Ang 704
ਯਾਰ ਵੇ. ਤੈ ਰਾਵਿਆ ਲਾਲਨੁ; ਮੂ. ਦਸਿ ਦਸੰਦਾ ॥
yaar ve. tai raaviaa laalan; moo. das dasandaa |
Punjabi
ਹੇ ਮੇਰੇ ਬੇਲੀਆਂ, ਤੈਂ ਮੇਰੇ ਪਿਆਰੇ ਨੂੰ ਮਾਣਿਆ ਹੈ। ਤੂੰ ਮੈਨੂੰ ਉਸ ਦੀ ਕਣਸੋ ਦੰਸ।
English
O intimate friend, you have enjoyed your Beloved; please, tell me about Him.
ਲਾਲਨੁ ਤੈ ਪਾਇਆ. ਆਪੁ ਗਵਾਇਆ; ਜੈ ਧਨ ਭਾਗ ਮਥਾਣੇ ॥
laalan tai paaeaa. aap gavaaeaa; jai dhan bhaag mathaane |
Punjabi
ਜਿਨ੍ਹਾਂ ਦੇ ਮੱਥੇ ਤੇ ਚੰਗੇ ਨਸੀਬ ਲਿਖੇ ਹਨ, ਉਹ ਸਵੈ-ਹੰਗਤਾ ਨੂੰ ਮੇਟ ਕੇ ਪ੍ਰੀਤਮ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ।
English
They alone find their Beloved, who eradicate self-conceit; such is the good destiny written on their foreheads.
ਬਾਂਹ ਪਕੜਿ. ਠਾਕੁਰਿ ਹਉ ਘਿਧੀ; ਗੁਣ ਅਵਗਣ. ਨ ਪਛਾਣੇ ॥
baanh pakarr. tthaakur hau ghidhee; gun avagan. na pachhaane |
Punjabi
ਬਾਂਹ ਤੋਂ ਫੜ ਕੇ ਸੁਆਮੀ ਨੇ ਮੈਨੂੰ ਅਪਣਾਅ ਲਿਆ ਹੈ ਅਤੇ ਮੇਰੀਆਂ ਨੇਕੀਆਂ ਤੇ ਬਦੀਆਂ ਵਲ ਧਿਆਨ ਨਹੀਂ ਦਿੱਤਾ।
English
Taking me by the arm, the Lord and Master has made me His own; He has not considered my merits or demerits.
ਗੁਣ ਹਾਰੁ ਤੈ ਪਾਇਆ. ਰੰਗੁ ਲਾਲੁ ਬਣਾਇਆ; ਤਿਸੁ ਹਭੋ ਕਿਛੁ ਸੁਹੰਦਾ ॥
gun haar tai paaeaa. rang laal banaaeaa; tis habho kichh suhandaa |
Punjabi
ਜਿਸ ਨੂੰ ਤੂੰ ਹੇ ਪ੍ਰਭੂ! ਨੇਕੀਆਂ ਦੀ ਮਾਲਾ ਨਾਲ ਸਸ਼ੋਭਤ ਕਰਦਾ ਹੈਂ ਅਤੇ ਆਪਣੀ ਸੂਹੀ ਰੰਗਤ ਨਾਲ ਰੰਗਦਾ ਹੈਂ ਉਸ ਨੂੰ ਹਰ ਸ਼ੈ ਹੀ ਫੱਬਦੀ ਹੈ।
English
She, whom You have adorned with the necklace of virtue, and dyed in the deep crimson color of His Love - everything looks beautiful on her.
ਜਨ ਨਾਨਕ. ਧੰਨਿ ਸੁਹਾਗਣਿ ਸਾਈ; ਜਿਸੁ ਸੰਗਿ ਭਤਾਰੁ ਵਸੰਦਾ ॥੩॥
jan naanak. dhan suhaagan saaee; jis sang bhataar vasandaa |3|
Punjabi
ਮੁਬਾਰਕ ਹੈ ਉਹ ਸੁਭਾਗੀ ਪਤਨੀ, ਜਿਸ ਦੇ ਨਾਲ ਉਸ ਦਾ ਪਤੀ ਵੱਸਦਾ ਹੈ, ਹੇ ਗੋਲੇ ਨਾਨਕ!
