Ekam
Guru Granth Sahib

Ang 644

Ang 644 · Line 1

ਧੰਧਾ ਕਰਤਿਆ. ਨਿਹਫਲੁ ਜਨਮੁ ਗਵਾਇਆ; ਸੁਖਦਾਤਾ. ਮਨਿ ਨ ਵਸਾਇਆ ॥

dhandhaa karatiaa. nihafal janam gavaaeaa; sukhadaataa. man na vasaaeaa |

Punjabi

ਸੰਸਾਰੀ ਕਾਰ ਵਿਹਾਰ ਕਰਦਾ ਹੋਇਆ ਇਨਸਾਨ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ ਅਤੇ ਖੁਸ਼ੀ ਦੇਣਹਾਰ ਸੁਆਮੀ ਨੂੰ ਆਪਣੇ ਚਿੱਤ ਵਿੱਚ ਨਹੀਂ ਟਿਕਾਉਂਦਾ।

Bhai Manmohan Singh (Shabad OS, CC BY-SA)

English

Involved in worldly affairs, he wastes his life in vain; the peace-giving Lord does not come to abide in his mind.

Dr. Sant Singh Khalsa (Shabad OS, CC BY-SA)
Ang 644 · Line 2

ਨਾਨਕ. ਨਾਮੁ ਤਿਨਾ ਕਉ ਮਿਲਿਆ; ਜਿਨ ਕਉ ਧੁਰਿ ਲਿਖਿ ਪਾਇਆ ॥੧॥

naanak. naam tinaa kau miliaa; jin kau dhur likh paaeaa |1|

Punjabi

ਨਾਨਕ, ਕੇਵਲ ਓਹੀ ਨਾਮ ਨੂੰ ਪ੍ਰਾਪਤ ਕਰਦੇ ਹਨ, ਜਿਨ੍ਹਾਂ ਦੇ ਭਾਗਾਂ ਵਿੱਚ ਇਸ ਤਰ੍ਹਾਂ ਪ੍ਰਭੂ ਨੇ ਮੁੱਢ ਤੋਂ ਲਿਖਿਆ ਹੋਇਆ ਹੈ।

Bhai Manmohan Singh (Shabad OS, CC BY-SA)

English

O Nanak, they alone obtain the Name, who have such pre-ordained destiny. ||1||

Dr. Sant Singh Khalsa (Shabad OS, CC BY-SA)
Ang 644 · Line 3

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 644 · Line 4

ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ; ਮਨਮੁਖਾ ਸਾਦੁ. ਨ ਪਾਇਆ ॥

ghar hee meh amrit bharapoor hai; manamukhaa saad. na paaeaa |

Punjabi

ਮਨ ਸੁਧਾਰਸ ਨਾਲ ਪਰੀਪੂਰਨ ਹੈ, ਪ੍ਰੰਤੂ ਮਨਮੁਖ ਇਸ ਦੇ ਸੁਆਦ ਨੂੰ ਨਹੀਂ ਜਾਣਦੇ।

Bhai Manmohan Singh (Shabad OS, CC BY-SA)

English

The home within is filled with Ambrosial Nectar, but the self-willed manmukh does not get to taste it.

Dr. Sant Singh Khalsa (Shabad OS, CC BY-SA)
Ang 644 · Line 5

ਜਿਉ ਕਸਤੂਰੀ ਮਿਰਗੁ. ਨ ਜਾਣੈ; ਭ੍ਰਮਦਾ ਭਰਮਿ ਭੁਲਾਇਆ ॥

jiau kasatooree mirag. na jaanai; bhramadaa bharam bhulaaeaa |

Punjabi

ਜਿਸ ਤਰ੍ਹਾਂ ਹਰਣ ਆਪਣੇ ਅੰਦਰਲੇ ਨਾਫੇ ਨੂੰ ਨਹੀਂ ਸਮਝਦਾ ਅਤੇ ਵਹਿਮ ਦਾ ਗੁੰਮਰਾਹ ਕੀਤਾ ਹੋਇਆ ਭਟਕਦਾ ਹੈ।

Bhai Manmohan Singh (Shabad OS, CC BY-SA)

English

He is like the deer, who does not recognize its own musk-scent; it wanders around, deluded by doubt.

