Ang 700
ਜੈਤਸਰੀ ਮਹਲਾ ੫ ਘਰੁ ੩ ॥
jaitasaree mahalaa 5 ghar 3 |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ।
English
Jaitsree, Fifth Mehl, Third House:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਰਹਿਮਤ ਦਾ ਸਦਕਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਕੋਈ ਜਾਨੈ; ਕਵਨੁ ਈਹਾ ਜਗਿ ਮੀਤੁ ॥
koee jaanai; kavan eehaa jag meet |
Punjabi
ਕੀ ਕੋਈ ਇਨਸਾਨ ਇਹ ਜਾਣਦਾ ਹੈ ਕਿ ਇਸ ਸੰਸਾਰ ਵਿੱਚ ਕੌਣ ਮਿੱਤਰ ਹੈ?
English
Does anyone know, who is our friend in this world?
ਜਿਸੁ ਹੋਇ ਕ੍ਰਿਪਾਲੁ. ਸੋਈ ਬਿਧਿ ਬੂਝੈ; ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥
jis hoe kripaal. soee bidh boojhai; taa kee niramal reet |1| rahaau |
Punjabi
ਜਿਸ ਉਤੇ ਸੁਆਮੀ ਮਿਹਰਬਾਨ ਹੁੰਦਾ ਹੈ, ਕੇਵਲ ਓਹੀ ਇਸ ਬੁਝਾਰਤ ਨੂੰ ਸਮਝਦਾ ਹੈ। ਪਵਿੱਤਰ ਹੈ ਉਸ ਦਾ ਜੀਵਨ ਰਹੁ-ਰੀਤੀ। ਠਹਿਰਾਉ।
English
He alone understands this, whom the Lord blesses with His Mercy. Immaculate and unstained is his way of life. ||1||Pause||
ਮਾਤ ਪਿਤਾ ਬਨਿਤਾ ਸੁਤ ਬੰਧਪ; ਇਸਟ ਮੀਤ ਅਰੁ ਭਾਈ ॥
maat pitaa banitaa sut bandhap; isatt meet ar bhaaee |
Punjabi
ਮਾਂ, ਪਿਓ, ਪਤਨੀ, ਪੁੱਤ੍ਰ, ਸਨਬੰਧੀ, ਪ੍ਰੇਮੀ, ਮਿੱਤ੍ਰ, ਅਤੇ ਭਰਾ,
English
Mother, father, spouse, children, relatives, lovers, friends and siblings meet,
ਪੂਰਬ ਜਨਮ ਕੇ ਮਿਲੇ ਸੰਜੋਗੀ; ਅੰਤਹਿ. ਕੋ ਨ ਸਹਾਈ ॥੧॥
poorab janam ke mile sanjogee; anteh. ko na sahaaee |1|
Punjabi
ਪਿਛਲੇ ਜਨਮਾਂ ਦੇ ਸੰਗੀ ਹੋਣ ਕਰ ਕੇ ਮਿਲਦੇ ਹਨ, ਪ੍ਰੰਤੂ ਅਖੀਰ ਦੇ ਵੇਲੇ ਕੋਈ ਸਹਾਇਕ ਨਹੀਂ ਹੁੰਦਾ।
English
Having been associated in previous lives; but none of them will be your companion and support in the end. ||1||
ਮੁਕਤਿ ਮਾਲ. ਕਨਿਕ ਲਾਲ ਹੀਰਾ; ਮਨ ਰੰਜਨ ਕੀ ਮਾਇਆ ॥
mukat maal. kanik laal heeraa; man ranjan kee maaeaa |
Punjabi
ਮੌਤੀਆਂ ਦੀਆਂ ਮਾਲਾਂ, ਸੋਨਾ ਜਵਾਹਿਰਾਤ ਅਤੇ ਮਾਣਕ ਚਿੱਤ ਨੂੰ ਖੁਸ਼ ਕਰਨ ਵਾਲੇ ਪਦਾਰਥ ਹਨ।
English
Pearl necklaces, gold, rubies and diamonds please the mind, but they are only Maya.
