Ang 647
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਪਰਥਾਇ ਸਾਖੀ ਮਹਾ ਪੁਰਖ ਬੋਲਦੇ; ਸਾਝੀ ਸਗਲ ਜਹਾਨੈ ॥
parathaae saakhee mahaa purakh bolade; saajhee sagal jahaanai |
Punjabi
ਵੱਡੇ ਪੁਰਸ਼ ਕਿਸੇ ਆਤਿਮਿਕ ਮਨੋਰਥ ਦੇ ਸਬੰਧ ਵਿੱਚ ਸਿੱਖਿਆ ਉਚਾਰਨ ਕਰਦੇ ਹਨ, ਪ੍ਰੰਤੂ ਸਾਰਾ ਜਹਾਨ ਉਸ ਵਿੰਚ ਭਾਈਵਾਲ ਹੋ ਜਾਂਦਾ ਹੈ।
English
Great men speak the teachings by relating them to individual situations, but the whole world shares in them.
ਗੁਰਮੁਖਿ ਹੋਇ ਸੁ ਭਉ ਕਰੇ; ਆਪਣਾ ਆਪੁ ਪਛਾਣੈ ॥
guramukh hoe su bhau kare; aapanaa aap pachhaanai |
Punjabi
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਸਾਈਂ ਦਾ ਡਰ ਮੰਨਦਾ ਹੈ ਅਤੇ ਆਪਦੇ ਆਪ ਨੂੰ ਸਿਞਾਣ ਲੈਦਾ ਹੈ।
English
One who becomes Gurmukh knows the Fear of God, and realizes his own self.
ਗੁਰ ਪਰਸਾਦੀ ਜੀਵਤੁ ਮਰੈ; ਤਾ ਮਨ ਹੀ ਤੇ ਮਨੁ ਮਾਨੈ ॥
gur parasaadee jeevat marai; taa man hee te man maanai |
Punjabi
ਜੇਕਰ ਗੁਰਾਂ ਦੀ ਦਇਆ ਦੁਆਰਾ ਬੰਦਾ ਜੀਉਂਦੇ ਜੀ ਮਰਿਆ ਰਹੇ, ਤਦ ਉਸ ਦੇ ਮਨ ਦੀ ਮਨ ਤੋਂ ਹੀ ਨਿਸ਼ਾ ਹੋ ਜਾਂਦੀ ਹੈ।
English
If, by Guru's Grace, one remains dead while yet alive, the mind becomes content in itself.
ਜਿਨ ਕਉ ਮਨ ਕੀ ਪਰਤੀਤਿ ਨਾਹੀ; ਨਾਨਕ. ਸੇ ਕਿਆ ਕਥਹਿ ਗਿਆਨੈ ॥੧॥
jin kau man kee parateet naahee; naanak. se kiaa katheh giaanai |1|
Punjabi
ਨਾਨਕ, ਜਿਨ੍ਹਾਂ ਦੇ ਚਿੱਤ ਅੰਦਰ ਭਰੋਸਾ ਨਹੀਂ, ਉਹ ਕਿਸੇ ਤਰ੍ਹਾਂ ਰੱਬੀ ਵੀਚਾਰ ਦੀ ਵਿਆਖਿਆ ਕਰ ਸਕਦੇ ਹਨ?
English
Those who have no faith in their own minds, O Nanak - how can they speak of spiritual wisdom? ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਗੁਰਮੁਖਿ ਚਿਤੁ. ਨ ਲਾਇਓ; ਅੰਤਿ ਦੁਖੁ ਪਹੁਤਾ ਆਇ ॥
guramukh chit. na laaeo; ant dukh pahutaa aae |
Punjabi
ਜੋ ਗੁਰਾਂ ਦੇ ਰਾਹੀਂ ਆਪਦੇ ਮਨ ਨੂੰ ਵਾਹਿਗੁਰੂ ਨਾਲ ਨਹੀਂ ਜੋੜਦੇ, ਉਨ੍ਹਾਂ ਨੂੰ ਅਖੀਰ ਵਿੰਚ ਰੰਜ ਗਮ ਆ ਵਾਪਰਦਾ ਹੈ।
English
Those who do not focus their consciousness on the Lord, as Gurmukh, suffer pain and grief in the end.