Dr. Sant Singh Khalsa (Shabad OS, CC BY-SA)

📖 Story

Gurbani tells of the musk-deer that catches a beautiful fragrance and races wildly through the forest seeking its source — never knowing the scent rises from its own body. So too, the Guru taught, we search temples and distant lands for a God who has all along been seated within our own heart.

Ang 644 · Line 6

ਅੰਮ੍ਰਿਤੁ ਤਜਿ. ਬਿਖੁ ਸੰਗ੍ਰਹੈ; ਕਰਤੈ ਆਪਿ ਖੁਆਇਆ ॥

amrit taj. bikh sangrahai; karatai aap khuaaeaa |

Punjabi

ਅਧਰਮੀ ਆਬਿ-ਹਿਯਾਤ ਨੂੰ ਛੱਡ ਦਿੰਦਾ ਹੈ ਅਤੇ ਜ਼ਹਿਰ ਨੂੰ ਇਕੱਤਰ ਕਰਦਾ ਹੈ। ਕਰਤਾਰ ਨੇ ਖੁਦ ਉਸ ਦੀ ਮੱਤ ਮਾਰ ਦਿੱਤੀ ਹੈ।

Bhai Manmohan Singh (Shabad OS, CC BY-SA)

English

The manmukh forsakes the Ambrosial Nectar, and instead gathers poison; the Creator Himself has fooled him.

Dr. Sant Singh Khalsa (Shabad OS, CC BY-SA)
Ang 644 · Line 7

ਗੁਰਮੁਖਿ ਵਿਰਲੇ ਸੋਝੀ ਪਈ; ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥

guramukh virale sojhee pee; tinaa andar braham dikhaaeaa |

Punjabi

ਕਈ ਟਾਂਵੇ ਟੱਲੇ ਪਵਿੱਤ੍ਰ ਪੁਰਸ਼ਾਂ ਨੂੰ ਸਮਝ ਆ ਜਾਂਦੀ ਹੈ ਅਤੇ ਉਹ ਆਪਣੇ ਅੰਤ੍ਰੀਵ ਹੀ ਸ਼੍ਰੋਮਣੀ ਸਾਹਿਬ ਨੂੰ ਵੇਖ ਲੈਂਦੇ ਹਨ।

Bhai Manmohan Singh (Shabad OS, CC BY-SA)

English

How rare are the Gurmukhs, who obtain this understanding; they behold the Lord God within themselves.

Dr. Sant Singh Khalsa (Shabad OS, CC BY-SA)
Ang 644 · Line 8

ਤਨੁ ਮਨੁ ਸੀਤਲੁ ਹੋਇਆ; ਰਸਨਾ. ਹਰਿ ਸਾਦੁ ਆਇਆ ॥

tan man seetal hoeaa; rasanaa. har saad aaeaa |

Punjabi

ਉਨ੍ਹਾਂ ਦੀ ਦੇਹ ਤੇ ਆਤਮਾ ਸ਼ਾਂਤ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਜੀਭ੍ਹ ਵਾਹਿਗੁਰੂ ਦੇ ਸੁਆਦ ਨੂੰ ਮਾਣਦੀ ਹੈ।

Bhai Manmohan Singh (Shabad OS, CC BY-SA)

English

Their minds and bodies are cooled and soothed, and their tongues enjoy the sublime taste of the Lord.

Dr. Sant Singh Khalsa (Shabad OS, CC BY-SA)
Ang 644 · Line 9

ਸਬਦੇ ਹੀ ਨਾਉ ਊਪਜੈ; ਸਬਦੇ ਮੇਲਿ ਮਿਲਾਇਆ ॥

sabade hee naau aoopajai; sabade mel milaaeaa |

Punjabi

ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਹਿਰਦੇ ਅੰਦਰ ਉਤਪੰਨ ਹੁੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹੀ ਪ੍ਰਾਣੀ ਮਾਲਕ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the Word of the Shabad, the Name wells up; through the Shabad, we are united in the Lord's Union.

