Ekam
Guru Granth Sahib

Ang 650

Ang 650 · Line 1

ਨਾਨਕ. ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ; ਜੋ ਨਾਮਿ ਰਹੇ ਲਿਵ ਲਾਇ ॥੨॥

naanak. ji guramukh kareh so paravaan hai; jo naam rahe liv laae |2|

Punjabi

ਨਾਨਕ, ਜਿਹੜਾ ਕੁਝ, ਗੁਰੂ-ਸਮਰਪਣੇ ਨਾਮ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਕਰਦੇ ਹਨ, ਉਹ ਕਬੂਲ ਪੈ ਜਾਂਦਾ ਹੈ।

Bhai Manmohan Singh (Shabad OS, CC BY-SA)

English

O Nanak, whatever the Gurmukhs do is acceptable; they remain lovingly absorbed in the Naam, the Name of the Lord. ||2||

Dr. Sant Singh Khalsa (Shabad OS, CC BY-SA)
Ang 650 · Line 2

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 650 · Line 3

ਹਉ ਬਲਿਹਾਰੀ ਤਿੰਨ ਕੰਉ; ਜੋ ਗੁਰਮੁਖਿ ਸਿਖਾ ॥

hau balihaaree tin knau; jo guramukh sikhaa |

Punjabi

ਮੈਂ ਉਨ੍ਹਾਂ ਉਤੋਂ ਕੁਰਬਾਨ ਵੰਞਦਾ ਹਾਂ ਜਿਹੜੇ ਰੱਬ ਨੂੰ ਜਾਨਣ ਵਾਲੇ ਗੁਰਸਿੱਖ ਹਨ।

Bhai Manmohan Singh (Shabad OS, CC BY-SA)

English

I am a sacrifice to those Sikhs who are Gurmukhs.

Dr. Sant Singh Khalsa (Shabad OS, CC BY-SA)
Ang 650 · Line 4

ਜੋ ਹਰਿ ਨਾਮੁ ਧਿਆਇਦੇ; ਤਿਨ ਦਰਸਨੁ ਪਿਖਾ ॥

jo har naam dhiaaeide; tin darasan pikhaa |

Punjabi

ਮੈਂ ਉਨ੍ਹਾਂ ਦਾ ਦੀਦਾਰ ਵੇਖਦਾ ਹਾਂ, ਜਿਹੜੇ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

I behold the Blessed Vision, the Darshan of those who meditate on the Lord's Name.

Dr. Sant Singh Khalsa (Shabad OS, CC BY-SA)
Ang 650 · Line 5

ਸੁਣਿ ਕੀਰਤਨੁ ਹਰਿ ਗੁਣ ਰਵਾ; ਹਰਿ ਜਸੁ ਮਨਿ ਲਿਖਾ ॥

sun keeratan har gun ravaa; har jas man likhaa |

Punjabi

ਸੁਆਮੀ ਦੀ ਉਸਤਤੀ ਸ੍ਰਵਣ ਕਰਕੇ ਮੈਂ ਉਸ ਦੀਆਂ ਵਡਿਆਈਆਂ ਨੂੰ ਉਚਾਰਦਾ ਹਾਂ ਅਤੇ ਵਾਹਿਗੁਰੂ ਦੀ ਕੀਰਤੀ ਨੂੰ ਆਪਣੇ ਹਿਰਦੇ ਅੰਦਰ ਉਕਰਦਾ ਹਾਂ।

Bhai Manmohan Singh (Shabad OS, CC BY-SA)

English

Listening to the Kirtan of the Lord's Praises, I contemplate His virtues; I write His Praises on the fabric of my mind.

Dr. Sant Singh Khalsa (Shabad OS, CC BY-SA)
Ang 650 · Line 6

ਹਰਿ ਨਾਮੁ ਸਲਾਹੀ ਰੰਗ ਸਿਉ; ਸਭਿ ਕਿਲਵਿਖ ਕ੍ਰਿਖਾ ॥

har naam salaahee rang siau; sabh kilavikh krikhaa |

Punjabi

ਮੈਂ ਪਿਆਰ ਨਾਲ ਪ੍ਰਭੂ ਦੇ ਨਾਮ ਦੀ ਪ੍ਰਸੰਸਾ ਕਰਦਾਹਾਂ ਅਤੇ ਆਪਣੇ ਸਾਰੇ ਪਾਪਾਂ ਨੂੰ ਜੜੋਂ ਪੁੱਟਦਾ ਹਾਂ।

Bhai Manmohan Singh (Shabad OS, CC BY-SA)

English

I praise the Lord's Name with love, and eradicate all my sins.

