Ekam
Guru Granth Sahib

Ang 658

Ang 658 · Line 1

ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ; ਅਬ ਕਛੁ ਮਰਮੁ ਜਨਾਇਆ ॥

raaj bhueiang prasang jaise heh; ab kachh maram janaaeaa |

Punjabi

ਜਿਸ ਤਰ੍ਹਾਂ ਰੱਸੀ ਤੇ ਸੱਪ ਦੀ ਕਹਾਣੀ ਹੈ, ਹੁਣ ਮੈਨੂੰ ਕੁਝ ਕੁ ਭੇਤ ਦਰਸਾਇਆ ਗਿਆ ਹੈ।

Bhai Manmohan Singh (Shabad OS, CC BY-SA)

English

Like the story of the rope mistaken for a snake, the mystery has now been explained to me.

Dr. Sant Singh Khalsa (Shabad OS, CC BY-SA)
Ang 658 · Line 2

ਅਨਿਕ ਕਟਕ ਜੈਸੇ. ਭੂਲਿ ਪਰੇ; ਅਬ ਕਹਤੇ. ਕਹਨੁ ਨ ਆਇਆ ॥੩॥

anik kattak jaise. bhool pare; ab kahate. kehan na aaeaa |3|

Punjabi

ਜਿਸ ਤਰ੍ਹਾਂ ਭੁਲੇਖਾ ਖਾ ਕੇ, ਮੈਂ ਅਨੇਕਾਂ ਕੜਿਆਂ ਨੂੰ ਸੋਨੇ ਨਾਲੋਂ ਵੱਖਰਾ ਮੰਨਦਾ ਸਾਂ, ਪਰ ਜੋ ਕੁਝ ਮੈਂ ਉਦੋਂ ਕਹਿੰਦਾ ਸੀ, ਹੁਣ ਮੈਨੂੰ ਕਹਿਣਾ ਨਹੀਂ ਬਣਦਾ।

Bhai Manmohan Singh (Shabad OS, CC BY-SA)

English

Like the many bracelets, which I mistakenly thought were gold; now, I do not say what I said then. ||3||

Dr. Sant Singh Khalsa (Shabad OS, CC BY-SA)
Ang 658 · Line 3

ਸਰਬੇ ਏਕੁ. ਅਨੇਕੈ ਸੁਆਮੀ; ਸਭ ਘਟ ਭੋੁਗਵੈ ਸੋਈ ॥

sarabe ek. anekai suaamee; sabh ghatt bhuogavai soee |

Punjabi

ਸਮੂਹ ਅੰਦਰ ਇਕ ਸੁਆਮੀ ਨੇ ਅਨੇਕ ਸਰੂਪ ਧਾਰਨ ਕੀਤੇ ਹੋਏ ਹਨ। ਉਹ ਸਾਹਿਬ ਸਾਰਿਆਂ ਦਿਲਾਂ ਅੰਦਰ ਅਨੰਦ ਮਾਣ ਰਿਹਾ ਹੈ।

Bhai Manmohan Singh (Shabad OS, CC BY-SA)

English

The One Lord is pervading the many forms; He enjoys Himself in all hearts.

Dr. Sant Singh Khalsa (Shabad OS, CC BY-SA)
Ang 658 · Line 4

ਕਹਿ ਰਵਿਦਾਸ. ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥੪॥੧॥

keh ravidaas. haath pai nerai; sahaje hoe su hoee |4|1|

Punjabi

ਰਵਿਦਾਸ ਜੀ ਆਖਦੇ ਹਨ, ਸਾਹਿਬ ਸਾਨੂੰ ਆਪਣੇ ਹੱਥਾਂ, ਪੈਰਾਂ ਨਾਲੋਂ ਭੀ ਨੇੜੇ ਹੈ। ਇਸ ਲਈ ਜਿਹੜਾ ਕੁਛ ਕੁਦਰਤੀ ਹੁੰਦਾ ਹੈ, ਹੋਣ ਦਿਓ।

Bhai Manmohan Singh (Shabad OS, CC BY-SA)

English

Says Ravi Daas, the Lord is nearer than our own hands and feet. Whatever will be, will be. ||4||1||

