Ang 701
ਜੈਤਸਰੀ ਮਹਲਾ ੫ ਘਰੁ ੪ ਦੁਪਦੇ ॥
jaitasaree mahalaa 5 ghar 4 dupade |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ। ਦੁਪਦੇ।
English
Jaitsree, Fifth Mehl, Fourth House, Dho-Padhay:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਅਬ ਮੈ ਸੁਖੁ ਪਾਇਓ; ਗੁਰ ਆਗੵਿ ॥
ab mai sukh paaeo; gur aagay |
Punjabi
ਗੁਰਾਂ ਮੂਹਰੇ ਬੰਦਨਾ ਕਰ ਕੇ, ਹੁਣ ਮੈਂ ਆਰਾਮ ਪਾ ਲਿਆ ਹੈ।
English
Now, I have found peace, bowing before the Guru.
ਤਜੀ ਸਿਆਨਪ ਚਿੰਤ ਵਿਸਾਰੀ; ਅਹੰ ਛੋਡਿਓ ਹੈ ਤਿਆਗੵਿ ॥੧॥ ਰਹਾਉ ॥
tajee siaanap chint visaaree; ahan chhoddio hai tiaagay |1| rahaau |
Punjabi
ਮੈਂ ਚਾਲਾਕੀ ਛੱਡ ਦਿੱਤੀ ਹੈ, ਫਿਕਰ ਦੂਰ ਕਰ ਦਿੱਤਾ ਹੈ ਤੇ ਆਪਣੀ ਸਵੈ-ਹੰਗਤਾ ਨੂੰ ਮੁਕੰਮਲ ਤਲਾਂਜਲੀ ਦੇ ਦਿੱਤੀ ਹੈ। ਠਹਿਰਾਉ।
English
I have abandoned cleverness, quieted my anxiety, and renounced my egotism. ||1||Pause||
ਜਉ ਦੇਖਉ. ਤਉ ਸਗਲ ਮੋਹਿ ਮੋਹੀਅਉ; ਤਉ ਸਰਨਿ ਪਰਿਓ ਗੁਰ, ਭਾਗਿ ॥
jau dekhau. tau sagal mohi moheeo; tau saran pario gur, bhaag |
Punjabi
ਜਦ ਮੈਂ ਚੰਗੀ ਤਰ੍ਰਾ ਵੇਖਦਾ ਹਾਂ ਤਦ ਮੈਂ ਸਾਰਿਆਂ ਨੂੰ ਸੰਸਾਰੀ ਮਮਤਾ ਦਾ ਮੋਹਿਆ ਹੋਇਆ ਪਾਉਂਦਾ ਹਾਂ, ਤਦੋਂ ਹੀ ਮੈਂ ਦੌੜ ਕੇ ਗੁਰਾਂ ਦੀ ਸ਼ਰਣਾਗਤ ਸੰਭਾਲਦਾ ਹਾਂ।
English
When I looked, I saw that everyone was enticed by emotional attachment; then, I hurried to the Guru's Sanctuary.
ਕਰਿ ਕਿਰਪਾ ਟਹਲ ਹਰਿ ਲਾਇਓ; ਤਉ ਜਮਿ ਛੋਡੀ ਮੋਰੀ ਲਾਗਿ ॥੧॥
kar kirapaa ttehal har laaeo; tau jam chhoddee moree laag |1|
Punjabi
ਮੇਹਰ ਧਾਰ ਕੇ, ਗੁਰਾਂ ਨੇ ਮੈਨੂੰ ਹਰੀ ਦੀ ਸੇਵਾ ਅੰਦਰ ਜੋੜ ਦਿੱਤਾ ਹੈ, ਤਾਂ ਜੋ ਕਿ ਕਿਸੇ ਮੌਤ ਦੇ ਦੂਤ ਨੇ ਮੇਰਾ ਪਿੱਛਾ ਛੱਡਿਆ ਹੈ।
English
In His Grace, the Guru engaged me in the Lord's service, and then, the Messenger of Death gave up pursuing me. ||1||
ਤਰਿਓ ਸਾਗਰੁ ਪਾਵਕ ਕੋ; ਜਉ ਸੰਤ ਭੇਟੇ ਵਡ ਭਾਗਿ ॥
tario saagar paavak ko; jau sant bhette vadd bhaag |
Punjabi
ਜਦੋ ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਸਾਧੂਆਂ ਨਾਲ ਮਿਲ ਪਿਆ, ਤਦ ਮੈਂ ਅੱਗ ਦੇ ਸਮੁੰਦਰ ਤੋਂ ਪਾਰ ਹੋ ਗਿਆ।
English
I swam across the ocean of fire, when I met the Saints, through great good fortune.