Dr. Sant Singh Khalsa (Shabad OS, CC BY-SA)
Ang 650 · Line 7

ਧਨੁ ਧੰਨੁ ਸੁਹਾਵਾ. ਸੋ ਸਰੀਰੁ ਥਾਨੁ ਹੈ; ਜਿਥੈ. ਮੇਰਾ ਗੁਰੁ ਧਰੇ ਵਿਖਾ ॥੧੯॥

dhan dhan suhaavaa. so sareer thaan hai; jithai. meraa gur dhare vikhaa |19|

Punjabi

ਸੁਲੱਖਣੀ, ਸੁਲੱਖਣੀ ਅਤੇ ਸੁਹਣੀ ਹੈ ਉਹ ਦੇਹ ਤੇ ਥਾਂ ਜਿਸ ਉਤੇ ਮੇਰਾ ਗੁਰੂ ਆਪਣਾ ਪੈਰ ਟੋਕਦਾ ਹੈ।

Bhai Manmohan Singh (Shabad OS, CC BY-SA)

English

Blessed, blessed and beauteous is that body and place, where my Guru places His feet. ||19||

Dr. Sant Singh Khalsa (Shabad OS, CC BY-SA)
Ang 650 · Line 8

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 650 · Line 9

ਗੁਰ ਬਿਨੁ ਗਿਆਨੁ. ਨ ਹੋਵਈ; ਨਾ ਸੁਖੁ ਵਸੈ ਮਨਿ ਆਇ ॥

gur bin giaan. na hovee; naa sukh vasai man aae |

Punjabi

ਗੁਰਾਂ ਦੇ ਬਾਝੋਂ ਬ੍ਰਹਮ-ਬੋਧ ਪ੍ਰਾਪਤ ਨਹੀਂ ਹੁੰਦਾ, ਨਾਂ ਹੀ ਠੰਢ-ਚੈਨ ਆ ਕੇ ਅੰਤਰ ਆਤਮੇ ਟਿਕਦੀ ਹੈ।

Bhai Manmohan Singh (Shabad OS, CC BY-SA)

English

Without the Guru, spiritual wisdom is not obtained, and peace does not come to abide in the mind.

Dr. Sant Singh Khalsa (Shabad OS, CC BY-SA)
Ang 650 · Line 10

ਨਾਨਕ. ਨਾਮ ਵਿਹੂਣੇ ਮਨਮੁਖੀ; ਜਾਸਨਿ ਜਨਮੁ ਗਵਾਇ ॥੧॥

naanak. naam vihoone manamukhee; jaasan janam gavaae |1|

Punjabi

ਨਾਨਕ, ਨਾਮ ਦੇ ਬਗੈਰ, ਮਨ-ਮੱਤੀਏ ਆਪਣਾ ਜੀਵਨ ਗੁਆ ਕੇ ਟੁਰ ਜਾਣਗੇ।

Bhai Manmohan Singh (Shabad OS, CC BY-SA)

English

O Nanak, without the Naam, the Name of the Lord, the self-willed manmukhs depart, after having wasted their lives. ||1||

Dr. Sant Singh Khalsa (Shabad OS, CC BY-SA)
Ang 650 · Line 11

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 650 · Line 12

ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ; ਥਕਿ ਰਹੇ ਲਿਵ ਲਾਇ ॥

sidh saadhik naavai no sabh khojade; thak rahe liv laae |

Punjabi

ਸਮੂਹ ਪੂਰਨ ਪੁਰਸ਼ ਤੇ ਅਭਿਆਸੀ, ਨਾਮ ਦੀ ਪ੍ਰਾਪਤੀ ਦੀ ਖੋਜ ਕਰਦੇ ਤੇ ਆਪਣੀ ਬਿਰਤੀ ਜੋੜ ਜੋੜ ਹੰਭ ਗਏ ਹਨ।

Bhai Manmohan Singh (Shabad OS, CC BY-SA)

English

All the Siddhas, spiritual masters and seekers search for the Name; they have grown weary of concentrating and focusing their attention.

