Ang 697
ਜੈਤਸਰੀ ਮਃ ੪ ॥
jaitasaree mahalaa 4 |
Punjabi
ਜੈਤਸਰੀ ਚੌਥੀ ਪਾਤਿਸ਼ਾਹੀ।
English
Jaitsree, Fourth Mehl:
ਹਮ ਬਾਰਿਕ. ਕਛੂਅ ਨ ਜਾਨਹ, ਗਤਿ ਮਿਤਿ, ਤੇਰੇ; ਮੂਰਖ ਮੁਗਧ ਇਆਨਾ ॥
ham baarik. kachhooa na jaanah, gat mit, tere; moorakh mugadh eaanaa |
Punjabi
ਮੈਂ ਤੇਰਾ ਮੂਰਖ, ਬੇਸਮਝ ਅਤੇ ਇੱਞਣਾ ਬਾਲਕ ਹਾਂ ਅਤੇ ਤੇਰੀ ਅਵਸਥਾ ਤੇ ਕੀਮਤ ਨੂੰ ਕੁਝ ਭੀ ਨਹੀਂ ਜਾਣਦਾ।
English
I am Your child; I know nothing about Your state and extent; I am foolish, idiotic and ignorant.
ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ; ਕਰਿ ਲੀਜੈ ਮੁਗਧੁ ਸਿਆਨਾ ॥੧॥
har kirapaa dhaar deejai mat aootam; kar leejai mugadh siaanaa |1|
Punjabi
ਹੇ ਪ੍ਰਭੂ, ਮੇਰੇ ਉਤੇ ਦਇਆ ਕਰ, ਮੈਨੂੰ ਸ਼੍ਰੇਸ਼ਟ ਸਮਝ ਪਰਦਾਨ ਕਰ ਅਤੇ ਮੈਂ ਮੂਰਖ ਨੂੰ ਅਕਲਮੰਦ ਬਣਾ ਦੇ।
English
O Lord, shower me with Your Mercy; bless me with an enlightened intellect; I am foolish - make me clever. ||1||
ਮੇਰਾ ਮਨੁ ਆਲਸੀਆ ਉਘਲਾਨਾ ॥
meraa man aalaseea ughalaanaa |
Punjabi
ਮੇਰੇ ਚਿੱਤ ਸੁਸਤ ਅਤੇ ਨਿੰਦ੍ਰਾਵਲਾ ਹੈ।
English
My mind is lazy and sleepy.
ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ; ਮਿਲਿ ਸਾਧੂ. ਕਪਟ ਖੁਲਾਨਾ ॥ ਰਹਾਉ ॥
har har aan milaaeo gur saadhoo; mil saadhoo. kapatt khulaanaa | rahaau |
Punjabi
ਮੇਰੇ ਸੁਆਮੀ ਵਾਹਿਗੁਰੂ ਨੇ ਮੈਨੂੰ ਸੰਤ ਸਰੂਪ ਗੁਰਾਂ ਨਾਲ ਮਿਲਾ ਦਿੱਤਾ ਹੈ। ਸੰਤ ਗੁਰਾਂ ਨਾਲ ਮਿਲ ਕੇ ਮੇਰੇ ਦਿਲ ਦੇ ਕਿਵਾੜ ਖੁਲ੍ਹ ਗਏ ਹਨ। ਠਹਿਰਾਉ।
English
The Lord, Har, Har, has led me to meet the Holy Guru; meeting the Holy, the shutters have been opened wide. ||Pause||
ਗੁਰ. ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ; ਮੇਰੇ ਪ੍ਰੀਤਮ ਨਾਮੁ ਪਰਾਨਾ ॥
gur. khin khin preet lagaavahu merai heearai; mere preetam naam paraanaa |
Punjabi
ਹਰ ਮੁਹਤ, ਹੇ ਗੁਰਦੇਵ ਜੀ! ਮੇਰੇ ਦਿਲ ਅੰਦਰ ਪ੍ਰਪੂ ਦਾ ਪ੍ਰੇਮ ਰਮਾਓ ਅਤੇ ਪ੍ਰਭੂ ਦੇ ਨਾਮ ਨੂੰ ਮੈਨੂੰ ਮੇਰੀ ਜਿੰਦ ਜਾਨ ਵਰਗਾ ਪਿਆਰ ਕਰ ਦਿਓ।
English
O Guru, each and every instant, fill my heart with love; the Name of my Beloved is my breath of life.
