Ang 706
ਪੇਖਨ ਸੁਨਨ ਸੁਨਾਵਨੋ; ਮਨ ਮਹਿ ਦ੍ਰਿੜੀਐ ਸਾਚੁ ॥
pekhan sunan sunaavano; man meh drirreeai saach |
Punjabi
ਸੱਚੇ ਸੁਆਮੀਨੂੰ ਵੇਖ, ਸੁਣ, ਉਚਾਰ ਅਤੇ ਆਪਣੇ ਹਿਰਦੇ ਅੰਦਰ ਪੱਕਾ ਕਰ।
English
See, hear, speak and implant the True Lord within your mind.
ਪੂਰਿ ਰਹਿਓ ਸਰਬਤ੍ਰ ਮੈ; ਨਾਨਕ ਹਰਿ ਰੰਗਿ ਰਾਚੁ ॥੨॥
poor rahio sarabatr mai; naanak har rang raach |2|
Punjabi
ਨਾਨਕ, ਸਾਹਿਬ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮਿਆ ਹੋਇਆ ਹੈ। ਤੂੰ ਉਸ ਦੀ ਪ੍ਰੀਤ ਵਿੱਚ ਲੀਨ ਹੋ ਜਾ।
English
He is all-pervading, permeating everywhere; O Nanak, be absorbed in the Lord's Love. ||2||
ਪਉੜੀ ॥
paurree |
Punjabi
ਪਉੜੀ।
English
Pauree:
ਹਰਿ ਏਕੁ ਨਿਰੰਜਨੁ ਗਾਈਐ; ਸਭ ਅੰਤਰਿ ਸੋਈ ॥
har ek niranjan gaaeeai; sabh antar soee |
Punjabi
ਤੂੰ ਇਕ ਪਵਿੱਤ੍ਰ ਪ੍ਰਭੂ ਦਾ ਜੱਸ ਗਾਇਨ ਕਰ, ਜੋ ਹਰ ਸ਼ੈ ਅੰਦਰ ਰਮਿਆ ਹੋਇਆ ਹੈ।
English
Sing the Praise of the One, the Immaculate Lord; He is contained within all.
ਕਰਣ ਕਾਰਣ ਸਮਰਥ ਪ੍ਰਭੁ; ਜੋ ਕਰੇ ਸੁ ਹੋਈ ॥
karan kaaran samarath prabh; jo kare su hoee |
Punjabi
ਸਰਬ-ਸ਼ਕਤੀਵਾਨ ਸੁਆਮੀ ਕਰਣ, ਕਰਾਉਣ ਵਾਲਾ ਹੈ। ਜਿਹੜਾ ਕੁਛ ਉਹ ਕਰਦਾ ਹੈ, ਕੇਵਲ ਉਹੀ ਹੁੰਦਾ ਹੈ।
English
The Cause of causes, the Almighty Lord God; whatever He wills, comes to pass.
ਖਿਨ ਮਹਿ ਥਾਪਿ ਉਥਾਪਦਾ; ਤਿਸੁ ਬਿਨੁ. ਨਹੀ ਕੋਈ ॥
khin meh thaap uthaapadaa; tis bin. nahee koee |
Punjabi
ਇਕ ਮੁਹਤ ਵਿੱਚ ਉਹ ਕਾਇਮ ਕਰਦਾ ਹੈ ਅਤੇ ਉਖੇੜ ਦਿੰਦਾ ਹੈ ਕਿਉਂਕਿ ਉਸ ਦੇ ਬਗੈਰ ਹੋਰ ਕੋਈ ਨਹੀਂ।
English
In an instant, He establishes and disestablishes; without Him, there is no other.
ਖੰਡ ਬ੍ਰਹਮੰਡ ਪਾਤਾਲ ਦੀਪ; ਰਵਿਆ ਸਭ ਲੋਈ ॥
khandd brahamandd paataal deep; raviaa sabh loee |
Punjabi
ਪ੍ਰਮਾਤਮਾ ਮਹਾਂਦੀਪਾਂ, ਸੂਰਜ ਮੰਡਲਾਂ, ਪਾਤਾਲਾਂ, ਟਾਪੂਆਂ ਅਤੇ ਸਾਰੀਆਂ ਸ੍ਰਿਸ਼ਟੀਆਂ ਅੰਦਰ ਵਿਆਪਕ ਹੋ ਰਿਹਾ ਹੈ।
English
He pervades the continents, solar systems, nether worlds, islands and all worlds.