ਹਾ ਹਾ ਕਰਤ ਬਿਹਾਨੀ ਅਵਧਹਿ; ਤਾ ਮਹਿ ਸੰਤੋਖੁ. ਨ ਪਾਇਆ ॥੨॥
haa haa karat bihaanee avadheh; taa meh santokh. na paaeaa |2|
Punjabi
ਆਦਮੀ ਦੀ ਆਰਬਲਾ ਇਨ੍ਹਾਂ ਨੂੰ ਇਕੱਤਰ ਕਰਨ ਦੇ ਦੁਖ ਵਿੱਚ ਬੀਤ ਜਾਂਦੀ ਹੈ। ਫਿਰ ਵੀ ਉਨ੍ਹਾਂ ਵਿੱਚ ਉਸ ਨੂੰ ਸਬਰ ਪ੍ਰਾਪਤ ਨਹੀਂ ਹੁੰਦਾ।
English
Possessing them, one passes his life in agony; he obtains no contentment from them. ||2||
ਹਸਤਿ ਰਥ ਅਸ੍ਵ ਪਵਨ ਤੇਜ; ਧਣੀ ਭੂਮਨ ਚਤੁਰਾਂਗਾ ॥
hasat rath asv pavan tej; dhanee bhooman chaturaangaa |
Punjabi
ਹਾਥੀ, ਗੱਡੀਆਂ, ਹਵਾ ਵਰਗੇ ਤਿੱਖੇ ਘੋੜੇ, ਧਨ-ਦੌਲਤ, ਜਮੀਨਾਂ ਅਤੇ ਚਾਰ ਤਰ੍ਹਾਂ ਦੀ ਸੈਨਾ,
English
Elephants, chariots, horses as fast as the wind, wealth, land, and armies of four kinds
ਸੰਗਿ. ਨ ਚਾਲਿਓ ਇਨ ਮਹਿ ਕਛੂਐ; ਊਠਿ ਸਿਧਾਇਓ ਨਾਂਗਾ ॥੩॥
sang. na chaalio in meh kachhooai; aootth sidhaaeo naangaa |3|
Punjabi
ਇਨ੍ਹਾਂ ਵਿਚੋਂ ਕੋਈ ਸ਼ੈ ਭੀ ਬੰਦੇ ਦੇ ਨਾਲ ਨਹੀਂ ਜਾਂਦੀ ਉਹ ਉਠ ਕੇ ਨੰਗ ਧੜੰਗ ਟੁਰ ਜਾਂਦਾ ਹੈ।
English
- none of these will go with him; he must get up and depart, naked. ||3||
ਹਰਿ ਕੇ ਸੰਤ. ਪ੍ਰਿਅ ਪ੍ਰੀਤਮ ਪ੍ਰਭ ਕੇ; ਤਾ ਕੈ ਹਰਿ ਹਰਿ ਗਾਈਐ ॥
har ke sant. pria preetam prabh ke; taa kai har har gaaeeai |
Punjabi
ਰੱਬ ਦੇ ਸਾਧੂ ਸੁਆਮੀ ਦੇ ਪਿਆਰੇ ਦਿਲਬਰ ਹਨ। ਉਨ੍ਹਾਂ ਦੀ ਸੰਗਤ ਅੰਦਰ ਤੂੰ ਸੁਆਮੀ ਵਾਹਿਗੁਰੂ ਦਾ ਜੱਸ ਗਾਇਨ ਕਰ।
English
The Lord's Saints are the beloved lovers of God; sing of the Lord, Har, Har, with them.