Dr. Sant Singh Khalsa (Shabad OS, CC BY-SA)
Ang 650 · Line 13

ਬਿਨੁ ਸਤਿਗੁਰ. ਕਿਨੈ ਨ ਪਾਇਓ; ਗੁਰਮੁਖਿ ਮਿਲੈ ਮਿਲਾਇ ॥

bin satigur. kinai na paaeo; guramukh milai milaae |

Punjabi

ਸੱਚੇ ਗੁਰਾਂ ਦੇ ਬਾਝੋਂ ਕੋਈ ਭੀ ਨਾਮ ਨੂੰ ਹਾਸਲ ਨਹੀਂ ਕਰਦੇ। ਕੇਵਲ ਗੁਰਾਂ ਦੇ ਰਾਹੀਂ ਹੀ ਨਾਮ ਹੀ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

Without the True Guru, no one finds the Name; the Gurmukhs unite in Union with the Lord.

Dr. Sant Singh Khalsa (Shabad OS, CC BY-SA)
Ang 650 · Line 14

ਬਿਨੁ ਨਾਵੈ. ਪੈਨਣੁ ਖਾਣੁ ਸਭੁ ਬਾਦਿ ਹੈ; ਧਿਗੁ ਸਿਧੀ ਧਿਗੁ ਕਰਮਾਤਿ ॥

bin naavai. painan khaan sabh baad hai; dhig sidhee dhig karamaat |

Punjabi

ਨਾਮ ਦੇ ਬਗੈਰ ਬੇਫਾਇਦਾ ਹਨ ਸਮੂਹ ਪੁਸ਼ਾਕੇ ਤੇ ਖਾਣੇ ਅਤੇ ਲਾਨ੍ਹਤ-ਯੋਗ ਹੈ ਕਾਮਯਾਬੀ ਅਤੇ ਲਾਨ੍ਹਤ-ਯੋਗ ਕਰਾਮਾਤੀ ਸ਼ਕਤੀ।

Bhai Manmohan Singh (Shabad OS, CC BY-SA)

English

Without the Name, all food and clothes are worthless; cursed is such spirituality, and cursed are such miraculous powers.

Dr. Sant Singh Khalsa (Shabad OS, CC BY-SA)
Ang 650 · Line 15

ਸਾ ਸਿਧਿ. ਸਾ ਕਰਮਾਤਿ ਹੈ; ਅਚਿੰਤੁ ਕਰੇ ਜਿਸੁ ਦਾਤਿ ॥

saa sidh. saa karamaat hai; achint kare jis daat |

Punjabi

ਓਹੀ ਪੂਰਨਤਾ ਹੈ ਅਤੇ ਓਹੀ ਗੈਬੀ ਤਾਕਤ, ਜੋ ਚਿੰਤਾ-ਰਹਿਤ ਸੁਆਮੀ ਆਪਣੀ ਬਖਸ਼ੀਸ਼ ਵੱਜੋਂ ਦਿੰਦਾ ਹੈ।

Bhai Manmohan Singh (Shabad OS, CC BY-SA)

English

That alone is spirituality, and that alone is miraculous power, which the Carefree Lord spontaneously bestows.

Dr. Sant Singh Khalsa (Shabad OS, CC BY-SA)
Ang 650 · Line 16

ਨਾਨਕ. ਗੁਰਮੁਖਿ ਹਰਿ ਨਾਮੁ ਮਨਿ ਵਸੈ; ਏਹਾ ਸਿਧਿ. ਏਹਾ ਕਰਮਾਤਿ ॥੨॥

naanak. guramukh har naam man vasai; ehaa sidh. ehaa karamaat |2|

Punjabi

ਨਾਨਕ, ਗੁਰਾਂ ਦੇ ਰਾਹੀਂ ਪ੍ਰਭੂ ਦਾ ਨਾਮ ਅੰਤਰ ਆਤਮੇ ਟਿੱਕ ਜਾਂਦਾ ਹੈ। ਕੇਵਲ ਏਹੀ ਕਰਾਮਾਤੀ-ਸ਼ਕਤੀ ਅਤੇ ਏਹੀ ਅਦਭੁਤ ਸੱਤਿਆ ਹੈ।

