Ang 645
ਮਨ ਕੀ ਸਾਰ. ਨ ਜਾਣਨੀ; ਹਉਮੈ ਭਰਮਿ ਭੁਲਾਇ ॥
man kee saar. na jaananee; haumai bharam bhulaae |
Punjabi
ਉਹ ਆਪਣੇ ਮਨ ਦੀ ਅਵਸਥਾ ਨੂੰ ਨਹੀਂ ਸਮਝਦੇ ਅਤੇ ਉਨ੍ਹਾਂ ਨੂੰ ਹੰਗਤਾ ਦੇ ਸੰਦੇਹ ਨੇ ਗੁੰਮਰਾਹ ਕੀਤਾ ਹੋਇਆ ਹੈ।
English
They do not know the state of their own minds; they are deluded by doubt and egotism.
ਗੁਰ ਪਰਸਾਦੀ ਭਉ ਪਇਆ; ਵਡਭਾਗਿ ਵਸਿਆ ਮਨਿ ਆਇ ॥
gur parasaadee bhau peaa; vaddabhaag vasiaa man aae |
Punjabi
ਗੁਰਾਂ ਦੀ ਦਇਆ ਦੁਆਰਾ ਰੱਬ ਦਾ ਡਰ ਪ੍ਰਾਪਤ ਹੁੰਦਾ ਹੈ ਅਤੇ ਪਰਮ ਚੰਗੇ ਭਾਗਾਂ ਦੁਆਰਾ ਰੱਬ ਆ ਕੇ ਚਿੱਤ ਵਿੱਚ ਟਿਕ ਜਾਂਦਾ ਹੈ।
English
By Guru's Grace, the Fear of God is obtained; by great good fortune, the Lord comes to abide in the mind.
ਭੈ ਪਇਐ ਮਨੁ ਵਸਿ ਹੋਆ; ਹਉਮੈ ਸਬਦਿ ਜਲਾਇ ॥
bhai peiai man vas hoaa; haumai sabad jalaae |
Punjabi
ਜਦ ਸਾਈਂ ਦਾ ਡਰ ਪ੍ਰਾਪਤ ਹੋ ਜਾਂਦਾ ਹੈ, ਤਾਂ ਮਨ ਕਾਬੂ ਆ ਜਾਂਦਾ ਹੈ ਅਤੇ ਨਾਮ ਦੇ ਰਾਹੀਂ ਹੰਗਤਾ ਸੜ ਬਲ ਜਾਂਦੀ ਹੈ।
English
When the Fear of God comes, the mind is restrained, and through the Word of the Shabad, the ego is burnt away.
ਸਚਿ ਰਤੇ ਸੇ ਨਿਰਮਲੇ; ਜੋਤੀ ਜੋਤਿ ਮਿਲਾਇ ॥
sach rate se niramale; jotee jot milaae |
Punjabi
ਪਵਿੱਤਰ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਨੂਰ ਪਰਮ ਨੂਰ ਵਿੱਚ ਮਿਲ ਜਾਂਦਾ ਹੈ।
English
Those who are imbued with Truth are immaculate; their light merges in the Light.
ਸਤਿਗੁਰਿ ਮਿਲਿਐ ਨਾਉ ਪਾਇਆ; ਨਾਨਕ. ਸੁਖਿ ਸਮਾਇ ॥੨॥
satigur miliai naau paaeaa; naanak. sukh samaae |2|
Punjabi
ਸੱਚੇ ਗੁਰਾਂ ਨੂੰ ਮਿਲ ਕੇ ਪ੍ਰਾਣੀ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਅਤੇ ਉਹ ਸੁੱਖ ਅੰਦਰ ਲੀਨ ਹੋ ਜਾਂਦਾ ਹੈ।
English
Meeting the True Guru, one obtains the Name; O Nanak, he is absorbed in peace. ||2||
ਪਉੜੀ ॥
paurree |
Punjabi
ਪਉੜੀ।
English
Pauree:
ਏਹ ਭੂਪਤਿ ਰਾਣੇ ਰੰਗ; ਦਿਨ ਚਾਰਿ ਸੁਹਾਵਣਾ ॥
eeh bhoopat raane rang; din chaar suhaavanaa |
Punjabi
ਪਾਤਿਸ਼ਾਹਾਂ ਅਤੇ ਰਾਜਿਆਂ ਦੀਆਂ ਇਹ ਰੰਗ ਰਲੀਆਂ ਚਾਰ ਦਿਹਾੜਿਆਂ ਲਈ ਸੁੰਦਰ ਜਾਪਦੀਆਂ ਹਨ।
English
The pleasures of kings and emperors are pleasing, but they last for only a few days.
