Ekam
Guru Granth Sahib

Ang 652

Ang 652 · Line 1

ਪਿਰ ਕੀ ਸਾਰ. ਨ ਜਾਣਈ; ਦੂਜੈ ਭਾਇ ਪਿਆਰੁ ॥

pir kee saar. na jaanee; doojai bhaae piaar |

Punjabi

ਉਹ ਆਪਣੇ ਪਤੀ ਦੀ ਕਦਰ ਨੂੰ ਨਹੀਂ ਪਛਾਣਦੀ ਅਤੇ ਹੋਰਸ ਦੀ ਪ੍ਰੀਤ ਨਾਲ ਜੁੜੀ ਹੋਈ ਹੈ।

Bhai Manmohan Singh (Shabad OS, CC BY-SA)

English

She does not know the value of her Husband Lord; she is attached to the love of duality.

Dr. Sant Singh Khalsa (Shabad OS, CC BY-SA)
Ang 652 · Line 2

ਸਾ ਕੁਸੁਧ ਸਾ ਕੁਲਖਣੀ; ਨਾਨਕ. ਨਾਰੀ ਵਿਚਿ ਕੁਨਾਰਿ ॥੨॥

saa kusudh saa kulakhanee; naanak. naaree vich kunaar |2|

Punjabi

ਨਾਨਕ, ਉਹ ਅਪਵਿੱਤਰ ਹੈ, ਉਹ ਬਦਚਲਣ ਅਤੇ ਇਸਤਰੀਆਂ ਵਿੱਚੋਂ ਮੰਦੀ ਇਸਤਰੀ ਹੈ।

Bhai Manmohan Singh (Shabad OS, CC BY-SA)

English

She is impure, and ill-mannered, O Nanak; among women, she is the most evil woman. ||2||

Dr. Sant Singh Khalsa (Shabad OS, CC BY-SA)
Ang 652 · Line 3

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 652 · Line 4

ਹਰਿ ਹਰਿ ਅਪਣੀ ਦਇਆ ਕਰਿ; ਹਰਿ ਬੋਲੀ ਬੈਣੀ ॥

har har apanee deaa kar; har bolee bainee |

Punjabi

ਮੇਰੇ ਸੁਆਮੀ ਮਾਲਕ, ਮੇਰੇ ਉਤੇ ਆਪਣੀ ਮਿਹਰ ਕਰ ਤਾਂ ਜੋ ਮੈਂ ਕੇਵਲ ਈਸ਼ਵਰੀ ਸ਼ਬਦ ਦਾ ਉਚਾਰਨ ਕਰਦਾ ਰਹਾਂ।

Bhai Manmohan Singh (Shabad OS, CC BY-SA)

English

Be kind to me, Lord, that I might chant the Word of Your Bani.

Dr. Sant Singh Khalsa (Shabad OS, CC BY-SA)
Ang 652 · Line 5

ਹਰਿ ਨਾਮੁ ਧਿਆਈ. ਹਰਿ ਉਚਰਾ; ਹਰਿ ਲਾਹਾ ਲੈਣੀ ॥

har naam dhiaaee. har ucharaa; har laahaa lainee |

Punjabi

ਮੈਂ ਹਰੀ ਦੇ ਨਾਮ ਨੂੰ ਸਿਮਰਦਾ ਹਾਂ, ਹਰੀ ਨੂੰ ਹੀ ਉਚਾਰਦਾ ਹਾਂ ਅਤੇ ਹਰੀ ਨੂੰ ਆਪਣੇ ਮੁਨਾਫੇ ਵਜੋਂ ਪਾਉਂਦਾ ਹਾਂ।

Bhai Manmohan Singh (Shabad OS, CC BY-SA)

English

May I meditate on the Lord's Name, chant the Lord's Name, and obtain the profit of the Lord's Name.