ਅੰਦਰਹੁ ਬਾਹਰਹੁ ਅੰਧਿਆਂ; ਸੁਧਿ. ਨ ਕਾਈ ਪਾਇ ॥
andarahu baaharahu andhiaan; sudh. na kaaee paae |
Punjabi
ਅੰਦਰਹੁ ਬਾਹਰੁ ਉਹ ਅੰਨ੍ਹੇ ਹਨ ਅਤੇ ਉਨ੍ਹਾਂ ਨੂੰ ਕੋਈ ਸਮਝ ਨਹੀਂ ਪੈਦੀ।
English
They are blind, inwardly and outwardly, and they do not understand anything.
ਪੰਡਿਤ. ਤਿਨ ਕੀ ਬਰਕਤੀ. ਸਭੁ ਜਗਤੁ ਖਾਇ; ਜੋ ਰਤੇ ਹਰਿ ਨਾਇ ॥
panddit. tin kee barakatee. sabh jagat khaae; jo rate har naae |
Punjabi
ਹੇ ਪੰਡਤ! ਸਾਰਾ ਜਗ ਉਨ੍ਹਾਂ ਦੀ ਬਦੋਲਤ ਛਕਦਾ ਛਕਾਉਂਦਾ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
English
O Pandit, O religious scholar, the whole world is fed for the sake of those who are attuned to the Lord's Name.
ਜਿਨ ਗੁਰ ਕੈ ਸਬਦਿ ਸਲਾਹਿਆ; ਹਰਿ ਸਿਉ ਰਹੇ ਸਮਾਇ ॥
jin gur kai sabad salaahiaa; har siau rahe samaae |
Punjabi
ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੀ ਸਿਫ਼ਤ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋਏ ਰਹਿੰਦੇ ਹਨ।
English
Those who praise the Word of the Guru's Shabad, remain blended with the Lord.
ਪੰਡਿਤ ਦੂਜੈ ਭਾਇ ਬਰਕਤਿ. ਨ ਹੋਵਈ; ਨਾ ਧਨੁ ਪਲੈ ਪਾਇ ॥
panddit doojai bhaae barakat. na hovee; naa dhan palai paae |
Punjabi
ਹੇ ਪੰਡਤ! ਦਵੈਤ-ਭਾਵ ਦੇ ਰਾਹੀਂ ਲਹਿਰ ਬਹਿਰ ਉਤਪੰਨ ਨਹੀਂ ਹੋਈ, ਨਾਂ ਹੀ ਸਾਹਿਬ ਦੀ ਦੌਲਤ ਪ੍ਰਾਪਤ ਹੋਈ ਹੈ।
English
O Pandit, O religious scholar, no one is satisfied, and no one finds true wealth through the love of duality.
ਪੜਿ ਥਕੇ. ਸੰਤੋਖੁ, ਨ ਆਇਓ; ਅਨਦਿਨੁ ਜਲਤ ਵਿਹਾਇ ॥
parr thake. santokh, na aaeo; anadin jalat vihaae |
Punjabi
ਭਾਵੇਂ ਭੜ੍ਹ ਪੜ੍ਹ ਕੇ ਬੰਦੇ ਹਾਰ ਗਏ ਹਨ, ਪਰ ਉਨ੍ਹਾਂ ਨੂੰ ਰੱਜ ਨਹੀਂ ਆਉਂਦਾ ਅਤੇ ਉਹ ਆਪਦਾ ਜੀਵਨ ਰਾਤ ਦਿਨ ਸੜਦੇ ਕੁੜਦੇ ਬਿਤਾਉਂਦੇ ਹਨ।
English
They have grown weary of reading scriptures, but still, they do not find contentment, and they pass their lives burning, night and day.
