Ekam
Guru Granth Sahib

Ang 654

Ang 654 · Line 1

ਤੁਧੁ ਆਪੇ ਸਿਸਟਿ ਸਿਰਜੀਆ; ਆਪੇ ਫੁਨਿ ਗੋਈ ॥

tudh aape sisatt sirajeea; aape fun goee |

Punjabi

ਤੂੰ ਆਪ ਜਗਤ ਰਚਿਆ ਹੈ ਅਤੇ ਆਪ ਹੀ ਆਖਰਕਾਰ ਜਿਸ ਨੂੰ ਨਾਸ ਕਰ ਦੇਵੇਂਗਾ।

Bhai Manmohan Singh (Shabad OS, CC BY-SA)

English

You Yourself created the world, and You Yourself shall destroy it in the end.

Dr. Sant Singh Khalsa (Shabad OS, CC BY-SA)
Ang 654 · Line 2

ਸਭੁ ਇਕੋ ਸਬਦੁ ਵਰਤਦਾ; ਜੋ ਕਰੇ ਸੁ ਹੋਈ ॥

sabh iko sabad varatadaa; jo kare su hoee |

Punjabi

ਕੇਵਲ ਤੇਰਾ ਹੁਕਮ ਹੀ ਸਾਰੇ ਪ੍ਰਚੱਲਤ ਹੋ ਰਿਹਾ ਹੈ। ਜਿਹੜਾ ਕੁਛ ਤੂੰ ਕਰਦਾ ਹੈ, ਓਹੀ ਹੁੰਦਾ ਹੈ।

Bhai Manmohan Singh (Shabad OS, CC BY-SA)

English

The Word of Your Shabad alone is pervading everywhere; whatever You do, comes to pass.

Dr. Sant Singh Khalsa (Shabad OS, CC BY-SA)
Ang 654 · Line 3

ਵਡਿਆਈ ਗੁਰਮੁਖਿ ਦੇਇ ਪ੍ਰਭੁ; ਹਰਿ ਪਾਵੈ ਸੋਈ ॥

vaddiaaee guramukh dee prabh; har paavai soee |

Punjabi

ਗੁਰਾਂ ਦੇ ਰਾਹੀਂ ਪ੍ਰਭੂ ਬੰਦੇ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ, ਅਤੇ ਤਦ ਉਹ ਪ੍ਰਭੂ ਨੂੰ ਪਾ ਲੈਂਦਾ ਹੈ।

Bhai Manmohan Singh (Shabad OS, CC BY-SA)

English

God blesses the Gurmukh with glorious greatness, and then, he finds the Lord.

Dr. Sant Singh Khalsa (Shabad OS, CC BY-SA)
Ang 654 · Line 4

ਗੁਰਮੁਖਿ ਨਾਨਕ ਆਰਾਧਿਆ; ਸਭਿ ਆਖਹੁ ਧੰਨੁ ਧੰਨੁ. ਧੰਨੁ ਗੁਰੁ ਸੋਈ ॥੨੯॥੧॥ ਸੁਧੁ

guramukh naanak aaraadhiaa; sabh aakhahu dhan dhan. dhan gur soee |29|1| sudh

Punjabi

ਗੁਰਾਂ ਦੀ ਦਇਆ ਦੁਆਰਾ, ਨਾਨਕ ਸੁਆਮੀ ਦੀ ਸਿਮਰਨ ਕਰਦਾ ਹੈ। ਸਾਰੇ ਜਣੇ ਕਹੋ "ਮੁਬਾਰਕ, ਮੁਬਾਰਕ! ਮੁਬਾਰਕ ਹਨ ਉਹ ਗੁਰੂ ਮਹਾਰਾਜ।" ਬਾਣੀ ਸੰਤ ਕਬੀਰ ਜੀ ਘਰੁ 1।

Bhai Manmohan Singh (Shabad OS, CC BY-SA)

English

As Gurmukh, Nanak worships and adores the Lord; let everyone proclaim, "Blessed, blessed, blessed is He, the Guru!" ||29||1||Sudh||

Dr. Sant Singh Khalsa (Shabad OS, CC BY-SA)
Ang 654 · Line 5

ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ॥

raag soratth baanee bhagat kabeer jee kee ghar 1 |

Punjabi

ਭਗਤ ਕਬੀਰ ਜੀ ਕੀ ਬਾਣੀ, ਰਾਗ ਸੋਰਠ, ਘਰ 1।

Bhai Manmohan Singh (Shabad OS, CC BY-SA)

English

Raag Sorat'h, The Word Of Devotee Kabeer Jee, First House:

Dr. Sant Singh Khalsa (Shabad OS, CC BY-SA)
Ang 654 · Line 6

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 654 · Line 7

ਬੁਤ ਪੂਜਿ ਪੂਜਿ ਹਿੰਦੂ ਮੂਏ; ਤੁਰਕ ਮੂਏ ਸਿਰੁ ਨਾਈ ॥

but pooj pooj hindoo mooe; turak mooe sir naaee |

Punjabi

ਪੱਥਰ ਦੀਆਂ ਮੂਰਤੀਆਂ ਦੀ ਉਪਾਸ਼ਨਾ ਕਰਦੇ ਕਰਦੇ ਹਿੰਦੂ ਮਰ ਗਏ ਹਨ ਅਤੇ ਮੁਸਲਮਾਨ ਉਸ ਨੂੰ ਸਿਰ ਨਿਭਾਉਂਦੇ ਮਰ ਗਏ ਹਨ।

Bhai Manmohan Singh (Shabad OS, CC BY-SA)

English

Worshipping their idols, the Hindus die; the Muslims die bowing their heads.

Dr. Sant Singh Khalsa (Shabad OS, CC BY-SA)
Ang 654 · Line 8

ਓਇ ਲੇ ਜਾਰੇ. ਓਇ ਲੇ ਗਾਡੇ; ਤੇਰੀ ਗਤਿ. ਦੁਹੂ ਨ ਪਾਈ ॥੧॥

oe le jaare. oe le gaadde; teree gat. duhoo na paaee |1|

Punjabi

ਉਹ (ਹਿੰਦੂ) ਮੁਰਦੇ ਨੂੰ ਸਾੜਦੇ ਹਨ ਅਤੇ ਮੁਸਲਮਾਨ ਉਸ ਨੂੰ ਦੱਬਦੇ ਹਨ। ਦੋਨਾਂ ਵਿਚੋਂ ਕਿਸੇ ਨੂੰ ਭੀ ਤੇਰੀ ਅਸਲ ਅਵਸਥਾ ਦਾ ਪਤਾ ਨਹੀਂ ਲੱਗਦਾ, ਹੇ ਪ੍ਰਭੂ!

Bhai Manmohan Singh (Shabad OS, CC BY-SA)

English

The Hindus cremate their dead, while the Muslims bury theirs; neither finds Your true state, Lord. ||1||

Dr. Sant Singh Khalsa (Shabad OS, CC BY-SA)
Ang 654 · Line 9

ਮਨ ਰੇ; ਸੰਸਾਰੁ ਅੰਧ ਗਹੇਰਾ ॥

man re; sansaar andh gaheraa |

Punjabi

ਹੇ ਮੇਰੀ ਜਿੰਦੜੀਏ! ਜਗਤ ਇਕ ਅੰਨ੍ਹਾ ਡੂੰਘਾ ਖਾਤਾ ਹੈ।

Bhai Manmohan Singh (Shabad OS, CC BY-SA)

English

O mind, the world is a deep, dark pit.

Dr. Sant Singh Khalsa (Shabad OS, CC BY-SA)
Ang 654 · Line 10

ਚਹੁ ਦਿਸ ਪਸਰਿਓ ਹੈ; ਜਮ ਜੇਵਰਾ ॥੧॥ ਰਹਾਉ ॥

chahu dis pasario hai; jam jevaraa |1| rahaau |

Punjabi

ਚੌਹੀ ਪਾਸੀ ਮੌਤ ਦਾ ਜਾਲ ਫੈਲਿਆ ਹੋਇਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

On all four sides, Death has spread his net. ||1||Pause||

Dr. Sant Singh Khalsa (Shabad OS, CC BY-SA)
Ang 654 · Line 11

ਕਬਿਤ ਪੜੇ ਪੜਿ, ਕਬਿਤਾ ਮੂਏ; ਕਪੜ ਕੇਦਾਰੈ ਜਾਈ ॥

kabit parre parr, kabitaa mooe; kaparr kedaarai jaaee |

Punjabi

ਕਵੀਸ਼ਰ ਕਵਿਤਾਵਾਂ ਪੜ੍ਹ ਪੜ੍ਹ ਕੇ ਮਰ ਗਏ ਹਨ ਅਤੇ ਗੋਦੜੀ ਵਾਲੇ ਫਕੀਰ ਕਿਦਾਰ ਨਾਥ ਜਾ ਜਾ ਕੇ।

Bhai Manmohan Singh (Shabad OS, CC BY-SA)

English

Reciting their poems, the poets die; the mystical ascetics die while journeying to Kaydaar Naat'h.

Dr. Sant Singh Khalsa (Shabad OS, CC BY-SA)
Ang 654 · Line 12

ਜਟਾ ਧਾਰਿ ਧਾਰਿ ਜੋਗੀ ਮੂਏ; ਤੇਰੀ ਗਤਿ ਇਨਹਿ. ਨ ਪਾਈ ॥੨॥

jattaa dhaar dhaar jogee mooe; teree gat ineh. na paaee |2|

Punjabi

ਯੋਗੀ ਵਾਲਾਂ ਦੀਆਂ ਲਿਟਾਂ ਬਣਾਉਂਦੇ ਤੇ ਰੱਖਦੇ ਮਰ ਗਏ ਹਨ, ਪ੍ਰੰਤੂ ਇਨ੍ਹਾਂ ਨੂੰ ਤੇਰੀ ਦਸ਼ਾ ਦੀ ਗਿਆਤ ਨਹੀਂ, ਹੇ ਸਾਹਿਬ!

Bhai Manmohan Singh (Shabad OS, CC BY-SA)

English

The Yogis die, with their matted hair, but even they do not find Your state, Lord. ||2||

Dr. Sant Singh Khalsa (Shabad OS, CC BY-SA)
Ang 654 · Line 13

ਦਰਬੁ ਸੰਚਿ ਸੰਚਿ. ਰਾਜੇ ਮੂਏ; ਗਡਿ ਲੇ. ਕੰਚਨ ਭਾਰੀ ॥

darab sanch sanch. raaje mooe; gadd le. kanchan bhaaree |

Punjabi

ਪਾਤਿਸ਼ਾਹ ਦੌਲਤ ਨੂੰ ਜਮ੍ਹਾਂ ਅਤੇ ਇਕੱਤਰ ਕਰਦੇ ਅਤੇ ਸੋਨੇ ਦੇ ਭਾਰਾਂ ਨੂੰ ਦਬਦੇ ਮਰ ਗਏ ਹਨ।

Bhai Manmohan Singh (Shabad OS, CC BY-SA)

English

The kings die, gathering and hoarding their money, burying great quantities of gold.

Dr. Sant Singh Khalsa (Shabad OS, CC BY-SA)
Ang 654 · Line 14

ਬੇਦ ਪੜੇ ਪੜਿ ਪੰਡਿਤ ਮੂਏ; ਰੂਪੁ ਦੇਖਿ ਦੇਖਿ ਨਾਰੀ ॥੩॥

bed parre parr panddit mooe; roop dekh dekh naaree |3|

Punjabi

ਪੰਡਤ ਵੇਦਾ ਪੜ੍ਹਦੇ ਤੇ ਵਾਚਦੇ ਮਰ ਖੱਪ ਗਏ ਹਨ ਅਤੇ ਇਸਤਰੀਆਂ ਆਪਣੀ ਸੁੰਦਰਤਾ ਵੇਦਦੀਆਂ ਵੇਦਖੀਆਂ ਮਰ ਮੁੱਕ ਗਈਆਂ ਹਨ।

Bhai Manmohan Singh (Shabad OS, CC BY-SA)

English

The Pandits die, reading and reciting the Vedas; women die, gazing at their own beauty. ||3||

Dr. Sant Singh Khalsa (Shabad OS, CC BY-SA)
Ang 654 · Line 15

ਰਾਮ ਨਾਮ ਬਿਨੁ. ਸਭੈ ਬਿਗੂਤੇ; ਦੇਖਹੁ ਨਿਰਖਿ ਸਰੀਰਾ ॥

raam naam bin. sabhai bigoote; dekhahu nirakh sareeraa |

Punjabi

ਸੁਆਮੀ ਦੇ ਨਾਮ ਬਗੈਰ ਸਾਰੇ ਤਬਾਹ ਹੋ ਗਏ ਹਨ। ਇਸ ਨੂੰ ਵੇਖ ਕੇ ਨਿਰਣਯ ਕਰ ਲੈ, ਹੇ ਬੰਦੇ!

Bhai Manmohan Singh (Shabad OS, CC BY-SA)

English

Without the Lord's Name, all come to ruin; behold, and know this, O body.

Dr. Sant Singh Khalsa (Shabad OS, CC BY-SA)
Ang 654 · Line 16

ਹਰਿ ਕੇ ਨਾਮ ਬਿਨੁ. ਕਿਨਿ ਗਤਿ ਪਾਈ; ਕਹਿ ਉਪਦੇਸੁ ਕਬੀਰਾ ॥੪॥੧॥

har ke naam bin. kin gat paaee; keh upades kabeeraa |4|1|

Punjabi

ਵਾਹਿਗੁਰੂ ਦੇ ਨਾਮ ਬਾਝੋਂ ਕਿਸ ਨੂੰ ਮੁਕਤੀ ਪ੍ਰਾਪਤ ਹੋਈ ਹੈ? ਕਬੀਰ ਇਹ ਸਿਖਮਤ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Without the Name of the Lord, who can find salvation? Kabeer speaks the Teachings. ||4||1||

Dr. Sant Singh Khalsa (Shabad OS, CC BY-SA)
Ang 654 · Line 17

ਜਬ ਜਰੀਐ. ਤਬ ਹੋਇ ਭਸਮ ਤਨੁ; ਰਹੈ. ਕਿਰਮ ਦਲ ਖਾਈ ॥

jab jareeai. tab hoe bhasam tan; rahai. kiram dal khaaee |

Punjabi

ਜਦੋ ਸਰੀਰ ਸੜ ਜਾਂਦਾ ਹੈ, ਤਾਂ ਇਹ ਸੁਆਹ ਹੋ ਜਾਂਦਾ ਹੈ। ਜੇਕਰ ਇਹ ਰਹਿ ਜਾਵੇ (ਦਫਨਾਈ ਜਾਵੇ) ਤਾਂ ਕੀੜਿਆਂ ਦੀ ਫੌਜ ਇਸ ਨੂੰ ਖਾ ਜਾਂਦੀ ਹੈ।

Bhai Manmohan Singh (Shabad OS, CC BY-SA)

English

When the body is burnt, it turns to ashes; if it is not cremated, then it is eaten by armies of worms.

Dr. Sant Singh Khalsa (Shabad OS, CC BY-SA)
Ang 654 · Line 18

ਕਾਚੀ ਗਾਗਰਿ ਨੀਰੁ ਪਰਤੁ ਹੈ; ਇਆ ਤਨ ਕੀ ਇਹੈ ਬਡਾਈ ॥੧॥

kaachee gaagar neer parat hai; eaa tan kee ihai baddaaee |1|

Punjabi

ਜਿਵਨੂੰ ਮਿੱਟੀ ਦਾ ਕੱਚਾ ਘੜਾ ਪਾਣੀ ਪਾਇਆ ਟੁੱਟ ਜਾਂਦਾ ਹੈ, ਤੇਹੋ ਜੇਹੀ ਵਿਸ਼ਾਲਤਾ ਹੈ, ਇਸ ਸਰੀਰ ਦੀ।

Bhai Manmohan Singh (Shabad OS, CC BY-SA)

English

The unbaked clay pitcher dissolves, when water is poured into it; this is also the nature of the body. ||1||

Dr. Sant Singh Khalsa (Shabad OS, CC BY-SA)
Ang 654 · Line 19

ਕਾਹੇ ਭਈਆ; ਫਿਰਤੌ ਫੂਲਿਆ ਫੂਲਿਆ ॥

kaahe bheea; firatau fooliaa fooliaa |

Punjabi

ਤੂੰ ਕਿਉਂ ਹੇ ਭਰਾ! ਆਕੜਿਆਂ ਤੇ ਫੁੰਕਾਰੇ ਮਾਰਦਾ ਫਿਰਦਾ ਹੈ?

Bhai Manmohan Singh (Shabad OS, CC BY-SA)

English

Why, O Siblings of Destiny, do you strut around, all puffed up with pride?

Dr. Sant Singh Khalsa (Shabad OS, CC BY-SA)
Ang 654 · Line 20

ਜਬ ਦਸ ਮਾਸ ਉਰਧ ਮੁਖ ਰਹਤਾ; ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥

jab das maas uradh mukh rahataa; so din kaise bhooliaa |1| rahaau |

Punjabi

ਤੂੰ ਉਹ ਦਿਹਾੜੇ ਕਿਸ ਤਰ੍ਹਾਂ ਭੁੱਲ ਗਿਆ ਹੈ ਜਦ ਤੂੰ ਦਸ ਮਹੀਨੇ ਮੂੰਧੇ ਮੂੰਹ ਲਟਕਿਆ ਹੋਇਆ ਸੈਂ? ਠਹਿਰਾਉ।

Bhai Manmohan Singh (Shabad OS, CC BY-SA)

English

Have you forgotten those days, when you were hanging, face down, for ten months? ||1||Pause||

Dr. Sant Singh Khalsa (Shabad OS, CC BY-SA)
Ang 654 · Line 21

ਜਿਉ ਮਧੁ ਮਾਖੀ. ਤਿਉ ਸਠੋਰਿ ਰਸੁ; ਜੋਰਿ ਜੋਰਿ ਧਨੁ ਕੀਆ ॥

jiau madh maakhee. tiau satthor ras; jor jor dhan keea |

Punjabi

ਜਿਸ ਤਰ੍ਹਾਂ ਮੱਖੀ ਮਾਖਿਓ ਇਕੱਠਾ ਕਰਦੀ ਹੈ, ਏਸੇ ਤਰ੍ਹਾਂ ਹੀ ਮੂਰਖ ਸੁਆਦਾਂ ਨਾਲ ਦੌਲਤ ਜਮ੍ਹਾ ਤੇ ਇਕੱਤਰ ਕਰਦਾ ਹੈ।

Bhai Manmohan Singh (Shabad OS, CC BY-SA)

English

Like the bee which collects honey, the fool eagerly gathers and collects wealth.

Dr. Sant Singh Khalsa (Shabad OS, CC BY-SA)
Ang 654 · Line 22

ਮਰਤੀ ਬਾਰ ਲੇਹੁ ਲੇਹੁ ਕਰੀਐ; ਭੂਤੁ ਰਹਨ ਕਿਉ ਦੀਆ ॥੨॥

maratee baar lehu lehu kareeai; bhoot rehan kiau deea |2|

Punjabi

ਮਰਨ ਦੇ ਵੇਲੇ ਸਾਰੇ ਪੁਕਾਰਦੇ ਹਨ "ਲੈ ਜਾਓ, ਲੈ ਜਾਓ ਉਸ ਨੂੰ। ਪ੍ਰੇਤ ਨੂੰ ਕਿਉਂ ਰੱਖਿਆ ਹੋਇਆ ਹੈ?"

Bhai Manmohan Singh (Shabad OS, CC BY-SA)

English

At the time of death, they shout, "Take him away, take him away! Why leave a ghost lying around?" ||2||

Dr. Sant Singh Khalsa (Shabad OS, CC BY-SA)
Ang 654 · Line 23

ਦੇਹੁਰੀ ਲਉ. ਬਰੀ ਨਾਰਿ ਸੰਗਿ ਭਈ; ਆਗੈ ਸਜਨ ਸੁਹੇਲਾ ॥

dehuree lau. baree naar sang bhee; aagai sajan suhelaa |

Punjabi

ਉਸ ਦੀ ਵਿਆਹੁਲੀ ਵਹੁਟੀ ਦੇਹਲੀ ਤਾਂਈਂ ਉਸ ਦੇ ਨਾਲ ਜਾਂਦੀ ਹੈ ਅਤੇ ਅਗੇਰੇ ਉਸ ਦੇ ਚੰਗੇ ਮਿੱਤਰ।

Bhai Manmohan Singh (Shabad OS, CC BY-SA)

English

His wife accompanies him to the threshold, and his friends and companions beyond.

Dr. Sant Singh Khalsa (Shabad OS, CC BY-SA)
Ang 654 · Line 24

ਮਰਘਟ ਲਉ. ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ॥੩॥

maraghatt lau. sabh log kuttanb bheo; aagai hans akelaa |3|

Punjabi

ਸਾਰੇ ਲੋਕੀਂ ਤੇ ਸਨਬੰਧੀ ਸ਼ਮਸ਼ਾਨ ਭੂਮੀ ਤੋੜੀ ਨਾਲ ਜਾਂਦੇ ਹਨ ਤੇ ਉਸ ਦੇ ਮਗਰੋਂ ਰਾਜ ਹੰਸ (ਆਤਮਾ) ਕੱਲਮਕੱਲੀ ਜਾਂਦੀ ਹੈ।

Bhai Manmohan Singh (Shabad OS, CC BY-SA)

English

All the people and relatives go as far as the cremation grounds, and then, the soul-swan goes on alone. ||3||

Dr. Sant Singh Khalsa (Shabad OS, CC BY-SA)
Ang 654 · Line 25

ਕਹਤੁ ਕਬੀਰ. ਸੁਨਹੁ ਰੇ ਪ੍ਰਾਨੀ; ਪਰੇ ਕਾਲ ਗ੍ਰਸ ਕੂਆ ॥

kehat kabeer. sunahu re praanee; pare kaal gras kooaa |

Punjabi

ਕਬੀਰ ਜੀ ਆਖਦੇ ਹਨ, ਧਿਆਨ ਨਾਲ ਸੁਣ, ਹੇ ਫਾਨੀ ਬੰਦੇ! ਤੈਨੂੰ ਮੌਤ ਨੇ ਪਕੜਿਆ ਹੋਇਆ ਹੈ ਤੇ ਤੂੰ ਅੰਨ੍ਹੇ ਖੂਹ ਵਿੱਚ ਡਿਗ ਪਿਆ ਹੈ।

Bhai Manmohan Singh (Shabad OS, CC BY-SA)

English

Says Kabeer, listen, O mortal being: you have been seized by Death, and you have fallen into the deep, dark pit.

Dr. Sant Singh Khalsa (Shabad OS, CC BY-SA)
Ang 654 · Line 26

ਝੂਠੀ ਮਾਇਆ ਆਪੁ ਬੰਧਾਇਆ; ਜਿਉ ਨਲਨੀ ਭ੍ਰਮਿ ਸੂਆ ॥੪॥੨॥

jhootthee maaeaa aap bandhaaeaa; jiau nalanee bhram sooaa |4|2|

Punjabi

ਤੋਤੇ ਦੇ ਗੁੰਮਰਾਹ ਹੋ, ਕੁੜਿਕੀ ਵਿੱਚ ਫਸਣ ਦੀ ਤਰ੍ਹਾਂ ਤੂੰ ਆਪਣੇ ਆਪ ਨੂੰ ਕੂੜੀ ਧਨ-ਦੋਲਤ ਨਾਲ ਫਸਾ ਲਿਆ ਹੈ।

Bhai Manmohan Singh (Shabad OS, CC BY-SA)

English

You have entangled yourself in the false wealth of Maya, like the parrot caught in the trap. ||4||2||

Dr. Sant Singh Khalsa (Shabad OS, CC BY-SA)
Ang 654 · Line 27

ਬੇਦ ਪੁਰਾਨ ਸਭੈ ਮਤ ਸੁਨਿ ਕੈ; ਕਰੀ ਕਰਮ ਕੀ ਆਸਾ ॥

bed puraan sabhai mat sun kai; karee karam kee aasaa |

Punjabi

ਵੇਦਾਂ ਤੇ ਪੁਰਾਨਾਂ ਦੇ ਸਮੂਹ ਉਪਦੇਸ਼ ਸ੍ਰਵਣ ਕਰ, ਮੈਨੂੰ ਭੀ ਧਾਰਮਕ ਸੰਸਕਾਰ ਕਰਨ ਦੀ ਖਾਹਿਸ਼ ਪੈਦਾ ਹੋ ਗਈ।

Bhai Manmohan Singh (Shabad OS, CC BY-SA)

English

Listening to all the teachings of the Vedas and the Puraanas, I wanted to perform the religious rituals.

Dr. Sant Singh Khalsa (Shabad OS, CC BY-SA)
Ang 654 · Line 28

ਕਾਲ ਗ੍ਰਸਤ. ਸਭ ਲੋਗ ਸਿਆਨੇ; ਉਠਿ ਪੰਡਿਤ. ਪੈ ਚਲੇ ਨਿਰਾਸਾ ॥੧॥

kaal grasat. sabh log siaane; utth panddit. pai chale niraasaa |1|

Punjabi

ਪਰ ਸਾਰੇ ਦਾਨੇ ਬੰਦਿਆਂ ਨੂੰ ਮੌਤ ਦੇ ਪਕੜੇ ਹੋਏ ਵੇਖ ਕੇ, ਮੈਂ ਇਸ ਖਾਹਿਸ਼ ਨੂੰ ਛੱਡ ਕੇ ਖੜ੍ਹਾ ਹੋ ਪੰਡਤਾਂ ਕੋਲੋਂ ਆ ਗਿਆ ਹਾਂ।

Bhai Manmohan Singh (Shabad OS, CC BY-SA)

English

But seeing all the wise men caught by Death, I arose and left the Pandits; now I am free of this desire. ||1||

Dr. Sant Singh Khalsa (Shabad OS, CC BY-SA)
Ang 654 · Line 29

ਮਨ ਰੇ; ਸਰਿਓ ਨ. ਏਕੈ ਕਾਜਾ ॥

man re; sario na. ekai kaajaa |

Punjabi

ਹੇ ਮੇਰੀ ਜਿੰਦੇ! ਤੂੰ ਆਪਣਾ ਵਾਹਿਦ ਕਾਰਜ ਸਿਰੇ ਨਹੀਂ ਚਾੜਿ੍ਹਆ।

Bhai Manmohan Singh (Shabad OS, CC BY-SA)

English

O mind, you have not completed the only task you were given;

Dr. Sant Singh Khalsa (Shabad OS, CC BY-SA)
Ang 654 · Line 30

ਭਜਿਓ ਨ; ਰਘੁਪਤਿ ਰਾਜਾ ॥੧॥ ਰਹਾਉ ॥

bhajio na; raghupat raajaa |1| rahaau |

Punjabi

ਤੂੰ ਪਾਤਿਸ਼ਾਹ ਪ੍ਰਮੇਸ਼ਰ ਦਾ ਭਜਨ ਨਹੀਂ ਕੀਤਾ। ਠਹਿਰਾਉ।

Bhai Manmohan Singh (Shabad OS, CC BY-SA)

English

you have not meditated on the Lord, your King. ||1||Pause||

Dr. Sant Singh Khalsa (Shabad OS, CC BY-SA)
Ang 654 · Line 31

ਬਨ ਖੰਡ ਜਾਇ ਜੋਗੁ ਤਪੁ ਕੀਨੋ; ਕੰਦ ਮੂਲੁ ਚੁਨਿ ਖਾਇਆ ॥

ban khandd jaae jog tap keeno; kand mool chun khaaeaa |

Punjabi

ਜੰਗਲਾਂ ਦੇ ਖਿਤਿਆਂ ਵਿੱਚ ਜਾ ਕੇ, ਬੰਦੇ ਯੋਗ ਤੇ ਤਪੱਸਿਆ ਸਾਧਦੇ ਹਨ ਅਤੇ ਫਲ ਤੇ ਜੜ੍ਹਾਂ ਚੁਗ ਕੇ ਖਾਂਦੇ ਹਨ।

Bhai Manmohan Singh (Shabad OS, CC BY-SA)

English

Going to the forests, they practice Yoga and deep, austere meditation; they live on roots and the fruits they gather.

Dr. Sant Singh Khalsa (Shabad OS, CC BY-SA)
Ang 654 · Line 32

ਨਾਦੀ ਬੇਦੀ ਸਬਦੀ ਮੋਨੀ; ਜਮ ਕੇ ਪਟੈ ਲਿਖਾਇਆ ॥੨॥

naadee bedee sabadee monee; jam ke pattai likhaaeaa |2|

Punjabi

ਬੰਸਰੀ ਵਾਲੇ, ਵੇਦ ਵਾਚਣ ਵਾਲੇ, ਇਕ ਸ਼ਬਦੀਏ ਅਤੇ ਚੁੱਪ ਕਰੀਤੇ ਮੌਤ ਦੇ ਰਜਿਸਟਰ ਵਿੱਚ ਦਰਜ ਹਨ।

Bhai Manmohan Singh (Shabad OS, CC BY-SA)

English

The musicians, the Vedic scholars, the chanters of one word and the men of silence, all are listed on the Register of Death. ||2||

Dr. Sant Singh Khalsa (Shabad OS, CC BY-SA)
Ang 654 · Line 33

ਭਗਤਿ ਨਾਰਦੀ ਰਿਦੈ ਨ ਆਈ; ਕਾਛਿ ਕੂਛਿ ਤਨੁ ਦੀਨਾ ॥

bhagat naaradee ridai na aaee; kaachh koochh tan deenaa |

Punjabi

ਨਾਰਦ ਵਰਗੀ ਪ੍ਰੇਮ-ਮਈ ਸੇਵਾ ਬੰਦੇ ਦੇ ਮਨ ਵਿੱਚ ਪ੍ਰਵੇਸ਼ ਨਹੀਂ ਕਰਦੀ ਅਤੇ ਆਪਣੀ ਦੇਹ ਨੂੰ ਬਣਾ ਸੰਵਾਰ ਕੇ ਬੰਦਾ ਇਸ ਨੂੰ ਮੌਤ ਦੇ ਹਵਾਲੇ ਕਰ ਦਿੰਦਾ ਹੈ।

Bhai Manmohan Singh (Shabad OS, CC BY-SA)

English

Loving devotional worship does not enter into your heart; pampering and adorning your body, you must still give it up.

Dr. Sant Singh Khalsa (Shabad OS, CC BY-SA)
Ang 654 · Line 34

ਰਾਗ ਰਾਗਨੀ ਡਿੰਭ ਹੋਇ ਬੈਠਾ; ਉਨਿ ਹਰਿ ਪਹਿ ਕਿਆ ਲੀਨਾ ॥੩॥

raag raaganee ddinbh hoe baitthaa; un har peh kiaa leenaa |3|

Punjabi

ਉਹ ਪ੍ਰਭੂ ਦਾ ਪਿਆਰ ਤੇ ਪ੍ਰੀਤ ਧਾਰਨ ਕਰਨ ਵਾਲਾ ਪਾਖੰਡੀ ਬਣ ਕੇ ਬਹਿੰਦਾ ਹੈ, ਪ੍ਰੰਤੂ ਉਹ ਵਾਹਿਗੁਰੂ ਪਾਸੋਂ ਕੀ ਲੈ ਸਕਦਾ ਹੈ?

Bhai Manmohan Singh (Shabad OS, CC BY-SA)

English

You sit and play music, but you are still a hypocrite; what do you expect to receive from the Lord? ||3||

Dr. Sant Singh Khalsa (Shabad OS, CC BY-SA)
Ang 654 · Line 35

ਪਰਿਓ ਕਾਲੁ. ਸਭੈ ਜਗ ਊਪਰ; ਮਾਹਿ ਲਿਖੇ ਭ੍ਰਮ ਗਿਆਨੀ ॥

pario kaal. sabhai jag aoopar; maeh likhe bhram giaanee |

Punjabi

ਮੌਤ ਸਾਰੇ ਸੰਸਾਰ ਉਤੇ ਛਾਈ ਹੋਈ ਹੈ। ਵਹਿਮੀ ਵਿਚਾਰਵਾਨ ਭੀ ਉਸ ਦੇ ਰਜਿਸਟਰ ਵਿੱਚ ਲਿਖੇ ਹੋਏ ਹਨ।

Bhai Manmohan Singh (Shabad OS, CC BY-SA)

English

Death has fallen on the whole world; the doubting religious scholars are also listed on the Register of Death.

Dr. Sant Singh Khalsa (Shabad OS, CC BY-SA)