Ekam
Guru Granth Sahib

Ang 699

Ang 699 · Line 1

ਹਰਿ ਹਰਿ ਕ੍ਰਿਪਾ ਧਾਰਿ. ਗੁਰ ਮੇਲਹੁ; ਗੁਰਿ ਮਿਲਿਐ. ਹਰਿ ਓੁਮਾਹਾ ਰਾਮ ॥੩॥

har har kripaa dhaar. gur melahu; gur miliai. har oumaahaa raam |3|

Punjabi

ਮੇਰੇ ਸੁਆਮੀ ਮਾਲਕ, ਰਹਿਮ ਕਰ ਅਤੇ ਮੈਨੂੰ ਗੁਰਾਂ ਨਾਲ ਮਿਲਾ ਦੇ। ਗੁਰਾਂ ਨੇ ਨਾਲ ਮਿਲ ਕੇ ਈਸ਼ਵਰੀ ਖੁਸ਼ੀ ਉਤਪੰਨ ਹੁੰਦੀ ਹੈ।

Bhai Manmohan Singh (Shabad OS, CC BY-SA)

English

O Lord, Har, Har, be merciful to me, and lead me to meet the Guru; meeting the Guru, a sincere yearning for the Lord wells up in me. ||3||

Dr. Sant Singh Khalsa (Shabad OS, CC BY-SA)
Ang 699 · Line 2

ਕਰਿ ਕੀਰਤਿ ਜਸੁ ਅਗਮ ਅਥਾਹਾ ॥

kar keerat jas agam athaahaa |

Punjabi

ਤੂੰ ਪਹੁੰਚ ਤੋਂ ਪਰੇ ਅਤੇ ਅਥਾਹ-ਰਹਿਤ ਸੁਆਮੀ ਦੀ ਮਹਿਮਾ ਅਤੇ ਪ੍ਰਭਤਾ ਗਾਇਨ ਕਰ।

Bhai Manmohan Singh (Shabad OS, CC BY-SA)

English

Praise Him, the unfathomable and inaccessible Lord.

Dr. Sant Singh Khalsa (Shabad OS, CC BY-SA)
Ang 699 · Line 3

ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥

khin khin raam naam gaavaahaa |

Punjabi

ਹਰ ਮੁਹਤ ਤੂੰ ਪ੍ਰਭੂ ਦੇ ਨਾਮ ਦੀ ਕੀਰਤੀ ਗਾਇਨ ਕਰ।

Bhai Manmohan Singh (Shabad OS, CC BY-SA)

English

Each and every moment, sing the Lord's Name.

Dr. Sant Singh Khalsa (Shabad OS, CC BY-SA)
Ang 699 · Line 4

ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ; ਹਰਿ ਨਾਨਕ ਭਗਤਿ ਓੁਮਾਹਾ ਰਾਮ ॥੪॥੨॥੮॥

mo kau dhaar kripaa mileeai gur daate; har naanak bhagat oumaahaa raam |4|2|8|

Punjabi

ਮੇਰੇ ਦਾਤਾਰ ਗੁਰਦੇਵ ਜੀ, ਮਿਹਰ ਕਰ ਕੇ ਮੈਨੂੰ ਦਰਸ਼ਨ ਦੇ। ਨਾਨਕ ਨੂੰ ਸਾਈਂ ਦੀ ਪ੍ਰੇਮਮਈ ਸੇਵਾ ਦੀ ਤੀਬਰ ਚਾਹਨਾ ਹੈ।

Bhai Manmohan Singh (Shabad OS, CC BY-SA)

English

Be merciful, and meet me, O Guru, Great Giver; Nanak yearns for the Lord's devotional worship. ||4||2||8||

Dr. Sant Singh Khalsa (Shabad OS, CC BY-SA)
Ang 699 · Line 5

ਜੈਤਸਰੀ ਮਃ ੪ ॥

jaitasaree mahalaa 4 |

Punjabi

ਜੈਤਸਰੀ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Jaitsree, Fourth Mehl:

Dr. Sant Singh Khalsa (Shabad OS, CC BY-SA)
Ang 699 · Line 6

ਰਸਿ ਰਸਿ; ਰਾਮੁ ਰਸਾਲੁ ਸਲਾਹਾ ॥

ras ras; raam rasaal salaahaa |

Punjabi

ਪਿਆਰ ਅਤੇ ਪ੍ਰੇਮ ਨਾਲ, ਤੂੰ ਨਾਮ-ਅੰਮ੍ਰਿਤ ਦੇ ਘਰ, ਆਪਣੇ ਸਾਹਿਬ, ਦੀ ਸ਼ਲਾਘਾ ਕਰ।

Bhai Manmohan Singh (Shabad OS, CC BY-SA)

English

With love and energetic affection, praise the Lord, the storehouse of Nectar.