ਕੂਕ ਪੂਕਾਰ. ਨ ਚੁਕਈ; ਨਾ ਸੰਸਾ ਵਿਚਹੁ ਜਾਇ ॥
kook pookaar. na chukee; naa sansaa vichahu jaae |
Punjabi
ਉਨ੍ਹਾਂ ਦੇ ਚੀਕ ਚਿਹਾੜੇ ਤੇ ਸ਼ਿਕਾਇਤਾ ਮੁਕਦੀਆਂ ਨਹੀਂ ਨਾਂ ਹੀ ਸ਼ੱਕੀ ਸੁਭਾ ਉਨ੍ਹਾਂ ਦੇ ਅੰਦਰੋ ਦੂਰ ਹੁੰਦਾ ਹੈ।
English
Their cries and complaints never end, and doubt does not depart from within them.
ਨਾਨਕ. ਨਾਮ ਵਿਹੂਣਿਆ; ਮੁਹਿ ਕਾਲੈ ਉਠਿ ਜਾਇ ॥੨॥
naanak. naam vihooniaa; muhi kaalai utth jaae |2|
Punjabi
ਨਾਨਕ ਨਾਮ ਦੇ ਬਿਨਾ ਉਹ ਕਾਲੇ ਚਿਹੜੇ ਨਾਲ ਉੱਠ ਕੇ ਟੁਰ ਜਾਂਦੇ ਹਨ।
English
O Nanak, without the Naam, the Name of the Lord, they rise up and depart with blackened faces. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਸਜਣ ਮੇਲਿ ਪਿਆਰੇ; ਮਿਲਿ ਪੰਥੁ ਦਸਾਈ ॥
har sajan mel piaare; mil panth dasaaee |
Punjabi
ਮੇਰੇ ਪ੍ਰੀਤਮਾਂ! ਮੈਨੂੰ ਵਾਹਿਗੁਰੂ ਦੇ ਮਿੱਤ੍ਰ, ਗੁਰਾਂ ਨੂੰ ਮਿਲਾ ਦੇ। ਉਨ੍ਹਾਂ ਨਾਲ ਮਿਲ ਕੇ, ਮੈਂ ਉਨ੍ਹਾਂ ਪਾਸੋ ਤੇਰਾ ਰਸਤਾ ਪੁਛਾਗਾ।
English
O Beloved, lead me to meet my True Friend; meeting with Him, I shall ask Him to show me the Path.
ਜੋ ਹਰਿ ਦਸੇ ਮਿਤੁ; ਤਿਸੁ ਹਉ ਬਲਿ ਜਾਈ ॥
jo har dase mit; tis hau bal jaaee |
Punjabi
ਜਿਹੜਾ ਮਿੱਤ੍ਰ ਮੈਨੂੰ ਹਰੀ ਦਾ ਮਾਰਗ ਵਿਖਾਲਦਾ ਹੈ, ਉਸ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
English
I am a sacrifice to that Friend, who shows it to me.
ਗੁਣ ਸਾਝੀ ਤਿਨ ਸਿਉ ਕਰੀ; ਹਰਿ ਨਾਮੁ ਧਿਆਈ ॥
gun saajhee tin siau karee; har naam dhiaaee |
Punjabi
ਉਸ ਦੇ ਨਾਲ ਮੈਂ ਉਸ ਦੀਆਂ ਨੇਕੀਆਂ ਦਾ ਭਾਈਵਾਲ ਹੋ ਜਾਵਾਗਾ ਅਤੇ ਸਾਈਂ ਦੇ ਨਾਮ ਦਾ ਸਿਮਰਨ ਕਰਾਗਾ।
English
I share His Virtues with Him, and meditate on the Lord's Name.
