Ekam
Guru Granth Sahib

Ang 702

Ang 702 · Line 1

ਅਭੈ ਪਦੁ ਦਾਨੁ. ਸਿਮਰਨੁ ਸੁਆਮੀ ਕੋ; ਪ੍ਰਭ ਨਾਨਕ. ਬੰਧਨ ਛੋਰਿ ॥੨॥੫॥੯॥

abhai pad daan. simaran suaamee ko; prabh naanak. bandhan chhor |2|5|9|

Punjabi

ਮੇਰੇ ਸਾਹਿਬ ਮੈਨੂੰ ਨਿੱਡਰਤਾ ਦੀ ਅਵਸਥਾ ਅਤੇ ਆਪਣੀ ਬੰਦਗੀ ਦੀ ਦਾਤ ਬਖਸ਼, ਹੇ ਨਾਨਕ! ਮਾਲਕ ਬੇੜੀਆਂ ਕੱਟਣਹਾਰ ਹੈ।

Bhai Manmohan Singh (Shabad OS, CC BY-SA)

English

Bless me with the gifts of the state of fearlessness, and meditative remembrance, Lord and Master; O Nanak, God is the Breaker of bonds. ||2||5||9||

Dr. Sant Singh Khalsa (Shabad OS, CC BY-SA)
Ang 702 · Line 2

ਜੈਤਸਰੀ ਮਹਲਾ ੫ ॥

jaitasaree mahalaa 5 |

Punjabi

ਜੈਤਸਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Jaitsree, Fifth Mehl:

Dr. Sant Singh Khalsa (Shabad OS, CC BY-SA)
Ang 702 · Line 3

ਚਾਤ੍ਰਿਕ ਚਿਤਵਤ. ਬਰਸਤ ਮੇਂਹ ॥

chaatrik chitavat. barasat menh |

Punjabi

ਪਪੀਹਾ ਮੀਂਹ ਪੈਣਾ ਬੋਲਦਾ ਹੈ,

Bhai Manmohan Singh (Shabad OS, CC BY-SA)

English

The rainbird longs for the rain to fall.

Dr. Sant Singh Khalsa (Shabad OS, CC BY-SA)
Ang 702 · Line 4

ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ; ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥

kripaa sindh karunaa prabh dhaarahu; har prem bhagat ko nenh |1| rahaau |

Punjabi

ਹੇ ਰਹਿਮਤ ਦੇ ਸਮੁੰਦਰ ਸੁਆਮੀ! ਮੇਰੇ ਉਤੇ ਰਹਿਮ ਕਰ ਤਾਂ ਜੋ ਤੇਰੀ ਪਿਆਰੀ ਉਪਾਸ਼ਨਾ ਨਾਲ ਮੇਰੀ ਪ੍ਰੀਤ ਪੈ ਜਾਵੇ। ਠਹਿਰਾਉ।

Bhai Manmohan Singh (Shabad OS, CC BY-SA)

English

O God, ocean of mercy, shower Your mercy on me, that I may yearn for loving devotional worship of the Lord. ||1||Pause||

Dr. Sant Singh Khalsa (Shabad OS, CC BY-SA)
Ang 702 · Line 5

ਅਨਿਕ ਸੂਖ ਚਕਵੀ. ਨਹੀ ਚਾਹਤ; ਅਨਦ ਪੂਰਨ ਪੇਖਿ ਦੇਂਹ ॥

anik sookh chakavee. nahee chaahat; anad pooran pekh denh |

Punjabi

ਸੁਰਖਾਵਨੀ ਹੋਰ ਘਣੇਰੇ ਆਰਾਮ ਨਹੀਂ ਲੋੜਦੀ, ਪ੍ਰੰਤੂ ਦਿਨ ਨੂੰ ਦੇਖ ਕੇ ਖੁਸ਼ੀ ਨਾਲ ਭਰ ਜਾਂਦੀ ਹੈ।

Bhai Manmohan Singh (Shabad OS, CC BY-SA)

English

The chakvi duck does not desire many comforts, but it is filled with bliss upon seeing the dawn.

