Ang 694
ਪਿੰਧੀ ਉਭਕਲੇ; ਸੰਸਾਰਾ ॥
pindhee ubhakale; sansaaraa |
Punjabi
ਜਗਤ ਦੇ ਪ੍ਰਾਣੀ ਹਲਟ ਦੀਆਂ ਕਦੇ ਉਚੱੀਆਂ ਅਤੇ ਕਦੇ ਨੀਵੀਂਆਂ ਟਿੱਡਾ ਦੀ ਮਾਨਿੰਦ ਹਨ।
English
Like the pots on the Persian wheel, sometimes the world is high, and sometimes it is low.
ਭ੍ਰਮਿ ਭ੍ਰਮਿ ਆਏ; ਤੁਮ ਚੇ ਦੁਆਰਾ ॥
bhram bhram aae; tum che duaaraa |
Punjabi
ਭਉਂਦਾ ਤੇ ਭਟਕਦਾ ਹੋਇਆ ਮੈਂ ਤੇਰੇ ਬੂਹੇ ਤੇ ਆਇਆ ਹਾਂ, ਹੇ ਪ੍ਰਭੂ!
English
Wandering and roaming around, I have come at last to Your Door.
ਤੂ ਕੁਨੁ ਰੇ ॥
too kun re |
Punjabi
ਪ੍ਰਭੂ: "ਓਇ, ਤੂੰ ਕੌਣ ਹੈਂ?"
English
"Who are you?"
ਮੈ ਜੀ ॥ ਨਾਮਾ ॥ ਹੋ ਜੀ ॥
mai jee | naamaa | ho jee |
Punjabi
ਨਾਮਦੇਵ: "ਮਹਾਰਾਜ ਮੈਂ ਨਾਮਾਂ ਹਾਂ।" ਹੇ ਮਹਾਰਾਜ!
English
"I am Naam Dayv, Sir."
ਆਲਾ ਤੇ ਨਿਵਾਰਣਾ. ਜਮ ਕਾਰਣਾ ॥੩॥੪॥
aalaa te nivaaranaa. jam kaaranaa |3|4|
Punjabi
ਮੈਨੂੰ ਮਾਇਆ ਤੋਂ ਬਚਾ ਲੈ, ਜੋ ਮੌਤ ਦਾ ਕਾਰਣ ਹੈ।
English
O Lord, please save me from Maya, the cause of death. ||3||4||
ਪਤਿਤ. ਪਾਵਨ ਮਾਧਉ; ਬਿਰਦੁ ਤੇਰਾ ॥
patit. paavan maadhau; birad teraa |
Punjabi
ਹੇ ਮਾਇਆ ਦੇ ਸੁਆਮੀ! ਪਾਪੀਆਂ ਨੂੰ ਪਵਿੱਤਰ ਕਰਨਾ ਤੇਰਾ ਨਿੱਤ ਕਰਮ ਹੈ।
English
O Lord, You are the Purifier of sinners - this is Your innate nature.
ਧੰਨਿ ਤੇ ਵੈ ਮੁਨਿ ਜਨ; ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥
dhan te vai mun jan; jin dhiaaeo har prabh meraa |1|
Punjabi
ੱਸ਼ਾਬਾਸ਼ ਹੈ ਉਨ੍ਹਾਂ ਖ਼ਾਮੋਸ਼ ਰਿਸ਼ੀਆਂ ਤੇ ਗੋਲਿਆਂ ਦੇ ਜਿਹੜੇ ਮੇਰੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ।
English
Blessed are those silent sages and humble beings, who meditate on my Lord God. ||1||
ਮੇਰੈ ਮਾਥੈ ਲਾਗੀ ਲੇ ਧੂਰਿ; ਗੋਬਿੰਦ ਚਰਨਨ ਕੀ ॥
merai maathai laagee le dhoor; gobind charanan kee |
Punjabi
ਮੇਰੇ ਮੱਥੇ ਨੂੰ ਆਲਮ ਦੇ ਮਾਲਕ ਦੇ ਪੈਰਾਂ ਦੀ ਧੂੜ ਲੱਗੀ ਹੋਈ ਹੈ।
English
I have applied to my forehead the dust of the feet of the Lord of the Universe.
