Ang 698
ਜਿਨ ਕਉ ਕ੍ਰਿਪਾ ਕਰੀ ਜਗਜੀਵਨਿ; ਹਰਿ ਉਰਿ ਧਾਰਿਓ ਮਨ ਮਾਝਾ ॥
jin kau kripaa karee jagajeevan; har ur dhaario man maajhaa |
Punjabi
ਜਿਨ੍ਹਾਂ ਉੱਤੇ ਜਗਤ ਦੀ ਜਿੰਦ-ਜਾਨ ਸੁਆਮੀ ਮਿਹਰ ਕਰਦਾ ਹੈ, ਉਹ ਉਸ ਨੂੰ ਆਪਣੇ ਦਿਲ ਨਾਲ ਲਾਉਂਦੇ ਅਤੇ ਆਪਦੇ ਚਿੱਤ ਅੰਦਰ ਟਿਕਾਉਂਦੇ ਹਨ।
English
Those, unto whom the Lord, the Life of the world, has shown Mercy, enshrine Him within their hearts, and cherish Him in their minds.
ਧਰਮ ਰਾਇ ਦਰਿ ਕਾਗਦ ਫਾਰੇ; ਜਨ ਨਾਨਕ. ਲੇਖਾ ਸਮਝਾ ॥੪॥੫॥
dharam raae dar kaagad faare; jan naanak. lekhaa samajhaa |4|5|
Punjabi
ਧਰਮ ਰਾਜ ਨੇ ਆਪਣੀ ਕਚਿਹਰੀ ਅੰਦਰ ਮੇਰੇ ਕਾਗਜ ਪਾੜ ਸੁੱਟੇ ਹਨ ਅਤੇ ਗੋਲੇ ਨਾਨਕ ਨੇ ਆਪਣਾ ਹਿਸਾਬ ਬੇਬਾਕ ਕਰ ਦਿੱਤਾ ਹੈ।
English
The Righteous Judge of Dharma, in the Court of the Lord, has torn up my papers; servant Nanak's account has been settled. ||4||5||
ਜੈਤਸਰੀ ਮਹਲਾ ੪ ॥
jaitasaree mahalaa 4 |
Punjabi
ਜੈਤਸਰੀ ਚੌਥੀ ਪਾਤਿਸ਼ਾਹੀ।
English
Jaitsree, Fourth Mehl:
ਸਤਸੰਗਤਿ ਸਾਧ ਪਾਈ ਵਡਭਾਗੀ; ਮਨੁ ਚਲਤੌ ਭਇਓ ਅਰੂੜਾ ॥
satasangat saadh paaee vaddabhaagee; man chalatau bheo aroorraa |
Punjabi
ਸੰਤਾਂ ਦੀ ਮਜਲਸ ਮੈਨੂੰ ਪਰਮ ਚੰਗੇ ਭਾਗਾਂ ਦੁਆਰਾ ਪ੍ਰਾਪਤ ਹੋਈ ਹੈ ਅਤੇ ਮੇਰਾ ਦੌੜਦਾ ਹੋਇਆ ਮਨ ਅਸਥਿਰ ਹੋ ਗਿਆ ਹੈ।
English
In the Sat Sangat, the True Congregation, I found the Holy, by great good fortune; my restless mind has been quieted.
ਅਨਹਤ ਧੁਨਿ ਵਾਜਹਿ ਨਿਤ ਵਾਜੇ; ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥
anahat dhun vaajeh nit vaaje; har amrit dhaar ras leerraa |1|
Punjabi
ਸੰਗੀਤਕ ਸਾਜਾਂ ਦਾ ਅਖੰਡ ਰਾਗ ਸਦੀਵ ਹੀ ਗੂੰਜਦਾ ਹੈ ਅਤੇ ਮੈਂ ਇਲਾਹੀ ਅੰਮਿਤਮਈ ਨਦੀ ਦੇ ਸੁਆਦ ਨਾਲ ਤ੍ਰਿਪਤ ਹੋ ਗਿਆ ਹੈ।
English
The unstruck melody ever vibrates and resounds; I have taken in the sublime essence of the Lord's Ambrosial Nectar, showering down. ||1||
ਮੇਰੇ ਮਨ; ਜਪਿ ਰਾਮ ਨਾਮੁ ਹਰਿ ਰੂੜਾ ॥
mere man; jap raam naam har roorraa |
Punjabi
ਹੇ ਮੇਰੀ ਜਿੰਦੜੀਏ! ਤੂੰ ਸੁੰਦਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
English
O my mind, chant the Name of the Lord, the beauteous Lord.
ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ; ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥
merai man tan preet lagaaee satigur; har milio laae jhapeerraa | rahaau |
Punjabi
ਸੱਚੇ ਗੁਰਾਂ ਨੇ ਮੇਰੇ ਦਿਲ ਤੇ ਦੇਹ ਪ੍ਰਭੂ ਦੇ ਪ੍ਰੇਮ ਨਾਲ ਰੰਗ ਦਿੱਤੇ ਹਨ, ਜਿਸ ਨੇ ਮੈਨੂੰ ਮਿਲ ਕੇ, ਘੁੱਟ ਕੇ ਜੱਫੀ ਪਾ ਲਈ ਹੈ। ਠਹਿਰਾਉ।
English
The True Guru has drenched my mind and body with the Love of the Lord, who has met me and lovingly embraced me. ||Pause||
ਸਾਕਤ ਬੰਧ ਭਏ ਹੈ ਮਾਇਆ; ਬਿਖੁ ਸੰਚਹਿ ਲਾਇ ਜਕੀੜਾ ॥
saakat bandh bhe hai maaeaa; bikh sancheh laae jakeerraa |
Punjabi
ਮਾਇਆ ਦੇ ਪੁਜਾਰੀ ਧਨ ਦੌਲਤ ਦੀਆਂ ਜੰਜੀਰਾਂ ਨਾਲ ਜਕੜੇ ਹੋਏ ਹਨ। ਉਹ ਦ੍ਰਿੜਤਾ ਨਾਲ ਜਹਿਰੀਲੀ ਮਾਇਆ ਨੂੰ ਇਕੱਤਰ ਕਰਨ ਵਿੱਚ ਲੱਗੇ ਹੋਏ ਹਨ।
English
The faithless cynics are bound and gagged in the chains of Maya; they are actively engaged, gathering in the poisonous wealth.
ਹਰਿ ਕੈ ਅਰਥਿ ਖਰਚਿ. ਨਹ ਸਾਕਹਿ; ਜਮਕਾਲੁ ਸਹਹਿ ਸਿਰਿ ਪੀੜਾ ॥੨॥
har kai arath kharach. neh saakeh; jamakaal saheh sir peerraa |2|
Punjabi
ਰੱਬ ਦੇ ਨਾਮ ਉਹ ਇਸ ਨੂੰ ਖਰਚ ਨਹੀਂ ਸਕਦੇ। ਆਪਣੇ ਸਿਰ ਉਤੇ ਉਹ ਮੌਤ ਦੇ ਫਰੇਸ਼ਤੇ ਦੀਆਂ ਸੱਟਾਂ ਦਾ ਦੁੱਖ ਸਹਾਰਦੇ ਹਨ।
English
They cannot spend this in harmony with the Lord, and so they must endure the pain which the Messenger of Death inflicts upon their heads. ||2||
ਜਿਨ ਹਰਿ ਅਰਥਿ. ਸਰੀਰੁ ਲਗਾਇਆ ਗੁਰ ਸਾਧੂ; ਬਹੁ ਸਰਧਾ. ਲਾਇ ਮੁਖਿ ਧੂੜਾ ॥
jin har arath. sareer lagaaeaa gur saadhoo; bahu saradhaa. laae mukh dhoorraa |
Punjabi
ਪਰਮ ਸੱਧਰ ਨਾਲ ਸੰਤ-ਗੁਰਾਂ ਦੇ ਪੈਰਾਂ ਦੀ ਖਾਕ ਮੈਂ ਆਪਣੇ ਮੂੰਹ ਤੇ ਮਲਦਾ ਹਾਂ, ਜਿਨ੍ਹਾਂ ਨੇ ਆਪਣੀ ਦੇਹ ਵਾਹਿਗੁਰੂ ਦੀ ਸੇਵਾ ਵਿੱਚ ਸਮਰਪਨ ਕਰ ਦਿੱਤੀ ਹੈ।
English
The Holy Guru has dedicated His Being to the Lord's service; with great devotion, apply the dust of His feet to your face.