Dr. Sant Singh Khalsa (Shabad OS, CC BY-SA)
Ang 652 · Line 6

ਜੋ ਜਪਦੇ ਹਰਿ ਹਰਿ ਦਿਨਸੁ ਰਾਤਿ; ਤਿਨ ਹਉ ਕੁਰਬੈਣੀ ॥

jo japade har har dinas raat; tin hau kurabainee |

Punjabi

ਜਿਹੜੇ ਦਿਨ ਰਾਤ ਰੱਬ ਦੇ ਨਾਮ ਦਾ ਸਿਮਰਨ ਕਰਦੇ ਹਨ ਉਹਨਾਂ ਉਤੋਂ ਮੈਂ ਘੋਲੀ ਵੰਞਦਾ ਹਾਂ।

Bhai Manmohan Singh (Shabad OS, CC BY-SA)

English

I am a sacrifice to those who chant the Name of the Lord, Har, Har, day and night.

Dr. Sant Singh Khalsa (Shabad OS, CC BY-SA)
Ang 652 · Line 7

ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ; ਤਿਨ ਜਨ ਦੇਖਾ ਨੈਣੀ ॥

jinaa satigur meraa piaaraa araadhiaa; tin jan dekhaa nainee |

Punjabi

ਜੋ ਮੈਡੇ ਪ੍ਰੀਤਮ ਸੱਚੇ ਗੁਰਾਂ ਦਾ ਚਿੰਤਨ ਕਰਦੇ ਹਨ, ਉਹਨਾਂ ਪੁਰਸ਼ਾਂ ਨੂੰ ਮੈਂ ਆਪਣੇ ਨੇਤਰਾਂ ਨਾਲ ਵੇਖਣ ਨੂੰ ਲੋਚਦਾ ਹਾਂ।

Bhai Manmohan Singh (Shabad OS, CC BY-SA)

English

May I behold with my eyes those who worship and adore my Beloved True Guru.

Dr. Sant Singh Khalsa (Shabad OS, CC BY-SA)
Ang 652 · Line 8

ਹਉ ਵਾਰਿਆ ਅਪਣੇ ਗੁਰੂ ਕਉ; ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥

hau vaariaa apane guroo kau; jin meraa har sajan meliaa sainee |24|

Punjabi

ਮੈਂ ਆਪਣੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਮੇਰੇ ਮਿੱਤਰ ਤੇ ਸਨਬੰਧੀ, ਵਾਹਿਗੁਰੂ ਨਾਲ ਮੈਨੂੰ ਮਿਲਾ ਦਿੱਤਾ ਹੈ।

Bhai Manmohan Singh (Shabad OS, CC BY-SA)

English

I am a sacrifice to my Guru, who has united me with my Lord, my friend, my very best friend. ||24||

Dr. Sant Singh Khalsa (Shabad OS, CC BY-SA)
Ang 652 · Line 9

ਸਲੋਕੁ ਮਃ ੪ ॥

salok mahalaa 4 |

Punjabi

ਸਲੋਕ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fourth Mehl:

Dr. Sant Singh Khalsa (Shabad OS, CC BY-SA)
Ang 652 · Line 10

ਹਰਿ. ਦਾਸਨ ਸਿਉ ਪ੍ਰੀਤਿ ਹੈ; ਹਰਿ. ਦਾਸਨ ਕੋ ਮਿਤੁ ॥

har. daasan siau preet hai; har. daasan ko mit |

Punjabi

ਵਾਹਿਗੁਰੂ ਆਪਣੇ ਸੇਵਕਾਂ ਨੂੰ ਪਿਆਰ ਕਰਦਾ ਹੈ। ਆਪਣੇ ਸੇਵਕਾਂ ਦਾ ਵਾਹਿਗੁਰੂ ਮਿੱਤਰ ਹੈ।

Bhai Manmohan Singh (Shabad OS, CC BY-SA)

English

The Lord loves His slaves; the Lord is the friend of His slaves.

Dr. Sant Singh Khalsa (Shabad OS, CC BY-SA)
Ang 652 · Line 11

ਹਰਿ. ਦਾਸਨ ਕੈ ਵਸਿ ਹੈ; ਜਿਉ ਜੰਤੀ ਕੈ ਵਸਿ ਜੰਤੁ ॥

har. daasan kai vas hai; jiau jantee kai vas jant |

Punjabi

ਟਹਿਲੂਆਂ ਦੇ ਆਪਣੇ ਵਾਹਿਗੁਰੂ ਐਉਂ ਇਖਤਿਆਰ ਵਿੱਚ ਹੈ, ਜਿਸ ਤਰ੍ਹਾਂ ਸੰਗੀਤਕ ਸਾਜ਼, ਵਜਾਉਣ ਵਾਲੇ ਦੇ ਵੱਸ ਹੁੰਦਾ ਹੈ।

Bhai Manmohan Singh (Shabad OS, CC BY-SA)

English

The Lord is under the control of His slaves, like the musical instrument under the control of the musician.

