Ang 705
ਸਲੋਕੁ ॥
salok |
Punjabi
ਸਲੋਕ।
English
Salok:
ਚਿਤਿ ਜਿ ਚਿਤਵਿਆ; ਸੋ ਮੈ ਪਾਇਆ ॥
chit ji chitaviaa; so mai paaeaa |
Punjabi
ਜਿਹੜਾ ਕੁੱਛ ਮੈਂ ਦਿਲੋ ਚਾਹੁੰਦਾ ਸੀ, ਉਹ ਮੈਂ ਪ੍ਰਾਪਤ ਕਰ ਲਿਆ ਹੈ।
English
Whatever I wish for, that I receive.
ਨਾਨਕ ਨਾਮੁ ਧਿਆਇ; ਸੁਖ ਸਬਾਇਆ ॥੪॥
naanak naam dhiaae; sukh sabaaeaa |4|
Punjabi
ਨਾਮ ਸਿਮਰਨ ਕਰਨ ਦੁਆਰਾ, ਨਾਨਕ ਨੇ ਸਾਰੇ ਸੁਖ ਪਾ ਲਏ ਹਨ।
English
Meditating on the Naam, the Name of the Lord, Nanak has found total peace. ||4||
ਛੰਤੁ ॥
chhant |
Punjabi
ਛੰਤ।
English
Chhant:
ਅਬ ਮਨੁ ਛੂਟਿ ਗਇਆ; ਸਾਧੂ ਸੰਗਿ ਮਿਲੇ ॥
ab man chhoott geaa; saadhoo sang mile |
Punjabi
ਸਤਿ ਸੰਗਤ ਨਾਲ ਜੁੜਨ ਦੁਆਰਾ, ਹੁਣ ਮੇਰੀ ਆਤਮਾ ਬੰਦ-ਖਲਾਸ ਹੋ ਗਈ ਹੈ।
English
My mind is now emancipated; I have joined the Saadh Sangat, the Company of the Holy.
ਗੁਰਮੁਖਿ ਨਾਮੁ ਲਇਆ; ਜੋਤੀ ਜੋਤਿ ਰਲੇ ॥
guramukh naam leaa; jotee jot rale |
Punjabi
ਗੁਰਾਂ ਦੀ ਦਇਆ ਦੁਆਰਾ ਮੈਂ ਨਾਮ ਦਾ ਉਚਾਰਨ ਕੀਤਾ ਹੈ ਅਤੇ ਮੇਰਾ ਪ੍ਰਕਾਸ਼, ਪਰਮ ਪ੍ਰਕਾਸ਼ ਨਾਲ ਅਭੇਦ ਹੋ ਗਿਆ ਹੈ।
English
As Gurmukh, I chant the Naam, and my light has merged into the Light.
ਹਰਿ ਨਾਮੁ ਸਿਮਰਤ. ਮਿਟੇ ਕਿਲਬਿਖ; ਬੁਝੀ ਤਪਤਿ ਅਘਾਨਿਆ ॥
har naam simarat. mitte kilabikh; bujhee tapat aghaaniaa |
Punjabi
ਨਾਮ ਦਾ ਆਰਾਧਨ ਕਰਨ ਦੁਆਰਾ, ਮੇਰੇ ਪਾਪ ਮਿੱਟ ਗਏ ਹਨ, ਅੰਦਰਲੀ ਅੱਗ ਬੁਝ ਗਈ ਹੈ ਅਤੇ ਮੈਂ ਤ੍ਰਿਪਤ ਹੋ ਗਿਆ ਹਾਂ।
English
Remembering the Lord's Name in meditation, my sins have been erased; the fire has been extinguished, and I am satisfied.
