Ang 655
ਕਹੁ ਕਬੀਰ. ਜਨ ਭਏ ਖਾਲਸੇ; ਪ੍ਰੇਮ ਭਗਤਿ ਜਿਹ ਜਾਨੀ ॥੪॥੩॥
kahu kabeer. jan bhe khaalase; prem bhagat jih jaanee |4|3|
Punjabi
ਕਬੀਰ ਜੀ ਆਖਦੇ ਹਨ, ਜਿਹੜੇ ਪੁਰਸ਼ ਰੱਬ ਦੇ ਪਿਆਰ ਤੇ ਅਨੁਰਾਗ ਨੂੰ ਗ੍ਰਹਿਣ ਕਰ ਲੈਂਦੇ ਹਨ, ਉਹ ਪਵਿੱਤਰ ਹੋ ਜਾਂਦੇ ਹਨ।
English
Says Kabeer, those humble people become pure - they become Khalsa - who know the Lord's loving devotional worship. ||4||3||
ਘਰੁ ੨ ॥
ghar 2 |
Punjabi
ਦੂਜਾ ਘਰ।
English
Second House||
ਦੁਇ ਦੁਇ ਲੋਚਨ ਪੇਖਾ ॥
due due lochan pekhaa |
Punjabi
ਆਪਣੀਆਂ ਦੋਹਾਂ, ਦੋਹਾਂ ਅੱਖਾਂ ਨਾਲ ਮੈਂ ਵੇਖਦਾ ਹਾਂ।
English
With both of my eyes, I look around;
ਹਉ. ਹਰਿ ਬਿਨੁ; ਅਉਰੁ. ਨ ਦੇਖਾ ॥
hau. har bin; aaur. na dekhaa |
Punjabi
ਪ੍ਰੰਤੂ ਵਾਹਿਗੁਰੂ ਦੇ ਬਾਝੋਂ ਮੈਨੂੰ ਹੋਰ ਕੋਈ ਨਹੀਂ ਦਿਸਦਾ।
English
I don't see anything except the Lord.
ਨੈਨ ਰਹੇ ਰੰਗੁ ਲਾਈ ॥
nain rahe rang laaee |
Punjabi
ਮੇਰੇ ਨੇਤਰ ਪਿਆਰ ਨਾਲ ਉਸ ਪ੍ਰਭੂ ਨੂੰ ਵੇਖਦੇ ਹਨ।
English
My eyes gaze lovingly upon Him,
ਅਬ ਬੇ ਗਲ; ਕਹਨੁ. ਨ ਜਾਈ ॥੧॥
ab be gal; kehan. na jaaee |1|
Punjabi
ਹੁਣ ਹੋਰ ਕਿਸੇ ਵਿਸ਼ਯ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
English
and now, I cannot speak of anything else. ||1||
ਹਮਰਾ ਭਰਮੁ ਗਇਆ; ਭਉ ਭਾਗਾ ॥
hamaraa bharam geaa; bhau bhaagaa |
Punjabi
ਮੇਰਾ ਸੰਸਾ ਦੂਰ ਹੋ ਗਿਆ ਹੈ ਤੇ ਮੇਰਾ ਡਰ ਦੌੜ ਗਿਆ ਹੈ,
English
My doubts were removed, and my fear ran away,
ਜਬ ਰਾਮ ਨਾਮ ਚਿਤੁ ਲਾਗਾ ॥੧॥ ਰਹਾਉ ॥
jab raam naam chit laagaa |1| rahaau |
Punjabi
ਹੁਣ ਜਦ ਕਿ ਮੇਰਾ ਮਨ ਸੁਆਮੀ ਦੇ ਨਾਮ ਨਾਲ ਜੁੜ ਗਿਆ ਹੈ। ਠਹਿਰਾਉ।
English
when my consciousness became attached to the Lord's Name. ||1||Pause||
ਬਾਜੀਗਰ ਡੰਕ ਬਜਾਈ ॥
baajeegar ddank bajaaee |
Punjabi
ਜਦ ਮਦਾਰੀ ਆਪਣੀ ਡੁਗਡੁਗੀ ਵਜਾਉਂਦਾ ਹੈ,
English
When the magician beats his tambourine,
ਸਭ ਖਲਕ ਤਮਾਸੇ ਆਈ ॥
sabh khalak tamaase aaee |
Punjabi
ਸਾਰੇ ਲੋਕ ਖੇਡ ਵੇਖਣ ਲਈ ਆ ਜਾਂਦੇ ਹਨ।
English
everyone comes to see the show.
ਬਾਜੀਗਰ ਸ੍ਵਾਂਗੁ ਸਕੇਲਾ ॥
baajeegar svaang sakelaa |
Punjabi
ਜਦ ਮਦਾਰੀ ਆਪਣੀ ਖੇਡ ਨੂੰ ਸਮੇਟ ਲੈਂਦਾ ਹੈ,
English
When the magician winds up his show,
ਅਪਨੇ ਰੰਗ ਰਵੈ ਅਕੇਲਾ ॥੨॥
apane rang ravai akelaa |2|
Punjabi
ਤਦ ਉਹ ਆਪਣੀਆਂ ਮੌਜ ਬਹਾਰਾਂ ਕੱਲਮਕੱਲਾ ਹੀ ਮਾਣਦਾ ਹੈ।
English
then he enjoys its play all alone. ||2||
ਕਥਨੀ ਕਹਿ; ਭਰਮੁ ਨ ਜਾਈ ॥
kathanee keh; bharam na jaaee |
Punjabi
ਧਰਮ ਭਾਸ਼ਨ ਉਚਾਰਨ ਦੁਆਰਾ ਸੰਦੇਹ ਦੂਰ ਨਹੀਂ ਹੁੰਦਾ।
English
By preaching sermons, one's doubt is not dispelled.
ਸਭ ਕਥਿ ਕਥਿ ਰਹੀ ਲੁਕਾਈ ॥
sabh kath kath rahee lukaaee |
Punjabi
ਆਖਣ ਤੇ ਉਚਾਰਨ ਰਾਹੀਂ ਸਾਰੀ ਖਲਕਤ ਹਾਰ ਹੁੱਟ ਗਈ ਹੈ।
English
Everyone is tired of preaching and teaching.
ਜਾ ਕਉ ਗੁਰਮੁਖਿ ਆਪਿ ਬੁਝਾਈ ॥
jaa kau guramukh aap bujhaaee |
Punjabi
ਜਿਸ ਨੂੰ ਗੁਰਾਂ ਦੇ ਰਾਹੀਂ, ਸੁਆਮੀ ਆਪਣੇ ਆਪ ਨੂੰ ਦਰਸਾਉਂਦਾ ਹੈ,
English
The Lord causes the Gurmukh to understand;
ਤਾ ਕੇ ਹਿਰਦੈ ਰਹਿਆ ਸਮਾਈ ॥੩॥
taa ke hiradai rahiaa samaaee |3|
Punjabi
ਉਸ ਦੇ ਮਨ ਅੰਦਰ ਉਹ ਰਮਿਆ ਰਹਿੰਦਾ ਹੈ।
English
his heart remains permeated with the Lord. ||3||
ਗੁਰ; ਕਿੰਚਤ ਕਿਰਪਾ ਕੀਨੀ ॥
gur; kinchat kirapaa keenee |
Punjabi
ਜਦ ਗੁਰੂ ਜੀ ਭੋਰਾ ਕੁ ਡਰ ਹੀ ਮਿਹਰਬਾਨੀ ਕਰਦੇ ਹਨ,
English
When the Guru grants even a bit of His Grace,
ਸਭੁ ਤਨੁ ਮਨੁ ਦੇਹ; ਹਰਿ ਲੀਨੀ ॥
sabh tan man deh; har leenee |
Punjabi
ਤਾਂ ਜਿਸਮ ਆਤਮਾ ਤੇ ਸਰੀਰ ਸਮੂਹ ਹਰੀ ਵਿੱਚ ਸਮਾ ਜਾਂਦੇ ਹਨ।
English
one's body, mind and entire being are absorbed into the Lord.
ਕਹਿ ਕਬੀਰ. ਰੰਗਿ ਰਾਤਾ ॥
keh kabeer. rang raataa |
Punjabi
ਕਬੀਰ ਜੀ ਫੁਰਮਾਉਂਦੇ ਹਨ, ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹਾਂ,
English
Says Kabeer, I am imbued with the Lord's Love;
ਮਿਲਿਓ ਜਗਜੀਵਨ ਦਾਤਾ ॥੪॥੪॥
milio jagajeevan daataa |4|4|
Punjabi
ਅਤੇ ਮੈਂ ਜਗਤ ਦੀ ਜਿੰਦ-ਜਾਨ ਦਾਤਾਰ ਵਾਹਿਗੁਰੂ ਨੂੰ ਮਿਲ ਪਿਆ ਹਾਂ।
English
I have met with the Life of the world, the Great Giver. ||4||4||
ਜਾ ਕੇ ਨਿਗਮ ਦੂਧ ਕੇ ਠਾਟਾ ॥
jaa ke nigam doodh ke tthaattaa |
Punjabi
ਉਹ ਜਿਸ ਦੇ ਘਰ ਵਿੱਚ ਧਾਰਮਕ ਪੁਸਤਕਾਂ ਦੁੱਧ ਦਾ ਸਮਿਆਨ ਹਨ,
English
Let the sacred scriptures be your milk and cream,
ਸਮੁੰਦੁ ਬਿਲੋਵਨ ਕਉ ਮਾਟਾ ॥
samund bilovan kau maattaa |
Punjabi
ਤੇ ਮਨ ਸਮੁੰਦਰ ਰਿੜਕਣ ਲਈ ਭਾਂਡਾ ਹੈ,
English
and the ocean of the mind the churning vat.
ਤਾ ਕੀ ਹੋਹੁ ਬਿਲੋਵਨਹਾਰੀ ॥
taa kee hohu bilovanahaaree |
Punjabi
ਤੂੰ ਉਸ ਸਾਹਿਬ ਦੀ ਦੁੱਧ ਰਿੜਕਣ ਵਾਲੀ ਬਣ ਜਾ।
English
Be the butter-churner of the Lord,
ਕਿਉ ਮੇਟੈ ਗੋ; ਛਾਛਿ ਤੁਹਾਰੀ ॥੧॥
kiau mettai go; chhaachh tuhaaree |1|
Punjabi
ਉਹ ਸਾਹਿਬ ਤੈਨੂੰ ਲੱਸੀ ਦੇਣੋਂ ਕਾਹਨੂੰ ਨਾਂਹ ਕਰੇਗਾ।
English
and your buttermilk shall not be wasted. ||1||
ਚੇਰੀ ਤੂ; ਰਾਮੁ. ਨ ਕਰਸਿ ਭਤਾਰਾ ॥
cheree too; raam. na karas bhataaraa |
Punjabi
ਹੇ ਗੋਲੀਏ! ਤੂੰ ਵਾਹਿਗੁਰੂ ਨੂੰ ਆਪਣਾ ਕੰਤ ਕਿਉਂ ਨਹੀਂ ਬਣਾਉਂਦੀ?
English
O soul-bride slave, why don't you take the Lord as your Husband?
ਜਗਜੀਵਨ ਪ੍ਰਾਨ ਅਧਾਰਾ ॥੧॥ ਰਹਾਉ ॥
jagajeevan praan adhaaraa |1| rahaau |
Punjabi
ਉਹ ਜਗਤ ਦੀ ਜਿੰਦ-ਜਾਨ ਤੇ ਜਿੰਦੜੀ ਦਾ ਆਸਰਾ ਹੈ। ਠਹਿਰਾਓ।
English
He is the Life of the world, the Support of the breath of life. ||1||Pause||
ਤੇਰੇ ਗਲਹਿ ਤਉਕੁ; ਪਗ ਬੇਰੀ ॥
tere galeh tauk; pag beree |
Punjabi
ਤੇਰੀ ਗਰਦਨ ਦੁਆਲੇ ਪਟਾ ਹੈ ਤੇ ਪੈਰੀਂ ਬੇੜੀਆਂ।
English
The chain is around your neck, and the cuffs are on your feet.
ਤੂ ਘਰ ਘਰ ਰਮਈਐ ਫੇਰੀ ॥
too ghar ghar rameeai feree |
Punjabi
ਸਰਬ-ਵਿਆਪਕ ਸੁਆਮੀ ਨੇ ਤੈਨੂੰ ਗ੍ਰਿਹ ਗ੍ਰਿਹ ਤੇ ਭਟਕਾਇਆ ਹੈ।
English
The Lord has sent you wandering around from house to house.
ਤੂ ਅਜਹੁ. ਨ ਚੇਤਸਿ ਚੇਰੀ ॥
too ajahu. na chetas cheree |
Punjabi
ਹੁਣ ਭੀ ਤੂੰ ਆਪਣੇ ਸਾਹਿਬ ਨੂੰ ਨਹੀਂ ਸਿਮਰਦੀ, ਹੇ ਬਾਂਦੀਏ!
English
And still, you do not meditate on the Lord, O soul-bride, slave.
ਤੂ ਜਮਿ ਬਪੁਰੀ ਹੈ ਹੇਰੀ ॥੨॥
too jam bapuree hai heree |2|
Punjabi
ਤੈਨੂੰ ਹੇ ਨਿਕਰਮਣ! ਮੌਤ ਤੱਕ ਰਹੀ ਹੈ।
English
Death is watching you, O wretched woman. ||2||
ਪ੍ਰਭ ਕਰਨ ਕਰਾਵਨਹਾਰੀ ॥
prabh karan karaavanahaaree |
Punjabi
ਸੁਆਮੀ ਹੀ ਕਰਨ ਤੇ ਕਰਾਉਣ ਵਾਲਾ ਹੈ।
English
The Lord God is the Cause of causes.
ਕਿਆ ਚੇਰੀ ਹਾਥ ਬਿਚਾਰੀ ॥
kiaa cheree haath bichaaree |
Punjabi
ਗਰੀਬਣੀ ਟਹਿਲਣ ਦੇ ਹੱਥ ਵਿੱਚ ਕੀ ਹੈ?
English
What is in the hands of the poor soul-bride, the slave?
ਸੋਈ ਸੋਈ ਜਾਗੀ ॥
soee soee jaagee |
Punjabi
ਓਹੀ ਕੇਵਲ ਓਹੀ ਜਾਗਦੀ ਹੈ, ਜਿਸ ਨੂੰ ਸੁਆਮੀ ਜਗਾਉਂਦਾ ਹੈ।
English
She awakens from her slumber,
ਜਿਤੁ ਲਾਈ ਤਿਤੁ ਲਾਗੀ ॥੩॥
jit laaee tith laagee |3|
Punjabi
ਜਿਸ ਨਾਲ ਸਾਈਂ ਉਸ ਨੂੰ ਜੋੜਦਾ ਹੈ, ਉਸੇ ਨਾਲ ਉਹ ਜੁੜ ਜਾਂਦੀ ਹੈ।
English
and she becomes attached to whatever the Lord attaches her. ||3||
ਚੇਰੀ ਤੈ ਸੁਮਤਿ; ਕਹਾਂ ਤੇ ਪਾਈ ॥
cheree tai sumat; kahaan te paaee |
Punjabi
ਹੇ ਬਾਂਦੀਏ! ਤੈਂ ਉਹ ਸਿਆਣਪ ਕਿਥੋਂ ਪ੍ਰਾਪਤ ਕੀਤੀ ਹੈ?
English
O soul-bride, slave, where did you obtain that wisdom,
ਜਾ ਤੇ. ਭ੍ਰਮ ਕੀ ਲੀਕ ਮਿਟਾਈ ॥
jaa te. bhram kee leek mittaaee |
Punjabi
ਜਿਸ ਦੇ ਨਾਲ ਤੂੰ ਸੰਦੇਹ ਦੀ ਲਕੀਰ ਮੇਟ ਛੱਡੀ ਹੈ।
English
by which you erased your inscription of doubt?
ਸੁ ਰਸੁ; ਕਬੀਰੈ ਜਾਨਿਆ ॥
su ras; kabeerai jaaniaa |
Punjabi
ਕਬੀਰ ਨੇ ਉਹ ਅੰਮ੍ਰਿਤ ਪਾਨ ਕੀਤਾ ਹੈ
English
Kabeer has tasted that subtle essence;
ਮੇਰੋ ਗੁਰ ਪ੍ਰਸਾਦਿ; ਮਨੁ ਮਾਨਿਆ ॥੪॥੫॥
mero gur prasaad; man maaniaa |4|5|
Punjabi
ਅਤੇ ਗੁਰਾਂ ਦੀ ਦਇਆ ਦੁਆਰਾ, ਹੁਣ ਉਸ ਦੀ ਆਤਮਾ ਪ੍ਰਭੂ ਨਾਲ ਹਿੱਲ ਗਈ ਹੈ।
English
by Guru's Grace, his mind is reconciled with the Lord. ||4||5||
ਜਿਹ ਬਾਝੁ. ਨ ਜੀਆ ਜਾਈ ॥
jih baajh. na jeea jaaee |
Punjabi
ਜਦ ਹਰੀ ਜਿਸ ਦੇ ਬਿਨਾ ਬੰਦਾ ਜੀਊ ਨਹੀਂ ਸਕਦਾ,
English
Without Him, we cannot even live;
ਜਉ ਮਿਲੈ; ਤ ਘਾਲ ਅਘਾਈ ॥
jau milai; ta ghaal aghaaee |
Punjabi
ਮਿਲ ਪੈਂਦਾ ਹੈ, ਤਦ ਉਸ ਦੀ ਸੇਵਾ ਸਫਲ ਹੋ ਜਾਂਦੀ ਹੈ।
English
when we meet Him, then our task is completed.
ਸਦ ਜੀਵਨੁ ਭਲੋ ਕਹਾਂਹੀ ॥
sad jeevan bhalo kahaanhee |
Punjabi
ਹਮੇਸ਼ਾਂ ਲਈ ਜੀਊਂਦੇ ਰਹਿਣ ਨੂੰ ਲੋਕ ਚੰਗੀ ਗੱਲ ਆਖਦੇ ਹਨ,
English
People say it is good to live forever,
ਮੂਏ ਬਿਨੁ; ਜੀਵਨੁ ਨਾਹੀ ॥੧॥
mooe bin; jeevan naahee |1|
Punjabi
ਪ੍ਰੰਤੂ ਆਪਣੇ ਆਪੇ ਤੋਂ ਮਰੇ ਬਗੈਰ ਇਹ ਜਿੰਦਗੀ ਪ੍ਰਾਪਤ ਨਹੀਂ ਹੁੰਦੀ।
English
but without dying, there is no life. ||1||
ਅਬ ਕਿਆ ਕਥੀਐ ਗਿਆਨੁ ਬੀਚਾਰਾ ॥
ab kiaa katheeai giaan beechaaraa |
Punjabi
ਹੁਣ ਮੈਂ ਕਿਸ ਕਿਸਮ ਦੇ ਬ੍ਰਹਮ-ਬੋਧ ਦੀ ਵਿਆਖਿਆ ਕਰਾਂ?
English
So now, what sort wisdom should I contemplate and preach?
ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥
nij nirakhat gat biauhaaraa |1| rahaau |
Punjabi
ਮੇਰੇ ਵੇਖਦਿਆਂ ਹੀ ਸੰਸਾਰੀ ਚੀਜ਼ਾਂ ਬਿਨਸ ਰਹੀਆਂ ਹਨ। ਠਹਿਰਾਉ।
English
As I watch, worldly things dissipate. ||1||Pause||
ਘਸਿ ਕੁੰਕਮ ਚੰਦਨੁ ਗਾਰਿਆ ॥
ghas kunkam chandan gaariaa |
Punjabi
ਕੇਸਰ ਨੂੰ ਰਗੜ ਕੇ ਚੰਨਣ ਨਾਲ ਮਿਲਾਇਆ ਜਾਂਦਾ ਹੈ।
English
Saffron is ground up, and mixed with sandalwood;
ਬਿਨੁ ਨੈਨਹੁ; ਜਗਤੁ ਨਿਹਾਰਿਆ ॥
bin nainahu; jagat nihaariaa |
Punjabi
ਨੇਤ੍ਰਾਂ ਦੇ ਬਾਝੋਂ ਸੰਸਾਰ ਦੇਖ ਲਿਆ ਜਾਂਦਾ ਹੈ।
English
without eyes, the world is seen.
ਪੂਤਿ ਪਿਤਾ ਇਕੁ ਜਾਇਆ ॥
poot pitaa ik jaaeaa |
Punjabi
ਪੁੱਤਰ ਨੇ ਪਿਓ ਨੂੰ ਜਨਮ ਦਿੱਤਾ ਹੈ।
English
The son has given birth to his father;
ਬਿਨੁ ਠਾਹਰ; ਨਗਰੁ ਬਸਾਇਆ ॥੨॥
bin tthaahar; nagar basaaeaa |2|
Punjabi
ਟਿਕਾਣੇ ਬਗੈਰ ਸ਼ਹਿਰ ਵਸਾਇਆ ਜਾਂਦਾ ਹੈ।
English
without a place, the city has been established. ||2||
ਜਾਚਕ ਜਨ. ਦਾਤਾ ਪਾਇਆ ॥
jaachak jan. daataa paaeaa |
Punjabi
ਮੰਗਤੇ ਨੇ ਦਾਤਾਰ ਨੂੰ ਪਾ ਲਿਆ ਹੈ।
English
The humble beggar has found the Great Giver,
ਸੋ ਦੀਆ ਨ ਜਾਈ ਖਾਇਆ ॥
so deea na jaaee khaaeaa |
Punjabi
ਉਸ ਨੇ ਮੈਨੂੰ ਐਨਾ ਦਿੱਤਾ ਹੈ ਕਿ ਮੈਂ ਇਸ ਨੂੰ ਖਾ ਨਹੀਂ ਸਕਦਾ।
English
but he is unable to eat what he has been given.
ਛੋਡਿਆ ਜਾਇ ਨ ਮੂਕਾ ॥
chhoddiaa jaae na mookaa |
Punjabi
ਮੈਂ ਇਸ ਨੂੰ ਖਾਣੋਂ ਹੱਟ ਨਹੀਂ ਸਕਦਾ ਅਤੇ ਇਹ ਮੁਕਦਾ ਹੀ ਨਹੀਂ।
English
He cannot leave it alone, but it is never exhausted.
ਅਉਰਨ ਪਹਿ ਜਾਨਾ ਚੂਕਾ ॥੩॥
aauran peh jaanaa chookaa |3|
Punjabi
ਮੇਰਾ ਹੋਰਨਾਂ ਕੋਲ ਮੰਗਣ ਜਾਣਾ ਖਤਮ ਹੋ ਗਿਆ ਹੈ।
English
He shall not go to beg from others any longer. ||3||
ਜੋ ਜੀਵਨ ਮਰਨਾ ਜਾਨੈ ॥
jo jeevan maranaa jaanai |
Punjabi
ਜਿਹੜਾ ਜਿੰਦਗੀ ਵਿੱਚ ਮੌਤ ਕਬੂਲ ਕਰਨਾ ਜਾਣਦਾ ਹੈ,
English
Those select few, who know how to die while yet alive,
ਸੋ ਪੰਚ ਸੈਲ ਸੁਖ ਮਾਨੈ ॥
so panch sail sukh maanai |
Punjabi
ਉਹ ਮੁੱਖੀ ਜਨ ਪਹਾੜ ਜਿੰਨੀ ਖੁਸ਼ੀ ਭੋਗਦਾ ਹੈ।
English
Enjoy great peace.
ਕਬੀਰੈ. ਸੋ ਧਨੁ ਪਾਇਆ ॥
kabeerai. so dhan paaeaa |
Punjabi
ਕਬੀਰ ਨੇ ਉਹ ਦੌਲਤ ਪ੍ਰਾਪਤ ਕਰ ਲਈ ਹੈ,
English
Kabeer has found that wealth;
ਹਰਿ ਭੇਟਤ. ਆਪੁ ਮਿਟਾਇਆ ॥੪॥੬॥
har bhettat. aap mittaaeaa |4|6|
Punjabi
ਅਤੇ ਵਾਹਿਗੁਰੂ ਨੂੰ ਮਿਲ ਕੇ ਉਸ ਨੇ ਆਪਣੀ ਸਵੈ-ਹੰਗਤਾ ਮੇਟ ਛੱਡੀ ਹੈ।
English
meeting with the Lord, he has erased his self-conceit. ||4||6||
ਕਿਆ ਪੜੀਐ. ਕਿਆ ਗੁਨੀਐ ॥
kiaa parreeai. kiaa guneeai |
Punjabi
ਪੜ੍ਹਨ ਤੇ ਵਿਚਾਰਨ ਦਾ ਕ ਲਾਭ ਹੈ,
English
What use is it to read, and what use is it to study?
ਕਿਆ ਬੇਦ ਪੁਰਾਨਾਂ ਸੁਨੀਐ ॥
kiaa bed puraanaan suneeai |
Punjabi
ਅਤੇ ਵੇਦਾਂ ਤੇ ਪੁਰਾਣਾਂ ਨੂੰ ਸੁਣਨ ਦਾ ਕੀ?
English
What use is it to listen to the Vedas and the Puraanas?
ਪੜੇ ਸੁਨੇ ਕਿਆ ਹੋਈ ॥
parre sune kiaa hoee |
Punjabi
ਵਾਚਣ ਤੇ ਸ੍ਰਵਣ ਕਰਨ ਦਾ ਕੀ ਫਾਇਦਾ ਹੈ,
English
What use is reading and listening,
ਜਉ ਸਹਜ. ਨ ਮਿਲਿਓ ਸੋਈ ॥੧॥
jau sehaj. na milio soee |1|
Punjabi
ਜੇਕਰ ਉਸ ਦੇ ਨਾਲ ਗਿਆਨ ਪ੍ਰਾਪਤ ਕਰਨ ਨਹੀਂ ਹੁੰਦਾ।
English
if celestial peace is not attained? ||1||
ਹਰਿ ਕਾ ਨਾਮੁ; ਨ ਜਪਸਿ ਗਵਾਰਾ ॥
har kaa naam; na japas gavaaraa |
Punjabi
ਬੇਸਮਝ ਬੰਦਾ ਸਾਈਂ ਦੇ ਨਾਮ ਦਾ ਉਚਾਰਨ ਨਹੀਂ ਕਰਦਾ।
English
The fool does not chant the Name of the Lord.
ਕਿਆ ਸੋਚਹਿ ਬਾਰੰ ਬਾਰਾ ॥੧॥ ਰਹਾਉ ॥
kiaa socheh baaran baaraa |1| rahaau |
Punjabi
ਫਿਰ ਉਹ ਕਿਹੜੀ ਸ਼ੈ ਹੈ ਜਿਸ ਦਾ ਉਹ ਮੁੜ ਮੁੜ ਕੇ ਧਿਆਨ ਧਾਰਦਾ ਹੈ? ਠਹਿਰਾਉ।
English
So what does he think of, over and over again? ||1||Pause||
ਅੰਧਿਆਰੇ ਦੀਪਕੁ ਚਹੀਐ ॥
andhiaare deepak chaheeai |
Punjabi
ਅਨ੍ਹੇਰੇ ਵਿੱਚ ਇਕ ਦੀਵਾ ਚਾਹੀਦਾ ਹੈ,
English
In the darkness, we need a lamp