ਸੁਰਿ ਨਰ ਮੁਨਿ ਜਨ; ਤਿਨਹੂ ਤੇ ਦੂਰਿ ॥੧॥ ਰਹਾਉ ॥
sur nar mun jan; tinahoo te door |1| rahaau |
Punjabi
ਦੇਵਤੇ, ਇਨਸਾਨ ਅਤੇ ਮੋਨੀ ਸੰਤ, ਇਹ ਉਹਨਾਂ ਕੋਲੋਂ ਦੁਰੇਡੇ ਹੈ। ਠਹਿਰਾਉ।
English
This is something which is far away from the gods, mortal men and silent sages. ||1||Pause||
ਦੀਨ ਕਾ ਦਇਆਲੁ ਮਾਧੌ; ਗਰਬ ਪਰਹਾਰੀ ॥
deen kaa deaal maadhau; garab parahaaree |
Punjabi
ਹੇ ਗਰੀਬਾਂ ਉਤੇ ਮਿਹਰਬਾਨ! ਅਤੇ ਹੰਕਾਰ ਨਾਸ ਕਰਨ ਵਾਲੇ, ਸੁਆਮੀ!
English
O Lord, Merciful to the meek, Destroyer of pride
ਚਰਨ ਸਰਨ ਨਾਮਾ; ਬਲਿ ਤਿਹਾਰੀ ॥੨॥੫॥
charan saran naamaa; bal tihaaree |2|5|
Punjabi
ਨਾਮਾ ਤੇਰੇ ਪੈਰਾਂ ਦੀ ਪਨਾਹ ਮੰਗਦਾ ਹੈ ਅਤੇ ਤੇਰੇ ਉਤੋਂ ਕੁਰਬਾਨ ਜਾਂਦਾ ਹੈ।
English
- Naam Dayv seeks the Sanctuary of Your feet; he is a sacrifice to You. ||2||5||
ਧਨਾਸਰੀ ਭਗਤ ਰਵਿਦਾਸ ਜੀ ਕੀ ॥
dhanaasaree bhagat ravidaas jee kee |
Punjabi
ਧਨਾਸਰੀ ਮਾਣਨੀਯ ਸੰਤ ਰਵਿਦਾਸ ਜੀ।
English
Dhanaasaree, Devotee Ravi Daas Jee:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਹਮ ਸਰਿ ਦੀਨੁ. ਦਇਆਲੁ, ਨ ਤੁਮ ਸਰਿ; ਅਬ ਪਤੀਆਰੁ ਕਿਆ ਕੀਜੈ ॥
ham sar deen. deaal, na tum sar; ab pateeaar kiaa keejai |
Punjabi
ਮੇਰੇ ਤੁਲ ਕੋਈ ਗਰੀਬ ਨਹੀਂ ਅਤੇ ਤੇਰੇ ਤੁਲ ਕੋਈ ਮਿਹਰਬਾਨ, ਹੁਣ, ਹੋਰ ਅਜ਼ਮਾਇਸ਼ ਕੀ ਕਰਨੀ ਹੈ?
English
There is none as forlorn as I am, and none as Compassionate as You; what need is there to test us now?
ਬਚਨੀ ਤੋਰ. ਮੋਰ ਮਨੁ ਮਾਨੈ; ਜਨ ਕਉ ਪੂਰਨੁ ਦੀਜੈ ॥੧॥
bachanee tor. mor man maanai; jan kau pooran deejai |1|
Punjabi
ਮੈਨੂੰ, ਆਪਣੇ ਗੋਲੇ ਨੂੰ, ਇਹ ਪੂਰਣਤਾ ਪ੍ਰਦਾਨ ਕਰ ਕਿ ਮੇਰੀ ਆਤਮਾਂ ਤੇਰੇ ਬਚਨਾਂ ਨੂੰ ਪ੍ਰਵਾਨ ਕਰੇ।
English
May my mind surrender to Your Word; please, bless Your humble servant with this perfection. ||1||
ਹਉ ਬਲਿ ਬਲਿ ਜਾਉ; ਰਮਈਆ ਕਾਰਨੇ ॥
hau bal bal jaau; rameea kaarane |
Punjabi
ਮੈਂ ਕੁਰਬਾਨ, ਕੁਰਬਾਨ ਹਾਂ ਤੇਰੇ ਉਤੋਂ, ਹੇ ਮੇਰੇ ਸਰਬ-ਵਿਆਪਕ ਸੁਆਮੀ!