Dr. Sant Singh Khalsa (Shabad OS, CC BY-SA)
Ang 702 · Line 6

ਆਨ ਉਪਾਵ. ਨ ਜੀਵਤ ਮੀਨਾ; ਬਿਨੁ ਜਲ. ਮਰਨਾ ਤੇਂਹ ॥੧॥

aan upaav. na jeevat meenaa; bin jal. maranaa tenh |1|

Punjabi

ਕਿਸੇ ਹੋਰ ਤਰੀਕੇ ਨਾਲ ਮੱਛੀ ਜੀਉਂਦੀ ਨਹੀਂ ਰਹਿ ਸਕਦੀ। ਪਾਣੀ ਦੇ ਬਗੈਰ ਉਹ ਮਰ ਜਾਂਦੀ ਹੈ।

Bhai Manmohan Singh (Shabad OS, CC BY-SA)

English

The fish cannot survive any other way - without water, it dies. ||1||

Dr. Sant Singh Khalsa (Shabad OS, CC BY-SA)
Ang 702 · Line 7

ਹਮ ਅਨਾਥ. ਨਾਥ ਹਰਿ ਸਰਣੀ; ਅਪੁਨੀ ਕ੍ਰਿਪਾ ਕਰੇਂਹ ॥

ham anaath. naath har saranee; apunee kripaa karenh |

Punjabi

ਮੈਂ ਯਤੀਮ ਹਾਂ ਅਤੇ ਤੇਰੀ ਪਨਾਹ ਲੋੜਦਾ ਹਾਂ। ਹੇ, ਵਾਹਿਗੁਰੂ, ਮੇਰੇ ਮਾਲਕ! ਤੂੰ ਮੇਰੇ ਤੇ ਮਿਹਰ ਧਾਰ।

Bhai Manmohan Singh (Shabad OS, CC BY-SA)

English

I am a helpless orphan - I seek Your Sanctuary, O My Lord and Master; please bless me with Your mercy.

Dr. Sant Singh Khalsa (Shabad OS, CC BY-SA)
Ang 702 · Line 8

ਚਰਣ ਕਮਲ ਨਾਨਕੁ ਆਰਾਧੈ; ਤਿਸੁ ਬਿਨੁ ਆਨ. ਨ ਕੇਂਹ ॥੨॥੬॥੧੦॥

charan kamal naanak aaraadhai; tis bin aan. na kenh |2|6|10|

Punjabi

ਨਾਨਕ ਕੇਵਲ ਸੁਆਮੀ ਦੇ ਕੰਵਲ ਚਰਨਾਂ ਦਾ ਸਿਮਰਨ ਕਰਦਾ ਹੈ। ਉਸ ਦੇ ਬਾਝੋਂ ਉਹ ਹੋਰ ਕਿਸੇ ਨੂੰ ਨਹੀਂ ਪਛਾਣਦਾ।

Bhai Manmohan Singh (Shabad OS, CC BY-SA)

English

Nanak worships and adores the Lord's lotus feet; without Him, there is no other at all. ||2||6||10||

Dr. Sant Singh Khalsa (Shabad OS, CC BY-SA)
Ang 702 · Line 9

ਜੈਤਸਰੀ ਮਹਲਾ ੫ ॥

jaitasaree mahalaa 5 |

Punjabi

ਜੈਤਸਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Jaitsree, Fifth Mehl:

Dr. Sant Singh Khalsa (Shabad OS, CC BY-SA)
Ang 702 · Line 10

ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥

man tan bas rahe mere praan |

Punjabi

ਮੇਰੀ ਜਿੰਦ ਜਾਨ, ਮੇਰਾ ਪ੍ਰਭੂ, ਮੇਰੀ ਆਤਮਾ ਅਤੇ ਦੇਹ ਅੰਦਰ ਨਿਵਾਸ ਰੱਖਦਾ ਹੈ।

Bhai Manmohan Singh (Shabad OS, CC BY-SA)

English

The Lord, my very breath of life, abides in my mind and body.