ਜਨ ਨਾਨਕ. ਸਰਬ ਸੁਖ ਪਾਏ; ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥
jan naanak. sarab sukh paae; moro har charanee chit laag |2|1|5|
Punjabi
ਦਾਸ ਨਾਨਕ ਆਖਦਾ ਹੈ, ਮੈਂ ਸਾਰੇ ਸੁੱਖ ਪ੍ਰਾਪਤ ਕਰ ਲਏ ਹਨ, ਅਤੇ ਮੇਰਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ।
English
O servant Nanak, I have found total peace; my consciousness is attached to the Lord's feet. ||2||1||5||
ਜੈਤਸਰੀ ਮਹਲਾ ੫ ॥
jaitasaree mahalaa 5 |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ।
English
Jaitsree, Fifth Mehl:
ਮਨ ਮਹਿ; ਸਤਿਗੁਰ ਧਿਆਨੁ ਧਰਾ ॥
man meh; satigur dhiaan dharaa |
Punjabi
ਆਪਣੇ ਚਿੱਤ ਅੰਦਰ ਮੈਂ ਆਪਣੇ ਸੱਚੇ ਗੁਰਾਂ ਦੀ ਯਾਦ ਟਿਕਾਈ ਹੋਈ ਹੈ।
English
Within my mind, I cherish and meditate on the True Guru.
ਦ੍ਰਿੜਿੑਓ ਗਿਆਨੁ. ਮੰਤ੍ਰੁ ਹਰਿ ਨਾਮਾ; ਪ੍ਰਭ ਜੀਉ ਮਇਆ ਕਰਾ ॥੧॥ ਰਹਾਉ ॥
drirrao giaan. mantru har naamaa; prabh jeeo meaa karaa |1| rahaau |
Punjabi
ਪੂਜਨੀਯ ਸਾਈਂ ਨੇ ਮੇਰੇ ਉਤੇ ਰਹਿਮਤ ਕੀਤੀ ਹੈ, ਅਤੇ ਮੈਂ ਆਪਣੇ ਮਨ ਅੰਦਰ ਬ੍ਰਹਮ-ਵਿਚਾਰ ਅਤੇ ਵਾਹਿਗੁਰੂ ਦੇ ਨਾਮ ਦੇ ਜਾਦੂ ਨੂੰ ਪੱਕਾ ਕੀਤਾ ਹੈ। ਠਹਿਰਾਉ।
English
He has implanted within me spiritual wisdom and the Mantra of the Lord's Name; Dear God has shown mercy to me. ||1||Pause||
ਕਾਲ ਜਾਲ ਅਰੁ ਮਹਾ ਜੰਜਾਲਾ; ਛੁਟਕੇ ਜਮਹਿ ਡਰਾ ॥
kaal jaal ar mahaa janjaalaa; chhuttake jameh ddaraa |
Punjabi
ਮੌਤ ਦੀ ਫਾਹੀ, ਭਾਰੀ ਅਲਸੇਟੇ ਅਤੇ ਮੌਤ ਦਾ ਖੌਫ, ਹੁਣ ਸਾਰੇ ਅਲੋਪ ਹੋ ਗਏ ਹਨ।
English
Death's noose and its mighty entanglements have vanished, along with the fear of death.
