Ang 651
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥
janam janam kee is man kau mal laagee; kaalaa hoaa siaahu |
Punjabi
ਘਣੇਰਿਆਂ ਜਨਮਾਂ ਦੀ ਗਿਲਾਜ਼ਤ ਇਸ ਆਤਮਾ ਨੂੰ ਲੱਗੀ ਹੋਈ ਹੈ ਅਤੇ ਇਹ ਲੁਕ ਵਰਗੀ ਕਾਲੀ ਹੋ ਗਈ ਹੈ।
English
The filth of countless incarnations sticks to this mind; it has become pitch black.
ਖੰਨਲੀ ਧੋਤੀ ਉਜਲੀ. ਨ ਹੋਵਈ; ਜੇ ਸਉ ਧੋਵਣਿ ਪਾਹੁ ॥
khanalee dhotee ujalee. na hovee; je sau dhovan paahu |
Punjabi
ਤੇਲੀ ਦੀ ਲੀਰ ਧੋਣ ਨਾਲ ਚਿੱਟੀ ਨਹੀਂ ਹੁੰਦੀ ਭਾਵੇਂ ਇਸ ਨੂੰ ਸੈਕੜੇ ਵਾਰੀ ਭੀ ਕਿਉਂ ਨਾਂ ਧੋਤਾ ਜਾਵੇ।
English
The oily rag cannot be cleaned by merely washing it, even if it is washed a hundred times.
ਗੁਰ ਪਰਸਾਦੀ ਜੀਵਤੁ ਮਰੈ; ਉਲਟੀ ਹੋਵੈ ਮਤਿ ਬਦਲਾਹੁ ॥
gur parasaadee jeevat marai; ulattee hovai mat badalaahu |
Punjabi
ਗੁਰਾਂ ਦੀ ਮਿਹਰ ਸਦਕਾ, ਬੰਦਾ ਜਿਉਂਦੇ ਜੀ ਮਰਿਆ ਰਹਿੰਦਾ ਹੈ, ਉਸ ਦਾ ਸੁਭਾਅ ਬਦਲ ਜਾਂਦਾ ਹੈ ਅਤੇ ਉਹ ਜਗ ਵੱਲੋਂ ਮੁੜ ਪੈਦਾ ਹੈ।
English
By Guru's Grace, one remains dead while yet alive; his intellect is transformed, and he becomes detached from the world.
ਨਾਨਕ. ਮੈਲੁ ਨ ਲਗਈ; ਨਾ ਫਿਰਿ ਜੋਨੀ ਪਾਹੁ ॥੧॥
naanak. mail na lagee; naa fir jonee paahu |1|
Punjabi
ਨਾਨਕ ਤਦ ਉਸ ਨੂੰ ਕਿਸੇ ਪ੍ਰਕਾਰ ਦੀ ਮੈਲ ਨਹੀਂ ਚਿਮੜਦੀ ਅਤੇ ਉਹ ਮੁੜ ਕੇ ਗਰਭ ਵਿੱਚ ਨਹੀਂ ਪੈਦਾ।
English
O Nanak, no filth sticks to him, and he does not fall into the womb again. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਚਹੁ ਜੁਗੀ ਕਲਿ ਕਾਲੀ ਕਾਂਢੀ; ਇਕ ਉਤਮ ਪਦਵੀ ਇਸੁ ਜੁਗ ਮਾਹਿ ॥
chahu jugee kal kaalee kaandtee; ik utam padavee is jug maeh |
Punjabi
ਚੌਹਾਂ ਯੁਗਾਂ ਵੱਲੋਂ ਐਸੀ ਲਿਖਤਕਾਰ ਹੈ, ਉਹ ਗੁਰਾਂ ਦੀ ਮਿਹਰ ਸਦਕਾ ਇਸ ਯੁਗ ਅੰਦਰ ਸੁਆਮੀ ਦੀ ਸਿਫ਼ਤ ਸ਼ਲਾਘਾ ਦੇ ਫਲ ਨੂੰ ਪ੍ਰਾਪਤ ਕਰਦਾ ਹੈ।
English
Kali Yuga is called the Dark Age, but the most sublime state is attained in this age.