Dr. Sant Singh Khalsa (Shabad OS, CC BY-SA)
Ang 702 · Line 11

ਕਰਿ ਕਿਰਪਾ ਸਾਧੂ ਸੰਗਿ ਭੇਟੇ; ਪੂਰਨ ਪੁਰਖ ਸੁਜਾਨ ॥੧॥ ਰਹਾਉ ॥

kar kirapaa saadhoo sang bhette; pooran purakh sujaan |1| rahaau |

Punjabi

ਹੇ ਮੇਰੇ ਸਰਬੱਗ, ਪੂਰੇ ਪ੍ਰਭੂ! ਮਿਹਰ ਧਾਰ ਕੇ, ਮੈਨੂੰ ਸਤਿ ਸੰਗਤ ਨਾਲ ਜੋੜ ਦੇ। ਠਹਿਰਾਉ।

Bhai Manmohan Singh (Shabad OS, CC BY-SA)

English

Bless me with Your mercy, and unite me with the Saadh Sangat, the Company of the Holy, O perfect, all-knowing Lord God. ||1||Pause||

Dr. Sant Singh Khalsa (Shabad OS, CC BY-SA)
Ang 702 · Line 12

ਪ੍ਰੇਮ ਠਗਉਰੀ ਜਿਨ ਕਉ ਪਾਈ; ਤਿਨ ਰਸੁ ਪੀਅਉ ਭਾਰੀ ॥

prem tthgauree jin kau paaee; tin ras peeo bhaaree |

Punjabi

ਜਿਨ੍ਹਾਂ ਨੂੰ ਤੂੰ ਆਪਣੀ ਪ੍ਰੀਤ ਦੀ ਖੁਮਾਰ ਭਰੀ ਬੂਟੀ ਦਿੰਦਾ ਹੈ, ਹੇ ਸੁਆਮੀ! ਉਹ ਸ੍ਰੇਸ਼ਟ ਅੰਮ੍ਰਿਤ ਨੂੰ ਪਾਨ ਕਰਦੇ ਹਨ।

Bhai Manmohan Singh (Shabad OS, CC BY-SA)

English

Those, unto whom You give the intoxicating herb of Your Love, drink in the supreme sublime essence.

Dr. Sant Singh Khalsa (Shabad OS, CC BY-SA)
Ang 702 · Line 13

ਤਾ ਕੀ ਕੀਮਤਿ. ਕਹਣੁ ਨ ਜਾਈ; ਕੁਦਰਤਿ ਕਵਨ ਹਮੑਾਰੀ ॥੧॥

taa kee keemat. kehan na jaaee; kudarat kavan hamaaree |1|

Punjabi

ਉਨ੍ਹਾਂ ਦਾ ਮੁੱਲ ਮੈਂ ਕਹਿ ਨਹੀਂ ਸਕਦਾ। ਇਸ ਤਰ੍ਹਾਂ ਕਰਨ ਦੀ ਮੇਰੇ ਵਿੱਚ ਕਿਹੜੀ ਤਾਕਤ ਹੈ?

Bhai Manmohan Singh (Shabad OS, CC BY-SA)

English

I cannot describe their value; what power do I have? ||1||

Dr. Sant Singh Khalsa (Shabad OS, CC BY-SA)
Ang 702 · Line 14

ਲਾਇ ਲਏ ਲੜਿ. ਦਾਸ ਜਨ ਅਪੁਨੇ; ਉਧਰੇ ਉਧਰਨਹਾਰੇ ॥

laae le larr. daas jan apune; udhare udharanahaare |

Punjabi

ਆਪਣੇ ਗੋਲਿਆਂ ਤੇ ਨਫਰਾਂ ਨੂੰ, ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ ਅਤੇ ਉਹ ਤਾਰੂ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।

Bhai Manmohan Singh (Shabad OS, CC BY-SA)

English

The Lord attaches His humble servants to the hem of His robe, and they swim across the world-ocean.

