ ਵਿਸਹੀ; ਚੁਕਿ ਗਇਆ ਵੇਸਾਸੁ ॥
manamukhaa no ko, na visahee; chuk geaa vesaas |
Punjabi
ਆਪ-ਹੁਦਰਿਆਂ ਵਿੱਚ ਕੋਈ ਭੀ ਭਰੋਸਾ ਨਹੀਂ ਧਾਰਦਾ। ਉਨ੍ਹਾਂ ਦਾ ਇਤਬਾਰ ਚੁੱਕਿਆ ਗਿਆ ਹੈ।
English
No one places any reliance in the self-willed manmukhs; trust in them is lost.
ਨਾਨਕ. ਗੁਰਮੁਖਾ ਨੋ ਸੁਖੁ ਅਗਲਾ; ਜਿਨਾ ਅੰਤਰਿ ਨਾਮ ਨਿਵਾਸੁ ॥੧॥
naanak. guramukhaa no sukh agalaa; jinaa antar naam nivaas |1|
Punjabi
ਨਾਨਕ ਗੁਰੂ ਸਮਰਪਣ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਵਸਦਾ ਹੈ, ਘਣਾ ਆਰਾਮ ਭੋਗਦੇ ਹਨ।
English
O Nanak, the Gurmukhs live in absolute peace; the Naam, the Name of the Lord, abides within them. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਸੇ ਸੈਣ ਸੇ ਸਜਣਾ; ਜਿ ਗੁਰਮੁਖਿ ਮਿਲਹਿ ਸੁਭਾਇ ॥
se sain se sajanaa; ji guramukh mileh subhaae |
Punjabi
ਓਹੀ ਸਨਬੰਧੀ ਹਨ ਅਤੇ ਓਹੀ ਹੀ ਮਿੱਤ੍ਰ, ਜੋ ਗੁਰੂ-ਅਨੁਸਾਰੀ ਹਨ ਅਤੇ ਮੈਨੂੰ ਪ੍ਰੇਮ ਨਾਲ ਮਿਲਦੇ ਹਨ।
English
They alone are relatives, and they alone are friends, who, as Gurmukh, join together in love.
ਸਤਿਗੁਰ ਕਾ ਭਾਣਾ. ਅਨਦਿਨੁ ਕਰਹਿ; ਸੇ ਸਚਿ ਰਹੇ ਸਮਾਇ ॥
satigur kaa bhaanaa. anadin kareh; se sach rahe samaae |
Punjabi
ਰੈਣ ਦਿਹੁੰ ਉਹ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਕਾਰ ਕਰਦੇ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।
English
Night and day, they act according to the True Guru's Will; they remain absorbed in the True Name.
ਦੂਜੈ ਭਾਇ ਲਗੇ. ਸਜਣ, ਨ ਆਖੀਅਹਿ; ਜਿ ਅਭਿਮਾਨੁ ਕਰਹਿ ਵੇਕਾਰ ॥
doojai bhaae lage. sajan, na aakheeeh; ji abhimaan kareh vekaar |
Punjabi
ਜੋ ਹੰਕਾਰ ਤੇ ਪਾਪ ਕਰਦੇ ਹਨ ਅਤੇ ਪਿਆਰ ਵਿੱਚ ਕਿਸੇ ਹੋਰਸ ਨਾਲ ਜੁੜੇ ਹਨ, ਉਹ ਮਿੱਤ੍ਰ ਨਹੀਂ ਕਹੇ ਜਾਂਦੇ।
English
Those who are attached to the love of duality are not called friends; they practice egotism and corruption.
ਮਨਮੁਖ ਆਪ ਸੁਆਰਥੀ; ਕਾਰਜੁ. ਨ ਸਕਹਿ ਸਵਾਰਿ ॥
manamukh aap suaarathee; kaaraj. na sakeh savaar |
Punjabi
ਆਪ-ਹੁਦਰੇ ਖੁਦਗਰਜ਼ ਹਨ। ਉਹ ਹੋਰਨਾਂ ਦੇ ਕੰਮ ਕਾਜ ਸੁਆਰ ਨਹੀਂ ਸਕਦੇ।
English
The self-willed manmukhs are selfish; they cannot resolve anyone's affairs.
ਨਾਨਕ. ਪੂਰਬਿ ਲਿਖਿਆ ਕਮਾਵਣਾ; ਕੋਇ ਨ ਮੇਟਣਹਾਰੁ ॥੨॥
naanak. poorab likhiaa kamaavanaa; koe na mettanahaar |2|
Punjabi
ਨਾਨਕ, ਉਹ ਓਹੀ ਕੁਛ ਕਰਦੇ ਹਨ, ਜੋ ਉਨ੍ਹਾਂ ਲਈ ਧੁਰ ਤੋਂ ਲਿਖਿਆ ਹੋਇਆ ਹੈ। ਕੋਈ ਭੀ ਉਸ ਨੂੰ ਮੇਟ ਨਹੀਂ ਸਕਦਾ।
English
O Nanak, they act according to their pre-ordained destiny; no one can erase it. ||2||
ਪਉੜੀ ॥
paurree |
Punjabi
ਪਉੜੀ।
English
Pauree:
ਤੁਧੁ ਆਪੇ ਜਗਤੁ ਉਪਾਇ ਕੈ; ਆਪਿ ਖੇਲੁ ਰਚਾਇਆ ॥
tudh aape jagat upaae kai; aap khel rachaaeaa |
Punjabi
ਖੁਦ ਸੰਸਾਰ ਨੂੰ ਪੈਦਾ ਕਰ ਕੇ, ਤੂੰ ਖੁਦ ਹੀ ਖੇਡ ਬਣਾਈ ਹੈ।
English
You Yourself created the world, and You Yourself arranged the play of it.