English
O servant Nanak, blessed is that happy soul-bride, who dwells with her Husband Lord. ||3||
ਯਾਰ ਵੇ. ਨਿਤ ਸੁਖ ਸੁਖੇਦੀ; ਸਾ ਮੈ ਪਾਈ ॥
yaar ve. nit sukh sukhedee; saa mai paaee |
Punjabi
ਹੇ ਮਿੱਤ੍ਰ, ਜਿਸ ਅਣਮੁੱਲੇ ਪਦਾਰਥ ਲਈ ਮੈਂ ਸਦਾ ਮਨੌਤ ਮੰਨਦੀ ਸਾਂ, ਉਹ ਮੈਂ ਪ੍ਰਾਪਤ ਕਰ ਲਿਆ ਹੈ।
English
O intimate friend, I have found that peace which I sought.
ਵਰੁ ਲੋੜੀਦਾ ਆਇਆ; ਵਜੀ ਵਾਧਾਈ ॥
var lorreedaa aaeaa; vajee vaadhaaee |
Punjabi
ਮੇਰਾ ਮਨ ਭਾਂਦਾ ਲਾੜਾ ਆ ਗਿਆ ਹੈ ਅਤੇ ਮੈਨੂੰ ਮੁਬਾਰਕਾਂ ਮਿਲ ਰਹੀਆਂ ਹਨ।
English
My sought-after Husband Lord has come home, and now, congratulations are pouring in.
ਮਹਾ ਮੰਗਲੁ ਰਹਸੁ ਥੀਆ; ਪਿਰੁ ਦਇਆਲੁ ਸਦ ਨਵ ਰੰਗੀਆ ॥
mahaa mangal rehas theea; pir deaal sad nav rangeea |
Punjabi
ਪਰਮ ਅਨੰਦ ਅਤੇ ਖੁਸ਼ੀ ਉਤਪੰਨ ਹੋ ਗਏ ਹਨ, ਜਦ ਮੇਰਾ ਸਦੀਵੀ ਤਰੋਤਾਜ਼ਾ ਸੁੰਦਰਤਾ ਵਾਲਾ ਕੰਤ ਮੇਰੇ ਤੇ ਮਿਹਰਬਾਨ ਹੋ ਗਿਆ ਹੈ।
English
Great joy and happiness welled up, when my Husband Lord, of ever-fresh beauty, showed mercy to me.
ਵਡ ਭਾਗਿ ਪਾਇਆ. ਗੁਰਿ ਮਿਲਾਇਆ; ਸਾਧ ਕੈ ਸਤਸੰਗੀਆ ॥
vadd bhaag paaeaa. gur milaaeaa; saadh kai satasangeea |
Punjabi
ਭਾਰੇ ਚੰਗੇ ਨਸੀਬਾਂ ਦੁਆਰਾ, ਮੈਂ ਆਪਣੇ ਵਰ ਨੂੰ ਪਾ ਲਿਆ ਹੈ। ਸਾਧ ਸੰਗਤ ਦੇ ਰਾਹੀਂ ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ।
English
By great good fortune, I have found Him; the Guru has united me with Him, through the Saadh Sangat, the True Congregation of the Holy.
ਆਸਾ ਮਨਸਾ ਸਗਲ ਪੂਰੀ; ਪ੍ਰਿਅ ਅੰਕਿ ਅੰਕੁ ਮਿਲਾਈ ॥
aasaa manasaa sagal pooree; pria ank ank milaaee |
Punjabi
ਮੇਰੀਆਂ ਉਮੈਦਾ ਤੇ ਖਾਹਿਸ਼ਾ ਸਮੂਹ ਪੁਨ ਹੋ ਗਈਆਂ ਹਨ ਅਤੇ ਮੇਰੇ ਪਿਆਰੇ ਪਤੀ ਨੇ ਮੈਨੂੰ ਆਪਦੀ ਹਿੱਕ ਨਾਲ ਲਾ ਲਿਆ ਹੈ।
English
My hopes and desires have all been fulfilled; my Beloved Husband Lord has hugged me close in His embrace.
