Ang 649
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਸੰਤਾ ਨਾਲਿ ਵੈਰੁ ਕਮਾਵਦੇ; ਦੁਸਟਾ ਨਾਲਿ ਮੋਹੁ ਪਿਆਰੁ ॥
santaa naal vair kamaavade; dusattaa naal mohu piaar |
Punjabi
ਦੂਸ਼ਨ ਲਾਉਣ ਵਾਲੇ ਸਾਧੂਆਂ ਨਾਲ ਦੁਸ਼ਮਣੀ ਕਰਦੇ ਹਨ ਅਤੇ ਪਾਂਬਰਾਂ ਦੇ ਨਾਲ ਨਹੁੰ ਤੇ ਪ੍ਰੀਤ ਪਾਉਂਦੇ ਹਨ।
English
They inflict their hatred upon the Saints, and they love the wicked sinners.
ਅਗੈ ਪਿਛੈ ਸੁਖੁ ਨਹੀ; ਮਰਿ ਜੰਮਹਿ ਵਾਰੋ ਵਾਰ ॥
agai pichhai sukh nahee; mar jameh vaaro vaar |
Punjabi
ਏਥੇ ਤੇ ਏਦੂੰ ਮਗਰੋਂ, ਉਨ੍ਹਾਂ ਨੂੰ, ਆਰਾਮ ਨਹੀਂ ਮਿਲਦਾ। ਉਹ ਮੁੜ ਮੁੜ ਕੇ ਜੰਮਦੇ ਤੇ ਮਰਦੇ ਰਹਿੰਦੇ ਹਨ।
English
They find no peace in either this world or the next; they are born only to die, again and again.
ਤ੍ਰਿਸਨਾ ਕਦੇ. ਨ ਬੁਝਈ; ਦੁਬਿਧਾ ਹੋਇ ਖੁਆਰੁ ॥
trisanaa kade. na bujhee; dubidhaa hoe khuaar |
Punjabi
ਉਨ੍ਹਾਂ ਦੀ ਖਾਹਿਸ਼ ਕਦਾਚਿਤ ਨਹੀਂ ਬੁਝਦੀ ਅਤੇ ਦਵੈਤ-ਭਾਵ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਹੈ।
English
Their hunger is never satisfied, and they are ruined by duality.
ਮੁਹ ਕਾਲੇ ਤਿਨਾ ਨਿੰਦਕਾ; ਤਿਤੁ ਸਚੈ ਦਰਬਾਰਿ ॥
muh kaale tinaa nindakaa; tith sachai darabaar |
Punjabi
ਉਨ੍ਹਾਂ ਦੁਸ਼ਨ ਲਾਉਣ ਵਾਲਿਆਂ ਦੇ ਚਿਹਰੇ ਸਾਹਿਬ ਦੀ ਉਸ ਸੱਚੀ ਦਰਗਾਹ ਵਿੱਚ ਕਾਲੇ ਕੀਤੇ ਜਾਂਦੇ ਹਨ।
English
The faces of these slanderers are blackened in the Court of the True Lord.
ਨਾਨਕ. ਨਾਮ ਵਿਹੂਣਿਆ; ਨਾ ਉਰਵਾਰਿ. ਨ ਪਾਰਿ ॥੨॥
naanak. naam vihooniaa; naa uravaar. na paar |2|
Punjabi
ਨਾਨਕ, ਨਾਮ ਦੇ ਬਿਨਾ ਪ੍ਰਾਣੀ ਨੂੰ ਨਾਂ ਇਸ ਕਿਨਾਰੇ (ਲੋਕ ਵਿੱਚ) ਨਾਂ ਹੀ ਪਰਲੇ ਕਿਨਾਰੇ (ਪ੍ਰਲੋਕ ਵਿੱਚ) ਪਨਾਹ ਮਿਲਦੀ ਹੈ।
English
O Nanak, without the Naam, they find no shelter on either this shore, or the one beyond. ||2||
ਪਉੜੀ ॥
paurree |
Punjabi
ਪਉੜੀ।
English
Pauree:
ਜੋ ਹਰਿ ਨਾਮੁ ਧਿਆਇਦੇ; ਸੇ. ਹਰਿ ਹਰਿ ਨਾਮਿ ਰਤੇ ਮਨ ਮਾਹੀ ॥
jo har naam dhiaaeide; se. har har naam rate man maahee |
Punjabi
ਜਿਹੜੇ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਰੰਗੇ ਹੋਏ ਹਨ।
English
Those who meditate on the Lord's Name, are imbued with the Name of the Lord, Har, Har, in their minds.
