Ekam
Guru Granth Sahib

Ang 648

Ang 648 · Line 1

ਇਉ ਗੁਰਮੁਖਿ. ਆਪੁ ਨਿਵਾਰੀਐ; ਸਭੁ ਰਾਜੁ ਸ੍ਰਿਸਟਿ ਕਾ ਲੇਇ ॥

eiau guramukh. aap nivaareeai; sabh raaj srisatt kaa lee |

Punjabi

ਇਸ ਤਰੀਕੇ ਨਾਲ ਆਪਣੀ ਸਵੈ-ਹੰਗਤਾ ਨੂੰ ਮੇਟ ਕੇ ਗੁਰੂ-ਅਨੁਸਾਰੀ ਸਾਰੇ ਸੰਸਾਰ ਦੀ ਪਾਤਿਸ਼ਾਹੀ ਪ੍ਰਾਪਤ ਕਰ ਲੈਂਦਾ ਹੈ।

Bhai Manmohan Singh (Shabad OS, CC BY-SA)

English

This is how the Gurmukhs eliminate their self-conceit, and come to rule the whole world.

Dr. Sant Singh Khalsa (Shabad OS, CC BY-SA)
Ang 648 · Line 2

ਨਾਨਕ ਗੁਰਮੁਖਿ ਬੁਝੀਐ; ਜਾ ਆਪੇ ਨਦਰਿ ਕਰੇਇ ॥੧॥

naanak guramukh bujheeai; jaa aape nadar karee |1|

Punjabi

ਨਾਨਕ, ਜਦੋਂ ਸੁਆਮੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਕੇਵਲ ਤਦ ਹੀ ਬੰਦਾ ਗੁਰਾਂ ਦੇ ਰਾਹੀਂ ਇਸ (ਭੇਤ) ਨੂੰ ਸਮਝਦਾ ਹੈ।

Bhai Manmohan Singh (Shabad OS, CC BY-SA)

English

O Nanak, the Gurmukh understands, when the Lord casts His Glance of Grace. ||1||

Dr. Sant Singh Khalsa (Shabad OS, CC BY-SA)
Ang 648 · Line 3

ਮਃ ੩ ॥

mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 648 · Line 4

ਜਿਨ ਗੁਰਮੁਖਿ ਨਾਮੁ ਧਿਆਇਆ; ਆਏ ਤੇ ਪਰਵਾਣੁ ॥

jin guramukh naam dhiaaeaa; aae te paravaan |

Punjabi

ਜੋ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਦੇ ਹਨ, ਉਨ੍ਹਾਂ ਦਾ ਇਸ ਜੱਗ ਵਿੱਚ ਆਉਣਾ ਕਬੂਲ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Blessed and approved is the coming into the world, of those Gurmukhs who meditate on the Naam, the Name of the Lord.

Dr. Sant Singh Khalsa (Shabad OS, CC BY-SA)
Ang 648 · Line 5

ਨਾਨਕ. ਕੁਲ ਉਧਾਰਹਿ ਆਪਣਾ; ਦਰਗਹ ਪਾਵਹਿ ਮਾਣੁ ॥੨॥

naanak. kul udhaareh aapanaa; daragah paaveh maan |2|

Punjabi

ਨਾਨਕ, ਉਹ ਆਪਣੀਆਂ ਪੀੜ੍ਹੀਆਂ ਨੂੰ ਬਚਾ ਲੈਂਦੇ ਹਨ, ਅਤੇ ਸਾਈਂ ਦੇ ਦਰਬਾਰ ਵਿੱਚ ਇੱਜ਼ਤ ਪਾਉਂਦੇ ਹਨ।

Bhai Manmohan Singh (Shabad OS, CC BY-SA)

English

O Nanak, they save their families, and they are honored in the Court of the Lord. ||2||