ਏਹੁ ਮਾਇਆ ਰੰਗੁ ਕਸੁੰਭ; ਖਿਨ ਮਹਿ ਲਹਿ ਜਾਵਣਾ ॥
ehu maaeaa rang kasunbh; khin meh leh jaavanaa |
Punjabi
ਧਨ-ਦੌਲਤ ਦੀਆਂ ਇਹ ਬਹਾਰਾਂ ਕਸੁੰਭੇ ਦੇ ਫੁਲ ਦੇ ਰੰਗ ਵਰਗੀਆਂ ਹਨ ਜੋ ਇਕ ਮੁਹਤ ਵਿੱਚ ਉਡੱਪੁੱਡ ਜਾਂਦਾ ਹੈ।
English
These pleasures of Maya are like the color of the safflower, which wears off in a moment.
ਚਲਦਿਆ ਨਾਲਿ. ਨ ਚਲੈ; ਸਿਰਿ ਪਾਪ ਲੈ ਜਾਵਣਾ ॥
chaladiaa naal. na chalai; sir paap lai jaavanaa |
Punjabi
ਮਾਇਆ ਚੱਲਦਿਆਂ ਆਦਮੀ ਦੇ ਨਾਲ ਨਹੀਂ ਜਾਂਦੀ। ਉਹ ਗੁਨਾਹਾਂ ਦਾ ਭਾਰ ਆਪਣੇ ਸਿਰ ਉਤੇ ਚੁੱਕ ਕੇ ਲੈ ਜਾਂਦਾ ਹੈ।
English
They do not go with him when he departs; instead, he carries the load of sins upon his head.
ਜਾਂ ਪਕੜਿ ਚਲਾਇਆ ਕਾਲਿ; ਤਾਂ ਖਰਾ ਡਰਾਵਣਾ ॥
jaan pakarr chalaaeaa kaal; taan kharaa ddaraavanaa |
Punjabi
ਜਦ ਮੌਤ ਉਸ ਨੂੰ ਫੜ ਕੇ ਅੱਗੇ ਨੂੰ ਧੱਕਦੀ ਹੈ ਤਦ ਉਹ ਬਹੁਤਾ ਹੀ ਭਿਆਨਕ ਜਾਪਦਾ ਹੈ।
English
When death seizes him, and marches him away, then he looks absolutely hideous.
ਓਹ ਵੇਲਾ ਹਥਿ. ਨ ਆਵੈ; ਫਿਰਿ ਪਛੁਤਾਵਣਾ ॥੬॥
oeh velaa hath. na aavai; fir pachhutaavanaa |6|
Punjabi
ਉਹ ਵਕਤ, ਮੁੜ ਕੇ ਉਸ ਦੇ ਹੱਥ ਨਹੀਂ ਆਉਂਦਾ ਅਤੇ ਉਹ ਆਖਿਰ ਨੂੰ ਅਫਸੋਸ ਕਰਦਾ ਹੈ।
English
That lost opportunity will not come into his hands again, and in the end, he regrets and repents. ||6||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਸਤਿਗੁਰ ਤੇ ਜੋ ਮੁਹ ਫਿਰੇ; ਸੇ ਬਧੇ ਦੁਖ ਸਹਾਹਿ ॥
satigur te jo muh fire; se badhe dukh sahaeh |
Punjabi
ਜਿਹੜੇ ਸੱਚੇ ਗੁਰਾਂ ਵੱਲੋਂ ਮੂੰਹ ਮੋੜਦੇ ਹਨ, ਉਹ ਨਰੜੇ ਹੋਏ ਕਸ਼ਟ ਉਠਾਉਂਦੇ ਹਨ।
English
Those who turn their faces away from the True Guru, suffer in sorrow and bondage.
