Ekam
Guru Granth Sahib

Ang 696

Ang 696 · Line 1

ਜੈਤਸਰੀ ਮਹਲਾ ੪ ਘਰੁ ੧ ਚਉਪਦੇ ॥

jaitasaree mahalaa 4 ghar 1 chaupade |

Punjabi

ਜੈਤਸਰੀ ਚੌਥੀ ਪਾਤਿਸ਼ਾਹੀ ਚਉਪਦੇ।

Bhai Manmohan Singh (Shabad OS, CC BY-SA)

English

Jaitsree, Fourth Mehl, First House, Chau-Padhay:

Dr. Sant Singh Khalsa (Shabad OS, CC BY-SA)
Ang 696 · Line 2

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਮਿਹਰ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 696 · Line 3

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ; ਗੁਰਿ. ਹਾਥੁ ਧਰਿਓ ਮੇਰੈ ਮਾਥਾ ॥

merai heearai ratan naam har basiaa; gur. haath dhario merai maathaa |

Punjabi

ਮੇਰੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਹੀਰਾ ਟਿਕਿਆ ਹੋਇਆ ਹੈ ਅਤੇ ਗੁਰਾਂ ਨੇ ਮੇਰੇ ਮੱਥੇ ਉਤੇ ਆਪਦਾ ਹੱਥ ਟੇਕਿਆ ਹੈ।

Bhai Manmohan Singh (Shabad OS, CC BY-SA)

English

The Jewel of the Lord's Name abides within my heart; the Guru has placed His hand on my forehead.

Dr. Sant Singh Khalsa (Shabad OS, CC BY-SA)
Ang 696 · Line 4

ਜਨਮ ਜਨਮ ਕੇ ਕਿਲਬਿਖ ਦੁਖ ਉਤਰੇ; ਗੁਰਿ. ਨਾਮੁ ਦੀਓ ਰਿਨੁ ਲਾਥਾ ॥੧॥

janam janam ke kilabikh dukh utare; gur. naam deeo rin laathaa |1|

Punjabi

ਅਨੇਕਾਂ ਜਨਮਾਂ ਦੇ ਮੇਰੇ ਪਾਪ ਤੇ ਦੁਖਡੇ ਦੂਰ ਹੋ ਗਏ ਹਨ। ਗੁਰਾਂ ਨੇ ਮੈਨੂੰ ਨਾਮ ਬਖਸ਼ਿਆ ਹੈ ਅਤੇ ਮੇਰਾ ਕਰਜਾ ਲੱਥ ਗਿਆ ਹੈ।

Bhai Manmohan Singh (Shabad OS, CC BY-SA)

English

The sins and pains of countless incarnations have been cast out. The Guru has blessed me with the Naam, the Name of the Lord, and my debt has been paid off. ||1||

Dr. Sant Singh Khalsa (Shabad OS, CC BY-SA)
Ang 696 · Line 5

ਮੇਰੇ ਮਨ. ਭਜੁ ਰਾਮ ਨਾਮੁ; ਸਭਿ ਅਰਥਾ ॥

mere man. bhaj raam naam; sabh arathaa |

Punjabi

ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ।

Bhai Manmohan Singh (Shabad OS, CC BY-SA)

English

O my mind, vibrate the Lord's Name, and all your affairs shall be resolved.

Dr. Sant Singh Khalsa (Shabad OS, CC BY-SA)
Ang 696 · Line 6

ਗੁਰਿ ਪੂਰੈ. ਹਰਿ ਨਾਮੁ ਦ੍ਰਿੜਾਇਆ; ਬਿਨੁ ਨਾਵੈ. ਜੀਵਨੁ ਬਿਰਥਾ ॥ ਰਹਾਉ ॥

gur poorai. har naam drirraaeaa; bin naavai. jeevan birathaa | rahaau |

Punjabi

ਪੂਰਨ ਗੁਰਾਂ ਨੇ ਮੇਰੇ ਅੰਦਰ ਰੱਬ ਦਾ ਨਾਮ ਪੱਕਾ ਕੀਤਾ ਹੈ। ਵਿਅਰਥ ਹੈ ਜਿੰਦਗੀ ਨਾਮ ਦੇ ਬਗੈਰ। ਠਹਿਰਾਉ।

Bhai Manmohan Singh (Shabad OS, CC BY-SA)

English

The Perfect Guru has implanted the Lord's Name within me; without the Name, life is useless. ||Pause||