Dr. Sant Singh Khalsa (Shabad OS, CC BY-SA)
Ang 658 · Line 5

ਜਉ ਹਮ ਬਾਂਧੇ. ਮੋਹ ਫਾਸ; ਹਮ ਪ੍ਰੇਮ ਬਧਨਿ. ਤੁਮ ਬਾਧੇ ॥

jau ham baandhe. moh faas; ham prem badhan. tum baadhe |

Punjabi

ਜੇਕਰ ਮੈਂ ਸੰਸਾਰੀ ਲਗਨਾਂ ਦੀ ਫਾਹੀ ਨਾਲ ਬੰਨ੍ਹਿਆ ਹੋਇਆ ਹਾਂ, ਤਾਂ ਮੈਨੂੰ ਭੀ, ਹੇ ਸੁਆਮੀ! ਮੈਂ ਪ੍ਰੀਤ ਦੀ ਜ਼ੰਜੀਰ ਨਾਲ ਜਕੜਿਆ ਹੋਇਆ ਹੈ।

Bhai Manmohan Singh (Shabad OS, CC BY-SA)

English

If I am bound by the noose of emotional attachment, then I shall bind You, Lord, with the bonds of love.

Dr. Sant Singh Khalsa (Shabad OS, CC BY-SA)
Ang 658 · Line 6

ਅਪਨੇ ਛੂਟਨ ਕੋ ਜਤਨੁ ਕਰਹੁ; ਹਮ ਛੂਟੇ ਤੁਮ ਆਰਾਧੇ ॥੧॥

apane chhoottan ko jatan karahu; ham chhootte tum aaraadhe |1|

Punjabi

ਹੁਣ ਤੂੰ ਖਲਾਸੀ ਕਰਾਉਣ ਦਾ ਉਪਰਾਲਾ ਕਰ। ਮੈਂ ਤਾਂ ਤੇਰਾ ਸਿਮਰਨ ਕਰਨ ਦੁਆਰਾ ਛੁਟਕਾਰਾ ਪਾ ਗਿਆ ਹਾਂ।

Bhai Manmohan Singh (Shabad OS, CC BY-SA)

English

Go ahead and try to escape, Lord; I have escaped by worshipping and adoring You. ||1||

Dr. Sant Singh Khalsa (Shabad OS, CC BY-SA)
Ang 658 · Line 7

ਮਾਧਵੇ; ਜਾਨਤ ਹਹੁ ਜੈਸੀ ਤੈਸੀ ॥

maadhave; jaanat hahu jaisee taisee |

Punjabi

ਮੇ ਮਾਇਆ ਦੇ ਪਤੀ! ਜੇਹੋ ਜੇਹੀ ਤੇਰੇ ਨਾਲ ਪ੍ਰੀਤ ਹੈ, ਉਹ ਤੂੰ ਜਾਣਦਾ ਹੀ ਹੈਂ।

Bhai Manmohan Singh (Shabad OS, CC BY-SA)

English

O Lord, You know my love for You.

Dr. Sant Singh Khalsa (Shabad OS, CC BY-SA)
Ang 658 · Line 8

ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥

ab kahaa karahuge aisee |1| rahaau |

Punjabi

ਤੇਰੇ ਨਾਲ ਮੇਰੀ ਐਹੋ ਜੇਹੀ ਪ੍ਰੀਤ ਹੁੰਦਿਆਂ, ਹੁਣ ਤੂੰ ਮੇਰੇ ਨਾਲ ਕੀ ਕਰਨੂੰਗਾ? ਠਹਿਰਾਉ।

Bhai Manmohan Singh (Shabad OS, CC BY-SA)

English

Now, what will You do? ||1||Pause||

Dr. Sant Singh Khalsa (Shabad OS, CC BY-SA)
Ang 658 · Line 9

ਮੀਨੁ ਪਕਰਿ. ਫਾਂਕਿਓ ਅਰੁ ਕਾਟਿਓ; ਰਾਂਧਿ ਕੀਓ ਬਹੁ ਬਾਨੀ ॥

meen pakar. faankio ar kaattio; raandh keeo bahu baanee |

Punjabi

ਆਦਮੀ ਮੱਛੀ ਨੂੰ ਫੜਦਾ ਹੈ, ਇਸ ਤਰ੍ਹਾਂ ਦੀਆਂ ਫੀੜਆਂ ਕਰਦਾ ਹੈ ਇਸ ਨੂੰ ਕਟਦਾ ਹੈ ਅਤੇ ਕਈ ਤਰੀਕਿਆ ਨਾਲ ਇਸ ਨੂੰ ਰਿੰਨ੍ਹਦਾ ਹੈ।

Bhai Manmohan Singh (Shabad OS, CC BY-SA)

English

A fish is caught, cut up, and cooked it in many different ways.