ਫਿਰਿ ਫਿਰਿ ਮਿਲਣੁ. ਨ ਪਾਇਨੀ; ਜੰਮਹਿ ਤੈ ਮਰਿ ਜਾਹਿ ॥
fir fir milan. na paaeinee; jameh tai mar jaeh |
Punjabi
ਮੁੜ ਮੁੜ ਕੇ ਉਹ ਜੰਮਦੇ ਹਨ ਤੇ ਮਰਦੇ ਹਨ ਅਤੇ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦੇ।
English
Again and again, they are born only to die; they cannot meet their Lord.
ਸਹਸਾ ਰੋਗੁ. ਨ ਛੋਡਈ; ਦੁਖ ਹੀ ਮਹਿ ਦੁਖ ਪਾਹਿ ॥
sahasaa rog. na chhoddee; dukh hee meh dukh paeh |
Punjabi
ਉਨ੍ਹਾਂ ਦਾ ਸੰਦੇਹ (ਸੰਸੇ) ਦੀ ਬੀਮਾਰੀ ਦੂਰ ਨਹੀਂ ਹੁੰਦੀ ਅਤੇ ਪੀੜ ਅੰਦਰ ਉਹ ਹੋਰ ਪੀੜ ਪਾਉਂਦੇ ਹਨ।
English
The disease of doubt does not depart, and they find only pain and more pain.
ਨਾਨਕ ਨਦਰੀ ਬਖਸਿ ਲੇਹਿ; ਸਬਦੇ ਮੇਲਿ ਮਿਲਾਹਿ ॥੧॥
naanak nadaree bakhas lehi; sabade mel milaeh |1|
Punjabi
ਨਾਨਕ, ਜੇਕਰ ਮਿਹਰਬਾਨ ਮਾਲਕ ਬੰਦੇ ਨੂੰ ਮਾਫ ਕਰ ਦੇਵੇ ਤਦ ਉਹ ਉਸ ਨੂੰ ਨਾਮ ਦੇ ਮਿਲਾਪ ਵਿੱਚ ਮਿਲਾ ਦਿੰਦਾ ਹੈ।
English
O Nanak, if the Gracious Lord forgives, then one is united in Union with the Word of the Shabad. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਜੋ ਸਤਿਗੁਰ ਤੇ. ਮੁਹ ਫਿਰੇ; ਤਿਨਾ. ਠਉਰ ਨ ਠਾਉ ॥
jo satigur te. muh fire; tinaa. tthaur na tthaau |
Punjabi
ਜਿਹੜੇ ਸੱਚੇ ਗੁਰਾਂ ਨੂੰ ਪਿੱਠ ਦਿੰਦੇ ਹਨ, ਉਨ੍ਹਾਂ ਨੂੰ ਪਨਾਹ ਦੀ ਕੋਈ ਥਾਂ ਜਾਂ ਜਗ੍ਹਾ ਨਹੀਂ ਮਿਲਦੀ।
English
Those who turn their faces away from the True Guru, shall find no place of rest or shelter.
ਜਿਉ ਛੁਟੜਿ. ਘਰਿ ਘਰਿ ਫਿਰੈ; ਦੁਹਚਾਰਣਿ ਬਦਨਾਉ ॥
jiau chhuttarr. ghar ghar firai; duhachaaran badanaau |
Punjabi
ਉਹ ਬਦਚਲਣ ਤੇ ਮੰਦੀ ਸ਼ੁਹਰਤ ਵਾਲੀ ਛੱਡੀ ਹੋਈ ਤੀਵੀ ਦੀ ਤਰ੍ਹਾਂ ਦੁਆਰੇ ਦੁਆਰੇ ਭਟਕਦੇ ਫਿਰਦੇ ਹਨ।
English
They wander around from door to door, like a woman forsaken, with a bad character and a bad reputation.