Dr. Sant Singh Khalsa (Shabad OS, CC BY-SA)
Ang 696 · Line 7

ਬਿਨੁ ਗੁਰ. ਮੂੜ ਭਏ ਹੈ ਮਨਮੁਖ; ਤੇ ਮੋਹ ਮਾਇਆ ਨਿਤ ਫਾਥਾ ॥

bin gur. moorr bhe hai manamukh; te moh maaeaa nit faathaa |

Punjabi

ਗੁਰਾਂ ਦੇ ਬਾਝੋਂ ਪ੍ਰਤੀਕੂਲ ਮੂਰਖ ਹਨ ਅਤੇ ਉਹ ਧਨ-ਦੌਲਤ ਦੇ ਪਿਆਰ ਵਿੱਚ ਹਮੇਸ਼ਾਂ ਲਈ ਘੱਸ ਗਏ ਹਨ।

Bhai Manmohan Singh (Shabad OS, CC BY-SA)

English

Without the Guru, the self-willed manmukhs are foolish and ignorant; they are forever entangled in emotional attachment to Maya.

Dr. Sant Singh Khalsa (Shabad OS, CC BY-SA)
Ang 696 · Line 8

ਤਿਨ ਸਾਧੂ ਚਰਣ. ਨ ਸੇਵੇ ਕਬਹੂ; ਤਿਨ ਸਭੁ ਜਨਮੁ ਅਕਾਥਾ ॥੨॥

tin saadhoo charan. na seve kabahoo; tin sabh janam akaathaa |2|

Punjabi

ਉਹ ਕਦੇ ਭੀ ਸੰਤਾਂ ਦੇ ਚਰਨਾਂ ਦੀ ਸੇਵਾ ਨਹੀਂ ਕਮਰਾਉਂਦੇ ਵਿਅਰਥ ਹੈ ਉਨ੍ਹਾਂ ਦਾ ਸਾਰਾ ਜੀਵਨ।

Bhai Manmohan Singh (Shabad OS, CC BY-SA)

English

They never serve the feet of the Holy; their lives are totally useless. ||2||

Dr. Sant Singh Khalsa (Shabad OS, CC BY-SA)
Ang 696 · Line 9

ਜਿਨ ਸਾਧੂ ਚਰਣ. ਸਾਧ ਪਗ ਸੇਵੇ; ਤਿਨ ਸਫਲਿਓ ਜਨਮੁ ਸਨਾਥਾ ॥

jin saadhoo charan. saadh pag seve; tin safalio janam sanaathaa |

Punjabi

ਜੋ ਸੰਤਾਂ ਦੇ ਚਰਨਾਂ, ਸੰਤਾਂ ਦੇ ਪੇਰਾਂ ਦੀ ਟਹਿਲ ਕਮਾਉਂਦੇ ਹਨ; ਫਲਦਾਇਕ ਹੈ ਉਲ੍ਹਾਂ ਦਾ ਜੀਵਨ ਤੇ ਉਹ ਸੁਆਮੀ ਵਾਲੇ ਹਨ।

Bhai Manmohan Singh (Shabad OS, CC BY-SA)

English

Those who serve at the feet of the Holy, the feet of the Holy, their lives are made fruitful, and they belong to the Lord.

Dr. Sant Singh Khalsa (Shabad OS, CC BY-SA)
Ang 696 · Line 10

ਮੋ ਕਉ ਕੀਜੈ. ਦਾਸੁ ਦਾਸ ਦਾਸਨ ਕੋ; ਹਰਿ ਦਇਆ ਧਾਰਿ ਜਗੰਨਾਥਾ ॥੩॥

mo kau keejai. daas daas daasan ko; har deaa dhaar jaganaathaa |3|

Punjabi

ਹੇ ਜਗਤ ਦੇ ਸੁਆਮੀ! ਮੇਰੇ ਉੱਤੇ ਤਰਸ ਕਰ ਅਤੇ ਮੈਨੂੰ ਆਪਦੇ ਗੋਲਿਆਂ ਦੇ ਗੋਲੇ ਦਾ ਗੋਲਾ ਬਣਾ ਦੇ।

Bhai Manmohan Singh (Shabad OS, CC BY-SA)

English

Make me the slave of the slave of the slaves of the Lord; bless me with Your Mercy, O Lord of the Universe. ||3||