Dr. Sant Singh Khalsa (Shabad OS, CC BY-SA)
Ang 648 · Line 6

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 648 · Line 7

ਗੁਰਮੁਖਿ ਸਖੀਆ ਸਿਖ; ਗੁਰੂ ਮੇਲਾਈਆ ॥

guramukh sakheea sikh; guroo melaaeea |

Punjabi

ਪਵਿੱਤ੍ਰ ਸਿੱਖ ਸਹੇਲੀਆਂ ਨੂੰ, ਗੁਰੂ ਜੀ ਸੁਆਮੀ ਨਾਲ ਮਿਲਾ ਦਿੰਦੇ ਹਨ।

Bhai Manmohan Singh (Shabad OS, CC BY-SA)

English

The Guru unites His Sikhs, the Gurmukhs, with the Lord.

Dr. Sant Singh Khalsa (Shabad OS, CC BY-SA)
Ang 648 · Line 8

ਇਕਿ ਸੇਵਕ ਗੁਰ ਪਾਸਿ; ਇਕਿ ਗੁਰਿ ਕਾਰੈ ਲਾਈਆ ॥

eik sevak gur paas; ik gur kaarai laaeea |

Punjabi

ਕਈਆਂ ਦਾਸਾਂ ਨੂੰ ਗੁਰੂ ਜੀ ਆਪਣੀ ਹਜ਼ੂਰੀ ਵਿੱਚ ਰੱਖਦੇ ਹਨ ਅਤੇ ਕਈਆਂ ਨੂੰ ਗੁਰੂ ਜੀ ਆਪਣੀ ਆਪਣੀ ਸੇਵਾ ਵਿੱਚ ਜੋੜਦੇ ਹਨ।

Bhai Manmohan Singh (Shabad OS, CC BY-SA)

English

The Guru keeps some of them with Himself, and engages others in His Service.

Dr. Sant Singh Khalsa (Shabad OS, CC BY-SA)
Ang 648 · Line 9

ਜਿਨਾ ਗੁਰੁ ਪਿਆਰਾ ਮਨਿ ਚਿਤਿ; ਤਿਨਾ ਭਾਉ ਗੁਰੂ ਦੇਵਾਈਆ ॥

jinaa gur piaaraa man chit; tinaa bhaau guroo devaaeea |

Punjabi

ਜੋ ਆਪਣੇ ਹਿਰਦੇ ਤੇ ਦਿਲ ਵਿੱਚ ਪ੍ਰੀਤਮ ਗੁਰਾਂ ਨੂੰ ਅਸਥਾਪਨ ਕਰਦੇ ਹਨ, ਉਨ੍ਹਾਂ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਪ੍ਰਦਾਨ ਕਰਦੇ ਹਨ।

Bhai Manmohan Singh (Shabad OS, CC BY-SA)

English

Those who cherish their Beloved in their conscious minds, the Guru blesses them with His Love.

Dr. Sant Singh Khalsa (Shabad OS, CC BY-SA)
Ang 648 · Line 10

ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ॥

gur sikhaa iko piaar; gur mitaa putaa bhaaeea |

Punjabi

ਗੁਰੂ ਜੀ ਸਾਰੇ ਸਿੱਖਾਂ ਨੂੰ ਆਪਣੇ ਮਿੱਤਰਾਂ, ਪੁੱਤਰਾਂ ਅਤੇ ਵੀਰਾਂ ਦੀ ਮਾਨੰਦ ਇਕ ਜੈਸੀ ਮੁਹੱਬਤ ਕਰਦੇ ਹਨ।

Bhai Manmohan Singh (Shabad OS, CC BY-SA)

English

The Guru loves all of His Gursikhs equally well, like friends, children and siblings.

