Ang 646
ਵਿਣੁ ਨਾਵੈ. ਸਭਿ ਭਰਮਦੇ; ਨਿਤ ਜਗਿ ਤੋਟਾ ਸੈਸਾਰਿ ॥
vin naavai. sabh bharamade; nit jag tottaa saisaar |
Punjabi
ਨਾਮ ਦੇ ਬਗੈਰ ਸਾਰੇ ਸਦੀਵ ਹੀ ਦੁਨੀਆ ਅੰਦਰ ਭਟਕਦੇ ਹਨ। ਉਹ ਜਹਾਨ ਵਿੱਚ ਨੁਕਸਾਨ ਉਠਾਉਂਦੇ ਹਨ।
English
Without the Name of the Lord, everyone wanders around the world, losing.
ਮਨਮੁਖਿ ਕਰਮ ਕਮਾਵਣੇ; ਹਉਮੈ ਅੰਧੁ ਗੁਬਾਰੁ ॥
manamukh karam kamaavane; haumai andh gubaar |
Punjabi
ਆਪ-ਹੁਦਰੇ ਪੁਰਸ਼ ਹੰਕਾਰ ਦੇ ਗੂੜ੍ਹੇ ਅਨ੍ਹੇਰੇ ਵਿੱਚ ਕੰਮ ਕਰਦੇ ਹਨ।
English
The self-willed manmukhs do their deeds in the pitch black darkness of egotism.
ਗੁਰਮੁਖਿ ਅੰਮ੍ਰਿਤੁ ਪੀਵਣਾ; ਨਾਨਕ ਸਬਦੁ ਵੀਚਾਰਿ ॥੧॥
guramukh amrit peevanaa; naanak sabad veechaar |1|
Punjabi
ਗੁਰੂ-ਅਨੁਸਾਰੀ, ਨਾਮ ਦਾ ਆਰਾਧਨ ਕਰਨ ਦੁਆਰਾ ਅੰਮ੍ਰਿਤ ਪਾਨ ਕਰਦੇ ਹਨ, ਹੇ ਨਾਨਕ!
English
The Gurmukhs drink in the Ambrosial Nectar, O Nanak, contemplating the Word of the Shabad. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਸਹਜੇ ਜਾਗੈ; ਸਹਜੇ ਸੋਵੈ ॥
sahaje jaagai; sahaje sovai |
Punjabi
ਪਵਿੱਤ੍ਰ ਪੁਰਸ਼ ਆਰਾਮ ਅੰਦਰ ਜਾਗਦਾ ਹੈ ਅਤੇ ਆਰਾਮ ਅੰਦਰ ਹੀ ਸੌਂਦਾ ਹੈ।
English
He wakes in peace, and he sleeps in peace.
ਗੁਰਮੁਖਿ; ਅਨਦਿਨੁ ਉਸਤਤਿ ਹੋਵੈ ॥
guramukh; anadin usatat hovai |
Punjabi
ਰੈਣ ਦਿਹੁੰ ਉਹ ਆਪਣੇ ਸੁਆਮੀ ਦੀ ਸਿਫ਼ਤ ਕਰਦਾ ਹੈ।
English
The Gurmukh praises the Lord night and day.
ਮਨਮੁਖ ਭਰਮੈ; ਸਹਸਾ ਹੋਵੈ ॥
manamukh bharamai; sahasaa hovai |
Punjabi
ਸੰਦੇਹ ਅੰਦਰ ਖੱਚਤ ਹੋਇਆ ਹੋਇਆ ਮਨਮੱਤੀਆ ਭਟਕਦਾ ਫਿਰਦਾ ਹੈ।
English
The self-willed manmukh remains deluded by his doubts.
ਅੰਤਰਿ ਚਿੰਤਾ; ਨੀਦ. ਨ ਸੋਵੈ ॥
antar chintaa; need. na sovai |
Punjabi
ਉਸ ਦੇ ਅੰਦਰ ਫਿਕਰ ਚਿੰਤਾ ਹੈ ਅਤੇ ਉਹ ਆਰਾਮ ਦੀ ਨੀਂਦੇ ਨਹੀਂ ਸੌਂਦਾ।
English
He is filled with anxiety, and he cannot even sleep.