Dr. Sant Singh Khalsa (Shabad OS, CC BY-SA)
Ang 696 · Line 11

ਹਮ ਅੰਧੁਲੇ. ਗਿਆਨਹੀਨ ਅਗਿਆਨੀ; ਕਿਉ ਚਾਲਹ ਮਾਰਗਿ ਪੰਥਾ ॥

ham andhule. giaanaheen agiaanee; kiau chaalah maarag panthaa |

Punjabi

ਮੈਂ ਅੰਨ੍ਹਾ, ਬੇਸਮਝ ਅਤੇ ਬ੍ਰਹਿਮ ਵੀਚਾਰ ਤੋਂ ਸੰਖਣਾ ਹਾਂ। ਤੇਰੇ ਰਾਹੇ ਅਤੇ ਰਸਤੇ ਮੈਂ ਕਿਸ ਤਰ੍ਹਾਂ ਟੁਰ ਸਕਦਾ ਹਾਂ?

Bhai Manmohan Singh (Shabad OS, CC BY-SA)

English

I am blind, ignorant and totally without wisdom; how can I walk on the Path?

Dr. Sant Singh Khalsa (Shabad OS, CC BY-SA)
Ang 696 · Line 12

ਹਮ ਅੰਧੁਲੇ ਕਉ. ਗੁਰ ਅੰਚਲੁ ਦੀਜੈ; ਜਨ ਨਾਨਕ. ਚਲਹ ਮਿਲੰਥਾ ॥੪॥੧॥

ham andhule kau. gur anchal deejai; jan naanak. chalah milanthaa |4|1|

Punjabi

ਹੇ ਗੁਰੂ! ਮੈਂ ਅੰਨ੍ਹੇ ਮਨੁੱਖ ਨੂੰ ਆਪਦਾ ਪੱਲਾ ਪਕੜਾ ਤਾਂ ਜੋ ਗੋਲਾ ਨਾਨਕ ਤੇਰੇ ਨਾਲ ਇਕ ਸੁਰ ਹੋ ਕੇ ਟੁਰੇ।

Bhai Manmohan Singh (Shabad OS, CC BY-SA)

English

I am blind - O Guru, please let me grasp the hem of Your robe, so that servant Nanak may walk in harmony with You. ||4||1||

Dr. Sant Singh Khalsa (Shabad OS, CC BY-SA)
Ang 696 · Line 13

ਜੈਤਸਰੀ ਮਹਲਾ ੪ ॥

jaitasaree mahalaa 4 |

Punjabi

ਜੈਤਸਰੀ ਚੋਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Jaitsree, Fourth Mehl:

Dr. Sant Singh Khalsa (Shabad OS, CC BY-SA)
Ang 696 · Line 14

ਹੀਰਾ ਲਾਲੁ ਅਮੋਲਕੁ ਹੈ ਭਾਰੀ; ਬਿਨੁ ਗਾਹਕ. ਮੀਕਾ ਕਾਖਾ ॥

heeraa laal amolak hai bhaaree; bin gaahak. meekaa kaakhaa |

Punjabi

ਜਵੇਹਰ ਅਤੇ ਰਤਨ ਭਾਵੇਂ ਕਿੰਨਾ ਅਣਮੁੱਲਾ ਅਤੇ ਵਜ਼ਨਦਾਰ ਹੋਵੇ, ਖਰੀਦਦਾਰ ਦੇ ਬਗੈਰ ਇਕ ਕੱਖ ਦੇ ਬਰਾਬਰ ਹੈ।

Bhai Manmohan Singh (Shabad OS, CC BY-SA)

English

A jewel or a diamond may be very valuable and heavy, but without a purchaser, it is worth only straw.

Dr. Sant Singh Khalsa (Shabad OS, CC BY-SA)
Ang 696 · Line 15

ਰਤਨ ਗਾਹਕੁ ਗੁਰੁ ਸਾਧੂ ਦੇਖਿਓ; ਤਬ ਰਤਨੁ ਬਿਕਾਨੋ ਲਾਖਾ ॥੧॥

ratan gaahak gur saadhoo dekhio; tab ratan bikaano laakhaa |1|

Punjabi

ਜਦ ਖਰੀਦਦਾਰ, ਸੰਤ ਸਰੂਪ ਗੁਰਾਂ ਨੇ ਹਰੀ-ਹੀਰੇ ਨੂੰ ਵੇਖ ਲਿਆ ਤਾਂ ਉਨ੍ਹਾਂ ਨੇ ਹੀਰੇ ਨੂੰ ਲੱਖਾਂ ਰੁਪਏ ਨੂੰ ਮੁਲ ਲੈ ਲਿਆ।