Bhai Manmohan Singh (Shabad OS, CC BY-SA)

English

O Nanak, the Lord's Name abides in the mind of the Gurmukh; this is spirituality, and this is miraculous power. ||2||

Dr. Sant Singh Khalsa (Shabad OS, CC BY-SA)
Ang 650 · Line 17

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 650 · Line 18

ਹਮ ਢਾਢੀ ਹਰਿ ਪ੍ਰਭ ਖਸਮ ਕੇ; ਨਿਤ ਗਾਵਹ ਹਰਿ ਗੁਣ ਛੰਤਾ ॥

ham dtaadtee har prabh khasam ke; nit gaavah har gun chhantaa |

Punjabi

ਮੈਂ, ਆਪਣੇ ਸੁਆਮੀ ਮਾਲਕ ਵਾਹਿਗੁਰੂ ਦਾ ਭੱਟ ਹਾਂ, ਤੇ ਨਿਤਾਪ੍ਰਤੀ ਵਾਹਿਗੁਰੂ ਦੇ ਜੱਸ ਦੇ ਗੀਤ ਆਲਾਪਦਾ ਹਾਂ।

Bhai Manmohan Singh (Shabad OS, CC BY-SA)

English

I am a minstrel of God, my Lord and Master; every day, I sing the songs of the Lord's Glorious Praises.

Dr. Sant Singh Khalsa (Shabad OS, CC BY-SA)
Ang 650 · Line 19

ਹਰਿ ਕੀਰਤਨੁ ਕਰਹ. ਹਰਿ ਜਸੁ ਸੁਣਹ; ਤਿਸੁ ਕਵਲਾ ਕੰਤਾ ॥

har keeratan karah. har jas sunah; tis kavalaa kantaa |

Punjabi

ਮੈਂ ਵਾਹਿਗੁਰੂ ਦੀ ਕੀਰਤੀ ਗਾਉਂਦਾ ਹਾਂ ਅਤੇ ਮਾਇਆ ਦੇ ਸੁਆਮੀ ਵਾਹਿਗੁਰੂ ਦੇ ਗੁਣ ਸ੍ਰਵਣ ਕਰਦਾ ਹਾਂ।

Bhai Manmohan Singh (Shabad OS, CC BY-SA)

English

I sing the Kirtan of the Lord's Praises, and I listen to the Praises of the Lord, the Master of wealth and Maya.

Dr. Sant Singh Khalsa (Shabad OS, CC BY-SA)
Ang 650 · Line 20

ਹਰਿ ਦਾਤਾ ਸਭੁ ਜਗਤੁ ਭਿਖਾਰੀਆ; ਮੰਗਤ ਜਨ ਜੰਤਾ ॥

har daataa sabh jagat bhikhaareea; mangat jan jantaa |

Punjabi

ਕੇਵਲ ਸੁਆਮੀ ਹੀ ਦਾਤਾਰ ਹੈ ਅਤੇ ਸਾਰਾ ਸੰਸਾਰ ਨਿਰਾ ਮੰਗਤਾ ਹੈ। ਪ੍ਰਾਣੀ ਤੇ ਹੋਰ ਜੀਵ ਉਸ ਦੇ ਜਾਚਕ ਹਨ।

Bhai Manmohan Singh (Shabad OS, CC BY-SA)

English

The Lord is the Great Giver; all the world is begging; all beings and creatures are beggars.

Dr. Sant Singh Khalsa (Shabad OS, CC BY-SA)
Ang 650 · Line 21

ਹਰਿ ਦੇਵਹੁ ਦਾਨੁ ਦਇਆਲ ਹੋਇ; ਵਿਚਿ ਪਾਥਰ ਕ੍ਰਿਮ ਜੰਤਾ ॥

har devahu daan deaal hoe; vich paathar krim jantaa |

Punjabi

ਮੇਰੇ ਵਾਹਿਗੁਰੂ ਤੂੰ ਮਿਹਰਬਾਨ ਹੋ, ਪੱਥਰ ਅੰਦਰ ਦੇ ਕੀੜਿਆਂ ਤੇ ਮਕੋੜਿਆਂ ਨੂੰ ਭੀ ਦਾਤਾਂ ਦਿੰਦਾ ਹੈ।

Bhai Manmohan Singh (Shabad OS, CC BY-SA)

English

O Lord, You are kind and compassionate; You give Your gifts to even worms and insects among the rocks.