ਬਿਨੁ ਨਾਵੈ. ਮਰਿ ਜਾਈਐ ਮੇਰੇ ਠਾਕੁਰ; ਜਿਉ ਅਮਲੀ ਅਮਲਿ ਲੁਭਾਨਾ ॥੨॥
bin naavai. mar jaaeeai mere tthaakur; jiau amalee amal lubhaanaa |2|
Punjabi
ਆਪਣੇ ਸੁਆਮੀ ਦੇ ਨਾਮ ਦੇ ਬਗੈਰ ਮੈਨੂੰ ਮਰ ਜਾਣਾ ਚਾਹੀਦਾ ਹੈ। ਇਹ ਮੇਰੇ ਲਈ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਕਿਸੇ ਨਸ਼ਾ ਕਰਨ ਵਾਲੇ ਲਈ, ਉਹ ਨਸ਼ਾ ਹੈ ਜਿਸ ਲਈ ਲਲਚਾਉਂਦਾ ਹੈ।
English
Without the Name, I would die; the Name of my Lord and Master is to me like the drug to the addict. ||2||
ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ; ਤਿਨ ਧੁਰਿ ਭਾਗ ਪੁਰਾਨਾ ॥
jin man preet lagee har keree; tin dhur bhaag puraanaa |
Punjabi
ਜੋ ਪ੍ਰਭੂ ਦਾ ਪ੍ਰੇਮ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਹਨ, ਉਨ੍ਹਾਂ ਦੀ ਪੂਰਬਲੀ ਲਿਖੀ ਹੋਈ ਕਿਸਮਤ ਪੂਰੀ ਹੋ ਜਾਂਦੀ ਹੈ।
English
Those who enshrine love for the Lord within their minds fulfill their pre-ordained destiny.
ਤਿਨ. ਹਮ ਚਰਣ ਸਰੇਵਹ ਖਿਨੁ ਖਿਨੁ; ਜਿਨ ਹਰਿ ਮੀਠ ਲਗਾਨਾ ॥੩॥
tin. ham charan sarevah khin khin; jin har meetth lagaanaa |3|
Punjabi
ਹਰ ਮੁਹਤ ਮੈਂ ਉਨ੍ਹਾਂ ਦੇ ਪੇਰ ਪੂਜਦਾ ਹਾਂ, ਜਿਨ੍ਹਾਂ ਨੂੰ ਮਾਲਕ ਮਿੱਠੜਾ ਲਗਦਾ ਹੈ।
English
I worship their feet, each and every instant; the Lord seems very sweet to them. ||3||
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ; ਜਨੁ ਬਿਛੁਰਿਆ ਚਿਰੀ ਮਿਲਾਨਾ ॥
har har kripaa dhaaree merai tthaakur; jan bichhuriaa chiree milaanaa |
Punjabi
ਮੇਰੇ ਵਾਹਿਗੁਰੂ ਸੁਆਮੀ ਮਾਲਕ ਨੇ ਆਪਣੇ ਗੋਲੇ, ਮੇਰੇ ਉਤੇ ਰਹਿਮਤ ਕੀਤੀ ਹੈ। ਮੈਨੂੰ ਦੇਰ ਤੋਂ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ ਹੈ।
English
My Lord and Master, Har, Har, has showered His Mercy upon His humble servant; separated for so long, he is now re-united with the Lord.