ਨਾਨਕ ਈਹਾ ਸੁਖੁ. ਆਗੈ ਮੁਖ ਊਜਲ; ਸੰਗਿ ਸੰਤਨ ਕੈ ਪਾਈਐ ॥੪॥੧॥
naanak eehaa sukh. aagai mukh aoojal; sang santan kai paaeeai |4|1|
Punjabi
ਨਾਨਕ, ਐਸੇ ਸਾਧੂਆਂ ਦੀ ਸੰਗਤ ਅੰਦਰ ਪ੍ਰਾਣੀ ਏਥੇ ਆਰਾਮ ਪਾਉਂਦਾ ਹੈ ਅਤੇ ਅੱਗੇ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।
English
O Nanak, in the Society of the Saints, you shall obtain peace in this world, and in the next world, your face shall be radiant and bright. ||4||1||
ਜੈਤਸਰੀ ਮਹਲਾ ੫ ਘਰੁ ੩ ਦੁਪਦੇ ॥
jaitasaree mahalaa 5 ghar 3 dupade |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ ਦੁਪਦੇ।
English
Jaitsree, Fifth Mehl, Third House, Dho-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਦੇਹੁ ਸੰਦੇਸਰੋ; ਕਹੀਅਉ ਪ੍ਰਿਅ ਕਹੀਅਉ ॥
dehu sandesaro; kaheeo pria kaheeo |
Punjabi
ਮੈਨੂੰ ਮੇਰੇ ਪ੍ਰੀਤਮ ਦਾ ਸੁਨੇਹਾ ਦਿਓ, ਅਤੇ ਉਸ ਦੇ ਮੁਤੱਅਲਕ ਕੁੱਛ ਦੱਸੋ, ਜ਼ਰੂਰ ਦੱਸੋ।
English
Give me a message from my Beloved - tell me, tell me!
ਬਿਸਮੁ ਭਈ ਮੈ. ਬਹੁ ਬਿਧਿ ਸੁਨਤੇ; ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥
bisam bhee mai. bahu bidh sunate; kahahu suhaagan saheeo |1| rahaau |
Punjabi
ਉਸ ਦੇ ਬਹੁਤੀਆਂ ਕਿਸਮਾਂ ਦੇ ਸਮਾਚਾਰ ਸੁਣ ਕੇ, ਮੈਂ ਹੈਰਾਨ ਹੋ ਗਈ ਹਾਂ, ਮੈਂ ਤੁਹਾਨੂੰ ਉਹ ਦੱਸਦੀ ਹਾਂ। ਹੋ ਸੁਖੀ ਵਸਦੀਓ ਪਤਨੀਓ! ਮੇਰੀਓ ਸਹੇਲੀਓ! ਠਹਿਰਾਉ।
English
I am wonder-struck, hearing the many reports of Him; tell them to me, O my happy sister soul-brides. ||1||Pause||
ਕੋ ਕਹਤੋ ਸਭ ਬਾਹਰਿ ਬਾਹਰਿ; ਕੋ ਕਹਤੋ ਸਭ ਮਹੀਅਉ ॥
ko kahato sabh baahar baahar; ko kahato sabh maheeo |
Punjabi
ਕਈ ਆਖਦੇ ਹਨ, ਉਹ ਸੰਸਾਰ ਤੋਂ ਬਿਲਕੁਲ ਪਰੇਡੇ, ਪਰੇਡੇ ਹਨ, ਕਈ ਆਖਦੇ ਹਨ, ਉਹ ਇਸ ਦੇ ਬਿਲਕੁਲ ਵਿੱਚ ਹੀ ਹੈ।
English
Some say that He is beyond the world - totally beyond it, while others say that He is totally within it.