ਗਹਿ ਭੁਜਾ ਲੀਨੇ. ਦਇਆ ਕੀਨੇ; ਆਪਨੇ ਕਰਿ ਮਾਨਿਆ ॥
geh bhujaa leene. deaa keene; aapane kar maaniaa |
Punjabi
ਕਿਰਪਾ ਕਰਕੇ ਸੁਆਮੀ ਨੇ ਮੈਨੂੰ ਬਾਹ ਤੋਂ ਪਕੜ ਲਿਆ ਹੈ ਅਤੇ ਮੈਨੂੰ ਆਪਣਾ ਨਿਜ ਦਾ ਕਰ ਕੇ ਮੰਨ ਲਿਆ ਹੈ।
English
He has taken me by the arm, and blessed me with His kind mercy; He has accepted me His own.
ਲੈ ਅੰਕਿ ਲਾਏ. ਹਰਿ ਮਿਲਾਏ; ਜਨਮ ਮਰਣਾ ਦੁਖ ਜਲੇ ॥
lai ank laae. har milaae; janam maranaa dukh jale |
Punjabi
ਗੁਰਾਂ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ, ਮੈਨੂੰ ਵਾਹਿਗੁਰੂ ਨਾਲ ਮਿਲਾ ਦਿੱਤਾ ਹੈ ਅਤੇ ਮੇਰੀ ਜੰਮਣ ਤੇ ਮਰਨ ਦੀ ਪੀੜ ਸੜ ਮਰ ਗਈ ਹੈ।
English
The Lord has hugged me in His embrace, and merged me with Himself; the pains of birth and death have been burnt away.
ਬਿਨਵੰਤਿ ਨਾਨਕ ਦਇਆ ਧਾਰੀ; ਮੇਲਿ ਲੀਨੇ ਇਕ ਪਲੇ ॥੪॥੨॥
binavant naanak deaa dhaaree; mel leene ik pale |4|2|
Punjabi
ਨਾਨਕ ਪ੍ਰਾਰਥਨਾ ਕਰਦਾ ਹੈ, ਸਾਹਿਬ ਨੇ ਮੇਰੇ ਉਤੇ ਰਹਿਮਤ ਕੀਤੀ ਹੈ ਅਤੇ ਇਕ ਛਿਨ ਵਿੱਚ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ।
English
Prays Nanak, He has blessed me with His kind mercy; in an instant, He unites me with Himself. ||4||2||
ਜੈਤਸਰੀ ਛੰਤ ਮਃ ੫ ॥
jaitasaree chhant mahalaa 5 |
Punjabi
ਜੈਤਸਰੀ ਛੰਤ ਪੰਜਵੀਂ ਪਾਤਸ਼ਾਹੀ।
English
Jaitsree, Chhant, Fifth Mehl:
ਪਾਧਾਣੂ ਸੰਸਾਰੁ; ਗਾਰਬਿ ਅਟਿਆ ॥
paadhaanoo sansaar; gaarab attiaa |
Punjabi
ਦੁਨੀਆ ਇਕ ਮੁਸਾਫਰਖਾਨਾ ਹੈ, ਫਿਰ ਵੀ ਇਸ ਦੇ ਵਸਨੀਕ ਹੰਕਾਰ ਨਾਲ ਭਰੇ ਹੋਏ ਹਨ।
English
The world is like a temporary way-station, but it is filled with pride.
ਕਰਤੇ ਪਾਪ ਅਨੇਕ; ਮਾਇਆ ਰੰਗ ਰਟਿਆ ॥
karate paap anek; maaeaa rang rattiaa |
Punjabi
ਸੰਸਾਰੀ ਪਦਾਰਥਾਂ ਦੇ ਪਿਆਰ ਨਾਲ ਰੰਗੇ ਹੋਏ, ਸੰਸਾਰੀ ਘਨੇਰੇ ਗੁਨਾਹ ਕਰਦੇ ਹਨ।
English
People commit countless sins; they are dyed in the color of the love of Maya.