ਆਇਓ ਦੁਖ ਹਰਣ. ਸਰਣ ਕਰੁਣਾਪਤਿ; ਗਹਿਓ ਚਰਣ ਆਸਰਾ ॥੧॥
aaeo dukh haran. saran karunaapat; gahio charan aasaraa |1|
Punjabi
ਮੈਂ ਮਿਹਰ ਦੇ ਸੁਆਮੀ, ਪੀੜ ਨਾਸ ਕਰਨਹਾਰ ਦੀ ਸ਼ਰਣਾਗਤ ਸੰਭਾਲੀ ਹੈ ਅਤੇ ਉਸ ਦੇ ਚਰਨਾਂ ਦੀ ਓਟ ਘੁੱਟ ਕੇ ਪਕੜੀ ਹੋਈ ਹੈ।
English
I have come to the Sanctuary of the Merciful Lord, the Destroyer of pain; I am holding tight to the Support of His feet. ||1||
ਨਾਵ ਰੂਪ ਭਇਓ ਸਾਧਸੰਗੁ; ਭਵ ਨਿਧਿ ਪਾਰਿ ਪਰਾ ॥
naav roop bheo saadhasang; bhav nidh paar paraa |
Punjabi
ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਸਤਿ ਸੰਗਤ ਇਕ ਜਹਾਜ਼ ਦੀ ਨਿਆਈ ਹੈ।
English
The Saadh Sangat, the Company of the Holy, has assumed the form of a boat, to cross over the terrifying world-ocean.
ਅਪਿਉ ਪੀਓ. ਗਤੁ ਥੀਓ ਭਰਮਾ; ਕਹੁ ਨਾਨਕ. ਅਜਰੁ ਜਰਾ ॥੨॥੨॥੬॥
apiau peeo. gat theeo bharamaa; kahu naanak. ajar jaraa |2|2|6|
Punjabi
ਗੁਰੂ ਜੀ ਆਖਦੇ ਹਨ, ਮੈਂ ਪ੍ਰਭੂ ਦਾ ਅੰਮ੍ਰਿਤ ਪਾਨ ਕਰਦਾ ਹਾਂ, ਮੇਰਾ ਸੰਦੇਹ ਨਾਸ ਹੋ ਗਿਆ ਹੈ ਅਤੇ ਮੈਂ ਨਾਂ ਸਹਾਰੇ ਜਾਣ ਵਾਲੇ ਨੂੰ ਸਹਾਰਦਾ ਹਾਂ।
English
I drink in the Ambrosial Nectar, and my doubts are shattered; says Nanak, I can bear the unbearable. ||2||2||6||
ਜੈਤਸਰੀ ਮਹਲਾ ੫ ॥
jaitasaree mahalaa 5 |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ।
English
Jaitsree, Fifth Mehl:
ਜਾ ਕਉ. ਭਏ ਗੋਵਿੰਦ ਸਹਾਈ ॥
jaa kau. bhe govind sahaaee |
Punjabi
ਜਿਸ ਦਾ ਮਦਦਗਾਰ ਸ੍ਰਿਸ਼ਟੀ ਦਾ ਸੁਆਮੀ ਹੋ ਵੰਞਦਾ ਹੈ,
English
One who has the Lord of the Universe as his help and support
ਸੂਖ ਸਹਜ ਆਨੰਦ ਸਗਲ ਸਿਉ; ਵਾ ਕਉ ਬਿਆਧਿ. ਨ ਕਾਈ ॥੧॥ ਰਹਾਉ ॥
sookh sehaj aanand sagal siau; vaa kau biaadh. na kaaee |1| rahaau |
Punjabi
ਉਹ ਸਾਰਾ ਆਰਾਮ, ਅਡੋਲਤਾ ਅਤੇ ਖੁਸ਼ੀ ਪਾ ਲੈਂਦਾ ਹੈ ਅਤੇ ਉਸ ਨੂੰ ਕੋਈ ਬਿਮਾਰੀ ਨਹੀਂ ਚਿਮੜਦੀ। ਠਹਿਰਾਉ।
English
is blessed with all peace, poise and bliss; no afflictions cling to him. ||1||Pause||
ਦੀਸਹਿ ਸਭ ਸੰਗਿ. ਰਹਹਿ ਅਲੇਪਾ; ਨਹ ਵਿਆਪੈ ਉਨ ਮਾਈ ॥
deeseh sabh sang. raheh alepaa; neh viaapai un maaee |
Punjabi
ਉਹ ਸਾਰਿਆਂ ਦੇ ਸੰਗ ਜਾਪਦਾ ਹੈ, ਪ੍ਰੰਤੂ ਨਿਰਲੇਪ ਰਹਿੰਦਾ ਹੈ, ਅਤੇ ਮਾਇਆ ਉਸ ਨੂੰ ਨਹੀਂ ਚਿਮੜਦੀ।
English
He appears to keep company with everyone, but he remains detached, and Maya does not cling to him.