ਗੁਰਮੁਖਿ ਹਰਿ ਕੀਰਤਿ ਫਲੁ ਪਾਈਐ; ਜਿਨ ਕਉ ਹਰਿ ਲਿਖਿ ਪਾਹਿ ॥
guramukh har keerat fal paaeeai; jin kau har likh paeh |
Punjabi
ਜਿਸ ਦੀ ਰੱਬ ਵੱਲੋਂ ਐਸੀ ਲਿਖਤਕਾਰ ਹੈ, ਉਹ ਗੁਰਾਂ ਦੀ ਮਿਹਰ ਸਦਕਾ ਇਸ ਯੁੱਗ ਅੰਦਰ ਸੁਆਮੀ ਦੀ ਸਿਫ਼ਤ ਸ਼ਲਾਘਾ ਦੇ ਫਲ ਨੂੰ ਪ੍ਰਾਪਤ ਕਰਦਾ ਹੈ।
English
The Gurmukh obtains the fruit, the Kirtan of the Lord's Praises; this is his destiny, ordained by the Lord.
ਨਾਨਕ. ਗੁਰ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ; ਹਰਿ; ਭਗਤੀ ਮਾਹਿ ਸਮਾਹਿ ॥੨॥
naanak. gur parasaadee anadin bhagat har uchareh; har; bhagatee maeh samaeh |2|
Punjabi
ਨਾਨਕ, ਗੁਰਾਂ ਦੀ ਦਇਆ ਦੁਆਰਾ ਹੈਣ-ਦਿਹੁੰ, ਉਹ ਸੁਆਮੀ ਦੀ ਮਹਿਮਾ ਉਚਾਰਨ ਕਰਦਾ ਹੈ, ਅਤੇ ਸੁਆਮੀ ਦੀ ਪ੍ਰੇਮਮਈ ਸੇਵਾ ਵਿੱਚ ਲੀਨ ਰਹਿੰਦਾ ਹੈ।
English
O Nanak, by Guru's Grace, he worships the Lord night and day; he chants the Lord's Name, and remains absorbed in the Lord's devotional worship. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਹਰਿ ਮੇਲਿ ਸਾਧ ਜਨ ਸੰਗਤਿ; ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥
har har mel saadh jan sangat; mukh bolee har har bhalee baan |
Punjabi
ਹੇ ਸੁਆਮੀ ਵਾਹਿਗੁਰੂ! ਮੈਨੂੰ ਪਵਿੱਤਰ ਪੁਰਸ਼ਾਂ ਦੀ ਸਭਾ ਅੰਦਰ ਜੋੜ ਦੇ, ਤਾਂ ਜੋ ਮੈਂ ਆਪਣੇ ਮੂੰਹ ਨਾਲ ਸੁਆਮੀ ਵਾਹਿਗੁਰੂ ਦੀ ਸ੍ਰੇਸ਼ਟ ਬਾਣੀ ਦਾ ਉਚਾਰਨ ਕਰਾਂ।
English
O Lord, unite me with the Saadh Sangat, the Company of the Holy, so that with my mouth, I may speak the sublime Word of the Guru's Bani.
ਹਰਿ ਗੁਣ ਗਾਵਾ. ਹਰਿ ਨਿਤ ਚਵਾ; ਗੁਰਮਤੀ ਹਰਿ ਰੰਗੁ ਸਦਾ ਮਾਣਿ ॥
har gun gaavaa. har nit chavaa; guramatee har rang sadaa maan |
Punjabi
ਮੈਂ ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਗਾਉਂਦਾ ਤੇ ਵਾਹਿਗੁਰੂ ਦੇ ਨਾਮ ਨੂੰ ਉਚਾਰਦਾ ਹਾਂ, ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਦਾ ਅਨੰਦ ਲੈਦਾ ਹਾਂ।
English
I sing the Glorious Praises of the Lord, and constantly chant the Lord's Name; through the Guru's Teachings, I enjoy the Lord's Love constantly.