ਲੋਭਿ ਮੋਹਿ ਅਭਿਮਾਨਿ ਬੂਡੇ; ਮਰਣੁ ਚੀਤਿ. ਨ ਆਵਏ ॥
lobh mohi abhimaan boodde; maran cheet. na aave |
Punjabi
ਉਹ ਲਾਲਚ, ਸੰਸਾਰੀ ਲਗਨ ਅਤੇ ਹੰਕਾਰ ਅੰਦਰ ਡੁਬੇ ਹੋਏ ਹਨ ਅਤੇ ਮੌਤ ਨੂੰ ਚੇਤੇ ਹੀ ਨਹੀਂ ਕਰਦੇ।
English
In greed, emotional attachment and egotism, they are drowning; they do not even think of dying.
ਪੁਤ੍ਰ ਮਿਤ੍ਰ ਬਿਉਹਾਰ ਬਨਿਤਾ; ਏਹ ਕਰਤ ਬਿਹਾਵਏ ॥
putr mitr biauhaar banitaa; eeh karat bihaave |
Punjabi
ਆਪਣਿਆਂ ਲੜਕਿਆਂ, ਦੋਸਤਾਂ ਸੰਸਾਰੀ ਕੰਮਾਂ ਤੇ ਵਹੁਟੀ ਉਨ੍ਹਾਂ ਦੀਆਂ ਗੱਲਾਂ ਕਰਦਿਆਂ ਹੋਇਆ ਉਨ੍ਹਾਂ ਦੀ ਉਮਰ ਬੀਤ ਜਾਂਦੀ ਹੈ।
English
Children, friends, worldly occupations and spouses - they talk of these things, while their lives are passing away.
ਪੁਜਿ ਦਿਵਸ ਆਏ. ਲਿਖੇ ਮਾਏ; ਦੁਖੁ ਧਰਮ ਦੂਤਹ ਡਿਠਿਆ ॥
puj divas aae. likhe maae; dukh dharam dootah dditthiaa |
Punjabi
ਜਦ ਲਿਖੇ ਹੋਏ ਦਿਨ ਪੂਰੇ ਹੋ ਜਾਂਦੇ ਹਨ, ਹੇ ਮਾਤਾ! ਤਾਂ ਉਹ ਧਰਮ ਦੇ ਰਾਜੇ ਦੇ ਫਰੇਸ਼ਤਿਆਂ ਨੂੰ ਵੇਖ ਕੇ ਤਕਲੀਫ ਉਠਾਉਂਦੇ ਹਨ।
English
When their pre-ordained days have run their course, O mother, they behold the Messengers of the Righteous Judge of Dharma, and they suffer.
ਕਿਰਤ ਕਰਮ ਨ ਮਿਟੈ, ਨਾਨਕ; ਹਰਿ ਨਾਮ ਧਨੁ. ਨਹੀ ਖਟਿਆ ॥੧॥
kirat karam na mittai, naanak; har naam dhan. nahee khattiaa |1|
Punjabi
ਨਾਨਕ, ਕੀਤੇ ਹੋਏ ਅਮਲ ਧੋਤੇ ਨਹੀਂ ਜਾ ਸਕਦੇ, ਜਦ ਕਿ ਬੰਦੇ ਨੇ ਵਾਹਿਗੁਰੂ ਦੇ ਨਾਮ ਦੀ ਦੌਲਤ ਨੂੰ ਨਹੀਂ ਕਮਾਇਆ।
English
The karma of their past deeds cannot be erased, O Nanak, if they have not earned the wealth of the Lord's Name. ||1||
ਉਦਮ ਕਰਹਿ ਅਨੇਕ; ਹਰਿ ਨਾਮੁ. ਨ ਗਾਵਹੀ ॥
audam kareh anek; har naam. na gaavahee |
Punjabi
ਆਦਮੀ ਘਣੇ ਉਪਰਾਲੇ ਕਰਦਾ ਹੈ, ਪ੍ਰੰਤੂ ਰੱਬ ਦੇ ਨਾਮ ਨੂੰ ਗਾਇਨ ਨਹੀਂ ਕਰਦਾ।
English
He makes all sorts of efforts, but he does not sing the Lord's Name.