Dr. Sant Singh Khalsa (Shabad OS, CC BY-SA)
Ang 650 · Line 22

ਜਨ ਨਾਨਕ. ਨਾਮੁ ਧਿਆਇਆ; ਗੁਰਮੁਖਿ ਧਨਵੰਤਾ ॥੨੦॥

jan naanak. naam dhiaaeaa; guramukh dhanavantaa |20|

Punjabi

ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰ ਕੇ ਗੋਲਾ ਨਾਨਕ ਘਨਾਢ ਹੋ ਗਿਆ ਹੈ।

Bhai Manmohan Singh (Shabad OS, CC BY-SA)

English

Servant Nanak meditates on the Naam, the Name of the Lord; as Gurmukh, he has become truly wealthy. ||20||

Dr. Sant Singh Khalsa (Shabad OS, CC BY-SA)
Ang 650 · Line 23

ਸਲੋਕੁ ਮਃ ੩ ॥

salok mahalaa 3 |

Punjabi

ਸਲੋਕ ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Third Mehl:

Dr. Sant Singh Khalsa (Shabad OS, CC BY-SA)
Ang 650 · Line 24

ਪੜਣਾ ਗੁੜਣਾ ਸੰਸਾਰ ਕੀ ਕਾਰ ਹੈ; ਅੰਦਰਿ ਤ੍ਰਿਸਨਾ ਵਿਕਾਰੁ ॥

parranaa gurranaa sansaar kee kaar hai; andar trisanaa vikaar |

Punjabi

ਵਾਚਣ ਤੇ ਵਿਚਾਰਣਾ ਜਗਤ ਦੇ ਧੰਦੇ ਹਨ, ਜੇਕਰ ਅੰਦਰ ਲਾਲਚ ਤੇ ਪਾਪ ਹਨ।

Bhai Manmohan Singh (Shabad OS, CC BY-SA)

English

Reading and studying are just worldly pursuits, if there is thirst and corruption within.

Dr. Sant Singh Khalsa (Shabad OS, CC BY-SA)
Ang 650 · Line 25

ਹਉਮੈ ਵਿਚਿ ਸਭਿ ਪੜਿ ਥਕੇ; ਦੂਜੈ ਭਾਇ ਖੁਆਰੁ ॥

haumai vich sabh parr thake; doojai bhaae khuaar |

Punjabi

ਹੰਕਾਰ ਵਿੱਚ ਵਾਚਣ ਰਾਹੀਂ ਸਾਰੇ ਹੰਭ ਗਏ ਹਨ ਅਤੇ ਦੂਜੇ ਭਾਵ ਦੇ ਪ੍ਰੀਤ ਦੁਆਰਾ ਬਰਬਾਦ ਹੋ ਗਏ ਹਨ।

Bhai Manmohan Singh (Shabad OS, CC BY-SA)

English

Reading in egotism, all have grown weary; through the love of duality, they are ruined.

Dr. Sant Singh Khalsa (Shabad OS, CC BY-SA)
Ang 650 · Line 26

ਸੋ ਪੜਿਆ ਸੋ ਪੰਡਿਤੁ ਬੀਨਾ; ਗੁਰ ਸਬਦਿ ਕਰੇ ਵੀਚਾਰੁ ॥

so parriaa so panddit beenaa; gur sabad kare veechaar |

Punjabi

ਓਹੀ ਵਿਦਵਾਨ ਹੈ ਅਤੇ ਓਹੀ ਸਿਆਣਾ ਪੰਡਤ, ਜੋ ਗੁਰੂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ।

Bhai Manmohan Singh (Shabad OS, CC BY-SA)

English

He alone is educated, and he alone is a wise Pandit, who contemplates the Word of the Guru's Shabad.