ਹਰਿ ਜਪਿ ਜਪਿ ਅਉਖਧ ਖਾਧਿਆ; ਸਭਿ ਰੋਗ ਗਵਾਤੇ ਦੁਖਾ ਘਾਣਿ ॥
har jap jap aaukhadh khaadhiaa; sabh rog gavaate dukhaa ghaan |
Punjabi
ਸੁਆਮੀ ਦੇ ਇਕਰਸ ਸਿਮਰਨ ਦੀ ਦਵਾਈ ਖਾਣ ਨਾਲ ਮੈਂ ਸਾਰੀਆਂ ਬੀਮਾਰੀਆਂ ਤੇ ਪੀੜਾਂ ਦੇ ਸਮਦਾਵਾਂ ਤੋਂ ਖਲਾਸੀ ਪਾ ਗਿਆ ਹਾਂ।
English
I take the medicine of meditation on the Lord's Name, which has cured all diseases and multitudes of sufferings.
ਜਿਨਾ ਸਾਸਿ ਗਿਰਾਸਿ. ਨ ਵਿਸਰੈ; ਸੇ ਹਰਿ ਜਨ ਪੂਰੇ ਸਹੀ ਜਾਣਿ ॥
jinaa saas giraas. na visarai; se har jan poore sahee jaan |
Punjabi
ਜੋ ਸਾਹ ਲੈਦਿਆਂ ਤੇ ਖਾਂਦਿਆਂ ਵੀ, ਪ੍ਰਭੂ ਨੂੰ ਨਹੀਂ ਭੁਲਾਉਂਦੇ, ਉਹਨਾਂ ਨੂੰ ਵਾਹਿਗੁਰੂ ਦੇ ਮੁਕੰਮਲ ਤੇ ਸੱਚੇ ਗੋਲੇ ਸਮਝ।
English
Those who do not forget the Lord, while breathing or eating - know them to be the perfect servants of the Lord.
ਜੋ ਗੁਰਮੁਖਿ ਹਰਿ ਆਰਾਧਦੇ; ਤਿਨ ਚੂਕੀ ਜਮ ਕੀ ਜਗਤ ਕਾਣਿ ॥੨੨॥
jo guramukh har aaraadhade; tin chookee jam kee jagat kaan |22|
Punjabi
ਜਿਹੜੇ ਗੁਰਾਂ ਦੇ ਰਾਹੀਂ ਸੁਆਮੀ ਦਾ ਸਿਮਰਨ ਕਰਦੇ ਹਨ, ਉਹਨਾਂ ਦੀ ਮੌਤ ਦੇ ਦੂਤ ਤੇ ਜਹਾਨ ਦੀ ਮੁਛੰਦਗੀ ਮੁਕ ਜਾਂਦੀ ਹੈ।
English
Those Gurmukhs who worship the Lord in adoration end their subservience to the Messenger of Death, and to the world. ||22||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਰੇ ਜਨ. ਉਥਾਰੈ ਦਬਿਓਹੁ; ਸੁਤਿਆ ਗਈ ਵਿਹਾਇ ॥
re jan. uthaarai dabiohu; sutiaa gee vihaae |
Punjabi
ਹੇ ਬੰਦੇ! ਭਿਆਨਕ ਸੁਪਨੇ ਦੇ ਦਬਾਅ ਹੇਠਾਂ ਤੇਰਾ ਜੀਵਨ ਸੁੱਤਿਆਂ ਪਿਆਂ ਹੀ ਬਤੀਤ ਹੋ ਗਿਆ ਹੈ।
English
O man, you have been tormented by a nightmare, and you have passed your life in sleep.