Dr. Sant Singh Khalsa (Shabad OS, CC BY-SA)
Ang 652 · Line 12

ਹਰਿ ਕੇ ਦਾਸ ਹਰਿ ਧਿਆਇਦੇ; ਕਰਿ ਪ੍ਰੀਤਮ ਸਿਉ ਨੇਹੁ ॥

har ke daas har dhiaaeide; kar preetam siau nehu |

Punjabi

ਰੱਬ ਦੇ ਗੋਲੇ ਰੱਬ ਨੂੰ ਆਰਾਧਦੇ ਅਤੇ ਆਪਣੇ ਪਿਆਰੇ ਨਾਲ ਮੁਹੱਬਤ ਕਰਦੇ ਹਨ।

Bhai Manmohan Singh (Shabad OS, CC BY-SA)

English

The Lord's slaves meditate on the Lord; they love their Beloved.

Dr. Sant Singh Khalsa (Shabad OS, CC BY-SA)
Ang 652 · Line 13

ਕਿਰਪਾ ਕਰਿ ਕੈ ਸੁਨਹੁ ਪ੍ਰਭ; ਸਭ ਜਗ ਮਹਿ ਵਰਸੈ ਮੇਹੁ ॥

kirapaa kar kai sunahu prabh; sabh jag meh varasai mehu |

Punjabi

ਮਿਹਰ ਧਾਰ ਕੇ ਮੈਨੂੰ ਸ੍ਰਵਣ ਕਰੋ, ਹੇ ਸੁਆਮੀ! ਅਤੇ ਆਪਣੀ ਰਹਿਮਤ ਦੀ ਮੀਹ ਸਾਰੇ ਜਗਤ ਉਤੇ ਵਰ੍ਹਾਓ।

Bhai Manmohan Singh (Shabad OS, CC BY-SA)

English

Please, hear me, O God - let Your Grace rain over the whole world.

Dr. Sant Singh Khalsa (Shabad OS, CC BY-SA)
Ang 652 · Line 14

ਜੋ ਹਰਿ ਦਾਸਨ ਕੀ ਉਸਤਤਿ ਹੈ; ਸਾ ਹਰਿ ਕੀ ਵਡਿਆਈ ॥

jo har daasan kee usatat hai; saa har kee vaddiaaee |

Punjabi

ਜਿਹੜੀ ਪ੍ਰਭੂ ਦੇ ਗੋਲੇ ਦੀ ਕੀਰਤੀ ਹੈ, ਉਹ ਪ੍ਰਭੂ ਦੀ ਹੀ ਉਸਤਤਿ ਹੈ।

Bhai Manmohan Singh (Shabad OS, CC BY-SA)

English

The praise of the Lord's slaves is the Glory of the Lord.

Dr. Sant Singh Khalsa (Shabad OS, CC BY-SA)
Ang 652 · Line 15

ਹਰਿ ਆਪਣੀ ਵਡਿਆਈ ਭਾਵਦੀ; ਜਨ ਕਾ ਜੈਕਾਰੁ ਕਰਾਈ ॥

har aapanee vaddiaaee bhaavadee; jan kaa jaikaar karaaee |

Punjabi

ਵਾਹਿਗੁਰੂ ਨੂੰ ਆਪਣੀ ਉਸਤਤੀ ਪਿਆਰੀ ਲਗਦੀ ਹੈ, ਅਤੇ ਉਹ ਆਪਣੇ ਗੋਲੇ ਦੀ ਵਾਹ ਵਾਹ ਕਰਵਾਉਂਦਾ ਹੈ।

Bhai Manmohan Singh (Shabad OS, CC BY-SA)

English

The Lord loves His Own Glory, and so His humble servant is celebrated and hailed.