ਹਰਿ ਸੇਵੀ ਪਿਆਰਾ ਨਿਤ; ਸੇਵਿ ਹਰਿ ਸੁਖੁ ਪਾਈ ॥
har sevee piaaraa nit; sev har sukh paaee |
Punjabi
ਸਦਾ ਹੀ ਮੈਂ ਆਪਣੇ ਪ੍ਰੀਤਮ ਹਰੀ ਦੀ ਸੇਵਾ ਕਰਦਾ ਹਾਂ। ਹਰੀ ਦੀ ਸੇਵਾ ਕਰਨ ਦੁਆਰਾ ਮੈਂ ਸੁਖ ਪਾਉਂਦਾ ਹਾਂ।
English
I serve my Beloved Lord forever; serving the Lord, I have found peace.
ਬਲਿਹਾਰੀ ਸਤਿਗੁਰ ਤਿਸੁ; ਜਿਨਿ ਸੋਝੀ ਪਾਈ ॥੧੨॥
balihaaree satigur tis; jin sojhee paaee |12|
Punjabi
ਮੈਂ ਉਨ੍ਹਾਂ ਸੱਚੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਮੇਰੇ ਅੰਦਰ ਸੋਚ ਸਮਝ ਪਾਈ ਹੈ।
English
I am a sacrifice to the True Guru, who has imparted this understanding to me. ||12||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਪੰਡਿਤ ਮੈਲੁ. ਨ ਚੁਕਈ; ਜੇ ਵੇਦ ਪੜੈ ਜੁਗ ਚਾਰਿ ॥
panddit mail. na chukee; je ved parrai jug chaar |
Punjabi
ਭਾਵੇਂ ਤੂੰ ਚਾਰੇ ਹੀ ਯੁੱਗ ਵੇਦਾਂ ਨੂੰ ਵਾਚਦਾ ਰਹੇ, ਤੇਰੀ ਮਲੀਣਤਾ ਦੂਰ ਨਹੀਂ ਹੋਣੀ, ਹੇ ਪੰਡਤ!
English
O Pandit, O religious scholar, your filth shall not be erased, even if you read the Vedas for four ages.
ਤ੍ਰੈ ਗੁਣ ਮਾਇਆ ਮੂਲੁ ਹੈ; ਵਿਚਿ ਹਉਮੈ. ਨਾਮੁ ਵਿਸਾਰਿ ॥
trai gun maaeaa mool hai; vich haumai. naam visaar |
Punjabi
ਤਿੰਨੇ ਅਵਸਥਾਵਾਂ ਦਨਿਆਦਾਰੀ ਦੀ ਜੜ੍ਹ ਹਨ। ਹੰਕਾਰ ਅੰਦਰ ਪ੍ਰਾਣੀ ਨਾਮ ਨੂੰ ਭੁਲਾ ਦਿੰਦਾ ਹੈ।
English
The three qualities are the roots of Maya; in egotism, one forgets the Naam, the Name of the Lord.
ਪੰਡਿਤ ਭੂਲੇ ਦੂਜੈ ਲਾਗੇ; ਮਾਇਆ ਕੈ ਵਾਪਾਰਿ ॥
panddit bhoole doojai laage; maaeaa kai vaapaar |
Punjabi
ਹੋਰਸ ਨਾਲ ਜੁੜ ਜਾਣ ਦੇ ਕਾਰਨ ਪੰਡਤ ਘੁੱਸੇ ਹੋਏ ਹਨ। ਉਹ ਸੰਸਾਰੀ ਪਦਾਰਥਾ ਦਾ ਵਣਜ ਕਰਦੇ ਹਨ।
English
The Pandits are deluded, attached to duality, and they deal only in Maya.
ਅੰਤਰਿ ਤ੍ਰਿਸਨਾ ਭੁਖ ਹੈ; ਮੂਰਖ ਭੁਖਿਆ ਮੁਏ ਗਵਾਰ ॥
antar trisanaa bhukh hai; moorakh bhukhiaa mue gavaar |
Punjabi
ਉਨ੍ਹਾਂ ਦੇ ਅੰਦਰ ਖਾਹਿਸ਼ ਤੇ ਲਾਲਸਾ ਹਨ। ਉਹ ਬੇਸਮਝ ਮੂੜ੍ਹ, ਭੁੱਖੇ ਮਰ ਜਾਂਦੇ ਹਨ।
English
They are filled with thirst and hunger; the ignorant fools starve to death.