ਸਤਿਗੁਰ ਕਾ ਸਬਦੁ ਸੁਣਿ. ਨ ਜਾਗਿਓ; ਅੰਤਰਿ. ਨ ਉਪਜਿਓ ਚਾਉ ॥
satigur kaa sabad sun. na jaagio; antar. na upajio chaau |
Punjabi
ਤੂੰ ਸੱਚੇ ਗੁਰਾਂ ਦਾ ਉਪਦੇਸ਼ ਸ੍ਰਵਣ ਕਰ ਕੇ ਜਾਗਦਾ ਨਹੀਂ ਤੇ ਨਾਂ ਹੀ ਤੇਰੇ ਮਨ ਵਿੱਚ ਉਮੰਗ ਪੈਦਾ ਹੁੰਦੀ ਹੈ।
English
You did not wake to hear the Word of the True Guru's Shabad; you have no inspiration within yourself.
ਸਰੀਰੁ ਜਲਉ. ਗੁਣ ਬਾਹਰਾ; ਜੋ ਗੁਰ ਕਾਰ ਨ ਕਮਾਇ ॥
sareer jlau. gun baaharaa; jo gur kaar na kamaae |
Punjabi
ਰੱਬ ਕਰੇ, ਓਹ ਦੇਹ ਜਿਹੜੀ ਨੇਕੀ ਵਿਹੂਣ ਹੈ ਅਤੇ ਗੁਰਾਂ ਦੀ ਘਾਲ ਨਹੀਂ ਕਮਾਉਂਦੀ, ਸੜ ਬਲ ਜਾਵੇ।
English
That body burns, which has no virtue, and which does not serve the Guru.
ਜਗਤੁ ਜਲੰਦਾ ਡਿਠੁ ਮੈ; ਹਉਮੈ ਦੂਜੈ ਭਾਇ ॥
jagat jalandaa dditth mai; haumai doojai bhaae |
Punjabi
ਮੈਂ ਸੰਸਾਰ ਨੂੰ ਹੰਕਾਰ ਅਤੇ ਹੋਰਸ ਦੇ ਪਿਆਰ ਨਾਲ ਸੜਦਾ ਬਲਦਾ ਵੇਖਿਆ ਹੈ।
English
I have seen that the world is burning, in egotism and the love of duality.
ਨਾਨਕ ਗੁਰ ਸਰਣਾਈ ਉਬਰੇ; ਸਚੁ ਮਨਿ ਸਬਦਿ ਧਿਆਇ ॥੧॥
naanak gur saranaaee ubare; sach man sabad dhiaae |1|
Punjabi
ਨਾਨਕ, ਜੋ ਗੁਰਾਂ ਦੀ ਪਨਾਹ ਲੈਂਦੇ ਹਨ ਅਤੇ ਆਪਣੇ ਚਿੱਤ ਵਿੱਚ, ਸੱਚੇ ਨਾਮ ਦਾ ਸਿਮਰਨ ਕਰਦੇ ਹਨ, ਉਹ ਬਚ ਜਾਂਦੇ ਹਨ।
English
O Nanak, those who seek the Guru's Sanctuary are saved; within their minds, they meditate on the True Word of the Shabad. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਸਬਦਿ ਰਤੇ. ਹਉਮੈ ਗਈ; ਸੋਭਾਵੰਤੀ ਨਾਰਿ ॥
sabad rate. haumai gee; sobhaavantee naar |
Punjabi
ਨਾਮ ਨਾਲ ਰੰਗੀਜਣ ਦੁਆਰਾ ਪਤਨੀ ਦਾ ਹੰਕਾਰ ਦੂਰ ਹੋ ਜਾਂਦਾ ਹੈ ਤੇ ਉਹ ਕੀਰਤੀਮਾਨ ਥੀ ਵੰਞਦੀ ਹੈ।
English
Attuned to the Word of the Shabad, the soul-bride is rid of egotism, and she is glorified.