Dr. Sant Singh Khalsa (Shabad OS, CC BY-SA)
Ang 652 · Line 16

ਸੋ ਹਰਿ ਜਨੁ. ਨਾਮੁ ਧਿਆਇਦਾ; ਹਰਿ ਹਰਿ ਜਨੁ. ਇਕ ਸਮਾਨਿ ॥

so har jan. naam dhiaaeidaa; har har jan. ik samaan |

Punjabi

ਉਹ ਵਾਹਿਗੁਰੂ ਦਾ ਗੋਲਾ ਨਾਮ ਦਾ ਸਿਮਰਨ ਕਰਦਾ ਹੈ। ਵਾਹਿਗੁਰੂ ਤੇ ਵਾਹਿਗੁਰੂ ਦਾ ਗੋਲਾ ਐਨ ਇੱਕ ਜੈਸੇ ਹਨ।

Bhai Manmohan Singh (Shabad OS, CC BY-SA)

English

That humble servant of the Lord meditates on the Naam, the Name of the Lord; the Lord, and the Lord's humble servant, are one and the same.

Dr. Sant Singh Khalsa (Shabad OS, CC BY-SA)
Ang 652 · Line 17

ਜਨੁ ਨਾਨਕੁ. ਹਰਿ ਕਾ ਦਾਸੁ ਹੈ; ਹਰਿ ਪੈਜ ਰਖਹੁ ਭਗਵਾਨ ॥੧॥

jan naanak. har kaa daas hai; har paij rakhahu bhagavaan |1|

Punjabi

ਨਫਰ ਨਾਨਕ ਵਾਹਿਗੁਰੂ ਦਾ ਸੇਵਕ ਹੈ। ਹੇ ਭਾਗਾਂ ਵਾਲੇ ਸੁਆਮੀ ਵਾਹਿਗੁਰੂ! ਤੂੰ ਉਸ ਦੀ ਲੱਜਿਆ ਰੱਖ।

Bhai Manmohan Singh (Shabad OS, CC BY-SA)

English

Servant Nanak is the slave of the Lord; O Lord, O God, please, preserve his honor. ||1||

Dr. Sant Singh Khalsa (Shabad OS, CC BY-SA)
Ang 652 · Line 18

ਮਃ ੪ ॥

mahalaa 4 |

Punjabi

ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fourth Mehl:

Dr. Sant Singh Khalsa (Shabad OS, CC BY-SA)
Ang 652 · Line 19

ਨਾਨਕ ਪ੍ਰੀਤਿ ਲਾਈ ਤਿਨਿ ਸਾਚੈ; ਤਿਸੁ ਬਿਨੁ. ਰਹਣੁ ਨ ਜਾਈ ॥

naanak preet laaee tin saachai; tis bin. rehan na jaaee |

Punjabi

ਨਾਨਕ ਉਸ ਸੱਚੇ ਸੁਆਮੀ ਨੂੰ ਪਿਆਰ ਕਰਦਾ ਹੈ ਅਤੇ ਉਸ ਦੇ ਬਗੈਰ ਉਹ ਰਹਿ ਨਹੀਂ ਸਕਦਾ।

Bhai Manmohan Singh (Shabad OS, CC BY-SA)

English

Nanak loves the True Lord; without Him, he cannot even survive.

Dr. Sant Singh Khalsa (Shabad OS, CC BY-SA)
Ang 652 · Line 20

ਸਤਿਗੁਰੁ ਮਿਲੈ. ਤ ਪੂਰਾ ਪਾਈਐ; ਹਰਿ ਰਸਿ ਰਸਨ ਰਸਾਈ ॥੨॥

satigur milai. ta pooraa paaeeai; har ras rasan rasaaee |2|

Punjabi

ਜਦ ਸੱਚੇ ਗੁਰੂ ਜੀ ਮਿਲ ਪੈਦੇ ਹਨ, ਤਦ ਪੂਰਨ ਪ੍ਰਭੂ ਪ੍ਰਾਪਤ ਹੁੰਦਾ ਹੈ, ਅਤੇ ਜੀਭ ਸੁਆਮੀ ਦੇ ਅੰਮ੍ਰਿਤ ਨੂੰ ਮਾਣਦੀ ਹੈ।

Bhai Manmohan Singh (Shabad OS, CC BY-SA)