ਬਰਨੁ. ਨ ਦੀਸੈ, ਚਿਹਨੁ. ਨ ਲਖੀਐ; ਸੁਹਾਗਨਿ ਸਾਤਿ ਬੁਝਹੀਅਉ ॥੧॥
baran. na deesai, chihan. na lakheeai; suhaagan saat bujhaheeo |1|
Punjabi
ਉਸ ਦਾ ਰੰਗ ਦਿਸਦਾ ਨਹੀਂ, ਉਸ ਦੇ ਮੁਹਾਂਦਰੇ ਦਾ ਪਤਾ ਨਹੀਂ ਲੱਗਦਾ, ਹੇ ਸੁਭਾਗੀ ਪਤਨੀਓ! ਮੈਨੂੰ ਸੱਚੋ ਸੱਚ ਦੱਸੋ।
English
His color cannot be seen, and His pattern cannot be discerned. O happy soul-brides, tell me the truth! ||1||
ਸਰਬ ਨਿਵਾਸੀ ਘਟਿ ਘਟਿ ਵਾਸੀ; ਲੇਪੁ ਨਹੀ. ਅਲਪਹੀਅਉ ॥
sarab nivaasee ghatt ghatt vaasee; lep nahee. alapaheeo |
Punjabi
ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ। ਹਰ ਦਿਲ ਵਿੱਚ ਉਹ ਵਸਦਾ ਹੈ। ਉਸ ਨੂੰ ਮੈਲ ਨਹੀਂ ਲੱਗਦੀ, ਉਹ ਨਿਰਲੇਪ ਹੈ।
English
He is pervading everywhere, and He dwells in each and every heart; He is not stained - He is unstained.
ਨਾਨਕੁ ਕਹਤ. ਸੁਨਹੁ ਰੇ ਲੋਗਾ; ਸੰਤ ਰਸਨ ਕੋ ਬਸਹੀਅਉ ॥੨॥੧॥੨॥
naanak kehat. sunahu re logaa; sant rasan ko basaheeo |2|1|2|
Punjabi
ਗੁਰੂ ਜੀ ਫੁਰਮਾਉਂਦੇ ਹਨ, ਸੁਣੋ ਹੇ ਲੋਕੋ! ਮੇਰਾ ਪ੍ਰਭੂ ਸੰਦਾਂ ਦੀ ਜੀਭਾ ਉਤੇ ਨਿਵਾਸ ਰੱਖਦਾ ਹੈ।
English
Says Nanak, listen, O people: He dwells upon the tongues of the Saints. ||2||1||2||
ਜੈਤਸਰੀ ਮਃ ੫ ॥
jaitasaree mahalaa 5 |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ।
English
Jaitsree, Fifth Mehl:
ਧੀਰਉ ਸੁਨਿ; ਧੀਰਉ ਪ੍ਰਭ ਕਉ ॥੧॥ ਰਹਾਉ ॥
dheerau sun; dheerau prabh kau |1| rahaau |
Punjabi
ਆਪਣੇ ਸੁਆਮੀ ਵਾਰੇ ਸੁਣ ਕੇ ਮੈਂ ਧੀਰਜਵਾਨ ਮੈਂ ਧੀਰਜਵਾਨ ਹੋ ਗਿਆ ਹਾਂ। ਠਹਿਰਾਉ।
English
I am calmed, calmed and soothed, hearing of God. ||1||Pause||
ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ; ਨੀਰਉ ਪੇਖਿ. ਪ੍ਰਭ ਕਉ ਨੀਰਉ ॥੧॥
jeea praan man tan sabh arpau; neerau pekh. prabh kau neerau |1|
Punjabi