ਜਿਨਾ ਮਨਿ ਚਿਤਿ ਇਕੁ ਅਰਾਧਿਆ; ਤਿਨਾ ਇਕਸ ਬਿਨੁ. ਦੂਜਾ ਕੋ ਨਾਹੀ ॥
jinaa man chit ik araadhiaa; tinaa ikas bin. doojaa ko naahee |
Punjabi
ਜੋ, ਆਪਣੇ ਦਿਲ ਤੇ ਰਿਦੇ ਅੰਦਰ ਇਕ ਸਾਹਿਬ ਨੂੰ ਸਿਮਰਦੇ ਹਨ, ਉਹ ਇਕ ਸਾਹਿਬ ਦੇ ਬਗੈਰ ਹੋਰਸ ਨੂੰ ਨਹੀਂ ਪਛਾਣਦੇ।
English
For those who worship the One Lord in their conscious minds, there is no other than the One Lord.
ਸੇਈ ਪੁਰਖ ਹਰਿ ਸੇਵਦੇ; ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥
seee purakh har sevade; jin dhur masatak lekh likhaahee |
Punjabi
ਕੇਵਲ ਓਹੀ ਪੁਰਸ਼ ਸੁਆਮੀ ਦੇ ਸੇਵਾ ਕਮਾਉਂਦੇ ਹਨ, ਜਿਨ੍ਹਾਂ ਦੇ ਮੱਥੇ ਉਤੇ ਐਸੀ ਲਿਖਤਾਕਾਰ ਸੁਆਮੀ ਨੇ ਲਿਖੀ ਹੋਈ ਹੈ।
English
They alone serve the Lord, upon whose foreheads such pre-ordained destiny is written.
ਹਰਿ ਕੇ ਗੁਣ ਨਿਤ ਗਾਵਦੇ; ਹਰਿ ਗੁਣ ਗਾਇ ਗੁਣੀ ਸਮਝਾਹੀ ॥
har ke gun nit gaavade; har gun gaae gunee samajhaahee |
Punjabi
ਉਹ ਸਦਾ ਹਰੀ ਦੀਆਂ ਵਡਿਆਈਆਂ ਆਲਾਪਦੇ ਹਨ ਤੇ ਗੁਣਵਾਨ ਪ੍ਰਭੂ ਦੀ ਮਹਿਮਾ ਗਾਇਨ ਕਰ ਆਪਣੇ ਮਨ ਨੂੰ ਸਮਝਾਉਂਦੇ ਹਨ।
English
They continually sing the Glorious Praises of the Lord, and singing the Glories of the Glorious Lord, they are uplifted.