ਤ੍ਰੈ ਗੁਣ ਆਪਿ ਸਿਰਜਿਆ; ਮਾਇਆ ਮੋਹੁ ਵਧਾਇਆ ॥
trai gun aap sirajiaa; maaeaa mohu vadhaaeaa |
Punjabi
ਤੂੰ ਆਪੇ ਹੀ ਤਿੰਨ ਗੁਣ ਰਚੇ ਹਨ ਅਤੇ ਬੰਦੇ ਦੀ ਧਨ-ਦੌਲਤ ਨਾਲ ਮੁਹੱਬਤ ਵਧਾਈ ਕੀਤੀ ਹੈ।
English
You Yourself created the three qualities, and fostered emotional attachment to Maya.
ਵਿਚਿ ਹਉਮੈ ਲੇਖਾ ਮੰਗੀਐ; ਫਿਰਿ ਆਵੈ ਜਾਇਆ ॥
vich haumai lekhaa mangeeai; fir aavai jaaeaa |
Punjabi
ਹੰਕਾਰ ਅੰਦਰ ਕੀਤੇ ਹੋਏ ਕੰਮਾਂ ਲਈ ਬੰਦੇ ਪਾਸੋਂ ਹਿਸਾਬ ਕਿਤਾਬ ਲਿਆ ਜਾਂਦਾ ਹੈ ਤੇ ਤਦ ਹੀ ਉਹ ਆਉਂਦੇ ਤੇ ਜਾਂਦਾ ਰਹਿੰਦਾ ਹੈ।
English
He is called to account for his deeds done in egotism; he continues coming and going in reincarnation.
ਜਿਨਾ ਹਰਿ ਆਪਿ ਕ੍ਰਿਪਾ ਕਰੇ; ਸੇ ਗੁਰਿ ਸਮਝਾਇਆ ॥
jinaa har aap kripaa kare; se gur samajhaaeaa |
Punjabi
ਜਿਨ੍ਹਾਂ ਉਤੇ ਵਾਹਿਗੁਰੂ ਖੁਦ ਆਪਣੀ ਰਹਿਮਤ ਕਰਦਾ ਹੈ, ਉਨ੍ਹਾਂ ਨੂੰ ਗੁਰੂ ਜੀ ਸਿਖਮਤ ਦਿੰਦੇ ਹਨ।
English
The Guru instructs those whom the Lord Himself blesses with Grace.
ਬਲਿਹਾਰੀ ਗੁਰ ਆਪਣੇ; ਸਦਾ ਸਦਾ ਘੁਮਾਇਆ ॥੩॥
balihaaree gur aapane; sadaa sadaa ghumaaeaa |3|
Punjabi
ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਅਤੇ ਸਦੀਵ ਸਦੀਵ ਹੀ ਉਨ੍ਹਾਂ ਉਤੋਂ ਕੁਰਬਾਨ ਹਾਂ।
English
I am a sacrifice to my Guru; forever and ever, I am a sacrifice to Him. ||3||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਮਾਇਆ ਮਮਤਾ ਮੋਹਣੀ; ਜਿਨਿ ਵਿਣੁ ਦੰਤਾ. ਜਗੁ ਖਾਇਆ ॥
maaeaa mamataa mohanee; jin vin dantaa. jag khaaeaa |
Punjabi
ਮੋਹ ਲੈਣ ਵਾਲੀ ਹੈ ਧਨ-ਦੌਲਤ ਦੀ ਪ੍ਰੀਤ ਜਿਸ ਨੇ ਦੰਦਾਂ ਦੇ ਬਗੈਰ ਸੰਸਾਰ ਨੂੰ ਖਾ ਲਿਆ ਹੈ।
English
The love of Maya is enticing; without teeth, it has eaten up the world.
ਮਨਮੁਖ ਖਾਧੇ. ਗੁਰਮੁਖਿ ਉਬਰੇ; ਜਿਨੀ ਸਚਿ ਨਾਮਿ ਚਿਤੁ ਲਾਇਆ ॥
manamukh khaadhe. guramukh ubare; jinee sach naam chit laaeaa |
Punjabi
ਆਪ-ਹੁਦਰੇ ਖਾਧੇ ਪੀਤੇ ਜਾਂਦੇ ਹਨ, ਪ੍ਰੰਤੂ ਗੁਰੂ ਅਨੁਸਾਰੀ, ਜੋ ਸਤਿਨਾਮ ਨਾਲ ਆਪਣਾ ਮਨ ਜੋੜਦੇ ਹਨ, ਬਚ ਜਾਂਦੇ ਹਨ।
English
The self-willed manmukhs are eaten away, while the Gurmukhs are saved; they focus their consciousness on the True Name.
ਬਿਨੁ ਨਾਵੈ. ਜਗੁ ਕਮਲਾ ਫਿਰੈ; ਗੁਰਮੁਖਿ ਨਦਰੀ ਆਇਆ ॥
bin naavai. jag kamalaa firai; guramukh nadaree aaeaa |
Punjabi
ਨਾਮ ਦੇ ਬਾਝੋਂ ਦੁਨੀਆ ਪਗਲੀ ਹੋਈ ਭਟਕ ਰਹੀ ਹੈ। ਗੁਰਾਂ ਦੇ ਰਾਹੀਂ ਮੈਂ ਇਹ ਕੁਛ ਵੇਖ ਲਿਆ ਹੈ।
English
Without the Name, the world wanders around insane; the Gurmukhs come to see this.