ਗਿਆਨੀ ਜਾਗਹਿ; ਸਵਹਿ ਸੁਭਾਇ ॥
giaanee jaageh; saveh subhaae |
Punjabi
ਬ੍ਰਹਮ ਬੇਤੇ ਸ਼ਾਂਤੀ ਅੰਦਰ ਜਾਗਦੇ ਤੇ ਸੌਂਦੇ ਹਨ।
English
The spiritually wise wake and sleep in peace.
ਨਾਨਕ; ਨਾਮਿ ਰਤਿਆ ਬਲਿ ਜਾਉ ॥੨॥
naanak; naam ratiaa bal jaau |2|
Punjabi
ਨਾਨਕ, ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹੈ, ਜੋ ਨਾਮ ਨਾਲ ਰੰਗੀਜੇ ਹਨ।
English
Nanak is a sacrifice to those who are imbued with the Naam, the Name of the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਸੇ ਹਰਿ ਨਾਮੁ ਧਿਆਵਹਿ; ਜੋ ਹਰਿ ਰਤਿਆ ॥
se har naam dhiaaveh; jo har ratiaa |
Punjabi
ਕੇਵਲ ਓਂਹੀ ਰੱਬ ਦੇ ਨਾਮ ਦਾ ਸਿਮਰਨ ਕਰਦੇ ਹਨ, ਜੋ ਵਾਹਿਗੁਰੂ ਦੇ ਨਾਲ ਰੰਗੇ ਹੋਏ ਹਨ।
English
They alone meditate on the Lord's Name, who are imbued with the Lord.
ਹਰਿ ਇਕੁ ਧਿਆਵਹਿ ਇਕੁ; ਇਕੋ ਹਰਿ ਸਤਿਆ ॥
har ik dhiaaveh ik; iko har satiaa |
Punjabi
ਉਹ ਇਕ ਵਾਹਿਗੁਰੂ ਦਾ ਹੀ ਚਿੰਤਨ ਕਰਦੇ ਹਨ। ਕੇਵਲ ਇਕ ਸੁਆਮੀ ਹੀ ਸੱਚਾ ਹੈ।
English
They meditate on the One Lord; the One and Only Lord is True.
ਹਰਿ ਇਕੋ ਵਰਤੈ ਇਕੁ; ਇਕੋ ਉਤਪਤਿਆ ॥
har iko varatai ik; iko utapatiaa |
Punjabi
ਕੇਵਲ ਇਕੋ ਵਾਹਿਗੁਰੂ ਹੀ ਸਾਰੇ ਵਿਆਪਕ ਹੋ ਰਿਹਾ ਹੈ। ਕੇਵਲ ਇਕ ਸਾਹਿਬ ਤੋਂ ਹੀ ਸਾਰੀ ਰਚਨਾ ਹੈ।
English
The One Lord is pervading everywhere; the One Lord created the Universe.
ਜੋ ਹਰਿ ਨਾਮੁ ਧਿਆਵਹਿ; ਤਿਨ ਡਰੁ ਸਟਿ ਘਤਿਆ ॥
jo har naam dhiaaveh; tin ddar satt ghatiaa |
Punjabi
ਜੋ ਸੁਆਮੀ ਦੇ ਨਾਮ ਦਾ ਭਜਨ ਕਰਦੇ ਹਨ, ਉਹ ਸਮੂਹ ਭੈ ਨੂੰ ਪਰੇ ਚਲਾ ਮਾਰਦੇ ਹਨ।
English
Those who meditate on the Lord's Name, cast out their fears.