Dr. Sant Singh Khalsa (Shabad OS, CC BY-SA)
Ang 702 · Line 15

ਪ੍ਰਭੁ ਸਿਮਰਿ ਸਿਮਰਿ. ਸਿਮਰਿ ਸੁਖੁ ਪਾਇਓ; ਨਾਨਕ ਸਰਣਿ ਦੁਆਰੇ ॥੨॥੭॥੧੧॥

prabh simar simar. simar sukh paaeo; naanak saran duaare |2|7|11|

Punjabi

ਸੁਆਮੀ ਦਾ ਆਰਾਧਨ, ਆਰਾਧਨ, ਆਰਾਧਨ ਕਰਨ ਦੁਆਰਾ, ਉਹ ਆਰਾਮ ਪਾਉਂਦੇ ਹਨ। ਨਾਨਕ ਭੀ ਤੇਰੇ ਦਰ ਦੀ ਪਨਾਹ ਲੋੜਦਾ ਹੈ, ਹੇ ਸੁਆਮੀ!

Bhai Manmohan Singh (Shabad OS, CC BY-SA)

English

Meditating, meditating, meditating in remembrance on God, peace is obtained; Nanak seeks the Sanctuary of Your Door. ||2||7||11||

Dr. Sant Singh Khalsa (Shabad OS, CC BY-SA)
Ang 702 · Line 16

ਜੈਤਸਰੀ ਮਹਲਾ ੫ ॥

jaitasaree mahalaa 5 |

Punjabi

ਜੈਤਸਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Jaitsree, Fifth Mehl:

Dr. Sant Singh Khalsa (Shabad OS, CC BY-SA)
Ang 702 · Line 17

ਆਏ ਅਨਿਕ ਜਨਮ ਭ੍ਰਮਿ; ਸਰਣੀ ॥

aae anik janam bhram; saranee |

Punjabi

ਅਨੇਕ ਜੀਵਨਾ ਅੰਦਰ ਭਟਕ ਕੇ, ਹੇ ਪ੍ਰਭੂ, ਹੇ ਪ੍ਰਭੂ! ਮੈਂ ਤੇਰੀ ਪਨਾਹ ਲਈ ਹੈ।

Bhai Manmohan Singh (Shabad OS, CC BY-SA)

English

After wandering through so many incarnations, I have come to Your Sanctuary.

Dr. Sant Singh Khalsa (Shabad OS, CC BY-SA)
Ang 702 · Line 18

ਉਧਰੁ ਦੇਹ. ਅੰਧ ਕੂਪ ਤੇ; ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥

audhar deh. andh koop te; laavahu apunee charanee |1| rahaau |

Punjabi

ਮੇਰੇ ਸਰੀਰ ਨੂੰ ਅੰਨ੍ਹੇ ਖੂਹ ਤੋਂ ਬਾਹਰ ਕੱਢ ਲੈ ਅਤੇ ਮੈਨੂੰ ਆਪਦੇ ਚਰਨਾਂ ਨਾਲ ਜੋੜ ਲੈਂ ਠਹਿਰਾਉ।

Bhai Manmohan Singh (Shabad OS, CC BY-SA)

English

Save me - lift my body up out of the deep, dark pit of the world, and attach me to Your feet. ||1||Pause||