ਪਿਰ ਕੈ ਭਾਣੈ ਸਦਾ ਚਲੈ; ਤਾ ਬਨਿਆ ਸੀਗਾਰੁ ॥
pir kai bhaanai sadaa chalai; taa baniaa seegaar |
Punjabi
ਜੇਕਰ ਉਹ ਹਮੇਸ਼ਾਂ ਆਪਣੇ ਕੰਤ ਦੀ ਰਜ਼ਾ ਅੰਦਰ ਟੁਰੇ, ਕੇਵਲ ਤਦ ਹੀ ਉਸ ਨੂੰ ਹਾਰ-ਸ਼ਿੰਗਾਰ ਫਬਦੇ ਹਨ।
English
If she walks steadily in the way of His Will, then she is adorned with decorations.
ਸੇਜ ਸੁਹਾਵੀ ਸਦਾ ਪਿਰੁ ਰਾਵੈ; ਹਰਿ ਵਰੁ ਪਾਇਆ ਨਾਰਿ ॥
sej suhaavee sadaa pir raavai; har var paaeaa naar |
Punjabi
ਸੁੰਦਰ ਹੋ ਜਾਂਦਾ ਹੈ ਪਤਨੀ ਦਾ ਪਲੰਘ, ਊਹ ਹਰੀ ਨੂੰ ਆਪਣੇ ਲਾੜੇ ਵਜੋਂ ਪ੍ਰਾਪਤ ਕਰ ਲੈਂਦੀ ਹੈ ਤੇ ਉਹ ਹਮੇਸ਼ਾਂ ਹੀ ਆਪਣੇ ਉਸ ਕੰਤ ਨੂੰ ਮਾਣਦੀ ਹੈ।
English
Her couch becomes beautiful, and she constantly enjoys her Husband Lord; she obtains the Lord as her Husband.
ਨਾ ਹਰਿ ਮਰੈ. ਨ ਕਦੇ ਦੁਖੁ ਲਾਗੈ; ਸਦਾ ਸੁਹਾਗਣਿ ਨਾਰਿ ॥
naa har marai. na kade dukh laagai; sadaa suhaagan naar |
Punjabi
ਹਰੀ ਮਰਦਾ ਨਹੀਂ, ਨਾਂ ਹੀ ਉਸ ਨੂੰ ਕਦਾਚਿੱਤ ਕਲੇਸ਼ ਵਾਪਰਦਾ ਹੈ ਤੇ ਹਮੇਸ਼ਾਂ ਲਈ ਉਹ ਪ੍ਰਸੰਨ ਪਤਨੀ ਬਣੀ ਰਹਿੰਦੀ ਹੈ।
English
The Lord does not die, and she never suffers pain; she is a happy soul-bride forever.
ਨਾਨਕ. ਹਰਿ ਪ੍ਰਭ ਮੇਲਿ ਲਈ; ਗੁਰ ਕੈ ਹੇਤਿ ਪਿਆਰਿ ॥੨॥
naanak. har prabh mel lee; gur kai het piaar |2|
Punjabi
ਨਾਨਕ, ਸੁਆਮੀ ਵਾਹਿਗੁਰੂ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ ਕਿਉਂਕਿ ਉਹ ਗੁਰਾਂ ਨੂੰ ਪ੍ਰੇਮ ਪ੍ਰੀਤ ਕਰਦੀ ਹੈ।
English
O Nanak, the Lord God unites her with Himself; she enshrines love and affection for the Guru. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਨਾ ਗੁਰੁ ਗੋਪਿਆ ਆਪਣਾ; ਤੇ ਨਰ ਬੁਰਿਆਰੀ ॥
jinaa gur gopiaa aapanaa; te nar buriaaree |
Punjabi
ਬੁਰੇ ਹਨ ਉਹ ਪੁਰਸ਼ ਜੋ ਆਪਣੇ ਧਾਰਮਕ ਆਗੂ (ਗੁਰੂ) ਨੂੰ ਲਕੋਦੇ ਹਨ।
English
Those who conceal and deny their Guru, are the most evil people.