Dr. Sant Singh Khalsa (Shabad OS, CC BY-SA)
Ang 699 · Line 7

ਮਨੁ. ਰਾਮ ਨਾਮਿ ਭੀਨਾ; ਲੈ ਲਾਹਾ ॥

man. raam naam bheenaa; lai laahaa |

Punjabi

ਮੇਰੇ ਚਿੱਤ ਪ੍ਰਭੂ ਦੇ ਨਾਮ ਨਾਲ ਪ੍ਰਸੰਨ ਹੋ ਗਿਆ ਹੈ ਅਤੇ ਲਾਭ ਉਠਾਉਂਦਾ ਹੈ।

Bhai Manmohan Singh (Shabad OS, CC BY-SA)

English

My mind is drenched with the Lord's Name, and so it earns this profit.

Dr. Sant Singh Khalsa (Shabad OS, CC BY-SA)
Ang 699 · Line 8

ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ; ਗੁਰਮਤਿ ਭਗਤਿ ਓੁਮਾਹਾ ਰਾਮ ॥੧॥

khin khin bhagat karah din raatee; guramat bhagat oumaahaa raam |1|

Punjabi

ਦਿਨ ਰਾਤ, ਹਰ ਮੁਹਤ, ਮੈਂ ਵਾਹਿਗੁਰੂ ਦੀ ਸੇਵਾ ਕਮਾਉਂਦਾ ਹਾਂ। ਗੁਰਾਂ ਦੇ ਉਪਦੇਸ਼ ਦੁਆਰਾ, ਸੁਆਮੀ ਦੀ ਸੇਵਾ ਦਾ ਪਿਆਰ ਉਤਪੰਨ ਹੁੰਦਾ ਹੈ।

Bhai Manmohan Singh (Shabad OS, CC BY-SA)

English

Each and every moment, worship Him in devotion, day and night; through the Guru's Teachings, sincere love and devotion well up. ||1||

Dr. Sant Singh Khalsa (Shabad OS, CC BY-SA)
Ang 699 · Line 9

ਹਰਿ ਹਰਿ ਗੁਣ ਗੋਵਿੰਦ ਜਪਾਹਾ ॥

har har gun govind japaahaa |

Punjabi

ਮੈਂ ਕੁਲ ਆਲਮ ਦੇ ਮਾਲਕ, ਸੁਆਮੀ ਵਾਹਿਗੁਰੂ ਦੀਆਂ ਸਿਫਤਾਂ ਦਾ ਉਚਾਰਨ ਕਰਦਾ ਹੈ।

Bhai Manmohan Singh (Shabad OS, CC BY-SA)

English

Chant the Glorious Praises of the Lord of the Universe, Har, Har.

Dr. Sant Singh Khalsa (Shabad OS, CC BY-SA)
Ang 699 · Line 10

ਮਨੁ ਤਨੁ ਜੀਤਿ; ਸਬਦੁ ਲੈ ਲਾਹਾ ॥

man tan jeet; sabad lai laahaa |

Punjabi

ਆਪਣੀ ਆਤਮਾ ਤੇ ਦੇਹ ਨੂੰ ਜਿੱਤ ਕੇ, ਮੈਂ ਨਾਮ ਦਾ ਨਫਾ ਕਮਾਉਂਦਾ ਹਾਂ।

Bhai Manmohan Singh (Shabad OS, CC BY-SA)

English

Conquering mind and body, I have earned the profit of the Shabad.