Dr. Sant Singh Khalsa (Shabad OS, CC BY-SA)
Ang 702 · Line 19

ਗਿਆਨੁ ਧਿਆਨੁ ਕਿਛੁ ਕਰਮੁ, ਨ ਜਾਨਾ; ਨਾਹਿਨ ਨਿਰਮਲ ਕਰਣੀ ॥

giaan dhiaan kichh karam, na jaanaa; naahin niramal karanee |

Punjabi

ਮੈਂ ਬ੍ਰਹਿਮ ਵੀਚਾਰ, ਸਿਮਰਨ ਅਤੇ ਚੰਗੇ ਅਮਲਾਂ ਨੂੰ ਨਹੀਂ ਜਾਣਦਾ, ਨਾਂ ਹੀ ਮੇਰੀ ਜੀਵਨ ਰਹੁ-ਰੀਤੀ ਪਵਿੱਤ੍ਰ ਹੈ।

Bhai Manmohan Singh (Shabad OS, CC BY-SA)

English

I do not know anything about spiritual wisdom, meditation or karma, and my way of life is not clean and pure.

Dr. Sant Singh Khalsa (Shabad OS, CC BY-SA)
Ang 702 · Line 20

ਸਾਧਸੰਗਤਿ ਕੈ ਅੰਚਲਿ ਲਾਵਹੁ; ਬਿਖਮ ਨਦੀ ਜਾਇ ਤਰਣੀ ॥੧॥

saadhasangat kai anchal laavahu; bikham nadee jaae taranee |1|

Punjabi

ਮੈਨੂੰ ਸਤਿ ਸੰਗਤ ਦੇ ਪੱਲੇ ਨਾਲ ਜੋੜ ਦੇ, ਤਾਂ ਜੋ ਮੈਂ ਕਠਨ ਸੰਸਾਰਕ ਨਦੀ ਤੋਂ ਪਾਰ ਹੋ ਜਾਵਾਂ।

Bhai Manmohan Singh (Shabad OS, CC BY-SA)

English

Please attach me to the hem of the robe of the Saadh Sangat, the Company of the Holy; help me to cross over the terrible river. ||1||

Dr. Sant Singh Khalsa (Shabad OS, CC BY-SA)
Ang 702 · Line 21

ਸੁਖ ਸੰਪਤਿ ਮਾਇਆ ਰਸ ਮੀਠੇ; ਇਹ. ਨਹੀ ਮਨ ਮਹਿ ਧਰਣੀ ॥

sukh sanpat maaeaa ras meetthe; ih. nahee man meh dharanee |

Punjabi

ਸੰਸਾਰੀ ਆਰਾਮ, ਹਨ ਦੌਲਤ, ਅਤੇ ਮੋਹਨੀ ਮਾਇਆ ਦੀਆਂ ਮਿੱਠੀਆਂ ਖੁਸ਼ੀਆਂ, ਇਨ੍ਹਾਂ ਨੂੰ ਤੂੰ ਆਪਣੇ ਚਿੱਤ ਵਿੱਚ ਨਾਂ ਟਿਕਾ।

Bhai Manmohan Singh (Shabad OS, CC BY-SA)

English

Comforts, riches and the sweet pleasures of Maya - do not implant these within your mind.

Dr. Sant Singh Khalsa (Shabad OS, CC BY-SA)
Ang 702 · Line 22

ਹਰਿ ਦਰਸਨ ਤ੍ਰਿਪਤਿ. ਨਾਨਕ ਦਾਸ ਪਾਵਤ; ਹਰਿ ਨਾਮ ਰੰਗ ਆਭਰਣੀ ॥੨॥੮॥੧੨॥

har darasan tripat. naanak daas paavat; har naam rang aabharanee |2|8|12|

Punjabi

ਸਾਹਿਬ ਦਾ ਦੀਦਾਰ ਪਾਉਣ ਦੁਆਰਾ, ਗੋਲਾ ਨਾਨਕ ਰੱਜ ਗਿਆ ਹੈ, ਹੁਣ ਰੱਬ ਦੇ ਨਾਮ ਦੀ ਪ੍ਰੀਤ ਹੀ ਵੁਸ ਦਾ ਗਹਿਣਾ ਹੈ।