Dr. Sant Singh Khalsa (Shabad OS, CC BY-SA)
Ang 644 · Line 10

ਬਿਨੁ ਸਬਦੈ. ਸਭੁ ਜਗੁ ਬਉਰਾਨਾ; ਬਿਰਥਾ ਜਨਮੁ ਗਵਾਇਆ ॥

bin sabadai. sabh jag bauraanaa; birathaa janam gavaaeaa |

Punjabi

ਨਾਮ ਦੇ ਬਗੈਰ ਸਾਰੀ ਦੁਨੀਆ ਪਾਗਲ ਹੋਈ ਹੋਈ ਹੈ ਅਤੇ ਆਪਣਾ ਜੀਵਨ ਨਿਸਫਲ ਗੁਆ ਲੈਂਦੀ ਹੈ।

Bhai Manmohan Singh (Shabad OS, CC BY-SA)

English

Without the Shabad, the whole world is insane, and it loses its life in vain.

Dr. Sant Singh Khalsa (Shabad OS, CC BY-SA)
Ang 644 · Line 11

ਅੰਮ੍ਰਿਤੁ ਏਕੋ ਸਬਦੁ ਹੈ; ਨਾਨਕ ਗੁਰਮੁਖਿ ਪਾਇਆ ॥੨॥

amrit eko sabad hai; naanak guramukh paaeaa |2|

Punjabi

ਨਾਨਕ, ਕੇਵਲ ਨਾਮ ਹੀ ਇਕੋ ਇਕ ਆਬਿ-ਹਿਯਾਤ ਹੈ ਅਤੇ ਗੁਰਾਂ ਦੇ ਰਾਹੀਂ ਇਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

The Shabad alone is Ambrosial Nectar; O Nanak, the Gurmukhs obtain it. ||2||

Dr. Sant Singh Khalsa (Shabad OS, CC BY-SA)
Ang 644 · Line 12

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 644 · Line 13

ਸੋ ਹਰਿ ਪੁਰਖੁ ਅਗੰਮੁ ਹੈ; ਕਹੁ ਕਿਤੁ ਬਿਧਿ ਪਾਈਐ ॥

so har purakh agam hai; kahu kit bidh paaeeai |

Punjabi

ਉਹ ਵਾਹਿਗੁਰੂ ਸੁਆਮੀ ਪਹੁੰਚ ਤੋਂ ਪਰੇ ਹੈ। ਦੱਸੋਂ ਬੰਦਾ ਕਿਸ ਤਰ੍ਹਾਂ ਉਸ ਨੂੰ ਪਾ ਸਕਦਾ ਹੈ?

Bhai Manmohan Singh (Shabad OS, CC BY-SA)

English

The Lord God is inaccessible; tell me, how can we find Him?

Dr. Sant Singh Khalsa (Shabad OS, CC BY-SA)
Ang 644 · Line 14

ਤਿਸੁ. ਰੂਪੁ ਨ ਰੇਖ, ਅਦ੍ਰਿਸਟੁ; ਕਹੁ ਜਨ. ਕਿਉ ਧਿਆਈਐ ॥

tis. roop na rekh, adrisatt; kahu jan. kiau dhiaaeeai |

Punjabi

ਉਸ ਦਾ ਨਾਂ ਸਰੂਪ ਹੈ, ਨਾਂ ਹੀ ਚਿੰਨ੍ਹ ਅਤੇ ਉਹ ਅਡਿੱਠ ਹੈ ਤਾਂ ਮੈਨੂੰ ਦੱਸੋ, ਹੇ ਸਾਧੂਓ! ਉਸ ਦਾ ਕਿਸ ਤਰ੍ਹਾਂ ਆਰਾਧਨ ਕਰੀਏ?

Bhai Manmohan Singh (Shabad OS, CC BY-SA)

English

He has no form or feature, and He cannot be seen; tell me, how can we meditate on Him?

Dr. Sant Singh Khalsa (Shabad OS, CC BY-SA)
Ang 644 · Line 15

ਨਿਰੰਕਾਰੁ ਨਿਰੰਜਨੁ ਹਰਿ ਅਗਮੁ; ਕਿਆ ਕਹਿ ਗੁਣ ਗਾਈਐ ॥

nirankaar niranjan har agam; kiaa keh gun gaaeeai |

Punjabi

ਉਹ ਸਰੂਪ-ਰਹਿਤ, ਪਵਿੱਤ੍ਰ ਅਤੇ ਪਹੁੰਚ ਤੋਂ ਪਰੇ ਪ੍ਰਭੂ ਹੈ। ਉਸ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਦਾ ਇਨਸਾਨ ਵਰਣਨ ਦੇ ਗਾਇਨ ਕਰੇ?