ਵਡਿਆਈ ਵਡੀ ਗੁਰਮੁਖਾ; ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥
vaddiaaee vaddee guramukhaa; gur poorai har naam samaahee |17|
Punjabi
ਮਹਾਨ ਹੈ ਮਹਾਨਤਾ ਪਵਿੱਤਰ ਪੁਰਸ਼ਾਂ ਦੀ। ਪੂਰਨ ਗੁਰਾਂ ਦੇ ਰਾਹੀਂ ਉਹ ਰੱਬ ਦੇ ਨਾਮ ਵਿੱਚ ਲੀਨ ਰਹਿੰਦੇ ਹਨ।
English
Great is the greatness of the Gurmukhs, who, through the Perfect Guru, remain absorbed in the Lord's Name. ||17||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਸਤਿਗੁਰ ਕੀ ਸੇਵਾ ਗਾਖੜੀ; ਸਿਰੁ ਦੀਜੈ ਆਪੁ ਗਵਾਇ ॥
satigur kee sevaa gaakharree; sir deejai aap gavaae |
Punjabi
ਔਖੀ ਹੈ ਸੱਚੇ ਗੁਰਾਂ ਦੀ ਚਾਕਰੀ, ਬੰਦੇ ਨੂੰ ਆਪਣਾ ਸੀਸ ਸੋਂਪਣਾ ਅਤੇ ਆਪਣਾ ਆਪ ਮੇਟਣਾ ਪੈਂਦਾ ਹੈ।
English
It is very difficult to serve the True Guru; offer your head, and eradicate self-conceit.
ਸਬਦਿ ਮਰਹਿ. ਫਿਰਿ ਨਾ ਮਰਹਿ; ਤਾ ਸੇਵਾ ਪਵੈ ਸਭ ਥਾਇ ॥
sabad mareh. fir naa mareh; taa sevaa pavai sabh thaae |
Punjabi
ਜੇਕਰ ਉਹ ਗੁਰਾਂ ਦੇ ਉਪਦੇਸ਼ ਦੁਆਰਾ (ਜੀਵਤ ਭਾਵਤੋਂ) ਮਰ ਜਾਵੇ, ਉਹ ਮੁੜ ਕੇ ਨਹੀਂ ਮਰਦਾ ਅਤੇ ਤਦ ਉਸ ਦੀ ਸਮੂਹ ਘਾਲ ਕਬੂਲ ਪੈ ਜਾਂਦੀ ਹੈ।
English
One who dies in the Word of the Shabad shall never have to die again; his service is totally approved.
ਪਾਰਸ ਪਰਸਿਐ ਪਾਰਸੁ ਹੋਵੈ; ਸਚਿ ਰਹੈ ਲਿਵ ਲਾਇ ॥
paaras parasiai paaras hovai; sach rahai liv laae |
Punjabi
ਪਾਰਸ ਨਾਲ ਲੱਗ ਕੇ ਉਹ ਪਾਰਸ ਥੀ ਵੰਞਦਾ ਹੈ ਅਤੇ ਸੱਚੇ ਸੁਆਮੀ ਨਾਲ ਪਿਆਰ ਅੰਦਰ ਜੁੜਿਆ ਰਹਿੰਦਾ ਹੈ।
English
Touching the philosopher's stone, one becomes the philosopher's stone, which transforms lead into gold; remain lovingly attached to the True Lord.
ਜਿਸੁ ਪੂਰਬਿ ਹੋਵੈ ਲਿਖਿਆ; ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
jis poorab hovai likhiaa; tis satigur milai prabh aae |
Punjabi
ਜਿਸ ਲਈ ਧੁਰੋਂ ਹੀ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਸ ਨੂੰ ਸੁਆਮੀ-ਸਰੂਪ ਸੱਚੇ ਗੁਰੂ ਆ ਕੇ ਮਿਲ ਪੈਂਦੇ ਹਨ।
English
One who has such pre-ordained destiny, comes to meet the True Guru and God.