Bhai Manmohan Singh (Shabad OS, CC BY-SA)

English

Slave Nanak is satisfied and satiated by the Blessed Vision of the Lord's Darshan; his only ornamentation is the love of the Lord's Name. ||2||8||12||

Dr. Sant Singh Khalsa (Shabad OS, CC BY-SA)
Ang 702 · Line 23

ਜੈਤਸਰੀ ਮਹਲਾ ੫ ॥

jaitasaree mahalaa 5 |

Punjabi

ਜੈਤਸਰੀ ਪੰਜਵੀਂ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Jaitsree, Fifth Mehl:

Dr. Sant Singh Khalsa (Shabad OS, CC BY-SA)
Ang 702 · Line 24

ਹਰਿ ਜਨ; ਸਿਮਰਹੁ ਹਿਰਦੈ ਰਾਮ ॥

har jan; simarahu hiradai raam |

Punjabi

ਹੇ ਰੱਬ ਦੇ ਗੋਲਿਓ! ਤੁਸੀਂ ਆਪਦੇ ਮਨ ਵਿੱਚ ਸਰਬ ਵਿਆਪਕ ਸੁਆਮੀ ਨੂੰ ਯਾਂਦ ਕਰੋ।

Bhai Manmohan Singh (Shabad OS, CC BY-SA)

English

O humble servants of the Lord, remember the Lord in meditation within your heart.

Dr. Sant Singh Khalsa (Shabad OS, CC BY-SA)
Ang 702 · Line 25

ਹਰਿ ਜਨ ਕਉ ਅਪਦਾ. ਨਿਕਟਿ ਨ ਆਵੈ; ਪੂਰਨ ਦਾਸ ਕੇ ਕਾਮ ॥੧॥ ਰਹਾਉ ॥

har jan kau apadaa. nikatt na aavai; pooran daas ke kaam |1| rahaau |

Punjabi

ਸਾਹਿਬ ਦੇ ਨਫਰ ਦੇ ਨੇੜੇ ਮੁਸੀਬਤ ਨਹੀਂ ਢੁਕਦੀ ਅਤੇ ਉਸ ਦੇ ਸੇਵਕ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਠਹਿਰਾਉ।

Bhai Manmohan Singh (Shabad OS, CC BY-SA)

English

Misfortune does not even approach the Lord's humble servant; the works of His slave are perfectly fulfilled. ||1||Pause||

Dr. Sant Singh Khalsa (Shabad OS, CC BY-SA)
Ang 702 · Line 26

ਕੋਟਿ ਬਿਘਨ ਬਿਨਸਹਿ. ਹਰਿ ਸੇਵਾ; ਨਿਹਚਲੁ ਗੋਵਿਦ ਧਾਮ ॥

kott bighan binaseh. har sevaa; nihachal govid dhaam |

Punjabi

ਸੁਆਮੀ ਦੀ ਟਹਿਲ ਕਮਾਉਣ ਦੁਆਰਾ, ਕ੍ਰੋੜਾ ਹੀ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ ਅਤੇ ਪ੍ਰਾਣੀ ਸ੍ਰਿਸ਼ਟੀ ਦੇ ਸੁਆਮੀ ਦੇ ਅਬਚਲ ਘਰ ਵਿੱਚ ਦਾਖਲ ਹੋ ਜਾਂਦਾ ਹੈ।

Bhai Manmohan Singh (Shabad OS, CC BY-SA)

English

Millions of obstacles are removed, by serving the Lord, and one enters into the eternal dwelling of the Lord of the Universe.