ਹਰਿ ਜੀਉ. ਤਿਨ ਕਾ ਦਰਸਨੁ. ਨਾ ਕਰਹੁ; ਪਾਪਿਸਟ ਹਤਿਆਰੀ ॥
har jeeo. tin kaa darasan. naa karahu; paapisatt hatiaaree |
Punjabi
ਹੇ ਮਹਾਰਾਜ ਸੁਆਮੀ! ਮੈਨੂੰ ਉਹਨਾਂ ਦਾ ਦੀਦਾਰ ਨਾਂ ਹੋਵੇ, ਕਿਉਂਕਿ ਉਹ ਵੱਡੇ ਪਾਪੀ ਤੇ ਕਾਤਲ ਹਨ।
English
O Dear Lord, let me not even see them; they are the worst sinners and murderers.
ਓਹਿ ਘਰਿ ਘਰਿ ਫਿਰਹਿ. ਕੁਸੁਧ ਮਨਿ; ਜਿਉ ਧਰਕਟ ਨਾਰੀ ॥
ohi ghar ghar fireh. kusudh man; jiau dharakatt naaree |
Punjabi
ਬਦਚਲਣ ਤ੍ਰੀਮਤ ਦੀ ਤਰ੍ਹਾਂ ਉਹ ਅਪਵਿੱਤਰ ਚਿੱਤ ਨਾਲ ਘਰ ਘਰ ਭੌਦੇ ਫਿਰਦੇ ਹਨ।
English
They wander from house to house, with impure minds, like wicked, forsaken women.
ਵਡਭਾਗੀ ਸੰਗਤਿ ਮਿਲੇ; ਗੁਰਮੁਖਿ ਸਵਾਰੀ ॥
vaddabhaagee sangat mile; guramukh savaaree |
Punjabi
ਪਰਮ ਚੰਗੇ ਕਰਮਾਂ ਦੁਆਰਾ ਉਹ ਸਤਿ-ਸੰਗਤ ਨਾਲ ਜੁੜਦੇ ਹਨ ਅਤੇ ਗੁਰਾਂ ਦੇ ਰਾਹੀਂ ਪ੍ਰਭੂ ਪਰਾਇਣ ਹੋ ਜਾਂਦੇ ਹਨ।
English
But by great good fortune, they may meet the Company of the Holy; as Gurmukhs, they are reformed.
ਹਰਿ ਮੇਲਹੁ ਸਤਿਗੁਰ ਦਇਆ ਕਰਿ; ਗੁਰ ਕਉ ਬਲਿਹਾਰੀ ॥੨੩॥
har melahu satigur deaa kar; gur kau balihaaree |23|
Punjabi
ਹੇ ਸੁਆਮੀ! ਆਪਣੀ ਕ੍ਰਿਪਾ ਦੁਆਰਾ ਮੈਨੂੰ ਸੱਚੇ ਗੁਰਾਂ ਨਾਲ ਮਿਲਾ ਦੇ, ਤਾਂ ਜੋ ਮੈਂ ਗੁਰਾਂ ਉਤੋਂ ਕੁਰਬਾਨ ਹੋ ਵੰਞਾਂ।
English
O Lord, please be kind and let me meet the True Guru; I am a sacrifice to the Guru. ||23||
ਸਲੋਕੁ ਮਃ ੩ ॥
salok mahalaa 3 |
Punjabi
ਸਲੋਕ ਤੀਜੀ ਪਾਤਿਸ਼ਾਹੀ।
English
Salok, Third Mehl:
ਗੁਰ ਸੇਵਾ ਤੇ. ਸੁਖੁ ਊਪਜੈ; ਫਿਰਿ ਦੁਖੁ. ਨ ਲਗੈ ਆਇ ॥
gur sevaa te. sukh aoopajai; fir dukh. na lagai aae |
Punjabi
ਗੁਰਾਂ ਦੀ ਘਾਲ ਤੋਂ ਠੰਢ ਚੈਨ ਉਤਪੰਨ ਹੁੰਦੀ ਹੈ, ਅਤੇ ਤਦ ਪ੍ਰਾਣੀ ਨੂੰ ਪੀੜ ਨਹੀਂ ਵਾਪਰਦੀ।
English
Serving the Guru, peace is produced, and then, one does not suffer in pain.