ਗੁਰਮਤੀ ਦੇਵੈ ਆਪਿ; ਗੁਰਮੁਖਿ ਹਰਿ ਜਪਿਆ ॥੯॥
guramatee devai aap; guramukh har japiaa |9|
Punjabi
ਸਾਹਿਬ ਖੁਦ ਬੰਦੇ ਨੂੰ ਗੁਰਾਂ ਦੇ ਉਪਦੇਸ਼ ਦੀ ਦਾਤ ਦਿੰਦਾ ਹੈ। ਗੁਰਾਂ ਦੇ ਰਾਹੀਂ ਹੀ ਉਹ ਸਾਹਿਬ ਦਾ ਸਿਮਰਨ ਕਰਦਾ ਹੈ।
English
The Lord Himself blesses them with Guru's Instruction; the Gurmukh meditates on the Lord. ||9||
ਸਲੋਕ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਅੰਤਰਿ ਗਿਆਨੁ. ਨ ਆਇਓ; ਜਿਤੁ ਕਿਛੁ ਸੋਝੀ ਪਾਇ ॥
antar giaan. na aaeo; jit kichh sojhee paae |
Punjabi
ਬ੍ਰਹਮ ਵੀਚਾਰ ਜਿਸ ਤੋਂ ਸਹੀ ਸਮਝ ਪ੍ਰਾਪਤ ਹੋਣੀ ਹੈ, ਇਨਸਾਨ ਦੇ ਮਨ ਵਿੱਚ ਪ੍ਰਵੇਸ਼ ਨਹੀਂ ਕਰਦੀ।
English
Spiritual wisdom, which would bring understanding, does not enter into his mind.
ਵਿਣੁ ਡਿਠਾ ਕਿਆ ਸਾਲਾਹੀਐ; ਅੰਧਾ ਅੰਧੁ ਕਮਾਇ ॥
vin dditthaa kiaa saalaaheeai; andhaa andh kamaae |
Punjabi
ਬੋਧ ਦੇ ਬਾਝੋਂ ਉਹ ਹਰੀ ਦਾ ਜੱਸ ਕਿਸ ਤਰ੍ਹਾਂ ਗਾਇਨ ਕਰ ਸਕਦਾ ਹੈ? ਅੰਨ੍ਹਾ ਇਨਸਾਨ ਹਮੇਸ਼ਾਂ ਅੰਨ੍ਹੇ ਕੰਮ ਕਰਦਾ ਹੈ।
English
Without seeing, how can he praise the Lord? The blind act in blindness.
ਨਾਨਕ. ਸਬਦੁ ਪਛਾਣੀਐ; ਨਾਮੁ ਵਸੈ ਮਨਿ ਆਇ ॥੧॥
naanak. sabad pachhaaneeai; naam vasai man aae |1|
Punjabi
ਨਾਨਕ ਜਦ ਪ੍ਰਾਣੀ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ, (ਤਾਂ) ਨਾਮ ਆ ਕੇ ਉਸ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
English
O Nanak, when one realizes the Word of the Shabad, then the Naam comes to abide in the mind. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਇਕਾ ਬਾਣੀ. ਇਕੁ ਗੁਰੁ; ਇਕੋ ਸਬਦੁ ਵੀਚਾਰਿ ॥
eikaa baanee. ik gur; iko sabad veechaar |
Punjabi
ਅਦੁੱਤੀ ਗੁਰਾਂ ਦਾ ਉਚਾਰਨ ਕੀਤਾ ਹੋਇਆ ਇਕੋ ਹੀ ਈਸ਼ਵਰੀ ਕਥਨ ਹੈ ਅਤੇ ਸਿਮਰਨ ਲਈ ਇਕੋ ਹੀ ਨਾਮ ਹੈ।
English
There is One Bani; there is One Guru; there is one Shabad to contemplate.
ਸਚਾ ਸਉਦਾ ਹਟੁ ਸਚੁ; ਰਤਨੀ ਭਰੇ ਭੰਡਾਰ ॥
sachaa saudaa hatt sach; ratanee bhare bhanddaar |
Punjabi
ਸੱਚਾ ਹੈ ਸੌਦਾ ਸੂਤ, ਸੱਚੀ ਦੁਕਾਨ ਅਤੇ ਸੱਚਾ ਹੀ ਜਵਾਹਿਰਾਤਾਂ ਦਾ ਭਰਿਆ ਹੋਇਆ ਮਾਲ ਗੋਦਾਮ।
English
True is the merchandise, and true is the shop; the warehouses are overflowing with jewels.