Dr. Sant Singh Khalsa (Shabad OS, CC BY-SA)
Ang 699 · Line 11

ਗੁਰਮਤਿ ਪੰਚ ਦੂਤ ਵਸਿ ਆਵਹਿ; ਮਨਿ ਤਨਿ ਹਰਿ ਓਮਾਹਾ ਰਾਮ ॥੨॥

guramat panch doot vas aaveh; man tan har omaahaa raam |2|

Punjabi

ਗੁਰਾਂ ਦੇ ਉਪਦੇਸ਼ ਦੁਆਰਾ, ਪੰਜ ਭੂਤਨੇ ਕਾਬੂ ਆ ਜਾਂਦੇ ਹਨ, ਅਤੇ ਦਿਲ ਤੇ ਦੇਹ ਅੰਦਰ ਵਾਹਿਗੁਰੂ ਦਾ ਪਿਆਰ ਪੈਦਾ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Through the Guru's Teachings, the five demons are over-powered, and the mind and body are filled with a sincere yearning for the Lord. ||2||

Dr. Sant Singh Khalsa (Shabad OS, CC BY-SA)
Ang 699 · Line 12

ਨਾਮੁ ਰਤਨੁ. ਹਰਿ ਨਾਮੁ ਜਪਾਹਾ ॥

naam ratan. har naam japaahaa |

Punjabi

ਨਾਮ ਹੀਰਾ ਹੈ, ਇਸ ਲਈ ਤੂੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ।

Bhai Manmohan Singh (Shabad OS, CC BY-SA)

English

The Name is a jewel - chant the Lord's Name.

Dr. Sant Singh Khalsa (Shabad OS, CC BY-SA)
Ang 699 · Line 13

ਹਰਿ ਗੁਣ ਗਾਇ; ਸਦਾ ਲੈ ਲਾਹਾ ॥

har gun gaae; sadaa lai laahaa |

Punjabi

ਵਾਹਿਗੁਰੂ ਦਾ ਜੱਸ ਗਾਇਨ ਕਰ ਅਤੇ ਹਮੇਸ਼ਾਂ ਹੀ ਨਫਾ ਉਠਾ।

Bhai Manmohan Singh (Shabad OS, CC BY-SA)

English

Sing the Glorious Praises of the Lord, and forever earn this profit.

Dr. Sant Singh Khalsa (Shabad OS, CC BY-SA)
Ang 699 · Line 14

ਦੀਨ ਦਇਆਲ ਕ੍ਰਿਪਾ ਕਰਿ ਮਾਧੋ; ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥

deen deaal kripaa kar maadho; har har naam oumaahaa raam |3|

Punjabi

ਹੇ ਮਸਕੀਨਾਂ ਤੇ ਮਿਹਰਬਾਨ ਅਤੇ ਮਾਇਆ ਦੇ ਸੁਆਮੀ! ਮੇਰੇ ਉਤੇ ਮਿਹਰ ਧਾਰ ਅਤੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਲਾਲਸਾ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

O Lord, merciful to the meek, be kind to me, and bless me with sincere longing for the Name of the Lord, Har, Har. ||3||

Dr. Sant Singh Khalsa (Shabad OS, CC BY-SA)
Ang 699 · Line 15

ਜਪਿ ਜਗਦੀਸੁ; ਜਪਉ ਮਨ ਮਾਹਾ ॥

jap jagadees; jpau man maahaa |

Punjabi

ਆਪਣੇ ਚਿੱਤ ਅੰਦਰ ਤੂੰ ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਸਿਮਰਨ ਕਰ।

Bhai Manmohan Singh (Shabad OS, CC BY-SA)

English

Meditate on the Lord of the world - meditate within your mind.

Dr. Sant Singh Khalsa (Shabad OS, CC BY-SA)
Ang 699 · Line 16

ਹਰਿ ਹਰਿ ਜਗੰਨਾਥੁ ਜਗਿ ਲਾਹਾ ॥

har har jaganaath jag laahaa |

Punjabi

ਇਸ ਦੁਨੀਆ ਅੰਦਰ ਸ੍ਰਿਸ਼ਟੀ ਦਾ ਮਾਲਕ, ਵਾਹਿਗੁਰੂ ਸੁਆਮੀ ਹੀ ਕੇਵਲ ਇਕ ਲਾਹੇਬੰਦੀ ਵਸਤੂ ਹੈ।

Bhai Manmohan Singh (Shabad OS, CC BY-SA)

English

The Lord of the Universe, Har, Har, is the only real profit in this world.