Dr. Sant Singh Khalsa (Shabad OS, CC BY-SA)
Ang 658 · Line 10

ਖੰਡ ਖੰਡ ਕਰਿ ਭੋਜਨੁ ਕੀਨੋ; ਤਊ. ਨ ਬਿਸਰਿਓ ਪਾਨੀ ॥੨॥

khandd khandd kar bhojan keeno; taoo. na bisario paanee |2|

Punjabi

ਉਹ ਬੋਟੀ ਬੋਟੀ ਕਰ ਕੇ ਖਾਧੀ ਜਾਂਦੀ ਹੈ ਤਾਂ ਭੀ ਇਹ ਪਾਣੀ ਨੂੰ ਨਹੀਂ ਭੁੱਲਦੀ।

Bhai Manmohan Singh (Shabad OS, CC BY-SA)

English

Bit by bit, it is eaten, but still, it does not forget the water. ||2||

Dr. Sant Singh Khalsa (Shabad OS, CC BY-SA)
Ang 658 · Line 11

ਆਪਨ ਬਾਪੈ ਨਾਹੀ. ਕਿਸੀ ਕੋ; ਭਾਵਨ ਕੋ ਹਰਿ ਰਾਜਾ ॥

aapan baapai naahee. kisee ko; bhaavan ko har raajaa |

Punjabi

ਪਾਤਿਸ਼ਾਹ, ਪ੍ਰਮੇਸ਼ਰ ਕਿਸੇ ਦੇ ਵਿਰਸੇ ਵਿੱਚ ਆਇਆ ਹੋਇਆ ਨਹੀਂ। ਉਹ ਉਸੇ ਦਾ ਹੈ, ਜਿਹੜਾ ਉਸ ਨੂੰ ਪਿਆਰ ਕਰਦਾ ਹੈ।

Bhai Manmohan Singh (Shabad OS, CC BY-SA)

English

The Lord, our King, is father to no one, except those who love Him.

Dr. Sant Singh Khalsa (Shabad OS, CC BY-SA)
Ang 658 · Line 12

ਮੋਹ ਪਟਲ ਸਭੁ ਜਗਤੁ ਬਿਆਪਿਓ; ਭਗਤ ਨਹੀ ਸੰਤਾਪਾ ॥੩॥

moh pattal sabh jagat biaapio; bhagat nahee santaapaa |3|

Punjabi

ਸੰਸਾਰੀ ਮਮਤਾ ਦਾ ਪੜਦਾ ਸਾਰੇ ਸੰਸਾਰ ਤੇ ਪਿਆ ਹੋਇਆ ਹੈ, ਪਰ ਇਹ ਸਾਧੂ ਨੂੰ ਦੁੱਖ ਨਹੀਂ ਦਿੰਦਾ।

Bhai Manmohan Singh (Shabad OS, CC BY-SA)

English

The veil of emotional attachment has been cast over the entire world, but it does not bother the Lord's devotee. ||3||

Dr. Sant Singh Khalsa (Shabad OS, CC BY-SA)
Ang 658 · Line 13

ਕਹਿ ਰਵਿਦਾਸ. ਭਗਤਿ ਇਕ ਬਾਢੀ; ਅਬ ਇਹ ਕਾ ਸਿਉ ਕਹੀਐ ॥

keh ravidaas. bhagat ik baadtee; ab ih kaa siau kaheeai |

Punjabi

ਰਵਿਦਾਸ ਜੀ ਆਖਦੇ ਹਨ, ਇਕ ਪ੍ਰਭੂ ਨਾਲ ਮੇਰੀ ਸ਼ਰਧਾ-ਪ੍ਰੀਤ ਵਧੇਰੀ ਹੋ ਗਈ ਹੈ। ਇਹ ਮੈਂ ਹੁਣ ਕਿਸ ਨੂੰ ਦੱਸਾਂ?

Bhai Manmohan Singh (Shabad OS, CC BY-SA)

English

Says Ravi Daas, my devotion to the One Lord is increasing; now, who can I tell this to?