ਜਿਸੁ ਆਪਿ ਬੁਝਾਏ ਸੋ ਬੁਝਸੀ; ਨਿਰਮਲ ਜਨੁ ਸੋਈ ॥੧॥
jis aap bujhaae so bujhasee; niramal jan soee |1|
Punjabi
ਜਿਸ ਨੂੰ ਸੁਆਮੀ ਖੁਦ ਸੂਝ ਬਖਸ਼ਦਾ ਹੈ, ਉਹੀ ਉਸ ਨੂੰ ਸਮਝਦਾ ਹੈ। ਕੇਵਲ ਉਹ ਹੀ ਪਵਿੱਤਰ ਪੁਰਸ਼ ਹੈ।
English
He alone understands, whom the Lord Himself instructs; he alone is a pure and unstained being. ||1||
ਸਲੋਕ ॥
salok |
Punjabi
ਸਲੋਕ।
English
Salok:
ਰਚੰਤਿ ਜੀਅ ਰਚਨਾ; ਮਾਤ ਗਰਭ ਅਸਥਾਪਨੰ ॥
rachant jeea rachanaa; maat garabh asathaapanan |
Punjabi
ਮਨੁੱਖ ਮਾਤਾਰ ਜੀਅ ਘੜ, ਸੁਆਮੀ ਇਸ ਘੜਤ ਨੂੰ ਮਾਂ ਦੇ ਉਦਰ ਵਿੱਚ ਟਿਕਾ ਦਿੰਦਾ ਹੈ।
English
Creating the soul, the Lord places this creation in the womb of the mother.
ਸਾਸਿ ਸਾਸਿ ਸਿਮਰੰਤਿ ਨਾਨਕ; ਮਹਾ ਅਗਨਿ. ਨ ਬਿਨਾਸਨੰ ॥੧॥
saas saas simarant naanak; mahaa agan. na binaasanan |1|
Punjabi
ਹਰ ਸੁਆਸ ਨਾਲ ਇਹ ਸੁਆਮੀ ਨੂੰ ਯਾਦ ਕਰਦੀ ਹੈ, ਹੇ ਨਾਨਕ ਅਤੇ ਡਾਢੀ ਅੱਗ ਇਸ ਨੂੰ ਨਸ਼ਟ ਨਹੀਂ ਕਰਦੀ।
English
With each and every breath, it meditates in remembrance on the Lord, O Nanak; it is not consumed by the great fire. ||1||
ਮੁਖੁ ਤਲੈ. ਪੈਰ ਉਪਰੇ; ਵਸੰਦੋ ਕੁਹਥੜੈ ਥਾਇ ॥
mukh talai. pair upare; vasando kuhatharrai thaae |
Punjabi
ਮੂੰਹ ਹੇਠਾਂ ਅਤੇ ਪੈਰ ਉਤਾਹਾਂ ਵੱਲ, ਇਸ ਤਰ੍ਹਾਂ ਤੂੰ ਕਲੀਨ ਥਾਂ ਤੇ ਵਸਦਾ ਹੈ।
English
With its head down, and feet up, it dwells in that slimy place.
ਨਾਨਕ ਸੋ ਧਣੀ. ਕਿਉ ਵਿਸਾਰਿਓ; ਉਧਰਹਿ. ਜਿਸ ਦੈ ਨਾਇ ॥੨॥
naanak so dhanee. kiau visaario; udhareh. jis dai naae |2|
Punjabi
ਨਾਨਕ ਤੂੰ ਉਸ ਮਾਲਕ ਨੂੰ ਕਿਉਂ ਭੁਲਾਉਂਦਾ ਹੈ, ਜਿਸ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਤੂੰ ਬੱਚ ਗਿਆ ਸੈਂ?