Dr. Sant Singh Khalsa (Shabad OS, CC BY-SA)
Ang 699 · Line 17

ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ; ਜਪਿ ਨਾਨਕ. ਭਗਤਿ ਓਮਾਹਾ ਰਾਮ ॥੪॥੩॥੯॥

dhan dhan vadde tthaakur prabh mere; jap naanak. bhagat omaahaa raam |4|3|9|

Punjabi

ਸੁਬਹਾਨ ਹੈ ਮੇਰਾ ਭਾਗ ਸੁਆਮੀ ਮਾਲਕ। ਹੇ ਨਾਨਕ! ਦਿਲੀ ਚਾਹਨਾ ਨਾਲ ਤੂੰ ਉਸ ਦੀ ਬੰਦਗੀ ਅਤੇ ਸੇਵਾ ਧਾਰਨ ਕਰ।

Bhai Manmohan Singh (Shabad OS, CC BY-SA)

English

Blessed, blessed, is my Great Lord and Master God; O Nanak, meditate on Him, worship Him with sincere love and devotion. ||4||3||9||

Dr. Sant Singh Khalsa (Shabad OS, CC BY-SA)
Ang 699 · Line 18

ਜੈਤਸਰੀ ਮਹਲਾ ੪ ॥

jaitasaree mahalaa 4 |

Punjabi

ਜੈਤਸਰੀ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Jaitsree, Fourth Mehl:

Dr. Sant Singh Khalsa (Shabad OS, CC BY-SA)
Ang 699 · Line 19

ਆਪੇ, ਜੋਗੀ ਜੁਗਤਿ ਜੁਗਾਹਾ ॥

aape, jogee jugat jugaahaa |

Punjabi

ਪ੍ਰਭੂ ਖੁਦ ਯੋਗੀ ਹੈ ਅਤੇ ਖੁਦ ਹੀ ਸਾਰਿਆਂ ਯੁੱਗਾਂ ਅੰਦਰ ਰਸਤਾ।

Bhai Manmohan Singh (Shabad OS, CC BY-SA)

English

He Himself is the Yogi, and the way throughout the ages.

Dr. Sant Singh Khalsa (Shabad OS, CC BY-SA)
Ang 699 · Line 20

ਆਪੇ, ਨਿਰਭਉ ਤਾੜੀ ਲਾਹਾ ॥

aape, nirbhau taarree laahaa |

Punjabi

ਆਪੇ ਹੀ ਭੈ-ਰਹਿਤ ਸੁਆਮੀ ਸਮਾਧੀ ਅੰਦਰ ਬੈਠਦਾ ਹੈ।

Bhai Manmohan Singh (Shabad OS, CC BY-SA)

English

The Fearless Lord Himself is absorbed in Samaadhi.

Dr. Sant Singh Khalsa (Shabad OS, CC BY-SA)
Ang 699 · Line 21

ਆਪੇ ਹੀ ਆਪਿ ਆਪਿ ਵਰਤੈ; ਆਪੇ ਨਾਮਿ ਓੁਮਾਹਾ ਰਾਮ ॥੧॥

aape hee aap aap varatai; aape naam oumaahaa raam |1|

Punjabi

ਖੁਦ-ਬ-ਖੁਦ ਹੀ ਉਹ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਖੁਦ ਹੀ ਉਹ ਬੰਦੇ ਨੂੰ ਨਾਮ ਦੇ ਸਿਮਰਨ ਦੀ ਖੁਸ਼ੀ ਬਖਸ਼ਦਾ ਹੈ।

Bhai Manmohan Singh (Shabad OS, CC BY-SA)

English

He Himself, all by Himself, is all-pervading; He Himself blesses us with sincere love for the Naam, the Name of the Lord. ||1||

Dr. Sant Singh Khalsa (Shabad OS, CC BY-SA)
Ang 699 · Line 22

ਆਪੇ, ਦੀਪ ਲੋਅ ਦੀਪਾਹਾ ॥

aape, deep loa deepaahaa |

Punjabi

ਪ੍ਰਭੂ ਆਪ ਹੀ ਦੀਵਾ, ਪ੍ਰਕਾਸ਼ ਤੇ ਪ੍ਰਕਾਸ਼ ਕਰਨ ਵਾਲਾ ਹੈ।

Bhai Manmohan Singh (Shabad OS, CC BY-SA)

English

He Himself is the lamp, and the Light pervading all the worlds.