ਧਨੁ ਧਨੁ ਸਤਿਗੁਰੁ. ਜਿਨਿ ਨਾਮੁ ਦ੍ਰਿੜਾਇਆ; ਜਨੁ ਨਾਨਕੁ. ਤਿਸੁ ਕੁਰਬਾਨਾ ॥੪॥੩॥
dhan dhan satigur. jin naam drirraaeaa; jan naanak. tis kurabaanaa |4|3|
Punjabi
ਮੁਬਾਰਕ, ਮੁਬਾਰਕ ਹਨ ਸੱਚੇ ਗੁਰੂ ਜੀ, ਜਿਨ੍ਹਾਂ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਗੋਲਾ ਨਾਨਕ ਉਨ੍ਹਾਂ ਉੱਤੋ ਘੋਲੀ ਵੰਞਦਾ ਹੈ।
English
Blessed, blessed is the True Guru, who has implanted the Naam, the Name of the Lord within me; servant Nanak is a sacrifice to Him. ||4||3||
ਜੈਤਸਰੀ ਮਹਲਾ ੪ ॥
jaitasaree mahalaa 4 |
Punjabi
ਜੈਤਸਰੀ ਚੋਥੀ ਪਾਤਿਸ਼ਾਹੀ।
English
Jaitsree, Fourth Mehl:
ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ; ਹਰਿ ਰਸਕਿ ਰਸਕਿ ਫਲ ਲਾਗਿਬਾ ॥
satigur saajan purakh vadd paaeaa; har rasak rasak fal laagibaa |
Punjabi
ਮੈਂ ਮਹਾਨ ਪੁਰਖ, ਆਪਦੇ ਮਿੱਤਰ, ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਇਸ ਮਿਲਾਪ ਨੂੰ ਪ੍ਰਭੂ ਦੀ ਪ੍ਰੀਤ ਤੇ ਪਿਰਹੜੀ ਦੇ ਫਲ ਲੱਗੇ ਹਨ।
English
I have found the True Guru, my Friend, the Greatest Being. Love and affection for the Lord has blossomed forth.
ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ; ਗੁਰ ਬਚਨੀ. ਬਿਸੁ, ਹਰਿ ਕਾਢਿਬਾ ॥੧॥
maaeaa bhueiang grasio hai praanee; gur bachanee. bis, har kaadtibaa |1|
Punjabi
ਮੋਹਣੀ ਸਰਪਣੀ ਨੇ ਜੀਵ ਨੂੰ ਪਕੜ ਲਿਆ ਹੈ। ਪ੍ਰਭੂ, ਗੁਰਾਂ ਦੀ ਬਾਦੀ ਰਾਹੀਂ ਜ਼ਹਿਰ ਨੂੰ ਖਾਰਜ ਕਰ ਦਿੰਦਾ ਹੈ।
English
Maya, the snake, has seized the mortal; through the Word of the Guru, the Lord neutralizes the venom. ||1||
ਮੇਰਾ ਮਨੁ; ਰਾਮ ਨਾਮ ਰਸਿ ਲਾਗਿਬਾ ॥
meraa man; raam naam ras laagibaa |
Punjabi
ਮੇਰੀ ਆਤਮਾ ਪ੍ਰਭੂ ਦੇ ਨਾਮ ਦੇ ਨਾਮ ਦੇ ਅੰਮ੍ਰਿਤ ਨਾਲ ਜੁੜੀ ਹੋਈ ਹੈ।
English
My mind is attached to the sublime essence of the Lord's Name.
ਹਰਿ ਕੀਏ ਪਤਿਤ ਪਵਿਤ੍ਰ. ਮਿਲਿ ਸਾਧ ਗੁਰ; ਹਰਿ ਨਾਮੈ. ਹਰਿ ਰਸੁ ਚਾਖਿਬਾ ॥ ਰਹਾਉ ॥
har kee patit pavitr. mil saadh gur; har naamai. har ras chaakhibaa | rahaau |
Punjabi
ਸੰਤ-ਗੁਰਾਂ ਨਾਲ ਜੋੜ ਕੇ ਵਾਹਿਗੁਰੂ ਨੇ ਪਾਪੀਆਂ ਨੂੰ ਪਾਵਨ ਕਰ ਦਿੱਤਾ ਹੈ ਅਤੇ ਉਹ ਹੁਣ ਵਾਹਿਗੁਰੂ ਦੇ ਨਾਮ ਅਤੇ ਵਾਹਿਗੁਰੂ ਦੇ ਅੰਮ੍ਰਿਤ ਨੂੰ ਚਖਦੇ ਹਨ। ਠਹਿਰਾਉ।
English
The Lord has purified the sinners, uniting them with the Holy Guru; now, they taste the Lord's Name, and the sublime essence of the Lord. ||Pause||
ਧਨੁ ਧਨੁ ਵਡਭਾਗ. ਮਿਲਿਓ ਗੁਰੁ ਸਾਧੂ; ਮਿਲਿ ਸਾਧੂ. ਲਿਵ ਉਨਮਨਿ ਲਾਗਿਬਾ ॥
dhan dhan vaddabhaag. milio gur saadhoo; mil saadhoo. liv unaman laagibaa |
Punjabi
ਸੁਬਹਾਨ, ਸੁਬਹਾਨ ਹੈ, ਉਨ੍ਹਾਂ ਦੀ ਚੰਗੀ ਪ੍ਰਾਲਬੰਧ, ਜੋ ਸੰਤ ਗੁਰਾਂ ਨੂੰ ਭੇਟਦੇ ਹਨ। ਸੰਤ ਗੁਰਾਂ ਨਾਲ ਮਿਲਣ ਦੁਆਰਾ ਉਨ੍ਹਾਂ ਦੀ ਪ੍ਰੀਤ ਪਰਮ ਉੱਤਮ ਅਵਸਥਾ ਨਾਲ ਲੱਗ ਜਾਂਦੀ ਹੈ।
English
Blessed, blessed is the good fortune of those who meet the Holy Guru; meeting with the Holy, they lovingly center themselves in the state of absolute absorption.