ਸਤਿਗੁਰਿ ਸੇਵਿਐ ਸੁਖੁ ਪਾਇਆ; ਸਚੈ ਸਬਦਿ ਵੀਚਾਰਿ ॥
satigur seviai sukh paaeaa; sachai sabad veechaar |
Punjabi
ਸੱਚੇ ਗੁਰਾਂ ਦੀ ਘਾਲ ਕਮਾਉਣ ਤੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੁਖ ਪਾ ਲਿਆ ਹੈ।
English
Serving the True Guru, peace is obtained, contemplating the True Word of the Shabad.
ਅੰਦਰਹੁ ਤ੍ਰਿਸਨਾ ਭੁਖ ਗਈ; ਸਚੈ ਨਾਇ ਪਿਆਰਿ ॥
andarahu trisanaa bhukh gee; sachai naae piaar |
Punjabi
ਸੱਚੇ ਨਾਮ ਨਾਲ ਪਿਰਹੜੀ ਪਾਉਣ ਦੁਆਰਾ, ਮੇਰੇ ਅੰਦਰੋ ਖਾਹਿਸ਼ ਤੇ ਲਾਲਸਾ ਦੂਰ ਹੋ ਗਈਆਂ ਹਨ।
English
Hunger and thirst have departed from within me; I am in love with the True Name.
ਨਾਨਕ. ਨਾਮਿ ਰਤੇ ਸਹਜੇ ਰਜੇ; ਜਿਨਾ ਹਰਿ ਰਖਿਆ ਉਰਿ ਧਾਰਿ ॥੧॥
naanak. naam rate sahaje raje; jinaa har rakhiaa ur dhaar |1|
Punjabi
ਨਾਨਕ, ਜੋ ਨਾਮ ਨਾਲ ਰੰਗੇ ਹਨ ਅਤੇ ਜੋ ਪ੍ਰਭੂ ਨੂੰ ਆਪਦੇ ਦਿਲ ਨਾਲ ਲਾਈ ਰਖਦੇ ਹਨ ਉਹ ਕੁਦਰਤੀ ਤੌਰ ਉਤੇ ਸੰਤੁਸ਼ਟ ਹੋ ਜਾਂਦੇ ਹਨ।
English
O Nanak, those who are imbued with the Naam, who keep the Lord clasped tightly to their hearts, are automatically satisfied. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਮਨਮੁਖ. ਹਰਿ ਨਾਮੁ. ਨ ਸੇਵਿਆ; ਦੁਖੁ ਲਗਾ ਬਹੁਤਾ ਆਇ ॥
manamukh. har naam. na seviaa; dukh lagaa bahutaa aae |
Punjabi
ਆਪ-ਹੁਦਰਾ ਪੁਰਸ਼ ਰੱਬ ਦੇ ਨਾਮ ਦੀ ਘਾਲ ਨਹੀਂ ਕਾਮਉਂਦਾ, ਇਸ ਲਈ ਉਸ ਨੂੰ ਡਾਢੀ ਪੀੜਾ ਆ ਪਕੜਦੀ ਹੈ।
English
The self-willed manmukh does not serve the Lord's Name, and so he suffers in horrible pain.
ਅੰਤਰਿ ਅਗਿਆਨੁ ਅੰਧੇਰੁ ਹੈ; ਸੁਧਿ. ਨ ਕਾਈ ਪਾਇ ॥
antar agiaan andher hai; sudh. na kaaee paae |
Punjabi
ਉਸ ਦੇ ਅੰਦਰ ਆਤਮਕ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਸ ਨੂੰ ਕੋਈ ਸਮਝ ਨਹੀਂ ਪੈਦੀ।
English
He is filled with the darkness of ignorance, and he does not understand anything.