Bhai Manmohan Singh (Shabad OS, CC BY-SA)

English

The Lord is formless, immaculate and inaccessible; which of His Virtues should we speak of and sing?

Dr. Sant Singh Khalsa (Shabad OS, CC BY-SA)
Ang 644 · Line 16

ਜਿਸੁ ਆਪਿ ਬੁਝਾਏ ਆਪਿ; ਸੁ ਹਰਿ ਮਾਰਗਿ ਪਾਈਐ ॥

jis aap bujhaae aap; su har maarag paaeeai |

Punjabi

ਜਿਸ ਨੂੰ ਪ੍ਰਭੂ ਖੁਦ ਬਖੁਦ ਹੀ ਦਰਸਾਉਂਦਾ ਹੈ, ਕੇਵਲ ਓਹੀ ਵਾਹਿਗੁਰੂ ਦੇ ਰਸਤੇ ਤੇ ਟੁਰਦਾ ਹੈ।

Bhai Manmohan Singh (Shabad OS, CC BY-SA)

English

They alone walk on the Lord's Path, whom the Lord Himself instructs.

Dr. Sant Singh Khalsa (Shabad OS, CC BY-SA)
Ang 644 · Line 17

ਗੁਰਿ ਪੂਰੈ ਵੇਖਾਲਿਆ; ਗੁਰ ਸੇਵਾ ਪਾਈਐ ॥੪॥

gur poorai vekhaaliaa; gur sevaa paaeeai |4|

Punjabi

ਪੂਰਨ ਗੁਰਾਂ ਨੇ ਮੈਨੂੰ ਪ੍ਰਭੂ ਵਿਖਾਲ ਦਿੱਤਾ ਹੈ। ਗੁਰਾਂ ਦੀ ਘਾਲ ਕਮਾਉਣ ਰਾਹੀਂ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

The Perfect Guru has revealed Him to me; serving the Guru, He is found. ||4||

Dr. Sant Singh Khalsa (Shabad OS, CC BY-SA)
Ang 644 · Line 18

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 644 · Line 19

ਜਿਉ ਤਨੁ ਕੋਲੂ ਪੀੜੀਐ; ਰਤੁ ਨ ਭੋਰੀ ਡੇਹਿ ॥

jiau tan koloo peerreeai; rat na bhoree ddehi |

Punjabi

ਜਿਸ ਤਰ੍ਹਾਂ ਕਿ ਮੇਰਾ ਸਰੀਰ ਤੇਲ ਕੱਢਣ ਵਾਲੇ ਜੰਤ੍ਰ ਵਿੱਚ ਪੀੜਿਆ ਗਿਆ ਹੁੰਦਾ ਹੈ, ਇਸ ਵਿਚੋਂ ਲਹੂ ਦਾ ਇਕ ਤੁਪਕਾ ਭੀ ਨਹੀਂ ਨਿਕਲਦਾ।

Bhai Manmohan Singh (Shabad OS, CC BY-SA)

English

It is as if my body has been crushed in the oil-press, without yielding even a drop of blood;

Dr. Sant Singh Khalsa (Shabad OS, CC BY-SA)
Ang 644 · Line 20

ਜੀਉ ਵੰਞੈ ਚਉ ਖੰਨੀਐ; ਸਚੇ ਸੰਦੜੈ ਨੇਹਿ ॥

jeeo vanyai chau khaneeai; sache sandarrai nehi |

Punjabi

ਆਪਣੀ ਜਿੰਦੜੀ ਮੈਂ ਆਪਣੇ ਸੱਚੇ ਸੁਆਮੀ ਦੀ ਪ੍ਰੀਤ ਖਾਤਰ ਚਾਰ ਟੋਟੇ ਕਰਦਾ ਹਾਂ।

Bhai Manmohan Singh (Shabad OS, CC BY-SA)

English

it is as if my soul has been cut apart into pieces for the sake of the Love of the True Lord;