ਨਾਨਕ. ਗਣਤੈ ਸੇਵਕੁ, ਨਾ ਮਿਲੈ; ਜਿਸੁ ਬਖਸੇ ਸੋ ਪਵੈ ਥਾਇ ॥੧॥
naanak. ganatai sevak, naa milai; jis bakhase so pavai thaae |1|
Punjabi
ਨਾਨਕ, ਲੇਖੇ-ਪੱਤੇ ਦੁਆਰਾ, ਗੁਮਾਸ਼ਤਾ ਆਪਣੇ ਸੁਆਮੀ ਨਾਲ ਨਹੀਂ ਮਿਲ ਸਕਦਾ। ਜਿਸ ਨੂੰ ਸੁਆਮੀ ਬਖਸ਼ਦਾ ਹੈ, ਉਹ ਕਬੂਲ ਪੈ ਜਾਂਦਾ ਹੈ।
English
O Nanak, the Lord's servant does not meet Him because of his own account; he alone is acceptable, whom the Lord forgives. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਮਹਲੁ ਕੁਮਹਲੁ. ਨ ਜਾਣਨੀ; ਮੂਰਖ ਅਪਣੈ ਸੁਆਇ ॥
mehal kumahal. na jaananee; moorakh apanai suaae |
Punjabi
ਆਪਣੇ ਸਵੈ-ਮਨੋਰਥ ਦੇ ਕੁਰਾਹੇ ਪਏ ਹੋਏ ਮੂੜ੍ਹ ਚੰਗੇ ਤੇ ਮੰਦੇ ਦੀ ਪਛਾਣ ਨਹੀਂ ਕਰਦੇ।
English
The fools do not know the difference between good and bad; they are deceived by their self-interests.
ਸਬਦੁ ਚੀਨਹਿ ਤਾ ਮਹਲੁ ਲਹਹਿ; ਜੋਤੀ ਜੋਤਿ ਸਮਾਇ ॥
sabad cheeneh taa mehal laheh; jotee jot samaae |
Punjabi
ਜੇਕਰ ਉਹ ਨਾਮ ਦਾ ਚਿੰਤਨ ਕਰਨ, ਤਦ ਉਹ ਪ੍ਰਭੂ ਦੀ ਹਜ਼ੂਰੀ ਨੂੰ ਪ੍ਰਾਪਤ ਹੋ ਜਾਂਦੇ ਹਨ ਤੇ ਉਨ੍ਹਾਂ ਦਾ ਨੂਰ, ਪਰਮ ਨੂਰ ਵਿੱਚ ਲੀਨ ਹੋ ਜਾਂਦਾ ਹੈ।
English
But if they contemplate the Word of the Shabad, they obtain the Mansion of the Lord's Presence, and their light merges in the Light.
ਸਦਾ ਸਚੇ ਕਾ ਭਉ ਮਨਿ ਵਸੈ; ਤਾ ਸਭਾ ਸੋਝੀ ਪਾਇ ॥
sadaa sache kaa bhau man vasai; taa sabhaa sojhee paae |
Punjabi
ਜਦ ਸੱਚੇ ਸੁਆਮੀ ਦਾ ਡਰ ਹਮੇਸ਼ਾਂ ਲਈ ਉਨ੍ਹਾਂ ਦੇ ਅੰਤਰਿ ਆਤਮੇ ਟਿਕ ਜਾਂਦਾ ਹੈ ਤਦ ਹੀ ਉਹ ਸਮੂਹ ਸਮਝ ਨੂੰ ਪ੍ਰਾਪਤ ਹੁੰਦੇ ਹਨ।
English
The Fear of God is always on their minds, and so they come to understand everything.
ਸਤਿਗੁਰੁ ਅਪਣੈ ਘਰਿ ਵਰਤਦਾ; ਆਪੇ ਲਏ ਮਿਲਾਇ ॥
satigur apanai ghar varatadaa; aape le milaae |
Punjabi
ਸੱਚੇ ਗੁਰੂ ਉਨ੍ਹਾਂ ਦੇ ਆਪਣੇ (ਹਿਰਦੇ) ਗ੍ਰਿਹ ਵਿੱਚ ਹੀ ਨਿਵਾਸ ਰੱਖਦੇ ਹਨ ਅਤੇ ਆਪ ਹੀ ਉਨ੍ਹਾਂ ਨੂੰ, ਉਨ੍ਹਾਂ ਦੇ ਸਾਈਂ ਨਾਲ, ਮਿਲਾ ਦਨੂੰਦੇ ਹਨ।
English
The True Guru is pervading the homes within; He Himself blends them with the Lord.
ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਈ; ਜਿਸ ਨੋ ਕਿਰਪਾ ਕਰੇ ਰਜਾਇ ॥੨॥
naanak satigur miliai sabh pooree pee; jis no kirapaa kare rajaae |2|
Punjabi
ਨਾਨਕ, ਜਿਸ ਉਤੇ ਦਾ ਸੁਆਮੀ ਮਿਹਰ ਅਤੇ ਬਖਸ਼ਸ਼ ਧਾਰਦਾ ਹੈ, ਉਹ ਸੱਚੇ ਗੁਰਾਂ ਨੂੰ ਮਿਲ ਪੈਂਦਾ ਹੈ ਅਤੇ ਉਸ ਦੇ ਸਾਰੇ ਕੰਮ ਰਾਸ ਹੋ ਜਾਂਦੇ ਹਨ।
English
O Nanak, they meet the True Guru, and all their desires are fulfilled, if the Lord grants His Grace and so wills. ||2||
ਪਉੜੀ ॥
paurree |
Punjabi
ਪਉੜੀ।
English
Pauree:
ਧੰਨੁ ਧਨੁ ਭਾਗ. ਤਿਨਾ ਭਗਤ ਜਨਾ; ਜੋ ਹਰਿ ਨਾਮਾ. ਹਰਿ ਮੁਖਿ ਕਹਤਿਆ ॥
dhan dhan bhaag. tinaa bhagat janaa; jo har naamaa. har mukh kahatiaa |
Punjabi
ਮੁਬਾਰਕ! ਮੁਬਾਰਕ! ਹੈ ਪ੍ਰਾਲਭਧ ਉਨ੍ਹਾਂ ਨੇਕ ਪੁਰਸ਼ਾਂ ਦੀ, ਜੋ ਆਪਣੇ ਮੂੰਹ ਨਾਲ ਵਾਹਿਗੁਰੂ ਅਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦੇ ਹਨ।
English
Blessed, blessed is the good fortune of those devotees, who, with their mouths, utter the Name of the Lord.
ਧਨੁ ਧਨੁ ਭਾਗ. ਤਿਨਾ ਸੰਤ ਜਨਾ; ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥
dhan dhan bhaag. tinaa sant janaa; jo har jas sravanee sunatiaa |
Punjabi
ਮੁਬਾਰਕ! ਮੁਬਾਰਕ ਹੈ, ਪ੍ਰਾਲਭਧ ਉਨ੍ਹਾਂ ਨੇਕ ਬੰਦਿਆਂ ਦੀ ਜੋ ਆਪਣੇ ਕੰਨਾਂ ਨਾਲ ਵਾਹਿਗੁਰੂ ਦੀ ਮਹਿਮਾ ਸੁਣਦੇ ਹਨ।
English
Blessed, blessed is the good fortune of those Saints, who, with their ears, listen to the Lord's Praises.
ਧਨੁ ਧਨੁ ਭਾਗ. ਤਿਨਾ ਸਾਧ ਜਨਾ; ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥
dhan dhan bhaag. tinaa saadh janaa; har keeratan gaae gunee jan banatiaa |
Punjabi
ਮੁਬਾਰਕ! ਮੁਬਾਰਕ ਹੈ, ਕਿਸਮਤ ਉਨ੍ਹਾਂ ਸ਼ੁਭ ਲੋਕਾਂ ਦੀ ਜੋ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਨੇਕ ਪੁਰਸ਼ ਥੀ ਵੰਞਦੇ ਹਨ।
English
Blessed, blessed is the good fortune of those holy people, who sing the Kirtan of the Lord's Praises, and so become virtuous.