English
I am a sacrifice, a sacrifice to the Lord.
ਕਾਰਨ ਕਵਨ; ਅਬੋਲ ॥ ਰਹਾਉ ॥
kaaran kavan; abol | rahaau |
Punjabi
ਕਿਸ ਵਜ੍ਹਾ ਕਰਕੇ ਤੂੰ ਚੁਪ-ਚਾਪ ਹੈਂ? ਠਹਿਰਾਉ।
English
O Lord, why are You silent? ||Pause||
ਬਹੁਤ ਜਨਮ ਬਿਛੁਰੇ ਥੇ ਮਾਧਉ; ਇਹੁ ਜਨਮੁ ਤੁਮੑਾਰੇ ਲੇਖੇ ॥
bahut janam bichhure the maadhau; ihu janam tumaare lekhe |
Punjabi
ਮੈਂ ਅਨੇਕਾਂ ਜਨਮਾਂ ਤੋਂ ਤੇਰੇ ਨਾਲੋਂ ਵਿਛੜਿਆ ਹੋਇਆ ਹਾਂ, ਹੇ ਸਾਈਂ! ਇਹ ਜੀਵਨ ਮੈਂ ਤੇਰੇ ਸਮਰਪਣ ਕਰਦਾ ਹਾਂ।
English
For so many incarnations, I have been separated from You, Lord; I dedicate this life to You.
ਕਹਿ ਰਵਿਦਾਸ. ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥੨॥੧॥
keh ravidaas. aas lag jeevau; chir bheo darasan dekhe |2|1|
Punjabi
ਰਵਿਦਾਸ ਜੀ ਆਖਦੇ ਹਨ, ਤੇਰੇ ਵਿੱਚ ਆਪਣੀ ਉਮੈਦ ਬੰਨ੍ਹ ਕੇ ਮੈਂ ਜੀਉਂਦਾ ਹਾਂ। ਬਹੁਤ ਸਮਾਂ ਬੀਤ ਗਿਆ ਹੈ, ਜਦ ਮੈਂ ਤੇਰਾ ਦੀਦਾਰ ਵੇਖਿਆ ਸੀ।
English
Says Ravi Daas: placing my hopes in You, I live; it is so long since I have gazed upon the Blessed Vision of Your Darshan. ||2||1||
ਚਿਤ ਸਿਮਰਨੁ ਕਰਉ. ਨੈਨ ਅਵਿਲੋਕਨੋ; ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥
chit simaran krau. nain avilokano; sravan baanee sujas poor raakhau |
Punjabi
ਆਪਣੇ ਦਿਲ ਵਿੱਚ ਮੈਂ ਤੈਨੂੰ ਯਾਦ ਕਰਦਾ ਹਾਂ, ਹੇ ਸੁਆਮੀ! ਆਪਣੀਆਂ ਅੱਖਾਂ ਨਾਲ ਮੈਂ ਤੈਨੂੰ ਦੇਖਦਾ ਹਾਂ ਅਤੇ ਮੈਂ ਕੰਨਾਂ ਨੂੰ ਤੇਰੇ ਸ਼ਬਦ ਤੇ ਸ੍ਰੇਸ਼ਟ ਕੀਰਤੀ ਨਾਲ ਭਰਦਾ ਹਾਂ।
English
In my consciousness, I remember You in meditation; with my eyes, I behold You; I fill my ears with the Word of Your Bani, and Your Sublime Praise.
ਮਨੁ ਸੁ ਮਧੁਕਰੁ ਕਰਉ. ਚਰਨ ਹਿਰਦੇ ਧਰਉ; ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥
man su madhukar krau. charan hirade dhrau; rasan amrit raam naam bhaakhau |1|
Punjabi
ਮੈਂ ਆਪਣੇ ਮਨ ਨੂੰ ਭਉਰਾ ਬਣਾਉਂਦਾ ਹਾਂ ਤੇਰੇ ਪੈਰ੍ਹਾਂ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ ਅਤੇ ਆਪਣੀ ਜੀਭ ਨਾਲ ਤੇਰਾ ਅੰਮ੍ਰਿਤ-ਨਾਮ ਉਚਾਰਦਾ ਹਾਂ, ਹੇ ਪ੍ਰਭੂ!