ਗੁਰ ਕਿਰਪਾ ਤੇ ਪਾਈਅਨਿ; ਜੇ ਦੇਵੈ ਦੇਵਣਹਾਰੁ ॥
gur kirapaa te paaeean; je devai devanahaar |
Punjabi
ਜੇਕਰ ਦਾਤਾਰ ਪ੍ਰਭੂ ਪ੍ਰਦਾਨ ਕਰੇ, ਤਾ ਹੀ ਉਹ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦੇ ਹਨ।
English
By Guru's Grace, they are obtained, if the Great Giver gives them.
ਸਚਾ ਸਉਦਾ ਲਾਭੁ ਸਦਾ; ਖਟਿਆ ਨਾਮੁ ਅਪਾਰੁ ॥
sachaa saudaa laabh sadaa; khattiaa naam apaar |
Punjabi
ਇਹ ਸੱਚੇ ਸੁਦਾਗਰੀ ਦੇ ਮਾਲ ਦਾ ਵਣਜ ਕਰ ਕੇ ਆਦਮੀ ਹਮੇਸ਼ਾਂ ਲਾਸਾਨੀ ਨਾਲ ਦਾ ਨਫਾ ਕਮਾਉਂਦਾ ਹੈ।
English
Dealing in this true merchandise, one earns the profit of the incomparable Naam.
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ; ਕਰਮਿ ਪੀਆਵਣਹਾਰੁ ॥
vikh vich amrit pragattiaa; karam peeaavanahaar |
Punjabi
ਇਸ ਜ਼ਹਿਰ ਦੇ ਜਗਤ ਅੰਦਰ ਹੀ ਨਾਮ ਅੰਮ੍ਰਿਤ ਪ੍ਰਤੱਖ ਹੋ ਜਾਂਦਾ ਹੈ। ਕੇਵਲ ਪ੍ਰਭੂ ਦੀ ਮਿਹਰ ਦੁਆਰਾ ਹੀ ਇਹ ਪਾਨ ਕੀਤਾ (ਪੀਤਾ) ਜਾਂਦਾ ਹੈ।
English
In the midst of poison, the Ambrosial Nectar is revealed; by His Mercy, one drinks it in.
ਨਾਨਕ ਸਚੁ ਸਲਾਹੀਐ; ਧੰਨੁ ਸਵਾਰਣਹਾਰੁ ॥੨॥
naanak sach salaaheeai; dhan savaaranahaar |2|
Punjabi
ਨਾਨਕ, ਤੂੰ ਸੱਚੇ ਸੁਆਮੀ ਦੀ ਸਿਫ਼ਤ ਕਰ। ਧੰਨ ਹੈ ਉਹ ਪ੍ਰਾਣੀਆਂ ਨੂੰ ਸਸ਼ੋਭਤ ਕਰਨ ਵਾਲਾ ਹੈ।
English
O Nanak, praise the True Lord; blessed is the Creator, the Embellisher. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਨਾ ਅੰਦਰਿ ਕੂੜੁ ਵਰਤੈ; ਸਚੁ. ਨ ਭਾਵਈ ॥
jinaa andar koorr varatai; sach. na bhaavee |
Punjabi
ਜਿਨ੍ਹਾਂ ਦੇ ਅੰਦਰ ਝੂਠ ਵਿਆਪ ਰਿਹਾ ਹੈ, ਉਹ ਸੱਚ ਨੂੰ ਪਿਆਰ ਨਹੀਂ ਕਰਦੇ।
English
Those who are permeated by falsehood, do not love the Truth.
ਜੇ ਕੋ ਬੋਲੈ ਸਚੁ; ਕੂੜਾ ਜਲਿ ਜਾਵਈ ॥
je ko bolai sach; koorraa jal jaavee |
Punjabi
ਜੇਕਰ ਕੋਈ ਜਣਾ ਸੱਚ ਕਹੇ, ਤਾਂ ਝੂਠਾ ਆਦਮੀ ਸੜ ਬਲ ਜਾਂਦਾ ਹੈ।
English
If someone speaks the Truth, falsehood is burnt away.