English
O Nanak, how could we forget the Master? Through His Name, we are saved. ||2||
ਪਉੜੀ ॥
paurree |
Punjabi
ਪਉੜੀ।
English
Pauree:
ਰਕਤੁ ਬਿੰਦੁ ਕਰਿ ਨਿੰਮਿਆ; ਅਗਨਿ ਉਦਰ ਮਝਾਰਿ ॥
rakat bind kar ninmiaa; agan udar majhaar |
Punjabi
ਹੇ ਪ੍ਰਾਣੀ! ਤੂੰ ਮਦੀਨ ਦੇ ਆਂਡੇ ਅਤੇ ਮਰਦ ਦੇ ਵੀਰਜ ਤੋਂ ਨਿਪਜਿਆ ਸੈਂ ਅਤੇ ਪੇਟ ਦੀ ਅੱਗ ਵਿੱਚ ਟਿਕਾਇਆ ਗਿਆ ਸੈਂ।
English
From egg and sperm, you were conceived, and placed in the fire of the womb.
ਉਰਧ ਮੁਖੁ ਕੁਚੀਲ ਬਿਕਲੁ; ਨਰਕਿ ਘੋਰਿ ਗੁਬਾਰਿ ॥
auradh mukh kucheel bikal; narak ghor gubaar |
Punjabi
ਤੇਰਾ ਮੂੰਹ ਹੇਠਾਂ ਨੂੰ ਸੀ, ਤੂੰ ਬੇਚੈਨ ਸੈਂ ਅਤੇ ਮਲੀਣ ਤੇ ਭਿਆਨਕ ਦੋਖਕ ਦੇ ਅਨ੍ਹੇਰੇ ਵਿੱਚ ਵਸਦਾ ਸੈਂ।
English
Head downwards, you abided restlessly in that dark, dismal, terrible hell.
ਹਰਿ ਸਿਮਰਤ. ਤੂ ਨਾ ਜਲਹਿ; ਮਨਿ ਤਨਿ ਉਰ ਧਾਰਿ ॥
har simarat. too naa jaleh; man tan ur dhaar |
Punjabi
ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਤੂੰ ਸੜਿਆ ਨਹੀਂ ਸੈਂ। ਹੁਣ ਤੂੰ ਉਸ ਨੂੰ ਆਪਣੇ ਹਿਰਦੇ, ਦੇਹ ਤੇ ਦਿਲ ਨਾਲ ਲਾਈ ਰੱਖ।
English
Remembering the Lord in meditation, you were not burnt; enshrine Him in your heart, mind and body.
ਬਿਖਮ ਥਾਨਹੁ ਜਿਨਿ ਰਖਿਆ; ਤਿਸੁ ਤਿਲੁ. ਨ ਵਿਸਾਰਿ ॥
bikham thaanahu jin rakhiaa; tis til. na visaar |
Punjabi
ਜਿਸ ਨੇ ਤੈਨੂੰ ਔਖੀ ਥਾਂ ਤੋਂ ਬਚਾਇਆ ਹੈ, ਤੂੰ ਉਸ ਨੂੰ ਇਕ ਮੁਹਤ ਭਰ ਲਈ ਭੀ ਨਾਂ ਭੁਲਾ।
English
In that treacherous place, He protected and preserved you; do not forget Him, even for an instant.