English
My mind is the bumble bee; I enshrine Your feet within my heart, and with my tongue, I chant the Ambrosial Name of the Lord. ||1||
ਮੇਰੀ ਪ੍ਰੀਤਿ ਗੋਬਿੰਦ ਸਿਉ; ਜਿਨਿ ਘਟੈ ॥
meree preet gobind siau; jin ghattai |
Punjabi
ਰੱਬ ਕਰੇ ਮੇਰਾ ਪਿਆਰ ਸ੍ਰਿਸ਼ਟੀ ਦੇ ਸੁਆਮੀ ਨਾਲੋਂ ਘੱਟ ਨਾਂ ਹੋਵੇ।
English
My love for the Lord of the Universe does not decrease.
ਮੈ ਤਉ ਮੋਲਿ ਮਹਗੀ ਲਈ; ਜੀਅ ਸਟੈ ॥੧॥ ਰਹਾਉ ॥
mai tau mol mahagee lee; jeea sattai |1| rahaau |
Punjabi
ਮੈਂ ਇਹ, ਆਪਣੀ ਜਿੰਦੜੀ ਦੇ ਵਟਾਂਦਰੇ ਵਿੱਚ ਮਹਿੰਗੀ ਮੁੱਲ ਲਈ ਹੈ। ਠਹਿਰਾਉ।
English
I paid for it dearly, in exchange for my soul. ||1||Pause||
ਸਾਧਸੰਗਤਿ ਬਿਨਾ. ਭਾਉ, ਨਹੀ ਊਪਜੈ; ਭਾਵ ਬਿਨੁ. ਭਗਤਿ ਨਹੀ ਹੋਇ ਤੇਰੀ ॥
saadhasangat binaa. bhaau, nahee aoopajai; bhaav bin. bhagat nahee hoe teree |
Punjabi
ਸਤਿਸੰਗਤ ਦੇ ਬਾਝੋਂ, ਪ੍ਰਭੂ ਦੀ ਪ੍ਰੀਤ ਉਤਪੰਨ ਨਹੀਂ ਹੁੰਦੀ ਅਤੇ ਪ੍ਰੀਤ ਦੇ ਬਾਝੋਂ ਤੇਰੀ ਸੇਵਾ ਨਹੀਂ ਹੋ ਸਕਦੀ।
English
Without the Saadh Sangat, the Company of the Holy, love for the Lord does not well up; without this love, Your devotional worship cannot be performed.
ਕਹੈ ਰਵਿਦਾਸੁ. ਇਕ ਬੇਨਤੀ ਹਰਿ ਸਿਉ; ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥
kahai ravidaas. ik benatee har siau; paij raakhahu raajaa raam meree |2|2|
Punjabi
ਰਵਿਦਾਸ ਵਾਹਿਗੁਰੂ ਅੱਗੇ ਇੱਕ ਪ੍ਰਾਰਥਨਾ ਕਰਦਾ ਹੈ-ਤੂੰ ਮੇਰੀ ਇਜ਼ਤ-ਆਬਰੂ ਰੱਖ, ਹੇ ਪਾਤਿਸ਼ਾਹ ਪ੍ਰਮੇਸ਼ਰ!
English
Ravi Daas offers this one prayer unto the Lord: please preserve and protect my honor, O Lord, my King. ||2||2||
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
naam tero aaratee majan muraare |
Punjabi
ਤੇਰਾ ਨਾਮ, ਹੇ ਸੁਆਮੀ! ਮੇਰੀ ਸਨਮੁੱਖ ਉਪਾਸ਼ਨਾ ਅਤੇ ਇਨਸਾਨ ਹੈ।
English
Your Name, Lord, is my adoration and cleansing bath.