Dr. Sant Singh Khalsa (Shabad OS, CC BY-SA)
Ang 699 · Line 23

ਆਪੇ ਸਤਿਗੁਰੁ, ਸਮੁੰਦੁ ਮਥਾਹਾ ॥

aape satigur, samund mathaahaa |

Punjabi

ਆਪ ਹੀ ਉਹ ਸੱਚਾ ਗੁਰੂ ਹੈ ਤੇ ਆਪ ਹੀ ਸਮੁੰਦਰ ਨੂੰ ਰਿੜਕਦਾ ਹੈ।

Bhai Manmohan Singh (Shabad OS, CC BY-SA)

English

He Himself is the True Guru; He Himself churns the ocean.

Dr. Sant Singh Khalsa (Shabad OS, CC BY-SA)
Ang 699 · Line 24

ਆਪੇ ਮਥਿ ਮਥਿ ਤਤੁ ਕਢਾਏ; ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥

aape math math tat kadtaae; jap naam ratan oumaahaa raam |2|

Punjabi

ਆਪ ਹੀ ਸੁਆਮੀ ਰਿੜਕ ਰਿੜਕ ਕੇ, ਸਾਰੇ ਅੰਸ ਕੱਢਦਾ ਹੈ। ਨਾਮ-ਅੰਮ੍ਰਿਤ ਦੇ ਸਿਮਰਨ ਦੁਆਰਾ ਖੁਸ਼ੀ ਉਤਪੰਨ ਹੁੰਦੀ ਹੈ।

Bhai Manmohan Singh (Shabad OS, CC BY-SA)

English

He Himself churns it, churning up the essence; meditating on the jewel of the Naam, sincere love comes to the surface. ||2||

Dr. Sant Singh Khalsa (Shabad OS, CC BY-SA)
Ang 699 · Line 25

ਸਖੀ ਮਿਲਹੁ; ਮਿਲਿ ਗੁਣ ਗਾਵਾਹਾ ॥

sakhee milahu; mil gun gaavaahaa |

Punjabi

ਹੇ ਸਹੀਓ! ਆਓ ਆਪਾਂ ਇਕੱਠੀਆਂ ਮਿਲ ਕੇ ਪ੍ਰਭੂ ਦਾ ਜੱਸ ਗਾਇਨ ਕਰੀਏ।

Bhai Manmohan Singh (Shabad OS, CC BY-SA)

English

O my companions, let us meet and join together, and sing His Glorious Praises.

Dr. Sant Singh Khalsa (Shabad OS, CC BY-SA)
Ang 699 · Line 26

ਗੁਰਮੁਖਿ; ਨਾਮੁ ਜਪਹੁ ਹਰਿ ਲਾਹਾ ॥

guramukh; naam japahu har laahaa |

Punjabi

ਗੁਰਾਂ ਦੀ ਦਇਆ ਦੁਆਰਾ ਨਾਮ ਦਾ ਸਿਮਰਨ ਕਰ ਅਤੇ ਸੁਆਮੀ ਦੇ ਨਾਮ ਦਾ ਲਾਭ ਉਠਾ।

Bhai Manmohan Singh (Shabad OS, CC BY-SA)

English

As Gurmukh, chant the Naam, and earn the profit of the Lord's Name.

Dr. Sant Singh Khalsa (Shabad OS, CC BY-SA)
Ang 699 · Line 27

ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ; ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥

har har bhagat drirree man bhaaee; har har naam oumaahaa raam |3|

Punjabi

ਸੁਆਮੀ ਵਾਹਿਗੁਰੂ ਦੀ ਉਪਾਸ਼ਨਾ ਨੂੰ ਆਪਣੇ ਅੰਦਰ ਪੱਕਾ ਕਰਨ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ। ਸੁਆਮੀ ਮਾਲਕ ਦਾ ਨਾਮ ਉਚਾਰਨ ਕਰਨ ਵਿੱਚ ਮੈਂ ਖੁਸ਼ੀ ਮਨਾਉਂਦਾ ਹਾਂ।

Bhai Manmohan Singh (Shabad OS, CC BY-SA)

English

Devotional worship of the Lord, Har, Har, has been implanted within me; it is pleasing to my mind. The Name of the Lord, Har, Har, brings a sincere love. ||3||

Dr. Sant Singh Khalsa (Shabad OS, CC BY-SA)
Ang 699 · Line 28

ਆਪੇ ਵਡ ਦਾਣਾ ਵਡ ਸਾਹਾ ॥

aape vadd daanaa vadd saahaa |

Punjabi

ਸਾਹਿਬ ਬਹੁਤ ਸਿਆਣਾ ਅਤੇ ਵੱਡਾ ਪਾਤਿਸ਼ਾਹ ਹੈ।

Bhai Manmohan Singh (Shabad OS, CC BY-SA)

English

He Himself is supremely wise, the greatest King.