English

Meeting the True Guru, one finds the Perfect Lord, and the tongue enjoys the sublime essence of the Lord. ||2||

Dr. Sant Singh Khalsa (Shabad OS, CC BY-SA)
Ang 652 · Line 21

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 652 · Line 22

ਰੈਣਿ ਦਿਨਸੁ ਪਰਭਾਤਿ; ਤੂਹੈ ਹੀ ਗਾਵਣਾ ॥

rain dinas parabhaat; toohai hee gaavanaa |

Punjabi

ਰਾਤੀਂ ਦਿਨੇ ਅਤੇ ਸਵੇਰੇ ਮੈਂ ਤੇਰਾ ਜੱਸ ਅਲਾਪਦਾ ਹਾਂ, ਹੇ ਪ੍ਰਭੂ!

Bhai Manmohan Singh (Shabad OS, CC BY-SA)

English

Night and day, morning and night, I sing to You, Lord.

Dr. Sant Singh Khalsa (Shabad OS, CC BY-SA)
Ang 652 · Line 23

ਜੀਅ ਜੰਤ ਸਰਬਤ; ਨਾਉ ਤੇਰਾ ਧਿਆਵਣਾ ॥

jeea jant sarabat; naau teraa dhiaavanaa |

Punjabi

ਸਾਰੇ ਬੰਦੇ ਅਤੇ ਹੋਰ ਜੀਵ ਤੇਰੇ ਨਾਮ ਦਾ ਹੀ ਆਰਾਧਨ ਕਰਦੇ ਹਨ।

Bhai Manmohan Singh (Shabad OS, CC BY-SA)

English

All beings and creatures meditate on Your Name.

Dr. Sant Singh Khalsa (Shabad OS, CC BY-SA)
Ang 652 · Line 24

ਤੂ ਦਾਤਾ ਦਾਤਾਰੁ; ਤੇਰਾ ਦਿਤਾ ਖਾਵਣਾ ॥

too daataa daataar; teraa ditaa khaavanaa |

Punjabi

ਕੇਵਲ ਤੂੰ ਹੀ ਸਖੀ ਅਤੇ ਦੇਣ ਵਾਲਾ ਹੈਂ, ਅਤੇ ਜੋ ਕੁਝ ਦਿੰਦਾ ਹੈਂ ਓਹੀ ਅਸੀਂ ਖਾਂਦੇ ਹਾਂ।

Bhai Manmohan Singh (Shabad OS, CC BY-SA)

English

You are the Giver, the Great Giver; we eat whatever You give us.

Dr. Sant Singh Khalsa (Shabad OS, CC BY-SA)
Ang 652 · Line 25

ਭਗਤ ਜਨਾ ਕੈ ਸੰਗਿ; ਪਾਪ ਗਵਾਵਣਾ ॥

bhagat janaa kai sang; paap gavaavanaa |

Punjabi

ਪਵਿੱਤਰ ਪੁਰਸ਼ਾਂ ਦੀ ਸੰਗਤ ਅੰਦਰ ਸਾਰੇ ਗੁਨਾਹ ਨਸ਼ਟ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

In the congregation of the devotees, sins are eradicated.

Dr. Sant Singh Khalsa (Shabad OS, CC BY-SA)
Ang 652 · Line 26

ਜਨ ਨਾਨਕ. ਸਦ ਬਲਿਹਾਰੈ; ਬਲਿ ਬਲਿ ਜਾਵਣਾ ॥੨੫॥

jan naanak. sad balihaarai; bal bal jaavanaa |25|

Punjabi

ਗੋਲਾ ਨਾਨਕ ਤੇਰੇ ਉਤੋਂ ਹਮੇਸ਼ਾਂ ਕੁਰਬਾਨ, ਕੁਰਬਾਨ, ਕੁਰਬਾਨ ਵੰਞਦਾ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

Servant Nanak is forever a sacrifice, a sacrifice, a sacrifice, O Lord. ||25||

Dr. Sant Singh Khalsa (Shabad OS, CC BY-SA)
Ang 652 · Line 27

ਸਲੋਕੁ ਮਃ ੪ ॥

salok mahalaa 4 |

Punjabi

ਸਲੋਕ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Salok, Fourth Mehl:

Dr. Sant Singh Khalsa (Shabad OS, CC BY-SA)
Ang 652 · Line 28

ਅੰਤਰਿ ਅਗਿਆਨੁ ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ॥

antar agiaan bhee mat madhim; satigur kee parateet naahee |

Punjabi

ਜਿਸ ਦੇ ਅੰਦਰ ਆਤਮਕ ਅੰਨ੍ਹੇਰਾ ਹੈ, ਅਤੇ ਜੋ ਸੱਚੇ ਗੁਰਾਂ ਉਤੇ ਭਰੋਸਾ ਨਹੀਂ ਧਾਰਦਾ, ਉਸ ਦੀ ਬੁੱਧੀ ਮੰਦ ਪੈ ਜਾਂਣੀ ਹੈ।

Bhai Manmohan Singh (Shabad OS, CC BY-SA)

English

He has spiritual ignorance within, and his intellect is dull and dim; he does not place his faith in the True Guru.

Dr. Sant Singh Khalsa (Shabad OS, CC BY-SA)
Ang 652 · Line 29

ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ; ਕਪਟੇ ਖਪਹਿ ਖਪਾਹੀ ॥

andar kapatt sabh kapatto kar jaanai; kapatte khapeh khapaahee |

Punjabi

ਜਿਸ ਦੇ ਅੰਦਰ ਛਲ ਫਰੇਬ ਹੈ, ਉਹ ਸਾਰਿਆਂ ਨੂੰ ਛਲੀਏ ਸਮਝਦਾ ਹੈ, ਅਤੇ ਇਸ ਛਲ ਫਰੇਬ ਰਾਹੀਂ ਉਹ ਬਿਲਕੁੱਲ ਤਬਾਹ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

He has deceit within himself, and so he sees deception in all others; through his deceptions, he is totally ruined.

Dr. Sant Singh Khalsa (Shabad OS, CC BY-SA)
Ang 652 · Line 30

ਸਤਿਗੁਰ ਕਾ ਭਾਣਾ. ਚਿਤਿ ਨ ਆਵੈ; ਆਪਣੈ ਸੁਆਇ ਫਿਰਾਹੀ ॥

satigur kaa bhaanaa. chit na aavai; aapanai suaae firaahee |

Punjabi

ਸੱਚੇ ਗੁਰਾਂ ਦੀ ਰਜ਼ਾ ਉਸ ਦੇ ਮਨ ਵਿੰਚ ਪ੍ਰਵੇਸ਼ ਨਹੀਂ ਕਰਦੀ ਤੇ ਉਹ ਆਪਣੇ ਨਿੱਜ ਦੇ ਮਨੋਰਥ ਲਈ ਭਟਕਦਾ ਫਿਰਦਾ ਹੈ।

Bhai Manmohan Singh (Shabad OS, CC BY-SA)

English

The True Guru's Will does not enter into his consciousness, and so he wanders around, pursuing his own interests.

Dr. Sant Singh Khalsa (Shabad OS, CC BY-SA)
Ang 652 · Line 31

ਕਿਰਪਾ ਕਰੇ ਜੇ ਆਪਣੀ; ਤਾ ਨਾਨਕ ਸਬਦਿ ਸਮਾਹੀ ॥੧॥

kirapaa kare je aapanee; taa naanak sabad samaahee |1|

Punjabi

ਜੇਕਰ ਸੁਆਮੀ ਆਪਣੀ ਰਹਿਮਤ ਧਾਰੇ, ਤਦ ਹੀ ਨਾਨਕ ਉਸ ਦੇ ਨਾਮ ਅੰਦਰ ਲੀਨ ਹੁੰਦਾ ਹੈ।

Bhai Manmohan Singh (Shabad OS, CC BY-SA)

English

If He grants His Grace, then Nanak is absorbed into the Word of the Shabad. ||1||

Dr. Sant Singh Khalsa (Shabad OS, CC BY-SA)
Ang 652 · Line 32

ਮਃ ੪ ॥

mahalaa 4 |

Punjabi

ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Fourth Mehl:

Dr. Sant Singh Khalsa (Shabad OS, CC BY-SA)
Ang 652 · Line 33

ਮਨਮੁਖ ਮਾਇਆ ਮੋਹਿ ਵਿਆਪੇ; ਦੂਜੈ ਭਾਇ ਮਨੂਆ ਥਿਰੁ ਨਾਹਿ ॥

manamukh maaeaa mohi viaape; doojai bhaae manooaa thir naeh |

Punjabi

ਆਪ-ਹੁਦਰੇ ਦੌਲਤ ਦੀ ਪ੍ਰੀਤ ਵਿੱਚ ਖੱਚਤ ਹੋਏ ਹੋਏ ਹਨ। ਹੋਰਸ ਦੀ ਪ੍ਰੀਤ ਦੇ ਕਾਰਣ ਉਹਨਾਂ ਦਾ ਮਨ ਅਸਥਿਰ ਨਹੀਂ ਰਹਿੰਦਾ।

Bhai Manmohan Singh (Shabad OS, CC BY-SA)

English

The self-willed manmukhs are engrossed in emotional attachment to Maya; in the love of duality, their minds are unsteady.

Dr. Sant Singh Khalsa (Shabad OS, CC BY-SA)
Ang 652 · Line 34

ਅਨਦਿਨੁ ਜਲਤ ਰਹਹਿ ਦਿਨੁ ਰਾਤੀ; ਹਉਮੈ ਖਪਹਿ ਖਪਾਹਿ ॥

anadin jalat raheh din raatee; haumai khapeh khapaeh |

Punjabi

ਦਿਹੁੰ ਰੈਣ, ਉਹ ਸਦਾ ਸੜਦੇ ਰਹਿੰਦੇ ਹਨ ਅਤੇ ਹੰਕਾਰ ਦੁਆਰਾ ਬਿਲਕੁੱਲ ਤਬਾਹ ਹੋ ਗਏ ਹਨ।

Bhai Manmohan Singh (Shabad OS, CC BY-SA)

English

Night and day, they are burning; day and night, they are totally ruined by their egotism.

Dr. Sant Singh Khalsa (Shabad OS, CC BY-SA)
Ang 652 · Line 35

ਅੰਤਰਿ ਲੋਭੁ ਮਹਾ ਗੁਬਾਰਾ; ਤਿਨ ਕੈ ਨਿਕਟਿ. ਨ ਕੋਈ ਜਾਹਿ ॥

antar lobh mahaa gubaaraa; tin kai nikatt. na koee jaeh |

Punjabi

ਉਹਨਾਂ ਦੇ ਮਨ ਵਿੱਚ ਲੋਭ ਦਾ ਅੰਨ੍ਹੇਰਾ-ਘੁੱਪ ਹੈ। ਕੋਈ ਭੀ ਉਹਨਾਂ ਦੇ ਲਾਗੇ ਨਹੀਂ ਲੱਗਦਾ।

Bhai Manmohan Singh (Shabad OS, CC BY-SA)

English

Within them, is the total pitch darkness of greed, and no one even approaches them.

Dr. Sant Singh Khalsa (Shabad OS, CC BY-SA)
Ang 652 · Line 36

ਓਇ ਆਪਿ ਦੁਖੀ. ਸੁਖੁ ਕਬਹੂ. ਨ ਪਾਵਹਿ; ਜਨਮਿ ਮਰਹਿ ਮਰਿ ਜਾਹਿ ॥

oe aap dukhee. sukh kabahoo. na paaveh; janam mareh mar jaeh |

Punjabi

ਉਹ ਖੁਦ ਗਮ-ਮਾਰੇ ਹਨ ਅਤੇ ਕਦਾਚਿੱਤ ਸੁਖ ਨਹੀਂ ਪਾਉਂਦੇ। ਊਹ ਮਰ ਜਾਂਦੇ ਹਨ ਅਤੇ ਜੰਮਦੇ ਤੇ ਮਰਦੇ ਰਹਿੰਦੇ ਹਨ।

Bhai Manmohan Singh (Shabad OS, CC BY-SA)

English

They themselves are miserable, and they never find peace; they are born, only to die, and die again.