ਹਰਿ ਕੇ ਨਾਮ ਬਿਨੁ; ਝੂਠੇ ਸਗਲ ਪਾਸਾਰੇ ॥੧॥ ਰਹਾਉ ॥
har ke naam bin; jhootthe sagal paasaare |1| rahaau |
Punjabi
ਪ੍ਰਭੂ ਦੇ ਨਾਮ ਦੇ ਬਗੈਰ ਸਾਰੇ ਅਡੰਬਰ ਕੂੜੇ ਹਨ। ਠਹਿਰਾਉ।
English
Without the Name of the Lord, all ostentatious displays are useless. ||1||Pause||
ਨਾਮੁ ਤੇਰੋ ਆਸਨੋ. ਨਾਮੁ ਤੇਰੋ ਉਰਸਾ; ਨਾਮੁ ਤੇਰਾ ਕੇਸਰੋ. ਲੇ ਛਿਟਕਾਰੇ ॥
naam tero aasano. naam tero urasaa; naam teraa kesaro. le chhittakaare |
Punjabi
ਤੇਰਾ ਨਾਮ, ਮੇਰੀ ਉਪਾਸ਼ਨਾ ਵਾਲੀ ਚਿਟਾਈ ਹੈ, ਤੇਰਾ ਨਾਮ ਮੇਰੀ ਰਗੜਨ ਵਾਲੀ ਸਿਲ ਤੇ ਤੇਰਾ ਨਾਮ ਹੀ ਕੇਸਰ, ਜਿਸ ਨੂੰ ਲੈ ਕੇ ਮੈਂ ਤੇਰੇ ਲਈ ਛਿੜਕਾਓ ਕਰਦਾ ਹਾਂ।
English
Your Name is my prayer mat, and Your Name is the stone to grind the sandalwood. Your Name is the saffron which I take and sprinkle in offering to You.
ਨਾਮੁ ਤੇਰਾ ਅੰਭੁਲਾ. ਨਾਮੁ ਤੇਰੋ ਚੰਦਨੋ; ਘਸਿ ਜਪੇ. ਨਾਮੁ ਲੇ, ਤੁਝਹਿ ਕਉ ਚਾਰੇ ॥੧॥
naam teraa anbhulaa. naam tero chandano; ghas jape. naam le, tujheh kau chaare |1|
Punjabi
ਤੇਰਾ ਨਾਮ ਪਾਣੀ ਹੈ ਅਤੇ ਤੇਰਾ ਨਾਮ ਹੀ ਚੰਨਣ। ਤੇਰੇ ਨਾਮ ਦਾ ਉਚਾਰਨ ਹੀ ਚੰਨਣ ਦਾ ਰਗੜਨ ਹੈ। ਨਾਮ ਨੂੰ ਲੈ ਕੇ ਮੈਂ ਇਸ ਦੀ ਤੈਨੂੰ ਭੇਟਾ ਚੜ੍ਹਾਉਂਦਾ ਹਾਂ।
English
Your Name is the water, and Your Name is the sandalwood. The chanting of Your Name is the grinding of the sandalwood. I take it and offer all this to You. ||1||
ਨਾਮੁ ਤੇਰਾ ਦੀਵਾ. ਨਾਮੁ ਤੇਰੋ ਬਾਤੀ; ਨਾਮੁ ਤੇਰੋ ਤੇਲੁ. ਲੇ ਮਾਹਿ ਪਸਾਰੇ ॥
naam teraa deevaa. naam tero baatee; naam tero tel. le maeh pasaare |
Punjabi
ਤੇਰਾ ਨਾਮ ਦੀਵਾ ਹੈ ਅਤੇ ਤੇਰਾ ਨਾਮ ਹੀ ਵੱਟੀ। ਤੇਰੇ ਨਾਮ ਦਾ ਤੇਲ ਲੈ ਕੇ, ਮੈਂ ਇਸ ਨੂੰ ਉਸ ਵਿੱਚ ਪਾਉਂਦਾ ਹਾਂ।
English
Your Name is the lamp, and Your Name is the wick. Your Name is the oil I pour into it.