Dr. Sant Singh Khalsa (Shabad OS, CC BY-SA)
Ang 699 · Line 29

ਗੁਰਮੁਖਿ ਪੂੰਜੀ, ਨਾਮੁ ਵਿਸਾਹਾ ॥

guramukh poonjee, naam visaahaa |

Punjabi

ਗੁਰਾਂ ਦੇ ਰਾਹੀਂ ਨਾਮ ਦਾ ਸੌਦਾ ਸੂਤ ਖਰੀਦਿਆ ਜਾਂਦਾ ਹੈ।

Bhai Manmohan Singh (Shabad OS, CC BY-SA)

English

As Gurmukh, purchase the merchandise of the Naam.

Dr. Sant Singh Khalsa (Shabad OS, CC BY-SA)
Ang 699 · Line 30

ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ; ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥

har har daat karahu prabh bhaavai; gun naanak naam oumaahaa raam |4|4|10|

Punjabi

ਹੇ ਵਾਹਿਗੁਰੂ ਮੇਰੇ ਤੇ ਮਿਹਰ ਧਾਰ ਕੇ ਐਸੀ ਦਾਤ ਦੀ ਬਖਸ਼ਿਸ਼ ਕਰੋ ਕਿ ਤੇਰੀਆਂ ਵਡਿਆਈਆਂ ਮੈਨੂੰ ਚੰਗੀਆਂ ਲੱਗਣ ਅਤੇ ਨਾਨਕ ਦੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪਿਆਰ ਉਤਪੰਨ ਹੋਵੇ।

Bhai Manmohan Singh (Shabad OS, CC BY-SA)

English

O Lord God, Har, Har, bless me with such a gift, that Your Glorious Virtues seem pleasing to me; Nanak is filled with sincere love and yearning for the Lord. ||4||4||10||

Dr. Sant Singh Khalsa (Shabad OS, CC BY-SA)
Ang 699 · Line 31

ਜੈਤਸਰੀ ਮਹਲਾ ੪ ॥

jaitasaree mahalaa 4 |

Punjabi

ਜੈਤਸਰੀ ਚੌਥੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Jaitsree, Fourth Mehl:

Dr. Sant Singh Khalsa (Shabad OS, CC BY-SA)
Ang 699 · Line 32

ਮਿਲਿ ਸਤਸੰਗਤਿ, ਸੰਗਿ ਗੁਰਾਹਾ ॥

mil satasangat, sang guraahaa |

Punjabi

ਸਾਧ ਸੰਗਤ ਅੰਦਰ ਗੁਰਾਂ ਨੂੰ ਮਿਲ ਕੇ ਪਵਿੱਤਰ ਪੁਰਸ਼ ਨਾਮ ਦੇ ਰਾਸ ਨੂੰ ਖਰੀਦਦਾ ਹੈ।

Bhai Manmohan Singh (Shabad OS, CC BY-SA)

English

Joining the Sat Sangat, the True Congregation, and associating with the Guru,

Dr. Sant Singh Khalsa (Shabad OS, CC BY-SA)
Ang 699 · Line 33

ਪੂੰਜੀ ਨਾਮੁ, ਗੁਰਮੁਖਿ ਵੇਸਾਹਾ ॥

poonjee naam, guramukh vesaahaa |

Punjabi

ਹੇ ਮੱਧ ਰਾਖਸ਼ ਨੂੰ ਨਾਸ ਕਰਨ ਵਾਲੇ,

Bhai Manmohan Singh (Shabad OS, CC BY-SA)

English

the Gurmukh gathers in the merchandise of the Naam.