Dr. Sant Singh Khalsa (Shabad OS, CC BY-SA)
Ang 644 · Line 21

ਨਾਨਕ. ਮੇਲੁ ਨ ਚੁਕਈ; ਰਾਤੀ ਅਤੈ ਡੇਹ ॥੧॥

naanak. mel na chukee; raatee atai ddeh |1|

Punjabi

ਇਸ ਤਰ੍ਹਾਂ ਮੇਰਾ ਸਾਈਂ ਨਾਲ ਮਿਲਾਪ ਰੈਣ ਅਤੇ ਦਿਹੁੰ ਬੰਦ ਨਹੀਂ ਹੋਵੇਗਾ, ਹੇ ਨਾਨਕ!

Bhai Manmohan Singh (Shabad OS, CC BY-SA)

English

O Nanak, still, night and day, my Union with the Lord is not broken. ||1||

Dr. Sant Singh Khalsa (Shabad OS, CC BY-SA)
Ang 644 · Line 22

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 644 · Line 23

ਸਜਣੁ ਮੈਡਾ ਰੰਗੁਲਾ; ਰੰਗੁ ਲਾਏ ਮਨੁ ਲੇਇ ॥

sajan maiddaa rangulaa; rang laae man lee |

Punjabi

ਮੇਰਾ ਮਿੱਤ੍ਰ ਖੁਸ਼ਬਾਸ਼ ਹੈ। ਉਹ ਆਪਣੀ ਪ੍ਰੀਤ ਪ੍ਰਦਾਨ ਕਰਦਾ ਹੈ ਅਤੇ ਮੇਰੀ ਜਿੰਦੜੀ ਨੂੰ ਮੋਹ ਲੈਂਦਾ ਹੈ।

Bhai Manmohan Singh (Shabad OS, CC BY-SA)

English

My Friend is so full of joy and love; He colors my mind with the color of His Love,

Dr. Sant Singh Khalsa (Shabad OS, CC BY-SA)
Ang 644 · Line 24

ਜਿਉ ਮਾਜੀਠੈ ਕਪੜੇ; ਰੰਗੇ ਭੀ ਪਾਹੇਹਿ ॥

jiau maajeetthai kaparre; range bhee paahehi |

Punjabi

ਜਿਸ ਤਰ੍ਹਾਂ ਕਿ ਲਾਗ ਲਾ ਕੇ ਮਜੀਠ ਨਾਲ ਕੱਪੜੇ ਰੰਗੇ ਜਾਂਦੇ ਹਨ।

Bhai Manmohan Singh (Shabad OS, CC BY-SA)

English

like the fabric which is treated to retain the color of the dye.

Dr. Sant Singh Khalsa (Shabad OS, CC BY-SA)
Ang 644 · Line 25

ਨਾਨਕ. ਰੰਗੁ ਨ ਉਤਰੈ; ਬਿਆ. ਨ ਲਗੈ ਕੇਹ ॥੨॥

naanak. rang na utarai; biaa. na lagai keh |2|

Punjabi

ਨਾਨਕ, ਇਹ ਰੰਗ ਲਹਿੰਦਾ ਨਹੀਂ ਅਤੇ ਕੋਈ ਹੋਰ ਰੰਗ ਮੇਰੀ ਜਿੰਦੜੀ ਨੂੰ ਨਹੀਂ ਚੜ੍ਹਦਾ।

Bhai Manmohan Singh (Shabad OS, CC BY-SA)

English

O Nanak, this color does not depart, and no other color can be imparted to this fabric. ||2||

Dr. Sant Singh Khalsa (Shabad OS, CC BY-SA)
Ang 644 · Line 26

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 644 · Line 27

ਹਰਿ ਆਪਿ ਵਰਤੈ ਆਪਿ; ਹਰਿ ਆਪਿ ਬੁਲਾਇਦਾ ॥

har aap varatai aap; har aap bulaaeidaa |

Punjabi

ਸੁਆਮੀ ਖੁਦ-ਬ-ਖੁਦ ਹੀ ਸਾਰਿਆਂ ਅੰਦਰ ਵਿਆਪਕ ਹੈ ਤੇ ਹਰੀ ਖੁਦ ਹੀ ਬੰਦੇ ਪਾਸੋਂ ਆਪਣੇ ਨਾਮ ਦਾ ਉਚਾਰਨ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

The Lord Himself is pervading everywhere; the Lord Himself causes us to chant His Name.