Dr. Sant Singh Khalsa (Shabad OS, CC BY-SA)
Ang 650 · Line 27

ਅੰਦਰੁ ਖੋਜੈ ਤਤੁ ਲਹੈ; ਪਾਏ ਮੋਖ ਦੁਆਰੁ ॥

andar khojai tat lahai; paae mokh duaar |

Punjabi

ਉਹ ਆਪਣੇ ਮਨ ਨੂੰ ਖੋਜਦਾ, ਭਾਲਦਾ ਹੈ, ਸਾਰ ਵਸਤੂ ਨੂੰ ਪਾ ਲੈਦਾ ਹੈ ਤੇ ਮੁਕਤੀ ਦੇ ਦਰਵਾਜੇ ਨੂੰ ਪ੍ਰਾਪਤ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

He searches within himself, and finds the true essence; he finds the Door of Salvation.

Dr. Sant Singh Khalsa (Shabad OS, CC BY-SA)
Ang 650 · Line 28

ਗੁਣ ਨਿਧਾਨੁ ਹਰਿ ਪਾਇਆ; ਸਹਜਿ ਕਰੇ ਵੀਚਾਰੁ ॥

gun nidhaan har paaeaa; sehaj kare veechaar |

Punjabi

ਉਹ ਨੇਕੀ ਦੇ ਖਜਾਨੇ ਪ੍ਰਭੂ ਨੂੰ ਪਾ ਲੈਦਾ ਹੈ ਅਤੇ ਸ਼ਾਂਤੀ ਨਾਲ ਉਸ ਦਾ ਸਿਮਰਨ ਕਰਦਾ ਹੈ।

Bhai Manmohan Singh (Shabad OS, CC BY-SA)

English

He finds the Lord, the treasure of excellence, and peacefully contemplates Him.

Dr. Sant Singh Khalsa (Shabad OS, CC BY-SA)
Ang 650 · Line 29

ਧੰਨੁ ਵਾਪਾਰੀ ਨਾਨਕਾ; ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥

dhan vaapaaree naanakaa; jis guramukh naam adhaar |1|

Punjabi

ਮੁਬਾਰਕ ਹੈ ਉਹ ਵਣਜਾਰਾ, ਹੇ ਨਾਨਕ! ਜੋ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਨੂੰ ਆਪਣੇ ਆਸਰੇ ਵਜੋਂ ਪ੍ਰਾਪਤ ਕਰਦਾ ਹੈ।

Bhai Manmohan Singh (Shabad OS, CC BY-SA)

English

Blessed is the trader, O Nanak, who, as Gurmukh, takes the Name as his only Support. ||1||

Dr. Sant Singh Khalsa (Shabad OS, CC BY-SA)
Ang 650 · Line 30

ਮਃ ੩ ॥

mahalaa 3 |

Punjabi

ਤੀਜੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Third Mehl:

Dr. Sant Singh Khalsa (Shabad OS, CC BY-SA)
Ang 650 · Line 31

ਵਿਣੁ ਮਨੁ ਮਾਰੇ. ਕੋਇ ਨ ਸਿਝਈ; ਵੇਖਹੁ ਕੋ ਲਿਵ ਲਾਇ ॥

vin man maare. koe na sijhee; vekhahu ko liv laae |

Punjabi

ਆਪਣੇ ਮਨ ਨੂੰ ਵੱਸ ਵਿੱਚ ਕੀਤੇ ਬਗੈਰ ਕਿਸੇ ਬੰਦੇ ਨੂੰ ਭੀ ਕਾਮਯਾਬੀ ਹਾਸਲ ਨਹੀਂ ਹੁੰਦੀ। ਕੋਈ ਜਣਾ ਡੂੰਘੀ ਵੀਚਾਰ ਰਾਹੀਂ ਇਸ ਨੂੰ ਵੇਖ ਲਵੇ।

Bhai Manmohan Singh (Shabad OS, CC BY-SA)

English

Without conquering his mind, no one can be successful. See this, and concentrate on it.