Dr. Sant Singh Khalsa (Shabad OS, CC BY-SA)
Ang 699 · Line 34

ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ; ਮਿਲਿ ਸਤਸੰਗਿ ਓੁਮਾਹਾ ਰਾਮ ॥੧॥

har har kripaa dhaar madhusoodan; mil satasang oumaahaa raam |1|

Punjabi

ਵਾਹਿਗੁਰੂ ਸੁਆਮੀ! ਮੇਰੇ ਉਤੇ ਰਹਿਮ ਕਰ, ਤਾਂ ਜੋ ਸਾਧ ਸੰਗਤ ਅੰਦਰ ਜੁੜਨ ਦੀ ਮੈਨੂੰ ਤੀਬਰ ਇਛਿਆ ਹੋਵੇ।

Bhai Manmohan Singh (Shabad OS, CC BY-SA)

English

O Lord, Har, Har, Destroyer of demons, have mercy upon me; bless me with a sincere yearning to join the Sat Sangat. ||1||

Dr. Sant Singh Khalsa (Shabad OS, CC BY-SA)
Ang 699 · Line 35

ਹਰਿ ਗੁਣ ਬਾਣੀ, ਸ੍ਰਵਣਿ ਸੁਣਾਹਾ ॥

har gun baanee, sravan sunaahaa |

Punjabi

ਹੇ ਹਰੀ! ਮਿਹਰ ਧਾਰ ਕੇ ਮੈਨੂੰ ਸੱਚੇ ਗੁਰਾਂ ਨਾਲ ਜੋੜ ਦੇ,

Bhai Manmohan Singh (Shabad OS, CC BY-SA)

English

Let me hear with my ears the Banis, the Hymns, in praise of the Lord;

Dr. Sant Singh Khalsa (Shabad OS, CC BY-SA)
Ang 699 · Line 36

ਕਰਿ ਕਿਰਪਾ, ਸਤਿਗੁਰੂ ਮਿਲਾਹਾ ॥

kar kirapaa, satiguroo milaahaa |

Punjabi

ਅਤੇ ਮੇਰੇ ਕੰਨਾਂ ਨਾਲ ਮੈਨੂੰ ਆਪਣੇ ਜੱਸ ਦੇ ਸ਼ਬਦ ਸ੍ਰਵਣ ਕਰਾ।

Bhai Manmohan Singh (Shabad OS, CC BY-SA)

English

be merciful, and let me meet the True Guru.

Dr. Sant Singh Khalsa (Shabad OS, CC BY-SA)
Ang 699 · Line 37

ਗੁਣ ਗਾਵਹ. ਗੁਣ ਬੋਲਹ ਬਾਣੀ; ਹਰਿ ਗੁਣ ਜਪਿ ਓੁਮਾਹਾ ਰਾਮ ॥੨॥

gun gaavah. gun bolah baanee; har gun jap oumaahaa raam |2|

Punjabi

ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਉਸ ਦੀ ਕੀਰਤੀ ਦੇ ਸ਼ਬਦ ਉਚਾਰਦਾ ਹਾਂ ਅਤੇ ਸੁਆਮੀ ਦੀਆਂ ਖੂਬੀਆਂ ਵਰਣਨ ਕਰਨ ਦੀ ਪ੍ਰਸੰਨਤਾ ਮੇਰੇ ਅੰਦਰ ਪ੍ਰਬਲਤਾ ਹੋ ਜਾਂਦੀ ਹੈ।

Bhai Manmohan Singh (Shabad OS, CC BY-SA)

English

I sing His Glorious Praises, I speak the Bani of His Word; chanting His Glorious Praises, a sincere yearning for the Lord wells up. ||2||

Dr. Sant Singh Khalsa (Shabad OS, CC BY-SA)
Ang 699 · Line 38

ਸਭਿ ਤੀਰਥ ਵਰਤ ਜਗ; ਪੁੰਨ ਤੋੁਲਾਹਾ ॥

sabh teerath varat jag; pun tuolaahaa |

Punjabi

ਮੈਂ ਧਰਮ ਅਸਥਾਨਾਂ ਤੇ ਜਾਣ, ਵਰਤ ਰੱਖਣ, ਪਵਿੱਤ੍ਰ ਲੰਗਰ ਲਾਉਣ ਅਤੇ ਪੁੰਨ ਦਾਨ ਦੇਣ ਦੇ ਸਾਰਿਆਂ ਫਲਾਂ ਨੂੰ ਜੋਖ ਲਿਆ ਹੈ।

Bhai Manmohan Singh (Shabad OS, CC BY-SA)

English

I have tried visiting all the sacred shrines of pilgrimage, fasting, ceremonial feasts and giving to charities.