Dr. Sant Singh Khalsa (Shabad OS, CC BY-SA)
Ang 648 · Line 11

ਗੁਰੁ ਸਤਿਗੁਰੁ ਬੋਲਹੁ ਸਭਿ; ਗੁਰੁ ਆਖਿ. ਗੁਰੂ ਜੀਵਾਈਆ ॥੧੪॥

gur satigur bolahu sabh; gur aakh. guroo jeevaaeea |14|

Punjabi

ਤੁਸੀਂ ਸਾਰੇ ਵਿਸ਼ਾਲ ਸੱਚੇ ਗੁਰਾਂ ਦੇ ਨਾਮ ਦਾ ਉਚਾਰਨ ਕਰੋ। ਵਿਸ਼ਾਲ ਗੁਰਾਂ ਨੂੰ ਆਰਾਧਨ ਦੁਆਰਾ ਇਨਸਾਨ ਮੁੜ ਸੁਰਜੀਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

So chant the Name of the Guru, the True Guru, everyone! Chanting the Name of the Guru, Guru, you shall be rejuvenated. ||14||

Dr. Sant Singh Khalsa (Shabad OS, CC BY-SA)
Ang 648 · Line 12

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 648 · Line 13

ਨਾਨਕ. ਨਾਮੁ ਨ ਚੇਤਨੀ; ਅਗਿਆਨੀ ਅੰਧੁਲੇ. ਅਵਰੇ ਕਰਮ ਕਮਾਹਿ ॥

naanak. naam na chetanee; agiaanee andhule. avare karam kamaeh |

Punjabi

ਨਾਨਕ, ਬੇਸਮਝ, ਅੰਨ੍ਹੇ ਇਨਸਾਨ ਨਾਮ ਦਾ ਆਰਾਧਨ ਨਹੀਂ ਕਰਦੇ ਅਤੇ ਹੋਰ ਕੰਮ ਕਾਜ ਕਰਦੇ ਹਨ।

Bhai Manmohan Singh (Shabad OS, CC BY-SA)

English

O Nanak, the blind, ignorant fools do not remember the Naam, the Name of the Lord; they involve themselves in other activities.

Dr. Sant Singh Khalsa (Shabad OS, CC BY-SA)
Ang 648 · Line 14

ਜਮ ਦਰਿ ਬਧੇ ਮਾਰੀਅਹਿ; ਫਿਰਿ ਵਿਸਟਾ ਮਾਹਿ ਪਚਾਹਿ ॥੧॥

jam dar badhe maareeeh; fir visattaa maeh pachaeh |1|

Punjabi

ਮੌਤ ਦੇ ਦੂਤ ਦੇ ਬੂਹੇ ਤੇ ਬੰਨ੍ਹੇ ਹੋਏ ਉਹ ਸਜ਼ਾ ਪਾਉਂਦੇ ਹਨ ਅਤੇ ਅੰਤ ਨੂੰ ਉਹ ਗੰਦਗੀ ਅੰਦਰ ਸੜ ਜਾਂਦੇ ਹਨ।

Bhai Manmohan Singh (Shabad OS, CC BY-SA)

English

They are bound and gagged at the door of the Messenger of Death; they are punished, and in the end, they rot away in manure. ||1||

Dr. Sant Singh Khalsa (Shabad OS, CC BY-SA)
Ang 648 · Line 15

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 648 · Line 16

ਨਾਨਕ ਸਤਿਗੁਰੁ ਸੇਵਹਿ ਆਪਣਾ; ਸੇ ਜਨ ਸਚੇ ਪਰਵਾਣੁ ॥

naanak satigur seveh aapanaa; se jan sache paravaan |

Punjabi

ਨਾਨਕ, ਸੱਚੇ ਦੇ ਪ੍ਰਮਾਣੀਕ ਹਨ ਉਹ ਪੁਰਸ਼, ਜੋ ਆਪਣੇ ਸੱਚੇ ਗੁਰਾਂ ਦੀ ਘਾਲ ਕਮਾਉਂਦੇ ਹਨ।

Bhai Manmohan Singh (Shabad OS, CC BY-SA)

English

O Nanak, those humble beings are true and approved, who serve their True Guru.