ਪ੍ਰਭ ਬਿਸਰਤ. ਸੁਖੁ ਕਦੇ ਨਾਹਿ; ਜਾਸਹਿ ਜਨਮੁ ਹਾਰਿ ॥੨॥
prabh bisarat. sukh kade naeh; jaaseh janam haar |2|
Punjabi
ਸਾਹਿਬ ਨੂੰ ਭੁਲਾ ਕੇ ਤੈਨੂੰ ਕਦਾਚਿਤ ਸੁੱਖ ਪ੍ਰਾਪਤ ਨਹੀਂ ਹੋਣਾ ਅਤੇ ਤੂੰ ਆਪਣਾ ਜੀਵਨ ਗੁਆ ਕੇ ਟੁਰ ਜਾਵਨੂੰਗਾ।
English
Forgetting God, you shall never find peace; you shall forfeit your life, and depart. ||2||
ਸਲੋਕ ॥
salok |
Punjabi
ਸਲੋਕ।
English
Salok:
ਮਨ ਇਛਾ ਦਾਨ ਕਰਣੰ; ਸਰਬਤ੍ਰ ਆਸਾ ਪੂਰਨਹ ॥
man ichhaa daan karanan; sarabatr aasaa pooranah |
Punjabi
ਪ੍ਰਭੂ ਚਿੱਤ-ਚਾਹੁੰਦੀਆਂ ਦਾਤਾਂ ਬਖਸ਼ਦਾ ਹੈ ਅਤੇ ਸਾਰੀਆਂ ਉਮੈਦਾਂ ਪੂਰੀਆਂ ਕਰਦਾ ਹੈ।
English
He grants our hearts' desires, and fulfills all our hopes.
ਖੰਡਣੰ ਕਲਿ ਕਲੇਸਹ; ਪ੍ਰਭ ਸਿਮਰਿ ਨਾਨਕ. ਨਹ ਦੂਰਣਹ ॥੧॥
khanddanan kal kalesah; prabh simar naanak. neh dooranah |1|
Punjabi
ਉਹ ਝਗੜਿਆਂ ਦੇ ਦੁੱਖੜਿਆਂ ਨੂੰ ਨਾਸ ਕਰ ਦਿੰਦਾ ਹੈ, ਹੇ ਨਾਨਕ! ਤੂੰ ਸੁਆਮੀ ਨੂੰ ਯਾਦ ਕਰ, ਉਹ ਦੁਰੇਡੇ ਨਹੀਂ।
English
He destroys pain and suffering; remember God in meditation, O Nanak - He is not far away. ||1||
ਹਭਿ ਰੰਗ ਮਾਣਹਿ ਜਿਸੁ ਸੰਗਿ; ਤੈ ਸਿਉ ਲਾਈਐ ਨੇਹੁ ॥
habh rang maaneh jis sang; tai siau laaeeai nehu |
Punjabi
ਜਿਸ ਦੇ ਨਾਲ ਤੂੰ ਸਾਰੇ ਅਨੰਦ ਭੋਗੇਗਾ, ਤੂੰ ਉਸ ਦੇ ਨਾਲ ਪਿਆਰ ਪਾ।
English
Love Him, with whom you enjoy all pleasures.
ਸੋ ਸਹੁ ਬਿੰਦ. ਨ ਵਿਸਰਉ; ਨਾਨਕ. ਜਿਨਿ ਸੁੰਦਰੁ ਰਚਿਆ ਦੇਹੁ ॥੨॥
so sahu bind. na visrau; naanak. jin sundar rachiaa dehu |2|
Punjabi
ਤੂੰ ਉਸ ਸਾਹਿਬ ਨੂੰ, ਇਕ ਮੁਹਤ ਭਰ ਲਈ ਭੀ, ਨਾਂ ਭੁਲਾ, ਜਿਸ ਨੇ ਇਹ ਸੋਹਣਾ ਸਰੀਰ ਸਾਜਿਆ ਹੈ, ਹੇ ਨਾਨਕ!
English
Do not forget that Lord, even for an instant; O Nanak, He fashioned this beautiful body. ||2||
ਪਉੜੀ ॥
paurree |
Punjabi
ਪਉੜੀ।
English
Pauree:
ਜੀਉ ਪ੍ਰਾਨ ਤਨੁ ਧਨੁ ਦੀਆ; ਦੀਨੇ ਰਸ ਭੋਗ ॥
jeeo praan tan dhan deea; deene ras bhog |
Punjabi
ਸੁਆਮੀ ਨੇ ਤੈਨੂੰ ਆਤਮਾ ਜਿੰਦ-ਜਾਨ, ਦੇਹ ਅਤੇ ਦੌਲਤ ਬਖਸ਼ੀਆਂ ਹਨ ਅਤੇ ਮਾਨਣ ਲਈ ਖੁਸ਼ੀਆਂ ਦਿੱਤੀਆਂ ਹਨ।
English
He gave you your soul, breath of life, body and wealth; He gave you pleasures to enjoy.