ਧਨੁ ਧਨੁ ਭਾਗ. ਤਿਨਾ ਗੁਰਮੁਖਾ; ਜੋ ਗੁਰਸਿਖ ਲੈ. ਮਨੁ ਜਿਣਤਿਆ ॥
dhan dhan bhaag. tinaa guramukhaa; jo gurasikh lai. man jinatiaa |
Punjabi
ਸੁਲੱਖਣੀ! ਸੁਲੱਖਣੀ! ਹੈ ਕਿਸਮਤ ਉਨ੍ਹਾਂ ਪਵਿੱਤਰ ਪੁਰਸ਼ਾਂ ਦੀ, ਜੋ ਗੁਰਾਂ ਦੇ ਉਪਦੇਸ਼ ਤੇ ਅਮਲ ਕਰਕੇ ਮਨ ਨੂੰ ਜਿੱਤ ਲੈਂਦੇ ਹਨ।
English
Blessed, blessed is the good fortune of those Gurmukhs, who live as Gursikhs, and conquer their minds.
ਸਭ ਦੂ ਵਡੇ ਭਾਗ. ਗੁਰਸਿਖਾ ਕੇ; ਜੋ ਗੁਰ ਚਰਣੀ ਸਿਖ ਪੜਤਿਆ ॥੧੮॥
sabh doo vadde bhaag. gurasikhaa ke; jo gur charanee sikh parratiaa |18|
Punjabi
ਸਾਰਿਆਂ ਨਾਲੋਂ ਉਚੀ ਹੈ ਕਿਸਮਤ ਗੁਰੂ ਦੇ ਸਿੱਖਾਂ ਦੀ, ਜਿਹੜੇ ਗੁਰ-ਸਿੱਖ, ਗੁਰਾਂ ਦੇ ਪੈਰੀ ਪੈਂਦੇ ਹਨ।
English
But the greatest good fortune of all, is that of the Guru's Sikhs, who fall at the Guru's feet. ||18||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਬ੍ਰਹਮੁ ਬਿੰਦੈ. ਤਿਸ ਦਾ ਬ੍ਰਹਮਤੁ ਰਹੈ; ਏਕ ਸਬਦਿ ਲਿਵ ਲਾਇ ॥
braham bindai. tis daa brahamat rahai; ek sabad liv laae |
Punjabi
ਜੋ ਪ੍ਰਭੂ ਨੂੰ ਜਾਣਦਾ ਹੈ ਅਤੇ ਇਕ ਨਾਮ ਨਾਲ ਆਪਣੀ ਬਿਰਤੀ ਜੋੜਦਾ ਹੈ, ਉਸ ਦਾ ਬ੍ਰਹਮਣ-ਪੁਣਾ ਕਾਇਮ ਰਹਿੰਦਾ ਹੈ।
English
One who knows God, and who lovingly focuses his attention on the One Word of the Shabad, keeps his spirituality intact.
ਨਵ ਨਿਧੀ ਅਠਾਰਹ ਸਿਧੀ. ਪਿਛੈ ਲਗੀਆ ਫਿਰਹਿ; ਜੋ ਹਰਿ ਹਿਰਦੈ ਸਦਾ ਵਸਾਇ ॥
nav nidhee atthaarah sidhee. pichhai lageea fireh; jo har hiradai sadaa vasaae |
Punjabi
ਨੌ ਖਜਾਨੇ ਅਤੇ ਅਠਾਰਾਂ ਕਰਾਮਾਤੀ-ਸ਼ਕਤੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ ਜੋ ਸੁਆਮੀ ਨੂੰ ਸਦੀਵ ਹੀ ਆਪਣੇ ਮਨ ਵਿੱਚ ਟਿਕਾਈ ਰੱਖਦਾ ਹੈ।
English
The nine treasures and the eighteen spiritual powers of the Siddhas follow him, who keeps the Lord enshrined in his heart.