Dr. Sant Singh Khalsa (Shabad OS, CC BY-SA)
Ang 648 · Line 17

ਹਰਿ ਕੈ ਨਾਇ ਸਮਾਇ ਰਹੇ; ਚੂਕਾ ਆਵਣੁ ਜਾਣੁ ॥੨॥

har kai naae samaae rahe; chookaa aavan jaan |2|

Punjabi

ਵਾਹਿਗੁਰੂ ਦੇ ਨਾਮ ਵਿੱਚ ਉਹ ਲੀਨ ਹੋਏ ਰਹਿੰਦੇ ਹਨ ਅਤੇ ਉਨ੍ਹਾਂ ਦੇ ਜਨਮ ਤੇ ਮਰਨ ਮੁੱਕ ਜਾਂਦੇ ਹਨ।

Bhai Manmohan Singh (Shabad OS, CC BY-SA)

English

They remain absorbed in the Name of the Lord, and their comings and goings cease. ||2||

Dr. Sant Singh Khalsa (Shabad OS, CC BY-SA)
Ang 648 · Line 18

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 648 · Line 19

ਧਨੁ ਸੰਪੈ ਮਾਇਆ ਸੰਚੀਐ; ਅੰਤੇ ਦੁਖਦਾਈ ॥

dhan sanpai maaeaa sancheeai; ante dukhadaaee |

Punjabi

ਦੌਲਤ, ਜਾਇਦਾਦ ਅਤੇ ਮਾਲ-ਮਿਲਖ ਦਾ ਇਕੱਤ੍ਰ ਕਰਨਾ ਅਖੀਰ ਨੂੰ ਤਕਲੀਫ-ਦਿਹ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Gathering the wealth and property of Maya, brings only pain in the end.

Dr. Sant Singh Khalsa (Shabad OS, CC BY-SA)
Ang 648 · Line 20

ਘਰ ਮੰਦਰ ਮਹਲ ਸਵਾਰੀਅਹਿ; ਕਿਛੁ ਸਾਥਿ. ਨ ਜਾਈ ॥

ghar mandar mehal savaareeeh; kichh saath. na jaaee |

Punjabi

ਸ਼ਿੰਗਾਰੇ ਹੋਏ ਮਕਾਨ, ਰਾਜਭਵਨ ਅਤੇ ਮਹਿਲ-ਮਾੜੀਆਂ ਜਿਨ੍ਹਾਂ ਵਿਚੋਂ ਕੋਈ ਵੀ ਇਨਸਾਨ ਦੇ ਨਾਲ ਨਹੀਂ ਜਾਂਦਾ।

Bhai Manmohan Singh (Shabad OS, CC BY-SA)

English

Homes, mansions and adorned palaces will not go with anyone.

Dr. Sant Singh Khalsa (Shabad OS, CC BY-SA)
Ang 648 · Line 21

ਹਰ ਰੰਗੀ ਤੁਰੇ ਨਿਤ ਪਾਲੀਅਹਿ; ਕਿਤੈ ਕਾਮਿ. ਨ ਆਈ ॥

har rangee ture nit paaleeeh; kitai kaam. na aaee |

Punjabi

ਪ੍ਰਾਣੀ, ਸਦਾ, ਅਨੇਕਾਂ ਰੰਗਤਾ ਅਤੇ ਘੋੜੇ ਹੀ ਪਾਲਦਾ ਹੈ, ਪ੍ਰੰਤੂ ਉਹ ਕਿਸੇ ਕੰਮ ਭੀ ਨਹੀਂ ਆਉਂਦੇ।

Bhai Manmohan Singh (Shabad OS, CC BY-SA)

English

He may breed horses of various colors, but these will not be of any use to him.