Dr. Sant Singh Khalsa (Shabad OS, CC BY-SA)
Ang 658 · Line 14

ਜਾ ਕਾਰਨਿ ਹਮ. ਤੁਮ ਆਰਾਧੇ; ਸੋ ਦੁਖੁ ਅਜਹੂ ਸਹੀਐ ॥੪॥੨॥

jaa kaaran ham. tum aaraadhe; so dukh ajahoo saheeai |4|2|

Punjabi

ਕੀ ਮੈਂ ਉਹ ਤਕਲੀਫ ਅਜੇ ਭੀ ਉਠਾਵਾਂਗਾ, ਜਿਸ ਤੋਂ ਖਲਾਸੀ ਪਾਉਣ ਲਈ ਮੈਂ ਤੇਰਾ ਸਿਮਰਨ ਕਰਦਾ ਹਾਂ, ਹੇ ਮੇਰੇ ਮਾਲਕ?

Bhai Manmohan Singh (Shabad OS, CC BY-SA)

English

That which brought me to worship and adore You - I am still suffering that pain. ||4||2||

Dr. Sant Singh Khalsa (Shabad OS, CC BY-SA)
Ang 658 · Line 15

ਦੁਲਭ ਜਨਮੁ. ਪੁੰਨ ਫਲ ਪਾਇਓ; ਬਿਰਥਾ ਜਾਤ ਅਬਿਬੇਕੈ ॥

dulabh janam. pun fal paaeo; birathaa jaat abibekai |

Punjabi

ਇਹ ਨਾਯਾਬ ਮਨੁੱਖੀ-ਜੀਵਨ, ਮੈਨੂੰ ਚੰਗੇ ਕਰਮਾਂ ਦੇ ਸਿਲੇ ਵਜੋਂ ਪ੍ਰਾਪਤ ਹੋਇਆ ਹੈ, ਪਰ ਸੋਚ-ਵਿਚਾਰ ਦੇ ਬਗੈਰ ਇਹ ਵਿਅਰਥ ਜਾ ਰਿਹਾ ਹੈ।

Bhai Manmohan Singh (Shabad OS, CC BY-SA)

English

I obtained this precious human life as a reward for my past actions, but without discriminating wisdom, it is wasted in vain.

Dr. Sant Singh Khalsa (Shabad OS, CC BY-SA)
Ang 658 · Line 16

ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ; ਬਿਨੁ ਹਰਿ ਭਗਤਿ. ਕਹਹੁ ਕਿਹ ਲੇਖੈ ॥੧॥

raaje indr samasar grih aasan; bin har bhagat. kahahu kih lekhai |1|

Punjabi

ਦਸ, ਪਾਤਿਸ਼ਾਹਾਂ, ਇੰਦ੍ਰ ਤੁਲ ਘਰ ਤੇ ਤਖਤ ਸਾਹਿਬ ਦੀ ਪ੍ਰੇਮ-ਮਈ, ਦੇ ਬਾਝੋਂ ਕਿਹੜੀ ਗਿਣਤੀ ਵਿੱਚ ਹਨ?

Bhai Manmohan Singh (Shabad OS, CC BY-SA)

English

Tell me, without devotional worship of the Lord, of what use are mansions and thrones like those of King Indra? ||1||

Dr. Sant Singh Khalsa (Shabad OS, CC BY-SA)
Ang 658 · Line 17

ਨ ਬੀਚਾਰਿਓ; ਰਾਜਾ ਰਾਮ ਕੋ ਰਸੁ ॥

n beechaario; raajaa raam ko ras |

Punjabi

ਤੂੰ ਪਾਤਿਸ਼ਾਹ ਪ੍ਰਮੇਸ਼ਰ ਦੇ ਨਾਮ ਦੇ ਸੁਆਦ ਵਲ ਧਿਆਨ ਨਹੀਂ ਦਿੱਤਾ,

Bhai Manmohan Singh (Shabad OS, CC BY-SA)

English

You have not considered the sublime essence of the Name of the Lord, our King;