ਗ੍ਰਿਹ ਮੰਦਰ ਰਥ ਅਸੁ ਦੀਏ; ਰਚਿ ਭਲੇ ਸੰਜੋਗ ॥
grih mandar rath as dee; rach bhale sanjog |
Punjabi
ਉਸ ਨੇ ਤੈਨੂੰ ਘਰ, ਮਾਹਿਲ, ਗੱਡੀਆਂ ਅਤੇ ਘੋੜੇ ਦਿੱਤੇ ਹਨ ਅਤੇ ਤੇਰੇ ਲਈ ਚੰਗੀ ਪ੍ਰਾਲਭਧ ਬਣਾਈ ਹੈ।
English
He gave you households, mansions, chariots and horses; He ordained your good destiny.
ਸੁਤ ਬਨਿਤਾ. ਸਾਜਨ ਸੇਵਕ ਦੀਏ; ਪ੍ਰਭ ਦੇਵਨ ਜੋਗ ॥
sut banitaa. saajan sevak dee; prabh devan jog |
Punjabi
ਉਸ ਨੇ ਤੈਨੂੰ ਪੁੱਤ੍ਰ, ਪਤਨੀ, ਮਿੱਤ੍ਰ ਅਤੇ ਨੌਕਰ ਪ੍ਰਦਾਨ ਕੀਤੇ ਹਨ। ਸੁਆਮੀ ਸਾਰਿਆਂ ਨੂੰ ਦੇਣ ਲਈ ਸਰਬ-ਸ਼ਕਤੀਵਾਨ ਹੈ।
English
He gave you your children, spouse, friends and servants; God is the all-powerful Great Giver.
ਹਰਿ ਸਿਮਰਤ ਤਨੁ ਮਨੁ ਹਰਿਆ; ਲਹਿ ਜਾਹਿ ਵਿਜੋਗ ॥
har simarat tan man hariaa; leh jaeh vijog |
Punjabi
ਪ੍ਰਭੂ ਦਾ ਭਜਨ ਕਰਨ ਦੁਆਰਾ ਦੇਹ ਦੇ ਆਤਮਾ ਹਰੇ ਭਰੇ ਹੋ ਜਾਂਦੇ ਹਨ ਅਤੇ ਗਮ ਦੂਰ ਥੀ ਵੰਞਦਾ ਹੈ।
English
Meditating in remembrance on the Lord, the body and mind are rejuvenated, and sorrow departs.
ਸਾਧਸੰਗਿ ਹਰਿ ਗੁਣ ਰਮਹੁ; ਬਿਨਸੇ ਸਭਿ ਰੋਗ ॥੩॥
saadhasang har gun ramahu; binase sabh rog |3|
Punjabi
ਸਤਿ ਸੰਗਤ ਅੰਦਰ ਤੂੰ ਵਾਹਿਗੁਰੂ ਦਾ ਜੱਸ ਉਚਾਰਨ ਕਰ ਅਤੇ ਤੇਰੀਆਂ ਤਕਲੀਫਾਂ ਦੂਰ ਹੋ ਜਾਣਗੀਆਂ।
English
In the Saadh Sangat, the Company of the Holy, chant the Praises of the Lord, and all your sickness shall vanish. ||3||
ਸਲੋਕ ॥
salok |
Punjabi
ਸਲੋਕ।
English
Salok:
ਕੁਟੰਬ ਜਤਨ ਕਰਣੰ; ਮਾਇਆ ਅਨੇਕ ਉਦਮਹ ॥
kuttanb jatan karanan; maaeaa anek udamah |
Punjabi
ਆਪਣੇ ਟੱਬਰ-ਕਬੀਲੇ ਲਈ ਆਦਮੀ ਆਹਰ ਕਰਦਾ ਅਤੇ ਧਨ-ਦੌਲਤ ਦੀ ਖਾਤਰ ਘਣੇ ਉਪਰਾਲੇ ਧਾਰਦਾ ਹੈ।
English
For his family, he works very hard; for the sake of Maya, he makes countless efforts.