ਨਾਮ ਤੇਰੇ ਕੀ ਜੋਤਿ ਲਗਾਈ; ਭਇਓ ਉਜਿਆਰੋ ਭਵਨ ਸਗਲਾਰੇ ॥੨॥
naam tere kee jot lagaaee; bheo ujiaaro bhavan sagalaare |2|
Punjabi
ਤੇਰੇ ਨਾਮ ਦੀ ਲਾਟ ਮੈਂ ਇਸ ਨੂੰ ਲਾਈ ਹੈ ਅਤੇ ਇਸ ਨੇ ਸਾਰੇ ਜਹਾਨ ਨੂੰ ਰੌਸ਼ਨ ਕਰ ਦਿੱਤਾ ਹੈ।
English
Your Name is the light applied to this lamp, which enlightens and illuminates the entire world. ||2||
ਨਾਮੁ ਤੇਰੋ ਤਾਗਾ. ਨਾਮੁ ਫੂਲ ਮਾਲਾ; ਭਾਰ ਅਠਾਰਹ ਸਗਲ ਜੂਠਾਰੇ ॥
naam tero taagaa. naam fool maalaa; bhaar atthaarah sagal jootthaare |
Punjabi
ਤੇਰਾ ਨਾਮ ਧਾਗਾ ਹੈ ਅਤੇ ਤੇਰਾ ਨਾਮ ਹੀ ਪੁਸ਼ਪਾਂ ਦਾ ਹਾਰ। ਬਨਾਸਪਤੀ ਦੇ ਸਾਰੇ ਅਠਾਰਾਂ ਭਾਰ ਹੀ ਤੈਨੂੰ ਭੇਟਾ ਕਰਨ ਨੂੰ ਅਪਵਿੱਤਰ ਹਨ।
English
Your Name is the thread, and Your Name is the garland of flowers. The eighteen loads of vegetation are all too impure to offer to You.
ਤੇਰੋ ਕੀਆ. ਤੁਝਹਿ ਕਿਆ ਅਰਪਉ; ਨਾਮੁ ਤੇਰਾ. ਤੁਹੀ ਚਵਰ ਢੋਲਾਰੇ ॥੩॥
tero keea. tujheh kiaa arpau; naam teraa. tuhee chavar dtolaare |3|
Punjabi
ਤੇਰੇ ਬਣਾਏ ਹੋਏ ਦੀ ਮੈਂ ਤੈਨੂੰ ਕਿਉਂ ਭੇਟ ਚੜ੍ਹਾਵਾਂ? ਤੇਰੇ ਨਾਮ ਦਾ ਚਉਰ ਹੀ ਮੈਂ ਤੇਰੇ ਉਤੇ ਕਰਦਾ ਹਾਂ।
English
Why should I offer to You, that which You Yourself created? Your Name is the fan, which I wave over You. ||3||
ਦਸ ਅਠਾ ਅਠਸਠੇ ਚਾਰੇ ਖਾਣੀ; ਇਹੈ ਵਰਤਣਿ ਹੈ ਸਗਲ ਸੰਸਾਰੇ ॥
das atthaa atthasatthe chaare khaanee; ihai varatan hai sagal sansaare |
Punjabi
ਸਾਰਾ ਜਗਤ ਅਠਾਰਾਂ ਪੁਰਾਣਾਂ ਤੀਰਥਾਂ ਅਤੇ ਚਾਰਾਂ ਹੀ ਉਤਪਤੀ ਦੇ ਸੋਮਿਆਂ ਅੰਦਰ ਖਚਤ ਹੋਇਆ ਹੋਇਆ ਹੈ।
English
The whole world is engrossed in the eighteen Puraanas, the sixty-eight sacred shrines of pilgrimage, and the four sources of creation.
ਕਹੈ ਰਵਿਦਾਸੁ. ਨਾਮੁ ਤੇਰੋ ਆਰਤੀ; ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥
kahai ravidaas. naam tero aaratee; sat naam hai har bhog tuhaare |4|3|
Punjabi
ਰਵਿਦਾਸ ਜੀ ਆਖਦੇ ਹਨ, ਕੇਵਲ ਤੇਰਾ ਨਾਮ ਹੀ ਮੇਰੀ ਪ੍ਰਤੱਖ ਪੂਜਾ ਹੈ। ਤੇਰੇ ਸੱਚੇ ਨਾਮ ਦਾ ਪ੍ਰਸ਼ਾਦ ਹੀ ਮੈਂ ਤੈਨੂੰ ਚੜ੍ਹਾਉਂਦਾ ਹਾਂ, ਹੇ ਪ੍ਰਭੂ!
English
Says Ravi Daas, Your Name is my Aartee, my lamp-lit worship-service. The True Name, Sat Naam, is the food which I offer to You. ||4||3||