Dr. Sant Singh Khalsa (Shabad OS, CC BY-SA)
Ang 658 · Line 18

ਜਿਹ ਰਸ; ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥

jih ras; an ras beesar jaahee |1| rahaau |

Punjabi

ਜਿਸ ਸੁਆਦ ਅੰਦਰ ਹੋਰ ਸਾਰੇ ਸੁਆਦ ਭੁੱਲ ਜਾਂਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

this sublime essence shall cause you to forget all other essences. ||1||Pause||

Dr. Sant Singh Khalsa (Shabad OS, CC BY-SA)
Ang 658 · Line 19

ਜਾਨਿ. ਅਜਾਨ ਭਏ ਹਮ ਬਾਵਰ; ਸੋਚ ਅਸੋਚ ਦਿਵਸ ਜਾਹੀ ॥

jaan. ajaan bhe ham baavar; soch asoch divas jaahee |

Punjabi

ਅਸੀਂ ਝੱਲੇ ਹੋਏ ਗਏ ਹਾਂ, ਅਸੀਂ ਉਸ ਨੂੰ ਨਹੀਂ ਜਾਣਦੇ ਜਿਹੜਾ ਸਾਨੂੰ ਜਾਨਣ-ਯੋਗ ਹੈ ਅਤੇ ਉਸ ਨੂੰ ਨਹੀਂ ਵਿਚਰਦੇ ਜੋ ਵਿਚਾਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਡੇ ਦਿਨ ਬੀਤਦੇ ਜਾ ਰਹੇ ਹਨ।

Bhai Manmohan Singh (Shabad OS, CC BY-SA)

English

We do not know what we need to know, and we have become insane. We do not consider what we should consider; our days are passing away.

Dr. Sant Singh Khalsa (Shabad OS, CC BY-SA)
Ang 658 · Line 20

ਇੰਦ੍ਰੀ ਸਬਲ ਨਿਬਲ; ਬਿਬੇਕ ਬੁਧਿ. ਪਰਮਾਰਥ ਪਰਵੇਸ ਨਹੀ ॥੨॥

eindree sabal nibal; bibek budh. paramaarath paraves nahee |2|

Punjabi

ਸਾਡੇ ਵਿਸ਼ੇ ਵੇਗ ਬਲਵਾਨ ਹਨ ਅਤੇ ਸਾਡੀ ਵਿਚਾਰ ਸਮਝ ਕਮਜ਼ੋਰ ਹੈ। ਸ੍ਰੇਸ਼ਟ ਮਨੋਰਥ ਤਾਂਈਂ ਸਾਡੀ ਪਹੁੰਚ ਨਹੀਂ।

Bhai Manmohan Singh (Shabad OS, CC BY-SA)

English

Our passions are strong, and our discriminating intellect is weak; we have no access to the supreme objective. ||2||

Dr. Sant Singh Khalsa (Shabad OS, CC BY-SA)
Ang 658 · Line 21

ਕਹੀਅਤ ਆਨ. ਅਚਰੀਅਤ ਅਨ ਕਛੁ; ਸਮਝ ਨ ਪਰੈ. ਅਪਰ ਮਾਇਆ ॥

kaheeat aan. achareeat an kachh; samajh na parai. apar maaeaa |

Punjabi

ਅਸੀਂ ਕਹਿੰਦੇ ਕੁੱਝ ਹਾਂ ਅਤੇ ਕਮਾਉਂਦੇ ਬਿਲਕੁਲ ਹੋਰ ਹੀ ਹਾਂ। ਅਨੰਤ ਸੰਸਾਰੀ ਲਗਨਾਂ ਦੇ ਬਹਿਕਾਇਆਂ ਹੋਇਆਂ ਨੂੰ ਸਾਨੂੰ ਕੋਈ ਸੂਝ ਬੂਝ ਨਹੀਂ ਪੈਂਦੀ।

Bhai Manmohan Singh (Shabad OS, CC BY-SA)

English

We say one thing, and do something else; entangled in endless Maya, we do not understand anything.

Dr. Sant Singh Khalsa (Shabad OS, CC BY-SA)
Ang 658 · Line 22

ਕਹਿ ਰਵਿਦਾਸ. ਉਦਾਸ ਦਾਸ ਮਤਿ; ਪਰਹਰਿ ਕੋਪੁ. ਕਰਹੁ ਜੀਅ ਦਇਆ ॥੩॥੩॥

keh ravidaas. udaas daas mat; parahar kop. karahu jeea deaa |3|3|

Punjabi

ਤੇਰਾ ਗੋਲਾ! ਹੇ ਸੁਆਮੀ! ਰਵਿਦਾਸ ਆਖਦਾ ਹੈ, ਮੈਂ ਦਿਲੋਂ ਗਮਗੀਨ ਹਾਂ। ਤੂੰ ਆਪਣਾ ਗੁੱਸਾ ਮੇਰੇ ਉਤੋਂ ਹਟਾ ਲੈ ਤੇ ਮੇਰੀ ਜਿੰਦੜੀ ਤੇ ਤਰਸ ਕਰ।