ਜੰਮਣੁ ਮਰਣਾ ਮਿਟਿ ਗਇਆ; ਕਾਲੈ ਕਾ ਕਿਛੁ. ਨ ਬਸਾਇ ॥
jaman maranaa mitt geaa; kaalai kaa kichh. na basaae |
Punjabi
ਉਸ ਦੇ ਆਉਣੇ ਤੇ ਜਾਣੇ ਮੁੱਕ ਜਾਂਦੇ ਹਨ ਅਤੇ ਮੌਤ ਦੀ ਸੱਤਿਆ ਨਹੀਂ ਕਿ ਉਸ ਨੂੰ ਨਾਸ ਕਰ ਦੇਵੇ।
English
The cycle of birth and death is brought to an end, and death has no power over at all.
ਹਰਿ ਸੇਤੀ ਮਨੁ ਰਵਿ ਰਹਿਆ; ਸਚੇ ਰਹਿਆ ਸਮਾਇ ॥
har setee man rav rahiaa; sache rahiaa samaae |
Punjabi
ਉਸ ਦੀ ਆਤਮਾਂ ਸੁਆਮੀ ਨਾਲ ਵੱਸਦੀ ਹੈ, ਤੇ ਅਖੀਰ ਨੂੰ ਸਤਿਪੁਰਖ ਵਿੱਚ ਲੀਨ ਹੋਈ ਰਹਿੰਦੀ ਹੈ।
English
His mind is imbued with the Lord, and he remains merged in the True Lord.
ਨਾਨਕ. ਹਉ ਬਲਿਹਾਰੀ ਤਿੰਨ ਕਉ; ਜੋ ਚਲਨਿ ਸਤਿਗੁਰ ਭਾਇ ॥੧॥
naanak. hau balihaaree tin kau; jo chalan satigur bhaae |1|
Punjabi
ਨਾਨਕ, ਮੈਂ ਉਹਨਾਂ ਉਤੋਂ ਘੋਲੀ ਜਾਂਦਾ ਹਾਂਜਿਹੜੇ ਸੱਚੇ ਗੁਰਾਂ ਦੀ ਰਜ਼ਾ ਅੰਦਰ ਟੁਰਦੇ ਹਨ।
English
O Nanak, I am a sacrifice to those who walk in the Way of the True Guru's Will. ||1||
ਮਃ ੩ ॥
mahalaa 3 |
Punjabi
ਤੀਜੀ ਪਾਤਿਸ਼ਾਹੀ।
English
Third Mehl:
ਬਿਨੁ ਸਬਦੈ ਸੁਧੁ. ਨ ਹੋਵਈ; ਜੇ ਅਨੇਕ ਕਰੈ ਸੀਗਾਰ ॥
bin sabadai sudh. na hovee; je anek karai seegaar |
Punjabi
ਨਾਮ ਦੇ ਬਾਝੋਂ ਪਤਨੀ ਪਵਿੱਤਰ ਨਹੀਂ ਹੁੰਦੀ, ਭਾਵੇਂ ਉਹ ਕਿੰਨੇ ਹਾਰ-ਸ਼ਿੰਗਾਰ ਕਰ ਲਵੇ।
English
Without the Word of the Shabad, purity is not obtained, even though the soul-bride may adorn herself with all sorts of decorations.