Dr. Sant Singh Khalsa (Shabad OS, CC BY-SA)
Ang 648 · Line 22

ਜਨ ਲਾਵਹੁ ਚਿਤੁ ਹਰਿ ਨਾਮ ਸਿਉ; ਅੰਤਿ ਹੋਇ ਸਖਾਈ ॥

jan laavahu chit har naam siau; ant hoe sakhaaee |

Punjabi

ਹੇ ਬੰਦੇ! ਤੂੰ ਆਪਣਾ ਮਨ ਰੱਬ ਦੇ ਨਾਮ ਨਾਲ ਜੋੜ ਅਤੇ ਅਖੀਰ ਨੂੰ ਇਹ ਤੇਰਾ ਸਹਾਇਕ ਹੋਵੇਗਾ।

Bhai Manmohan Singh (Shabad OS, CC BY-SA)

English

O human, link your consciousness to the Lord's Name, and in the end, it shall be your companion and helper.

Dr. Sant Singh Khalsa (Shabad OS, CC BY-SA)
Ang 648 · Line 23

ਜਨ ਨਾਨਕ. ਨਾਮੁ ਧਿਆਇਆ; ਗੁਰਮੁਖਿ ਸੁਖੁ ਪਾਈ ॥੧੫॥

jan naanak. naam dhiaaeaa; guramukh sukh paaee |15|

Punjabi

ਗੁਰਾਂ ਦੀ ਮਿਹਰ ਸਕਦਾ, ਗੋਲੇ ਨਾਨਕ ਦੇ ਨਾਮ ਦਾ ਸਿਮਰਨ ਕੀਤਾ ਹੈ ਅਤੇ ਉਸ ਨੂੰ ਆਰਾਮ ਪ੍ਰਾਪਤ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Servant Nanak meditates on the Naam, the Name of the Lord; the Gurmukh is blessed with peace. ||15||

Dr. Sant Singh Khalsa (Shabad OS, CC BY-SA)
Ang 648 · Line 24

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 648 · Line 25

ਬਿਨੁ ਕਰਮੈ. ਨਾਉ ਨ ਪਾਈਐ; ਪੂਰੈ ਕਰਮਿ ਪਾਇਆ ਜਾਇ ॥

bin karamai. naau na paaeeai; poorai karam paaeaa jaae |

Punjabi

ਵਾਹਿਗੁਰੂ ਦੀ ਰਹਿਮਤ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਕੇਵਲ ਪੂਰਨ ਪ੍ਰਾਲਭਧ ਰਾਹੀਂ ਹੀ ਇਹ ਪ੍ਰਾਪਤ ਹੋ ਸਕਦਾ ਹੈ।

Bhai Manmohan Singh (Shabad OS, CC BY-SA)

English

Without the karma of good actions, the Name is not obtained; it can be obtained only by perfect good karma.

Dr. Sant Singh Khalsa (Shabad OS, CC BY-SA)
Ang 648 · Line 26

ਨਾਨਕ. ਨਦਰਿ ਕਰੇ ਜੇ ਆਪਣੀ; ਤਾ ਗੁਰਮਤਿ ਮੇਲਿ ਮਿਲਾਇ ॥੧॥

naanak. nadar kare je aapanee; taa guramat mel milaae |1|

Punjabi

ਨਾਨਕ, ਜੇਕਰ ਸੁਆਮੀ ਆਪਣੀ ਮਿਹਰ ਦੀ ਨਿਗ੍ਹਾ ਧਾਰੇ, ਤਦ ਪ੍ਰਾਣੀ, ਗੁਰਾਂ ਦੇ ਉਪਦੇਸ਼ ਦੁਆਰਾ ਉਸ ਦੇ ਮਿਲਾਪ ਵਿੱਚ ਮਿਲ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, if the Lord casts His Glance of Grace, then under Guru's Instruction, one is united in His Union. ||1||

Dr. Sant Singh Khalsa (Shabad OS, CC BY-SA)
Ang 648 · Line 27

ਮਃ ੧ ॥

mahalaa 1 |

Punjabi

ਪਹਿਲੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

First Mehl:

Dr. Sant Singh Khalsa (Shabad OS, CC BY-SA)
Ang 648 · Line 28

ਇਕ ਦਝਹਿ ਇਕ ਦਬੀਅਹਿ; ਇਕਨਾ ਕੁਤੇ ਖਾਹਿ ॥

eik dajheh ik dabeeeh; ikanaa kute khaeh |

Punjabi

ਕਈ ਸਾੜੇ ਜਾਂਦੇ ਹਨ, ਕਈ ਦੱਬੇ ਜਾਂਦੇ ਹਨ ਅਤੇ ਕਈਆਂ ਨੂੰ ਕੂਕਰ ਖਾਂਦੇ ਹਨ।

Bhai Manmohan Singh (Shabad OS, CC BY-SA)

English

Some are cremated, and some are buried; some are eaten by dogs.

Dr. Sant Singh Khalsa (Shabad OS, CC BY-SA)
Ang 648 · Line 29

ਇਕਿ. ਪਾਣੀ ਵਿਚਿ ਉਸਟੀਅਹਿ; ਇਕਿ. ਭੀ ਫਿਰਿ ਹਸਣਿ ਪਾਹਿ ॥

eik. paanee vich usatteeeh; ik. bhee fir hasan paeh |

Punjabi

ਕਈ ਜਲ ਵਿੱਚ ਪ੍ਰਵਾਹ ਕੀਤੇ ਜਾਂਦੇ ਹਨ ਅਤੇ ਮੁੜ ਕਈਆਂ ਨੂੰ ਸੁੰਨਸਾਨ ਵਲਗਣ ਵਿੱਚ ਸੁੱਟਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

Some are thrown into water, while others are thrown into wells.

Dr. Sant Singh Khalsa (Shabad OS, CC BY-SA)
Ang 648 · Line 30

ਨਾਨਕ. ਏਵ ਨ ਜਾਪਈ; ਕਿਥੈ ਜਾਇ ਸਮਾਹਿ ॥੨॥

naanak. ev na jaapee; kithai jaae samaeh |2|

Punjabi

ਨਾਨਕ, ਇਹ ਕੁਝ ਪਤਾ ਨਹੀਂ ਲੱਗਦਾ ਕਿ ਉਹ ਕਿਥੇ ਜਾ ਕੇ ਅਲੋਪ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

O Nanak, it is not known, where they go and into what they merge. ||2||

Dr. Sant Singh Khalsa (Shabad OS, CC BY-SA)
Ang 648 · Line 31

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 648 · Line 32

ਤਿਨ ਕਾ ਖਾਧਾ ਪੈਧਾ. ਮਾਇਆ ਸਭੁ ਪਵਿਤੁ ਹੈ; ਜੋ ਨਾਮਿ ਹਰਿ ਰਾਤੇ ॥

tin kaa khaadhaa paidhaa. maaeaa sabh pavit hai; jo naam har raate |

Punjabi

ਪਵਿੱਤਰ ਹੈ, ਉਨ੍ਹਾਂ ਦਾ ਸਮੂਹ ਖਾਣਾ, ਪਹਿਨਣਾ ਅਤੇ ਦੌਲਤ ਜੋ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ।

Bhai Manmohan Singh (Shabad OS, CC BY-SA)

English

The food and clothes, and all the worldly possessions of those who are attuned to the Lord's Name are sacred.