Dr. Sant Singh Khalsa (Shabad OS, CC BY-SA)
Ang 644 · Line 28

ਹਰਿ ਆਪੇ ਸ੍ਰਿਸਟਿ ਸਵਾਰਿ; ਸਿਰਿ ਧੰਧੈ ਲਾਇਦਾ ॥

har aape srisatt savaar; sir dhandhai laaeidaa |

Punjabi

ਆਪ ਹੀ ਰਚਨਾ ਨੂੰ ਰਚ ਕੇ ਸੁਆਮੀ ਹਰ ਜਣੇ ਨੂੰ ਕੰਮ-ਕਾਜ ਲਾਉਂਦਾ ਹੈ।

Bhai Manmohan Singh (Shabad OS, CC BY-SA)

English

The Lord Himself created the creation; He commits all to their tasks.

Dr. Sant Singh Khalsa (Shabad OS, CC BY-SA)
Ang 644 · Line 29

ਇਕਨਾ ਭਗਤੀ ਲਾਇ; ਇਕਿ ਆਪਿ ਖੁਆਇਦਾ ॥

eikanaa bhagatee laae; ik aap khuaaeidaa |

Punjabi

ਕਈਆਂ ਨੂੰ ਉਹ ਆਪਣੀ ਪ੍ਰੇਮਮਈ ਸੇਵਾ ਵਿੱਚ ਜੋੜ ਦਿੰਦਾ ਹੈ ਤੇ ਕਈਆਂ ਨੂੰ ਉਹ ਖੁਦ ਕੁਰਾਹੇ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He engages some in devotional worship, and others, He causes to stray.

Dr. Sant Singh Khalsa (Shabad OS, CC BY-SA)
Ang 644 · Line 30

ਇਕਨਾ ਮਾਰਗਿ ਪਾਇ; ਇਕਿ ਉਝੜਿ ਪਾਇਦਾ ॥

eikanaa maarag paae; ik ujharr paaeidaa |

Punjabi

ਕਈਆਂ ਨੂੰ ਉਹ ਠੀਕ ਰਾਹੇ ਪਾਉਂਦਾ ਹੈ ਅਤੇ ਕਈਆਂ ਨੂੰ ਉਹ ਬੀਆਬਾਨ ਅੰਦਰ ਧੱਕ ਦਿੰਦਾ ਹੈ।

Bhai Manmohan Singh (Shabad OS, CC BY-SA)

English

He places some on the Path, while He leads others into the wilderness.

Dr. Sant Singh Khalsa (Shabad OS, CC BY-SA)
Ang 644 · Line 31

ਜਨੁ ਨਾਨਕੁ. ਨਾਮੁ ਧਿਆਏ; ਗੁਰਮੁਖਿ ਗੁਣ ਗਾਇਦਾ ॥੫॥

jan naanak. naam dhiaae; guramukh gun gaaeidaa |5|

Punjabi

ਗੁਰਾਂ ਦੇ ਰਾਹੀਂ ਗੋਲਾ ਨਾਨਕ ਨਾਮ ਦਾ ਸਿਮਰਨ ਕਰਦਾ ਹੈ ਅਤੇ ਵਾਹਿਗੁਰੂ ਦਾ ਜੱਸ ਗਾਉਦਾ ਹੈ।

Bhai Manmohan Singh (Shabad OS, CC BY-SA)

English

Servant Nanak meditates on the Naam, the Name of the Lord; as Gurmukh, he sings the Glorious Praises of the Lord. ||5||

Dr. Sant Singh Khalsa (Shabad OS, CC BY-SA)
Ang 644 · Line 32

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 644 · Line 33

ਸਤਿਗੁਰ ਕੀ ਸੇਵਾ ਸਫਲੁ ਹੈ; ਜੇ ਕੋ ਕਰੇ ਚਿਤੁ ਲਾਇ ॥

satigur kee sevaa safal hai; je ko kare chit laae |

Punjabi

ਫਲਦਾਇਕ ਹੈ ਸੱਚੇ ਗੁਰਾਂ ਦੀ ਘਾਲ, ਜੇਕਰ ਕੋਈ ਜਣਾ ਆਪਣਾ ਮਨ ਲਾ ਕੇ ਇਸ ਨੂੰ ਕਮਾਵੇ।

Bhai Manmohan Singh (Shabad OS, CC BY-SA)

English

Service to the True Guru is fruitful and rewarding, if one performs it with his mind focused on it.