ਹਲਤਿ ਪਲਤਿ ਹਰਿ ਸੋਭਾ ਪਾਵਹਿ; ਹਰਿ ਰੰਗੁ ਲਗਾ ਮਨਿ ਗੂੜਾ ॥੩॥
halat palat har sobhaa paaveh; har rang lagaa man goorraa |3|
Punjabi
ਇਸ ਲੋਕ ਅਤੇ ਪ੍ਰਲੋਕ ਵਿੱਚ ਗੁਰੂ-ਪ੍ਰਮੇਸ਼ਰ ਪ੍ਰਭਤਾ ਨੂੰ ਪਾਉਂਦੇ ਹਨ ਅਤੇ ਉਨ੍ਹਾਂ ਦੀ ਆਤਮਾ ਨੂੰ ਵਾਹਿਗੁਰੂ ਦੇ ਪ੍ਰੇਮ ਦੀ ਪੱਕੀ ਰੰਗਤ ਚੜ੍ਹੀ ਹੋਈ ਹੈ।
English
In this world and the next, you shall receive the Lord's honor, and your mind shall be imbued with the permanent color of the Lord's Love. ||3||
ਹਰਿ ਹਰਿ ਮੇਲਿ ਮੇਲਿ ਜਨ ਸਾਧੂ; ਹਮ. ਸਾਧ ਜਨਾ ਕਾ ਕੀੜਾ ॥
har har mel mel jan saadhoo; ham. saadh janaa kaa keerraa |
Punjabi
ਮੇਰੇ ਸੁਆਮੀ ਵਾਹਿਗੁਰੂ, ਮੈਨੂੰ ਪਵਿੱਤਰ ਪੁਰਸ਼ਾਂ ਦੀ ਸੰਗਤ ਨਾਲ ਮਿਲਾ ਦੇ। ਪਵਿੱਤਰ ਪੁਰਸ਼ਾਂ ਅੱਗੇ ਮੈਂ ਇਕ ਕਿਰਮ ਹੀ ਹਾਂ।
English
O Lord, Har, Har, please unite me with the Holy; compared to these Holy people, I am just a worm.
ਜਨ ਨਾਨਕ ਪ੍ਰੀਤਿ ਲਗੀ. ਪਗ ਸਾਧ, ਗੁਰ ਮਿਲਿ ਸਾਧੂ; ਪਾਖਾਣੁ ਹਰਿਓ ਮਨੁ ਮੂੜਾ ॥੪॥੬॥
jan naanak preet lagee. pag saadh, gur mil saadhoo; paakhaan hario man moorraa |4|6|
Punjabi
ਗੋਲੇ ਨਾਨਕ ਦਾ ਸੰਤ ਗੁਰਾਂ ਦੇ ਪੈਰਾਂ ਨਾਲ ਪ੍ਰੇਮ ਪੈ ਗਿਆ ਹੈ। ਸੰਤਾ ਨਾਲ ਮਿਲ ਕੇ ਮੇਰਾ ਮੂਰਖ ਪੱਥਰ-ਚਿੱਤ ਹਰਾ ਭਰਾ ਹੋ ਗਿਆ ਹੈ।
English
Servant Nanak has enshrined love for the feet of the Holy Guru; meeting with this Holy One, my foolish, stone-like mind has blossomed forth in lush profusion. ||4||6||
ਜੈਤਸਰੀ ਮਹਲਾ ੪ ਘਰੁ ੨ ॥
jaitasaree mahalaa 4 ghar 2 |
Punjabi
ਜੈਤਸਰੀ ਚੌਥੀ ਪਾਤਿਸ਼ਾਹੀ।
English
Jaitsree, Fourth Mehl, Second House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਹਰਿ ਹਰਿ ਸਿਮਰਹੁ; ਅਗਮ ਅਪਾਰਾ ॥
har har simarahu; agam apaaraa |
Punjabi
ਤੂੰ ਅਪਹੁੰਚ ਤੇ ਅਨੰਤ ਸੁਆਮੀ ਮਾਲਕ ਦਾ ਆਰਾਧਨ ਕਰ।
English
Remember in meditation the Lord, Har, Har, the unfathomable, infinite Lord.