Dr. Sant Singh Khalsa (Shabad OS, CC BY-SA)
Ang 650 · Line 32

ਭੇਖਧਾਰੀ ਤੀਰਥੀ ਭਵਿ ਥਕੇ; ਨਾ ਏਹੁ ਮਨੁ ਮਾਰਿਆ ਜਾਇ ॥

bhekhadhaaree teerathee bhav thake; naa ehu man maariaa jaae |

Punjabi

ਸੰਪ੍ਰਦਾਈ ਧਾਰਮਕ ਅਸਥਾਨਾਂ ਉਤੇ ਰਟਨ ਕਰਦੇ ਹਾਰ ਗਏ ਹਨ, ਪਰ ਇਹ ਮਨੂਆ ਕਾਬੂ ਨਹੀਂ ਆਉਂਦਾ।

Bhai Manmohan Singh (Shabad OS, CC BY-SA)

English

The wandering holy men are tired of of making pilgrimages to sacred shrines; they have not been able to conquer their minds.

Dr. Sant Singh Khalsa (Shabad OS, CC BY-SA)
Ang 650 · Line 33

ਗੁਰਮੁਖਿ ਏਹੁ ਮਨੁ ਜੀਵਤੁ ਮਰੈ; ਸਚਿ ਰਹੈ ਲਿਵ ਲਾਇ ॥

guramukh ehu man jeevat marai; sach rahai liv laae |

Punjabi

ਗੁਰਾਂ ਦੇ ਰਾਹੀਂ ਇਹ ਮਨੂਆ ਜਿਉਦਿਆਂ ਹੀ ਬੰਦੇ ਦੇ ਵੱਸ ਵਿੱਚ ਆ ਜਾਂਦਾ ਹੈ ਤੇ ਫਿਰ ਉਹ ਸੱਚੇ ਸਾਈਂ ਦੀ ਪ੍ਰੀਤ ਵਿੱਚ ਲੀਨ ਰਹਿੰਦਾ ਹੈ।

Bhai Manmohan Singh (Shabad OS, CC BY-SA)

English

The Gurmukh has conquered his mind, and he remains lovingly absorbed in the True Lord.

Dr. Sant Singh Khalsa (Shabad OS, CC BY-SA)
Ang 650 · Line 34

ਨਾਨਕ. ਇਸੁ ਮਨ ਕੀ ਮਲੁ ਇਉ ਉਤਰੈ; ਹਉਮੈ ਸਬਦਿ ਜਲਾਇ ॥੨॥

naanak. is man kee mal iau utarai; haumai sabad jalaae |2|

Punjabi

ਨਾਨਕ, ਇਸ ਤਰ੍ਹਾਂ ਏਸ ਮਨ ਦੀ ਮੈਲ ਲਹਿ ਜਾਂਦੀ ਹੈ, ਨਾਮ ਹੰਕਾਰ ਨੂੰ ਸਾੜ ਸੁਟਦਾ ਹੈ।

Bhai Manmohan Singh (Shabad OS, CC BY-SA)

English

O Nanak, this is how the filth of the mind is removed; the Word of the Shabad burns away the ego. ||2||

Dr. Sant Singh Khalsa (Shabad OS, CC BY-SA)
Ang 650 · Line 35

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 650 · Line 36

ਹਰਿ ਹਰਿ ਸੰਤ ਮਿਲਹੁ ਮੇਰੇ ਭਾਈ; ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥

har har sant milahu mere bhaaee; har naam drirraavahu ik kinakaa |

Punjabi

ਮੈਨੂੰ ਮਿਲੋ, ਹੇ ਸੁਆਮੀ ਵਾਹਿਗੁਰੂ ਦੇ ਸਾਧੂਓ! ਮੇਰੇ ਭਰਾਓ! ਅਤੇ ਮੇਰੇ ਅੰਦਰ ਇੱਕ ਭੋਰਾ ਭਰ ਹੀ ਸੁਆਮੀ ਦਾ ਨਾਮ ਪੱਕਾ ਕਰੋ।

Bhai Manmohan Singh (Shabad OS, CC BY-SA)

English

O Saints of the Lord, O my Siblings of Destiny, please meet with me, and implant the Name of the One Lord within me.