ਏਕੈ ਰੰਗਿ ਤਤ ਕੇ ਬੇਤੇ; ਸਤਿਗੁਰ ਤੇ ਬੁਧਿ ਪਾਈ ॥੧॥
ekai rang tat ke bete; satigur te budh paaee |1|
Punjabi
ਉਹ ਇਕ ਪ੍ਰਭੂ ਦੇ ਪ੍ਰੇਮ ਅੰਦਰ ਲੀਨ ਰਹਿੰਦਾ ਹੈ। ਅਸਲੀਅਤ ਨੂੰ ਸਮਝਦਾ ਹੈ ਅਤੇ ਸੱਚੇ ਗੁਰਾਂ ਪਾਸੋਂ ਯਥਾਰਥ ਸਮਝ ਪ੍ਰਾਪਤ ਕਰਦਾ ਹੈ।
English
He is absorbed in love of the One Lord; he understands the essence of reality, and he is blessed with wisdom by the True Guru. ||1||
ਦਇਆ ਮਇਆ ਕਿਰਪਾ ਠਾਕੁਰ ਕੀ; ਸੇਈ ਸੰਤ ਸੁਭਾਈ ॥
deaa meaa kirapaa tthaakur kee; seee sant subhaaee |
Punjabi
ਕੇਵਲ ਓਹੀ ਪਵਿੱਤਰ ਸਾਧੂ ਹਨ, ਜਿਨ੍ਹਾਂ ਉਤੇ ਸੁਆਮੀ ਦੀ ਮਿਹਰਬਾਨੀ, ਮਿਹਰ ਅਤੇ ਰਹਿਮਤ ਹੈ।
English
Those whom the Lord and Master blesses with His kindness, compassion and mercy are the sublime and sanctified Saints.
ਤਿਨ ਕੈ ਸੰਗਿ ਨਾਨਕ ਨਿਸਤਰੀਐ; ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥
tin kai sang naanak nisatareeai; jin ras ras har gun gaaee |2|3|7|
Punjabi
ਨਾਨਕ, ਉਨ੍ਹਾਂ ਦੀ ਸੰਗਤ ਅੰਦਰ ਪਾਰ ਉੱਤਰ ਜਾਂਦਾ ਹੈ, ਜੋ ਪਿਆਰ ਤੇ ਪ੍ਰਸੰਨਤਾ ਨਾਲ ਪ੍ਰਭੂ ਦੀ ਤੀਰਤੀ ਗਾਇਨ ਕਰਦੇ ਹਨ।
English
Associating with them, Nanak is saved; with love and exuberant joy, they sing the Glorious Praises of the Lord. ||2||3||7||
ਜੈਤਸਰੀ ਮਹਲਾ ੫ ॥
jaitasaree mahalaa 5 |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ।
English
Jaitsree, Fifth Mehl:
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥
gobind jeevan praan dhan roop |
Punjabi
ਸ੍ਰਿਸ਼ਟੀ ਦਾ ਸੁਆਮੀ ਮੇਰੀ ਜਿੰਦਗੀ, ਜਿੰਨ-ਜਾਨ ਦੌਲਤ ਅਤੇ ਸੁੰਦਰਤਾ ਹੈ।
English
The Lord of the Universe is my existence, my breath of life, wealth and beauty.