ਬਿਨੁ ਸਤਿਗੁਰ. ਨਾਉ ਨ ਪਾਈਐ; ਬੁਝਹੁ ਕਰਿ ਵੀਚਾਰੁ ॥
bin satigur. naau na paaeeai; bujhahu kar veechaar |
Punjabi
ਸੱਚੇ ਗੁਰਾਂ ਦੇ ਬਾਝੋਂ ਨਾਮ ਪ੍ਰਾਪਤ ਨਹੀਂ ਹੁੰਦਾ। ਤੂੰ ਇਸ ਨੂੰ ਸਮਝ ਅਤੇ ਵਿਚਾਰ।
English
Without the True Guru, the Name is not found; understand this, and reflect upon it.
ਨਾਨਕ. ਪੂਰੈ ਭਾਗਿ ਸਤਿਗੁਰੁ ਮਿਲੈ; ਸੁਖੁ ਪਾਏ ਜੁਗ ਚਾਰਿ ॥੧॥
naanak. poorai bhaag satigur milai; sukh paae jug chaar |1|
Punjabi
ਨਾਨਕ, ਪੂਰਨ ਨਸੀਬਾਂ ਰਾਹੀਂ ਬੰਦਾ ਸੱਚੇ ਗੁਰਾਂ ਨੂੰ ਮਿਲਦਾ ਹੈ ਅਤੇ ਚਾਰਾਂ ਹੀ ਯੁੱਗਾਂ ਅੰਦਰ ਆਰਾਮ ਪਾਉਂਦਾ ਹੈ।
English
O Nanak, through perfect good destiny, one meets the True Guru, and finds peace, throughout the four ages. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਕਿਆ ਗਭਰੂ ਕਿਆ ਬਿਰਧਿ ਹੈ; ਮਨਮੁਖ ਤ੍ਰਿਸਨਾ ਭੁਖ. ਨ ਜਾਇ ॥
kiaa gabharoo kiaa biradh hai; manamukh trisanaa bhukh. na jaae |
Punjabi
ਭਾਵਨੂੰ ਜੁਆਨ ਹੋਵੇ, ਭਾਵਨੂੰ ਬੁੱਢਾ, ਆਪ-ਹੁਦਰੇ ਪੁਰਸ਼ ਦੀ ਤ੍ਰਿਸ਼ਣਾ ਤੇ ਭੁੱਖ ਮਿਟਦੀਆਂ ਨਹੀਂ।
English
Whether he is young or old, the self-willed manmukh cannot escape hunger and thirst.
ਗੁਰਮੁਖਿ ਸਬਦੇ ਰਤਿਆ; ਸੀਤਲੁ ਹੋਏ ਆਪੁ ਗਵਾਇ ॥
guramukh sabade ratiaa; seetal hoe aap gavaae |
Punjabi
ਗੁਰੂ-ਅਨੁਸਾਰੀ ਨਾਮ ਨਾਲ ਰੰਗੇ ਹੋਏ ਹਨ ਅਤੇ ਆਪਣੀ ਸਵੈ-ਹੰਗਤਾ ਨੂੰ ਗੁਆ ਕੇ ਸ਼ਾਂਤ ਥੀ ਗਏ ਹਨ।
English
The Gurmukhs are imbued with the Word of the Shabad; they are at peace, having lost their self-conceit.
ਅੰਦਰੁ ਤ੍ਰਿਪਤਿ ਸੰਤੋਖਿਆ; ਫਿਰਿ ਭੁਖ. ਨ ਲਗੈ ਆਇ ॥
andar tripat santokhiaa; fir bhukh. na lagai aae |
Punjabi
ਉਨ੍ਹਾਂ ਦੇ ਮਨ ਰੱਜ ਅਤੇ ਧ੍ਰਾਮ ਜਾਂਦਾ ਹੈ ਅਤੇ ਉਨ੍ਹਾਂ ਨੂੰ ਮੁੜ ਕੇ ਭੁੱਖ ਨਹੀਂ ਲੱਗਦੀ।
English
They are satisfied and satiated within; they never feel hungry again.