Bhai Manmohan Singh (Shabad OS, CC BY-SA)

English

Says Ravi Daas, Your slave, O Lord, I am disillusioned and detached; please, spare me Your anger, and have mercy on my soul. ||3||3||

Dr. Sant Singh Khalsa (Shabad OS, CC BY-SA)
Ang 658 · Line 23

ਸੁਖ ਸਾਗਰੁ ਸੁਰਤਰ ਚਿੰਤਾਮਨਿ; ਕਾਮਧੇਨੁ ਬਸਿ ਜਾ ਕੇ ॥

sukh saagar suratar chintaaman; kaamadhen bas jaa ke |

Punjabi

ਆਰਾਮ ਚੈਨ ਦਾ ਸਮੁੰਦਰ ਹੈ, ਸੁਆਮੀ, ਜਿਸ ਦੇ ਇਖਤਿਆਰ ਵਿੱਚ ਹਨ ਕਲਪ-ਬਿਰਛ, ਇਛਾਪੂਰਕ ਰਤਨ ਅਤੇ ਸਵਰਗੀ-ਗਊ।

Bhai Manmohan Singh (Shabad OS, CC BY-SA)

English

He is the ocean of peace; the miraculous tree of life, the wish-fulfilling jewel, and the Kaamadhayna, the cow which fulfills all desires, all are in His power.

Dr. Sant Singh Khalsa (Shabad OS, CC BY-SA)
Ang 658 · Line 24

ਚਾਰਿ ਪਦਾਰਥ ਅਸਟ ਦਸਾ ਸਿਧਿ; ਨਵ ਨਿਧਿ ਕਰ ਤਲ ਤਾ ਕੇ ॥੧॥

chaar padaarath asatt dasaa sidh; nav nidh kar tal taa ke |1|

Punjabi

ਚਾਰ ਸ੍ਰੇਸ਼ਟ ਦਾਤਾਂ, ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਨੌ ਖਜਾਨੇ ਉਸ ਦੇ ਹੱਥ ਦੀ ਤਲੀ ਉਤੇ ਹਨ।

Bhai Manmohan Singh (Shabad OS, CC BY-SA)

English

The four great blessings, the eighteen supernatural spiritual powers of the Siddhas, and the nine treasures, are all in the palm of His hand. ||1||

Dr. Sant Singh Khalsa (Shabad OS, CC BY-SA)
Ang 658 · Line 25

ਹਰਿ ਹਰਿ ਹਰਿ; ਨ ਜਪਹਿ ਰਸਨਾ ॥

har har har; na japeh rasanaa |

Punjabi

ਤੂੰ ਆਪਣੀ ਜੀਭ ਨਾਲ "ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ" ਦਾ ਉਚਾਰਨ ਕਿਉਂ ਨਹੀਂ ਕਰਦਾ?

Bhai Manmohan Singh (Shabad OS, CC BY-SA)

English

You do not chant with your tongue the Name of the Lord, Har, Har, Har.

Dr. Sant Singh Khalsa (Shabad OS, CC BY-SA)
Ang 658 · Line 26

ਅਵਰ ਸਭ ਤਿਆਗਿ; ਬਚਨ ਰਚਨਾ ॥੧॥ ਰਹਾਉ ॥

avar sabh tiaag; bachan rachanaa |1| rahaau |

Punjabi

ਤੂੰ ਹੋਰ ਸਾਰਿਆਂ ਸ਼ਬਦਾਂ ਅੰਦਰ ਲੀਨ ਹੋਣਾ ਛੱਡ ਦੇ। ਠਹਿਰਾਉ।

Bhai Manmohan Singh (Shabad OS, CC BY-SA)

English

Abandon your involvement in all other words. ||1||Pause||

Dr. Sant Singh Khalsa (Shabad OS, CC BY-SA)
Ang 658 · Line 27

ਨਾਨਾ ਖਿਆਨ ਪੁਰਾਨ ਬੇਦ ਬਿਧਿ; ਚਉਤੀਸ ਅਖਰ ਮਾਂਹੀ ॥

naanaa khiaan puraan bed bidh; chautees akhar maanhee |

Punjabi

ਅਨੇਕਾਂ ਸ਼ਾਸਤਰ, ਪੁਰਾਣ ਅਤੇ ਬ੍ਰਹਮਾ ਦੇ ਵੇਦ ਚੌਂਤੀ ਅੱਖਰਾਂ ਦੇ ਵਿਚੋਂ ਰਚੇ ਹੋਏ ਹਨ।

Bhai Manmohan Singh (Shabad OS, CC BY-SA)

English

The various Shaastras, Puranaas, and the Vedas of Brahma, are made up of thirty-four letters.