ਅਗਿਆਨ ਮੋਹ ਮਗਨ ਮਹਾ ਪ੍ਰਾਨੀ; ਅੰਧਿਆਰੇ ਮਹਿ ਦੀਪ ॥੧॥ ਰਹਾਉ ॥
agiaan moh magan mahaa praanee; andhiaare meh deep |1| rahaau |
Punjabi
ਫਾਨੀ ਬੰਦਾ ਬੇਸਮਝੀ ਅਤੇ ਸੰਸਾਰੀ ਮਮਤਾ ਵਿੱਚ ਬਹੁਤਾ ਮਤਵਾਲਾ ਹੋਇਆ ਹੋਇਆ ਹੈ ਅਤੇ ਇਸ ਅਨ੍ਹੇਰੇ ਵਿੱਚ ਪ੍ਰਭੂ ਇਕ ਦੀਵਾ ਹੈ। ਠਹਿਰਾਉ।
English
The ignorant are totally intoxicated with emotional attachment; in this darkness, the Lord is the only lamp. ||1||Pause||
ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ; ਚਰਨ ਕਮਲ ਆਨੂਪ ॥
safal darasan tumaraa prabh preetam; charan kamal aanoop |
Punjabi
ਫਲਦਾਇਕ ਹੈ ਤੇਰਾ ਦੀਦਾਰ, ਹੇ ਮੇਰੇ ਪਿਆਰੇ ਸੁਆਮੀ! ਅਤੇ ਪਰਮ ਸੁੰਦਰ ਹਨ ਤੇਰੇ ਕੰਵਲ ਚਰਨ।
English
Fruitful is the Blessed Vision of Your Darshan, O Beloved God; Your lotus feet are incomparably beautiful!
ਅਨਿਕ ਬਾਰ ਕਰਉ ਤਿਹ ਬੰਦਨ; ਮਨਹਿ ਚਰ੍ਹਾਵਉ ਧੂਪ ॥੧॥
anik baar krau tih bandan; maneh charhaavau dhoop |1|
Punjabi
ਅਨੇਕਾਂ ਵਾਰੀ ਮੈਂ ਉਸ ਨੂੰ ਨਮਸ਼ਕਾਰ ਕਰਦਾ ਹਾਂ ਅਤੇ ਆਪਣੀ ਆਤਮਾ ਨੂੰ ਉਸ ਦੇ ਅੱਗੇ ਹੋਮ ਸਮੱਗਰੀ ਵਜੋਂ ਭੇਟ ਕਰਦਾ ਹਾਂ।
English
So many times, I bow in reverence to Him, offering my mind as incense to Him. ||1||
ਹਾਰਿ ਪਰਿਓ ਤੁਮੑਰੈ ਪ੍ਰਭ ਦੁਆਰੈ; ਦ੍ਰਿੜੑੁ ਕਰਿ ਗਹੀ ਤੁਮੑਾਰੀ ਲੂਕ ॥
haar pario tumarai prabh duaarai; drirrau kar gahee tumaaree look |
Punjabi
ਹਾਰ ਹੰਭ ਕੇ ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ, ਹੇ ਸੁਆਮੀ! ਅਤੇ ਘੁੱਟ ਕੇ ਤੇਰੀ ਓਟ ਪਕੜ ਲਈ ਹੈ।
English
Exhausted, I have fallen at Your Door, O God; I am holding tight to Your Support.
ਕਾਢਿ ਲੇਹੁ ਨਾਨਕ ਅਪੁਨੇ ਕਉ; ਸੰਸਾਰ ਪਾਵਕ ਕੇ ਕੂਪ ॥੨॥੪॥੮॥
kaadt lehu naanak apune kau; sansaar paavak ke koop |2|4|8|
Punjabi
ਹੇ ਸੁਆਮੀ! ਆਪਣੇ ਗੋਲੇ ਨਾਨਕ ਨੂੰ ਜਗਤ ਦੇ ਅੱਗ ਦੇ ਖੂਹ ਵਿਚੋਂ ਬਾਹਰ ਕੱਢ ਲੈ।
English
Please, lift Your humble servant Nanak up, out of the pit of fire of the world. ||2||4||8||
ਜੈਤਸਰੀ ਮਹਲਾ ੫ ॥
jaitasaree mahalaa 5 |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ।
English
Jaitsree, Fifth Mehl:
ਕੋਈ ਜਨੁ; ਹਰਿ ਸਿਉ ਦੇਵੈ ਜੋਰਿ ॥
koee jan; har siau devai jor |
Punjabi
ਕੋਈ ਜਣਾ ਮੈਨੂੰ ਵਾਹਿਗੁਰੂ ਨਾਲ ਜੋੜ ਦੇਵੇ।
English
If only someone would unite me with the Lord!