ਕੂੜਿਆਰੀ ਰਜੈ ਕੂੜਿ; ਜਿਉ ਵਿਸਟਾ ਕਾਗੁ ਖਾਵਈ ॥
koorriaaree rajai koorr; jiau visattaa kaag khaavee |
Punjabi
ਜਿਸ ਤਰ੍ਹਾਂ ਕਾਂ ਗੰਦਗੀ ਖਾਂਦਾ ਹੈ, ਏਸ ਤਰ੍ਹਾਂ ਹੀ ਝੂਠਾ ਆਦਮੀ ਝੂਠ ਨਾਲ ਤ੍ਰਿਪਤ ਹੁੰਦਾ ਹੈ।
English
The false are satisfied by falsehood, like the crows who eat manure.
ਜਿਸੁ ਹਰਿ ਹੋਇ ਕ੍ਰਿਪਾਲੁ; ਸੋ ਨਾਮੁ ਧਿਆਵਈ ॥
jis har hoe kripaal; so naam dhiaavee |
Punjabi
ਜਿਸ ਉਤੇ ਮਾਲਕ ਮਿਹਰਬਾਨ ਹੁੰਦਾ ਹੈ, ਉਹ ਨਾਮ ਦਾ ਸਿਮਰਨ ਕਰਦਾ ਹੈ।
English
When the Lord grants His Grace, then one meditates on the Naam, the Name of the Lord.
ਹਰਿ ਗੁਰਮੁਖਿ ਨਾਮੁ ਅਰਾਧਿ; ਕੂੜੁ ਪਾਪੁ ਲਹਿ ਜਾਵਈ ॥੧੦॥
har guramukh naam araadh; koorr paap leh jaavee |10|
Punjabi
ਗੁਰਾਂ ਦੇ ਰਾਹੀਂ ਤੂੰ ਸਾਹਿਬ ਦੇ ਨਾਮ ਦਾ ਭਜਨ ਕਰ, ਤੂੰ ਝੂਠ ਤੇ ਗੁਨਾਹ ਤੋਂ ਖਲਾਸੀ ਪਾ ਜਾਵੇਗਾ।
English
As Gurmukh, worship the Lord's Name in adoration; fraud and sin shall disappear. ||10||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਸੇਖਾ ਚਉਚਕਿਆ ਚਉਵਾਇਆ; ਏਹੁ ਮਨੁ. ਇਕਤੁ ਘਰਿ ਆਣਿ ॥
sekhaa chauchakiaa chauvaaeaa; ehu man. ikat ghar aan |
Punjabi
ਹੇ ਚਾਰੀ ਪਾਸੀਂ ਭਟਕਣ ਵਾਲੇ! ਤੇ ਚਾਰਾਂ ਹੀ ਹਵਾਵਾਂ ਦੇ ਉਡਾਏ ਹੋਏ, ਸ਼ੇਖ! ਤੂੰ ਆਪਣੇ ਇਸ ਮਨੂਏ ਨੂੰ ਸੁਆਮੀ ਦੇ ਇਕ ਮੰਦਰ (ਹਰੀ ਨਾਮ) ਅੰਦਰ ਲਿਆ।
English
O Shaykh, you wander in the four directions, blown by the four winds; bring your mind back to the home of the One Lord.
ਏਹੜ ਤੇਹੜ ਛਡਿ ਤੂ; ਗੁਰ ਕਾ ਸਬਦੁ ਪਛਾਣੁ ॥
eeharr teharr chhadd too; gur kaa sabad pachhaan |
Punjabi
ਤੂੰ ਆਪਣੀਆਂ ਟੇਢੀਆਂ ਚਾਲਾਂ ਨੂੰ ਤਿਆਗ ਦੇ ਅਤੇ ਗੁਰਾਂ ਦੇ ਉਪਦੇਸ਼ ਨੂੰ ਅਨੁਭਵ ਕਰ।
English
Renounce your petty arguments, and realize the Word of the Guru's Shabad.