Dr. Sant Singh Khalsa (Shabad OS, CC BY-SA)
Ang 644 · Line 34

ਮਨਿ ਚਿੰਦਿਆ ਫਲੁ ਪਾਵਣਾ; ਹਉਮੈ ਵਿਚਹੁ ਜਾਇ ॥

man chindiaa fal paavanaa; haumai vichahu jaae |

Punjabi

ਚਿੱਤ-ਚਾਹੁੰਦੀਆਂ ਮੁਰਾਦਾਂ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਹੰਕਾਰ ਅੰਦਰੋਂ ਦੂਰ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

The fruits of the mind's desires are obtained, and egotism departs from within.

Dr. Sant Singh Khalsa (Shabad OS, CC BY-SA)
Ang 644 · Line 35

ਬੰਧਨ ਤੋੜੈ ਮੁਕਤਿ ਹੋਇ; ਸਚੇ ਰਹੈ ਸਮਾਇ ॥

bandhan torrai mukat hoe; sache rahai samaae |

Punjabi

ਐਸਾ ਪੁਰਸ਼ ਆਪਣੇ ਜੂੜ ਕੱਟ ਸੁੱਟਦਾ ਹੈ, ਮੋਖਸ਼ ਹੋ ਜਾਂਦਾ ਹੈ ਤੇ ਸੱਚੇ ਸਾਈਂ ਅੰਦਰ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

His bonds are broken, and he is liberated; he remains absorbed in the True Lord.

Dr. Sant Singh Khalsa (Shabad OS, CC BY-SA)
Ang 644 · Line 36

ਇਸੁ ਜਗ ਮਹਿ ਨਾਮੁ ਅਲਭੁ ਹੈ; ਗੁਰਮੁਖਿ ਵਸੈ ਮਨਿ ਆਇ ॥

eis jag meh naam alabh hai; guramukh vasai man aae |

Punjabi

ਇਸ ਸੰਸਾਰ ਅੰਦਰ ਮੁਸ਼ਕਿਲ ਨਾਲ ਹੱਥ ਲੱਗਣ ਵਾਲਾ ਹੈ ਨਾਮ। ਗੁਰਾਂ ਦੇ ਰਾਹੀਂ ਇਹ ਚਿੱਤ ਵਿੱਚ ਆਕੇ ਟਿਕ ਜਾਂਦਾ ਹੈ।

Bhai Manmohan Singh (Shabad OS, CC BY-SA)

English

It is so difficult to obtain the Naam in this world; it comes to dwell in the mind of the Gurmukh.

Dr. Sant Singh Khalsa (Shabad OS, CC BY-SA)
Ang 644 · Line 37

ਨਾਨਕ. ਜੋ ਗੁਰੁ ਸੇਵਹਿ ਆਪਣਾ; ਹਉ ਤਿਨ ਬਲਿਹਾਰੈ ਜਾਉ ॥੧॥

naanak. jo gur seveh aapanaa; hau tin balihaarai jaau |1|

Punjabi

ਨਾਨਕ ਜਿਹੜਾ ਆਪਣੇ ਗੁਰੂ ਦੀ ਟਹਿਲ ਕਮਾਉਂਦਾ ਹੈ, ਉਸ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

Bhai Manmohan Singh (Shabad OS, CC BY-SA)

English

O Nanak, I am a sacrifice to one who serves his True Guru. ||1||

Dr. Sant Singh Khalsa (Shabad OS, CC BY-SA)
Ang 644 · Line 38

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 644 · Line 39

ਮਨਮੁਖ ਮੰਨੁ ਅਜਿਤੁ ਹੈ; ਦੂਜੈ ਲਗੈ ਜਾਇ ॥

manamukh man ajit hai; doojai lagai jaae |

Punjabi

ਅਧਰਮੀ ਦਾ ਮਨੂਆ ਹੋੜਿਆ ਜਾਣ ਵਾਲਾ ਨਹੀਂ ਉਹ ਹੋਰਸ (ਮਾਇਆ) ਨਾਲ ਜੁੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The mind of the self-willed manmukh is so very stubborn; it is stuck in the love of duality.