ਚਰਨ ਗਹਉ. ਬਕਉ ਸੁਭ ਰਸਨਾ; ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
charan ghau. bkau subh rasanaa; deejeh praan akor |1| rahaau |
Punjabi
ਮੈਂ ਉਸ ਦੇ ਪੈਰ ਪਕੜਦਾ ਹਾਂ, ਆਪਣੇ ਜੀਭ ਨਾਲ ਮਿੱਠੜੇ ਬਚਨ ਬੋਲਦਾ ਹਾਂ ਅਤੇ ਆਪਣੀ ਜਿੰਦੜੀ ਨੂੰ ਭੇਟਾ ਚੜਾਉਂਦਾ ਹਾਂ। ਠਹਿਰਾਉ।
English
I hold tight to His feet, and utter sweet words with my tongue; I make my breath of life an offering to Him. ||1||Pause||
ਮਨੁ ਤਨੁ ਨਿਰਮਲ ਕਰਤ ਕਿਆਰੋ; ਹਰਿ ਸਿੰਚੈ ਸੁਧਾ ਸੰਜੋਰਿ ॥
man tan niramal karat kiaaro; har sinchai sudhaa sanjor |
Punjabi
ਆਪਣੇ ਦਿਲ ਤੇ ਦੇਹ ਨੂੰ ਪਵਿੱਤਰ ਕਿਆਰੀਆਂ ਬਣਾ ਕੇ, ਮੈਂ ਉਨ੍ਹਾਂ ਨੂੰ ਵਾਹਿਗੁਰੂ ਦੇ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਸਿੰਜਦਾ ਹਾਂ।
English
I make my mind and body into pure little gardens, and irrigate them with the sublime essence of the Lord.
ਇਆ ਰਸ ਮਹਿ ਮਗਨੁ ਹੋਤ. ਕਿਰਪਾ ਤੇ; ਮਹਾ ਬਿਖਿਆ ਤੇ ਤੋਰਿ ॥੧॥
eaa ras meh magan hot. kirapaa te; mahaa bikhiaa te tor |1|
Punjabi
ਵਾਹਿਗੁਰੂ ਦੀ ਰਹਿਮਤ ਦੁਆਰਾ, ਪ੍ਰਾਣੀ ਵਾਹਿਗੁਰੂ ਦੇ ਇਸ ਅੰਮ੍ਰਿਤ ਵਿੱਚ ਲੀਨ ਹੋ ਜਾਂਦਾ ਹਾਂ ਅਤੇ ਘੋਰ ਪਾਪਾਂ ਨਾਲੋਂ ਟੁੱਟ ਜਾਂਦਾ ਹਾਂ।
English
I am drenched with this sublime essence by His Grace, and the powerful hold of Maya's corruption has been broken. ||1||
ਆਇਓ ਸਰਣਿ ਦੀਨ ਦੁਖ ਭੰਜਨ; ਚਿਤਵਉ ਤੁਮੑਰੀ ਓਰਿ ॥
aaeo saran deen dukh bhanjan; chitvau tumaree or |
Punjabi
ਹੇ ਸੁਆਮੀ, ਗਰੀਬਾਂ ਦੇ ਦੁੱਖੜੇ ਦੂਰ ਕਰਨਹਾਰ, ਮੈਂ ਤੇਰੀ ਪਨਾਹ ਲਈ ਹੈ ਅਤੇ ਹਮੇਸ਼ਾਂ ਤੇਰਾ ਧਿਆਨ ਧਾਰਦਾ ਹਾਂ।
English
I have come to Your Sanctuary, O Destroyer of the suffering of the innocent; I keep my consciousness focused on You.