ਸਤਿਗੁਰ ਅਗੈ ਢਹਿ ਪਉ; ਸਭੁ ਕਿਛੁ ਜਾਣੈ ਜਾਣੁ ॥
satigur agai dteh pau; sabh kichh jaanai jaan |
Punjabi
ਤੂੰ ਸੱਚੇ ਗੁਰਾਂ ਦੇ ਮੂਹਰੇ ਢਹਿ ਪਓ। ਉਹ ਸਰਵੱਗ ਗੁਰੂ ਜੀ ਸਭ ਕੁਝ ਜਾਣਦੇ ਹਨ।
English
Bow in humble respect before the True Guru; He is the Knower who knows everything.
ਆਸਾ ਮਨਸਾ ਜਲਾਇ ਤੂ; ਹੋਇ ਰਹੁ ਮਿਹਮਾਣੁ ॥
aasaa manasaa jalaae too; hoe rahu mihamaan |
Punjabi
ਤੂੰ ਆਪਣੀਆਂ ਉਮੈਦਾਂ ਤੇ ਖਾਹਿਸ਼ਾਂ ਨੂੰ ਸਾੜ ਸੁੱਟ ਤੇ ਇਸ ਸੰਸਾਰ ਅੰਦਰ ਪ੍ਰਾਹੁਣੇ ਵਾਂਗੂ ਹੋ ਕੇ ਰਹੁ।
English
Burn away your hopes and desires, and live like a guest in this world.
ਸਤਿਗੁਰ ਕੈ ਭਾਣੈ ਭੀ ਚਲਹਿ; ਤਾ ਦਰਗਹ ਪਾਵਹਿ ਮਾਣੁ ॥
satigur kai bhaanai bhee chaleh; taa daragah paaveh maan |
Punjabi
ਹੁਣ ਭੀ ਜੇਕਰ ਤੂੰ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਟੁਰੇ, ਤਦ ਤੂੰ ਪ੍ਰਭੂ ਦੇ ਦਰਬਾਰ ਵਿੱਚ ਇੱਜ਼ਤ ਆਬਰੂ ਪਾ ਲਵੇਂਗਾ।
English
If you walk in harmony with the True Guru's Will, then you shall be honored in the Court of the Lord.
ਨਾਨਕ. ਜਿ ਨਾਮੁ, ਨ ਚੇਤਨੀ; ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥
naanak. ji naam, na chetanee; tin dhig painan dhig khaan |1|
Punjabi
ਨਾਨਕ, ਜੋ ਨਾਮ ਦਾ ਸਿਮਰਨ ਨਹੀਂ ਕਰਦੇ, ਫਿਟਕਾਰ ਹੈ ਉਨ੍ਹਾਂ ਦੇ ਪੁਸ਼ਾਕ ਤੇ ਖਾਣੇ ਨੂੰ।
English
O Nanak, those who do not contemplate the Naam, the Name of the Lord - cursed are their clothes, and cursed is their food. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਹਰਿ ਗੁਣ. ਤੋਟਿ ਨ ਆਵਈ; ਕੀਮਤਿ. ਕਹਣੁ ਨ ਜਾਇ ॥
har gun. tott na aavee; keemat. kehan na jaae |
Punjabi
ਬੇਅੰਤ ਹਨ ਵਾਹਿਗੁਰੂ ਦੀਆਂ ਖੂਬੀਆਂ। ਉਸ ਦਾ ਮੁੱਲ ਬਿਆਨੋ ਬਾਹਰ ਹੈ।
English
There is no end to the Lord's Glorious Praises; His worth cannot be described.