ਨਾਨਕ ਗੁਰਮੁਖਿ ਬਖਸੀਅਹਿ; ਸੇ ਸਤਿਗੁਰ ਮੇਲਿ ਮਿਲਾਉ ॥੨॥
naanak guramukh bakhaseeeh; se satigur mel milaau |2|
Punjabi
ਨਾਨਕ, ਪਵਿੱਤ੍ਰ ਪੁਰਸ਼ ਜਿਨ੍ਹਾਂ ਨੂੰ ਮਾਫੀ ਮਿਲ ਜਾਂਦੀ ਹੈ, ਉਹ ਸੱਚੇ ਗੁਰਾਂ ਦੀ ਸੰਗਤ ਨਾਲ ਜੁੜਦੇ ਹਨ।
English
O Nanak, the Gurmukhs are forgiven, and united in Union with the True Guru. ||2||
ਪਉੜੀ ॥
paurree |
Punjabi
ਪਉੜੀ।
English
Pauree:
ਜੋ ਸੇਵਹਿ ਸਤਿ ਮੁਰਾਰਿ; ਸੇ ਭਵਜਲ ਤਰਿ ਗਇਆ ॥
jo seveh sat muraar; se bhavajal tar geaa |
Punjabi
ਜਿਹੜੇ ਮੁਰ ਰਾਖਸ਼ ਨੂੰ ਮਾਰਨ ਵਾਲੇ ਸੱਚੇ ਸੁਆਮੀ (ਪ੍ਰੂਭੂ) ਦੀ ਸੇਵਾ ਕਰਦੇ ਹਨ, ਉਹ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
English
Those who serve the True Lord, the Destroyer of ego, cross over the terrifying world-ocean.
ਜੋ ਬੋਲਹਿ ਹਰਿ ਹਰਿ ਨਾਉ; ਤਿਨ ਜਮੁ ਛਡਿ ਗਇਆ ॥
jo boleh har har naau; tin jam chhadd geaa |
Punjabi
ਜਿਹੜੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਮੌਤ ਦਾ ਦੂਤ ਉਨ੍ਹਾਂ ਤੋਂ ਪਰੇ ਹੱਟ ਜਾਂਦਾ ਹੈ।
English
Those who chant the Name of the Lord, Har, Har, are passed over by the Messenger of Death.
ਸੇ ਦਰਗਹ ਪੈਧੇ ਜਾਹਿ; ਜਿਨਾ ਹਰਿ ਜਪਿ ਲਇਆ ॥
se daragah paidhe jaeh; jinaa har jap leaa |
Punjabi
ਜੋ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਉਹ ਇਜ਼ਤ ਆਬਰੂ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦੇ ਹਨ।
English
Those who meditate on the Lord, go to His Court in robes of honor.
ਹਰਿ ਸੇਵਹਿ ਸੇਈ ਪੁਰਖ; ਜਿਨਾ ਹਰਿ ਤੁਧੁ ਮਇਆ ॥
har seveh seee purakh; jinaa har tudh meaa |
Punjabi
ਕੇਵਲ ਓਹੀ ਪੁਰਸ਼ ਤੇਰੀ ਘਾਲ ਕਮਾਉਂਦੇ ਹਨ, ਹੇ ਵਾਹਿਗੁਰੂ, ਜਿਨ੍ਹਾਂ ਉਤੇ ਤੇਰੀ ਰਹਿਮਤ ਹੈ।
English
They alone serve You, O Lord, whom You bless with Grace.