ਤ੍ਰਿਸਨਾ ਅਗਨਿ ਬੁਝੀ. ਸਾਂਤਿ ਪਾਈ; ਹਰਿ ਨਿਰਮਲ. ਨਿਰਮਲ ਗੁਨ ਗਾਇਬਾ ॥੨॥
trisanaa agan bujhee. saant paaee; har niramal. niramal gun gaaeibaa |2|
Punjabi
ਉਨ੍ਹਾਂ ਦੀਆਂ ਖਾਹਿਸ਼ਾਂ ਦੀ ਅੱਗ ਬੁਝ ਜਾਂਦੀ ਹੈ, ਉਹ ਠੰਡ-ਚੈਨ ਪ੍ਰਾਪਤ ਕਰਦੇ ਹਨ ਅਤੇ ਵਾਹਿਗੁਰੂ ਦੀ ਪਵਿੱਤ੍ਰ, ਪਵਿੱਤ੍ਰ ਕੀਰਤੀ ਗਾਇਨ ਕਰਦੇ ਹਨ।
English
The fire of desire within them is quenched, and they find peace; they sing the Glorious Praises of the Immaculate Lord. ||2||
ਤਿਨ ਕੇ ਭਾਗ ਖੀਨ. ਧੁਰਿ ਪਾਏ; ਜਿਨ ਸਤਿਗੁਰ ਦਰਸੁ. ਨ ਪਾਇਬਾ ॥
tin ke bhaag kheen. dhur paae; jin satigur daras. na paaeibaa |
Punjabi
ਐਨ ਆਰੰਭ ਤੋਂ ਹੀ ਮਾੜੇ ਕਰਮਾਂ ਵਾਲੇ ਹਨ ਉਹ ਜੋ ਸੱਚੇ ਗੁਰਾਂ ਦਾ ਦੀਦਾਰ ਨਹੀਂ ਪਾਉਂਦੇ।
English
Those who do not obtain the Blessed Vision of the True Guru's Darshan, have misfortune pre-ordained for them.
ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ; ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥
te doojai bhaae paveh grabh jonee; sabh birathaa janam tin jaaeibaa |3|
Punjabi
ਦਵੈਤ-ਭਾਵ ਦੇ ਸਬਬ ਉਹ ਪੇਟ ਦੀਆਂ ਜੂਨੀਆਂ ਅੰਦਰ ਪੈਦੇ ਹਨ ਅਤੇ ਉਨ੍ਹਾਂ ਦਾ ਸਾਰਾ ਜੀਵਲ ਵਿਅਰਥ ਬੀਤ ਜਾਂਦਾ ਹੈ।
English
In the love of duality, they are consigned to reincarnation through the womb, and they pass their lives totally uselessly. ||3||
ਹਰਿ ਦੇਹੁ ਬਿਮਲ ਮਤਿ. ਗੁਰ ਸਾਧ ਪਗ ਸੇਵਹ; ਹਮ ਹਰਿ ਮੀਠ ਲਗਾਇਬਾ ॥
har dehu bimal mat. gur saadh pag sevah; ham har meetth lagaaeibaa |
Punjabi
ਹੇ ਵਾਹਿਗੁਰੂ ਮੈਨੂੰ ਪਵਿੱਤ੍ਰ ਸਮਝ ਪਰਦਾਨ ਕਰ ਤਾਂ ਜੋ ਮੈਂ ਸੱਚੇ ਗੁਰਾਂ ਦੇ ਚਰਨਾ ਦੀ ਟਹਿਲ ਕਮਾਵਾ, ਅਤੇ ਤੂੰ ਹੇ ਵਾਹਿਗੁਰੂ ਮੈਨੂੰ ਮਿਠੜਾ ਲਗੇ।
English
O Lord, please, bless me with pure understanding, that I may serve the Feet of the Holy Guru; the Lord seems sweet to me.