Dr. Sant Singh Khalsa (Shabad OS, CC BY-SA)
Ang 648 · Line 33

ਤਿਨ ਕੇ ਘਰ ਮੰਦਰ. ਮਹਲ ਸਰਾਈ, ਸਭਿ ਪਵਿਤੁ ਹਹਿ; ਜਿਨੀ ਗੁਰਮੁਖਿ ਸੇਵਕ ਸਿਖ, ਅਭਿਆਗਤ ਜਾਇ ਵਰਸਾਤੇ ॥

tin ke ghar mandar. mehal saraaee, sabh pavit heh; jinee guramukh sevak sikh, abhiaagat jaae varasaate |

Punjabi

ਪਵਿੱਤਰ ਹਨ ਸਾਰੇ ਧਾਮ, ਰਾਜਭਵਨ, ਮਹਲਿ ਮਾੜੀਆਂ ਅਤੇ ਸਰਾਵਾਂ ਉਨ੍ਹਾਂ ਦੀਆਂ, ਜਿਨ੍ਹਾਂ ਵਿੱਚ ਪਵਿੱਤਰ ਪੁਰਸ਼, ਵਾਹਿਗੁਰੂ ਦੇ ਗੋਲੇ, ਗੁਰੂ ਦੇ ਸਿੱਖ ਅਤੇ ਜਗਤ-ਤਿਆਗੀ ਜਾ ਕੇ ਵਿਸਰਾਮ ਕਰਦੇ ਹਨ।

Bhai Manmohan Singh (Shabad OS, CC BY-SA)

English

All the homes, temples, palaces and way-stations are sacred, where the Gurmukhs, the selfless servants, the Sikhs and the renouncers of the world, go and take their rest.

Dr. Sant Singh Khalsa (Shabad OS, CC BY-SA)
Ang 648 · Line 34

ਤਿਨ ਕੇ ਤੁਰੇ ਜੀਨ ਖੁਰਗੀਰ, ਸਭਿ ਪਵਿਤੁ ਹਹਿ; ਜਿਨੀ ਗੁਰਮੁਖਿ ਸਿਖ. ਸਾਧ ਸੰਤ ਚੜਿ ਜਾਤੇ ॥

tin ke ture jeen khurageer, sabh pavit heh; jinee guramukh sikh. saadh sant charr jaate |

Punjabi

ਪਵਿੱਤਰ ਹਨ। ਉਨ੍ਹਾਂ ਦੇ ਸਮੂਹ ਘੋੜੇ, ਕਾਠੀਆਂ ਅਤੇ ਤਾਹਰੂ ਉਨ੍ਹਾਂ ਦੇ, ਜਿਨ੍ਹਾਂ ਉਤੇ ਸਵਾਰ ਹੋ, ਗੁਰੂ-ਅਨੁਸਾਰੀ, ਗੁਰੂ ਦੇ ਸਿੱਖ, ਸੱਚੇ ਪੁਰਸ਼ ਅਤੇ ਭਗਤ ਆਪਣੇ ਮਾਰਗ ਜਾਂਦੇ ਹਨ।

Bhai Manmohan Singh (Shabad OS, CC BY-SA)

English

All the horses, saddles and horse blankets are sacred, upon which the Gurmukhs, the Sikhs, the Holy and the Saints, mount and ride.

Dr. Sant Singh Khalsa (Shabad OS, CC BY-SA)
Ang 648 · Line 35

ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ; ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥

tin ke karam dharam kaaraj sabh pavit heh; jo boleh har har raam naam har saate |

Punjabi

ਪਾਵਨ ਹਨ ਸਾਰੇ ਸੰਸਕਾਰ, ਈਮਾਨ ਅਤੇ ਕੰਮ ਕਾਜ ਉਨ੍ਹਾਂ ਦੇ ਜੋ ਸੁਆਮੀ ਵਾਹਿਗੁਰੂ ਅਤੇ ਸੱਚੇ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ।

Bhai Manmohan Singh (Shabad OS, CC BY-SA)

English

All the rituals and Dharmic practices and deeds are sacred, for those who utter the Name of the Lord, Har, Har, the True Name of the Lord.