ਸੁਆਮੀ ਨੂੰ ਨੇੜੇ ਐਨੇ ਤੇੜੇ ਵੇਖ ਕੇ ਮੈਂ ਉਸ ਨੂੰ ਆਪਣਾ ਜੀਵਨ ਜਿੰਦ ਜਾਨ ਆਤਮਾ, ਦੇਹ ਅਤੇ ਹਰ ਸ਼ੈ ਭੇਟਾ ਕਰਦਾ ਹਾਂ।
English
I dedicate my soul, my breath of life, my mind, body and everything to Him: I behold God near, very near. ||1||
ਬੇਸੁਮਾਰ ਬੇਅੰਤੁ ਬਡ ਦਾਤਾ; ਮਨਹਿ ਗਹੀਰਉ. ਪੇਖਿ ਪ੍ਰਭ ਕਉ ॥੨॥
besumaar beant badd daataa; maneh gaheerau. pekh prabh kau |2|
Punjabi
ਬੇਅੰਦਾਜ ਅਤੇ ਅਨੰਤ ਅਤੇ ਵੱਡੇ ਦਾਤਾਰ ਸੁਆਮੀ ਨੂੰ ਵੇਖ ਕੇ, ਮੈਂ ਉਸ ਨੂੰ ਆਪਣੇ ਹਿਰਦੇ ਅੰਦਰ ਵਸਾਉਂਦਾ ਹਾਂ।
English
Beholding God, the inestimable, infinite and Great Giver, I cherish Him in my mind. ||2||
ਜੋ ਚਾਹਉ ਸੋਈ ਸੋਈ ਪਾਵਉ; ਆਸਾ ਮਨਸਾ ਪੂਰਉ. ਜਪਿ ਪ੍ਰਭ ਕਉ ॥੩॥
jo chaahau soee soee paavau; aasaa manasaa poorau. jap prabh kau |3|
Punjabi
ਆਪਣੇ ਸਾਹਿਬ ਦਾ ਸਿਮਰਨ ਕਰਨ ਦੁਆਰਾ, ਮੈਂ ਐਨੇ ਓਹੀ ਕੁਝ ਪਾ ਲੈਂਦਾ ਹਾਂ, ਜਿਹੜਾ ਕੁਝ ਮੈਂ ਚਾਹੁੰਦਾ ਹਾਂ ਅਤੇ ਮੇਰੀਆਂ ਉਮੈਦਾਂ ਤੇ ਖਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ।
English
Whatever I wish for, I receive; my hopes and desires are fulfilled, meditating on God. ||3||
ਗੁਰ ਪ੍ਰਸਾਦਿ ਨਾਨਕ ਮਨਿ ਵਸਿਆ; ਦੂਖਿ. ਨ ਕਬਹੂ ਝੂਰਉ, ਬੁਝਿ ਪ੍ਰਭ ਕਉ ॥੪॥੨॥੩॥
gur prasaad naanak man vasiaa; dookh. na kabahoo jhoorau, bujh prabh kau |4|2|3|
Punjabi
ਗੁਰਾਂ ਦੀ ਦਇਆ ਦੁਆਰਾ, ਸਾਹਿਬ ਨਾਨਕ ਦੇ ਹਿਰਦੇ ਅੰਦਰ ਟਿਕ ਗਿਆ ਅਤੇ ਉਸ ਨੂੰ ਜਾਣ ਕੇ, ਉਹ ਦੁੱਖ ਅੰਦਰ ਪਸਚਾਤਾਪ ਨਹੀਂ ਕਰਦਾ।
English
By Guru's Grace, God dwells in Nanak's mind; he never suffers or grieves, having realized God. ||4||2||3||
ਜੈਤਸਰੀ ਮਹਲਾ ੫ ॥
jaitasaree mahalaa 5 |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ।
English
Jaitsree, Fifth Mehl:
ਲੋੜੀਦੜਾ ਸਾਜਨੁ ਮੇਰਾ ॥
lorreedarraa saajan meraa |
Punjabi
ਮੈਂ ਆਪਣੇ ਮਿੱਤਰ ਵਾਹਿਗੁਰੂ ਨੂੰ ਲੋਚਦਾ ਹਾਂ।
English
I seek my Friend the Lord.