ਬਿਨਵੰਤਿ ਨਾਨਕੁ ਸੁਖ ਸੁਖੇਦੀ; ਸਾ ਮੈ ਗੁਰ ਮਿਲਿ ਪਾਈ ॥੪॥੧॥
binavant naanak sukh sukhedee; saa mai gur mil paaee |4|1|
Punjabi
ਗੁਰੂ ਜੀ ਬੇਨਤੀ ਕਰਦੇ ਹਨ, ਜਿਸ ਅਣਮੁੱਲੇ ਪਦਾਰਥ ਲਈ ਮੈਂ ਮਨੋਤ ਮੰਨਦੀ ਸਾਂ, ਉਸ ਨੂੰ ਮੈਂ ਗੁਰਾਂ ਨੂੰ ਭੇਟਣ ਦੁਆਰਾ ਪ੍ਰਾਪਤ ਕਰ ਲਿਆ ਹੈ।
English
Prays Nanak, I have found that peace which I sought, meeting with the Guru. ||4||1||
ਜੈਤਸਰੀ ਮਹਲਾ ੫ ਘਰੁ ੨ ਛੰਤ ॥
jaitasaree mahalaa 5 ghar 2 chhant |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ। ਛੰਤ।
English
Jaitsree, Fifth Mehl, Second House, Chhant:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇੱਕ ਹੇ। ਸੰਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
English
One Universal Creator God. By The Grace Of The True Guru:
ਸਲੋਕੁ ॥
salok |
Punjabi
ਸਲੋਕ।
English
Salok:
ਊਚਾ ਅਗਮ ਅਪਾਰ ਪ੍ਰਭੁ; ਕਥਨੁ ਨ ਜਾਇ. ਅਕਥੁ ॥
aoochaa agam apaar prabh; kathan na jaae. akath |
Punjabi
ਮੈਰਾ ਸੁਆਮੀ ਬੁਲੰਦ, ਅਪਹੁੰਚ ਅਤੇ ਬੇਅੰਤ ਹੈ। ਉਹ ਅਕਹਿ ਹੈ, ਬਿਆਨ ਕੀਤਾ ਨਹੀਂ ਜਾ ਸਕਦਾ।
English
God is lofty, unapproachable and infinite. He is indescribable - He cannot be described.
ਨਾਨਕ ਪ੍ਰਭ ਸਰਣਾਗਤੀ; ਰਾਖਨ ਕਉ ਸਮਰਥੁ ॥੧॥
naanak prabh saranaagatee; raakhan kau samarath |1|
Punjabi
ਨਾਨਕ ਨੇ ਸਾਹਿਬ ਦੀ ਸ਼ਰਣ ਲਈ ਹੈ, ਜੋ ਰਖਿਆ ਕਰਨ ਲਈ ਸਰਬ-ਸ਼ਕਤੀਵਾਨ ਹੈ।
English
Nanak seeks the Sanctuary of God, who is all-powerful to save us. ||1||
ਛੰਤੁ ॥
chhant |
Punjabi
ਛੰਤ।
English
Chhant:
ਜਿਉ ਜਾਨਹੁ ਤਿਉ ਰਾਖੁ; ਹਰਿ ਪ੍ਰਭ ਤੇਰਿਆ ॥
jiau jaanahu tiau raakh; har prabh teriaa |
Punjabi
ਮੇਰੇ ਸੁਆਮੀ ਵਾਹਿਗੁਰੂ, ਮੈਂ ਤੈਡਾ ਹਾਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰੱਖਿਆ ਕਰ।
English
Save me, any way You can; O Lord God, I am Yours.
ਕੇਤੇ ਗਨਉ ਅਸੰਖ; ਅਵਗਣ ਮੇਰਿਆ ॥
kete gnau asankh; avagan meriaa |
Punjabi
ਮੈਂ ਆਪਦੇ ਕੁਕਰਮ ਕਿੰਨੇ ਕੁ ਗਿਣਾ? ਉਹ ਅਣਗਿਣਤ ਹਨ।
English
My demerits are uncountable; how many of them should I count?