ਜਨੁ ਨਾਨਕੁ. ਰੇਣ ਸਾਧ ਪਗ ਮਾਗੈ; ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥
jan naanak. ren saadh pag maagai; har hoe deaal divaaeibaa |4|4|
Punjabi
ਨਫਰ ਨਾਨਕ, ਸੰਤ ਗੁਰਾਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹੈ, ਮਿਹਰਬਾਨ ਹੋ ਕੇ, ਪ੍ਰਭੂ ਮੈਨੂੰ ਇਸ ਦੀ ਬਖਸ਼ਸ਼ ਕਰੇਗਾ।
English
Servant Nanak begs for the dust of the feet of the Holy; O Lord, be Merciful, and bless me with it. ||4||4||
ਜੈਤਸਰੀ ਮਹਲਾ ੪ ॥
jaitasaree mahalaa 4 |
Punjabi
ਜੇਤਸਰੀ ਚੋਥੀ ਪਾਤਿਸ਼ਾਹੀ।
English
Jaitsree, Fourth Mehl:
ਜਿਨ ਹਰਿ ਹਿਰਦੈ ਨਾਮੁ. ਨ ਬਸਿਓ; ਤਿਨ ਮਾਤ ਕੀਜੈ ਹਰਿ. ਬਾਂਝਾ ॥
jin har hiradai naam. na basio; tin maat keejai har. baanjhaa |
Punjabi
ਹੇ ਸੁਆਮੀ ਮਾਲਕ! ਜਿਨ੍ਹਾਂ ਦੇ ਅੰਤਰ ਆਤਮੇ ਨਾਮ ਨਹੀਂ ਵਸਦਾ ਉਨ੍ਹਾਂ ਦੀਆਂ ਮਾਵਾਂ ਬਾਂਝ ਹੋ ਜਾਣੀਆਂ ਚਾਹੀਦੀਆਂ ਸਨ।
English
The Lord's Name does not abide within their hearts - their mothers should have been sterile.
ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ; ਓਇ ਖਪਿ ਖਪਿ ਮੁਏ ਕਰਾਂਝਾ ॥੧॥
tin sunyee deh fireh bin naavai; oe khap khap mue karaanjhaa |1|
Punjabi
ਉਨ੍ਹਾ ਦਾ ਵੀਰਾਨ ਸਰੀਰ ਨਾਮ ਦੇ ਬਗੈਰ ਭਟਕਦਾ ਫਿਰਦਾ ਹੈ। ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਅਤੇ ਕੁਰਲਾਉਂਦੇ ਮਰ ਜਾਂਦੇ ਹਨ।
English
These bodies wander around, forlorn and abandoned, without the Name; their lives waste away, and they die, crying out in pain. ||1||
ਮੇਰੇ ਮਨ; ਜਪਿ ਰਾਮ ਨਾਮੁ ਹਰਿ ਮਾਝਾ ॥
mere man; jap raam naam har maajhaa |
Punjabi
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਵਾਹਿਗੁਰੂ, ਜੋ ਮੇਰੇ ਅੰਦਰ ਹੀ ਹੈ, ਦੇ ਨਾਮ ਦਾ ਉਚਾਰਨ ਕਰ।
English
O my mind, chant the Name of the Lord, the Lord within you.
ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ; ਗੁਰਿ ਗਿਆਨੁ ਦੀਓ. ਮਨੁ ਸਮਝਾ ॥ ਰਹਾਉ ॥
har har kripaal kripaa prabh dhaaree; gur giaan deeo. man samajhaa | rahaau |
Punjabi
ਮਿਹਰਬਾਨ ਮਾਲਕ, ਸੁਆਮੀ ਵਾਹਿਗੁਰੂ ਨੇ ਮੇਰੇ ਉਤੇ ਰਹਿਮ ਕੀਤਾ ਹੈ। ਗੁਰਾਂ ਨੇ ਬ੍ਰਹਿਮ ਵੀਚਾਰ ਬਖਸ਼ਿਆ ਹੈ ਅਤੇ ਮੇਰੀ ਆਤਮਾ ਸੁਧਰ ਗਈ ਹੈ। ਠਹਿਰਾਉ।
English
The Merciful Lord God, Har, Har, has showered me with His Mercy; the Guru has imparted spiritual wisdom to me, and my mind has been instructed. ||Pause||
ਹਰਿ ਕੀਰਤਿ ਕਲਜੁਗਿ ਪਦੁ ਊਤਮੁ; ਹਰਿ ਪਾਈਐ ਸਤਿਗੁਰ ਮਾਝਾ ॥
har keerat kalajug pad aootam; har paaeeai satigur maajhaa |
Punjabi
ਕਲਜੁੱਗ ਅੰਦਰ, ਵਾਹਿਗੁਰੂ ਦੀ ਮਹਿਮ ਪਰਮ ਉੱਚਾ ਦਰਜਾ ਰਖਦੀ ਹੈ। ਸੱਚੇ ਗੁਰਾਂ ਦੇ ਰਾਹੀਂ ਹੀ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
English
In this Dark Age of Kali Yuga, the Kirtan of the Lord's Praise brings the most noble and exalted status; the Lord is found through the True Guru.
ਹਉ ਬਲਿਹਾਰੀ ਸਤਿਗੁਰ ਅਪੁਨੇ; ਜਿਨਿ ਗੁਪਤੁ ਨਾਮੁ ਪਰਗਾਝਾ ॥੨॥
hau balihaaree satigur apune; jin gupat naam paragaajhaa |2|
Punjabi
ਮੈਂ ਆਪਣੇ ਸੱਚੇ ਗੁਰਾਂ ਉੱਤੋ ਘੋਲੀ ਵੰਞਦਾ ਹਾਂ, ਜਿਨ੍ਹਾਂ ਨੇ ਸੁਆਮੀ ਦਾ ਅੰਦਰ ਛੁਪਿਆ ਹੋਇਆ ਨਾਮ ਮੇਰੇ ਤੇ ਪ੍ਰਗਟ ਕਰ ਦਿੱਤਾ ਹੈ।
English
I am a sacrifice to my True Guru, who has revealed the Lord's hidden Name to me. ||2||
ਦਰਸਨੁ ਸਾਧ ਮਿਲਿਓ ਵਡਭਾਗੀ; ਸਭਿ ਕਿਲਬਿਖ ਗਏ ਗਵਾਝਾ ॥
darasan saadh milio vaddabhaagee; sabh kilabikh ge gavaajhaa |
Punjabi
ਪਰਮ ਚੰਗੇ ਨਸੀਬਾ ਦੁਆਰਾ ਪਵਿੱਤਰ ਪੁਰਸ਼ ਦਾ ਦੀਦਾਰ ਪ੍ਰਾਪਤ ਹੁੰਦਾ ਹੈ। ਇਹ ਸਾਰਿਆਂ ਪਾਪਾਂ ਨੂੰ ਦੂਰ ਕਰਦਾ ਅਤੇ ਧੋ ਸੁਟਦਾ ਹੈ।
English
By great good fortune, I obtained the Blessed Vision of the Darshan of the Holy; it removes all stains of sin.
ਸਤਿਗੁਰੁ ਸਾਹੁ ਪਾਇਆ ਵਡ ਦਾਣਾ; ਹਰਿ ਕੀਏ ਬਹੁ ਗੁਣ ਸਾਝਾ ॥੩॥
satigur saahu paaeaa vadd daanaa; har kee bahu gun saajhaa |3|
Punjabi
ਮੈਂ ਬੜੇ ਸਿਆਣੇ ਸ਼ਹਿਨਸ਼ਾਹ ਸੱਚੇ ਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ ਅਤੇ ਉਸ ਨੇ, ਵਾਹਿਗੁਰੂ ਦੀਆਂ ਅਨੇਕਾਂ ਖੂਬੀਆਂ ਅੰਦਰ ਮੈਨੂੰ ਸਾਂਝੀਵਾਲ ਬਣਾ ਦਿੱਤਾ ਹੈ।
English
I have found the True Guru, the great, all-knowing King; He has shared with me the many Glorious Virtues of the Lord. ||3||