ਘਰਿ ਘਰਿ ਮੰਗਲ ਗਾਵਹੁ ਨੀਕੇ; ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥
ghar ghar mangal gaavahu neeke; ghatt ghatt tiseh baseraa |1| rahaau |
Punjabi
ਹਰ ਘਰ ਵਿੱਚ ਸ੍ਰੇਸ਼ਟ ਖੁਸ਼ੀ ਦੇ ਗੀਤ ਗਾਇਨ ਕਰੋ, ਕਿਉਂ ਜੋ ਉਹ ਹਰ ਦਿਲ ਵਿੱਚ ਵਸਦਾ ਹੈ। ਠਹਿਰਾਉ।
English
In each and every home, sing the sublime songs of rejoicing; He abides in each and every heart. ||1||Pause||
ਸੂਖਿ ਅਰਾਧਨੁ. ਦੂਖਿ ਅਰਾਧਨੁ; ਬਿਸਰੈ ਨ. ਕਾਹੂ ਬੇਰਾ ॥
sookh araadhan. dookh araadhan; bisarai na. kaahoo beraa |
Punjabi
ਉਸ ਨੂੰ ਖੁਸ਼ੀ ਵਿੱਚ ਚੇਤੇ ਕਰੋ। ਉਸ ਨੂੰ ਗਮੀ ਵਿੱਚ ਚੇਤੇ ਕਰੋ ਅਤੇ ਕਿਸੇ ਵੇਲੇ ਭੀ ਉਸ ਨੂੰ ਨਾਂ ਭੁਲਾਓ।
English
In good times, worship and adore Him; in bad times, worship and adore Him; do not ever forget Him.
ਨਾਮੁ ਜਪਤ ਕੋਟਿ ਸੂਰ ਉਜਾਰਾ; ਬਿਨਸੈ ਭਰਮੁ ਅੰਧੇਰਾ ॥੧॥
naam japat kott soor ujaaraa; binasai bharam andheraa |1|
Punjabi
ਨਾਮ ਦਾ ਸਿਮਰਨ ਕਰਨ ਦੁਆਰਾ, ਕ੍ਰੋੜਾਂ ਹੀ ਸੂਰਜਾਂ ਦਾ ਚਾਨਣ ਹੋ ਜਾਂਦਾ ਹੈ ਅਤੇ ਭਰਮ ਭੁਲੇਖੇ ਦਾ ਅਨ੍ਹੇਰਾ ਨਾਸ ਥੀ ਵੰਞਦਾ ਹੈ।
English
Chanting the Naam, the Name of the Lord, the light of millions of suns shines forth, and the darkness of doubt is dispelled. ||1||
ਥਾਨਿ ਥਨੰਤਰਿ ਸਭਨੀ ਜਾਈ; ਜੋ ਦੀਸੈ ਸੋ ਤੇਰਾ ॥
thaan thanantar sabhanee jaaee; jo deesai so teraa |
Punjabi
ਤੈਂ, ਹੇ ਸਆਮੀ! ਸਾਰੀਆਂ ਥਾਵਾਂ, ਵਿਥਾਂ ਅਤੇ ਅਸਥਾਨਾਂ ਵਿੱਚ ਹੈ। ਜੋ ਕੁਛ ਦਿਸ ਆਉਂਦਾ ਹੈ, ਉਹ ਤੈਂਡਾ ਹੀ ਹੈ।
English
In all the spaces and interspaces, everywhere, whatever we see is Yours.
ਸੰਤਸੰਗਿ. ਪਾਵੈ ਜੋ ਨਾਨਕ; ਤਿਸੁ ਬਹੁਰਿ. ਨ ਹੋਈ ਹੈ ਫੇਰਾ ॥੨॥੩॥੪॥
santasang. paavai jo naanak; tis bahur. na hoee hai feraa |2|3|4|
Punjabi
ਨਾਨਕ, ਜਿਹੜਾ ਸਤਿ ਸੰਗਤ ਅੰਦਰ ਜੁੜਦਾ ਹੈ। ਉਹ ਮੁੜ ਕੇ ਆਵਾਗਉਣ ਦੇ ਗੇੜੇ ਵਿੱਚ ਨਹੀਂ ਪੈਂਦਾ।
English
One who finds the Society of the Saints, O Nanak, is not consigned to reincarnation again. ||2||3||4||