ਅਸੰਖ ਅਵਗਣ ਖਤੇ ਫੇਰੇ; ਨਿਤਪ੍ਰਤਿ ਸਦ ਭੂਲੀਐ ॥
asankh avagan khate fere; nitaprat sad bhooleeai |
Punjabi
ਬੇਗਿਣਤ ਪਾਪ ਅਤੇ ਗਲਤੀਆਂ ਮੈਂ ਕੀਤੀਆਂ ਹਨ। ਰੋਜ ਬਰੋਜ ਮੈਂ ਹਮੇਸ਼ਾਂ ਹੀ ਭੁਲਦਾ ਰਹਿੰਦਾ ਹਾਂ।
English
The sins and crimes I committed are countless; day by day, I continually make mistakes.
ਮੋਹ ਮਗਨ ਬਿਕਰਾਲ ਮਾਇਆ; ਤਉ ਪ੍ਰਸਾਦੀ ਘੂਲੀਐ ॥
moh magan bikaraal maaeaa; tau prasaadee ghooleeai |
Punjabi
ਦੁਨਿਆਵੀ ਮਮਤਾ ਅਤੇ ਭਿਆਨਕ ਸੰਸਾਰੀ ਪਦਾਰਥਾਂ ਨਾਲ ਮੈਂ ਮਤਵਾਲਾ ਹੋਇਆ ਹੋਇਆ ਹਾਂ। ਤੇਰੀ ਰਹਿਮਤ ਸਦਕਾ ਹੀ ਮੈਂ ਛੁਟਕਾਰਾ ਪਾ ਸਕਦਾਂ ਹਾਂ।
English
I am intoxicated by emotional attachment to Maya, the treacherous one; by Your Grace alone can I be saved.
ਲੂਕ ਕਰਤ ਬਿਕਾਰ ਬਿਖੜੇ; ਪ੍ਰਭ. ਨੇਰ ਹੂ ਤੇ ਨੇਰਿਆ ॥
look karat bikaar bikharre; prabh. ner hoo te neriaa |
Punjabi
ਲੁਕ ਕੇ ਮੈਂ ਦੁਖਦਾਈ ਪਾਪ ਕਮਾਉਂਦਾ ਹਾਂ, ਪਰ ਸੁਆਮੀ ਨੇੜੇ ਤੋਂ ਭੀ ਨੇੜੇ ਹੈ।
English
Secretly, I commit hideous sins of corruption, even though God is the nearest of the near.
ਬਿਨਵੰਤਿ ਨਾਨਕ. ਦਇਆ ਧਾਰਹੁ; ਕਾਢਿ ਭਵਜਲ ਫੇਰਿਆ ॥੧॥
binavant naanak. deaa dhaarahu; kaadt bhavajal feriaa |1|
Punjabi
ਗੁਰੂ ਜੀ ਬੇਨਤੀ ਕਰਦੇ ਹਨ, ਹੇ ਸਾਹਿਬ! ਮੇਰੇ ਉੱਤੇ ਮਿਹਰ ਕਰ ਅਤੇ ਮੈਨੂੰ ਭਿਆਨਕ ਸੰਸਾਰ ਸਮੁੰਦਰ ਦੀਆਂ ਘੁਮਣ ਘੇਰੀਆਂ ਵਿਚੋਂ ਬਾਹਰ ਕੱਢ ਲੈ।
English
Prays Nanak, shower me with Your Mercy, Lord, and lift me up, out of the whirlpool of the terrifying world-ocean. ||1||
ਸਲੋਕੁ ॥
salok |
Punjabi
ਸਲੋਕ।
English
Salok:
ਨਿਰਤਿ ਨ ਪਵੈ. ਅਸੰਖ ਗੁਣ; ਊਚਾ ਪ੍ਰਭ ਕਾ ਨਾਉ ॥
nirat na pavai. asankh gun; aoochaa prabh kaa naau |
Punjabi
ਅਣਗਿਣਤ ਹਨ ਸਾਹਿਬ ਦੀਆਂ ਉੱਤਮਤਾਈਆਂ, ਉਹ ਗਿਣੀਆਂ ਨਹੀਂ ਜਾ ਸਕਦੀਆਂ। ਪਰਮ ਬੁਲੰਦ ਹੈ ਉਸ ਦਾ ਨਾਮ।
English
Countless are His virtues; they cannot be enumerated. God's Name is lofty and exalted.