Dr. Sant Singh Khalsa (Shabad OS, CC BY-SA)
Ang 699 · Line 39

ਹਰਿ ਹਰਿ ਨਾਮ; ਨ ਪੁਜਹਿ ਪੁਜਾਹਾ ॥

har har naam; na pujeh pujaahaa |

Punjabi

ਪਰ ਉਹ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਅਪੜਦੇ, ਅਤੇ ਪੁਜਦੇ ਹਨ।

Bhai Manmohan Singh (Shabad OS, CC BY-SA)

English

They do not measure up to the Name of the Lord, Har, Har.

Dr. Sant Singh Khalsa (Shabad OS, CC BY-SA)
Ang 699 · Line 40

ਹਰਿ ਹਰਿ ਅਤੁਲੁ. ਤੋਲੁ ਅਤਿ ਭਾਰੀ; ਗੁਰਮਤਿ ਜਪਿ ਓੁਮਾਹਾ ਰਾਮ ॥੩॥

har har atul. tol at bhaaree; guramat jap oumaahaa raam |3|

Punjabi

ਵਾਹਿਗੁਰੂ ਦਾ ਨਾਮ ਅਜੋਖ ਹੇ ਅਤੇ ਬਹੁਤਾ ਵਜਨਦਾਰ ਹੈ ਇਸ ਦਾ ਭਾਰ। ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਸਾਡੇ ਅੰਦਰ ਉਤਪੰਨ ਹੁੰਦਾ ਹੈ।

Bhai Manmohan Singh (Shabad OS, CC BY-SA)

English

The Lord's Name is unweighable, utterly heavy in weight; through the Guru's Teachings, a sincere yearning to chant the Name has welled up in me. ||3||

Dr. Sant Singh Khalsa (Shabad OS, CC BY-SA)
Ang 699 · Line 41

ਸਭਿ ਕਰਮ ਧਰਮ; ਹਰਿ ਨਾਮੁ ਜਪਾਹਾ ॥

sabh karam dharam; har naam japaahaa |

Punjabi

ਸਾਰੇ ਨੇਕ ਅਮਲ ਤੇ ਸਚਾਈ ਵਾਹਿਗੁਰੂ ਦੇ ਨਾਮ ਦਾ ਸਿਮਰਨ ਵਿੱਚ ਆ ਜਾਂਦੇ ਹਨ।

Bhai Manmohan Singh (Shabad OS, CC BY-SA)

English

All good karma and righteous living are found in meditation on the Lord's Name.

Dr. Sant Singh Khalsa (Shabad OS, CC BY-SA)
Ang 699 · Line 42

ਕਿਲਵਿਖ ਮੈਲੁ ਪਾਪ ਧੋਵਾਹਾ ॥

kilavikh mail paap dhovaahaa |

Punjabi

ਇਹ ਸਿਮਰਨ ਗੁਨਾਹਾਂ ਅਤੇ ਕੁਕਰਮਾਂ ਦੀ ਗੰਦਗੀ ਨੂੰ ਧੋ ਸੁੱਟਦਾ ਹੈ।

Bhai Manmohan Singh (Shabad OS, CC BY-SA)

English

It washes away the stains of sins and mistakes.

Dr. Sant Singh Khalsa (Shabad OS, CC BY-SA)
Ang 699 · Line 43

ਦੀਨ ਦਇਆਲ ਹੋਹੁ, ਜਨ ਊਪਰਿ; ਦੇਹੁ ਨਾਨਕ. ਨਾਮੁ ਓਮਾਹਾ ਰਾਮ ॥੪॥੫॥੧੧॥

deen deaal hohu, jan aoopar; dehu naanak. naam omaahaa raam |4|5|11|

Punjabi

ਹੇ ਪ੍ਰਭੂ! ਆਪਣੇ ਅਜਜ਼ ਗੋਲੇ ਨਾਨਕ ਉਤੇ ਦਇਆਵਾਨ ਹੋ ਅਤੇ ਉਸ ਨੂੰ ਆਪਣੇ ਨਾਮ ਦੀ ਖੁਸ਼ੀ ਪ੍ਰਦਾਨ ਕਰ।

Bhai Manmohan Singh (Shabad OS, CC BY-SA)

English

Be merciful to meek, humble Nanak; bless him with sincere love and yearning for the Lord. ||4||5||11||

Dr. Sant Singh Khalsa (Shabad OS, CC BY-SA)