ਗੁਣ ਗਾਵਾ ਪਿਆਰੇ ਨਿਤ; ਗੁਰਮੁਖਿ. ਭ੍ਰਮ ਭਉ ਗਇਆ ॥੭॥
gun gaavaa piaare nit; guramukh. bhram bhau geaa |7|
Punjabi
ਮੇਰੇ ਪ੍ਰੀਤਮਾ! ਮੈਂ ਸਦੀਵ ਹੀ ਤੇਰਾ ਜੱਸ ਗਾਉਂਦਾ ਹਾਂ। ਗੁਰਾਂ ਦੇ ਰਾਹੀਂ ਮੇਰਾ ਸੰਦੇਹ ਤੇ ਡਰ ਦੂਰ ਹੋ ਗਏ ਹਨ।
English
I sing continually Your Glorious Praises, O Beloved; as Gurmukh, my doubts and fears have been dispelled. ||7||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਥਾਲੈ ਵਿਚਿ. ਤੈ ਵਸਤੂ ਪਈਓ; ਹਰਿ ਭੋਜਨੁ ਅੰਮ੍ਰਿਤੁ ਸਾਰੁ ॥
thaalai vich. tai vasatoo peeo; har bhojan amrit saar |
Punjabi
ਥਾਲ ਅੰਦਰ ਤਿੰਨ ਚੀਜ਼ਾਂ, ਸਤਿ, ਸੰਤੋਖ ਅਤੇ ਸਿਮਰਨ ਪਾਈਆਂ ਹੋਈਆਂ ਹਨ। ਇਹ ਸੁਆਮੀ ਦਾ ਸ੍ਰੇਸ਼ਟ ਅੰਮ੍ਰਿਤ ਖਾਣਾ ਹੈ।
English
Upon the plate, three things have been placed; this is the sublime, ambrosial food of the Lord.
ਜਿਤੁ ਖਾਧੈ ਮਨੁ ਤ੍ਰਿਪਤੀਐ; ਪਾਈਐ ਮੋਖ ਦੁਆਰੁ ॥
jit khaadhai man tripateeai; paaeeai mokh duaar |
Punjabi
ਜਿਸ ਨੂੰ ਖਾਣ ਦੁਆਰਾ ਆਤਮਾ ਰੱਜ ਜਾਂਦੀ ਹੈ ਅਤੇ ਮੁਕਤੀ ਦਾ ਦਰਵਾਜਾ ਪ੍ਰਾਪਤ ਹੋ ਜਾਂਦਾ ਹੈ।
English
Eating this, the mind is satisfied, and the Door of Salvation is found.
ਇਹੁ ਭੋਜਨੁ ਅਲਭੁ ਹੈ ਸੰਤਹੁ; ਲਭੈ ਗੁਰ ਵੀਚਾਰਿ ॥
eihu bhojan alabh hai santahu; labhai gur veechaar |
Punjabi
ਇਹ ਖਾਣਾ ਬੜੀ ਮੁਸ਼ਕਿਲ ਨਾਲ ਹੱਥ ਲੱਗਦਾ ਹੈ, ਹੇ ਸੰਤੋ! ਗੁਰਬਾਣੀ ਨੂੰ ਸੋਚਣ ਸਮਝਣ ਦੁਆਰਾ ਇਹ ਪਾਇਆ ਜਾਂਦਾ ਹੈ।
English
It is so difficult to obtain this food, O Saints; it is obtained only by contemplating the Guru.
ਏਹ ਮੁਦਾਵਣੀ. ਕਿਉ ਵਿਚਹੁ ਕਢੀਐ; ਸਦਾ ਰਖੀਐ ਉਰਿ ਧਾਰਿ ॥
eeh mudaavanee. kiau vichahu kadteeai; sadaa rakheeai ur dhaar |
Punjabi
ਪ੍ਰਭੂ ਦੇ ਨਾਮ ਦੀ ਇਸ ਬੁਝਾਰਤ ਨੂੰ ਆਪਾਂ ਆਪਣੇ ਹਿਰਦਿਉ ਕਿਉਂ ਬਾਹਰ ਕਰੀਏ? ਆਪਾਂ ਨੂੰ ਹਮੇਸ਼ਾਂ ਇਸ ਨੂੰ ਆਪਣੇ ਦਿਲ ਵਿੱਚ ਰੱਖਣਾ ਚਾਹੀਦਾ ਹੈ।
English
Why should we cast this riddle out of our minds? We should keep it ever enshrined in our hearts.