ਜਿਸੁ ਸਿਮਰਤ; ਦੁਖੁ ਮਿਟੈ ਹਮਾਰਾ ॥
jis simarat; dukh mittai hamaaraa |
Punjabi
ਜਿਸ ਦਾ ਚਿੰਤਨ ਕਰਨ ਨਾਲ ਸਾਡੀ ਪੀੜ ਦੂਰ ਹੋ ਜਾਂਦੀ ਹੈ।
English
Remembering Him in meditation, pains are dispelled.
ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ; ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥
har har satigur purakh milaavahu; gur miliai sukh hoee raam |1|
Punjabi
ਮੇਰੇ ਸੁਆਮੀ ਵਾਹਿਗੁਰੂ, ਮੈਨੂੰ ਵੱਡੇ ਸੱਚੇ ਗੁਰਾਂ ਨਾਲ ਮਿਲ ਕੇ ਮੈਂ ਆਰਾਮ ਅੰਦਰ ਵਸਦਾ ਹਾਂ।
English
O Lord, Har, Har, lead me to meet the True Guru; meeting the Guru, I am at peace. ||1||
ਹਰਿ ਗੁਣ ਗਾਵਹੁ; ਮੀਤ ਹਮਾਰੇ ॥
har gun gaavahu; meet hamaare |
Punjabi
ਮੇਰੇ ਮਿੱਤ੍ਰ, ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
English
Sing the Glorious Praises of the Lord, O my friend.
ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥
har har naam rakhahu ur dhaare |
Punjabi
ਸੁਆਮੀ ਵਾਹਿਗੁਰੂ ਦੇ ਨਾਮ ਨੂੰ ਆਪਣੇ ਦਿਲ ਨਾਲ ਲਾਈ ਰੱਖ।
English
Cherish the Name of the Lord, Har, Har, in your heart.
ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ; ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥
har har amrit bachan sunaavahu; gur miliai paragatt hoee raam |2|
Punjabi
ਸੁਆਮੀ ਮਾਲਕ ਦੇ ਸੁਧਾ-ਅੰਮ੍ਰਿਤ ਸ਼ਬਦ ਮੈਨੂੰ ਸ੍ਰਵਣ ਕਰਾਓ। ਗੁਰਾਂ ਨਾਲ ਮਿਲਣ ਦੁਆਰਾ ਸਾਹਿਬ ਪ੍ਰਤੱਖ ਹੋ ਜਾਂਦਾ ਹੈ।
English
Read the Ambrosial Words of the Lord, Har, Har; meeting with the Guru, the Lord is revealed. ||2||
ਮਧੁਸੂਦਨ; ਹਰਿ ਮਾਧੋ ਪ੍ਰਾਨਾ ॥
madhusoodan; har maadho praanaa |
Punjabi
ਮਧ ਰਾਖਸ਼ ਨੂੰ ਮਾਰਨ ਵਾਲਾ ਅਤੇ ਧਨ-ਦੌਲਤ ਦਾ ਸੁਆਮੀ, ਵਾਹਿਗੁਰੂ ਮੇਰੀ ਜਿੰਦ ਜਾਨ ਹੈ।
English
The Lord, the Slayer of demons, is my breath of life.