ਭਰਮਹਿ ਜੋਨਿ ਅਸੰਖ; ਮਰਿ ਜਨਮਹਿ ਆਵਹੀ ॥
bharameh jon asankh; mar janameh aavahee |
Punjabi
ਉਹ ਅਣਗਿਣਤ ਜੂਨੀਆਂ ਅੰਦਰ ਭਟਕਦਾ ਹੈ, ਮਰ ਜਾਂਦਾ ਹੈ ਅਤੇ ਮੁੜ ਜੰਮ ਪੈਦਾ ਹੈ।
English
He wanders around in countless incarnations; he dies, only to be born again.
ਪਸੂ ਪੰਖੀ ਸੈਲ ਤਰਵਰ; ਗਣਤ ਕਛੂ ਨ ਆਵਏ ॥
pasoo pankhee sail taravar; ganat kachhoo na aave |
Punjabi
ਉਹ ਡੰਗਰਾਂ, ਪੰਛੀਆਂ, ਪੱਥਰਾਂ ਅਤੇ ਬਿਰਛਾਂ ਦੇ ਜੀਵਨ ਵਿੱਚ ਦੀ ਲੰਘਦਾ ਹੈ, ਜਿਨ੍ਹਾਂ ਦੀ ਗਿਣਤੀ ਜਾਣੀ ਨਹੀਂ ਜਾ ਸਕਦੀ।
English
As beasts, birds, stones and trees - their number cannot be known.
ਬੀਜੁ ਬੋਵਸਿ ਭੋਗ ਭੋਗਹਿ; ਕੀਆ ਅਪਣਾ ਪਾਵਏ ॥
beej bovas bhog bhogeh; keea apanaa paave |
Punjabi
ਜੇਹੋ ਜੇਹਾ ਬੀ ਬੰਦਾ ਬੀਜਦਾ ਹੈ, ਉਹੋ ਜੇਹਾ ਫਲ ਉਹ ਮਾਣਦਾ ਹੈ। ਉਹ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਦਾ ਹੈ।
English
As are the seeds he plants, so are the pleasures he enjoys; he receives the consequences of his own actions.
ਰਤਨ ਜਨਮੁ. ਹਾਰੰਤ ਜੂਐ; ਪ੍ਰਭੂ ਆਪਿ. ਨ ਭਾਵਹੀ ॥
ratan janam. haarant jooai; prabhoo aap. na bhaavahee |
Punjabi
ਮਨੁੱਖੀ ਜੀਵਨ ਦੇ ਹੀਰੇ ਨੂੰ ਉਹ ਜੂਏ ਦੀ ਖੇਡ ਵਿੱਚ ਹਾਰ ਦਿੰਦਾ ਹੈ, ਅਤੇ ਉਹ ਆਪਣੇ ਸੁਆਮੀ ਨੂੰ ਚੰਗਾ ਨਹੀਂ ਲੱਗਦਾ।
English
He loses the jewel of this human life in the gamble, and God is not pleased with him at all.
ਬਿਨਵੰਤਿ ਨਾਨਕ. ਭਰਮਹਿ ਭ੍ਰਮਾਏ; ਖਿਨੁ ਏਕੁ ਟਿਕਣੁ, ਨ ਪਾਵਹੀ ॥੨॥
binavant naanak. bharameh bhramaae; khin ek ttikan, na paavahee |2|
Punjabi
ਗੁਰੂ ਜੀ ਬਿਨੈ ਕਰਦੇ ਹਨ, ਇਨਸਾਨ ਸੰਸੇ ਅੰਦਰ ਭਟਕਦਾ ਫਿਰਦਾ ਹੈ ਅਤੇ ਇਕ ਮੁਹਤ ਲਈ ਭੀ ਆਰਾਮ ਨਹੀਂ ਪਾਉਂਦਾ।
English
Prays Nanak, wandering in doubt, he does not find any rest, even for an instant. ||2||
ਜੋਬਨੁ ਗਇਆ ਬਿਤੀਤਿ; ਜਰੁ ਮਲਿ ਬੈਠੀਆ ॥
joban geaa biteet; jar mal baittheea |
Punjabi
ਜੁਆਨੀ ਗੁਜਰ ਗਈ ਹੈ ਅਤੇ ਬੁਢੇਪਾ ਦੇਹ ਤੇ ਕਬਜ਼ਾ ਕਰਕੇ ਬਹਿ ਗਿਆ ਹੈ।
English
Youth has passed, and old age has taken its place.
ਕਰ ਕੰਪਹਿ. ਸਿਰੁ ਡੋਲ; ਨੈਣ. ਨ ਡੀਠਿਆ ॥
kar kanpeh. sir ddol; nain. na ddeetthiaa |
Punjabi
ਹੱਥ ਕੰਬਦੇ ਹਨ, ਸਿਰ ਹਿਲਦਾ ਹੈ ਅਤੇ ਅੱਖਾਂ ਤੋਂ ਕੁੱਛ ਦਿਸਦਾ ਹੀ ਨਹੀਂ।
English
The hands tremble, the head shakes, and the eyes do not see.
ਨਹ ਨੈਣ ਦੀਸੈ. ਬਿਨੁ ਭਜਨ ਈਸੈ; ਛੋਡਿ ਮਾਇਆ ਚਾਲਿਆ ॥
neh nain deesai. bin bhajan eesai; chhodd maaeaa chaaliaa |
Punjabi
ਮਾਲਕ ਦੀ ਬੰਦਗੀ ਦੇ ਬਾਝੋਂ, ਅੱਖਾਂ ਨੂੰ ਕੁਝ ਦਿਸਦਾ ਹੀ ਨਹੀਂ। ਮਨੁੱਖ ਆਪਣੀ ਦੌਲਤ ਨੂੰ ਛੱਡ ਕੇ ਟੁਰ ਜਾਂਦਾ ਹੈ।
English
The eyes do not see, without vibrating and meditating on the Lord; he must leave behind the attractions of Maya, and depart.
ਕਹਿਆ. ਨ ਮਾਨਹਿ, ਸਿਰਿ ਖਾਕੁ ਛਾਨਹਿ; ਜਿਨ ਸੰਗਿ ਮਨੁ ਤਨੁ ਜਾਲਿਆ ॥
kahiaa. na maaneh, sir khaak chhaaneh; jin sang man tan jaaliaa |
Punjabi
ਜਿਨ੍ਹਾਂ ਦੇ ਲਈ ਉਸ ਨੇ ਆਪਣੀ ਆਤਮਾ ਤੇ ਦੇਹ ਫੂਕ ਛੱਡੀ ਸੀ ਉਹ ਉਸ ਦੀ ਗੱਲ ਹੀ ਨਹੀਂ ਸੁਣਦੇ ਅਤੇ ਸਗੋਂ ਉਸ ਦੇ ਸਿਰ ਉਤੇ ਸੁਆਹ ਪਾਉਂਦੇ ਹਨ।
English
He burnt his mind and body for his relatives, but now, they do not listen to him, and they throw dust on his head.
ਸ੍ਰੀਰਾਮ ਰੰਗ ਅਪਾਰ ਪੂਰਨ; ਨਹ ਨਿਮਖ ਮਨ ਮਹਿ ਵੂਠਿਆ ॥
sreeraam rang apaar pooran; neh nimakh man meh vootthiaa |
Punjabi
ਬੇਅੰਤ ਤੇ ਸਰਬ-ਵਿਆਪਕ ਪੂਜਯ ਪ੍ਰਭੂ ਦਾ ਪ੍ਰੇਮ ਇਕ ਛਿਨ ਭਰ ਲਈ ਭੀ ਉਸ ਦੇ ਚਿੱਤ ਅੰਦਰ ਨਹੀਂ ਵਸਦਾ।
English
Love for the infinite, Perfect Lord does not abide in his mind, even for an instant.
ਬਿਨਵੰਤਿ ਨਾਨਕ ਕੋਟਿ ਕਾਗਰ; ਬਿਨਸ ਬਾਰ ਨ. ਝੂਠਿਆ ॥੩॥
binavant naanak kott kaagar; binas baar na. jhootthiaa |3|
Punjabi
ਗੁਰੂ ਜੀ ਬੇਨਤੀ ਕਰਦੇ ਹਨ, ਕਾਗਜ ਦੇ ਕੂੜੇ ਕਿਲ੍ਹੇ ਵਰਗੀ ਦੇਹ ਦੇ ਨਾਸ ਹੋਣ ਨੂੰ ਕੋਈ ਚਿਰ ਨਹੀਂ ਲੱਗਦਾ।
English
Prays Nanak, the fort of paper is false - it is destroyed in an instant. ||3||
ਚਰਨ ਕਮਲ ਸਰਣਾਇ; ਨਾਨਕੁ ਆਇਆ ॥
charan kamal saranaae; naanak aaeaa |
Punjabi
ਨਾਨਕ ਨੇ ਪ੍ਰਭੂ ਦੇ ਕੰਵਲ ਚਰਨਾਂ ਦੀ ਪਨਾਹ ਲਈ ਹੈ।
English
Nanak has come to the Sanctuary of the Lord's lotus feet.
ਦੁਤਰੁ ਭੈ ਸੰਸਾਰੁ; ਪ੍ਰਭਿ ਆਪਿ ਤਰਾਇਆ ॥
dutar bhai sansaar; prabh aap taraaeaa |
Punjabi
ਸੁਆਮੀ ਨੇ ਖੁਦ ਮੈਨੂੰ ਕਠਿਨ ਤੇ ਭਿਆਨਕ ਜਗਤ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
English
God Himself has carried Him across the impassable, terrifying world-ocean.
ਮਿਲਿ ਸਾਧਸੰਗੇ ਭਜੇ ਸ੍ਰੀਧਰ; ਕਰਿ ਅੰਗੁ. ਪ੍ਰਭ ਜੀ ਤਾਰਿਆ ॥
mil saadhasange bhaje sreedhar; kar ang. prabh jee taariaa |
Punjabi
ਸਤਿ ਸੰਗਤ ਨਾਲ ਜੁੜ ਕੇ ਮੈਂ ਮਾਇਆ ਦੇ ਸੁਆਮੀ ਦਾ ਸਿਮਰਨ ਕਰਦਾ ਹਾਂ ਤੇ ਮੇਰੇ ਪੱਖੀ, ਪ੍ਰਭੂ ਨੇ ਮੈਨੂੰ ਤਾਰ ਦਿੱਤਾ ਹੈ।
English
Joining the Saadh Sangat, the Company of the Holy, I vibrate and meditate on the Lord; God has made me His own, and saved me.
ਹਰਿ ਮਾਨਿ ਲੀਏ ਨਾਮ ਦੀਏ; ਅਵਰੁ ਕਛੁ. ਨ ਬੀਚਾਰਿਆ ॥
har maan lee naam dee; avar kachh. na beechaariaa |
Punjabi
ਸਾਈਂ ਨੇ ਮੈਨੂੰ ਪਰਵਾਨ ਕਰ ਲਿਆ ਹੈ, ਮੈਨੂੰ ਆਪਣਾ ਨਾਮ ਦਿੱਤਾ ਹੈ ਅਤੇ ਹੋਰ ਕਿਸੇ ਚੀਜ਼ ਵੱਲ ਧਿਆਨ ਨਹੀਂ ਕੀਤਾ।
English
The Lord has approved of me, and blessed me with His Name; He did not take anything else into consideration.
ਗੁਣ ਨਿਧਾਨ ਅਪਾਰ ਠਾਕੁਰ; ਮਨਿ ਲੋੜੀਦਾ ਪਾਇਆ ॥
gun nidhaan apaar tthaakur; man lorreedaa paaeaa |
Punjabi
ਮੈਂ ਨੇਕੀ ਦੇ ਖਜਾਨੇ, ਬੇਅੰਤ ਪ੍ਰਭੂ, ਜਿਸ ਨੂੰ ਮੇਰਾ ਚਿੱਤ ਚਾਹੁੰਦਾ ਸੀ, ਪ੍ਰਾਪਤ ਕਰ ਲਿਆ ਹੈ।
English
I have found the infinite Lord and Master, the treasure of virtue, which my mind had yearned for.
ਬਿਨਵੰਤਿ ਨਾਨਕੁ. ਸਦਾ ਤ੍ਰਿਪਤੇ; ਹਰਿ ਨਾਮੁ ਭੋਜਨੁ ਖਾਇਆ ॥੪॥੨॥੩॥
binavant naanak. sadaa tripate; har naam bhojan khaaeaa |4|2|3|
Punjabi
ਨਾਨਕ ਪ੍ਰਾਰਥਨਾ ਕਰਦਾ ਹੈ ਕਿ ਮੈਂ ਹਮੇਸ਼ਾਂ ਲਈ ਰੱਜ ਗਿਆ ਹਾਂ, ਕਿਉਂਜੋ ਮੈਂ ਵਾਹਿਗੁਰੂ ਦੇ ਨਾਮ ਦਾ ਪ੍ਰਸ਼ਾਦ ਛੱਕਿਆ ਹੈ।
English
Prays Nanak, I am satisfied forever; I have eaten the food of the Lord's Name. ||4||2||3||
ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ ॥
jaitasaree mahalaa 5 vaar salokaa naal |
Punjabi
ਜੈਤਸਰੀ ਪੰਜਵੀਂ ਪਾਤਿਸ਼ਾਹੀ। ਸਲੋਕਾਂ ਰਹਿਤ ਕਵਿਤਾ।
English
Jaitsree, Fifth Mehl, Vaar With Saloks:
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Punjabi
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
English
One Universal Creator God. By The Grace Of The True Guru:
ਸਲੋਕ ॥
salok |
Punjabi
ਸਲੋਕ।
English
Salok:
ਆਦਿ ਪੂਰਨ. ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ॥
aad pooran. madh pooran; ant pooran paramesurah |
Punjabi
ਪਰਮ ਪ੍ਰਭੂ ਆਰੰਭ ਵਿੱਚ ਵਿਆਪਕ ਹੈ, ਦਰਮਿਆਨ ਵਿੱਚ ਵਿਆਪਕ ਹੈ ਅਤੇ ਅਖੀਰ ਵਿੱਚ ਵਿਆਪਕ ਹੈ।
English
In the beginning, He was pervading; in the middle, He is pervading; in the end, He will be pervading. He is the Transcendent Lord.
ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ. ਅਘਨਾਸਨ ਜਗਦੀਸੁਰਹ ॥੧॥
simarant sant sarabatr ramanan; naanak. aghanaasan jagadeesurah |1|
Punjabi
ਨਾਨਕ, ਸਾਧੂ ਸੰਤ ਸਾਰੇ ਵਿਆਪਕ ਵਾਹਿਗੁਰੂ ਦਾ ਆਰਾਧਨ ਕਰਦੇ ਹਨ, ਜੋ ਪਾਪਾਂ ਨੂੰ ਨਾਸ ਕਰਨ ਵਾਲਾ ਅਤੇ ਆਲਮ ਦਾ ਸੁਆਮੀ ਹੈ।
English
The Saints remember in meditation the all-pervading Lord God. O Nanak, He is the Destroyer of sins, the Lord of the universe. ||1||