ਏਹ ਮੁਦਾਵਣੀ. ਸਤਿਗੁਰੂ ਪਾਈ; ਗੁਰਸਿਖਾ ਲਧੀ ਭਾਲਿ ॥
eeh mudaavanee. satiguroo paaee; gurasikhaa ladhee bhaal |
Punjabi
ਇਹ ਮਸਲਾ ਸਤਿਗੁਰਾਂ ਨੇ ਪਾਇਆ ਹੈ। ਇਸ ਦਾ ਹੱਲ ਗੁਰੂ ਦੇ ਸਿੱਖਾਂ ਨੇ ਖੋਜ ਭਾਲ ਮਗਰੋਂ ਲੱਭ ਲਿਆ ਹੈ।
English
The True Guru has posed this riddle. The Guru's Sikhs have found its solution.
ਨਾਨਕ. ਜਿਸੁ ਬੁਝਾਏ ਸੁ ਬੁਝਸੀ; ਹਰਿ ਪਾਇਆ ਗੁਰਮੁਖਿ ਘਾਲਿ ॥੧॥
naanak. jis bujhaae su bujhasee; har paaeaa guramukh ghaal |1|
Punjabi
ਨਾਨਕ, ਜਿਸ ਨੂੰ ਗੁਰੂ ਜੀ ਦਰਸਾਉਂਦੇ ਹਨ, ਓਹੀ ਇਸ ਬੁਝਾਰਤ ਨੂੰ ਸਮਝਦਾ ਹੈ। ਕਰੜੀ ਸੇਵਾ ਰਾਹੀਂ ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦੇ ਹਨ।
English
O Nanak, he alone understands this, whom the Lord inspires to understand. The Gurmukhs work hard, and find the Lord. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਜੋ ਧੁਰਿ ਮੇਲੇ. ਸੇ ਮਿਲਿ ਰਹੇ; ਸਤਿਗੁਰ ਸਿਉ ਚਿਤੁ ਲਾਇ ॥
jo dhur mele. se mil rahe; satigur siau chit laae |
Punjabi
ਜਿਨ੍ਹਾਂ ਨੂੰ ਆਦੀ ਪ੍ਰਭੂ ਮਿਲਾਉਂਦਾ ਹੈ, ਉਹ ਉਸ ਨਾਲ ਮਿਲੇ ਰਹਿੰਦੇ ਹਨ। ਉਹ ਆਪਣੇ ਮਨ ਨੂੰ ਸੱਚੇ ਗੁਰਾਂ ਨਾਲ ਜੋੜਦੇ ਹਨ।
English
Those whom the Primal Lord unites, remain in Union with Him; they focus their consciousness on the True Guru.
ਆਪਿ ਵਿਛੋੜੇਨੁ. ਸੇ ਵਿਛੁੜੇ; ਦੂਜੈ ਭਾਇ ਖੁਆਇ ॥
aap vichhorren. se vichhurre; doojai bhaae khuaae |
Punjabi
ਜਿਨ੍ਹਾਂ ਨੂੰ ਖੁਦ ਸਾਈਂ ਵਿਛੋੜਦਾ ਹੈ, ਉਹ ਉਸ ਨਾਲੋਂ ਵਿਛੜੇ ਰਹਿੰਦੇ ਹਨ। ਦਵੈਤ-ਭਾਵ ਦੇ ਰਾਹੀਂ ਉਹ ਬਰਬਾਦ ਹੋ ਜਾਂਦੇ ਹਨ।
English
Those whom the Lord Himself separates, remain separated; in the love of duality, they are ruined.