ਨਾਨਕ ਕੀ ਬੇਨੰਤੀਆ; ਮਿਲੈ ਨਿਥਾਵੇ ਥਾਉ ॥੨॥
naanak kee benanteea; milai nithaave thaau |2|
Punjabi
ਨਾਨਕ ਦੀ ਇਹ ਪ੍ਰਾਰਥਨਾ ਹੈ "ਹੇ ਪ੍ਰਭੂ! ਥਾਂ ਵਿਹੁਣੇ ਜੀਵਾਂ ਨੂੰ ਤੂੰ ਥਾਂ ਟਿਕਾਣਾ ਪ੍ਰਦਾਨ ਕਰ।"
English
This is Nanak's humble prayer, to bless the homeless with a home. ||2||
ਛੰਤੁ ॥
chhant |
Punjabi
ਛੰਤ।
English
Chhant:
ਦੂਸਰ ਨਾਹੀ ਠਾਉ; ਕਾ ਪਹਿ ਜਾਈਐ ॥
doosar naahee tthaau; kaa peh jaaeeai |
Punjabi
ਤੇਰੇ ਬਾਝੋਂ ਹੋਰ ਕੋਈ ਥਾਂ ਨਹੀਂ। ਤਦ ਮੈਂ ਹੋਰ ਕੀਹਦੇ ਕੋਲ ਜਾਵਾਂ?
English
There is no other place at all - where else should I go?
ਆਠ ਪਹਰ ਕਰ ਜੋੜਿ; ਸੋ ਪ੍ਰਭੁ ਧਿਆਈਐ ॥
aatth pehar kar jorr; so prabh dhiaaeeai |
Punjabi
ਦਿਨ ਦੇ ਅੱਠੇ ਪਹਿਰ ਹੀ, ਹੱਥ ਬੰਨ੍ਹ ਕੇ ਮੈਂ ਉਸ ਸੁਆਮੀ ਦਾ ਸਿਮਰਨ ਕਰਦਾ ਹਾਂ।
English
Twenty-four hours a day, with my palms pressed together, I meditate on God.
ਧਿਆਇ ਸੋ ਪ੍ਰਭੁ ਸਦਾ ਅਪੁਨਾ; ਮਨਹਿ ਚਿੰਦਿਆ ਪਾਈਐ ॥
dhiaae so prabh sadaa apunaa; maneh chindiaa paaeeai |
Punjabi
ਹਮੇਸ਼ਾਂ ਉਸ ਆਪਣੇ ਸੁਆਮੀ ਦਾ ਚਿੰਤਨ ਕਰਨ ਦੁਆਰਾ, ਮੈਂ ਆਪਣੀਆਂ ਚਿੱਤ-ਚਾਹੁੰਦੀਆਂ ਮੁਰਾਦਾਂ ਪਾਉਂਦਾ ਹਾਂ।
English
Meditating forever on my God, I receive the fruits of my mind's desires.
ਤਜਿ ਮਾਨ ਮੋਹੁ ਵਿਕਾਰੁ ਦੂਜਾ; ਏਕ ਸਿਉ ਲਿਵ ਲਾਈਐ ॥
taj maan mohu vikaar doojaa; ek siau liv laaeeai |
Punjabi
ਹੰਕਾਰ, ਸੰਸਾਰੀ ਲਗਨ ਅਤੇ ਦਵੈਤ-ਭਾਵ ਦੇ ਪਾਪ ਨੂੰ ਛੱਡ ਕੇ, ਤੂੰ ਹੇ ਬੰਦੇ! ਇਕ ਪ੍ਰਭੂ ਨਾਲ ਆਪਣੀ ਬਿਰਤੀ ਜੋੜ।
English
Renouncing pride, attachment, corruption and duality, I lovingly center my attention on the One Lord.