Dr. Sant Singh Khalsa (Shabad OS, CC BY-SA)
Ang 648 · Line 36

ਜਿਨ ਕੈ ਪੋਤੈ ਪੁੰਨੁ ਹੈ; ਸੇ ਗੁਰਮੁਖਿ ਸਿਖ. ਗੁਰੂ ਪਹਿ ਜਾਤੇ ॥੧੬॥

jin kai potai pun hai; se guramukh sikh. guroo peh jaate |16|

Punjabi

ਪਵਿੱਤ੍ਰ ਗੁਰਸਿੱਖ, ਜਿਨ੍ਹਾਂ ਦੇ ਖਜਾਨੇ ਵਿੱਚ ਪਵਿੱਤਰਤਾ ਹੈ, ਉਹ ਹੀ ਗੁਰਾਂ ਕੋਲ ਜਾਂਦੇ ਹਨ।

Bhai Manmohan Singh (Shabad OS, CC BY-SA)

English

Those Gurmukhs, those Sikhs, who have purity as their treasure, go to their Guru. ||16||

Dr. Sant Singh Khalsa (Shabad OS, CC BY-SA)
Ang 648 · Line 37

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 648 · Line 38

ਨਾਨਕ. ਨਾਵਹੁ ਘੁਥਿਆ; ਹਲਤੁ ਪਲਤੁ ਸਭੁ ਜਾਇ ॥

naanak. naavahu ghuthiaa; halat palat sabh jaae |

Punjabi

ਨਾਨਕ, ਨਾਮ ਨੂੰ ਤਿਆਗ ਕੇ, ਇਨਸਾਨ, ਆਪਣੇ ਇਸ ਲੋਕ ਅਤੇ ਪ੍ਰਲੋਕ ਸਭ ਨੂੰ ਗੁਆ ਲੈਂਦਾ ਹੈ।

Bhai Manmohan Singh (Shabad OS, CC BY-SA)

English

O Nanak, forsaking the Name, he loses everything, in this world and the next.

Dr. Sant Singh Khalsa (Shabad OS, CC BY-SA)
Ang 648 · Line 39

ਜਪੁ ਤਪੁ ਸੰਜਮੁ ਸਭੁ ਹਿਰਿ ਲਇਆ; ਮੁਠੀ ਦੂਜੈ ਭਾਇ ॥

jap tap sanjam sabh hir leaa; mutthee doojai bhaae |

Punjabi

ਉਸ ਦੀ ਉਪਾਸ਼ਨਾ ਅਤੇ ਸਵੈ-ਜਬਤ ਸਾਰੇ ਵਿਅਰਥ ਜਾਂਦੇ ਹਨ। ਉਸ ਨੂੰ ਹੋਰਸ ਦੀ ਪ੍ਰੀਤ ਨੇ ਠੱਗ ਲਿਆ ਹੈ।

Bhai Manmohan Singh (Shabad OS, CC BY-SA)

English

Chanting, deep meditation and austere self-disciplined practices are all wasted; he is deceived by the love of duality.

Dr. Sant Singh Khalsa (Shabad OS, CC BY-SA)
Ang 648 · Line 40

ਜਮ ਦਰਿ ਬਧੇ ਮਾਰੀਅਹਿ; ਬਹੁਤੀ ਮਿਲੈ ਸਜਾਇ ॥੧॥

jam dar badhe maareeeh; bahutee milai sajaae |1|

Punjabi

ਮੌਤ ਦੇ ਦੂਤ ਦੇ ਬੂਹੇ ਤੇ ਬੱਝਾ ਹੋਇਆ ਉਹ ਕੁੱਟਿਆ ਫਾਂਟਿਆ ਜਾਂਦਾ ਹੈ ਤੇ ਘਣੇਰੀ ਸਜ਼ਾ ਪਾਉਂਦਾ ਹੈ।

Bhai Manmohan Singh (Shabad OS, CC BY-SA)

English

He is bound and gagged at the door of the Messenger of Death. He is beaten, and receives terrible punishment. ||1||

Dr. Sant Singh Khalsa (Shabad OS, CC BY-SA)