Dr. Sant Singh Khalsa (Shabad OS, CC BY-SA)
Ang 650 · Line 37

ਹਰਿ ਹਰਿ ਸੀਗਾਰੁ. ਬਨਾਵਹੁ ਹਰਿ ਜਨ; ਹਰਿ ਕਾਪੜੁ ਪਹਿਰਹੁ ਖਿਮ ਕਾ ॥

har har seegaar. banaavahu har jan; har kaaparr pahirahu khim kaa |

Punjabi

ਹੇ ਰੱਬ ਦੇ ਗੋਲਿਓ! ਮੈਨੂੰ ਹਰੀ ਨਾਮ ਦੇ ਹਾਰ-ਸ਼ਿੰਗਾਰ ਨਾਲ ਸਜਾਓ! ਤੇ ਮੈਨੂੰ ਮੁਆਫੀ ਦੀ ਰੱਬੀ ਪੁਸ਼ਾਕ ਪਵਾਓ।

Bhai Manmohan Singh (Shabad OS, CC BY-SA)

English

O humble servants of the Lord, adorn me with the decorations of the Lord, Har, Har; let me wear the robes of the Lord's forgiveness.

Dr. Sant Singh Khalsa (Shabad OS, CC BY-SA)
Ang 650 · Line 38

ਐਸਾ ਸੀਗਾਰੁ. ਮੇਰੇ ਪ੍ਰਭ ਭਾਵੈ; ਹਰਿ ਲਾਗੈ ਪਿਆਰਾ ਪ੍ਰਿਮ ਕਾ ॥

aisaa seegaar. mere prabh bhaavai; har laagai piaaraa prim kaa |

Punjabi

ਐਹੋ ਜਿਹਾ ਹਹਾਰ-ਸ਼ਿੰਗਾਰ ਮੇਰੇ ਸਾਹਿਬ ਨੂੰ ਚੰਗਾ ਲੱਗਦਾ ਹੈ। ਪ੍ਰੀਤ ਦੀ ਸਜਾਵਟ ਵਾਹਿਗੁਰੂ ਨੂੰ ਚੰਗੀ ਲੱਗਦੀ ਹੈ।

Bhai Manmohan Singh (Shabad OS, CC BY-SA)

English

Such decorations are pleasing to my God; such love is dear to the Lord.

Dr. Sant Singh Khalsa (Shabad OS, CC BY-SA)
Ang 650 · Line 39

ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ; ਸਭਿ ਕਿਲਬਿਖ ਕਾਟੈ ਇਕ ਪਲਕਾ ॥

har har naam bolahu din raatee; sabh kilabikh kaattai ik palakaa |

Punjabi

ਸੁਆਮੀ ਮਾਲਕ ਦਾ ਨਾਮ ਮੈਂ ਦਿਨ ਰਾਤ ਉਚਾਰਨ ਕਰਦਾ ਹਾਂ, ਤੇ ਉਹ ਅੱਖ ਦੇ ਇੱਕ ਫੋਰੇ ਵਿੱਚ ਸਾਰੇ ਪਾਪਾਂ ਨੂੰ ਮੇਟ ਦਿੰਦਾ ਹੈ।

Bhai Manmohan Singh (Shabad OS, CC BY-SA)

English

I chant the Name of the Lord, Har, Har, day and night; in an instant, all sins are eradicated.

Dr. Sant Singh Khalsa (Shabad OS, CC BY-SA)
Ang 650 · Line 40

ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ; ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥

har har deaal hovai jis upar; so guramukh har jap jinakaa |21|

Punjabi

ਜਿਸ ਉਤੇ ਸੁਆਮੀ ਵਾਹਿਗੁਰੂ ਮਿਹਰਬਾਨ ਹੋ ਜਾਂਦਾ ਹੈ, ਉਹ ਗੁਰਾਂ ਦੇ ਰਾਹੀਂ ਸੁਆਮੀ ਦੇ ਨਾਮ ਦਾ ਸਿਮਰਨ ਕਰਕੇ ਆਪਣੀ ਜੀਵਨ ਖੇਡ ਨੂੰ ਜਿੱਤ ਲੈਦਾ ਹੈ।

Bhai Manmohan Singh (Shabad OS, CC BY-SA)

English

That Gurmukh, unto whom the Lord becomes merciful, chants the Lord's Name, and wins the game of life. ||21||

Dr. Sant Singh Khalsa (Shabad OS, CC BY-SA)