ਮੇਰੈ ਮਨਿ ਤਨਿ; ਅੰਮ੍ਰਿਤ ਮੀਠ ਲਗਾਨਾ ॥
merai man tan; amrit meetth lagaanaa |
Punjabi
ਸਾਹਿਬ ਦਾ ਅੰਮ੍ਰਿਤਮਈ ਨਾਮ ਮੇਰੇ ਦਿਲ ਤੇ ਦੇਹ ਮਿੱਠੜਾ ਲੱਗਦਾ ਹੈ।
English
His Ambrosial Amrit is so sweet to my mind and body.
ਹਰਿ ਹਰਿ ਦਇਆ ਕਰਹੁ. ਗੁਰੁ ਮੇਲਹੁ; ਪੁਰਖੁ ਨਿਰੰਜਨੁ ਸੋਈ ਰਾਮ ॥੩॥
har har deaa karahu. gur melahu; purakh niranjan soee raam |3|
Punjabi
ਮੇਰੇ ਸੁਆਮੀ ਮਾਲਕ, ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਉਹ ਖੁਦ ਹੀ ਪਵਿੱਤਰ ਪ੍ਰਭੂ ਹੈ।
English
O Lord, Har, Har, have mercy upon me, and lead me to meet the Guru, the immaculate Primal Being. ||3||
ਹਰਿ ਹਰਿ ਨਾਮੁ ਸਦਾ ਸੁਖਦਾਤਾ ॥
har har naam sadaa sukhadaataa |
Punjabi
ਹਰੀ ਪ੍ਰਭੂ ਦਾ ਨਾਮ ਹਮੇਸ਼ਾਂ ਆਰਾਮ ਦੇਣ ਵਾਲਾ ਹੈ।
English
The Name of the Lord, Har, Har, is forever the Giver of peace.
ਹਰਿ ਕੈ ਰੰਗਿ. ਮੇਰਾ ਮਨੁ ਰਾਤਾ ॥
har kai rang. meraa man raataa |
Punjabi
ਵਾਹਿਗੁਰੂ ਦੇ ਪ੍ਰੇਮ ਨਾਲ ਮੇਰੀ ਆਤਮਾ ਰੰਗੀ ਹੋਈ ਹੈ।
English
My mind is imbued with the Lord's Love.
ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ; ਗੁਰ ਨਾਨਕ. ਨਾਮਿ ਸੁਖੁ ਹੋਈ ਰਾਮ ॥੪॥੧॥੭॥
har har mahaa purakh gur melahu; gur naanak. naam sukh hoee raam |4|1|7|
Punjabi
ਹੇ ਸੁਆਮੀ ਵਾਹਿਗੁਰੂ! ਮੈਨੂੰ ਸ੍ਰੇਸ਼ਟ ਪੁਰਸ਼, ਗੁਰਾਂ ਨਾਲ ਮਿਲਾ ਦੇ। ਗੁਰੂ ਨਾਨਕ ਦੇ ਰਾਹੀਂ ਠੰਢ-ਚੈਨ ਪ੍ਰਾਪਤ ਹੁੰਦੀ ਹੈ।
English
O Lord Har, Har, lead me to meet the Guru, the Greatest Being; through the Name of Guru Nanak, I have found peace. ||4||1||7||
ਜੈਤਸਰੀ ਮਃ ੪ ॥
jaitasaree mahalaa 4 |
Punjabi
ਜੈਤਸਰੀ ਚੌਥੀ ਪਾਤਿਸ਼ਾਹੀ।
English
Jaitsree, Fourth Mehl:
ਹਰਿ ਹਰਿ ਹਰਿ; ਹਰਿ ਨਾਮੁ ਜਪਾਹਾ ॥
har har har; har naam japaahaa |
Punjabi
ਹੇ ਬੰਦੇ! ਤੂੰ ਸਾਂਈਂ, ਸਾਂਈਂ, ਸਾਂਈਂ, ਸਾਈਂ ਦੇ ਨਾਮ ਦਾ ਜਾਪ ਕਰ।
English
Chant the Name of the Lord, Har, Har, Har, Har.