ਮਨਹਠਿ. ਸਹਜਿ, ਨ ਬੀਜਿਓ; ਭੁਖਾ ਕਿ ਅਗੈ ਖਾਇ ॥
manahatth. sehaj, na beejio; bhukhaa ki agai khaae |
Punjabi
ਆਪਣੇ ਮਨ ਦੀ ਜ਼ਿਦ ਰਾਹੀਂ ਉਹ ਸੁਆਮੀ ਦੇ ਨਾਮ ਦਾ ਬੀਜ ਨਹੀਂ ਬੀਜਦਾ। ਉਹ ਭੁੱਖ ਲੱਗਣ ਸਮੇਂ ਐਦੂੰ ਮਗਰੋ ਕੀ ਖਾਉਗਾ?
English
Because of his stubborn mind, he does not plant the seeds of intuitive peace; what will he eat in the world hereafter, to satisfy his hunger?
ਨਾਮੁ ਨਿਧਾਨੁ ਵਿਸਾਰਿਆ; ਦੂਜੈ ਲਗਾ ਜਾਇ ॥
naam nidhaan visaariaa; doojai lagaa jaae |
Punjabi
ਉਸ ਨੇ ਹੋਰਸ ਨਾਲ ਜੁੜਿਆ ਹੋਇਆ ਨਾਮ ਦੇ ਖਜਾਨੇ ਨੂੰ ਭੁਲਾ ਦਿੱਤਾ ਹੈ।
English
He has forgotten the treasure of the Naam; he is caught in the love of duality.
ਨਾਨਕ. ਗੁਰਮੁਖਿ ਮਿਲਹਿ ਵਡਿਆਈਆ; ਜੇ ਆਪੇ ਮੇਲਿ ਮਿਲਾਇ ॥੨॥
naanak. guramukh mileh vaddiaaeea; je aape mel milaae |2|
Punjabi
ਨਾਨਕ, ਗੁਰੂ ਅਨੁਸਾਰੀ ਨੂੰ ਜਦ ਸੁਆਮੀ ਖੁਦ ਆਪਦੇ ਮਿਲਾਪ ਵਿੱਚ ਮਿਲਾ ਲੈਦਾ ਹੈ, ਤਾਂ ਉਹ ਮਾਨ ਇੱਜ਼ਤ ਪਾ ਲੈਦਾ ਹੈ।
English
O Nanak, the Gurmukhs are honored with glory, when the Lord Himself unites them in His Union. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਰਸਨਾ ਹਰਿ ਜਸੁ ਗਾਵੈ; ਖਰੀ ਸੁਹਾਵਣੀ ॥
har rasanaa har jas gaavai; kharee suhaavanee |
Punjabi
ਬਹੁਤੀ ਹੀ ਸੁਹਣੀ ਹੈ ਉਹ ਜੀਭ ਜਿਹੜੀ ਸੁਆਮੀ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੀ ਹੈ।
English
The tongue which sings the Lord's Praises, is so very beautiful.
ਜੋ ਮਨਿ ਤਨਿ ਮੁਖਿ ਹਰਿ ਬੋਲੈ; ਸਾ ਹਰਿ ਭਾਵਣੀ ॥
jo man tan mukh har bolai; saa har bhaavanee |
Punjabi
ਇਸਤਰੀ, ਜੋ ਆਪਦੇ ਚਿੱਤ, ਸਰੀਰ ਤੇ ਮੂੰਹ ਨਾਲ ਰੱਬ ਦੇ ਨਾਮ ਨੂੰ ਉਚਾਰਦੀ ਹੈ, ਉਹ ਸਾਈਂ ਨੂੰ ਚੰਗੀ ਲਗਦੀ ਹੈ।
English
One who speaks the Lord's Name, with mind, body and mouth, is pleasing to the Lord.