Dr. Sant Singh Khalsa (Shabad OS, CC BY-SA)
Ang 702 · Line 27

ਭਗਵੰਤ ਭਗਤ ਕਉ. ਭਉ ਕਿਛੁ ਨਾਹੀ; ਆਦਰੁ ਦੇਵਤ ਜਾਮ ॥੧॥

bhagavant bhagat kau. bhau kichh naahee; aadar devat jaam |1|

Punjabi

ਰੱਬ ਦੇ ਭਾਗਾਂ ਵਾਲੇ ਸ਼ਰਧਾਲੂ ਨੂੰ ਉੱਕਾ ਹੀ ਕੋਈ ਡਰ ਨਹੀਂ ਮੌਤ ਦਾ ਫਰਿਸ਼ਤਾ ਉਸ ਦਾ ਸਤਿਕਾਰ ਕਰਦਾ ਹੈ।

Bhai Manmohan Singh (Shabad OS, CC BY-SA)

English

The Lord's devotee is very fortunate; he has absolutely no fear. Even the Messenger of Death pays homage to him. ||1||

Dr. Sant Singh Khalsa (Shabad OS, CC BY-SA)
Ang 702 · Line 28

ਤਜਿ ਗੋਪਾਲ. ਆਨ ਜੋ ਕਰਣੀ; ਸੋਈ ਸੋਈ ਬਿਨਸਤ ਖਾਮ ॥

taj gopaal. aan jo karanee; soee soee binasat khaam |

Punjabi

ਸਾਹਿਬ ਨੂੰ ਛੱਡ ਕੇ, ਹੋਰ ਸਮੂਹ ਅਮਲਾਂ ਦਾ ਕਰਣਾ, ਬਿਨਸਨਹਾਰ ਅਤੇ ਆਰਜੀ ਹੈ।

Bhai Manmohan Singh (Shabad OS, CC BY-SA)

English

Forsaking the Lord of the world, he does other deeds, but these are temporary and transitory.

Dr. Sant Singh Khalsa (Shabad OS, CC BY-SA)
Ang 702 · Line 29

ਚਰਨ ਕਮਲ ਹਿਰਦੈ ਗਹੁ ਨਾਨਕ; ਸੁਖ ਸਮੂਹ ਬਿਸਰਾਮ ॥੨॥੯॥੧੩॥

charan kamal hiradai gahu naanak; sukh samooh bisaraam |2|9|13|

Punjabi

ਹੇ ਨਾਨਕ! ਤੂੰ ਆਪਣੇ ਦਿਲ ਅੰਦਰ ਸਾਹਿਬ ਦੇ ਕੰਵਲ ਚਰਨਾਂ ਨੂੰ ਘੁੱਟ ਕੇ ਫੜ ਲੈ ਅਤੇ ਤੂੰ ਸਾਰੇ ਸੁੱਖਾਂ ਤੇ ਖੁਸ਼ੀਆਂ ਨੂੰ ਪਾ ਲਵੇਗਾ।

Bhai Manmohan Singh (Shabad OS, CC BY-SA)

English

Grasp the Lord's lotus feet, and hold them in your heart, O Nanak; you shall obtain absolute peace and bliss. ||2||9||13||

Dr. Sant Singh Khalsa (Shabad OS, CC BY-SA)
Ang 702 · Line 30

ਜੈਤਸਰੀ ਮਹਲਾ ੯ ॥

jaitasaree mahalaa 9 |

Punjabi

ਜੈਤਸਰੀ ਨੌਵੀ ਪਾਤਿਸ਼ਾਹੀ।

Bhai Manmohan Singh (Shabad OS, CC BY-SA)

English

Jaitsree, Ninth Mehl: One Universal Creator God.