ਗੁਰਮੁਖਿ ਨਾਮੁ; ਸਦਾ ਲੈ ਲਾਹਾ ॥
guramukh naam; sadaa lai laahaa |
Punjabi
ਗੁਰਾਂ ਦੀ ਦਇਆ ਦੁਆਰਾ ਤੂੰ ਸਦੀਵ ਹੀ ਨਾਮ ਦੀ ਖੱਟੀ ਖੱਟ।
English
As Gurmukh, ever earn the profit of the Naam.
ਹਰਿ ਹਰਿ ਹਰਿ. ਹਰਿ ਭਗਤਿ ਦ੍ਰਿੜਾਵਹੁ; ਹਰਿ ਹਰਿ ਨਾਮੁ ਓੁਮਾਹਾ ਰਾਮ ॥੧॥
har har har. har bhagat drirraavahu; har har naam oumaahaa raam |1|
Punjabi
ਆਪਣੇ ਅੰਦਰ, ਤੂੰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦਾ ਅਨੁਰਾਗ ਪੱਕਾ ਕਰ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਲਈ ਚਾਹ ਪੈਦਾ ਕਰ।
English
Implant within yourself devotion to the Lord, Har, Har, Har, Har; sincerely dedicate yourself to the Name of the Lord, Har, Har. ||1||
ਹਰਿ ਹਰਿ ਨਾਮੁ ਦਇਆਲੁ ਧਿਆਹਾ ॥
har har naam deaal dhiaahaa |
Punjabi
ਤੂੰ ਮਿਹਰਬਾਨ ਸੁਆਮੀ ਮਾਲਕ ਦੇ ਨਾਮ ਦਾ ਆਰਾਧਨ ਕਰ।
English
Meditate on the Name of the Merciful Lord, Har, Har.
ਹਰਿ ਕੈ ਰੰਗਿ; ਸਦਾ ਗੁਣ ਗਾਹਾ ॥
har kai rang; sadaa gun gaahaa |
Punjabi
ਪਿਆਰ ਨਾਲ ਸੁਆਮੀ ਹਮੇਸ਼ਾਂ ਰੱਬ ਦਾ ਜੱਸ ਗਾਇਨ ਕਰ।
English
WIth love, forever sing the Glorious Praises of the Lord.
ਹਰਿ ਹਰਿ. ਹਰਿ ਜਸੁ ਘੂਮਰਿ ਪਾਵਹੁ; ਮਿਲਿ ਸਤਸੰਗਿ ਓੁਮਾਹਾ ਰਾਮ ॥੨॥
har har. har jas ghoomar paavahu; mil satasang oumaahaa raam |2|
Punjabi
ਤੂੰ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਦੀ ਕੀਰਤੀ ਦਾ ਨਾਚ ਕਰ, ਅਤੇ ਉਮੰਗ ਸਹਿਤ ਸਾਧ ਸੰਗਤ ਨਾਲ ਜੁੜ।
English
Dance to the Praises of the Lord, Har, Har, Har; meet with the Sat Sangat, the True Congregation, with sincerity. ||2||
ਆਉ ਸਖੀ; ਹਰਿ ਮੇਲਿ ਮਿਲਾਹਾ ॥
aau sakhee; har mel milaahaa |
Punjabi
ਆ, ਹੇ ਸਹੇਲੀਏ! ਆਪਾਂ ਹਰੀ ਦੀ ਸੰਗਤ ਨਾਲ ਜੁੜੀਏ।
English
Come, O companions - let us unite in the Lord's Union.
ਸੁਣਿ ਹਰਿ ਕਥਾ; ਨਾਮੁ ਲੈ ਲਾਹਾ ॥
sun har kathaa; naam lai laahaa |
Punjabi
ਅਤੇ ਵਾਹਿਗੁਰੂ ਦੀ ਕਥਾ-ਵਾਰਤਾ ਸੁਣ ਕੇ ਨਾਮ ਦਾ ਲਾਭ ਉਠਾਈਏ।
English
Listening to the sermon of the Lord, earn the profit of the Naam.