ਜੋ ਗੁਰਮੁਖਿ ਚਖੈ ਸਾਦੁ; ਸਾ ਤ੍ਰਿਪਤਾਵਣੀ ॥
jo guramukh chakhai saad; saa tripataavanee |
Punjabi
ਜਿਹੜੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਦੇ ਸੁਆਦ ਨੂੰ ਮਾਣਦੀ ਹੈ, ਉਹ ਰੱਜ ਜਾਂਦੀ ਹੈ।
English
That Gurmukh tastes the the sublime taste of the Lord, and is satisfied.
ਗੁਣ ਗਾਵੈ ਪਿਆਰੇ ਨਿਤ; ਗੁਣ ਗਾਇ. ਗੁਣੀ ਸਮਝਾਵਣੀ ॥
gun gaavai piaare nit; gun gaae. gunee samajhaavanee |
Punjabi
ਆਪਣੇ ਆਪ ਨੂੰ ਸਧਾਰ ਕੇ ਉਹ ਨੇਕੀ ਨਿਪੁੰਨ ਪ੍ਰਭੂ ਦੀਆਂ ਨੇਕੀਆਂ ਨੂੰ ਅਲਾਪਦੀ ਅਤੇ ਸਦਾ ਹੀ ਆਪਣੇ ਪ੍ਰੀਤਮ ਦਾ ਜੱਸ ਗਾਇਨ ਕਰਦੀ ਹੈ।
English
She sings continually the Glorious Praises of her Beloved; singing His Glorious Praises, she is uplifted.
ਜਿਸੁ ਹੋਵੈ ਆਪਿ ਦਇਆਲੁ; ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥
jis hovai aap deaal; saa satiguroo guroo bulaavanee |13|
Punjabi
ਜਿਸ ਉਤੇ ਮਾਲਕ ਖੁਦ ਮਿਹਰਬਾਨ ਹੋ ਜਾਂਦਾ ਹੈ, ਉਹ ਵੱਡ ਸੱਚੇ ਗੁਰਾਂ ਦੀ ਬਾਣੀ ਦਾ ਉਚਾਰਨ ਕਰਦੀ ਹੈ।
English
She is blessed with the Lord's Mercy, and she chants the Words of the Guru, the True Guru. ||13||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਹਸਤੀ ਸਿਰਿ ਜਿਉ ਅੰਕਸੁ ਹੈ; ਅਹਰਣਿ ਜਿਉ ਸਿਰੁ ਦੇਇ ॥
hasatee sir jiau ankas hai; aharan jiau sir dee |
Punjabi
ਜਿਸ ਤਰ੍ਹਾਂ ਹਾਥੀ ਕੁੰਡੇ ਹੇਠ ਸਿਰ ਦਿੰਦਾ ਹੈ। ਜਿਸ ਤਰ੍ਹਾਂ ਅਹਿਰਣ ਹਥੌੜੇ ਮੂਹਰੇ ਆਪਣੇ ਆਪ ਨੂੰ ਭੇਟ ਕਰ ਦਿੰਦੀ ਹੈ।
English
The elephant offers its head to the reins, and the anvil offers itself to the hammer;
ਮਨੁ ਤਨੁ ਆਗੈ ਰਾਖਿ ਕੈ; ਊਭੀ ਸੇਵ ਕਰੇਇ ॥
man tan aagai raakh kai; aoobhee sev karee |
Punjabi
ਏਸੇ ਤਰ੍ਹਾਂ ਤੂੰ ਆਪਣੀ ਆਤਮਾ ਤੇ ਦੇਹ ਗੁਰਾਂ ਮੂਹਰੇ ਧਰ ਦੇ, ਅਤੇ ਸਦਾ ਖੜਾ ਹੋ ਉਨ੍ਹਾਂ ਦੀ ਚਾਕਰੀ ਕਮਾ।
English
just so, we offer our minds and bodies to our Guru; we stand before Him, and serve Him.