ਹਰਿ ਭਗਤਿ ਭਾਵ ਹੀਣੰ; ਨਾਨਕ. ਪ੍ਰਭ ਬਿਸਰਤ, ਤੇ ਪ੍ਰੇਤਤਹ ॥੧॥
har bhagat bhaav heenan; naanak. prabh bisarat, te pretatah |1|
Punjabi
ਜੇਕਰ ਉਹ ਪ੍ਰਭੂ ਦੀ ਪਿਆਰ ਉਪਾਸ਼ਨਾ ਤੋਂ ਸੱਖਣਾ ਹੈ ਅਤੇ ਮਾਲਕ ਨੂੰ ਭੁਲਾਉਂਦਾ ਹੈ, ਤਦ ਉਹ ਇਕ ਭੂਤ ਵਰਗਾ ਹੈ ਹੇ ਨਾਨਕ!
English
But without loving devotional worship of the Lord, O Nanak, he forgets God, and then, he is a mere ghost. ||1||
ਤੁਟੜੀਆ ਸਾ ਪ੍ਰੀਤਿ; ਜੋ ਲਾਈ ਬਿਅੰਨ ਸਿਉ ॥
tuttarreea saa preet; jo laaee bian siau |
Punjabi
ਉਹ ਪਿਆਰ ਟੁੱਟ ਜਾਊਗਾ, ਜਿਹੜਾ ਵਾਹਿਗੁਰੂ ਦੇ ਬਗੈਰ ਕਿਸੇ ਹੋਰਸ ਨਾਲ ਲਾਇਆ ਗਿਆ ਹੈ।
English
That love shall break, which is established with any other than the Lord.
ਨਾਨਕ ਸਚੀ ਰੀਤਿ; ਸਾਂਈ ਸੇਤੀ ਰਤਿਆ ॥੨॥
naanak sachee reet; saanee setee ratiaa |2|
Punjabi
ਨਾਨਕ, ਸੱਚਾ ਹੈ ਰਸਤਾ ਪ੍ਰਭੂ ਨਾਲ ਪ੍ਰੇਮ ਪਾਉਣ ਦਾ।
English
O Nanak, that way of life is true, which inspires love of the Lord. ||2||
ਪਉੜੀ ॥
paurree |
Punjabi
ਪਉੜੀ।
English
Pauree:
ਜਿਸੁ ਬਿਸਰਤ. ਤਨੁ ਭਸਮ ਹੋਇ; ਕਹਤੇ ਸਭਿ ਪ੍ਰੇਤੁ ॥
jis bisarat. tan bhasam hoe; kahate sabh pret |
Punjabi
ਪ੍ਰਭੂ ਦੇ ਵਿਛੋੜੇ ਦੁਆਰਾ, ਸਰੀਰ ਮਿੱਟੀ ਹੋ ਜਾਂਦਾ ਹੈ ਅਤੇ ਸਾਰੇ ਇਸ ਨੂੰ ਭੂਤ ਹਨ।
English
Forgetting Him, one's body turns to dust, and everyone calls him a ghost.
ਖਿਨੁ ਗ੍ਰਿਹ ਮਹਿ. ਬਸਨ ਨ ਦੇਵਹੀ; ਜਿਨ ਸਿਉ ਸੋਈ ਹੇਤੁ ॥
khin grih meh. basan na devahee; jin siau soee het |
Punjabi
ਜਿਨ੍ਹਾਂ ਨਾਲ ਤੇਰਾ ਐਨਾ ਬਹੁਤਾ ਪ੍ਰੇਮ ਹੈ, ਉਹ ਤੈਨੂੰ ਘਰ ਵਿੱਚ ਇਕ ਮੁਹਤ ਭਰ ਲਈ ਭੀ ਰਹਿਣ ਨਹੀਂ ਦਿੰਦੇ।
English
And those, with whom he was so much in love - they do not let him stay in their home, even for an instant.