ਅਰਪਿ ਮਨੁ ਤਨੁ ਪ੍ਰਭੂ ਆਗੈ; ਆਪੁ ਸਗਲ ਮਿਟਾਈਐ ॥
arap man tan prabhoo aagai; aap sagal mittaaeeai |
Punjabi
ਆਪਣੀ ਦੇਹ ਤੇ ਆਤਮਾ ਨੂੰ ਸੁਆਮੀ ਅੱਗੇ ਸਮਰਪਨ ਕਰ ਕੇ ਤੂੰ ਆਪਣੀ ਸਵੈ-ਹੰਗਤਾ ਨੂੰ ਪੂਰੀ ਤਰ੍ਹਾਂ ਮੇਟ ਦੇ।
English
Dedicate your mind and body to God; eradicate all your self-conceit.
ਬਿਨਵੰਤਿ ਨਾਨਕੁ. ਧਾਰਿ ਕਿਰਪਾ; ਸਾਚਿ ਨਾਮਿ ਸਮਾਈਐ ॥੨॥
binavant naanak. dhaar kirapaa; saach naam samaaeeai |2|
Punjabi
ਨਾਨਕ ਬੇਨਤੀ ਕਰਦਾ ਹੈ, ਹੇ ਸਾਂਈ, ਮੇਰੇ ਉੱਤੇ ਤਰਸ ਕਰ, ਤਾਂ ਜੋ ਮੈਂ ਤੇਰੇ ਸੱਚੇ ਨਾਮ ਵਿੰਚ ਲੀਨ ਹੋ ਜਾਵਾਂ।
English
Prays Nanak, shower me with Your mercy, Lord, that I may be absorbed in Your True Name. ||2||
ਸਲੋਕੁ ॥
salok |
Punjabi
ਸਲੋਕ।
English
Salok:
ਰੇ ਮਨ. ਤਾ ਕਉ ਧਿਆਈਐ; ਸਭ ਬਿਧਿ ਜਾ ਕੈ ਹਾਥਿ ॥
re man. taa kau dhiaaeeai; sabh bidh jaa kai haath |
Punjabi
ਹੇ ਮੇਰੀ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ, ਜਿਸ ਦੇ ਹੰਥ ਵਿੱਚ ਸਾਰੀਆਂ ਵਿਉਤਾਂ ਹਨ।
English
O mind, meditate on the One, who holds everything in His hands.
ਰਾਮ ਨਾਮ ਧਨੁ ਸੰਚੀਐ; ਨਾਨਕ ਨਿਬਹੈ ਸਾਥਿ ॥੩॥
raam naam dhan sancheeai; naanak nibahai saath |3|
Punjabi
ਤੂੰ ਪ੍ਰਭੂ ਦੇ ਨਾਮ ਦੀ ਦੌਲਤ ਇਕੱਤਰ ਕਰ। ਨਾਨਕ, ਪ੍ਰਲੋਕ ਵਿੱਚ ਇਹ ਤੇਰਾ ਪੱਖ ਪੂਰੇਗੀ।
English
Gather the wealth of the Lord's Name; O Nanak, it shall always be with You. ||3||
ਛੰਤੁ ॥
chhant |
Punjabi
ਛੰਤ।
English
Chhant:
ਸਾਥੀਅੜਾ ਪ੍ਰਭੁ ਏਕੁ; ਦੂਸਰ ਨਾਹਿ ਕੋਇ ॥
saatheearraa prabh ek; doosar naeh koe |
Punjabi
ਕੇਵਲ ਸੁਆਮੀ ਹੀ ਸੰਚਾ ਸਾਥੀ ਹੈ। ਹੋਰ ਕੋਈ ਹੈ ਹੀ ਨਹੀਂ।
English
God is our only True Friend; there is not any other.
ਥਾਨ ਥਨੰਤਰਿ ਆਪਿ; ਜਲਿ ਥਲਿ ਪੂਰ ਸੋਇ ॥
thaan thanantar aap; jal thal poor soe |
Punjabi
ਥਾਵਾਂ, ਵਿੱਥਾਂ, ਸਮੁੰਦਰ ਅਤੇ ਧਰਤੀ ਵਿੰਚ ਉਹ ਖੁਦ ਹੀ ਪਰੀਪੂਰਨ ਹੈ।
English
In the places and interspaces, in the water and on the land, He Himself is pervading everywhere.
ਜਲਿ ਥਲਿ ਮਹੀਅਲਿ ਪੂਰਿ ਰਹਿਆ; ਸਰਬ ਦਾਤਾ ਪ੍ਰਭੁ ਧਨੀ ॥
jal thal maheeal poor rahiaa; sarab daataa prabh dhanee |
Punjabi
ਸਾਰਿਆਂ ਦਾ ਦਾਤਾਰ ਸੁਆਮੀ ਮਾਲਕ, ਸਮੁੰਦਰ, ਧਰਤੀ ਅਤੇ ਆਕਾਸ਼ ਨੂੰ ਭਰ ਰਿਹਾ ਹੈ।
English
He is totally permeating the water, the land and the sky; God is the Great Giver, the Lord and Master of all.
ਗੋਪਾਲ ਗੋਬਿੰਦ. ਅੰਤੁ ਨਾਹੀ; ਬੇਅੰਤ ਗੁਣ. ਤਾ ਕੇ ਕਿਆ ਗਨੀ ॥
gopaal gobind. ant naahee; beant gun. taa ke kiaa ganee |
Punjabi
ਸ੍ਰਿਸ਼ਟੀ ਦੇ ਪਾਲਣ-ਪੋਸ਼ਣਹਾਰ ਅਤੇ ਆਲਮ ਦੇ ਮਾਲਕ ਦਾ ਕੋਈ ਹੱਦ-ਬੰਨਾ ਨਹੀਂ। ਅਨੰਤ ਹਨ ਉਸ ਦੀਆਂ ਵਡਿਆਈਆਂ। ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਗਿਣ ਸਕਦਾ ਹਾਂ?
English
The Lord of the world, the Lord of the universe has no limit; His Glorious Virtues are unlimited - how can I count them?
ਭਜੁ ਸਰਣਿ ਸੁਆਮੀ ਸੁਖਹ ਗਾਮੀ; ਤਿਸੁ ਬਿਨਾ ਅਨ, ਨਾਹਿ ਕੋਇ ॥
bhaj saran suaamee sukhah gaamee; tis binaa an, naeh koe |
Punjabi
ਆਰਾਮ ਦੇ ਹਲਕਾਰੇ ਸੁਆਮੀ ਦੀ ਦੌੜ ਕੇ ਮੈਂ ਪਨਾਹ ਲੈਦਾ ਹਾਂ। ਉਸ ਦੇ ਬਗੈਰ ਹੋਰ ਕੋਈ ਨਹੀਂ।
English
I have hurried to the Sanctuary of the Lord Master, the Bringer of peace; without Him, there is no other at all.
ਬਿਨਵੰਤਿ ਨਾਨਕ. ਦਇਆ ਧਾਰਹੁ; ਤਿਸੁ ਪਰਾਪਤਿ ਨਾਮੁ ਹੋਇ ॥੩॥
binavant naanak. deaa dhaarahu; tis paraapat naam hoe |3|
Punjabi
ਗੁਰੂ ਜੀ ਬੇਨਤੀ ਕਰਦੇ ਹਨ, ਜਿਸ ਕਿਸੇ ਤੇ ਤੂੰ ਮਿਹਰ ਕਰਦਾ ਹੈ, ਹੇ ਸਾਈਂ! ਕੇਵਲ ਓਹੀ ਤੇਰੇ ਨਾਮ ਨੂੰ ਪਾਉਂਦਾ ਹੈ।
English
Prays Nanak, that being, unto whom the Lord shows mercy - he alone obtains the Naam. ||3||