ਨਾਨਕ. ਵਿਣੁ ਕਰਮਾ ਕਿਆ ਪਾਈਐ; ਪੂਰਬਿ ਲਿਖਿਆ ਕਮਾਇ ॥੨॥
naanak. vin karamaa kiaa paaeeai; poorab likhiaa kamaae |2|
Punjabi
ਨਾਨਕ, ਹਰੀ ਦੀ ਮਿਹਰ ਬਾਝੋਂ ਕੀ ਪ੍ਰਾਪਤ ਹੋ ਸਕਦਾ ਹੈ? ਪ੍ਰਾਣੀ ਉਹੀ ਕੁਛ ਕਮਾਉਂਦਾ ਹੈ, ਜੋ ਉਸ ਲਈ ਮੁੱਢ ਤੋਂ ਲਿਖਿਆ ਹੋਇਆ ਹੈ।
English
O Nanak, without good karma, what can anyone obtain? He earns what he is pre-destined to receive. ||2||
ਪਉੜੀ ॥
paurree |
Punjabi
ਪਉੜੀ।
English
Pauree:
ਬਹਿ ਸਖੀਆ ਜਸੁ ਗਾਵਹਿ; ਗਾਵਣਹਾਰੀਆ ॥
beh sakheea jas gaaveh; gaavanahaareea |
Punjabi
ਇਕੱਠੀਆਂ ਬੈਠ ਕੇ ਗਾਉਣ ਵਾਲੀਆਂ ਸਹੇਲੀਆਂ (ਗੁਰਮੁੱਖ ਲੋਕ) ਪ੍ਰਭੂ ਦੀ ਕੀਰਤੀ ਗਾਉਂਦੀਆਂ ਹਨ।
English
Sitting together, the companions sing the Songs of the Lord's Praises.
ਹਰਿ ਨਾਮੁ ਸਲਾਹਿਹੁ ਨਿਤ; ਹਰਿ ਕਉ ਬਲਿਹਾਰੀਆ ॥
har naam salaahihu nit; har kau balihaareea |
Punjabi
ਉਹ ਸਦਾ ਵਾਹਿਗੁਰੂ ਦੀ ਸਿਫ਼ਤ ਕਰਦੀਆਂ ਹਨ ਅਤੇ ਵਾਹਿਗੁਰੂ ਉਤੋਂ ਕੁਰਬਾਨ ਜਾਂਦੀਆਂ ਹਨ।
English
They praise the Lord's Name continually; they are a sacrifice to the Lord.
ਜਿਨੀ ਸੁਣਿ ਮੰਨਿਆ ਹਰਿ ਨਾਉ; ਤਿਨਾ ਹਉ ਵਾਰੀਆ ॥
jinee sun maniaa har naau; tinaa hau vaareea |
Punjabi
ਸੋ ਸੁਆਮੀ ਦੇ ਨਾਮ ਨੂੰ ਸੁਣਦੇ ਅਤੇ ਉਸ ਵਿੱਚ ਭਰੋਸਾ ਧਾਰਦੇ ਹਨ, ਉਨ੍ਹਾਂ ਤੋਂ ਮੈਂ ਬਲਿਹਾਰਨੇ ਵੰਞਦਾ ਹਾਂ।
English
Those who hear, and believe in the Lord's Name, to them I am a sacrifice.
ਗੁਰਮੁਖੀਆ ਹਰਿ ਮੇਲੁ; ਮਿਲਾਵਣਹਾਰੀਆ ॥
guramukheea har mel; milaavanahaareea |
Punjabi
ਹੇ ਵਾਹਿਗੁਰੂ! ਮੈਨੂੰ ਪਵਿੱਤਰ ਸਹੇਲੀਆਂ ਨਾਲ ਮਿਲਾ ਦੇ, ਜੋ ਮੈਨੂੰ ਤੇਰੇ ਨਾਲ ਮਿਲਾਉਣ ਲਈ ਸਮਰਥ ਹਨ।
English
O Lord, let me unite with the Gurmukhs, who are united with You.
ਹਉ ਬਲਿ ਜਾਵਾ ਦਿਨੁ ਰਾਤਿ; ਗੁਰ ਦੇਖਣਹਾਰੀਆ ॥੮॥
hau bal jaavaa din raat; gur dekhanahaareea |8|
Punjabi
ਦਿਹੁੰ ਰੈਣ ਮੈਂ ਉਨ੍ਹਾਂ ਉਤੋਂ ਸਦਕੇ ਜਾਂਦੀ ਹਾਂ, ਜੋ ਆਪਣੇ ਗੁਰਦੇਵ ਜੀ ਨੂੰ ਵੇਖਦੀਆਂ ਹਨ।
English
I am a sacrifice to those who, day and night, behold their Guru. ||8||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl: