Ang 657
ਨਾਦਿ ਸਮਾਇਲੋ ਰੇ; ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥
naad samaaeilo re; satigur bhettile devaa |1| rahaau |
Punjabi
ਪ੍ਰਕਾਸ਼ਵਾਨ ਸੱਚੇ ਗੁਰਾਂ ਨਾਲ ਮਿਲ ਕੇ ਮੈਂ ਸ਼ਬਦ ਸਰੂਪ ਸੁਆਮੀ ਅੰਦਰ ਲੀਨ ਹੋ ਗਿਆ ਹਾਂ। ਠਹਿਰਾਉ।
English
Meeting the Divine True Guru, I merge into the sound current of the Naad. ||1||Pause||
ਜਹ. ਝਿਲਿ ਮਿਲਿ ਕਾਰੁ ਦਿਸੰਤਾ ॥
jeh. jhil mil kaar disantaa |
Punjabi
ਜਿਥੇ ਚੁੰਧਿਆਉਣ ਵਾਲਾ ਚਾਨਣ ਦਿਸਦਾ ਹੈ,
English
Where the dazzling white light is seen,
ਤਹ. ਅਨਹਦ ਸਬਦ ਬਜੰਤਾ ॥
teh. anahad sabad bajantaa |
Punjabi
ਓਥੇ ਈਸ਼ਵਰੀ ਕੀਰਤਨ ਹੁੰਦਾ ਹੈ।
English
there the unstruck sound current of the Shabad resounds.
ਜੋਤੀ ਜੋਤਿ ਸਮਾਨੀ ॥
jotee jot samaanee |
Punjabi
ਪ੍ਰਕਾਸ਼ਵਾਨ ਪ੍ਰਭੂ ਦੀ ਰੌਸ਼ਨੀ ਉਥੇ ਵਿਆਪਕ ਹੋ ਰਹੀ ਹੈ।
English
One's light merges in the Light;
ਮੈ. ਗੁਰ ਪਰਸਾਦੀ ਜਾਨੀ ॥੨॥
mai. gur parasaadee jaanee |2|
Punjabi
ਗੁਰਾਂ ਦੀ ਦਇਆ ਦੁਆਰਾ, ਮੈਂ ਇਸ ਨੂੰ ਜਾਣ ਲਿਆ ਹੈ।
English
by Guru's Grace, I know this. ||2||
ਰਤਨ ਕਮਲ ਕੋਠਰੀ ॥
ratan kamal kottharee |
Punjabi
ਦਿਲ ਕੰਵਲ ਦੀ ਕੋਠੜੀ ਵਿੱਚ ਜਵਾਹਿਰਾਤ ਹਨ।
English
The jewels are in the treasure chamber of the heart-lotus.
ਚਮਕਾਰ. ਬੀਜੁਲ ਤਹੀ ॥
chamakaar. beejul tahee |
Punjabi
ਓਥੇ ਉਹ ਬਿਜਲੀ ਦੀ ਤਰ੍ਹਾਂ ਲਿਸ਼ਕਦੇ ਹਨ।
English
They sparkle and glitter like lightning.
ਨੇਰੈ. ਨਾਹੀ ਦੂਰਿ ॥
nerai. naahee door |
Punjabi
ਪ੍ਰਭੂ ਨੇੜੇ ਹੈ, ਦੁਰੇਡੇ ਨਹੀਂ।
English
The Lord is near at hand, not far away.
ਨਿਜ ਆਤਮੈ. ਰਹਿਆ ਭਰਪੂਰਿ ॥੩॥
nij aatamai. rahiaa bharapoor |3|
Punjabi
ਉਹ ਮੇਰੇ ਹਿਰਦੇ ਨੂੰ ਪਰੀਪੂਰਨ ਕਰ ਰਿਹਾ ਹੈ।
English
He is totally permeating and pervading in my soul. ||3||
ਜਹ. ਅਨਹਤ ਸੂਰ ਉਜੵਾਰਾ ॥
jeh. anahat soor ujayaaraa |
Punjabi
ਜਿਥੇ ਨਾਂ ਨਾਸ਼ ਹੋਣ ਵਾਲੇ ਸੂਰਜ ਦਾ ਚਾਨਣ ਹੈ।
English
Where the light of the undying sun shines,
ਤਹ. ਦੀਪਕ ਜਲੈ ਛੰਛਾਰਾ ॥
teh. deepak jalai chhanchhaaraa |
Punjabi
ਓਥੇ ਜਲਦੇ ਹੋਏ ਸੂਰਜ ਤੇ ਚੰਦ ਦੇ ਦੀਵੇ ਤੁੱਛ ਪ੍ਰਤੀਤ ਹੁੰਦੇ ਹਨ।
English
the light of burning lamps seems insignificant.
ਗੁਰ ਪਰਸਾਦੀ ਜਾਨਿਆ ॥
gur parasaadee jaaniaa |
Punjabi
ਗੁਰਾਂ ਦੀ ਰਹਿਮਤ ਸਦਕਾ ਮੈਂ ਇਹ ਕੁਝ ਜਾਣ ਲਿਆ ਹੈ।
English
By Guru's Grace, I know this.
ਜਨੁ ਨਾਮਾ. ਸਹਜ ਸਮਾਨਿਆ ॥੪॥੧॥
jan naamaa. sehaj samaaniaa |4|1|
Punjabi
ਗੋਲਾ ਨਾਮਦੇਵ ਆਪਣੇ ਪ੍ਰਭੂ ਅੰਦਰ ਲੀਨ ਹੋ ਗਿਆ ਹੈ।
English
Servant Naam Dayv is absorbed in the Celestial Lord. ||4||1||
ਘਰੁ ੪ ਸੋਰਠਿ ॥
ghar 4 soratth |
Punjabi
ਸੋਰਠਿ, ਘਰ ਚਉਥਾ।
English
Fourth House, Sorat'h:
ਪਾੜ ਪੜੋਸਣਿ. ਪੂਛਿ ਲੇ ਨਾਮਾ; ਕਾ ਪਹਿ. ਛਾਨਿ ਛਵਾਈ ਹੋ ॥
paarr parrosan. poochh le naamaa; kaa peh. chhaan chhavaaee ho |
Punjabi
ਪਾਸ ਦੀ ਗੁਆਂਢਣ ਨਾਮੇ ਤੋਂ ਪੁੱਛਦੀ ਹੈ, ਤੂੰ ਕੀਹਦੇ ਕੋਲੋਂ ਆਪਣੀ ਛਪਰੀ ਬਣਵਾਈ ਹੈੌ?
English
The woman next door asked Naam Dayv, "Who built your house?
ਤੋ ਪਹਿ. ਦੁਗਣੀ ਮਜੂਰੀ ਦੈਹਉ; ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥
to peh. duganee majooree daihau; mo kau bedtee dehu bataaee ho |1|
Punjabi
ਮੈਂ ਉਸ ਨੂੰ ਤੇਰੇ ਨਾਲੋਂ ਦੁੱਗਣੀ ਮਿਹਨਤ ਦੇਵਾਂਗੀ, ਤੂੰ ਮੈਨੂੰ (ਉਹ) ਤਰਖਾਣ ਦੱਸ ਦੇ।
English
I shall pay him double wages. Tell me, who is your carpenter?" ||1||
ਰੀ ਬਾਈ. ਬੇਢੀ ਦੇਨੁ. ਨ ਜਾਈ ॥
ree baaee. bedtee den. na jaaee |
Punjabi
ਹੇ ਭੈਣ! (ਉਸ) ਤਰਖਾਣ ਨੂੰ ਤੈਨੂੰ ਦਿੱਤਾ ਨਹੀਂ ਜਾ ਸਕਦਾ।
English
O sister, I cannot give this carpenter to you.
ਦੇਖੁ. ਬੇਢੀ ਰਹਿਓ ਸਮਾਈ ॥
dekh. bedtee rahio samaaee |
Punjabi
ਵੇਖ! ਮੇਰਾ ਤਰਖਾਣ ਹਰ ਥਾਂ ਵਿਆਪਕ ਹੋ ਰਿਹਾ ਹੈ।
English
Behold, my carpenter is pervading everywhere.
ਹਮਾਰੈ ਬੇਢੀ. ਪ੍ਰਾਨ ਅਧਾਰਾ ॥੧॥ ਰਹਾਉ ॥
hamaarai bedtee. praan adhaaraa |1| rahaau |
Punjabi
ਮੇਰਾ ਤਰਖਾਣ ਮੇਰੀ ਜਿੰਦੜੀ ਦਾ ਆਸਰਾ ਹੈ। ਠਹਿਰਾਓ।
English
My carpenter is the Support of the breath of life. ||1||Pause||
ਬੇਢੀ ਪ੍ਰੀਤਿ ਮਜੂਰੀ ਮਾਂਗੈ; ਜਉ ਕੋਊ ਛਾਨਿ ਛਵਾਵੈ ਹੋ ॥
bedtee preet majooree maangai; jau koaoo chhaan chhavaavai ho |
Punjabi
ਜੇਕਰ ਕੋਈ ਜਣਾ ਛਪਰੀ ਬਣਵਾਉਣਾ ਚਾਹੇ, ਤਾਂ ਤਰਖਾਣ ਪਿਆਰ ਦੀ ਉਜਰਤ ਮੰਗਦਾ ਹੈ।
English
This carpenter demands the wages of love, if someone wants Him to build their house.
ਲੋਗ ਕੁਟੰਬ ਸਭਹੁ ਤੇ ਤੋਰੈ; ਤਉ ਆਪਨ ਬੇਢੀ ਆਵੈ ਹੋ ॥੨॥
log kuttanb sabhahu te torai; tau aapan bedtee aavai ho |2|
Punjabi
ਜਦ ਸੁਆਮੀ ਸਾਰੇ ਲੋਕਾਂ ਤੇ ਸਨਬੰਧੀਆਂ ਨਾਲੋਂ ਤੋੜ ਲੈਦਾ ਹੈ, ਛਾਂ ਤਰਖਾਣ ਖੁਦ-ਬ-ਖੁਦ ਹੀ ਆ ਜਾਂਦਾ ਹੈ।
English
When one breaks his ties with all the people and relatives, then the carpenter comes of His own accord. ||2||
ਐਸੋ ਬੇਢੀ. ਬਰਨਿ ਨ ਸਾਕਉ; ਸਭ ਅੰਤਰ ਸਭ ਠਾਂਈ ਹੋ ॥
aiso bedtee. baran na saakau; sabh antar sabh tthaanee ho |
Punjabi
ਐਹੋ ਜੇਹੇ ਤਰਖਾਣ ਨੂੰ ਮੈਂ ਬਿਆਨ ਨਹੀਂ ਕਰ ਸਕਦਾ। ਉਹ ਸਾਰੀਆਂ ਵਸਤੂਆਂ ਤੇ ਸਾਰੀਆਂ ਥਾਵਾਂ ਦੇ ਅੰਦਰ ਸਮਾ ਰਿਹਾ ਹੈ।
English
I cannot describe such a carpenter, who is contained in everything, everywhere.
ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ; ਪੂਛੇ. ਕਹਨੁ ਨ ਜਾਈ ਹੋ ॥੩॥
goongai mahaa amrit ras chaakhiaa; poochhe. kehan na jaaee ho |3|
Punjabi
ਗੂੰਗਾ ਇਨਸਾਨ, ਪਰਮ ਸੁਧਾਰਸ ਦਾ ਸੁਆਦ ਮਾਣਦਾ ਹੈ, ਪਰ ਜੇ ਉਸ ਤੋਂ ਪੁੱਛੋ ਤਾਂ, ਉਹ ਇਸਨੂੰ ਬਿਆਨ ਨਹੀਂ ਕਰ ਸਕਦਾ।
English
The mute tastes the most sublime ambrosial nectar, but if you ask him to describe it, he cannot. ||3||
ਬੇਢੀ ਕੇ ਗੁਣ ਸੁਨਿ ਰੀ ਬਾਈ; ਜਲਧਿ ਬਾਂਧਿ. ਧ੍ਰੂ ਥਾਪਿਓ ਹੋ ॥
bedtee ke gun sun ree baaee; jaladh baandh. dhraoo thaapio ho |
Punjabi
ਤੂੰ ਤਰਖਾਣ ਦੀਆਂ ਚੰਗਿਆਈਆਂ ਸਰਵਣ ਕਰ, ਹੇ ਭੈਣ! ਉਸ ਨੇ ਸਮੁੰਦਰ ਨੂੰ ਰੋਕਿਆ ਤੇ ਧੁਰੂ ਨੂੰ ਅਸਥਾਪਨ ਕੀਤਾ ਹੋਇਆ ਹੈ।
English
Listen to the virtues of this carpenter, O sister; He stopped the oceans, and established Dhroo as the pole star.
ਨਾਮੇ ਕੇ ਸੁਆਮੀ. ਸੀਅ ਬਹੋਰੀ; ਲੰਕ ਭਭੀਖਣ ਆਪਿਓ ਹੋ ॥੪॥੨॥
naame ke suaamee. seea bahoree; lank bhabheekhan aapio ho |4|2|
Punjabi
ਨਾਮੇ ਦੇ ਸਾਹਿਬ ਨੇ ਸੀਤਾ ਮੋੜ ਲਿਆਂਦੀ ਅਤੇ ਲੰਕਾ ਭਭੀਖਣ ਨੂੰ ਦੇ ਦਿੱਤੀ।
English
Naam Dayv's Lord Master brought Sita back, and gave Sri Lanka to Bhabheekhan. ||4||2||
ਸੋਰਠਿ ਘਰੁ ੩ ॥
soratth ghar 3 |
Punjabi
ਸੋਰਠਿ।
English
Sorat'h, Third House:
ਅਣਮੜਿਆ ਮੰਦਲੁ ਬਾਜੈ ॥
anamarriaa mandal baajai |
Punjabi
ਚੰਮ ਨਾਲ ਨਾਂ ਮੜਿ੍ਹਆ ਹੋਇਆ ਢੋਲ ਵੱਜਦਾ ਹੈ।
English
The skinless drum plays.
ਬਿਨੁ ਸਾਵਣ. ਘਨਹਰੁ ਗਾਜੈ ॥
bin saavan. ghanahar gaajai |
Punjabi
ਬਰਖਾ ਦੀ ਰੁੱਤ ਦੇ ਬਗੈਰ ਬੱਦਲ ਗੱਜਦਾ ਹੈ।
English
Without the rainy season, the clouds shake with thunder.
ਬਾਦਲ ਬਿਨੁ. ਬਰਖਾ ਹੋਈ ॥
baadal bin. barakhaa hoee |
Punjabi
ਬੱਦਲਾਂ ਦੇ ਬਗੈਰ ਮੀਂਹ ਪੈਂਦਾ ਹੈ,
English
Without clouds, the rain falls,
ਜਉ. ਤਤੁ ਬਿਚਾਰੈ ਕੋਈ ॥੧॥
jau. tat bichaarai koee |1|
Punjabi
ਜੇਕਰ ਕੋਈ ਜਣਾ ਅਸਲੀ ਵਸਤੂ ਨੂੰ ਸੋਚੇ ਵਿਚਾਰੇ।
English
if one contemplates the essence of reality. ||1||
ਮੋ ਕਉ. ਮਿਲਿਓ ਰਾਮੁ ਸਨੇਹੀ ॥
mo kau. milio raam sanehee |
Punjabi
ਮੈਂ ਆਪਣੇ ਪਿਆਰੇ ਵਿਆਪਕ ਪ੍ਰਭੂ ਨੂੰ ਮਿਲ ਪਿਆ ਹਾਂ,
English
I have met my Beloved Lord.
ਜਿਹ ਮਿਲਿਐ. ਦੇਹ ਸੁਦੇਹੀ ॥੧॥ ਰਹਾਉ ॥
jih miliai. deh sudehee |1| rahaau |
Punjabi
ਜਿਸ ਨੂੰ ਮਿਲਣ ਦੁਆਰਾ ਸਰੀਰ ਇਥ ਸ਼੍ਰੇਸਟ ਸਰੀਰ ਵਿੱਚ ਬਦਲ ਗਿਆ ਹੈ। ਠਹਿਰਾਓ।
English
Meeting with Him, my body is made beauteous and sublime. ||1||Pause||
ਮਿਲਿ ਪਾਰਸ; ਕੰਚਨੁ ਹੋਇਆ ॥
mil paaras; kanchan hoeaa |
Punjabi
ਪਾਰਸ (ਅਮੋਲਕ ਰਸਾਇਨ) ਨਾਲ ਲੱਗ ਕੇ ਮੈਂ ਸੋਨਾ ਹੋ ਗਿਆ ਹਾਂ।
English
Touching the philosopher's stone, I have been transformed into gold.
ਮੁਖ ਮਨਸਾ; ਰਤਨੁ ਪਰੋਇਆ ॥
mukh manasaa; ratan paroeaa |
Punjabi
ਆਪਣੇ ਮੂੰਹ ਤੇ ਮਨ ਵਿੱਚ ਮੈਂ ਸਾਈਂ ਦੇ ਨਾਮ ਦੇ ਜਵਾਹਿਰਾਤ ਗੁੰਥਨ ਕੀਤੇ ਹਨ।
English
I have threaded the jewels into my mouth and mind.
ਨਿਜ ਭਾਉ ਭਇਆ; ਭ੍ਰਮੁ ਭਾਗਾ ॥
nij bhaau bheaa; bhram bhaagaa |
Punjabi
ਮੈਂ ਪ੍ਰਭੂ ਨੂੰ ਆਪਣੀ ਨਿੱਜ ਦਾ ਜਾਣ ਪਿਆਰ ਕਰਦਾ ਹਾਂ ਅਤੇ ਮੇਰਾ ਸੰਦੇਹ ਦੂਰ ਹੋ ਗਿਆ ਹੈ।
English
I love Him as my own, and my doubt has been dispelled.
ਗੁਰ ਪੂਛੇ; ਮਨੁ ਪਤੀਆਗਾ ॥੨॥
gur poochhe; man pateeaagaa |2|
Punjabi
ਗੁਰਾਂ ਤੋਂ ਸਿਖਮਤ ਲੈ, ਮੇਰੀ ਆਤਮਾਂ ਤ੍ਰਿਪਤ ਹੋ ਗਈ ਹੈ।
English
Seeking the Guru's guidance, my mind is content. ||2||
ਜਲ ਭੀਤਰਿ; ਕੁੰਭ ਸਮਾਨਿਆ ॥
jal bheetar; kunbh samaaniaa |
Punjabi
ਜਿਸ ਤਰ੍ਹਾਂ ਪਾਣੀ ਘੜੇ ਅੰਦਰ ਸਮਾਇਆ ਹੋਇਆ ਹੈ,
English
The water is contained within the pitcher;
ਸਭ ਰਾਮੁ ਏਕੁ ਕਰਿ ਜਾਨਿਆ ॥
sabh raam ek kar jaaniaa |
Punjabi
ਏਸੇ ਤਰ੍ਹਾਂ ਹੀ ਮੈਂ ਜਾਣਦਾ ਹਾਂ ਕਿ ਇੱਕ ਸੁਆਮੀ ਸਾਰੇ ਸੰਸਾਰ ਅੰਦਰ ਰਮਿਆ ਹੋਇਆ ਹੈ।
English
I know that the One Lord is contained in all.
ਗੁਰ ਚੇਲੇ ਹੈ ਮਨੁ ਮਾਨਿਆ ॥
gur chele hai man maaniaa |
Punjabi
ਮੁਰੀਦ ਦਾ ਚਿੱਤ ਗੁਰਾਂ ਉਤੇ ਭਰੋਸਾ ਧਾਰ ਲੈਂਦਾ ਹੈ।
English
The mind of the disciple has faith in the Guru.
ਜਨ ਨਾਮੈ; ਤਤੁ ਪਛਾਨਿਆ ॥੩॥੩॥
jan naamai; tat pachhaaniaa |3|3|
Punjabi
ਦਾਸ ਨਾਮੇ ਨੇ ਅਸਲੀਅਤ ਨੂੰ ਸਮਝ ਲਿਆ ਹੈ।
English
Servant Naam Dayv understands the essence of reality. ||3||3||
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ॥
raag soratth baanee bhagat ravidaas jee kee |
Punjabi
ਰਾਗ ਸੋਰਠਿ। ਬਾਣੀ ਪੂਜਯ ਸੰਤ ਰਵਿਦਾਸ ਜੀ।
English
Raag Sorat'h, The Word Of Devotee Ravi Daas Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਜਬ ਹਮ ਹੋਤੇ. ਤਬ ਤੂ ਨਾਹੀ; ਅਬ ਤੂਹੀ. ਮੈ ਨਾਹੀ ॥
jab ham hote. tab too naahee; ab toohee. mai naahee |
Punjabi
ਜਦ ਮੇਰੇ ਵਿੱਚ ਅਪਣੱਤ ਸੀ, ਤਦ ਤੂੰ ਮੇਰੇ ਵਿੱਚ ਨਹੀਂ ਸੈਂ, ਹੁਣ ਜਦ ਤੂੰ ਮੇਰੇ ਅੰਦਰ ਹੈ, ਮੇਰੀ ਹਉਮੈ ਦੂਰ ਹੋ ਗਈ ਹੈ।
English
When I am in my ego, then You are not with me. Now that You are with me, there is no egotism within me.
ਅਨਲ ਅਗਮ ਜੈਸੇ. ਲਹਰਿ ਮਇ ਓਦਧਿ; ਜਲ ਕੇਵਲ ਜਲ ਮਾਂਹੀ ॥੧॥
anal agam jaise. lehar me odadh; jal keval jal maanhee |1|
Punjabi
ਜਿਵਨੂੰ ਪਵਨ ਦੇ ਨਾਲ ਵੱਡੇ ਸਮੁੰਦਰ ਵਿੱਚ ਭਾਰੀ ਛੱਲਾਂ ਉਠਦੀਆਂ ਹਨ, ਪ੍ਰੰਤੂ ਪਾਣੀ ਵਿੱਚ ਉਹ ਸਿਰਫ ਪਾਣੀ ਹੀ ਹਨ।
English
The wind may raise up huge waves in the vast ocean, but they are just water in water. ||1||
ਮਾਧਵੇ; ਕਿਆ ਕਹੀਐ ਭ੍ਰਮੁ ਐਸਾ ॥
maadhave; kiaa kaheeai bhram aisaa |
Punjabi
ਹੇ ਮਾਇਆ ਦੇ ਸੁਆਮੀ, ਮੈਂ ਕੀ ਆਖਾਂ, ਇਹ ਕੀ ਭੁਲੇਖਾ ਹੈ?
English
O Lord, what can I say about such an illusion?
ਜੈਸਾ ਮਾਨੀਐ; ਹੋਇ ਨ ਤੈਸਾ ॥੧॥ ਰਹਾਉ ॥
jaisaa maaneeai; hoe na taisaa |1| rahaau |
Punjabi
ਜਿਹੋ ਜਹੀ ਅਸੀਂ ਕਿਸੇ ਚੀਜ਼ ਨੂੰ ਸਮਝ ਲੈਂਦੇ ਹਾਂ ਅਸਲ ਵਿੱਚ ਉਹ ਉਹੋ ਜਿਹੀ ਨਹੀਂ ਹੁੰਦੀ। ਠਹਿਰਾਉ।
English
Things are not as they seem. ||1||Pause||
ਨਰਪਤਿ ਏਕੁ. ਸਿੰਘਾਸਨਿ ਸੋਇਆ; ਸੁਪਨੇ ਭਇਆ ਭਿਖਾਰੀ ॥
narapat ek. singhaasan soeaa; supane bheaa bhikhaaree |
Punjabi
ਇਕ ਰਾਜਾ ਤਖਤ ਉਤੇ ਸੌਂ ਜਾਂਦਾ ਹੈ। ਸੁਪਨੇ ਵਿੱਚ ਉਹ ਮੰਗਤਾ ਬਣ ਜਾਂਦਾ ਹੈ।
English
It is like the king, who falls asleep upon his throne, and dreams that he is a beggar.
ਅਛਤ ਰਾਜ. ਬਿਛੁਰਤ ਦੁਖੁ ਪਾਇਆ; ਸੋ ਗਤਿ ਭਈ ਹਮਾਰੀ ॥੨॥
achhat raaj. bichhurat dukh paaeaa; so gat bhee hamaaree |2|
Punjabi
ਉਸ ਦੀ ਪਾਤਿਸ਼ਾਹੀ ਸਹੀ ਸਲਾਮਤ ਹੈ, ਪ੍ਰੰਤੂ ਇਸ ਨਾਲੋਂ ਵਿਛੜ ਕੇ, ਉਹ ਤਕਲੀਫ ਉਠਾਉਂਦਾ ਹੈ। ਐਹੋ ਜੇਹੀ ਹੀ ਹਾਲਤ ਮੇਰੀ ਹੋਈ ਹੈ।
English
His kingdom is intact, but separated from it, he suffers in sorrow. Such is my own condition. ||2||