Bhai Manmohan Singh (Shabad OS, CC BY-SA)

English

When the Holy Guru, the Purchaser, saw this jewel, He purchased it for hundreds of thousands of dollars. ||1||

Dr. Sant Singh Khalsa (Shabad OS, CC BY-SA)
Ang 696 · Line 16

ਮੇਰੈ ਮਨਿ; ਗੁਪਤ ਹੀਰੁ ਹਰਿ ਰਾਖਾ ॥

merai man; gupat heer har raakhaa |

Punjabi

ਹੀਰੇ-ਹੀਰੇ ਨੂੰ ਪ੍ਰਭੂ ਲੇ ਮੇਰੇ ਹਿਰਦੇ ਅੰਦਰ ਲੁਕਾ ਕੇ ਰੱਖਿਆ ਹੋਇਆ ਹੈ।

Bhai Manmohan Singh (Shabad OS, CC BY-SA)

English

The Lord has kept this jewel hidden within my mind.

Dr. Sant Singh Khalsa (Shabad OS, CC BY-SA)
Ang 696 · Line 17

ਦੀਨ ਦਇਆਲਿ ਮਿਲਾਇਓ ਗੁਰੁ ਸਾਧੂ; ਗੁਰਿ ਮਿਲਿਐ. ਹੀਰੁ ਪਰਾਖਾ ॥ ਰਹਾਉ ॥

deen deaal milaaeo gur saadhoo; gur miliai. heer paraakhaa | rahaau |

Punjabi

ਗਰੀਬਾਂ ਉਤੇ ਮਿਹਰਬਾਨ ਮਾਲਕ ਨੇ ਮੈਨੂੰ ਪਵਿੱਤਰ ਗੁਰਾਂ ਨਾਲ ਮਿਲਾ ਦਿੱਤਾ ਹੈ ਅਤੇ ਗੁਰਾਂ ਨਾਲ ਮਿਲਣ ਦੁਆਰਾ ਮੈਂ ਜਵੇਹਰ ਨੂੰ ਪਰਖ ਲਿਆ ਹੈ। ਠਹਿਰਾਉ।

Bhai Manmohan Singh (Shabad OS, CC BY-SA)

English

The Lord, merciful to the meek, led me to meet the Holy Guru; meeting the Guru, I came to appreciate this jewel. ||Pause||

Dr. Sant Singh Khalsa (Shabad OS, CC BY-SA)
Ang 696 · Line 18

ਮਨਮੁਖ ਕੋਠੀ ਅਗਿਆਨੁ ਅੰਧੇਰਾ; ਤਿਨ ਘਰਿ ਰਤਨੁ. ਨ ਲਾਖਾ ॥

manamukh kotthee agiaan andheraa; tin ghar ratan. na laakhaa |

Punjabi

ਅਧਰਮੀਆਂ ਦੀ ਹਿਰਦੇ-ਕੋਠੜੀ ਵਿੰਚ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਨ੍ਹਾਂ ਦੇ ਝੁਗੇ ਅੰਦਰ ਹੀਰਾ ਦਿਸਦਾ ਨਹੀਂ।

Bhai Manmohan Singh (Shabad OS, CC BY-SA)

English

The rooms of the self-willed manmukhs are dark with ignorance; in their homes, the jewel is not visible.

Dr. Sant Singh Khalsa (Shabad OS, CC BY-SA)
Ang 696 · Line 19

ਤੇ ਊਝੜਿ ਭਰਮਿ ਮੁਏ ਗਾਵਾਰੀ; ਮਾਇਆ ਭੁਅੰਗ ਬਿਖੁ ਚਾਖਾ ॥੨॥

te aoojharr bharam mue gaavaaree; maaeaa bhuang bikh chaakhaa |2|

Punjabi

ਉਹ ਮੂਰਖ ਬੀਆਬਾਨ ਅੰਦਰ ਭਟਕ ਕੇ ਮਰ ਮੁਕਦੇ ਹਨ ਅਤੇ ਮੋਹਣੀ ਸਰਪਣੀ (ਮਾਇਆ) ਦੀ ਜ਼ਹਿਰ ਨੂੰ ਖਾਂਦੇ ਹਨ।

Bhai Manmohan Singh (Shabad OS, CC BY-SA)

English

Those fools die, wandering in the wilderness, eating the poison of the snake, Maya. ||2||