ਨਾਨਕ ਗੁਰਮੁਖਿ ਹਰਿ ਗੁਣ ਰਵਹਿ; ਗੁਣ ਮਹਿ ਰਹੈ ਸਮਾਇ ॥੨॥
naanak guramukh har gun raveh; gun meh rahai samaae |2|
Punjabi
ਨਾਨਕ ਗੁਰੂ-ਅਨੁਸਾਰੀ ਪ੍ਰਭੂ ਦੀ ਕੀਰਤੀ ਉਚਾਰਨ ਕਰਦੇ ਹਨ ਅਤੇ ਪ੍ਰਭੂ ਦੀ ਕੀਰਤੀ ਵਿੱਚ ਹੀ ਉਹ ਲੀਨ ਰਹਿੰਦੇ ਹਨ।
English
O Nanak, the Gurmukhs chant the Glorious Praises of the Lord; they are absorbed in His Glorious Virtues. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਚੋਲੀ ਦੇਹ ਸਵਾਰੀ; ਕਢਿ ਪੈਧੀ ਭਗਤਿ ਕਰਿ ॥
har cholee deh savaaree; kadt paidhee bhagat kar |
Punjabi
ਵਾਹਿਗੁਰੂ ਨੇ ਸਰੀਰ ਦੀ ਅੰਗ੍ਰਖੀ ਸਸ਼ੋਭਤ ਕੀਤੀ ਹੈ। ਸੁਆਮੀ ਦੇ ਸਿਮਰਨ ਨਾਲ ਇਸ ਦੀ ਗੁਲਕਾਰੀ ਕਰ ਕੇ ਮੈਂ ਇਸ ਨੂੰ ਪਹਿਨਦਾ ਹਾਂ।
English
The Lord has adorned the coat of the body; He has embroidered it with devotional worship.
ਹਰਿ ਪਾਟੁ ਲਗਾ ਅਧਿਕਾਈ; ਬਹੁ ਬਹੁ ਬਿਧਿ ਭਾਤਿ ਕਰਿ ॥
har paatt lagaa adhikaaee; bahu bahu bidh bhaat kar |
Punjabi
ਰੱਬ ਦੇ ਨਾਮ ਦਾ ਬਹੁਤ ਸਾਰਾ ਰੇਸ਼ਮ ਉਸ ਉਤੇ ਅਨੇਕਾਂ ਢੰਗਾਂ ਅਤੇ ਅਨੇਕਾਂ ਤਰੀਕਿਆਂ ਨਾਲ ਲੱਗਾ ਹੋਇਆ ਹੈ।
English
The Lord has woven His silk into it, in so many ways and fashions.
ਕੋਈ ਬੂਝੈ ਬੂਝਣਹਾਰਾ; ਅੰਤਰਿ ਬਿਬੇਕੁ ਕਰਿ ॥
koee boojhai boojhanahaaraa; antar bibek kar |
Punjabi
ਕੋਈ ਵਿਰਲਾ ਹੀ ਸਮਝਦਾਰ ਇਨਸਾਨ, ਹੈ, ਜੋ ਆਪਣੇ ਮਨ ਵਿੱਚ ਨਿਰਣਾਇਕ ਵਿਚਾਰ ਕਰਨ ਦੁਆਰਾ ਇਸ ਭੇਤ ਨੂੰ ਸਮਝਦਾ ਹੈ।
English
How rare is that man of understanding, who understands, and deliberates within.
ਸੋ ਬੂਝੈ ਏਹੁ ਬਿਬੇਕੁ; ਜਿਸੁ ਬੁਝਾਏ ਆਪਿ ਹਰਿ ॥
so boojhai ehu bibek; jis bujhaae aap har |
Punjabi
ਕੇਵਲ ਉਹ ਹੀ ਇਸ ਬੀਬੇਕ ਵਿਚਾਰ (ਨਿਰਮਲ ਬੁੱਧ) ਨੂੰ ਸਮਝਦਾ ਹੈ ਜਿਸਨੂੰ ਸੁਆਮੀ ਖੁਦ ਸਮਝਾਉਂਦਾ ਹੈ।
English
He alone understands these deliberations, whom the Lord Himself inspires to understand.
ਜਨੁ ਨਾਨਕੁ ਕਹੈ ਵਿਚਾਰਾ; ਗੁਰਮੁਖਿ ਹਰਿ ਸਤਿ ਹਰਿ ॥੧੧॥
jan naanak kahai vichaaraa; guramukh har sat har |11|
Punjabi
ਗਬੀਬ ਗੋਲਾ ਨਾਨਕ ਆਖਦਾ ਹੈ ਗੁਰੂ ਅਨੁਸਾਰੀ ਨੂੰ ਸਦਾ ਸੱਚ ਜਾਣਦੇ ਹਨ।
English
Poor servant Nanak speaks: the Gurmukhs know the Lord, the Lord is True. ||11||