ਕਰਿ ਅਨਰਥ. ਦਰਬੁ ਸੰਚਿਆ; ਸੋ ਕਾਰਜਿ ਕੇਤੁ ॥
kar anarath. darab sanchiaa; so kaaraj ket |
Punjabi
ਤੂੰ ਜੁਲਮ ਕਮਾ ਕੇ ਧਨ ਇਕੱਤਰ ਕੀਤਾ ਹੈ, ਉਹ ਹੁਣ ਤੇਰੇ ਕਿਹੜੇ ਕੰਮ ਹੈ?
English
Practicing exploitation, he gathers wealth, but what use will it be in the end?
ਜੈਸਾ ਬੀਜੈ ਸੋ ਲੁਣੈ; ਕਰਮ ਇਹੁ ਖੇਤੁ ॥
jaisaa beejai so lunai; karam ihu khet |
Punjabi
ਜੇਹੋ ਜੇਹਾ ਪ੍ਰਾਣੀ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢ ਲੈਂਦਾ ਹੈ।
English
As one plants, so does he harvest; the body is the field of actions.
ਅਕਿਰਤਘਣਾ ਹਰਿ ਵਿਸਰਿਆ; ਜੋਨੀ ਭਰਮੇਤੁ ॥੪॥
akirataghanaa har visariaa; jonee bharamet |4|
Punjabi
ਇਹ ਸਰੀਰ ਆਮਲਾਂ ਦੀ ਧਰਤੀ ਹੈ। ਨਾਂ-ਸੁਕਰੇ ਰੱਬ ਨੂੰ ਭੁਲਾ ਕੇ, ਜੂਨੀਆਂ ਅੰਦਰ ਭਟਕਦੇ ਹਨ।
English
The ungrateful wretches forget the Lord, and wander in reincarnation. ||4||
ਸਲੋਕ ॥
salok |
Punjabi
ਸਲੋਕ।
English
Salok:
ਕੋਟਿ ਦਾਨ ਇਸਨਾਨੰ; ਅਨਿਕ ਸੋਧਨ ਪਵਿਤ੍ਰਤਹ ॥
kott daan isanaanan; anik sodhan pavitratah |
Punjabi
ਉਹ ਕ੍ਰੋੜਾਂ ਹੀ ਪੁੰਨਾਂ ਤੇ ਇਸ਼ਨਾਨਾਂ ਦਾ ਅਤੇ ਅਨੇਕਾਂ ਸੁੱਚਮਾਂ ਤੇ ਪਵਿੱਤਰਤਾਈਆਂ ਦਾ ਫਲ ਪਾ ਲੈਂਦਾ ਹੈ,
English
The benefits of millions of charitable donations and cleansing baths, and countless ceremonies of purification and piety,
ਉਚਰੰਤਿ ਨਾਨਕ. ਹਰਿ ਹਰਿ ਰਸਨਾ; ਸਰਬ ਪਾਪ ਬਿਮੁਚਤੇ ॥੧॥
aucharant naanak. har har rasanaa; sarab paap bimuchate |1|
Punjabi
ਅਤੇ ਉਸ ਦੇ ਸਾਰੇ ਗੁਨਾਹ ਧੋਤੇ ਜਾਂਦੇ ਹਨ ਜੋ ਆਪਣੀ ਜੀਭਾ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਹੇ ਨਾਨਕ।
English
O Nanak, are obtained by chanting the Name of the Lord, Har, Har with one's tongue; all sins are washed away. ||1||
ਈਧਣੁ ਕੀਤੋਮੂ ਘਣਾ; ਭੋਰੀ ਦਿਤੀਮੁ ਭਾਹਿ ॥
eedhan keetomoo ghanaa; bhoree diteem bhaeh |
Punjabi
ਮੈਂ ਬਹੁਤ ਸਾਰਾ ਬਾਲਣ ਇਕੱਠਾ ਕੀਤਾ ਅਤੇ ਇਸ ਨੂੰ ਰਤਾ ਕੁ ਭਰ ਅੱਗ ਲਾ ਦਿੱਤੀ ਅਤੇ ਇਹ ਸੜ ਕੇ ਸੁਆਹ ਹੋ ਗਿਆ ਹੈ।
English
I gathered together a great stack of firewood, and applied a tiny flame to light it.