Dr. Sant Singh Khalsa (Shabad OS, CC BY-SA)
Ang 696 · Line 20

ਹਰਿ ਹਰਿ ਸਾਧ ਮੇਲਹੁ ਜਨ ਨੀਕੇ; ਹਰਿ ਸਾਧੂ ਸਰਣਿ ਹਮ ਰਾਖਾ ॥

har har saadh melahu jan neeke; har saadhoo saran ham raakhaa |

Punjabi

ਮੇਰੇ ਵਾਹਿਗੁਰੂ ਸੁਆਮੀ ਮੈਨੂੰ ਭਲੇ ਪੁਰਸ਼ਾ ਆਪਣੇ ਸੰਤਾਂ ਨਾਲ ਮਿਲਾ ਦੇ! ਹੇ ਹਰੀ! ਮੈਨੂੰ ਆਪਦੇ ਸੰਤਾਂ ਦੀ ਪਨਾਹ ਹੇਠਾ ਰੱਖ।

Bhai Manmohan Singh (Shabad OS, CC BY-SA)

English

O Lord, Har, Har, let me meet the humble, holy beings; O Lord, keep me in the Sanctuary of the Holy.

Dr. Sant Singh Khalsa (Shabad OS, CC BY-SA)
Ang 696 · Line 21

ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ; ਹਮ ਪਰੇ ਭਾਗਿ ਤੁਮ ਪਾਖਾ ॥੩॥

har angeekaar karahu prabh suaamee; ham pare bhaag tum paakhaa |3|

Punjabi

ਹੇ ਵਾਹਿਗੁਰੂ! ਸੁਆਮੀ ਮਾਲਕ! ਮੈਨੂੰ ਅਪਣਾ ਨਿੱਜ ਦਾ ਬਣਾ ਲੈ, ਕਿਉਂ ਜੋ ਮੈਂ ਭੱਜ ਕੇ ਤੇਰੇ ਪਾਸੋ ਆ ਗਿਆ ਹਾਂ।

Bhai Manmohan Singh (Shabad OS, CC BY-SA)

English

O Lord, make me Your own; O God, Lord and Master, I have hurried to Your side. ||3||

Dr. Sant Singh Khalsa (Shabad OS, CC BY-SA)
Ang 696 · Line 22

ਜਿਹਵਾ ਕਿਆ ਗੁਣ ਆਖਿ ਵਖਾਣਹ; ਤੁਮ ਵਡ ਅਗਮ ਵਡ ਪੁਰਖਾ ॥

jihavaa kiaa gun aakh vakhaanah; tum vadd agam vadd purakhaa |

Punjabi

ਮੇਰੀ ਜੀਭਾ ਤੇਰੀਆਂ ਕਿਹੜੀਆਂ ਕਿਹੜੀਆਂ ਬਜ਼ੁਰਗੀਆਂ ਨੂੰ ਕਹਿ ਤੇ ਵਰਣਨ ਕਰ ਸਕਦੀ ਹੈ? ਤੂੰ ਵੱਡਾ, ਅਪਹੁੰਚ ਅਤੇ ਵਿਸ਼ਾਲ ਪੁਰਸ਼ ਹੈਂ।

Bhai Manmohan Singh (Shabad OS, CC BY-SA)

English

What Glorious Virtues of Yours can I speak and describe? You are great and unfathomable, the Greatest Being.

Dr. Sant Singh Khalsa (Shabad OS, CC BY-SA)
Ang 696 · Line 23

ਜਨ ਨਾਨਕ. ਹਰਿ ਕਿਰਪਾ ਧਾਰੀ; ਪਾਖਾਣੁ ਡੁਬਤ. ਹਰਿ ਰਾਖਾ ॥੪॥੨॥

jan naanak. har kirapaa dhaaree; paakhaan ddubat. har raakhaa |4|2|

Punjabi

ਵਾਹਿਗੁਰੂ ਨੇ ਗੋਲੇ ਨਾਨਕ ਤੇ ਮਿਹਰ ਕੀਤੀ ਹੈ ਅਤੇ ਉਸ ਨੇ ਡੁਬਦੇ ਹੋਏਪੱਥਰ ਨੂੰ ਬਚਾ ਲਿਆ ਹੈ।

Bhai Manmohan Singh (Shabad OS, CC BY-SA)

English

The Lord has bestowed His Mercy on servant Nanak; He has saved the sinking stone. ||4||2||

Dr. Sant Singh Khalsa (Shabad OS, CC BY-SA)