Dr. Sant Singh Khalsa (Shabad OS, CC BY-SA)
Ang 702 · Line 31

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Punjabi

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਹਿਟਾ ਦੁਆਰਾ ਉਹ ਪਾਇਆ ਜਾਂਦਾ ਹੈ।

Bhai Manmohan Singh (Shabad OS, CC BY-SA)

English

One Universal Creator God. By The Grace Of The True Guru:

Dr. Sant Singh Khalsa (Shabad OS, CC BY-SA)
Ang 702 · Line 32

ਭੂਲਿਓ ਮਨੁ, ਮਾਇਆ ਉਰਝਾਇਓ ॥

bhoolio man, maaeaa urajhaaeo |

Punjabi

ਮੇਰੀ ਭੁਲੀ ਹੋਈ ਆਤਮਾ ਧਨ-ਦੌਲਤ ਨਾਲ ਉਲਝੀ ਹੋਈ ਹੈ।

Bhai Manmohan Singh (Shabad OS, CC BY-SA)

English

My mind is deluded, entangled in Maya.

Dr. Sant Singh Khalsa (Shabad OS, CC BY-SA)
Ang 702 · Line 33

ਜੋ ਜੋ ਕਰਮ ਕੀਓ ਲਾਲਚ ਲਗਿ; ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥

jo jo karam keeo laalach lag; tih tih aap bandhaaeo |1| rahaau |

Punjabi

ਜਿਹੜੇ ਭੀ ਕੰਮ ਮੈਂ ਲੋਭ ਨਾਲ ਜੁੜ ਕੇ ਕਰਦਾ ਹਾਂ, ਉਨ੍ਹਾਂ ਸਾਰਿਆਂ ਨਾਲ ਮੈਂ ਆਪਦੇ ਆਪ ਨੂੰ ਜਕੜ ਰਿਹਾ ਹਾਂ। ਠਹਿਰਾਉ।

Bhai Manmohan Singh (Shabad OS, CC BY-SA)

English

Whatever I do, while engaged in greed, only serves to bind me down. ||1||Pause||

Dr. Sant Singh Khalsa (Shabad OS, CC BY-SA)
Ang 702 · Line 34

ਸਮਝ ਨ ਪਰੀ. ਬਿਖੈ ਰਸ ਰਚਿਓ; ਜਸੁ ਹਰਿ ਕੋ ਬਿਸਰਾਇਓ ॥

samajh na paree. bikhai ras rachio; jas har ko bisaraaeo |

Punjabi

ਮੈਂ ਸੋਚ ਵੀਚਾਰ ਨਹੀਂ ਕਰਦਾ, ਪਾਪ ਭਰੀਆਂ ਮੌਜਾ ਵਿੰਚ ਖੱਚਤ ਹੋਇਆ ਹੋਇਆ ਹਾਂ, ਅਤੇ ਮੈਂ ਵਾਹਿਗੁਰੂ ਦੀ ਕੀਰਤੀ ਭੁਲਾ ਦਿੱਤੀ ਹੈ।

Bhai Manmohan Singh (Shabad OS, CC BY-SA)

English

I have no understanding at all; I am engrossed in the pleasures of corruption, and I have forgotten the Praises of the Lord.

Dr. Sant Singh Khalsa (Shabad OS, CC BY-SA)
Ang 702 · Line 35

ਸੰਗਿ ਸੁਆਮੀ ਸੋ ਜਾਨਿਓ ਨਾਹਿਨ; ਬਨੁ ਖੋਜਨ ਕਉ ਧਾਇਓ ॥੧॥

sang suaamee so jaanio naahin; ban khojan kau dhaaeo |1|

Punjabi

ਪ੍ਰਭੂ ਮੇਰੇ ਅੰਗ ਸੰਗ ਹੈ। ਉਸ ਨੂੰ ਮੈਂ ਪਛਾਣਦਾ ਨਹੀਂ ਅਤੇ ਉਸ ਨੂੰ ਮੈਂ ਜੰਗਲ ਵਿੱਚ ਲੱਭਣ ਲਈ ਦੌੜਦਾ ਹਾਂ।

Bhai Manmohan Singh (Shabad OS, CC BY-SA)

English

The Lord and Master is with me, but I do not know Him. Instead, I run into the forest, looking for Him. ||1||

Dr. Sant Singh Khalsa (Shabad OS, CC BY-SA)