Dr. Sant Singh Khalsa (Shabad OS, CC BY-SA)
Ang 658 · Line 28

ਬਿਆਸ ਬਿਚਾਰਿ ਕਹਿਓ ਪਰਮਾਰਥੁ; ਰਾਮ ਨਾਮ ਸਰਿ ਨਾਹੀ ॥੨॥

biaas bichaar kahio paramaarath; raam naam sar naahee |2|

Punjabi

ਬੜੀ ਸੋਚ ਵਿਚਾਰ ਮਗਰੋਂ ਬਿਆਸ ਨੇ ਪਰਮ ਅਸਲੀਅਤ ਬਿਆਨ ਕੀਤੀ ਹੈ ਕਿ ਸੁਆਮੀ ਦੇ ਨਾਮ ਦੇ ਤੁਲ ਕੋਈ ਸ਼ੈ ਨਹੀਂ।

Bhai Manmohan Singh (Shabad OS, CC BY-SA)

English

After deep contemplation, Vyaas spoke of the supreme objective; there is nothing equal to the Lord's Name. ||2||

Dr. Sant Singh Khalsa (Shabad OS, CC BY-SA)
Ang 658 · Line 29

ਸਹਜ ਸਮਾਧਿ ਉਪਾਧਿ ਰਹਤ; ਫੁਨਿ ਬਡੈ ਭਾਗਿ ਲਿਵ ਲਾਗੀ ॥

sehaj samaadh upaadh rehat; fun baddai bhaag liv laagee |

Punjabi

ਪਰਮ ਚੰਗੇ ਕਰਮਾਂ ਵਾਲੇ ਹਨ, ਉਹ ਜੋ ਅਡੋਲਤਾ ਦੀ ਤਾੜੀ ਅੰਦਰ ਲੀਨ ਰਹਿੰਦੇ ਹਨ, ਪ੍ਰਭੂ ਨਾਲ ਪਿਆਰ ਪਾਉਂਦੇ ਹਨ ਅਤੇ ਆਖਿਰਕਾਰ ਟੰਟੇ ਬਖੇੜਿਆਂ ਤੋਂ ਆਜ਼ਾਦ ਹੋ ਜਾਂਦੇ ਹਨ।

Bhai Manmohan Singh (Shabad OS, CC BY-SA)

English

Very fortunate are those who are absorbed in celestial bliss, and released from their entanglements; they are lovingly attached to the Lord.

Dr. Sant Singh Khalsa (Shabad OS, CC BY-SA)
Ang 658 · Line 30

ਕਹਿ ਰਵਿਦਾਸ. ਪ੍ਰਗਾਸੁ ਰਿਦੈ ਧਰਿ; ਜਨਮ ਮਰਨ ਭੈ ਭਾਗੀ ॥੩॥੪॥

keh ravidaas. pragaas ridai dhar; janam maran bhai bhaagee |3|4|

Punjabi

ਰਵਿਦਾਸ ਜੀ ਆਖਦੇ ਹਨ, ਤੂੰ ਹੀਸ਼ਵਰੀ ਨੂਰ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਜੰਮਣ ਤੇ ਮਰਨ ਦਾ ਡਰ ਤੇਰੇ ਕੋਲੋਂ ਦੌੜ ਜਾਵੇਗਾ।

Bhai Manmohan Singh (Shabad OS, CC BY-SA)

English

Says Ravi Daas, enshrine the Lord's Light within your heart, and your fear of birth and death shall run away from you. ||3||4||

Dr. Sant Singh Khalsa (Shabad OS, CC BY-SA)
Ang 658 · Line 31

ਜਉ ਤੁਮ ਗਿਰਿਵਰ; ਤਉ ਹਮ ਮੋਰਾ ॥

jau tum girivar; tau ham moraa |

Punjabi

ਜੇ ਤੂੰ ਪਹਾੜ ਹੈ ਤਾਂ ਮੈਂ ਤੇਰਾ ਮੋਰ ਹਾਂ, ਹੇ ਸਾਈਂ।

Bhai Manmohan Singh (Shabad OS, CC BY-SA)

English

If You are the mountain, Lord, then I am the peacock.