Dr. Sant Singh Khalsa (Shabad OS, CC BY-SA)
Ang 652 · Line 37

ਨਾਨਕ. ਬਖਸਿ ਲਏ ਪ੍ਰਭੁ ਸਾਚਾ; ਜਿ ਗੁਰ ਚਰਨੀ ਚਿਤੁ ਲਾਹਿ ॥੨॥

naanak. bakhas le prabh saachaa; ji gur charanee chit laeh |2|

Punjabi

ਨਾਨਕ, ਸੱਚਾ ਸੁਆਮੀ ਉਹਨਾਂ ਨੂੰ ਮਾਫ ਕਰ ਦਿੰਦਾ ਹੈ, ਜਿਹੜੇ ਆਪਣੇ ਮਨ ਨੂੰ ਗੁਰਾਂ ਦੇ ਚਰਣਾਂ ਨਾਲ ਜੋੜਦੇ ਹਨ।

Bhai Manmohan Singh (Shabad OS, CC BY-SA)

English

O Nanak, the True Lord God forgives those, who focus their consciousness on the Guru's feet. ||2||

Dr. Sant Singh Khalsa (Shabad OS, CC BY-SA)
Ang 652 · Line 38

ਪਉੜੀ ॥

paurree |

Punjabi

ਪਉੜੀ।

Bhai Manmohan Singh (Shabad OS, CC BY-SA)

English

Pauree:

Dr. Sant Singh Khalsa (Shabad OS, CC BY-SA)
Ang 652 · Line 39

ਸੰਤ ਭਗਤ ਪਰਵਾਣੁ; ਜੋ ਪ੍ਰਭਿ ਭਾਇਆ ॥

sant bhagat paravaan; jo prabh bhaaeaa |

Punjabi

ਉਹ ਸਾਧੂ ਤੇ ਸ਼ਰਧਾਲੂ ਕਬੂਲ ਪੈ ਜਾਂਦਾ ਹੈ ਜਿਸ ਨੂੰ ਸੁਆਮੀ ਪਿਆਰ ਕਰਦਾ ਹੈ।

Bhai Manmohan Singh (Shabad OS, CC BY-SA)

English

That Saint, that devotee, is acceptable, who is loved by God.

Dr. Sant Singh Khalsa (Shabad OS, CC BY-SA)
Ang 652 · Line 40

ਸੇਈ ਬਿਚਖਣ ਜੰਤ; ਜਿਨੀ ਹਰਿ ਧਿਆਇਆ ॥

seee bichakhan jant; jinee har dhiaaeaa |

Punjabi

ਸਿਆਣੇ ਹਨ ਉਹ ਪੁਰਸ਼ ਜੋ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ।

Bhai Manmohan Singh (Shabad OS, CC BY-SA)

English

Those beings are wise, who meditate on the Lord.

Dr. Sant Singh Khalsa (Shabad OS, CC BY-SA)
Ang 652 · Line 41

ਅੰਮ੍ਰਿਤੁ ਨਾਮੁ ਨਿਧਾਨੁ; ਭੋਜਨੁ ਖਾਇਆ ॥

amrit naam nidhaan; bhojan khaaeaa |

Punjabi

ਉਹ ਸੁਧਾ ਸਰੂਪ ਨਾਮ ਦਾ ਖਾਣਾ ਖਾਂਦੇ ਹਨ, ਜੋ ਸਾਰੀਆਂ ਨੇਕੀਆਂ ਦਾ ਖਜ਼ਾਨਾ ਹੈ।

Bhai Manmohan Singh (Shabad OS, CC BY-SA)

English

They eat the food, the treasure of the Ambrosial Naam, the Name of the Lord.

Dr. Sant Singh Khalsa (Shabad OS, CC BY-SA)
Ang 652 · Line 42

ਸੰਤ ਜਨਾ ਕੀ ਧੂਰਿ; ਮਸਤਕਿ ਲਾਇਆ ॥

sant janaa kee dhoor; masatak laaeaa |

Punjabi

ਪਵਿੱਤਰ ਪੁਰਸ਼ਾਂ ਦੇ ਪੈਰਾਂ ਦੀ ਧੂੜ ਉਹ ਆਪਣੇ ਮੱਥੇ ਨੂੰ ਲਾਉਂਦੇ ਹਨ।

Bhai Manmohan Singh (Shabad OS, CC BY-SA)

English

They apply the dust of the feet of the Saints to their foreheads.

Dr. Sant Singh Khalsa (Shabad OS, CC BY-SA)