Dr. Sant Singh Khalsa (Shabad OS, CC BY-SA)
Ang 644 · Line 40

ਤਿਸ ਨੋ ਸੁਖੁ. ਸੁਪਨੈ ਨਹੀ; ਦੁਖੇ ਦੁਖਿ ਵਿਹਾਇ ॥

tis no sukh. supanai nahee; dukhe dukh vihaae |

Punjabi

ਉਸ ਨੂੰ ਸੁਫਨੇ ਵਿੱਚ ਭੀ ਆਰਾਮ ਨਹੀਂ ਮਿਲਦਾ ਅਤੇ ਉਹ ਆਪਣਾ ਜੀਵਨ ਡਾਢੇ ਕਸ਼ਟ ਅੰਦਰ ਗੁਜ਼ਾਰਦਾ ਹੈ।

Bhai Manmohan Singh (Shabad OS, CC BY-SA)

English

He does not find peace, even in dreams; he passes his life in misery and suffering.

Dr. Sant Singh Khalsa (Shabad OS, CC BY-SA)
Ang 644 · Line 41

ਘਰਿ ਘਰਿ ਪੜਿ ਪੜਿ ਪੰਡਿਤ ਥਕੇ; ਸਿਧ ਸਮਾਧਿ ਲਗਾਇ ॥

ghar ghar parr parr panddit thake; sidh samaadh lagaae |

Punjabi

ਪੰਡਿਤ ਬੂਹੇ ਬੂਹੇ ਉਤੇ ਪੜ੍ਹਦੇ ਤੇ ਵਾਚਦੇ ਹੋਏ ਅਤੇ ਪੂਰਨ ਪੁਰਸ਼ ਤਾੜੀਆਂ ਲਾ ਕੇ ਹਾਰ ਹੰਭ ਗਏ ਹਨ।

Bhai Manmohan Singh (Shabad OS, CC BY-SA)

English

The Pandits have grown weary of going door to door, reading and reciting their scriptures; the Siddhas have gone into their trances of Samaadhi.

Dr. Sant Singh Khalsa (Shabad OS, CC BY-SA)
Ang 644 · Line 42

ਇਹੁ ਮਨੁ ਵਸਿ. ਨ ਆਵਈ; ਥਕੇ ਕਰਮ ਕਮਾਇ ॥

eihu man vas. na aavee; thake karam kamaae |

Punjabi

ਪ੍ਰਾਣੀ ਧਾਰਮਕ ਸੰਸਕਾਰ ਕਰਦੇ ਥੱਕ ਟੁੱਟ ਗਏ ਹਨ, ਪ੍ਰੰਤੂ ਉਨ੍ਹਾਂ ਦਾ ਇਹ ਮਨ ਕਾਬੂ ਵਿੱਚ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

This mind cannot be controlled; they are tired of performing religious rituals.

Dr. Sant Singh Khalsa (Shabad OS, CC BY-SA)
Ang 644 · Line 43

ਭੇਖਧਾਰੀ ਭੇਖ ਕਰਿ ਥਕੇ; ਅਠਿਸਠਿ ਤੀਰਥ ਨਾਇ ॥

bhekhadhaaree bhekh kar thake; atthisatth teerath naae |

Punjabi

ਭੇਖੀ ਧਾਰਮਕ ਬਸਤ੍ਰ ਪਹਿਨ ਅਤੇ ਅਠਾਹਟ ਧਰਮ ਅਸਥਾਨਾਂ ਤੇ ਇਸ਼ਨਾਨ ਕਰ ਕੇ ਹੰਭ ਗਏ ਹਨ।

Bhai Manmohan Singh (Shabad OS, CC BY-SA)

English

The impersonators have grown weary of wearing false costumes, and bathing at the sixty-eight sacred shrines.

Dr. Sant Singh Khalsa (Shabad OS, CC BY-SA)