Dr. Sant Singh Khalsa (Shabad OS, CC BY-SA)
Ang 658 · Line 32

ਜਉ ਤੁਮ ਚੰਦ; ਤਉ ਹਮ ਭਏ ਹੈ ਚਕੋਰਾ ॥੧॥

jau tum chand; tau ham bhe hai chakoraa |1|

Punjabi

ਜੇਕਰ ਤੂੰ ਚੰਦਰਮਾ ਹੈ ਤਦ ਮੈਂ ਤੇਰਾ ਲਾਲ ਲੱਤਾਂ ਵਾਲਾ ਤਿੱਤਰ (ਚਕੋਰ) ਹਾਂ।

Bhai Manmohan Singh (Shabad OS, CC BY-SA)

English

If You are the moon, then I am the partridge in love with it. ||1||

Dr. Sant Singh Khalsa (Shabad OS, CC BY-SA)
Ang 658 · Line 33

ਮਾਧਵੇ ਤੁਮ ਨ ਤੋਰਹੁ; ਤਉ ਹਮ ਨਹੀ ਤੋਰਹਿ ॥

maadhave tum na torahu; tau ham nahee toreh |

Punjabi

ਹੇ ਮਾਇਆਹ ਦੇ ਪਤੀ ਜੇ ਤੂੰ ਮੇਰੇ ਨਾਲੋਂ ਤੋੜ ਵਿਛੋੜੀ ਨਾਂ ਕਰੇ ਤਾਂ ਮੈਂ ਤੇਰੇ ਨਾਲੋਂ ਤੋੜ ਵਿਛੋੜੀ ਨਹੀਂ ਕਰਾਂਗਾ।

Bhai Manmohan Singh (Shabad OS, CC BY-SA)

English

O Lord, if You will not break with me, then I will not break with You.

Dr. Sant Singh Khalsa (Shabad OS, CC BY-SA)
Ang 658 · Line 34

ਤੁਮ ਸਿਉ ਤੋਰਿ; ਕਵਨ ਸਿਉ ਜੋਰਹਿ ॥੧॥ ਰਹਾਉ ॥

tum siau tor; kavan siau joreh |1| rahaau |

Punjabi

ਜੇਕਰ ਮੈਂ ਤੇਰੇ ਨਾਲੋਂ ਟੁੱਟ ਜਾਵਾਂ, ਤਦ ਮੈਂ ਹੋਰ ਕੀਹਦੇ ਨਾਲ ਮੇਲ ਮਿਲਾਪ ਕਰਾਂਗਾ? ਠਹਿਰਾਉ।

Bhai Manmohan Singh (Shabad OS, CC BY-SA)

English

For, if I were to break with You, with whom would I then join? ||1||Pause||

Dr. Sant Singh Khalsa (Shabad OS, CC BY-SA)
Ang 658 · Line 35

ਜਉ ਤੁਮ ਦੀਵਰਾ; ਤਉ ਹਮ ਬਾਤੀ ॥

jau tum deevaraa; tau ham baatee |

Punjabi

ਜੇਕਰ ਤੂੰ ਦੀਵਾ ਹੈ ਤਦ ਮੈਂ ਤੇਰੀ ਬੱਤੀ ਹਾਂ।

Bhai Manmohan Singh (Shabad OS, CC BY-SA)

English

If You are the lamp, then I am the wick.

Dr. Sant Singh Khalsa (Shabad OS, CC BY-SA)
Ang 658 · Line 36

ਜਉ ਤੁਮ ਤੀਰਥ; ਤਉ ਹਮ ਜਾਤੀ ॥੨॥

jau tum teerath; tau ham jaatee |2|

Punjabi

ਜੇਕਰ ਤੂੰ ਯਾਤ੍ਰਾ-ਅਸਥਾਨ ਹੈ, ਤਦ ਮੈਂ ਤੈਂਡਾ ਯਾਤਰੂ ਹਾਂ।

Bhai Manmohan Singh (Shabad OS, CC BY-SA)

English

If You are the sacred place of pilgrimage, then I am the pilgrim. ||2||

Dr. Sant Singh Khalsa (Shabad OS, CC BY-SA)